ਕੋਲਕਾਤਾ ਨੇ ਰਾਜਸਥਾਨ ਨੂੰ ਅੱਠ ਵਿਕਟਾਂ ਨਾਲ ਹਰਾਇਆ

ਗੁਹਾਟੀ, 27 ਮਾਰਚ – ਕੋਲਕਾਤਾ ਨਾਈਟ ਰਾਈਡਰਜ਼ ਨੇ ਗੇਂਦਬਾਜ਼ਾਂ ਦੀ ਕੱਸਵੀਂ ਗੇਂਦਬਾਜ਼ੀ ਤੇ ਫਿਰ ਕੁਇੰਟਨ ਡੀਕਾਕ ਦੇ ਨਾਬਾਦ ਨੀਮ ਸੈਂਕੜੇ ਸਦਕਾ ਅੱਜ ਇੱਥੇ ਆਈਪੀਐੱਲ ਦੇ ਮੈਚ ਵਿੱਚ ਰਾਜਸਥਾਨ ਰੌਇਲਜ਼ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਟੀਮ ਨੇੇ ਜਿੱਤ ਲਈ 152 ਦੌੜਾਂ ਦਾ ਟੀਚਾ ਡੀਕਾਕ ਦੀਆਂ 97 ਦੌੜਾਂ ਸਦਕਾ 17.3 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ ਪੂਰਾ ਕਰ ਲਿਆ। ਟੀਮ ਦੀ ਜਿੱਤ ਵਿੱਚ ਅੰਗਕ੍ਰਿਸ਼ ਰਘੂਵੰਸ਼ੀ ਨੇ 22 ਦੌੜਾਂ ਤੇ ਕਪਤਾਨ ਅਜਿੰਕਯਾ ਰਹਾਣੇ ਨੇ 18 ਦੌੜਾਂ ਦਾ ਯੋਗਦਾਨ ਦਿੱਤਾ। ਸਲਾਮੀ ਬੱਲੇਬਾਜ਼ ਮੋਈਨ ਪੰਜ ਦੌੜਾਂ ਬਣਾ ਕੇ ਰਨ ਆਊਟ ਹੋਇਆ। ਰਾਜਸਥਾਨ ਰੌਇਲਜ਼ ਵੱਲੋਂ ਵਾਨਿੰਦੂ ਹਸਰੰਗਾ ਨੇ ਇੱਕ ਵਿਕਟ ਹਾਸਲ ਕੀਤੀ।

ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਦੇ ਸਪਿੰਨਰਾਂ ਵਰੁਣ ਚੱਕਰਵਰਤੀ ਤੇ ਮੋਈਨ ਅਲੀ ਨੇ ਸ਼ਾਨਦਾਰ ਤੇ ਕੱਸਵੀਂ ਗੇਂਦਬਾਜ਼ੀ ਸਦਕਾ ਰਾਜਸਥਾਨ ਰੌਇਲਜ਼ ਨੂੰ 151/9 ਦੇ ਸਕੋਰ ’ਤੇ ਹੀ ਰੋਕ ਦਿੱਤਾ। ਰਾਜਸਥਾਨ ਲਈ ਧਰੁਵ ਜੁਰੇਲ ਨੇ 33 ਦੌੜਾਂ, ਯਸ਼ੱਸਵੀ ਜੈਸਵਾਲ ਨੇ 29, ਆਰ. ਪਰਾਗ ਨੇ 25 ਤੇ ਸੰਜੂ ਸੈਮਸਨ ਨੇ 13 ਦੌੜਾਂ ਬਣਾਈਆਂ ਜਦਕਿ ਜੋਫ਼ਰਾ ਆਰਚਰ ਨੇ 16 ਦੌੜਾਂ ਬਣਾਉਂਦਿਆਂ ਟੀਮ ਦਾ ਸਕੋਰ 151 ਦੌੜਾਂ ਤੱਕ ਪਹੁੰਚਾਇਆ।

ਸਾਂਝਾ ਕਰੋ

ਪੜ੍ਹੋ