ਐਡਮਿੰਟਨ 11 ਸਤੰਬਰ(ਏ ਡੀ ਪੀ ਨਿਊਜ) ਅਲਬਰਟਾ ਸੂਬੇ ਦੀ ਰਾਜਸਾਧਨੀ ਸਹਿਰ ਐਡਮਿੰਟਨ ਦੇ ਡਾਊਨਟਾਊਨ ‘ਚ ਬੀਤੇ ਦਿਨ ਪਿੰਡ ਬਡਲਾ, ਜਿਲ੍ਹਾ ਮਾਲੇਰਕੋਟਲਾ ਦੇ 22 ਸਾਲਾ ਨੌਜਵਾਨ ਜਸਨਦੀਪ ਸਿੰਘ ਮਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਦਾ ਮਾਮਲਾ ਭਖਣ ਲੱਗਾ ਹੈ।
ਐਡਮਿੰਟਨ ਸ਼ਹਿਰ ’ਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਖੇਤਰ ਸਿਲਵਰ ਬੇਰੀ ਪਾਰਕ ਵਿਖੇ ਭਾਈਚਾਰੇ ਵੱਲੋਂ ਗੁਲਜ਼ਾਰ ਸਿੰਘ ਨਿਰਮਾਨ ਦੀ ਅਗਵਾਈ ਹੇਠ ਪਰਿਵਾਰ ਨਾਲ ਹਮਦਰਦੀ ਅਤੇ ਇਨਸਾਫ਼ ਦੀ ਮੰਗ ਲਈ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਮੌਕੇ ਮ੍ਰਿਤਕ ਨੌਜਵਾਨ ਜਸ਼ਨਦੀਪ ਸਿੰਘ ਮਾਨ ਦੇ ਚਚੇਰੇ ਭਰਾ ਪਵਨਦੀਪ ਸਿੰਘ ਬਾਠ ਨੇ ਭਾਈਚਾਰੇ ਵੱਲੋਂ ਹਮਦਰਦੀ ਦਾ ਪ੍ਰਗਟਾਵਾ ਕਰਨ ਉੱਤੇ ਧੰਨਵਾਦ ਕੀਤਾ। ਕੈਨੇਡਾ ਪੁਲੀਸ ਵੱਲੋਂ ਜਾਂਚ ਕੀਤੇ ਜਾਣ ਕਾਰਨ ਮ੍ਰਿਤਕ ਦੀ ਨੌਜਵਾਨ ਦੀ ਹਾਲੇ ਪਰਿਵਾਰ ਨੂੰ ਲਾਸ਼ ਵੀ ਨਹੀਂ ਮਿਲੀ । ਇਸ ਮੌਕੇ ਗੁਲਜ਼ਾਰ ਸਿੰਘ ਨਿਰਮਾਨ ਤੇ ਹੋਰਾਂ ਨੇ ਆਖਿਆ ਕਿ ਉਹ ਸਰਕਾਰ ਦੇ ਸਾਰੇ ਪੱਧਰਾਂ ਤੋਂ ਠੋਸ ਕਾਰਵਾਈਆਂ ਚਾਹੁੰਦੇ ਹਨ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਭਾਈਚਾਰਾ ਸੁਰੱਖਿਅਤ ਹੈ ਅਤੇ ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ।
ਲੋਕ ਇਸ ਘਟਨਾ ਨੂੰ ਨਫਰਤੀ ਅਪਰਾਧ ਵਜੋਂ ਦੇਖ ਰਹੇ ਹਨ ਜਿਸ ਨਾਲ ਪੰਜਾਬੀ ਭਾਈਚਾਰੇ ਅੰਦਰ ਡਰ ਤੇ ਸਹਿਮ ਦਾ ਮਾਹੌਲ ਹੈ। ਇਸ ਘਟਨਾ ਨੇ ਸਮੁੱਚੇ ਭਾਈਚਾਰੇ ਨੂੰ ਹਲੂਣ ਕੇ ਰੱਖ ਦਿੱਤਾ ਹੈ। ਕੈਂਡਲ ਮਾਰਚ ਦੌਰਾਨ ਭਾਈਚਾਰੇ ਦੇ ਲੋਕਾਂ ਮਰਦ -ਔਰਤਾਂ ਤੇ ਬੱਚਿਆਂ ਨੇ ਤਖਤੀਆਂ ਫਡ਼ੀਆਂ ਹੋਈਆਂ ਸਨ, ਜਿਸ ਵਿੱਚ “ਕਾਨੂੰਨ ਵਿਵਸਥਾ ਬਾਰੇ ਲਿਖਿਆ ਸੀ:ਕਿ “ਬੇਕਸੂਰ ਰਾਸ਼ਟਰੀ ਵਿਦਿਆਰਥੀ ਨੂੰ ਬੇਰਹਿਮੀ ਨਾਲ ਮਾਰਿਆ ਗਿਆ“, “ਕੀ ਕੈਨੇਡਾ ਵਿੱਚ ਰਹਿਣਾ ਸੁਰੱਖਿਅਤ ਹੈ?“
ਇਥੇ ਦੱਸਣਯੋਗ ਹੈ ਕਿ ਨੌੌਜਵਾਨ ਜਸਨਦੀਪ ਸਿੰਘ ਮਾਨ ਕਰੀਬ ਅੱਠ ਮਹੀਨੇ ਪਹਿਲਾਂ ਕੈਨੇਡਾ ਪਹੁੰਚਿਆ ਸੀ ਉਸਦਾ 6 ਦਿਨ ਪਹਿਲਾਂ ਅਲਬਰਟਾ ਸੂਬੇ ਦੀ ਰਾਜਸਾਧਨੀ ਸਹਿਰ ਐਡਮਿੰਟਨ ਦੇ ਡਾਊਨਟਾਊਨ ‘ਚ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।