
ਫ਼ਾਜ਼ਿਲਕਾ, 21 ਮਈ – ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਸਹਿਯੋਗ ਨਾਲ ਅਧਿਆਪਕਾ ਨੀਤੂ ਬਾਲਾ ਦੀ ਪਲੇਠੀ ਪੁਸਤਕ “ਸਾਹਾਂ ਦਾ ਸੰਗੀਤ” ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 3 ਕੈਂਟ ਰੋਡ , ਫ਼ਾਜ਼ਿਲਕਾ ਵਿਖੇ ਰਿਲੀਜ਼ ਕੀਤੀ ਗਈ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨਾਂ ਵਜੋਂ ਉਪ- ਜ਼ਿਲ੍ਹਾ ਸਿੱਖਿਆ ਅਫਸਰ ਸ. ਪਰਮਿੰਦਰ ਸਿੰਘ, ਸ ਲਵਜੀਤ ਸਿੰਘ ਗਰੇਵਾਲ,(ਨੈਸ਼ਨਲ ਐਵਾਰਡੀ), ਪਰਮਿੰਦਰ ਸਿੰਘ ਖੋਜ ਅਫ਼ਸਰ,ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ, ਮੈਡਮ ਰਚਨਾ ਸੇਠੀ ਸੀਐਚਟੀ , ਜ਼ਿਲ੍ਹਾ ਕੋਆਡੀਨੇਟਰ ਵਿਜੇ ਪਾਲ ਜੀ ਸ਼ਾਮਲ ਹੋਏ।ਸਮਾਗਮ ਦੀ ਪ੍ਰਧਾਨਗੀ ਭੁਪਿੰਦਰ ਉਤਰੇਜਾ ,ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਾਜ਼ਿਲਕਾ ਨੇ ਕੀਤੀ ।ਸਮਾਗਮ ਵਿੱਚ ਮਨਜਿੰਦਰ ਤਨੇਜਾ ਦੇ ਸੰਗੀਤ ਨਿਰਦੇਸ਼ਨ ਵਿਚ ਰਜਨੀਤ ਕੁਮਾਰ,ਮਹਿਕ ਸ਼ਰਮਾ ,ਆਸਥਾ ਨੇ ਗੀਤਾਂ ਦੀ ਪੇਸ਼ਕਾਰੀ ਕੀਤੀ ।ਪਲਕਦੀਪ, ਦਿਵਿਆ ਸ਼ਰਮਾ ਨੇ ਕਾਵਿ ਪੇਸ਼ਕਾਰੀਆਂ ਕੀਤੀ।
ਭੁਪਿੰਦਰ ਉਤਰੇਜਾ ਨੇ ਕਿਹਾ ਕਿ ਨੀਤੂ ਬਾਲਾ ਦੀ ਕਿਤਾਬ ਪੰਜਾਬੀ ਕਵਿਤਾ ਖੇਤਰ ਵਿੱਚ ਨਿੱਗਰ ਵਾਧਾ ਹੈ। ਖੋਜ ਅਫ਼ਸਰ ਪਰਮਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ ਸਾਹਿਤ ਤੇ ਕਿਤਾਬ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਉਪਰਾਲੇ ਕਰਦਾ ਰਹੇਗਾ। ਸ.ਲਵਜੀਤ ਸਿੰਘ ਨੈਸ਼ਨਲ ਐਵਾਰਡੀ ਨੇ ਨੀਤੂ ਬਾਲਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸੇ ਤਰ੍ਹਾਂ ਹੋਰ ਸਾਹਿਤਕ ਕਿਰਤਾਂ ਲਿਖਦੇ ਰਹਿਣਗੇ।ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਫ਼ਾਜ਼ਿਲਕਾ ਸ. ਪਰਵਿੰਦਰ ਸਿੰਘ ਨੇ ਕਿਹਾ ਕਿ ਨੀਤੂ ਬਾਲਾ ਦੀ ਕਿਤਾਬ ਨਾਲ ਲੋਕ ਅਰਪਣ ਨਾਲ ਜ਼ਿਲ੍ਹੇ ਦੇ ਕਵੀਆਂ, ਲੇਖਕਾਂ ਨੂੰ ਪ੍ਰੇਰਨਾ ਮਿਲੇਗੀ। ਇਸ ਮੌਕੇ ‘ ਤੇ ਸੁਨੀਲ ਵਰਮਾ, ਡਾ. ਵਿਜੇ ਪ੍ਰਵੀਨ, ਅਮਨ ਅਰਮਾਨ , ਸਿਮਲਜੀਤ ਸਿੰਘ,ਰਮਨ ਝਾਬ, ਸੰਤ ਸਰੂਪ ਦਾਰਾ, ਅਮਰੀਕ ਸਿੰਘ ਬੋਪਾਰਾਏ,ਅੰਮ੍ਰਿਤ ਸਚਦੇਵਾ,ਸ਼੍ਰੀਮਤੀ ਸੋਨੀਆ ਬਜਾਜ਼ ਇਸ ਸਮਾਗਮ ਵਿੱਚ ਸ਼ਾਮਲ ਸਨ।