ਟੋਕੀਓ ਓਲੰਪਿਕ: ਬੈਡਮਿੰਟਨ ਮੁਕਾਬਲੇ ਵਿੱਚ ਪੀਵੀ ਸਿੰਧੂ ਨੇ ਜਪਾਨ ਨੂੰ ਹਰਾ ਕੇ ਸੈਮੀਫਾਈਨਲ ਪੁੱਜੀ, ਤੀਰਅੰਦਾਜ਼ ਦੀਪਿਕਾ ਕੁਮਾਰੀ ਮੁਕਾਬਲੇ ਤੋਂਂ ਬਾਹਰ

ਟੋਕੀਓ, : ਟੋਕੀਓ ਓਲੰਪਿਕ ‘ਚ ਵੂਮੈੱਨਜ਼ ਬੈਡਮਿੰਟਨ ਸਿੰਗਲਜ਼ ਮੁਕਾਬਲੇ ‘ਚ ਭਾਰਤੀ ਸ਼ਟਲਰ ਪੀਵੀ ਸਿੰਧੂ ਨੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਇਸ ਦੇ ਨਾਲ ਹੀ ਭਾਰਤ ਦਾ ਇਕ ਹੋਰ ਮੈਡਲ ਲਗਪਗ ਪੱਕਾ ਹੋ ਗਿਆ ਹੈ।ਭਾਰਤੀ ਦਿੱਗਜ ਅਤੇ ਰੀਓ ਓਲੰਪਿਕ ਦੀ ਸਿਲਵਰ ਮੈਡਲ ਜੇਤੂ ਪੀਵੀ ਸਿੰਧੂ ਨੇ ਟੋਕੀਓ ਓਲੰਪਿਕ 2020 ਦੇ ਮਹਿਲਾ ਏਕਲ ਬੈਡਮਿੰਟਨ ਮੁਕਾਬਲੇ ਦੇ ਕੁਆਰਟਰ ਫਾਈਨਲ ‘ਚ ਮੇਜ਼ਬਾਨ ਜਾਪਾਨ ਦੀ ਅਕਾਨੇ ਜਾਮਾਗੁਚੀ  ਨੂੰ 21-13 ਤੇ 22-20 ਨਾਲ ਹਰਾ ਦਿੱਤਾ।

ਦੂਜੇ ਪਾਸੇ ਭਾਰਤ ਦੀ ਤੀਰਅੰਦਾਜ਼ ਦੀਪਿਕਾ ਕੁਮਾਰੀ ਮਹਿਲਾ ਵਿਅਕਤੀਗਤ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਕੋਰੀਆ ਦੀ ਅਨ ਸਾਨ ਤੋਂ 0-6 ਨਾਲ ਹਾਰ ਕੇ ਟੋਕੀਓ ਓਲੰਪਿਕਸ ਵਿੱਚੋਂ ਬਾਹਰ ਹੋ ਗਈ।

 

ਸਾਂਝਾ ਕਰੋ

ਪੜ੍ਹੋ