RBI ਦੀ ਸਖਤੀ ਨਾਲ ਬੰਦ ਹੋਇਆ ਇਹ ਬੈਂਕ

ਲਖਨਊ, 20 ਮਈ – RBI ਵੱਲੋਂ ਦੇਸ਼ ਦੇ ਇਸ ਸ਼ਹਿਰ ਦੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਲਖਨਊ ਦੇ ਹਜ਼ਾਰਾਂ ਖਾਤਾਧਾਰਕਾਂ ਲਈ ਸੋਮਵਾਰ ਦੀ ਸ਼ਾਮ ਇੱਕ ਹੈਰਾਨ ਕਰਨ ਵਾਲੀ ਖ਼ਬਰ ਲੈ ਕੇ ਆਈ। ਭਾਰਤੀ ਰਿਜ਼ਰਵ ਬੈਂਕ (RBI) ਨੇ HCBL ਕੋ-ਆਪਰੇਟਿਵ ਬੈਂਕ ਦਾ ਲਾਈਸੈਂਸ ਰੱਦ ਕਰ ਦਿੱਤਾ ਹੈ। ਕੇਂਦਰੀ ਬੈਂਕ ਨੇ ਇਹ ਸਖ਼ਤ ਕਦਮ ਬੈਂਕ ਦੀ ਖਰਾਬ ਵਿੱਤੀ ਹਾਲਤ ਅਤੇ ਭਵਿੱਖ ਦੀ ਸੰਭਾਵਨਾ ਨਾ ਹੋਣ ਦੇ ਆਧਾਰ ‘ਤੇ ਚੁੱਕਿਆ ਹੈ।

ਬੈਂਕ ਦਾ ਲਾਈਸੈਂਸ ਕਿਉਂ ਰੱਦ ਕੀਤਾ ਗਿਆ?

RBI ਦੇ ਅਨੁਸਾਰ, ਬੈਂਕ ਕੋਲ ਨਾ ਤਾਂ ਲੋੜੀਂਦੀ ਪੂੰਜੀ ਹੈ ਅਤੇ ਨਾ ਹੀ ਨਫਾ ਕਮਾਉਣ ਦੀ ਕੋਈ ਢਿੱਲ ਪੱਕੀ ਸੰਭਾਵਨਾ। ਬੈਂਕਿੰਗ ਵਿਨਿਯਮ ਐਕਟ, 1949 ਦੇ ਤਹਿਤ ਲਾਜ਼ਮੀ ਸ਼ਰਤਾਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹਿਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਰਿਜ਼ਰਵ ਬੈਂਕ ਨੇ ਸਾਫ਼ ਕਿਹਾ ਹੈ ਕਿ HCBL ਬੈਂਕ ਦਾ ਅੱਗੇ ਚਲਾਉਣਾ ਗਾਹਕਾਂ ਅਤੇ ਜਮਾਕਰਤਾਵਾਂ ਦੇ ਹਿੱਤ ਵਿੱਚ ਨਹੀਂ ਹੈ।

ਗਾਹਕਾਂ ਦੇ ਪੈਸਿਆਂ ਦਾ ਕੀ ਹੋਵੇਗਾ?

ਲਾਈਸੈਂਸ ਰੱਦ ਹੋਣ ਦੇ ਨਾਲ ਹੀ ਬੈਂਕ ਦਾ ਸਾਰਾ ਕੰਮਕਾਜ ਠੱਪ ਕਰ ਦਿੱਤਾ ਗਿਆ ਹੈ। ਹੁਣ ਗਾਹਕ ਆਪਣੇ ਖਾਤਿਆਂ ’ਚ ਨਾ ਤਾਂ ਪੈਸੇ ਜਮਾ ਕਰ ਸਕਣਗੇ ਅਤੇ ਨਾ ਹੀ ਕੱਢਵਾ ਸਕਣਗੇ। ਹਾਲਾਂਕਿ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਡਿਪਾਜ਼ਿਟ ਇੰਸ਼ੋਰੈਂਸ ਐਂਡ ਕਰੈਡਿਟ ਗਾਰੰਟੀ ਕਾਰਪੋਰੇਸ਼ਨ (DICGC) ਦੇ ਤਹਿਤ ₹5 ਲੱਖ ਤੱਕ ਦੀ ਰਕਮ ਬੀਮਾ ਕਵਰ ਅਧੀਨ ਸੁਰੱਖਿਅਤ ਹੈ। ਬੈਂਕ ਦੇ ਅੰਕੜਿਆਂ ਅਨੁਸਾਰ ਲਗਭਗ 98.69% ਖਾਤਾਧਾਰਕ ਆਪਣੀ ਪੂਰੀ ਜਮ੍ਹਾ ਰਕਮ ਵਾਪਸ ਲੈਣ ਦੇ ਯੋਗ ਹਨ। 31 ਜਨਵਰੀ 2025 ਤੱਕ DICGC ਪਹਿਲਾਂ ਹੀ ₹21.24 ਕਰੋੜ ਦੀ ਬੀਮਾ ਰਕਮ ਜਾਰੀ ਕਰ ਚੁੱਕੀ ਹੈ। RBI ਨੇ ਉੱਤਰ ਪ੍ਰਦੇਸ਼ ਦੇ ਕੋ-ਆਪਰੇਟਿਵ ਕਮਿਸ਼ਨਰ ਅਤੇ ਰਜਿਸਟ੍ਰਾਰ ਨੂੰ ਹੁਕਮ ਦਿੱਤਾ ਹੈ ਕਿ ਬੈਂਕ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇ ਅਤੇ ਇੱਕ ਲਿਕਵਿਡੇਟਰ (ਪਰਿਸਮਾਪਕ) ਨਿਯੁਕਤ ਕੀਤਾ ਜਾਵੇ, ਜੋ ਬੈਂਕ ਦੀਆਂ ਸੰਪਤੀਆਂ ਅਤੇ ਜ਼ਿੰਮੇਵਾਰੀਆਂ ਨੂੰ ਨਿਪਟਾਏਗਾ।

ਸਾਂਝਾ ਕਰੋ

ਪੜ੍ਹੋ

ਪੰਜਾਬ ਰਾਜ ਦੀਆਂ ਮੰਡੀਆਂ ਵਿੱਚੋਂ 130.07 ਲੱਖ

— ਹਾੜੀ ਸੀਜਨ 2025-26 ਦੌਰਾਨ ਸਰਕਾਰੀ ਏਜੰਸੀਆਂ ਵੱਲੋਂ 119.23 ਲੱਖ...