ਟੋਕਿਉ ਉਲੰਪਿਕ: ਭਾਰਤ ਨੇ ਹਾਕੀ ‘ਚ ਸਪੇਨ ਨੂੰ ਹਰਾਇਆ, ਏਅਰ ਪਿਸਟਲ ਮੁਕਾਬਲੇ ਵਿਚ ਮਨੂ ਭਾਕਰ ਦੀ ਜੋੜੀ 7ਵੇਂ ਸਥਾਨ ‘ਤੇ

ਟੋਕੀਓ, 27 ਜੁਲਾਈ-

ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਪੂਲ ਏ ਦੇ ਆਪਣੇ ਤੀਜੇ ਮੁਕਾਬਲੇ ਵਿਚ ਸਪੇਨ ਨੂੰ 3-0 ਨਾਲ ਹਰਾ ਕੇ ਜ਼ੋਰਦਾਰ ਵਾਪਸੀ ਕੀਤੀ ਹੈ। ਟੋਕੀਓ ਓਲੰਪਿਕ ਵਿਚ ਭਾਰਤ ਦੀ ਇਹ ਦੂਜੀ ਜਿੱਤ ਹੈ। ਭਾਰਤ ਨੇ ਆਪਣੇ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਨੂੰ 3-2 ਦੀ ਸਿ਼ਕਸਤ ਦਿੱਤੀ ਸੀ ਜਦੋਂਕਿ ਦੂਜੇ ਮੈਚ ਵਿਚ ਟੀਮ ਨੂੰ ਆਸਟਰੇਲੀਆ ਹੱਥੋਂ 1-7 ਦੀ ਨਮੋਸ਼ੀਜਨਕ ਹਾਰ ਝੱਲਣੀ ਪਈ ਸੀ। ਭਾਰਤ ਲਈ ਸਿਮਰਨਜੀਤ ਸਿੰਘ ਨੇ 14ਵੇਂ ਤੇ ਰੁਪਿੰਦਰਪਾਲ ਸਿੰਘ ਨੇ 15ਵੇਂ ਤੇ 51ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਆਪਣਾ ਚੌਥਾ ਮੈਚ ਅਰਜਨਟੀਨਾ ਖਿਲਾਫ਼29 ਜੁਲਾਈ ਨੂੰ ਖੇਡੇਗਾ। ਅੱਜ ਦੀ ਜਿੱਤ ਨਾਲ ਭਾਰਤ ਪੂਲ ਏ ਵਿਚ 6 ਅੰਕਾਂ ਨਾਲ ਆਸਟਰੇਲੀਆ ਮਗਰੋਂ ਦੂਜੇ ਸਥਾਨ ਉੱਤੇ ਪੁੱਜ ਗ‌ਿਆ ਹੈ।

ਟੋਕਿਉ ਉਲੰਪਿਕ ਵਿਚ, ਇੱਕ ਹੋਰ ਤਮਗਾ ਭਾਰਤ ਦੇ ਹੱਥ ਆਉਂਦਾ-ਆਉਂਦਾ ਰਹਿ ਗਿਆ। ਭਾਰਤ ਦੀ ਜੋੜੀ ਮਨੂੰ ਭਾਕਰ ਅਤੇ ਸੌਰਭ ਚੌਧਰੀ  10 ਮੀਟਰ ਏਅਰ ਪਿਸਟਲ ਮਿਕਸਡ ਸ਼ੂਟਿੰਗ ਮੁਕਾਬਲੇ ਵਿਚ ਟਾਪ-4 ਵਿਚ ਆਉਣ ਤੋਂ ਖੁੰਝ ਗਈ। ਭਾਰਤੀ ਜੋੜੀ ਕੁਆਲੀਫਿਕੇਸ਼ਨ ਦੇ ਪਹਿਲੇ ਗੇੜ ਵਿਚ 582 ਅੰਕਾਂ ਨਾਲ ਪਹਿਲੇ ਸਥਾਨ ‘ਤੇ ਰਹੀ, ਪਰ 8 ਜੋੜਿਆਂ ਦੇ ਦੂਜੇ ਗੇੜ ਵਿਚ 7 ਵੇਂ ਸਥਾਨ’ ਤੇ ਰਹੀ। ਟਾਪ-4 ਜੋੜੀਆਂ  ਨੂੰ ਹੀ ਤਗਮਾ ਰਾਉਂਡ ਵਿਚ ਦਾਖਲਾ ਮਿਲਿਆ।

ਸਾਂਝਾ ਕਰੋ

ਪੜ੍ਹੋ

ਪੰਜਾਬ ਰਾਜ ਦੀਆਂ ਮੰਡੀਆਂ ਵਿੱਚੋਂ 130.07 ਲੱਖ

— ਹਾੜੀ ਸੀਜਨ 2025-26 ਦੌਰਾਨ ਸਰਕਾਰੀ ਏਜੰਸੀਆਂ ਵੱਲੋਂ 119.23 ਲੱਖ...