ਕਵਿਤਾ/ ਬਦਲਾਅ ਦੀ ਰਾਜਨੀਤੀ/ ਬਲਤੇਜ ਸੰਧੂ

ਬਦਲਾਅ ਬਦਲਾਅ ਕਰਦੇ ਸੀ ਨਾ ਦਿੱਸਦਾ ਦੱਸੋ ਕਿੱਥੇ ਆਇਆ ਬਦਲਾਅ ਵੇ ਲੋਕੋ

ਨਸ਼ਿਆ ਦੀ ਦਲਦਲ ਵਿੱਚ ਫਸੀ ਜਵਾਨੀ ਜਿੰਦਗੀ ਲੱਗਦੀ ਦਾਅ ਵੇ ਲੋਕੋ

ਰੇਤਾ ਬੱਜਰੀ ਚੜੇ ਰੇਟ ਅਸਮਾਨੀ ਹੁਣ ਦੱਸੋ ਕੌਣ ਵਿਚੋਲਾ ਰਿਹਾ ਖਾ ਵੇ ਲੋਕੋ

ਨਾ ਰੁਕੀ ਰਿਸ਼ਵਤਖੋਰੀ,ਭ੍ਰਿਸਟਾਚਾਰੀ ਭਾਵੇਂ ਸਰਕਾਰਾਂ ਦਿੱਤੇ ਨੰਬਰ ਚਲਾ ਵੇ ਲੋਕੋ

ਬਿਨ ਪੈਸੇ ਸਰਕਾਰੀ ਬਾਬੂ ਕੰਮ ਨਾ ਕਰਦੇ 15,15 ਗੇੜੇ ਦਿੰਦੇ ਮਰਵਾ ਵੇ ਲੋਕੋ

ਨਾ ਸੜਕ ਬਣੀ ਨਾ ਸਕੂਲੀ ਇਮਾਰਤ ਗੱਲਾਂ ਵਿੱਚ ਛੇ ਮਹੀਨੇ ਦਿੱਤੇ ਟਪਾ ਵੇ ਲੋਕੋ

ਮਿੱਠੇ ਭਾਸ਼ਣਾਂ ਨਾਲ ਕਦ ਹੋਏ ਤਰੱਕੀ ਐਵੇਂ ਲੀਡਰ ਕਰਨ ਗੱਲਾਂ ਦਾ ਕੜਾਹ ਵੇ ਲੋਕੋ

ਉਹੀ ਟੈਂਕੀਆਂ ਉਵੇ ਧਰਨੇ ਹੁੰਦਾ ਲਾਠੀਚਾਰਜ ਲੀਡਰਾਂ ਪੱਗਾ ਦੇ ਰੰਗ ਲਏ ਵਟਾ ਵੇ ਲੋਕੋ

ਮਾੜੇ ਬੀਜ ਗੁਲਾਬੀ ਸੁੰਡੀਆ ਘਟੀਆਂ ਕੀਟਨਾਸ਼ਕ ਬੰਦੇ ਨੂੰ ਜਾਂਦੇ ਖਾ ਵੇ ਲੋਕੋ

ਸਿਰ ਕਰਜਾ ਸਲਫਾਸ ਹੱਥਾਂ ਚ ਘਰ ਧੀਆਂ ਮੁਟਿਆਰਾਂ ਦੱਸੋ ਕਾਹਦੇ ਚਾਅ ਵੇ ਲੋਕੋ

ਬੁਰਜ ਵਾਲਿਆਂ ਸੰਧੂਆਂ ਲੋਕਾਂ ਦੀ ਹਾਲ ਦੁਹਾਈ ਲੀਡਰਾਂ ਦੇ ਸਿਰ ਖੇਹ ਸਵਾਹ ਵੇ ਲੋਕੋ

ਬਲਤੇਜ ਸੰਧੂ
ਬੁਰਜ ਲੱਧਾ
ਬਠਿੰਡਾ
9465818158

ਸਾਂਝਾ ਕਰੋ

ਪੜ੍ਹੋ