ਸੈਮ ਪਿਤ੍ਰੋਦਾ ਵੱਲੋਂ ਵਿਰਾਸਤ ਟੈਕਸ ਦੀ ਵਕਾਲਤ ਕੀਤੇ ਜਾਣ ਮਗਰੋਂ ਗੂਗਲ ਸਰਚ ’ਤੇ ਛਾਇਆ ਵਿਰਾਸਤ ਟੈਕਸ

ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤ੍ਰੋਦਾ ਵੱਲੋਂ ਵਿਰਾਸਤ ਟੈਕਸ ਦੀ ਵਕਾਲਤ ਕੀਤੇ ਜਾਣ ਤੋਂ ਬਾਅਦ 25 ਅਪ੍ਰੈਲ ਨੂੰ ਗੂਗਲ ਸਰਚ ’ਚ ਵਿਰਾਸਤ ਟੈਕਸ ਛਾਇਆ ਰਿਹਾ। ਲੋਕਾਂ ਨੇ ਸੈਮ ਪਿਤ੍ਰੋਦਾ ਤੇ ਵਿਰਾਸਤ ਟੈਕਸ ਦੇ ਬਾਰੇ ਜਾਣਨ ਲਈ ਖੂਬ ਸਰਚ ਕੀਤਾ। ਪਿਛਲੇ 20 ਸਾਲਾਂ ’ਚ ਵਿਰਾਸਤ ਟੈਕਸ ਦੇ ਨਾਂ ਨਾਲ ਇੰਨਾ ਸਰਚ ਨਹੀਂ ਕੀਤਾ ਗਿਆ ਜਿੰਨਾ ਪਿਛਲੇ ਦੋ ਦਿਨਾਂ ’ਚ ਕੀਤਾ ਗਿਆ ਹੈ। ਉੱਥੇ ਸੈਮ ਪਿਤ੍ਰੋਦਾ ਬਾਰੇ ਗੂਗਲ ਸਰਚ ਪੰਜ ਸਾਲਾਂ ਤੋਂ ਬਾਅਦ ਸਭ ਤੋਂ ਜ਼ਿਆਦਾ ਰਿਹਾ।ਪਿਤ੍ਰੋਦਾ ਨੇ ਕਿਹਾ ਸੀ ਕਿ ਅਮਰੀਕਾ ’ਚ ਵਿਰਾਸਤ ਟੈਕਸ ਲੱਗਦਾ ਹੈ। ਇਹ ਕਾਨੂੰਨ ਕਹਿੰਦਾ ਹੈ ਕਿ ਤੁਸੀਂ ਆਪਣੀ ਪੀੜ੍ਹੀ ’ਚ ਜਾਇਦਾਦ ਬਣਾਈ ਤੇ ਹੁਣ ਤੁਸੀਂ ਜਾ ਰਹੇ ਹੋ ਤਾਂ ਤੁਹਾਨੂੰ ਆਪਣੀ ਜਾਇਦਾਦ ਲੋਕਾਂ ਲਈ ਛੱਡਣੀ ਚਾਹੀਦੀ ਹੈ। ਪੂਰੀ ਜਾਇਦਾਦ ਨਹੀਂ, ਬਲਕਿ ਸਿਰਫ਼ ਅੱਧੀ। ਹਾਲਾਂਕਿ ਭਾਰਤ ’ਚ ਇਸ ਤਰ੍ਹਾਂ ਨਹੀਂ ਹੈ। ਜੇ ਕਿਸੇ ਦੀ ਜਾਇਦਾਦ 10 ਅਰਬ ਹੈ ਤੇ ਉਹ ਮਰ ਜਾਂਦਾ ਹੈ ਤਾਂ ਉਸ ਦੇ ਬੱਚਿਆਂ ਨੂੰ ਉਸ ਦੀ ਪੂਰੀ ਜਾਇਦਾਦ ਮਿਲਦੀ ਹੈ। ਲੋਕਾਂ ਨੂੰ ਕੁਝ ਨਹੀਂ ਮਿਲਦਾ। ਇਸ ਲਈ ਲੋਕਾਂ ਨੂੰ ਇਸ ਤਰ੍ਹਾਂ ਦੇ ਮੁੱਦਿਆਂ ’ਤੇ ਚਰਚਾ ਕਰਨੀ ਪਵੇਗੀ। ਕਾਂਗਰਸ ਨੇ ਪਿਤ੍ਰੋਦਾ ਦੇ ਬਿਆਨ ਤੋਂ ਦੂਰੀ ਬਣਾਉਂਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਰਾਇ ਹੈ।

ਸਾਂਝਾ ਕਰੋ