
ਚੰਡੀਗੜ੍ਹ, 20 ਮਈ – ਪੰਜਾਬ ਸਰਕਾਰ ਨੇ ਸੋਮਵਾਰ ਨੂੰ ਕਈ ਵਿਭਾਗਾਂ, ਕਾਰਪੋਰੇਸ਼ਨ ਅਤੇ ਬੋਰਡ ਦੇ ਚੇਅਰਮੈਨ, ਡਾਇਰੈਕਟਰ ਅਤੇ ਮੈਂਬਰ ਨਿਯੁਕਤ ਕੀਤੇ ਹਨ। ਇਸ ਤਹਿਤ 31 ਲੋਕਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਨੂੰ ਲੈ ਕੇ ਹੁਣ ਸਵਾਲ ਖੜ੍ਹੇ ਹੋ ਰਹੇ ਹਨ। ਇਸ ਮੌਕੇ ਇਲਜ਼ਾਮ ਲੱਗ ਰਹੇ ਹਨ ਕਿ ਗ਼ੈਰ ਪੰਜਾਬੀਆਂ ਨੂੰ ਵੱਡੇ ਅਹੁਦਿਆਂ ਉੱਤੇ ਬਿਠਾਇਆ ਗਿਆ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਪੰਜਾਬੀਆਂ ਨੂੰ ਜਾਗਣ ਦੀ ਅਪੀਲ ਕੀਤੀ ਕਿ ਇਨ੍ਹਾਂ ਨੂੰ ਘੇਰਕੇ ਸਵਾਲ ਪੁੱਛੇ ਜਾਣ।
ਸ਼੍ਰੋਮਣੀ ਅਕਾਲੀ ਦਲ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਪੰਜਾਬੀਆਂ ਨੂੰ ਬਦਲਾਵ ਦੇ ਨਾਂਅ ਤੇ ਠੱਗ ਕੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਨਕਾਰੇ ਹੋਏ ਲੋਕਾਂ ਨੂੰ ਪੰਜਾਬ ਵਿੱਚ ਉੱਚ ਅਹੁਦੇ ਦੇ ਰਿਹਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਰਗੀ TECHNICAL ਪੋਸਟ ‘ਤੇ NGT ਦੀਆਂ GUIDELINES ਦੀਆਂ ਧੱਜੀਆਂ ਉਁਡਾ ਕੇਜਰੀਵਾਲ ਦੀ ਖਾਸਮ ਖਾਸ ਰੀਨਾ ਗੁਪਤਾ ਨੂੰ ਚੇਅਰ ਪਰਸਨ ਲਾਇਆ ਜਾਣਾ।
ਸੰਦੀਪ ਪਾਠਕ ਦੇ PA ਨੂੰ LARGE INDUSTRIES DEVELOPMENT BOARD ਦਾ ਚੇਅਰਮੈਨ ਲਾਉਣਾ। ਧੀਆਂ ਭੈਣਾਂ ਦੀ ਬੇਇਜ਼ਤੀ ਕਰਨ ਵਾਲਾ ਵਿਭਵ ਕੁਮਾਰ ਨੂੰ ਮੁੱਖ ਮੰਤਰੀ ਦਾ ADVISOR ਲਾਉਣਾ। 50 ਦੇ ਕਰੀਬ ਕਾਨੂੰਨੀ ਮਾਹਿਰਾਂ ਨੂੰ ਪੰਜਾਬ AG ਦਫ਼ਤਰ ਵਿੱਚ ADJUST ਕਰਨਾ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਚੇਅਰ ਪਰਸਨ ਗੈਰ ਪੰਜਾਬੀ ਨੂੰ ਲਾਉਣਾ। ਗੈਰ ਪੰਜਾਬੀਆਂ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਾਉਣਾ। RERA ਵਰਗੀ ਚੇਅਰਮੈਨੀ ਗੈਰ ਪੰਜਾਬੀਆਂ ਨੂੰ ਦੇਣਾ।
ਮਜੀਠੀਆ ਨੇ ਕਿਹਾ ਕਿ ਸੀਐਮ ਯੋਗਸ਼ਾਲਾ ਲਈ ਦਿੱਲੀ ਤੋਂ YOGA INSTRUCTORS ਨਿਯੁਕਤ ਕਰਨੇ। ਇਹ ਸਭ ਦਰਸਾਉਂਦਾ ਹੈ ਕਿ ਭਗਵੰਤ ਮਾਨ ਨਾਮ ਦਾ ਮੁੱਖ ਮੰਤਰੀ ਹੈ ਅਤੇ ਅਸਲ ਤਾਕਤ ਅਰਵਿੰਦ ਕੇਜਰੀਵਾਲ ਕੋਲ ਹੈ। ਮੁੱਖ ਮੰਤਰੀ ਜੀ ਕੀ ਗ਼ੈਰ ਪੰਜਾਬੀ ਕਦੇ ਵੀ ਪੰਜਾਬ ਦੇ ਮੁੱਦੇ ਚੁੱਕ ਸਕਦੇ ਹਨ ਜਾਂ ਪੰਜਾਬ ਦੇ ਭਲੇ ਦੀ ਗੱਲ ਕਰ ਸਕਦੇ ਹਨ ਪੰਜਾਬੀਓ ਜਾਗੋ ਅਸੀਂ ਮੂਕ ਦਰਸ਼ਕ ਬਣ ਕੇ ਪੰਜਾਬ ਦੀ ਬਰਬਾਦੀ ਨਹੀਂ ਦੇਖ ਸਕਦੇ ਜੇ ਅਸੀਂ ਅੱਜ ਚੁੱਪ ਰਹੇ ਤਾਂ ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ।