
ਗੁਜਰਾਤ, 21 ਮਈ – ਕੋਰੋਨਾ ਵਾਇਰਸ ਦੇ ਮਾਮਲੇ ਇੱਕ ਵਾਰ ਫਿਰ ਵੱਧ ਰਹੇ ਹਨ। ਗੁਜਰਾਤ ਦੇ ਅਹਿਮਦਾਬਾਦ ਵਿੱਚ 7 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਇੱਕ 2 ਸਾਲ ਦੀ ਕੁੜੀ ਅਤੇ ਇੱਕ 72 ਸਾਲਾ ਆਦਮੀ ਸ਼ਾਮਲ ਹਨ ਜਿਨ੍ਹਾਂ ਨੂੰ ਇਸ ਸਮੇਂ ਘਰੇਲੂ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਦੇਸ਼ ਵਿੱਚ ਕੁੱਲ ਸਰਗਰਮ ਕੋਰੋਨਾ ਮਾਮਲਿਆਂ ਦੀ ਗਿਣਤੀ 257 ਤੱਕ ਪਹੁੰਚ ਗਈ ਹੈ। ਕੇਰਲ ਵਿੱਚ ਸਭ ਤੋਂ ਵੱਧ 95 ਪਾਜ਼ੀਟਿਵ ਮਾਮਲੇ ਹਨ। ਤਾਮਿਲਨਾਡੂ ਵਿੱਚ 66, ਮਹਾਰਾਸ਼ਟਰ ਵਿੱਚ 56 ਅਤੇ ਕਰਨਾਟਕ ਵਿੱਚ 13 ਸਰਗਰਮ ਮਾਮਲੇ ਹਨ। ਸੋਮਵਾਰ ਨੂੰ ਮੁੰਬਈ ਦੇ ਕੇਈਐਮ ਹਸਪਤਾਲ ਵਿੱਚ ਦੋ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ।