November 25, 2024

ਪੰਜਾਬ ਦੀਆਂ ਜ਼ਿਮਨੀ ਚੋਣਾਂ

ਪੰਜਾਬ ਦੀਆਂ ਜ਼ਿਮਨੀ ਚੋਣਾਂ ’ਚ ਆਮ ਆਦਮੀ ਪਾਰਟੀ (ਆਪ) ਨੂੰ ਤਿੰਨ ਹਲਕਿਆਂ- ਗਿੱਦੜਬਾਹਾ, ਚੱਬੇਵਾਲ ਤੇ ਡੇਰਾ ਬਾਬਾ ਨਾਨਕ ਵਿੱਚ ਜਿੱਤ ਮਿਲੀ ਹੈ- ਜਦੋਂਕਿ ਬਰਨਾਲਾ ਸੀਟ ’ਤੇ ਸੂਬੇ ਦੀ ਸੱਤਾਧਾਰੀ ਪਾਰਟੀ ਕਾਂਗਰਸ ਤੋਂ ਹਾਰ ਗਈ ਹੈ। ਇਨ੍ਹਾਂ ਨਤੀਜਿਆਂ ’ਚ ਜਿੰਨੀ ਚਰਚਾ ਸੱਤਾਧਾਰੀ ਪਾਰਟੀ ਦੀਆਂ ਜਿੱਤਾਂ ਦੀ ਹੋ ਰਹੀ ਹੈ, ਓਨੀ ਹੀ ਚਰਚਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਤੋਂ ਦੂਰ ਰਹਿਣ ਦੀ ਵੀ ਹੋ ਰਹੀ ਹੈ, ਕਿਉਂਕਿ ਅਕਾਲੀ ਦਲ ਦੀਆਂ ਵੋਟਾਂ ‘ਆਪ’ ਵੱਲ ਨੂੰ ਖਿਸਕੀਆਂ ਹਨ, ਜਿਨ੍ਹਾਂ ਫ਼ੈਸਲਾਕੁਨ ਭੂਮਿਕਾ ਅਦਾ ਕੀਤੀ। ਅਕਾਲੀ ਦਲ ਨੇ ਕਾਫ਼ੀ ਚਿਰ ਪਹਿਲਾਂ ਹੀ ਜ਼ਿਮਨੀ ਚੋਣਾਂ ਨਾ ਲੜਨ ਦਾ ਐਲਾਨ ਕਰ ਦਿੱਤਾ ਸੀ। ਖਿਸਕੀਆਂ ਵੋਟਾਂ ਹਾਲਾਂਕਿ ਜ਼ਰੂਰੀ ਨਹੀਂ ਕਿ ਨਿਰੋਲ ਆਮ ਆਦਮੀ ਪਾਰਟੀ ਲਈ ਹੀ ਸਨ ਸਗੋਂ ਇਹ ਕਾਂਗਰਸ ਵਿਰੁੱਧ ਇੱਕ ਨੀਤੀਗਤ ਸਫ਼ਬੰਦੀ ਵੀ ਹੈ। ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਜੇਤੂ ਰਹੇ, ਜਦੋਂਕਿ ਚੱਬੇਵਾਲ ਤੋਂ ਵੀ ‘ਆਪ’ ਦੇ ਹੀ ਉਮੀਦਵਾਰ ਇਸ਼ਾਂਕ ਚੱਬੇਵਾਲ ਨੇ ਜਿੱਤ ਦਰਜ ਕੀਤੀ। ਚੱਬੇਵਾਲ ’ਚ ‘ਆਪ’ ਉਮੀਦਵਾਰ ਕਰੀਬ 28 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਮੋਹਰੀ ਰਿਹਾ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਤੋਂ ਚੁਣੇ ਹੋਏ ਵਿਧਾਇਕ ਮੀਤ ਹੇਅਰ (ਆਪ), ਰਾਜਾ ਵੜਿੰਗ (ਕਾਂਗਰਸ), ਸੁਖਜਿੰਦਰ ਰੰਧਾਵਾ (ਕਾਂਗਰਸ) ਤੇ ਰਾਜ ਕੁਮਾਰ ਚੱਬੇਵਾਲ (ਆਪ) ਸੰਸਦ ਮੈਂਬਰ ਬਣ ਗਏ ਸਨ। ਸੀਟਾਂ ਖਾਲੀ ਹੋਣ ਤੋਂ ਬਾਅਦ ਹੁਣ ਇੱਥੇ ਜ਼ਿਮਨੀ ਚੋਣ ਕਰਵਾਈ ਗਈ ਸੀ। ਕਾਂਗਰਸ ਲਈ ਬਰਨਾਲਾ ਬਚਾਉਣਾ, ਬਾਕੀ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ’ਚ ਇੱਕ ਫਿੱਕੀ ਜਿਹੀ ਉਮੀਦ ਦੀ ਕਿਰਨ ਵਰਗਾ ਹੈ। ਹਾਲਾਂਕਿ ਇੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਫ਼ਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ ਤੇ ਜਿੱਤ ਦਾ ਫ਼ਰਕ ਕਾਫ਼ੀ ਘੱਟ ਰਿਹਾ। ਇੱਥੇ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਢਿੱਲੋਂ ਦੀ ਜਿੱਤ ਦਰਸਾਉਂਦੀ ਹੈ ਕਿ ਪਾਰਟੀ ‘ਆਪ’ ਅੰਦਰਲੀ ਨਾਖ਼ੁਸ਼ੀ ਦਾ ਫ਼ਾਇਦਾ ਚੁੱਕਣ ਵਿੱਚ ਕਾਮਯਾਬ ਰਹੀ, ਜਿਸ ਵਿੱਚ ਬਾਗ਼ੀ ਉਮੀਦਵਾਰਾਂ ਦਾ ਵੀ ਯੋਗਦਾਨ ਰਿਹਾ। ਉਨ੍ਹਾਂ ਵੱਲੋਂ ਤੋੜੀਆਂ ਵੋਟਾਂ ਨੇ ਕਾਂਗਰਸ ਦਾ ਫ਼ਾਇਦਾ ਕੀਤਾ। ‘ਆਪ’ ਦੇ ਬਾਗ਼ੀ ਗੁਰਦੀਪ ਸਿੰਘ ਬਾਠ ਨੇ ਬਰਨਾਲਾ ਤੋਂ ਆਜ਼ਾਦ ਚੋਣ ਲੜੀ ਤੇ ਕਰੀਬ 17 ਹਜ਼ਾਰ ਵੋਟਾਂ ਲੈ ਕੇ ਕਾਂਗਰਸੀ ਉਮੀਦਵਾਰ ਦਾ ਬਚਾਅ ਕੀਤਾ। ਹਾਲਾਂਕਿ, ਪਤਨੀ ਤੇ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਲਈ ਸੂਬਾ ਇਕਾਈ ਦੇ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਚਲਾਈ ਜ਼ੋਰਦਾਰ ਪ੍ਰਚਾਰ ਮੁਹਿੰਮ ਦੇ ਬਾਵਜੂਦ ਗਿੱਦੜਬਾਹਾ ’ਚ ਹੋਈ ਕਾਂਗਰਸ ਦੀ ਹਾਰ- ਲੀਡਰਸ਼ਿਪ ’ਚ ਤਾਲਮੇਲ ਦੀ ਘਾਟ ਤੇ ਵੋਟਰਾਂ ਨਾਲ ਪ੍ਰਭਾਵਹੀਣ ਰਾਬਤੇ ਜਿਹੇ ਡੂੰਘੇ ਮੁੱਦਿਆਂ ਨੂੰ ਉਭਾਰਦੀ ਹੈ। ਇਹ ਹਾਰ ਖ਼ਾਸ ਕਰਕੇ ਇਸ ਲਈ ਵੀ ਨੁਕਸਾਨਦਾਇਕ ਹੈ ਕਿਉਂਕਿ ਇਕੱਲੇ ਗਿੱਦੜਬਾਹਾ ’ਤੇ ਵੜਿੰਗ ਦੇ ਧਿਆਨ ਦਾ ਖ਼ਮਿਆਜ਼ਾ ਪਾਰਟੀ ਨੂੰ ਹੋਰਾਂ ਹਲਕਿਆਂ ਵਿੱਚ ਹਾਰ ਦੇ ਰੂਪ ’ਚ ਭੁਗਤਣਾ ਪਿਆ ਹੈ। ਇਸ ਨਾਲ ਪੰਜਾਬ ’ਚ ਪਾਰਟੀ ਦੇ ਸਮੁੱਚੇ ਪ੍ਰਭਾਵ ਨੂੰ ਹੋਰ ਝਟਕਾ ਲੱਗਾ ਹੈ। ਵੜਿੰਗ ਖ਼ੁਦ ਇਸ ਸੀਟ ਤੋਂ ਲਗਾਤਾਰ ਤਿੰਨ ਵਾਰ (2012, 2017 ਤੇ 2022) ਬਾਜ਼ੀ ਮਾਰ ਚੁੱਕੇ ਹਨ। ਹਾਲਾਂਕਿ ਆਖ਼ਰੀ ਚੋਣ ਉਹ ਵੀ ਮਸਾਂ 1,349 ਵੋਟਾਂ ਦੇ ਫ਼ਰਕ ਨਾਲ ਜਿੱਤੇ ਸਨ। ਗਿੱਦੜਬਾਹਾ ਤੋਂ ਜਿੱਤੇ ‘ਆਪ’ ਦੇ ਉਮੀਦਵਾਰ ਡਿੰਪੀ ਢਿੱਲੋਂ ਪਹਿਲਾਂ ਦੋ ਵਾਰ ਇੱਥੋਂ ਹੀ (2017 ਤੇ 2022) ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਹਾਰ ਚੁੱਕੇ ਹਨ। ਲੰਮਾ ਸਮਾਂ ਅਕਾਲੀ ਦਲ ’ਚ ਰਹੇ ਢਿੱਲੋਂ ਗਿੱਦੜਬਾਹਾ ਤੋਂ ਕਰੀਬ 22 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਮੋਹਰੀ ਰਹੇ। ਅਕਾਲੀ ਦਲ ਦੇ ਚੋਣ ਮੈਦਾਨ ਵਿੱਚ ਨਾ ਹੋਣ ਦਾ ਵੀ ਡਿੰਪੀ ਢਿੱਲੋਂ ਨੂੰ ਫ਼ਾਇਦਾ ਮਿਲਿਆ ਹੈ। ਭਾਜਪਾ, ਇਸ ਦੌਰਾਨ ਪੰਜਾਬ ਦੇ ਪੇਂਡੂ ਸਿਆਸੀ ਭੂ-ਦ੍ਰਿਸ਼ ਵਿੱਚ ਹਾਲੇ ਵੀ ਬੇਗ਼ਾਨਗੀ ਦੀ ਸ਼ਿਕਾਰ ਹੈ। ਡੇਰਾ ਬਾਬਾ ਨਾਨਕ, ਗਿੱਦੜਬਾਹਾ ਤੇ ਚੱਬੇਵਾਲ ਵਿੱਚ ਤਾਂ ਭਾਜਪਾ ਦੀ ਜ਼ਮਾਨਤ ਵੀ ਜ਼ਬਤ ਹੋਈ ਹੈ। ਗਿੱਦੜਬਾਹਾ ਤੋਂ ਭਾਜਪਾ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਪਾਰਟੀ ਅਜੇ ਵੀ ਖੇਤੀ ਕਾਨੂੰਨਾਂ ਵੱਲੋਂ ਕੀਤੇ ਸਿਆਸੀ ਨੁਕਸਾਨ ਨੂੰ ਪੂਰ ਨਹੀਂ ਸਕੀ ਹੈ ਤੇ ਸਾਰੇ ਹਲਕਿਆਂ ਵਿੱਚ ਤੀਜੇ ਸਥਾਨ ’ਤੇ ਖਿਸਕੀ ਹੈ। ਚਾਰ ਸੀਟਾਂ ’ਤੇ ਔਸਤਨ 63.91 ਫ਼ੀਸਦੀ ਵੋਟਿੰਗ ਹੋਈ ਸੀ। ਹਾਲਾਂਕਿ ਗਿੱਦੜਬਾਹਾ ਵਿੱਚ ਕਾਫ਼ੀ ਜ਼ਿਆਦਾ ਵੋਟਿੰਗ ਪ੍ਰਤੀਸ਼ਤ ਦਰਜ ਹੋਈ ਸੀ। ਸਭ ਤੋਂ ਘੱਟ ਵੋਟਾਂ (53.43) ਚੱਬੇਵਾਲ ਸੀਟ ਉੱਤੇ ਪਈਆਂ ਸਨ। ਡੇਰਾ ਬਾਬਾ ਨਾਨਕ ਵਿੱਚ 64.1 ਫ਼ੀਸਦੀ ਅਤੇ ਬਰਨਾਲਾ ਵਿੱਚ 56.34 ਫ਼ੀਸਦੀ ਵੋਟਿੰਗ ਹੋਈ ਸੀ। ਵੋਟ ਫ਼ੀਸਦ ਨੂੰ ਆਧਾਰ ਬਣਾ ਕੇ ਵੱਖ-ਵੱਖ ਅੰਦਾਜ਼ੇ ਲਾਏ ਜਾ ਰਹੇ ਸਨ। ਕੁਝ ਇਸ ਨੂੰ ਸੱਤਾ ਪ੍ਰਤੀ ਨਾਰਾਜ਼ਗੀ ਤੇ ਕੁਝ ਬਦਲਾਅ ਨਾਲ ਜੋੜ ਕੇ ਦੇਖ ਰਹੇ ਸਨ। ਸੂਬੇ ਦੇ ਸਿਆਸੀ ਦ੍ਰਿਸ਼ ਨੂੰ ਦੇਖਦਿਆਂ ਇਨ੍ਹਾਂ ਚੋਣਾਂ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਕਾਫ਼ੀ ਕੁਝ ਦਾਅ ਉੱਤੇ ਵੀ ਲੱਗਾ ਹੋਇਆ ਸੀ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਕਾਰਗੁਜ਼ਾਰੀ ਆਸਾਂ ਮੁਤਾਬਿਕ ਨਹੀਂ ਰਹੀ ਸੀ ਤੇ ਸੂਬੇ ਦੀਆਂ ਕੁੱਲ 13 ਸੀਟਾਂ ਵਿੱਚੋਂ ਸੱਤਾਧਾਰੀ ਧਿਰ ਸਿਰਫ਼ 3 ਹੀ ਜਿੱਤ ਸਕੀ ਸੀ। ਕਾਂਗਰਸ ਨੇ ਸੂਬੇ ਦੀ ਸੱਤਾ ਵਿੱਚੋਂ ਬਾਹਰ ਹੋਣ ਦੇ ਬਾਵਜੂਦ ਸੱਤ ਸੀਟਾਂ ਜਿੱਤੀਆਂ ਸਨ। ਦੋ ਸੀਟਾਂ ਆਜ਼ਾਦ ਉਮੀਦਵਾਰਾਂ ਨੂੰ ਮਿਲੀਆਂ ਸਨ ਅਤੇ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਈ ਸੀ। ਇਹ ਨਤੀਜੇ ਉਦੋਂ ਆਏ ਹਨ ਜਦੋਂ ‘ਆਪ’ ਨੇ ਅਮਨ ਅਰੋੜਾ ਨੂੰ ਆਪਣਾ ਸੂਬਾ ਪ੍ਰਧਾਨ ਥਾਪਿਆ ਹੈ ਅਤੇ ਸ਼ਹਿਰੀ ਤੇ ਹਿੰਦੂ ਵੋਟ ਪੱਕੀ ਕਰਨ ਵੱਲ ਤੁਰਨ ਦਾ ਸੰਕੇਤ ਦਿੱਤਾ ਹੈ। ਹਾਲਾਂਕਿ, ਸੱਤਾਧਾਰੀ ‘ਆਪ’ ਨੂੰ ਕਾਰਜਕਾਲ ਦੇ ਅੱਧ ’ਚ ਜ਼ਮੀਨੀ ਅਸਲੀਅਤ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸੋਚ-ਵਿਚਾਰ ਕੇ ਅੱਗੇ ਵਧਣ ਦੀ ਜ਼ਰੂਰਤ ਹੈ। ਨਸ਼ਿਆਂ, ਵਿੱਤੀ ਅਸਥਿਰਤਾ ਤੇ ਖੇਤੀ ਸੰਕਟ ਵਰਗੇ ਮੁੱਦੇ ਗੰਭੀਰ ਬਣੇ ਹੋਏ ਹਨ ਤੇ ਮਹਿਜ਼ ਚੁਣਾਵੀ ਜਿੱਤਾਂ ਨੀਤੀਗਤ ਹੱਲਾਂ ਦਾ ਬਦਲ ਨਹੀਂ ਬਣ ਸਕਦੀਆਂ। ਹਾਲਾਂਕਿ ਇਸ ਜਿੱਤ ਤੋਂ ਅਜਿਹਾ ਵੀ ਲੱਗਦਾ ਹੈ ਕਿ ਪਾਰਟੀ ਨੇ ਸੱਤਾ ਵਿਰੋਧੀ ਲਹਿਰ ਦੇ ਬਿਰਤਾਂਤ ਨੂੰ ਪਛਾੜਿਆ ਹੈ। ਫਿਲਹਾਲ ਚਾਰ ਵਿੱਚੋਂ ਤਿੰਨ ਹਲਕਿਆਂ ’ਚ ਮਿਲੀ ਜਿੱਤ ਨਾਲ ਪਾਰਟੀ ਆਗੂਆਂ ਤੇ ਵਰਕਰਾਂ ਦਾ ਹੌਸਲਾ ਜ਼ਰੂਰ ਬੁਲੰਦ ਹੋਇਆ ਹੋਵੇਗਾ। ‘ਆਪ’ ਨੇ ਅਕਾਲੀ ਦਲ ਦੀ ਗ਼ੈਰ-ਹਾਜ਼ਰੀ ’ਚ ਮੁੱਖ ਵਿਰੋਧੀ ਧਿਰ ਕਾਂਗਰਸ ਤੋਂ ਤਿੰਨ ਸੀਟਾਂ ਖੋਹ ਲਈਆਂ ਹਨ, ਜਿਸ ਨਾਲ ਵਿਧਾਨ ਸਭਾ ਵਿੱਚ ਇਸ ਦੇ ਵਿਧਾਇਕਾਂ ਦੀ ਗਿਣਤੀ ਵੀ 94 ਹੋ ਗਈ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮੁਤਾਬਿਕ ਲੋਕਾਂ ਨੇ ਦੂਜੀ ਵਾਰ ਪਾਰਟੀ ਨੂੰ ਚੁਣਿਆ ਹੈ, ਜਿਸ ਦਾ ਮਤਲਬ ਹੈ ਕਿ ਇਹ ਚੰਗਾ ਕੰਮ ਕਰ ਰਹੀ ਹੈ। ਕੇਜਰੀਵਾਲ ਨੇ ਇਨ੍ਹਾਂ ਜ਼ਿਮਨੀ ਚੋਣਾਂ ਨੂੰ ਸਿਰਫ਼ ਪੰਜਾਬ ਲਈ ਹੀ ਨਹੀਂ ਬਲਕਿ ਦਿੱਲੀ ਲਈ ਵੀ ਮਹੱਤਵਪੂਰਨ ਦੱਸਿਆ ਹੈ। ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੀਆਂ ਚੋਣਾਂ ਨੂੰ ਦਿੱਲੀ ਦੀਆਂ ਚੋਣਾਂ ਦਾ ਸੈਮੀਫਾਈਨਲ ਕਰਾਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਚੋਣਾਂ ’ਚ ਕੀਤੇ ਸਾਰੇ ਵਾਅਦੇ ਪੂਰੇ ਕਰਨਗੇ। ਦੋਵਾਂ ਦਾ ਕਹਿਣਾ ਹੈ ਕਿ ਲੋਕਾਂ ਨੇ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਵੋਟ ਪਾਈ ਹੈ। ਜ਼ਿਮਨੀ ਚੋਣਾਂ ਦੇ ਨਤੀਜੇ ਨਾ ਕੇਵਲ ਚੁਣਾਵੀ ਰਣਨੀਤੀ ਦਾ ਸਬਕ ਦਿੰਦੇ ਹਨ, ਪਰ ਨਾਲ ਹੀ ਇੱਕ ਅਜਿਹੇ ਸ਼ਾਸਨ ਪ੍ਰਬੰਧ ਦੀ ਲੋੜ ਉੱਤੇ ਵੀ ਜ਼ੋਰ ਦਿੰਦੇ ਹਨ ਜੋ ਢਾਂਚਾਗਤ ਚੁਣੌਤੀਆਂ ਦਾ ਹੱਲ ਕੱਢੇ ਅਤੇ ਰਾਜ ਦੇ ਲੋਕਾਂ ਦੀਆਂ ਖ਼ਾਹਿਸ਼ਾਂ ’ਤੇ ਵੀ ਖ਼ਰਾ ਉੱਤਰੇ।

ਪੰਜਾਬ ਦੀਆਂ ਜ਼ਿਮਨੀ ਚੋਣਾਂ Read More »

ਗੂਗਲ ਸਹਾਰੇ ਚਲਾ ਰਹੇ ਸੀ ਕਾਰ, 3 ਜਣਿਆਂ ਨੇ ਗਵਾਈ ਜਾਨ

ਬਰੇਲੀ, 25 ਨਵੰਬਰ – ਕਈ ਵਾਰ ਗੂਗਲ ਮੈਪ ਵੀ ਧੋਖਾ ਦੇ ਸਕਦਾ ਹੈ । ਅਜਿਹਾ ਹੀ ਹੋਇਆ ਕੁੱਝ ਲੋਕਾਂ ਨਾਲ ਜੋ ਗੂਗਲ ਮੈਪ ਵੇਖ ਕੇ ਗੱਡੀ ਦੌੜਾਂਦੇ ਜਾ ਰਹੇ ਸਨ ਪਰ ਉਨ੍ਹਾਂ ਨੂੰ ਨਹੀ ਸੀ ਪਤਾ ਕਿ ਅੱਗੇ ਪੁੱਲ ਖ਼ਤਮ ਹੋ ਰਿਹਾ ਹੈ। ਦਰਅਸਲ ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਨਿਰਮਾਣ ਅਧੀਨ ਪੁਲ ‘ਤੇ ਚੜ੍ਹੀ ਕਾਰ ਰਾਮਗੰਗਾ ਨਦੀ ‘ਚ ਜਾ ਡਿੱਗੀ। ਹਾਦਸੇ ਵਿੱਚ ਦੋ ਸਕੇ ਭਰਾਵਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਾਮਗੰਗਾ ਨਦੀ ‘ਤੇ ਬਣਿਆ ਪੁਲ ਟੁੱਟਿਆ ਹੋਇਆ ਸੀ। ਡਰਾਈਵਰ ਗੂਗਲ ਮੈਪ ਦੀ ਮਦਦ ਨਾਲ ਗੱਡੀ ਚਲਾ ਰਿਹਾ ਸੀ। ਜਦੋਂ ਤੱਕ ਡਰਾਈਵਰ ਨੂੰ ਪਤਾ ਲੱਗਾ ਕਿ ਅੱਗੇ ਕੋਈ ਸੜਕ ਨਹੀਂ ਹੈ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਕਾਰ ਨਦੀ ਵਿਚ ਡਿੱਗ ਚੁੱਕੀ ਸੀ ਅਤੇ 3 ਜਣਿਆਂ ਦੀ ਮੌਤ ਹੋ ਗਈ ਸੀ।

ਗੂਗਲ ਸਹਾਰੇ ਚਲਾ ਰਹੇ ਸੀ ਕਾਰ, 3 ਜਣਿਆਂ ਨੇ ਗਵਾਈ ਜਾਨ Read More »

ਰਾਜੋਆਣਾ ਦੀ ਰਹਿਮ ਦੀ ਅਪੀਲ ‘ਤੇ SC ‘ਚ ਸੁਣਵਾਈ ਮੁਲਤਵੀ

ਨਵੀਂ ਦਿੱਲੀ, 25 ਨਵੰਬਰ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ ‘ਤੇ ਸੋਮਵਾਰ (25 ਨਵੰਬਰ) ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਕੇਂਦਰ ਸਰਕਾਰ ਦੀ ਤਰਫੋਂ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਜਸਟਿਸ ਬੀਆਰ ਗਵਈ, ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਕੇਵੀ ਵਿਸ਼ਵਨਾਥਨ ਦੀ ਬੈਂਚ ਅੱਗੇ ਪੇਸ਼ ਹੋਏ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਤੇ ਫੈਸਲਾ ਲੈਣ ਤੋਂ ਪਹਿਲਾਂ ਕਈ ਏਜੰਸੀਆਂ ਨਾਲ ਸਲਾਹ ਕਰਨ ਦੀ ਲੋੜ ਹੈ। ਇਸ ਤੋਂ ਬਾਅਦ ਸੀਬੀਆਈ ਦੇ ਵਧੀਕ ਸਾਲਿਸਟਰ ਜਨਰਲ ਕੇ.ਐਮ. ਨਟਰਾਜ ਨੇ ਅਦਾਲਤ ਨੂੰ ਇਹ ਵੀ ਕਿਹਾ ਕਿ ਸਥਿਤੀ ਫਿਲਹਾਲ ਕੋਈ ਫੈਸਲਾ ਲੈਣ ਦੇ ਅਨੁਕੂਲ ਨਹੀਂ ਹੈ। ਕੇਂਦਰ ਸਰਕਾਰ ਦਾ ਪੱਖ ਸੁਣਨ ਤੋਂ ਬਾਅਦ ਅਦਾਲਤ ਨੇ ਸੁਣਵਾਈ 4 ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਮਾਮਲਾ ਸੰਵੇਦਨਸ਼ੀਲ ਹੈ। ਕੇਂਦਰ ਸਰਕਾਰ ਨੇ ਫੈਸਲਾ ਲੈਣ ਲਈ ਸਮਾਂ ਮੰਗਿਆ ਹੈ। ਰਾਜੋਆਣਾ ਦੇ ਵਕੀਲਾਂ ਨੇ ਉਸ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਅਪੀਲ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਇੰਨੇ ਲੰਬੇ ਸਮੇਂ ਤੱਕ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰਨਾ ਮਾਨਸਿਕ ਤਸ਼ੱਦਦ ਦੇ ਬਰਾਬਰ ਹੈ। 18 ਨਵੰਬਰ ਨੂੰ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਰਾਜੋਆਣਾ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਕੋਲ ਭੇਜ ਦਿੱਤੀ ਸੀ। ਅਦਾਲਤ ਨੇ ਰਾਸ਼ਟਰਪਤੀ ਦੇ ਸਕੱਤਰ ਨੂੰ ਰਾਸ਼ਟਰਪਤੀ ਦੇ ਸਾਹਮਣੇ ਰੱਖਣ ਦੇ ਹੁਕਮ ਦਿੱਤੇ ਸਨ। ਨਾਲ ਹੀ ਪਟੀਸ਼ਨ ‘ਤੇ 2 ਹਫਤਿਆਂ ‘ਚ ਫੈਸਲਾ ਲੈਣ ਲਈ ਕਿਹਾ ਹੈ।

ਰਾਜੋਆਣਾ ਦੀ ਰਹਿਮ ਦੀ ਅਪੀਲ ‘ਤੇ SC ‘ਚ ਸੁਣਵਾਈ ਮੁਲਤਵੀ Read More »

ਸੰਭਲ ’ਚ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਹਿੰਸਾ

ਉਤਰ ਪ੍ਰਦੇਸ਼, 25 ਨਵੰਬਰ – ਬੀਤੇ ਦਿਨ ਯੂਪੀ ਦੇ ਸੰਭਲ ਵਿੱਚ ਹੰਗਾਮੇ, ਪਥਰਾਅ, ਅੱਗਜ਼ਨੀ ਅਤੇ ਗੋਲੀਬਾਰੀ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਤੋਂ ਬਾਅਦ ਸ਼ਹਿਰ ਵਿੱਚ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਅਦਾਲਤ ਦੇ ਹੁਕਮਾਂ ‘ਤੇ ਜਦੋਂ ਕੋਰਟ ਕਮਿਸ਼ਨਰ ਦੀ ਟੀਮ ਦੂਜੀ ਵਾਰ ਸਰਵੇ ਲਈ ਸ਼ਾਹੀ ਜਾਮਾ ਮਸਜਿਦ ਪਹੁੰਚੀ ਤਾਂ ਉਥੇ ਹੰਗਾਮਾ ਹੋ ਗਿਆ। ਬਦਮਾਸ਼ਾਂ ਨੇ ਪਹਿਲਾਂ ਜਾਮਾ ਮਸਜਿਦ ਦੇ ਬਾਹਰ ਅਤੇ ਫਿਰ ਨਖਾਸਾ ਇਲਾਕੇ ‘ਚ ਪੁਲਸ ‘ਤੇ ਭਾਰੀ ਪਥਰਾਅ ਕੀਤਾ। ਉਨ੍ਹਾਂ ਦੋਵਾਂ ਥਾਵਾਂ ‘ਤੇ ਘੱਟੋ-ਘੱਟ ਇਕ ਦਰਜਨ ਵਾਹਨਾਂ ਨੂੰ ਅੱਗ ਲਾ ਦਿੱਤੀ ਅਤੇ ਗੋਲੀਬਾਰੀ ਕੀਤੀ। ਇਸ ਦੌਰਾਨ ਇੱਕ ਦਰਜਨ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ।

ਸੰਭਲ ’ਚ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਹਿੰਸਾ Read More »

ਸਪੇਨ ਵੱਲੋਂ “Job Seeking Visa” ਦੀ ਮਿਆਦ ‘ਚ ਵਾਧਾ

ਚੰਡੀਗੜ੍ਹ, 25 ਨਵੰਬਰ – ਮਜ਼ਦੂਰਾਂ ਦੀ ਘਾਟ ਦੀ ਚਿੰਤਾ ਨੂੰ ਦੂਰ ਕਰਨ ਲਈ, ਸਪੇਨ ਨੇ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਬਾਰੇ ਮਹੱਤਵਪੂਰਨ ਰਿਪੋਰਟਾਂ ਦਾ ਐਲਾਨ ਕੀਤਾ ਹੈ। ਆਪਣੇ ਨਵੀਨਤਮ ਸੁਧਾਰਾਂ ਦੇ ਤਹਿਤ, ਦੇਸ਼ ਨੇ “‘Job Seeking” ਵੀਜ਼ਾ ਦੀ ਵੈਧਤਾ ਨੂੰ ਵਧਾ ਦਿੱਤਾ ਹੈ, ਜੋ ਕਿ ਕੁਝ ਕਿੱਤਿਆਂ ਅਤੇ ਖੇਤਰੀ ਖੇਤਰਾਂ ਵਿੱਚ ਨੌਕਰੀ ਲੱਭਣ ਦੀ ਆਗਿਆ ਦਿੰਦਾ ਹੈ, ਨੂੰ 3 ਮਹੀਨਿਆਂ ਤੋਂ ਵਧਾ ਕੇ ਇੱਕ ਸਾਲ ਕਰ ਦਿੱਤਾ ਗਿਆ ਹੈ। ਇਸ ਬਦਲਾਅ ਨੂੰ ਲਾਗੂ ਕਰਨ ਦੀ ਤਰੀਕ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਨੌਕਰੀ ਦੀ ਭਾਲ ਕਰਨ ਵਾਲਾ ਵੀਜ਼ਾ ਵਿਦੇਸ਼ੀ ਨਾਗਰਿਕਾਂ ਨੂੰ ਰੁਜ਼ਗਾਰ ਦੀ ਭਾਲ ਦੇ ਉਦੇਸ਼ ਲਈ ਸਪੇਨ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੰਦਾ ਹੈ। ਨੌਕਰੀ ਪ੍ਰਾਪਤ ਕਰਨ ‘ਤੇ, ਵਿਅਕਤੀ ਦੇਸ਼ ਵਿੱਚ ਰਹਿਣ ਲਈ ਲੋੜੀਂਦੀਆਂ ਕਾਨੂੰਨੀ ਪ੍ਰਕਿਰਿਆਵਾਂ ਨਾਲ ਅੱਗੇ ਵਧ ਸਕਦੇ ਹਨ। ਨਵੀਨਤਮ ਸੁਧਾਰ ਘਰੇਲੂ ਕਿਰਤ ਬਾਜ਼ਾਰ ਅਤੇ ਪ੍ਰਵਾਸੀਆਂ ਦੀਆਂ ਲੋੜਾਂ ਨੂੰ ਪੂਰਾ ਕਰਨਗੇ, ਅਤੇ ਦੇਸ਼ ਦੀ ਬੁਢਾਪਾ ਆਬਾਦੀ ਦੇ ਮੁੱਦੇ ਨੂੰ ਹੱਲ ਕਰਨਗੇ। ਖਾਸ ਤੌਰ ‘ਤੇ, ਹਾਲ ਹੀ ਦੇ ਸੁਧਾਰਾਂ ਵਿੱਚ ਪੇਸ਼ ਕੀਤੇ ਗਏ ਜ਼ਿਆਦਾਤਰ ਪਰਮਿਟ ਵਿਅਕਤੀਆਂ ਨੂੰ ਤੁਰੰਤ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਦਿੰਦੇ ਹਨ, ਇੱਕ ਕਰਮਚਾਰੀ ਵਜੋਂ ਸ਼ੁਰੂਆਤੀ ਕੰਮ ਦੇ ਅਧਿਕਾਰ ਲਈ ਰਸਮੀ ਤੌਰ ‘ਤੇ ਅਰਜ਼ੀ ਦੇਣ ਦੀ ਜ਼ਰੂਰਤ ਨੂੰ ਖਤਮ ਕਰਦੇ ਹੋਏ। ਇਹ ਵਿਵਸਥਾ ਵਿਦਿਅਕ ਉਦੇਸ਼ਾਂ ਲਈ ਪਰਵਾਸ ਕਰਨ ਵਾਲੇ ਵਿਅਕਤੀਆਂ ਤੱਕ ਵਿਸਤ੍ਰਿਤ ਹੈ, ਜਿਨ੍ਹਾਂ ਨੂੰ ਪ੍ਰਤੀ ਹਫ਼ਤੇ 30 ਘੰਟੇ ਤੱਕ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਇਹ ਪਹਿਲਕਦਮੀ ਪ੍ਰਵਾਸੀਆਂ ਨੂੰ ਸ਼ਾਮਲ ਕਰਨ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਸਮਾਜ ਵਿੱਚ ਉਨ੍ਹਾਂ ਦੇ ਏਕੀਕਰਨ ਦੀ ਸਹੂਲਤ ਦਿੰਦੀ ਹੈ।

ਸਪੇਨ ਵੱਲੋਂ “Job Seeking Visa” ਦੀ ਮਿਆਦ ‘ਚ ਵਾਧਾ Read More »

ਹਰਿਆਣਾ ਸਾਹਿਤ ਅਕੈਡਮੀ ਦੀ ਪੱਤ੍ਰਿਕਾ ‘ਹਰੀਗੰਧਾ’ ਰਿਲੀਜ਼

ਜੀਂਦ, 24 ਨਵੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਲੋਕਾਂ ਅਤੇ ਯੁਵਾ ਸ਼ਕਤੀ ਨੂੰ ਪ੍ਰੇਰਿਤ ਕਰਨ ਲਈ ‘ਮਨ ਕੀ ਬਾਤ’ ਪ੍ਰੋਗਰਾਮ ਸ਼ੁਰੂ ਕੀਤਾ। ਇਸ ਪ੍ਰੋਗਰਾਮ ਨੇ ਭਾਰਤ ਦੇ ਆਮ ਲੋਕਾਂ ਵਿੱਚ ਇੱਕ ਕ੍ਰਾਂਤੀ ਲਿਆ ਦਿੱਤੀ ਹੈ। ਇਹ ਗੱਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਇੱਥੇ ਡੀਏਵੀ ਪਬਲਿਕ ਸਕੂਲ ਜੀਂਦ ਵਿੱਚ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਆਖੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਐੱਨਸੀਸੀ ਯੁਵਾ ਸ਼ਕਤੀ ਨੂੰ ਰਾਸ਼ਟਰ ਨਿਰਮਾਣ ਦਾ ਇੱਕ ਸਾਧਨ ਦੱਸਿਆ ਹੈ, ਜਿਸ ਤੋਂ ਵਿਅਕਤੀ ਦੇ ਜੀਵਨ ਵਿੱਚ ਅਨੁਸਾਸ਼ਨ ਆਉਂਦਾ ਹੈ। ਇਸ ਮੌਕੇ ਉਨ੍ਹਾਂ ਡੀਏਵੀ ਸਕੂਲ ਦੀ ਸ਼ਲਾਘਾ ਕੀਤੀ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਪ੍ਰਧਾਨ ਮੋਹਨ ਲਾਲ ਬੜੋਲੀ ਨੇ ਨਾਇਬ ਸੈਣੀ ਨੂੰ ਇੱਕ ਰਚਨਾਤਮਕ ਮੁੱਖ ਮੰਤਰੀ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਪ੍ਰਦੇਸ਼ ਦੇ ਹਰ ਵਰਗ ਨੂੰ ਉਨਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਮੌਕੇ ਉਨ੍ਹਾਂ ਸਕੂਲ ਦੇ ਮੈਦਾਨ ਵਿੱਚ ਪੌਦੇ ਵੀ ਲਗਾਏ। ਡੀਏਵੀ ਸੰਸਥਾਵਾਂ ਦੇ ਰੀਜ਼ਨਲ ਨਿਰਦੇਸ਼ਕ ਅਤੇ ਹਰਿਆਣਾ ਸਾਹਿਤਕ ਅਕੈਡਮੀ ਦੇ ਨਿਦੇਸ਼ਕ ਡਾ. ਧਰਮਦੇਵ ਵਿਦਿਆਰਥੀ ਨੇ ਪ੍ਰੋਗਰਾਮ ਦਾ ਸੰਚਾਲਨ ਕਰਦੇ ਹੋਏ ਮੁੱਖ ਮੰਤਰੀ ਨੂੰ ਨਾਇਬ ਹੀਰਾ ਦੱਸਿਆ ਜੋ ਕਿ ਦਿਨ-ਰਾਤ ਜਨਤਾ ਦੀ ਸੇਵਾ ਵਿੱਚ ਜੁਟੇ ਰਹਿੰਦੇ ਹਨ। ਇਸ ਮੌਕੇ ਉੱਤੇ ਹਰਿਆਣਾ ਸਾਹਿਤ ਅਕੈਡਮੀ ਦੀ ਪੱਤ੍ਰਿਕਾ ‘ਹਰੀਗੰਧਾ’ ਮੁੱਖ ਮੰਤਰੀ ਵੱਲੋਂ ਰਿਲੀਜ਼ ਕੀਤੀ ਗਈ। ਇਸ ਮੋਕੇ ਖੇਤੀ ਮੰਤਰੀ ਸ਼ਾਮ ਸਿੰਘ ਰਾਣਾ, ਜੀਂਦ ਦੇ ਵਿਧਾਇਕ ਤੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਢਾ, ਉਚਾਨਾ ਦੇ ਵਿਧਾਇਕ ਦੇਵਿੰਦਰ ਅੱਤਰੀ, ਡਾ. ਰਾਜ ਸੈਣੀ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਢੁੱਲ ਅਤੇ ਅਮਰਪਾਲ ਰਾਣਾ ਹਾਜ਼ਰ ਸਨ।

ਹਰਿਆਣਾ ਸਾਹਿਤ ਅਕੈਡਮੀ ਦੀ ਪੱਤ੍ਰਿਕਾ ‘ਹਰੀਗੰਧਾ’ ਰਿਲੀਜ਼ Read More »

ਬਸਪਾ ਕੋਈ ਵੀ ਜ਼ਿਮਨੀ ਚੋਣ ਨਹੀਂ ਲੜੇਗੀ: ਮਾਇਆਵਤੀ

ਲਖਨਊ: ਬਹੁਜਨ ਸਮਾਜ ਪਾਰਟੀ ਦੀ ਮੁਖੀ ਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਸੂਬੇ ਦੀਆਂ ਨੌਂ ਸੀਟਾਂ ’ਤੇ ਹੋਈ ਜ਼ਿਮਨੀ ਚੋਣ ’ਚ ਪਾਰਟੀ ਨੂੰ ਕਰਾਰੀ ਹਾਰ ਮਿਲਣ ਤੋਂ ਇਕ ਦਿਨ ਬਾਅਦ ਅੱਜ ਚੋਣਾਂ ’ਚ ਧਾਂਦਲੀ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਵਿੱਖ ’ਚ ਕੋਈ ਵੀ ਜ਼ਿਮਨੀ ਚੋਣ ਨਹੀਂ ਲੜੇਗੀ। ਮਾਇਆਵਤੀ ਨੇ ਸੰਭਲ ’ਚ ਸਰਵੇਖਣ ਦੌਰਾਨ ਹੋਈ ਹਿੰਸਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਲਈ ਉੱਤਰ ਪ੍ਰਦੇਸ਼ ਸਰਕਾਰ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਮਾਇਆਵਤੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਸਾਡੀ ਪਾਰਟੀ ਨੇ ਇਹ ਫ਼ੈਸਲਾ ਕੀਤਾ ਹੈ ਕਿ ਜਦੋਂ ਤੱਕ ਦੇਸ਼ ’ਚ ਫਰਜ਼ੀ ਵੋਟਾਂ ਪੈਣ ਤੋਂ ਰੋਕਣ ਲਈ ਚੋਣ ਕਮਿਸ਼ਨ ਵੱਲੋਂ ਕੋਈ ਸਖਤ ਕਦਮ ਨਹੀਂ ਚੁੱਕੇ ਜਾਂਦੇ, ਉਦੋਂ ਤਕ ਸਾਡੀ ਪਾਰਟੀ ਦੇਸ਼ ’ਚ ਕੋਈ ਵੀ ਉਪ ਚੋਣ ਨਹੀਂ ਲੜੇਗੀ।’ ਉਨ੍ਹਾਂ ਕਿਹਾ, ‘ਇਸ ਵਾਰ ਜੋ ਵੋਟਾਂ ਪਈਆਂ ਅਤੇ ਜੋ ਚੋਣ ਨਤੀਜੇ ਆਏ ਉਸ ਨੂੰ ਲੈ ਕੇ ਲੋਕਾਂ ’ਚ ਆਮ ਚਰਚਾ ਹੈ ਕਿ ਪਹਿਲਾਂ ਦੇਸ਼ ’ਚ ਜਦੋਂ ਬੈਲੇਟ ਪੇਪਰ ਰਾਹੀਂ ਚੋਣਾਂ ਹੁੰਦੀਆਂ ਸਨ ਤਾਂ ਸੱਤਾ ਦੀ ਦੁਰਵਰਤੋਂ ਕਰਕੇ ਫਰਜ਼ੀ ਵੋਟਾਂ ਪਾਈਆਂ ਜਾਂਦੀਆਂ ਸਨ ਅਤੇ ਹੁਣ ਈਵੀਐੱਮਜ਼ ਰਾਹੀਂ ਵੀ ਇਹੀ ਕੰਮ ਕੀਤਾ ਜਾ ਰਿਹਾ ਹੈ

ਬਸਪਾ ਕੋਈ ਵੀ ਜ਼ਿਮਨੀ ਚੋਣ ਨਹੀਂ ਲੜੇਗੀ: ਮਾਇਆਵਤੀ Read More »

ਰਾਮ ਮੰਦਰ ਦੇ ਨਿਰਮਾਣ ‘ਤੇ ਕਿੰਨੇ ਕਰੋੜ ਹੋਏ ਖ਼ਰਚ?

ਅਯੁੱਧਿਆ : ਕਰੀਬ ਅੱਠ ਸੌ ਮੀਟਰ ਦੀ ਚਾਰ-ਦੀਵਾਰੀ ਸਮੇਤ Ayodhya Ram Mandir ਦਾ ਨਿਰਮਾਣ ਅੰਤਿਮ ਛੋਹਾਂ ’ਤੇ ਹੈ। ਇਸ ਮਹੀਨੇ ਦੇ ਆਖ਼ਰ ਤਕ ਮੰਦਰ ਦੀ ਜ਼ਮੀਨੀ ਮੰਜ਼ਿਲ ਦੇ ਨਾਲ-ਨਾਲ ਦੂਜੀ ਮੰਜ਼ਿਲ ਦਾ ਨਿਰਮਾਣ ਇਸ ਮਹੀਨੇ ਦੇ ਅੰਤ ਤਕ ਪੂਰਾ ਹੋ ਜਾਣਾ ਹੈ। ਅੱਧੀ ਚਾਰ-ਦੀਵਾਰੀ ਦਾ ਨਿਰਮਾਣ ਹੋ ਚੁੱਕਿਆ ਹੈ… ਕੰਮ ਪੂਰਾ ਹੋਣ ਤਕ 1600 ਤੋਂ 1800 ਕਰੋੜ ਰੁਪਏ ਖ਼ਰਚ ਹੋਣ ਦਾ ਅਨੁਮਾਨ ਹੈ। ਜੂਨ 2025 ਤਕ ਪੂਰਾ ਕੀਤਾ ਜਾ ਸਕਦਾ ਹੈ ਉਸਾਰੀ ਦਾ ਕੰਮ ਇਹ ਜਾਣਕਾਰੀ ਰਾਮ ਮੰਦਰ ਨਿਰਮਾਣ ਕਮੇਟੀ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ ਨੇ ਦਿੱਤੀ। ਉਹ ਮੰਦਰ ਨਿਰਮਾਣ ਕਮੇਟੀ ਦੀ ਦੋ ਰੋਜ਼ਾ ਮੀਟਿੰਗ ਦੇ ਸਬੰਧ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਸਾਰੀ ਮੁਕੰਮਲ ਕਰਨ ਦੀ ਸਮਾਂ ਸੀਮਾ ਦਸੰਬਰ 2024 ਮਿੱਥੀ ਗਈ ਸੀ ਪਰ ਕੰਮ ’ਚ ਉਮੀਦ ਅਨੁਸਾਰ ਪ੍ਰਗਤੀ ਨਾ ਹੋਣ ਕਾਰਨ ਹੁਣ ਇਹ ਸਮਾਂ ਸੀਮਾ ਜੂਨ 2025 ਮਿੱਥੀ ਗਈ ਹੈ। ਹਾਲਾਂਕਿ ਉਸ ਨੂੰ ਸੋਧੀ ਹੋਈ ਸਮਾਂ ਸੀਮਾ ਵਿਚ ਵੀ ਕੰਮ ਪੂਰਾ ਕਰਨ ਬਾਰੇ ਸ਼ੱਕ ਹੈ। ਮਿਸ਼ਰਾ ਅਨੁਸਾਰ ਮੰਦਰ ਦੇ ਨਿਰਮਾਣ ਵਿਚ ਸਿਰਫ਼ ਸੱਤ-ਅੱਠ ਸੌ ਮਜ਼ਦੂਰ ਲੱਗੇ ਹੋਏ ਹਨ ਤੇ ਜਦੋਂ ਤੱਕ 1500 ਮਜ਼ਦੂਰਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾਂਦਾ, ਜੂਨ 2025 ਤਕ ਉਸਾਰੀ ਮੁਕੰਮਲ ਹੋਣ ਦਾ ਸ਼ੱਕ ਹੈ। ਉਸਾਰੀ ਕਮੇਟੀ ਵੱਲੋਂ ਆਉਣ ਵਾਲੇ ਗਰਮੀ ਦੇ ਮੌਸਮ ਵਿਚ ਰਾਮਲਲ੍ਹਾ ਦੇ ਸ਼ਰਧਾਲੂਆਂ ਨੂੰ ਦਰਸ਼ਨ ਮਾਰਗ ’ਤੇ ਢੁੱਕਵੀਂ ਛਾਂ ਦੇਣ ਲਈ ਕਾਰਜ ਯੋਜਨਾ ਵੀ ਤਿਆਰ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਮਨੀਰਾਮਦਾਸ ਜੀ ਦੀ ਛਾਉਣੀ ਵਿਖੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਮੀਟਿੰਗ ਰੱਖੀ ਗਈ ਹੈ। ਇਸ ’ਚ ਪ੍ਰਾਣ ਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਣ ਵਾਲੇ ਸਮਾਗਮ ਦੀ ਰੂਪ-ਰੇਖਾ ਤੈਅ ਕੀਤੀ ਜਾਣੀ ਹੈ ਮਲ ਕਰਨ ਦੀ ਸਮਾਂ ਸੀਮਾ ਦਸੰਬਰ 2024 ਮਿੱਥੀ ਗਈ ਸੀ ਪਰ ਕੰਮ ’ਚ ਉਮੀਦ ਅਨੁਸਾਰ ਪ੍ਰਗਤੀ ਨਾ ਹੋਣ ਕਾਰਨ ਹੁਣ ਇਹ ਸਮਾਂ ਸੀਮਾ ਜੂਨ 2025 ਮਿੱਥੀ ਗਈ ਹੈ। ਹਾਲਾਂਕਿ ਉਸ ਨੂੰ ਸੋਧੀ ਹੋਈ ਸਮਾਂ ਸੀਮਾ ਵਿਚ ਵੀ ਕੰਮ ਪੂਰਾ ਕਰਨ ਬਾਰੇ ਸ਼ੱਕ ਹੈ। ਸੱਤ-ਅੱਠ ਸੌ ਮਜ਼ਦੂਰ ਕਰ ਰਹੇ ਹਨ ਕੰਮ ਮਿਸ਼ਰਾ ਅਨੁਸਾਰ ਮੰਦਰ ਦੇ ਨਿਰਮਾਣ ਵਿਚ ਸਿਰਫ਼ ਸੱਤ-ਅੱਠ ਸੌ ਮਜ਼ਦੂਰ ਲੱਗੇ ਹੋਏ ਹਨ ਤੇ ਜਦੋਂ ਤੱਕ 1500 ਮਜ਼ਦੂਰਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾਂਦਾ, ਜੂਨ 2025 ਤਕ ਉਸਾਰੀ ਮੁਕੰਮਲ ਹੋਣ ਦਾ ਸ਼ੱਕ ਹੈ। ਉਸਾਰੀ ਕਮੇਟੀ ਵੱਲੋਂ ਆਉਣ ਵਾਲੇ ਗਰਮੀ ਦੇ ਮੌਸਮ ਵਿਚ ਰਾਮਲਲ੍ਹਾ ਦੇ ਸ਼ਰਧਾਲੂਆਂ ਨੂੰ ਦਰਸ਼ਨ ਮਾਰਗ ’ਤੇ ਢੁੱਕਵੀਂ ਛਾਂ ਦੇਣ ਲਈ ਕਾਰਜ ਯੋਜਨਾ ਵੀ ਤਿਆਰ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਮਨੀਰਾਮਦਾਸ ਜੀ ਦੀ ਛਾਉਣੀ ਵਿਖੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਮੀਟਿੰਗ ਰੱਖੀ ਗਈ ਹੈ। ਇਸ ’ਚ ਪ੍ਰਾਣ ਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਣ ਵਾਲੇ ਸਮਾਗਮ ਦੀ ਰੂਪ-ਰੇਖਾ ਤੈਅ ਕੀਤੀ ਜਾਣੀ ਹੈ

ਰਾਮ ਮੰਦਰ ਦੇ ਨਿਰਮਾਣ ‘ਤੇ ਕਿੰਨੇ ਕਰੋੜ ਹੋਏ ਖ਼ਰਚ? Read More »

ਸੰਪਾਦਕੀ/ਆਜ਼ਾਦੀ ਉਪਰੰਤ, ਨਵੀਂ ਆਜ਼ਾਦੀ ਦੀ ਲੋੜ/ਗੁਰਮੀਤ ਸਿੰਘ ਪਲਾਹੀ

ਪੌਣੀ ਸਦੀ ਦੇਸ਼ ਨੂੰ ਆਜ਼ਾਦ ਹੋਇਆਂ ਬੀਤ ਚੁੱਕੀ ਹੈ। ਕਾਰਪੋਰੇਟਾਂ ਨੇ ਬੇਈਮਾਨ ਸਿਆਸਤਦਾਨਾਂ ਨਾਲ ਰਲਕੇ ਇਹ ਆਜ਼ਾਦੀ ਹਥਿਆ ਲਈ ਹੈ। ਲੋਕ ਪ੍ਰੇਸ਼ਾਨ ਹਨ, ਵਿਆਕੁਲ ਹਨ। ਦੁਖ, ਭੁੱਖ, ਗਰੀਬੀ, ਬੇਰੁਜ਼ਗਾਰੀ ਨਾਲ ਹਾਲੋਂ- ਬੇਹਾਲ ਹੋ ਚੁੱਕੇ ਹਨ। ਆਜ਼ਾਦੀ ਉਪਰੰਤ ਨਵੀਂ ਆਜ਼ਾਦੀ ਦੀ ਲੋੜ ਮਹਿਸੂਸ ਕਰਨ ਲੱਗ ਪਏ ਹਨ। ਦੇਸ਼ ਦੇ ਹਾਕਮ ਕਾਰਪੋਰੇਟਾਂ ਨਾਲ ਰਲਕੇ ਦੇਸ਼ ਦੇ ਸਾਰੇ ਸਾਧਨ ਲਗਭਗ ਹਥਿਆ ਚੁੱਕੇ ਹਨ। ਦੇਸ਼ ਦੇ ਕੁਦਰਤੀ ਸਾਧਨ ਉਹਨਾ ਆਪਣੀ ਮੁੱਠੀ ਕਰ ਲਏ ਹਨ। ਕਿਸਾਨਾਂ ਦੀਆਂ ਜ਼ਮੀਨਾਂ ਕਾਬੂ ਕਰਨ ਲਈ ਉਹ ਪੂਰੀ ਟਿੱਲ ਲਗਾ ਰਹੇ ਹਨ। ਓਪਰੋਂ ਦੇਸ਼ ਦੇ ਹਾਕਮ ਆਪਣੀ ਗੱਦੀ ਬਚਾਉਣ ਲਈ ਕਾਰਪੋਰੇਟਾਂ ਨਾਲ ਆੜੀ ਪਾਕੇ ਸਾਮ, ਦਾਮ, ਦੰਡ ਦਾ ਹਥਿਆਰ ਵਰਤਕੇ ਆਪਣੀ ਕੁਰਸੀ ਸੁਰੱਖਿਅਤ ਕਰ ਰਹੇ ਹਨ। ਹਰ ਸਾਧਨ ਵਰਤਕੇ ਉਹਨਾ ਮਹਾਂਰਾਸ਼ਟਰ ‘ਚ ਕਾਰਪੋਰੇਟਾਂ ਨਾਲ ਸਾਂਝਾਂ ਪਾਕੇ ਵਿਧਾਨ ਸਭਾ ਚੋਣਾਂ ਜਿੱਤ ਲਈਆਂ ਅਤੇ ਆਪਣਾ ਲੁਕਵਾਂ ਅਜੰਡਾ, “ਹਿੰਦੀ, ਹਿੰਦੂ, ਹਿੰਦੋਸਤਾਨ” ਪੂਰਾ ਕਰਨ ਲਈ ਅੱਗੋਂ ਕਦਮ ਵਧਾਉਣੇ ਸ਼ੁਰੂ ਕੀਤੇ ਹੋਏ ਹਨ। ਦੇਸ਼ ‘ਚ ਘੱਟ ਗਿਣਤੀਆਂ ਨੂੰ ਦੋ ਨੰਬਰ ਦੇ ਸ਼ਹਿਰੀ ਸਮਝਿਆ ਜਾ ਰਿਹਾ ਹੈ। ਫਿਰਕੂ ਦੰਗੇ ਭੜਕਾਉਣ ਲਈ ਕੋਈ ਨਾ ਕੋਈ ਮਸਲਾ ਖੜਾ ਕੀਤਾ ਜਾ ਰਿਹਾ ਹੈ, ਤਾਂ ਕਿ ਲੋਕ ਆਪਸ ਵਿੱਚ ਲੜਨ ਅਤੇ , ਆਪਣੀ ਆਰਥਿਕ ਆਜ਼ਾਦੀ ਬਾਰੇ ਸੋਚ ਹੀ ਨਾ ਸਕਣ ਅਤੇ “ਸਿਆਸਤਦਾਨਾਂ” ਦੀ ਕੁਰਸੀ ਬਚੀ ਰਹੇ। ਮੁਗਲਕਾਲ ਵੇਲੇ ਦੀ ਇਕ ਮਸਜਿਦ ਦੇ ਐਤਵਾਰ ਸਰਵੇਖਣ ਦੌਰਾਨ ਸੰਭਲ (ਯੂਪੀ.) ‘ਚ ਹਿੰਸਾ ਭੜਕ ਗਈ। ਤਿੰਨ ਨੌਜਵਾਨਾਂ ਦੀ ਮੌਤ ਹੀ ਗਈ। ਇਕ ਗੋਲੀ ਪੁਲਿਸ ਵਾਲਿਆਂ ਸਿੱਧੀ ਇਕ ਨੌਜਵਾਨ ਦੀ ਛਾਤੀ ‘ਚ ਮਾਰ ਦਿੱਤੀ, ਉਹ ਥਾਂਏ ਮਾਰਿਆ ਗਿਆ। ਦੇਸ਼ ‘ਚ ਫਿਰਕੂ ਤਣਾਅ ਵਧਾਉਣ ਲਈ ਹਾਕਮ ਧਿਰ ਪੂਰੀ ਟਿੱਲ ਲਾ ਰਹੀ ਹੈ ਤਾਂ ਕਿ ਆਮ ਲੋਕ ਅਸਲ ਮਸਲਿਆਂ ਰੋਟੀ, ਕਪੜਾ, ਮਕਾਨ ਤੋਂ ਲਾਂਭੇ ਹਟੇ ਰਹਿਣ ਅਤੇ ਧਰਮ ਦੇ ਨਾਂਅ ਉਤੇ ਲੜਦੇ ਰਹਿਣ। ਆਜ਼ਾਦੀ ਸੰਗਰਾਮ ‘ਚ ਹਿੰਦੂ, ਸਿੱਖ, ਮੁਸਲਮਾਨ, ਈਸਾਈਆਂ ਸਭ ਫਿਰਕੇ ਦੇ ਲੋਕਾਂ ਨੇ ਆਪਣਾ ਲਹੂ ਵਹਾਇਆ। ਕੁਰਬਾਨੀਆਂ ਦਿਤੀਆਂ, ਇਸ ਆਸ ਨਾਲ ਕਿ ਉਹ ਵਿਦੇਸ਼ੀ ਹਾਕਮਾਂ ਦੀ ਗੁਲਾਮੀ ਤੋਂ ਨਿਜ਼ਾਤ ਪ੍ਰਾਪਤ ਕਰਨਗੇ। ਪਰ ਮਾਸੂਮ, ਭੋਲੇ ਲੋਕ ਸ਼ਾਇਦ ਨਹੀਂ ਸੀ ਜਾਣਦੇ ਕਿ ਉਹ ਚਲਾਕ ਚਿੱਟਿਆਂ ਹਾਕਮਾਂ ਦੀ ਥਾਂ ਬੇਈਮਾਨ ਕਾਲੇ ਹਾਕਮਾਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਜਾਣਗੇ ਅਤੇ ਉਹਨਾਂ ਨੂੰ ਮੁੜ ਫਿਰ ਇਕ ਵੇਰ ਦੇਸ਼ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਕਰਨ ਵਾਸਤੇ ਅੱਗੇ ਆਉਣਾ ਪਵੇਗਾ।

ਸੰਪਾਦਕੀ/ਆਜ਼ਾਦੀ ਉਪਰੰਤ, ਨਵੀਂ ਆਜ਼ਾਦੀ ਦੀ ਲੋੜ/ਗੁਰਮੀਤ ਸਿੰਘ ਪਲਾਹੀ Read More »

ਬਰਫ ’ਤੇ ਹੀ ਬੱਚੇ ਨੂੰ ਜਨਮ ਦੇਣ ਲਈ ਮਜਬੂਰ

ਸ੍ਰੀਨਗਰ : ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਦੂਰ-ਦਰਾਜ ਵਸੇ ਛੋਟੇ ਜਿਹੇ ਪਿੰਡ ਮਾਛਿਲ ’ਚ ਬਰਫ ਨਾਲ ਲੱਦੀ ਸੜਕ ਸਾਫ ਨਾ ਕੀਤੇ ਜਾਣ ਕਾਰਨ ਹਸਪਤਾਲ ਪੁੱਜਣ ’ਚ ਨਾਕਾਮ ਰਹੀ ਗਰਭਵਤੀ ਮਹਿਲਾ ਬਰਫ ’ਤੇ ਹੀ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਹੋ ਗਈ। ਸਥਾਨਕ ਲੋਕਾਂ ਨੇ ਇਸ ਨੂੰ ਪ੍ਰਸ਼ਾਸਨ ਦੀ ਲਾਪਰਵਾਹੀ ਦੱਸਦੇ ਹੋਏ ਕਿਹਾ ਕਿ ਕੁਝ ਇੰਚ ਬਰਫਬਾਰੀ ਨਾਲ ਹੀ ਸੜਕ ਚੱਲਣ ਦੇ ਲਾਇਕ ਨਹੀਂ ਰਹਿ ਜਾਂਦੀ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸੜਕਾਂ ਨੂੰ ਸਾਫ ਕਰੇ। ਸਿਰਫ ਕੁਝ ਇੰਚ ਬਰਫ ਨੂੰ ਸੜਕ ਤੋਂ ਹਟਾਉਣ ਤੋਂ ਪ੍ਰਸ਼ਾਸਨ ਫੇਲ੍ਹ ਰਿਹਾ ਤੇ ਗਰਭਵਤੀ ਨੂੰ ਬਰਫ ’ਤੇ ਬੱਚੇ ਨੂੰ ਜਨਮ ਦੇਣਾ ਪਿਆ। ਸਥਾਨਕ ਨਿਵਾਸੀ ਮੁਹੰਮਦ ਜਮਾਲ ਨੇ ਖੇਤਰ ’ਚ ਸਿਹਤ ਸਹੂਲਤਾਂ ਨਾ ਹੋਣ ’ਤੇ ਪ੍ਰਸ਼ਾਸਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਹੈਲਥ ਸੈਂਟਰ ਤਾਂ ਹੈ ਪਰ ਡਾਕਟਰ ਨਹੀਂ, ਮਾਂ ਅਤੇ ਬੱਚੇ ਨੂੰ ਬਚਾਉਣ ਲਈ ਉਨ੍ਹਾਂ ਕਈ ਘੰਟੇ ਸੰਘਰਸ਼ ਕੀਤਾ। ਇਸ ਘਟਨਾ ਕਰਕੇ ਲੋਕਾਂ ’ਚ ਗੁੱਸਾ ਹੈ। ਇਸੇ ਦੌਰਾਨ ਤਹਿਸੀਲਦਾਰ ਸਾਕਿਬ ਅਹਿਮਦ ਨੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਇਸ ਨੂੰ ਝੂਠ ਦੱਸਿਆ। ਉਨ੍ਹਾ ਕਿਹਾ ਕਿ ਮਹਿਲਾ ਨੂੰ ਤੇਜ਼ ਦਰਦ ਹੋਇਆ ਅਤੇ ਉਸ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦੇ ਦਿੱਤਾ। ਉਨ੍ਹਾ ਕਿਹਾ ਕਿ ਮਾਂ ਅਤੇ ਬੱਚਾ ਦੋਵੇਂ ਸਹੀ ਸਲਾਮਤ ਹਨ। ਸਾਕਿਬ ਅਹਿਮਦ ਨੇ ਕਿਹਾ ਕਿ ਪ੍ਰਸ਼ਾਸਨ ਨੇ ਪਹਿਲਾਂ ਹੀ ਗਰਭਵਤੀ ਮਹਿਲਾਵਾਂ ਨੂੰ ਬਰਫਬਾਰੀ ਕਾਰਨ ਤੱਤਕਾਲ ਸਿਹਤ ਸਹੂਲਤਾਂ ਲਈ ਕੁਪਵਾੜਾ ’ਚ ਰਹਿਣ ਦੀ ਸਲਾਹ ਦਿੱਤੀ ਸੀ। ਬਰਫ਼ ਹਟਾਉਣ ਦੇ ਸੰਬੰਧ ’ਚ ਤਹਿਸੀਲਦਾਰ ਨੇ ਕਿਹਾ ਕਿ ਪ੍ਰਮੁੱਖ ਸੜਕਾਂ ਨੂੰ ਸਾਫ ਕਰ ਦਿੱਤਾ ਗਿਆ ਹੈ ਅਤੇ ਬਾਕੀ ਸਾਫ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦਰਮਿਆਨ ਗੁਲਮਰਗ ਸਣੇ ਹੋਰ ਉੱਚੇ ਇਲਾਕਿਆਂ ’ਚ ਬਰਫਬਾਰੀ ਹੋਈ, ਜਿਸ ਨਾਲ ਕਸ਼ਮੀਰ ਵਾਦੀ ਦੇ ਮੈਦਾਨੀ ਇਲਾਕਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਵਧ ਗਈ ਹੈ। ਗੁਲਮਰਗ ’ਚ ਸਨੀਵਾਰ ਸ਼ਾਮ ਤੋਂ ਦਰਮਿਆਨੀ ਬਰਫਬਾਰੀ ਹੋਈ, ਜੋ ਐਤਵਾਰ ਤੜਕੇ ਤੱਕ ਜਾਰੀ ਰਹੀ। ਕੁਪਵਾੜਾ ਜ਼ਿਲ੍ਹੇ ਦੇ ਕਰਨਾਹ ਅਤੇ ਬਾਂਦੀਪੋਰਾ ਜ਼ਿਲੇ੍ਹ ਦੇ ਤੁਲੈਲ ’ਚ ਵੀ ਦਰਮਿਆਨੀ ਬਰਫਬਾਰੀ ਹੋਈ ਹੈ। ਰਾਤ ਸਮੇਂ ਸ੍ਰੀਨਗਰ ਅਤੇ ਬਡਗਾਮ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਸਮੇਤ ਕਸ਼ਮੀਰ ਦੇ ਮੈਦਾਨੀ ਇਲਾਕਿਆਂ ’ਚ ਮੀਂਹ ਪਿਆ, ਜਿਸ ਕਾਰਨ ਦਿਨ ਦਾ ਤਾਪਮਾਨ ਡਿਗ ਗਿਆ। ਸ੍ਰੀਨਗਰ ਸ਼ਹਿਰ ਦਾ ਘੱਟ ਤੋਂ ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਸਾਲ ਦੇ ਇਸ ਸਮੇਂ ਲਈ ਆਮ ਵਾਂਗ ਹੈ। ਪਹਿਲਗਾਮ ਅਤੇ ਗੁਲਮਰਗ ਦਾ ਤਾਪਮਾਨ ਸਿਫਰ ਤੋਂ ਹੇਠਾਂ ਦਰਜ ਕੀਤਾ ਗਿਆ, ਦੋਵਾਂ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਥੋੜ੍ਹਾ ਵੱਧ ਸੀ।

ਬਰਫ ’ਤੇ ਹੀ ਬੱਚੇ ਨੂੰ ਜਨਮ ਦੇਣ ਲਈ ਮਜਬੂਰ Read More »