
ਕਪੂਰਥਲਾ, 4 ਅਪ੍ਰੈਲ – ਪੰਜਾਬ ਦੇ ਵਿਧਾਇਕ ਸਭਾ ਹਲਕਾ ਕਪੂਰਥਲਾ ਤੋਂ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਵੱਡਾ ਝਟਕਾ ਈਡੀ ਦੇ ਵੱਲੋਂ ਦਿੱਤਾ ਗਿਆ ਹੈ। ਈਡੀ ਨੇ ਰਾਣੇ ਦੀ 22 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਜਾਣਕਾਰੀ ਮੁਤਾਬਿਕ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ ਸ਼ੂਗਰ ਦੀ ਵੱਖ ਵੱਖ ਥਾਵਾਂ ’ਤੇ 22 ਕਰੋੜ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ। ਇਹ ਕਾਰਵਾਈ ਐਫਈਐਮਏ ਦੇ ਅਧੀਨ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ 2005 ਤੋਂ ਲੈ ਕੇ 2007 ਤੱਕ ਵਿਦੇਸ਼ੀ ਬੈਂਕਾਂ ਤੋਂ ਕਰੀਬ 100 ਕਰੋੜ ਯਾਨੀ ਕਿ 18 ਮਿਲੀਅਨ ਸ਼ੇਅਰ ਹੋਲਡਰ ਦੇ ਜਰੀਏ ਲੋਨ ਲਿਆ ਸੀ। ਜਿਸ ਦੇ ਬਾਰੇ ਸੇਬੀ ਅਤੇ ਆਰਬੀਆਈ ਜਾਣਕਾਰੀ ਨਹੀਂ ਦਿੱਤੀ ਗਈ ਸੀ।