
ਲਖਨਊ, 20 ਮਈ – ਇੱਥੇ ਆਈਪੀਐਲ ਦੇ ਮੈਚ ਵਿੱਚ ਅੱਜ ਸਨਰਾਈਜਰਜ਼ ਹੈਦਰਾਬਾਦ ਨੇ ਲਖਨਊ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ ਹੈ। ਲਖਨਊ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ ਵੀਹ ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ਨਾਲ 205 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿੱਚ ਹੈਦਰਾਬਾਦ ਨੇ ਜੇਤੂ ਟੀਚਾ 18.2 ਓਵਰਾਂ ਵਿਚ ਪੂਰਾ ਕਰ ਲਿਆ। ਹੈਦਰਾਬਾਦ ਨੇ 18.2 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 206 ਦੌੜਾਂ ਬਣਾਈਆਂ। ਲਖਨਊ ਵੱਲੋਂ ਮਿਸ਼ੇਲ ਮਾਰਸ਼ ਨੇ 65 ਤੇ ਮਾਰਕਰਮ ਨੇ 61 ਦੌੜਾਂ ਬਣਾਈਆਂ ਜਦਕਿ ਹੈਦਰਾਬਾਦ ਵਲੋਂ ਅਭਿਸ਼ੇਕ ਨੇ 59 ਤੇ ਕਲਾਸਨ ਨੇ 47 ਦੌੜਾਂ ਦਾ ਯੋਗਦਾਨ ਪਾਇਆ।