ਇਸ ਟ੍ਰੈਕ ‘ਤੇ ਦੌੜੇਗੀ ਦੇਸ਼ ਦੀ ਪਹਿਲੀ 320kmph ਸਪੀਡ ਵਾਲੀ ਬੁਲੇਟ ਟ੍ਰੇਨ

ਦੇਸ਼ ਵਾਸੀਆਂ ਲਈ ਇੱਕ ਬਹੁਤ ਹੀ ਚੰਗੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਰੇਲ ਮੰਤਰੀ ਨੇ ਇੱਕ ਵੀਡੀਓ ਰਾਹੀਂ ਦੱਸਿਆ ਕਿ ਦੇਸ਼ ਦੀ ਪਹਿਲੀ 320kmph ਦੀ ਸਪੀਡ ਬੁਲੇਟ ਟ੍ਰੇਨ ਲਈ ਟ੍ਰੈਕ ਤਿਆਰ ਕੀਤਾ ਜਾ ਰਿਹਾ ਹੈ। ਹਾਲ ਹੀ ‘ਚ ਵੈਸ਼ਨਵ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਵੈਸ਼ਨਵ ਨੂੰ ਬੁਲੇਟ ਟ੍ਰੇਨ ਦਾ ਟ੍ਰੈਕ ਦਿਖਾਇਆ ਗਿਆ ਹੈ। ਦੱਸ ਦੇਈਏ ਕਿ ਕਰੀਬ ਇੱਕ ਮਹੀਨਾ ਪਹਿਲਾਂ ਵੈਸ਼ਨਵ ਨੇ ਬੁਲੇਟ ਟ੍ਰੇਨ ਦਾ ਵੀਡੀਓ ਵੀ ਸ਼ੇਅਰ ਕੀਤਾ ਸੀ। ਆਪਣੀ ਪੋਸਟ ‘ਚ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮੋਦੀ 3.0 ‘ਚ ਅਜਿਹੇ ਕਈ ਵੱਡੇ ਬਦਲਾਅ ਅਤੇ ਵਿਕਾਸ ਦੇਖਣ ਨੂੰ ਮਿਲਣਗੇ।ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਐਕਸ ‘ਤੇ ਪੋਸਟ ਕੀਤਾ ਅਤੇ ਲਿਖਿਆ ਕਿ ਬੁਲੇਟ ਟ੍ਰੇਨ ਲਈ ਭਾਰਤ ਦਾ ਪਹਿਲਾ ਬੈਸਟਲੈੱਸ ਟ੍ਰੈਕ।

320 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਸੀਮਾ, 153 ਕਿਲੋਮੀਟਰ ਵਾਇਆਡਕਟ ਪੂਰਾ, 295.5 ਕਿਲੋਮੀਟਰ ਪੀਅਰ ਦਾ ਕੰਮ ਪੂਰਾ ਹੋਇਆ। ਮੋਦੀ 3.0 ‘ਚ ਹੋਰ ਵੀ ਬਹੁਤ ਕੁਝ ਆਉਣ ਵਾਲਾ ਹੈ। ਕਰੀਬ ਇੱਕ ਮਹੀਨਾ ਪਹਿਲਾਂ ਰੇਲ ਮੰਤਰੀ ਨੇ ਵੀ ਬੁਲੇਟ ਟ੍ਰੇਨ ਦਾ ਵੀਡੀਓ ਸ਼ੇਅਰ ਕਰਕੇ ਐਕਸ ‘ਤੇ ਪੋਸਟ ਕੀਤਾ ਸੀ। ਇਸ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਅਸੀਂ ਹਕੀਕਤ ਨੂੰ ਬੁਣਦੇ ਹਾਂ, ਸੁਪਨੇ ਨਹੀਂ! Stay tuned for #BulletTrain in Modi 3.0! ਇਸ ਪੋਸਟ ਵਿੱਚ, ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਮੰਗਲਵਾਰ ਨੂੰ ਮੁੰਬਈ-ਅਹਿਮਦਾਬਾਦ ‘ਬੁਲੇਟ ਟ੍ਰੇਨ’ ਕੋਰੀਡੋਰ ਦੀ ਇੱਕ ਕਲਿੱਪ ਸਾਂਝੀ ਕੀਤੀ, ਜਿਸ ਨਾਲ ਦੋਵਾਂ ਸ਼ਹਿਰਾਂ ਦੇ ਵਿਚਕਾਰ 508 ਕਿਲੋਮੀਟਰ ਦੇ ਰੂਟ ‘ਤੇ ਯਾਤਰਾ ਦਾ ਸਮਾਂ ਸਿਰਫ 2 ਘੰਟੇ ਰਹਿ ਜਾਵੇਗਾ। ਇਹ ਕਲਿੱਪ 1.08 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਅਤਿ-ਆਧੁਨਿਕ ਰੇਲ ਪ੍ਰੋਜੈਕਟ ਦੀਆਂ ਕੁਝ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੀ ਹੈ।

ਸਾਂਝਾ ਕਰੋ