ਵਿਅੰਗ/ ਮਸਸਲਾ ਜੀ਼ਰਾ ਫੈਕਟਰੀ ਦਾ/ਹਰੀ ਸਿੰਘ ਸੰਧੂ

ਵੇਖੋ ਵੇਖੀ ਸੀ ਸਭ ਨੇ ਪਾਈਆਂ
ਵੋਟਾਂ ਇੰਹਨਾਂ ਆਪਣੇ ਰੰਗ ਵਿਖਾ ਦਿੱਤੇ ।
ਆਮ ਪਾਰਟੀ ਲੋਕਾਂ ਚ਼ ਫੇਲ ਹੋਈ,ਵਾਹਦੇ ਕੀਤੇ ਜੋਂ ਸਭ ਭੁਲਾ ਦਿਤੇ ।
ਜ਼ੀਰੇ ਮਿੱਲ ਦਾ ਮਸ਼ਲਾ ਨਾ ਹਲ ਹੋਇਆ,ਘਰ ਘਰ ਚ ਕੰਨ ਫੜਾ ਦਿਤੇ ।
ਪਾਣੀ ਸਾਫ਼ ਸੀ ਮਿੱਲ਼ ਨੇ ਕੀਤਾ ਕਾਲਾ,ਬੱਚੇ ਬੁੱਢੇ ਮੰਜੀ ਤੇ ਪਾ ਦਿਤੇ ।
ਜਿੰਨਾਂ ਜ਼ਮੀਨ ਦਿੱਤੀ ਉਹ ਵੀ ਹੋਏ ਪਾਸੇ,ਮਾੜੀ ਸਰਕਾਰ ਨਾਲ ਸਿੰਙ ਫ਼ਸਾ ਦਿਤੇ ।
ਮੇਰੀ ਗਲ ਮੰਨ ਮਾਨਾ ਜੇ ਰਹਿਣਾ ਚੰਗਾ, ਮੋਦੀ ਸਰਕਾਰ ਦੇ ਸਿਰ ਝੁਕਾ ਦਿਤੇ ।
ਉਸ ਮੋਰਚੇ ਵਿੱਚ ਤੂੰ ਰਿਹਾ ਫਿਰਦਾ,ਤੇਰੇ ਵਰ ਗਿਆਂ ਨੂੰ ਰਾਹ ਵਿਖਾ ਦਿੱਤੇ ।
ਕੇਜਰੀਵਾਲ ਨੂੰ ਪਤਾ ਹੁਣ ਲੱਗੂ,ਘਰ ਘਰ ਤੇ ਝੰਡੇ ਝੁਲਾ ਦਿੱਤੇ ।
ਚੰਗ਼ਾ ਰਹੇਗਾ ਹੋ ਜਾ ਅਜੇ ਪਾਸੇ, ਸਾਰੇ ਰੋਡ ਜਦੋ ਬੰਦ ਕਰਾਂ ਦਿੱਤੇ ।
ਇਸ ਮੋਰਚੇ ਚ਼ ਸਿੰਘ ਸ਼ਹੀਦ ਹੋਇਆ, ਸਿੱਘਾਂ ਪੱਥਰਾਂ ਤੇ ਨਾਂ ਲਿਖਾਂ ਦਿੱਤੇ ।
ਮਾਫ਼ੀ ਮੰਗ ਲ਼ੈ ਸਾਂਝੇ ਮੋਰਚੇ ਤੋਂ, “ਸੰਧੂ” ਕਵੀਆਂ ਨੇ ਵਿਅੰਗ ਬਣਾ ਦਿੱਤੇ ।

ਲੇਖ਼ਕ — ਹਰੀ ਸਿੰਘ ਸੰਧੂ ਸੁਖੇ ਵਾਲਾ ਜ਼ੀਰਾ
ਮੋਬਾ___98774-76161

ਸਾਂਝਾ ਕਰੋ

ਪੜ੍ਹੋ