
ਟੋਕਿਉ – ਪਹਿਲੀ ਵਾਰ ਉਲੰਪਿਕ ਵਿਚ ਹਿੱਸਾ ਲੈਣ ਵਾਲੀ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੰਗਲਵਾਰ ਨੂੰ ਉਸ ਨੇ ਸਖਤ ਮੈਚ ਵਿਚ ਜਰਮਨੀ ਦੀ ਦਿੱਗਜ਼ ਖਿਡਾਰੀ ਨੇਟਿਨ ਅਪੇਟਜ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਰਿੰਗ ‘ਚ ਉਤਰਨ ਵਾਲੀ ਇਕਲੌਤੀ ਭਾਰਤੀ ਮੁੱਕੇਬਾਜ਼ ਲਵਲੀਨਾ ਨੇ ਪ੍ਰੀ-ਕੁਆਰਟਰ ਫਾਈਨਲ ਵਿਚ ਆਪਣੇ ਤੋਂ 11 ਸਾਲ ਵੱਡੀ ਅਪੇਟਜ ਨੂੰ 3-2 ਨਾਲ ਹਰਾਇਆ।ਦੋਵੇਂ ਖਿਡਾਰਣਾਂ ਓਲੰਪਿਕ ਵਿਚ ਆਪਣੀ ਸ਼ੁਰੂਆਤ ਕਰ ਰਹੀਆਂ ਸਨ ਅਤੇ ਲਵਲੀਨਾ ਭਾਰਤ ਦੀ 9 ਮੈਂਬਰੀ ਟੀਮ ਨਾਲ ਅੰਤਿਮ-8 ਵਿਚ ਜਗ੍ਹਾ ਬਣਾਉਣ ਵਾਲੀ ਪਹਿਲੀ ਖਿਡਾਰੀ ਬਣੀ। ਹੁਣ ਉਹ ਇਕ ਜਿੱਤ ਦੇ ਨਾਲ ਤਮਗਾ ਪੱਕਾ ਕਰ ਸਕਦੀ ਹੈ। ਇੱਕ ਤਣਾਅਪੂਰਨ ਮੁਕਾਬਲੇ ਵਿਚ, 24 ਸਾਲਾ ਲਵਲੀਨਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਬੇਹੱਦ ਨੇੜੇ ਦੀ ਜਿੱਤ ਦਰਜ ਕਰਨ ਵਿਚ ਸਫਲ ਰਹੀ। ਲਵਲੀਨਾ ਨੇ ਤਿੰਨੋ ਦੌਰ ਜਿੱਤ ਦਰਜ ਕੀਤੀ।