
ਮੋਗਾ, 3 ਮਈ – ਪੰਜਾਬ ਦੇ ਮੋਗਾ ਵਿੱਚ ਬਿਜਲੀ ਕੱਟ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ 3 ਮਈ ਸ਼ਨੀਵਾਰ ਯਾਨੀ ਅੱਜ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ, 132 ਕੇਵੀ ਧੱਲੇਕੇ ਪਾਵਰ ਸਟੇਸ਼ਨ, 11 ਕੇਵੀ ਫੈਕਟਰੀ ਏਰੀਆ ਫੀਡਰ, 11 ਕੇਵੀ ਫੈਕਟਰੀ ਰੱਤੀ ਬ੍ਰਾਂਚ ਫੀਡਰ, 11 ਕੇਵੀ ਲਾਂਧੇਕੇ ਅਰਬਨ ਫੀਡਰ, ਇਸ ਪਾਵਰ ਸਟੇਸ਼ਨ ਤੋਂ ਚੱਲਣ ਵਾਲੇ 11 ਕੇਵੀ ਇੰਡਸਟਰੀਅਲ ਅਰਬਨ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ।
ਏ.ਈ ਜਤਿਨ ਸਿੰਘ ਉੱਤਰੀ ਮੋਗਾ ਅਤੇ ਜੇਈ ਰਾਜਿੰਦਰ ਸਿੰਘ ਵਿਰਦੀ ਉੱਤਰੀ ਮੋਗਾ ਨੇ ਕਿਹਾ ਕਿ ਇਸ ਕਾਰਨ ਜੀਰਾ ਰੋਡ, ਰੱਤੀ ਰੋਡ, ਲੰਧੇਕੇ ਪਿੰਡ, ਬਰਾੜ ਸਟਰੀਟ, ਸਿੱਧੂ ਸਟਰੀਟ, ਦੁੰਨੇਕੇ ਆਦਿ ‘ਤੇ ਚੱਲਣ ਵਾਲੀਆਂ ਫੈਕਟਰੀਆਂ ਅਤੇ ਇਸ ਪਾਵਰ ਹਾਊਸ ਤੋਂ ਚੱਲਣ ਵਾਲੀਆਂ ਫਾਰਮ ਮੋਟਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਬਿਜਲੀ ਮੁਰੰਮਤ ਦੇ ਚਲਦਿਆਂ ਬਿਜਲੀ ਕੱਟ ਲਗਾਇਆ ਜਾਂਦਾ ਹੈ। ਹਾਲਾਂਕਿ ਗਰਮੀ ਵਿਚਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੇਖਿਆ ਜਾਏ ਤਾਂ ਹਾਲ ਹੀ ਵਿੱਚ ਪੰਜਾਬ ਵਿੱਚ ਤੇਜ਼ ਤੂਫਾਨ ਅਤੇ ਮੀਂਹ ਤੋਂ ਬਾਅਦ ਮੌਸਮ ਕਾਫੀ ਬਦਲਿਆ ਹੈ। ਜਿਸ ਨਾਲ ਲੋਕਾਂ ਨੂੰ ਭੱਖਦੀ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਮੌਸਮ ਵਿੱਚ ਠੰਡਕ ਆਈ ਹੈ।