ਅੰਮ੍ਰਿਤਸਰ ਵਿਕਾਸ ਮੰਚ  ਵਲੋਂ ਪ੍ਰਿੰਸੀਪਲ ਦਵਿੰਦਰ ਸਿੰਘ ਦੇ ਅਕਾਲ ਚਲਾਣੇ ‘ਤੇ ਦੁਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 3 ਮਈ – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਪ੍ਰਿੰਸੀਪਲ ਦਵਿੰਦਰ ਸਿੰਘ  ਦੇ ਅਕਾਲ ਚਲਾਣੇ  ‘ਤੇ ਦੁਖ਼ ਦਾ ਪ੍ਰਗਟਾਵਾ ਕੀਤਾ ਗਿਆ ਹੈ।ਪ੍ਰੈਸ ਨੂੰ ਜਾਰੀ ਇਕ ਸਾਂਝੇ ਬਿਆਨ ਵਿਚ ਮੰਚ ਦੇ ਸਰਪ੍ਰਸਤ ਪ੍ਰੋਫ਼ੈਸਰ ਮੋਹਨ ਸਿੰਘ, ਡਾ. ਚਰਨਜੀਤ ਸਿੰਘ  ਗੁਮਟਾਲਾ, ਮਨਮੋਹਨ ਸਿੰਘ ਬਰਾੜ, ਪ੍ਰਿਸੀਪਲ ਕੁਲਵੰਤ ਸਿੰਘ ਅਣਖੀ , ਹਰਦੀਪ ਸਿੰਘ ਚਾਹਲ , ਇੰਜ. ਹਰਜਾਪ ਸਿੰਘ ਔਜਲਾ, ਪ੍ਰਧਾਨ ਸੁਰਿੰਦਰਜੀਤ ਸਿੰਘ ਬਿੱਟੂ , ਜਨਰਲ ਸਕੱਤਰ ਯੋਗੇਸ਼ ਕਾਮਰਾ ਤੇ  ਮੈਂਬਰਾਨ  ਵਲੋਂ ਜਾਰੀ ਇਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਬਹੁਤ ਹੀ ਮਿਲਪੜੇ ਸੁਭਾਅ ਦੇ ਮਾਲਕ ਸਨ।

ਉਨ੍ਹਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਐਮ. ਏ. ਅੰਗਰੇਜੀ ਅਤੇ ਪੋਲੀਟੀਕਲ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ । ਉਨ੍ਹਾਂ ਨੇ ਵੱਖ ਵੱਖ ਸਕੂਲਾਂ ਵਿਚ 36 ਸਾਲ ਨੌਕਰੀ ਕੀਤੀ ਤੇ ਉਹ 1995 ਵਿਚ ਸਰਕਾਰੀ ਸੀਨੀਅਰ  ਸੈਕੰਡਰੀ ਸਕੂਲ ਮਾਨਾਂਵਾਲਾ ‘ਤੋਂ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋਇ।ਉਨ੍ਹਾਂ   ਦਾ ਇਕ ਬੇਟਾ ਰਵਿੰਦਰ ਸਿੰਘ ਕਨੇਡਾ ਦਾ ਸਿਟੀਜਨ ਹੈ ਤੇ ਦੂਸਰਾ ਡਾ ਗੁਰਵਿੰਦਰ ਸਿੰਘ ਹੱਡੀਆਂ ਦਾ ਮਾਹਿਰ ਡਾਕਟਰ ਹੈੇ ਤੇ ਹਰਗੁਨ ਨਾਮੀਂ ਹਸਪਤਾਲ ਚਲਾ ਰਿਹਾ ਹੈ ।

ਉਨ੍ਹਾਂ ਨੇ ਗੌਰਮਿੰਟ ਟੀਚਰਜ ਯੂਨੀਅਨ ਵਿਚ ਵੀ ਵੱਖ ਵੱਖ ਆਹਦਿਆਂ ‘ਤੇ ਸੇਵਾ ਨਿਭਾਈ। ਉਹ ਇਕ ਚੰਗੇ ਸਮਾਜ ਸੇਵੀ ਵੀ ਸਨ । ਉਨ੍ਹਾਂ ਨੇ ਅੰਮ੍ਰਿਤਸਰ ਦੀ ਨਾਮੀ ਸਮਾਜਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ 23 ਫ਼ਰਵਰੀ 2002 ਦੀ ਮੈਂਬਰਸ਼ਿਪ ਲੈ ਕੇ ਬਤੌਰ ਮੀਤ ਪ੍ਰਧਾਨ ਸਮਾਜ ਦੀ ਸੇਵਾ ਕੀਤੀ।ਉਹ ਅੱਜ ਭਾਵੇਂ ਸਾਡੇ ਵਿੱਚ ਨਹੀਂ ਰਹੇ, ਪਰ ਉਨ੍ਹਾਂ ਵਲੋਂ ਵਿਿਦਅਕ ਤੇ ਸਮਾਜ ਲਈ ਕੀਤੇ ਚੰਗੇ ਕਾਰਜਾਂ ਲਈ  ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ।

ਸਾਂਝਾ ਕਰੋ

ਪੜ੍ਹੋ