ਮਈ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਬੈਂਕ

ਮਈ 2024 ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਕਿਉਂਕਿ ਇਸ ਮਹੀਨੇ ਜ਼ਿਆਦਾਤਰ ਸਕੂਲਾਂ-ਕਾਲਜਾਂ ‘ਚ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਹਨ। ਜ਼ਿਆਦਾਤਰ ਲੋਕ ਪਰਿਵਾਰ ਸਮੇਤ ਪਹਾੜੀ ਥਾਵਾਂ ‘ਤੇ ਜਾਣਾ ਪਸੰਦ ਕਰਦੇ ਹਨ। ਅਜਿਹੇ ‘ਚ ਲਾਜ਼ਮੀ ਹੈ ਕਿ ਤੁਸੀਂ ਵੀ ਆਪਣੇ ਬੱਚਿਆਂ ਨਾਲ ਘੁੰਮਣ ਦੀ ਯੋਜਨਾ ਬਣਾ ਰਹੇ ਹੋਵੋਗੇ। ਜੇਕਰ ਹਾਂ, ਤਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਮਹੱਤਵਪੂਰਨ ਹੋਵੇਗਾ ਕਿ ਬੱਚਿਆਂ ਨਾਲ ਆਪਣੀਆਂ ਛੁੱਟੀਆਂ ਦਾ ਪ੍ਰਬੰਧਨ ਕਿਵੇਂ ਕਰਨਾ ਹੈ, ਤਾਂ ਜੋ ਤੁਸੀਂ ਬਿਨਾਂ ਕਿਸੇ ਤਣਾਅ ਦੇ ਬੱਚਿਆਂ ਅਤੇ ਪਰਿਵਾਰ ਨਾਲ ਸੈਰ-ਸਪਾਟੇ ਦਾ ਆਨੰਦ ਲੈ ਸਕੋ। ਰਿਜ਼ਰਵ ਬੈਂਕ ਵੱਲੋਂ ਐਲਾਨੀਆਂ ਛੁੱਟੀਆਂ ਅਨੁਸਾਰ ਮਈ 2024 ‘ਚ ਦੋ ਲੰਬੇ ਵੀਕਐਂਡ ਹਨ, 9 ਤੋਂ 10, 11, 12 ਮਈ (ਸਟੇਟ ਅਨੁਸਾਰ) ਤੇ 23 ਤੋਂ 24, 25 ਤੇ 26 ਵੀਕੈਂਡ। ਤੁਸੀਂ ਇਨ੍ਹਾਂ ਲੌਂਗ ਵੀਕਐਂਡ ਲਈ ਪ੍ਰੋਗਰਾਮ ਬਣਾ ਸਕਦੇ ਹੋ।

01 ਮਈ 2024 (ਬੁੱਧਵਾਰ) ਸਾਰੇ ਸੂਬਿਆਂ ‘ਚ ਮਹਾਰਾਸ਼ਟਰ ਦਿਵਸ/ਮਜ਼ਦੂਰ ਦਿਵਸ

05 ਮਈ 2024 (ਐਤਵਾਰ) ਹਫ਼ਤਾਵਾਰੀ ਛੁੱਟੀ

08 ਮਈ 2024 (ਵੀਰਵਾਰ) ਰਬਿੰਦਰਨਾਥ ਟੈਗੋਰ ਜੈਅੰਤੀ, ਮਹਾਰਾਣਾ ਪ੍ਰਤਾਪ ਜੈਅੰਤੀ ਤ੍ਰਿਪੁਰਾ, ਪੱਛਮੀ ਬੰਗਾਲ, ਰਾਜਸਥਾਨ ਤੇ ਤ੍ਰਿਪੁਰਾ

10 ਮਈ 2024 (ਸ਼ੁੱਕਰਵਾਰ) ਬਸਵਾ ਜੈਅੰਤੀ/ਅਕਸ਼ੈ ਤ੍ਰਿਤੀਆ

11 ਮਈ 2024 (ਸ਼ਨਿਚਰਵਾਰ) ਹਫ਼ਤਾਵਾਰੀ ਛੁੱਟੀ ਵਾਲੇ ਮਹੀਨੇ ਦਾ ਦੂਜਾ ਸ਼ਨਿਚਰਵਾਰ

12 ਮਈ 2024 (ਐਤਵਾਰ) ਦੇਸ਼ ਭਰ ‘ਚ ਹਫ਼ਤਾਵਾਰੀ ਛੁੱਟੀ

16 ਮਈ 2024, (ਵੀਰਵਾਰ) ਗੰਗਟੋਕ ਦਿਵਸ, ਗੰਗਟੋਕ ਵਿੱਚ ਸਾਰੇ ਬੈਂਕ ਬੰਦ ਰਹਿਣਗੇ।

19 ਮਈ 2024 (ਐਤਵਾਰ) ਦੇਸ਼ ਭਰ ‘ਚ ਹਫ਼ਤਾਵਾਰੀ ਛੁੱਟੀ

20 ਮਈ 2024 (ਸੋਮਵਾਰ) ਲੋਕ ਸਭਾ ਚੋਣਾਂ ਕਾਰਨ ਬੈਂਗਲੁਰੂ ਤੇ ਮੁੰਬਈ ਦੇ ਸਾਰੇ ਬੈਂਕ ਬੰਦ ਰਹਿਣਗੇ।

23 ਮਈ 2024 (ਵੀਰਵਾਰ) ਪੂਰੇ ਭਾਰਤ ‘ਚ ਬੁੱਧ ਪੂਰਨਿਮਾ ਕਾਰਨ ਬੈਂਕ ਬੰਦ

24 ਮਈ 2024 (ਸ਼ੁੱਕਰਵਾਰ) ਕਾਜ਼ੀ ਨਜ਼ਰੁਲ ਜੈਅੰਤੀ

25 ਮਈ 2024 (ਸ਼ਨਿਚਰਵਾਰ) ਹਫ਼ਤਾਵਾਰੀ ਛੁੱਟੀ ਵਾਲੇ ਮਹੀਨੇ ਦਾ ਚੌਥਾ ਸ਼ਨਿਚਰਵਾਰ

26 ਮਈ 2024 (ਐਤਵਾਰ) ਦੇਸ਼ ਭਰ ‘ਚ ਹਫ਼ਤਾਵਾਰੀ ਛੁੱਟੀ, ਇਹ ਧਿਆਨ ਦੇਣ ਯੋਗ ਹੈ ਕਿ ਉਪਰੋਕਤ ਛੁੱਟੀਆਂ ‘ਚੋਂ ਕੁਝ ਸੂਬਾਵਾਰ ਹਨ। ਇਸ ਦਿਨ ਸਾਰੇ ਸੂਬਿਆਂ ‘ਚ ਬੈਂਕ ਬੰਦ ਨਹੀਂ ਰਹਿਣਗੇ।

ਸਾਂਝਾ ਕਰੋ