ਸਿਵਲ ਸਰਜਨ ਡਾਕਟਰ ਭਾਰਤ ਭੂਸ਼ਨ ਹੋਏ ਸੇਵਾ ਮੁਕਤ

ਗੁਰਦਾਸਪੁਰ, 4 ਅਪ੍ਰੈਲ – ਸਿਵਲ ਸਰਜਨ ਡਾਕਟਰ ਭਾਰਤ ਭੂਸ਼ਨ ਸੇਵਾ ਮੁਕਤ ਹੋ ਗਏ ਹਨ । ਡਾਕਟਰ ਭੂਸ਼ਣ ਸਿਹਤ ਵਿਭਾਗ ਵਿੱਚ ਲਗਾਤਾਰ ਵੱਖ ਵੱਖ ਅਹੁਦਿਆਂ ਤੇ ‌ ਸੇਵਾ ਨਿਭਾਉਂਦੇ ਹੋਏ ਮਈ 2024 ਵਿੱਚ ਸਿਵਲ ਸਰਜਨ ਗੁਰਦਾਸਪੁਰ ਦੇ ਤੌਰ ਤੇ ਨਿਯੁਕਤ ਹੋਏ ਸਨ। ‌1 ਅਪ੍ਰੈਲ 1967 ਨੂੰ ਰਣਜੀਤ ਬਾਗ ਨੇੜੇ ਛੋਟੇ ਜਿਹੇ ਪਿੰਡ ਭਾਬੜਾ ਵਿੱਚ ਜਨਮੇ ਡਾਕਟਰ ਭਾਰਤ ਭੂਸ਼ਣ ਨੇ ਮੁੱਢਲੀ ਸਿੱਖਿਆ ਸ਼੍ਰੀਰਾਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਤੋ ਹਾਸਲ ਕੀਤੀ ਉੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਉਚੇਰੀ ਸਿੱਖਿਆ ਲਈ 1985 ਵਿੱਚ ਦਾਖਲਾ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਲਿਆ।

ਦਸੰਬਰ 1993 ਵਿੱਚ PCMS ਵਿੱਚ ਸ਼ਾਮਲ ਹੋਏ ਅਤੇ ਮੈਡੀਕਲ ਅਫਸਰ ,ਸੀਨੀਅਰ ਮੈਡੀਕਲ ਅਫਸਰ ਆਦਿ ਦੇ ਤੌਰ ਤੇ ਸੇਵਾ ਨਿਭਾਉਣ ਤੋਂ ਬਾਅਦ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਮਈ 2024 ਵਿੱਚ ਸਿਵਲ ਸਰਜਨ ਗੁਰਦਾਸਪੁਰ ਵਜੋਂ ਤਰੱਕੀ ਦਿੱਤੀ ਗਈ । ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਸ਼੍ਰੀਮਤੀ ਬਲਵਿੰਦਰ ਸਰਕਾਰੀ ਅਧਿਆਪਕਾਂ ਹਨ ਤੇ ਇਸ ਵੇਲੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਗੋਹਤ ਪੋਕਰ ਵਿੱਚ ਪ੍ਰਿੰਸੀਪਲ ਦੇ ਅਹੁਦੇ ਤੇ ਤੈਨਾਤ ਹਨ ਜਦ ਕਿ ਉਹਨਾਂ ਦੀ ਲੜਕੀ ਡਾ. ਅਨੰਨਿਆ ਸਿੰਘ ਡੀਐਮਸੀ ਲੁਧਿਆਣਾ ਤੋਂ MD ਰੇਡੀਓਡਾਇਗਨੋਸਿਸ ਦੀ ਪੜਾਈ ਪੂਰੀ ਕਰ ਚੁੱਕੀ ਹੈ।

ਸਾਂਝਾ ਕਰੋ

ਪੜ੍ਹੋ