ਭਾਰਤੀ ਸ਼ੇਅਰ ਬਾਜ਼ਾਰ ਬਨਾਮ ਅਰਥਚਾਰਾ/ਡਾ ਅਜੀਤਪਾਲ ਸਿੰਘ ਐਮ ਡੀ

ਭਾਰਤ ਦੀ ਸਰਮਾਏਦਾਰੀ ਜਮਾਤ ਤੇ ਉਸ ਦੀ ਸਰਕਾਰ ਲਈ ਖੁਸ਼ਹਾਲੀ ਦਾ ਪ੍ਰਤੀਕ ਸ਼ੇਅਰ ਬਾਜ਼ਾਰ ਅੱਜ ਗੋਤੇ ਲਾ ਰਿਹਾ ਹੈ ਪਰ ਇਸ ਦੇ ਦੋ ਮੂੰਹੇਪਣ ਦਾ ਆਲਮ ਇਹ ਹੈ ਕਿ ਕੋਈ ਨਹੀਂ ਕਹਿ ਰਿਹਾ ਹੈ ਕਿ ਦੇਸ਼ ਦਾ ਅਰਥਚਾਰਾ ਢਲਾਨ ਵੱਲ ਜਾ ਰਿਹਾ ਹੈ l ਸਾਰੇ ਖੁਦ ਨੂੰ ਅਤੇ ਦੂਜਿਆਂ ਨੂੰ ਦਿਲਾਸਾ ਦੇ ਰਹੇ ਹਨ ਕਿ ਸ਼ੇਅਰ ਬਾਜ਼ਾਰ ਚ ਇਹ ਵਕਤੀ ਗਿਰਾਵਟ ਹੈ l ਜਲਦੀ ਹੀ ਇਹ ਫਿਰ ਉਠੇਗਾ ਅਤੇ ਪਹਿਲੇ ਦੀ ਤਰ੍ਹਾਂ ਛਾਲਾਂ ਮਾਰਨ ਲੱਗ ਪਵੇਗਾ l ਨੇੜ ਭਵਿੱਖ ਵਿੱਚ ਕੀ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਅਜੇ ਸ਼ੇਅਰ ਬਾਜ਼ਾਰ ਦੇ ਇਸ ਹਾਲ ਦੇ ਮੱਦੇ ਨਜ਼ਰ ਕੁੱਝ ਗੱਲਾਂ ਕਹੀਆਂ ਜਾ ਸਕਦੀਆਂ ਹਨ l ਇਹ ਆਮ ਗੱਲਾਂ ਨਾਲ ਦੀ ਨਾਲ ਹੀ ਭਾਰਤੀ ਅਰਥ ਚਾਰੇ ਦੇ ਆਮ ਪਹਿਲੂਆਂ ਵੱਲ ਇਸ਼ਾਰਾ ਕਰਦੀਆਂ ਹਨ l ਪਿਛਲੇ ਇੱਕ ਡੇਢ ਦਹਾਕੇ ਤੋਂ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਵਾਲੇ ਫੁੱਟਕਲ ਗਾਹਕਾਂ ਦੀ ਗਿਣਤੀ ਲਗਾਤਾਰ ਵਧਦੀ ਗਈ ਹੈ l ਪਿਛਲੇ ਸਾਲ ਡੀਮੈਟ ਖਾਤਿਆਂ ਦੀ ਗਿਣਤੀ 10 ਕਰੋੜ ਪਾਰ ਕਰ ਗਈ ਸੀ (ਡੀਮੈਟ ਖਾਤਿਆਂ ਦੇ ਜਰੀਏ ਰੋਜਾਨਾ ਆਨਲਾਈਨ ਖਰੀਦ-ਵੇਚ ਕੀਤੀ ਜਾ ਸਕਦੀ ਹੈ) l ਇੰਨੀ ਵੱਡੀ ਗਿਣਤੀ ਦਾ ਮਤਲਬ ਸੀ ਕਿ ਮੱਧ ਵਰਗ ਦੇ ਵੱਖ ਵੱਖ ਹਿੱਸੇ ਸ਼ੇਅਰਾਂ ਦੀ ਸੱਟੇਬਾਜ਼ੀ ਚ ਲੱਗੇ ਹੋਏ ਸਨ l ਇਸ ਸੱਟੇਬਾਜੀ ਨੂੰ ਅੱਜ ਕੱਲ ਮੋਬਾਈਲ ਐਪ ਨੇ ਬਹੁਤ ਆਸਾਨ ਬਣਾ ਦਿੱਤਾ l ਇਨਾ ਹੀ ਇਹ ਲੋਕ ਸ਼ੇਅਰ ਆਧਾਰਤ ਹੋਰ ਤਰੀਕਿਆਂ ਦੀ ਸੱਟੇਬਾਜੀ ਵਿੱਚ ਵੀ ਹੱਥ ਅਜਮਾ ਰਹੇ ਸਨ l

ਸਥਿਤੀ ਇਸ ਹੱਦ ਤੱਕ ਜਾ ਪਹੁੰਚੀ ਸੀ ਕਿ ਪਿਛਲੇ ਸਾਲ ਦੇ ਆਰਥਿਕ ਵਿਸਲੇਸ਼ਣ ਵਿੱਚ ਇਸ ਤੇ ਚਿੰਤਾ ਜਾਹਰ ਕੀਤੀ ਗਈ ਸੀ l ਪਰ ਸਰਕਾਰ ਦੇ ਇਕ ਹਿੱਸੇ ਵੱਲੋਂ ਜਾਹਰ ਕੀਤੀ ਗਈ ਇਹ ਚਿੰਤਾ ਖਾਸੀ ਹੈਰਾਨਕੁੰਨ ਸੀ,ਕਿਉਂਕਿ ਉਸੇ ਸਰਕਾਰ ਦਾ ਦੂਜਾ ਹਿੱਸਾ ਸਟੇਬਾਜੀ ਨੂੰ ਹੱਲਾਸ਼ੇਰੀ ਦੇ ਰਿਹਾ ਸੀ l ਮਜ਼ੇ ਦੀ ਗੱਲ ਤਾਂ ਇਹ ਕਿ ਦੋਨੋਂ ਹਿੱਸੇ ਇਕੋ ਵਿਤ ਮੰਤਰਾਲੇ ਦੇ ਅਧੀਨ ਆਉਂਦੇ ਹਨ l ਪਿਛਲੇ ਇੱਕ ਡੇਢ ਦਹਾਕੇ ਵਿੱਚ ਖਾਸ ਕਰਕੇ ਮੋਦੀ ਸਰਕਾਰ ਦੇ ਅਰਸੇ ਵਿੱਚ ਸ਼ੇਅਰ ਬਾਜ਼ਾਰ ਨਿਵੇਸ਼ ਅਤੇ ਸਿੱਟੇਬਾਜੀ ਨੂੰ ਖੂਬ ਹੱਲਾਸ਼ੇਰੀ ਦਿੱਤੀ ਗਈ l ਇਸ ਨੂੰ ਸਕਾਰਾਤਮਕ ਤੇ ਨਕਾਰਾਤਮਕ ਦੋਨੋਂ ਤਰ੍ਹਾਂ ਨਾਲ ਕੀਤਾ ਗਿਆ ਹੈ l ਬੈਂਕਾਂ ਵਿੱਚ ਜਮਾ ਪੈਸੇ ਤੇ ਵਿਆਜ ਤਰਾਂ ਦੀਆਂ ਘਟਾ ਦਿੱਤੀਆਂ ਗਈਆਂ ਅਤੇ ਵਿਆਜ ਦਰ ਤੇ ਵੀ ਟੈਕਸ ਲਾ ਦਿੱਤਾ ਗਿਆ ਹੈ। ਇਸ ਦੇ ਠੀਕ ਉਲਟ ਸ਼ੇਅਰ ਬਾਜ਼ਾਰ ਤੋਂ ਹੋਣ ਵਾਲੀ ਆਮਦਨ ਤੇ ਇਹ ਟੈਕਸ ਘਟਾ ਦਿੱਤਾ ਗਿਆ ਹੈ l ਪ੍ਰਧਾਨ ਮੰਤਰੀ,ਵਿੱਤ ਮੰਤਰੀ ਤੋਂ ਲੈ ਕੇ ਸਾਰੇ ਸਰਕਾਰੀ ਲੋਕਾਂ ਵਲੋਂ ਇਹ ਮਹੌਲ ਬਣਾਇਆ ਹੈ ਕਿ ਸ਼ੇਅਰ ਬਾਜ਼ਾਰ ਅਰਥਚਾਰੇ ਦੀ ਖੁਸ਼ਹਾਲੀ ਦਾ ਪ੍ਰਤੀਕ ਹੈ ਅਤੇ ਇਹ ਉਪਰ ਹੀ ਜਾਏਗਾ l ਪਿਛਲੇ ਚੋਣਾਂ ਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੋਨਾਂ ਨੇ ਲੋਕਾਂ ਨੂੰ ਉਕਸਾਇਆ ਕਿ ਉਹ ਸ਼ੇਅਰ ਖਰੀਦਣ ਕਿਉਂਕਿ ਮੋਦੀ ਸਰਕਾਰ ਦੀ ਪੁਨਰਵਾਪਸੀ ਨਾਲ ਸ਼ੇਅਰ ਬਜਾਰ ਉੱਪਰ ਆਵੇਗਾ l ਨਿਵੇਸ਼ ਦੇ ਹੋਰ ਲਾਭਦਾਇੱਕ ਰਸਤਿਆਂ ਦੀ ਘਾਟ ਦੇ ਨਾਲ ਅਤੇ ਤੁਰਤ ਫੁਰਤ ਲਾਭ ਦੇ ਲਾਲਚ ਵਿੱਚ ਮੱਧ ਵਰਗ ਨੂੰ ਸ਼ੇਅਰਾਂ ਦੀ ਸੱਟੇਬਾਜ਼ੀ ਵੱਲ ਧੱਕ ਦਿੱਤਾ l ਸ਼ੇਅਰ ਵਿੱਚ ਦੂਰਗਾਮੀ ਨਿਵੇਸ਼ ਤੋਂ ਜਿਆਦਾ ਰੋਜਾਨਾ ਹੀ ਸੱਟੇਬਾਜ਼ੀ ਨਾਲ ਖੂਬ ਪੈਸੇ ਕਮਾਉਂ ਦੀ ਕਹਾਣੀ ਪ੍ਰਚਾਰੀ ਜਾਣ ਲੱਗੀ l

ਹੋਵੇ ਵੀ ਕਿਉਂ ਨਾ ? 2009 ਵਿੱਚ 8000 ਤੱਕ ਪਹੁੰਚਿਆ ਸ਼ੇਅਰ ਬਾਜ਼ਾਰ (ਜੋ 2008-09 ਦੇ ਵਿਸ਼ਵੀ ਵਿੱਤੀ ਸੰਕਟ ਦੇ ਸਮੇਂ 21000 ਤੱਕ ਪਹੁੰਚ ਗਿਆ ਸੀ),16 ਸਾਲਾਂ ਬਾਅਦ 87,000 ਤੱਕ ਪਹੁੰਚ ਗਿਆ ਸੀ ਯਾਨੀ ਕਰੀਬ 11 ਗੁਣਾ l 16 ਸਾਲਾਂ ਵਿੱਚ ਇਨਾਂ ਵਾਧਾ ਤਾਂ ਕਦੇ ਵੀ ਨਹੀਂ ਹੋਇਆ ਸੀ, ਸਿਵਾਏ ਵੱਡੇ ਪੂੰਜੀਪਤੀਆਂ ਦੇ ਮੁਨਾਫਿਆਂ ਦੇ l ਇਸ ਸਾਰੇ ਕੁਝ ਦਾ ਸਿੱਟਾ ਇਹ ਸੀ ਕਿ ਪਿਛਲੇ ਸਾਲ ਬੇਹੱਦ ਛੋਟੀਆਂ ਛੋਟੀਆਂ ਕੰਪਨੀਆਂ ਦੇ ਸ਼ੁਰੂਆਤੀ ਸ਼ੇਅਰ 20,50 ਜਾਂ 100 ਗੁਣਾ ਮੰਗ ਤੱਕ ਪਹੁੰਚਣ ਲੱਗੇ l ਉਹਨਾਂ ਦੇ ਸ਼ੁਰੂਆਤੀ ਭਾਅ ਵੀ ਇਸੇ ਤਰ੍ਹਾਂ ਚੜਨ ਲੱਗੇ l ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਸੋਨੇ ਦਾ ਮੀਂਹ ਪੈ ਰਿਹਾ ਰਿਹਾ ਹੋਵੇ,ਸ਼ੇਅਰ ਬਾਜ਼ਾਰ ਵਿੱਚ ਅਤੇ ਇਹ ਸਭ ਉਦੋਂ ਹੋ ਰਿਹਾ ਸੀ ਜਦ ਅਰਥਵਿਵਸਥਾ ਚ ਅਸਲ ਵਿੱਚ ਕੋਈ ਤੇਜੀ ਨਹੀਂ ਸੀ ਯਾਨੀ ਸਰਕਾਰੀ ਦਾਅਵਿਆਂ ਨੂੰ ਸਹੀ ਮੰਨਿਆ ਜਾਏ ਤਾਂ ਵੀ 2019 ਤੋਂ ਹੁਣ ਤੱਕ ਕੁੱਲ ਘਰੇਲੂ ਉਤਪਾਦ ਦੀ ਵਾਧਾ ਦਰ ਕਰੀਬ 4-5 ਫੀਸਦੀ ਹੀ ਰਹੀ ਹੈ l ਅਸਲ ਵਿੱਚ ਇਹ ਢਾਈ ਤਿੰਨ ਫੀਸਦੀ ਤੋਂ ਵੱਧ ਨਹੀਂ ਹੈ ਅਤੇ ਇਹ ਗੱਲ ਪੂਰੇ ਤੱਥ ਤੇ ਤਰਕ ਦੇ ਨਾਲ ਮੋਦੀ ਸਰਕਾਰ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸਬਰਾਮਨੀਅਮ ਕਹਿ ਰਹੇ ਹਨ l ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਅਰਥਚਾਰੇ ਦੀ ਅਸਲੀ ਰਫਤਾਰ ਤੋਂ ਆਜ਼ਾਦ ਸ਼ੇਅਰ ਬਾਜ਼ਾਰ ਵਿੱਚ ਉਛਾਲ ਭੀੜ ਦੀ ਜਨੂਨੀ ਮਾਨਸਿਕਤਾ ਦਾ ਸਿੱਟਾ ਮਾਤਰ ਹੀ ਹੈ l

ਅਸਲ ਗੱਲ ਤਾਂ ਇਹ ਹੈ ਕਿ ਸਰਕਾਰ ਤੋਂ ਲੈ ਕੇ ਸ਼ੇਅਰ ਬਾਜ਼ਾਰ ਦੇ ਅਸਲ ਖਿਲਾੜੀ ਅਸਲ ਵਿੱਚ ਅੱਛੀ ਤਰ੍ਹਾਂ ਜਾਣਦੇ ਹਨ ਅਤੇ ਉਹਨਾਂ ਨੇ ਹੀ ਇਹ ਉਛਾਲ ਪੈਦਾ ਕੀਤਾ ਹੋਇਆ ਸੀ l ਕਿਹਾ ਜਾਂਦਾ ਹੈ ਕਿ ਭਾਰਤ ਦਾ ਸ਼ੇਅਰ ਬਾਜ਼ਾਰ ਬਹੁਤ ਛੋਟਾ ਹੈ l ਜਿਹੜੀ ਇਸ ਵਿੱਚ ਸ਼ੇਅਰ ਬਾਜ਼ਾਰ ਵਿੱਚ ਖਰੀਦੇ ਵਿੱਚ ਜਾਣ ਵਾਲੇ ਸ਼ੇਅਰਾਂ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ ਅਤੇ ਇਸ ਲਈ ਬਹੁਤ ਘੱਟ ਪੂੰਜੀ ਨਾਲ ਇਹਨਾਂ ਦੇ ਭਾਅਵਾਂ ਵਿੱਚ ਉਤਰਾਅ ਚੜ੍ਹਾ ਪੈਦਾ ਕੀਤਾ ਜਾ ਸਕਦਾ ਹੈ l ਮਿਸਾਲ ਵਜੋਂ ਅਡਵਾਨੀ ਦੀਆਂ ਕੰਪਨੀਆਂ ਦੇ ਘਪਲੇ ਦੀ ਚਰਚਾ ਚ ਪਤਾ ਲਗਿਆ ਕਿ ਇਹਨਾਂ ਕੰਪਨੀਆਂ ਦੇ ਪੰਜ ਸੱਤ ਫੀਸਦੀ ਸ਼ੇਅਰ ਬਾਜ਼ਾਰ ਵਿੱਚ ਖਰੀਦ ਫਰੋਖਤ ਲਈ ਮੁਹਈਆ ਹੁੰਦੇ ਹਨ l 75 ਫੀਸਦੀ ਸ਼ੇਅਰ ਤਾਂ ਕਾਨੂੰਨੀ ਤੌਰ ਤੇ ਹੀ “ਪ੍ਰਮੋਟਡ” ਯਾਨੀ ਕੰਪਨੀ ਖੜੀ ਕਰਨ ਦੇ ਪਾਸ ਸਨ (ਅਡਵਾਨੀ ਘਰਾਣੇ ਦੇ ਪਾਸ) ਅਤੇ 15-17 ਫੀਸਦੀ ਅਤੇ ਗੈਰ-ਕਨੂੰਨੀ ਤਰੀਕੇ ਨਾਲ l ਸਾਰਾ ਘਪਲਾ ਇਸ ਗੈਰ ਕਾਨੂੰਨੀ ਕਾਰਵਾਈ ਨਾਲ ਸੰਬੰਧਿਤ ਸੀ l ਬਾਜ਼ਾਰ ਤੇ ਛੋਟਾ ਤੇ ਹਲਕਾ ਹੋਣ ਤੇ ਚਲਦਿਆਂ ਥੋੜੇ ਜਿਹੇ ਦੇਸੀ ਵਿਦੇਸ਼ੀ ਵੱਡੇ ਖਿਡਾਰੀ ਬਰਬਾਦੀ ਨਾਲ ਇਸ ਨੂੰ ਚੜ੍ਹਾਉਂਦੇ ਗਿਰਾਉਂਦੇ ਹਨ l ਇਹ ਵੱਡੇ ਖਿਡਾਰੀ ਸ਼ਾਇਦ ਹੀ ਘਾਟਾ ਖਾਂਦੇ ਹੋਣ l

ਇਹ ਸ਼ੇਅਰ ਬਾਜ਼ਾਰ ਦੇ ਭਾਅਵਾਂ ਨੂੰ ਚੜ੍ਹਾ ਕੇ ਅਤੇ ਫਿਰ ਗਿਰਾ ਕੇ ਦੋਨਾਂ ਤਰੀਕਿਆਂ ਨਾਲ ਕਮਾਉਂਦੇ ਹਨ। ਇਸ ਦਾ ਸਾਰਾ ਖਮਿਆਜਾ ਛੋਟੇ ਨਿਵੇਸ਼ਕਾਂ ਨੂੰ ਭੁਗਤਣਾ ਪੈਂਦਾ ਹੈ, ਯਾਨੀ ਮੱਧ ਵਰਗੀ ਲੋਕਾਂ ਨੂੰ l ਵੱਡੇ ਨਿਵੇਸ਼ਕਾਂ ਯਾਨੀ ਵੱਡੇ ਸਿੱਟੇਬਾਜਾਂ ਘਾਟਾ ਛੋਟੇ ਨਿਵੇਸ਼ਕਾਂ ਦੀ ਘਾਟੇ ਯਾਨੀ ਮੱਧ ਵਰਗੀ ਲੋਕਾਂ ਦੇ ਘਾਟੇ ਦੇ ਬਰਾਬਰ ਹੁੰਦਾ ਹੈ l ਸ਼ੇਅਰ ਬਾਜ਼ਾਰ ਦੇ ਚੜਨ ਤੇ ਉਤਰਨ ਨਾਲ ਜੋ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ਦੇ ਭਾਅਵਾਂ ਵਿੱਚ ਵਾਧਾ ਜਿਹਾ ਘਾਟਾ ਹੁੰਦਾ ਹੈ,ਇਹ ਭਲੇ ਹੀ ਕਲਪਨਿਕ ਹੋਵੇ ਪਰ ਵੱਡੇ ਨਿਵੇਸ਼ਕਾਂ ਦਾ ਫਾਇਦਾ ਤੇ ਛੋਟੇ ਨਿਵੇਸ਼ਕਾਂ ਦਾ ਘਾਟਾ ਅਸਲੀ ਹੁੰਦਾ ਹੈ l ਅੱਜ ਵੀ ਸ਼ੇਅਰ ਬਾਜ਼ਾਰ ਤੇ ਡਿੱਗਣ ਨਾਲ ਜੋ ਛੋਟੇ ਨਿਵੇਸ਼ਕ ਰੋ ਰਹੇ ਹਨ ਉਹ ਕਲਪਨਿਕ ਨਹੀਂ ਹੈ l ਉਹ ਹਜ਼ਾਰਾਂ ਜਾਂ ਲੱਖਾਂ ਰੁਪਏ ਗਵਾ ਬੈਠੇ ਹਨ l ਵੈਸੇ ਸ਼ੇਅਰ ਬਾਜ਼ਾਰ ਦੀ ਰਫਤਾਰ ਅਨੋਖੀ ਨਹੀਂ ਹੈ l ਜਦੋਂ ਤੋਂ ਸ਼ੇਅਰ ਬਾਜ਼ਾਰ ਵਿੱਚ ਛੋਟੇ ਨਿਵੇਸ਼ਕਾਂ ਨੇ ਪੈਸਾ ਲਾਉਣਾ ਸ਼ੁਰੂ ਕੀਤਾ ਉਦੋਂ ਤੋਂ ਇਹੀ ਹੋ ਰਿਹਾ ਹੈ l ਪੂੰਜੀਵਾਦ ਵਿੱਚ ਸ਼ੇਅਰ ਬਜਾਰ ਛੋਟੀ ਸੰਪਤੀ ਵਾਲਿਆਂ ਨੂੰ ਛੋਟੀ ਜਾਇਦਾਦ ਤੇ ਕਮਾਈ ਨੂੰ ਲੁੱਟਣ ਦਾ ਇੱਕ ਹੋਰ ਤਰੀਕਾ ਬਣ ਗਿਆ ਹੈ l ਸੀਮਤ ਜੁੰਮੇਵਾਰੀ (ਲਿਮਿਟਡ ਲਾਇਬਿਲਟੀ) ਦੀ ਸੰਯੁਕਤ ਸ਼ੇਅਰ ਵਾਲੀਆਂ ਕੰਪਨੀਆਂ ਪੂੰਜੀਵਾਦ ਦੀ ਹੈਰਾਨੀਜਨਕ ਕਾਢ ਹੈ l ਇਸ ਲਈ ਪੂੰਜੀਵਾਦ ਆਪਣੀ ਬਹੁਤ ਛੋਟੀ ਜਿਹੀ ਪੁੰਜੀ ਲਾ ਕੇ ਬਹੁਤ ਵੱਡੀ ਪੂੰਜੀ 10 ਜਾਂ 20 ਗੁਣਾਂ ਦੇ ਮਾਲਕ ਬਣਦੇ ਹਨ l

ਜਦ ਕਿ ਉਸ ਦੀ ਜਿੰਮੇਵਾਰੀ ਉਹਨਾਂ ਦੁਆਰਾ ਲਾਈ ਗਈ ਪੂੰਜੀ ਤੱਕ ਸੀਮਤ ਰਹਿੰਦੀ ਹੈ l ਪੂਰੀ ਜਿੰਮੇਵਾਰੀ ਉਹਨਾਂ ਕੰਪਨੀਆਂ ਨਾਮਕ ਸੰਸਥਾ ਦੀ ਹੁੰਦੀ ਹੈ ਜਿਸ ਨੂੰ ਪੂੰਜੀਵਾਦ ਵਿੱਚ ਵਿਅਕਤੀ ਦਾ ਦਰਜਾ ਦਿੱਤਾ ਜਾਂਦਾ ਹੈ (ਕਾਨੂੰਨੀ ਤੌਰ ਤੇ) l ਜੇ ਕੰਪਨੀ ਦਿਵਾਲੀਆ ਹੁੰਦੀ ਹੈ ਤਾਂ ਉਸ ਦੇ ਲਈ ਸ਼ੇਅਰ ਧਾਰਕ ਜਿੰਮੇਵਾਰ ਨਹੀਂ ਹੁੰਦੇ l ਜਿਆਦਾ ਤੋਂ ਜਿਆਦਾ ਉਹਨਾਂ ਦਾ ਸ਼ੇਅਰ ਖਰੀਦਣ ਵਿੱਚ ਲਗਿਆ ਪੈਸਾ ਡੁੱਬਦਾ ਹੈ l ਹੋਲਡਿੰਗ ਕੰਪਨੀਆਂ ਦੇ ਜਰੀਏ ਸਰਮਾਏਦਾਰ ਬੇਥਾਹ ਪੂੰਜੀ ਦੇ ਮਾਲਕ ਬਣ ਸਕਦੇ ਦੇ ਹਨ l ਜੇ ਕਿਸੇ ਸਰਮਾਏਦਾਰ ਦੀ ਜੇ ਕਿਸੇ ਕੰਪਨੀ ਚ ਦਸ ਫੀਸਦੀ ਹਿੱਸੇਦਾਰੀ ਹੈ ਤਾਂ ਉਹ ਉਸ ਕੰਪਨੀ ਦੁਆਰਾ ਕਿਸੇ ਹੋਰ ਕੰਪਨੀ ਵਿੱਚ ਦਸ ਫੀਸਦੀ ਦੀ ਹਿਸੇਦਾਰੀ ਦੇ ਜਰੀਏ 100 ਗੁਣਾ ਪੂੰਜੀ ਤੇ ਕੰਟਰੋਲ ਕਰ ਸਕਦਾ ਹੈ l ਮਿਸਾਲ ਵਜੋਂ ਟਾਟਾ ਘਰਾਣਾ ਟਾਟਾ ਐਂਡ ਸਨਜ਼ ਵਿੱਚ 8-10 ਫੀਸਦੀ ਦਾ ਨਿਵੇਸ਼ਕ ਹੈ l ਮੇਰੀ ਵੀ ਟਾਟਾ ਐਂਡ ਸਨੱਜ਼ ਨੇ ਟਾਟਾ ਸਮੂਹ ਦੀਆਂ ਹੋਰ ਕੰਪਨੀਆਂ ਚ ਨਿਵੇਸ਼ ਕੀਤਾ ਹੈ। ਫਿਰ ਇਹਨਾਂ ਕੰਪਨੀਆਂ ਨੇ ਹੋਰ ਕੰਪਨੀਆਂ ਵਿੱਚ ਨਿਵੇਸ਼ ਕੀਤਾ ਹੈ। ਅੱਜ ਵੱਡੇ ਸਰਮਾਏਦਾਰ ਘਰਾਣਿਆਂ ਨੇ ਵੀ ਨਹੀਂ ਬਲਕਿ ਦਰਮਿਆਨੇ ਪੱਧਰ ਦੇ ਪੂੰਜੀਪਤੀਆਂ ਨੇ ਵੀ ਇਸ ਤਰ੍ਹਾਂ ਦੀਆਂ ਕੰਪਨੀਆਂ ਦਾ ਮਕੜਜਾਲ ਬਣਾ ਰੱਖਿਆ ਹੈ l

ਅਕਸਰ ਪਤਾ ਚੱਲਦਾ ਹੈ ਕਿ ਹਜ਼ਾਰ ਕਰੋੜ ਦੀ ਕਿਸੇ ਪਬਲਿਕ ਲਿਮਟਿਡ ਕੰਪਨੀ ਦਾ ਮੂਲ ਮਾਲਕ ਕਿਸੇ ਛੋਟੀ ਜੀ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਜਰੀਏ ਕੰਮ ਕਰ ਰਿਹਾ ਹੈ,ਜਿਸ ਦੇ ਸ਼ੇਅਰ ਖਰੀਦੇ ਵੇਚੇ ਨਹੀਂ ਜਾਂਦੇ l ਸ਼ੁਰੂਆਤ ਵਿੱਚ ਸੰਯੁਕਤ ਸ਼ੇਅਰ ਵਾਲੀਆਂ ਕੰਪਨੀਆਂ ਦੇ ਬਹੁਤ ਥੋੜੇ ਜਿਹੀ ਉੱਚੀ ਕੀਮਤ ਵਾਲੀ ਸ਼ੇਅਰ ਹੁੰਦੇ ਸਨ,ਜਿਨਾਂ ਨੂੰ ਵੱਡੇ ਪੂੰਜੀਪਤੀ ਹੀ ਖਰੀਦਦੇ ਸਨ l ਮਿਸਾਲ ਵਜੋਂ ਈਸਟ ਇੰਡੀਆ ਕੰਪਨੀ ਇੱਕ ਅਜਿਹੀ ਹੀ ਕੰਪਨੀ ਸੀ ਪਰ ਸਮੇਂ ਦੇ ਨਾਲ ਸਰਮਾਏਦਾਰੀ ਜਮਾਤ ਨੇ ਪਾਇਆ ਕਿ ਬਹੁਤ ਘੱਟ ਕੀਮਤ ਵਾਲੇ ਬਹੁਤ ਸਾਰੇ ਸ਼ੇਅਰ ਬਹੁਤ ਫਾਇਦੇ ਵਾਲੀ ਚੀਜ਼ ਹਨ l ਇਸ ਨਾਲ ਛੋਟੀ ਛੋਟੀ ਪੂੰਜੀ ਨੂੰ ਇਕੱਠਾ ਕਰਨਾ ਅਤੇ ਵੱਡੇ ਸਰਮਾਏਦਾਰਾਂ ਦੇ ਕੰਟਰੋਲ ਵਿੱਚ ਲਾਉਣਾ ਬਹੁਤ ਆਸਾਨ ਹੋ ਗਿਆ l ਹੁਣ ਛੋਟੀ ਪੂੰਜੀ ਬੈਂਕਾਂ ਚ ਜਮਾ ਜ਼ਰੀਏ ਹੀ ਨਹੀਂ, ਬਲਕਿ ਸਿੱਧੇ ਸ਼ੇਅਰ ਬਜਾਰ ਦੇ ਜ਼ਰੀਏ ਵੱਡੀ ਪੂੰਜੀ ਨੂੰ ਮੁਹਈਆ ਹੋ ਗਈ l ਇਹ ਪੂੰਜੀ ਦਾ ਜ਼ਿਆਦਾ ਵੱਡੇ ਪੈਮਾਨੇ ਦਾ ਸਮਾਜੀਕਰਨ ਸੀ l

ਇਹ ਪੂੰਜੀ ਦਾ ਲੋਕਰਾਜੀਕਰਨ ਨਹੀਂ ਸੀ ਜਿਵੇਂ ਕਿ ਸਰਮਾਏਦਾਰਾਂ ਦੇ ਕੋਲੀਚੱਟਾਂ ਨੇ ਪ੍ਰਚਾਰ ਕੀਤਾ ਸੀ l ਇਸ ਦੇ ਠੀਕ ਉਲਟ ਇਹ ਪੂੰਜੀ ਦਾ ਕੇਂਦਰੀਕਰਨ ਸੀ-ਛੋਟੀ ਪੂੰਜੀ ਦਾ ਵੱਡੀ ਪੁੰਜੀ ਦੇ ਅਧੀਨ ਹੋਣਾ l ਘੱਟ ਕੀਮਤ ਵਾਲੇ ਭਾਰੀ ਗਿਣਤੀ ਵਿੱਚ ਸ਼ੇਅਰਾਂ ਨੇ ਸ਼ੇਅਰ ਬਾਜ਼ਾਰ ਨੂੰ ਵੀ ਨਵੀਂ ਦਿਸ਼ਾ ਦੇ ਦਿੱਤੀ l ਹੁਣ ਸ਼ੇਅਰ ਬਾਜ਼ਾਰ ਵਿੱਚ ਸੱਟੇਬਾਜੀ ਨਾਲ ਇਹ ਸੰਭਾਵਨਾ ਪੈਦਾ ਹੋਈ ਕਿ ਛੋਟੇ ਨਿਵੇਸ਼ਕਾਂ ਦੀ ਪੂੰਜੀ ਨੂੰ ਵੱਡੇ ਨਿਵੇਸ਼ਕ ਨਿਗਲ ਜਾਣ l ਇਹ ਪੂੰਜੀ ਦੇ ਕੇਂਦਰੀਕਰਨ ਦਾ ਇੱਕ ਹੋਰ ਤਰੀਕਾ ਹੈ l ਸ਼ੇਅਰ ਬਾਜ਼ਾਰ ਤੇ ਲੋਕਰਾਜੀਕਰਨ ਦੇ ਸਮੇਂ ਤੋਂ ਹੀ ਵੱਡੇ ਸੱਟੇਬਾਜਾਂ ਵੱਲੋਂ ਛੋਟੇ ਨਿਵੇਸ਼ਕਾਂ ਦੀ ਪੂੰਜੀ ਤੇ ਹੱਥ ਸਾਫ ਕਰਨਾ ਆਮ ਰਿਵਾਜ ਹੋ ਗਿਆ ਹੈ। ਉਦਾਰੀਕਰਨ,ਵਪਾਰੀਕਰਨ,ਵਿਸ਼ਵੀਕਰਨ ਦੇ ਪਿਛਲੇ ਤਿੰਨ ਚਾਰ ਦਹਾਕਿਆਂ ਵਿੱਚ ਇਹ ਸਭ ਇੱਕ ਨਵੀਂ ਉਚਾਈ ਤੇ ਪਹੁੰਚਿਆ ਹੈ l ਫਿਰ 1980 ਦੇ ਦਹਾਕੇ ਵਿੱਚ ਜਪਾਨ ਵਿੱਚ ਸ਼ੇਅਰਾਂ ਦਾ ਆਕਾਸ਼ ਤੇ ਪਹੁੰਚਣਾ,ਫਿਰ 1990 ਦੇ ਦਹਾਕੇ ਦੱਖਣ ਪੂਰਬੀ ਏਸ਼ੀਆ ਦੇ ਦੇਸ਼ਾਂ ਵਿੱਚ ਸ਼ੇਅਰ ਬਾਜ਼ਾਰ ਦਾ ਉਛਾਲ (‘ਏਸ਼ੀਆਈ ਟਾਈਗਰ’ ਸਮੇਤ) 1990 ਦੇ ਦਹਾਕੇ ਵਿੱਚ ਸੰਯੁਕਤ ਰਾਸ਼ਟਰ ਅਮਰੀਕਾ ਵਿੱਚ ਡਾਟ-ਕਾਮ ਉਛਾਲ ਅਤੇ ਅੰਤ ਵਿੱਚ 2008-09 ਦਾ ਕਾਫੀ ਵੱਡਾ ਵਿਤੀ ਸੰਕਟ l

ਇਹ ਸਭ ਵੱਖੋ ਵੱਖ ਨਹੀਂ ਸਨ l ਇਸ ਦੇ ਉਲਟ ਇਹਨਾਂ ਸਾਰਿਆਂ ਵਿੱਚ ਇੱਕ ਲੜੀ ਦੇ ਤਹਿਤ ਕਾਰਜਕਾਰੀ ਸਬੰਧ ਸੀ l ਵਿਸ਼ਵੀ ਵਿਤੀ ਪੂੰਜੀ ਇੱਕ ਬਾਜ਼ਾਰ ਤੋਂ ਦੂਜੇ ਬਾਜ਼ਾਰ ਵਿੱਚ ਉਸ਼ਾਲ ਪੈਦਾ ਕਰਦੇ ਹੋਏ ਅਤੇ ਫਿਰ ਗਿਰਾਵਟ ਤੇ ਜਰੀਏ ਉਹਨਾਂ ਦੇ ਅਰਥਚਾਰਿਆਂ ਨੂੰ ਤਬਾਹ ਕਰਦੇ ਹੋਏ ਵਿਚਾਰ ਰਹੀ ਸੀ l ਵਿਸ਼ਵੀ ਪੂੰਜੀ ਦੇ ਚਾਕਰ ਇਕ ਤੋਂ ਬਾਅਦ ਦੂਜੀ ਥਾਂ ਉਛਾਲ ਦੀ ਸ਼ਾਨ ਵਿੱਚ ਸੁਰ ਨਾਲ ਸੁਰ ਮਿਲਾ ਰਹੇ ਸਨ ਅਤੇ ਫਿਰ ਗਿਰਾਵਟ ਦੇ ਸਮੇਂ ਚੁੱਪ ਧਾਰ ਲੈਂਦੇ ਸਨ l ਇਹਨਾਂ ਸਾਰੀਆਂ ਥਾਵਾਂ ਤੇ ਛੋਟੇ ਨਿਵੇਸ਼ਕ ਤਬਾਹ ਹੋ ਰਹੇ ਸਨ l ਉਹਨਾਂ ਦੀਆਂ ਛੋਟੀਆਂ ਛੋਟੀਆਂ ਬਚਤਾ ਨੂੰ ਸ਼ੇਅਰ ਬਾਜ਼ਾਰ ਦੇ ਵੱਡੇ ਖਿਡਾਰੀ ਹੜਪ ਰਹੇ ਸਨ l 1980 ਦੇ ਦਹਾਕੇ ਵਿੱਚ ਜੋ ਇਹ ਸਿਲਸਲਾ ਸ਼ੁਰੂ ਹੋਇਆ ਉਹ ਵਿਸ਼ਵੀਕਰਨ,ਉਦਾਰੀਕਰਨ ਦਾ ਸਿੱਧਾ ਸਿੱਟਾ ਸੀ l ਖੁਦ ਇਹ ਨੀਤੀਆਂ ਵਿਸ਼ਵੀ ਪੱਧਰ ਤੇ ਪੂੰਜੀਵਾਦ ਵਿੱਚ ਠਹਿਰਾ ਤੇ ਡਿੱਗਦੇ ਮੁਨਾਫੇ ਦੇ ਸੰਕਟ ਦਾ ਸਿੱਟਾ ਸੀ l ਇਹਨਾ ਦੇ ਜਰੀਏ ਸਰਮਾਏਦਾਰੀ ਵਰਗ ਮਜ਼ਦੂਰ- ਮਿਹਨਤਕਸ਼ ਜਨਤਾ ਦੀ ਆਮਦਨ ਨੂੰ ਘਟਾ ਕੇ ਤੇ ਉਹਨਾਂ ਦੀ ਜਾਇਦਾਦ ਨੂੰ ਖੋਹ ਕੇ ਆਪਣੇ ਡਿੱਗਦੇ ਮੁਨਾਫ਼ੇ ਦੀ ਭਰਪਾਈ ਕਰ ਰਿਹਾ ਸੀ l ਸਰਮਾਏਦਾਰੀ ਜਮਾਤ ਵੱਲੋਂ ਆਪਣੇ ਮੁਨਾਫੇ ਨੂੰ ਬਣਾਈ ਰੱਖਣ ਦਾ ਇਹ ਅਜਿਹਾ ਹੱਲ ਸੀ,ਜੋ ਅਸਲ ਵਿੱਚ ਕੋਈ ਹੱਲ ਨਹੀਂ ਸੀ l ਮੁਨਾਫ਼ੇ ਦਾ ਡਿੱਗਣਾ ਸ਼ੁਰੂ ਹੋਇਆ ਸੀ l ਪੈਦਾਵਾਰ-ਵੰਡ ਦੇ ਖੇਤਰ ਵਿੱਚ ਨਵੇਂ ਨਿਵੇਸ਼ ਦੀਆਂ ਸੰਭਾਵਨਾਵਾਂ ਦੇ ਘੱਟ ਹੁੰਦੇ ਜਾਨ ਨਾਲ l ਹੁਣ ਮਜ਼ਦੂਰ ਮਿਹਨਤਕਸ਼ ਜਨਤਾ ਦੀ ਆਮਦਨ ਵਿੱਚ ਕਟੌਤੀ ਨਾਲ ਇਹ ਸੰਭਾਵਨਾ ਹੋਰ ਘੱਟ ਹੋ ਜਾਂਦੀ ਸੀ l ਅਜਿਹੇ ਵਿੱਚ ਪੂੰਜੀ ਦੇ ਸੱਟੇਬਾਜ਼ੀ ਦੇ ਖੇਤਰ ਵਿੱਚ ਵੱਧ ਲਾਏ ਜਾਣ ਦਾ ਰੁਝਾਨ ਪੈਦਾ ਹੋਇਆ l ਉਦਾਰੀਕਰਨ,ਵਿਸ਼ਵੀਕਰਨ ਦੇ ਦੌਰ ਵਿੱਚ ਵਿਤੀ ਖੇਤਰ ਦਾ ਹਿੱਸਾ ਅਰਥਚਾਰੇ ਵਿੱਚ

ਲਗਾਤਾਰ ਵੱਧਦਾ ਗਿਆ l ਇਸ ਤਰ੍ਹਾਂ ਇਸ ਖੇਤਰ ਵਿੱਚ ਹੋਣ ਵਾਲਾ ਮੁਨਾਫਾ ਵੀ ਕੁੱਲ ਮੁਨਾਫੇ ਦੇ ਅਨੁਪਾਤ ਵਿੱਚ ਵਧਦਾ ਗਿਆ l ਅਸਲ ਪੈਦਾਵਾਰ-ਵੰਡ ਦੇ ਮੁਕਾਬਲੇ ਵਿਤੀ ਖੇਤਰ ਦੇ ਫਲਾਅ ਦਾ ਸਿਰਫ ਇਕ ਹੀ ਮਤਲਬ ਸੀ- ਭਾਂਤ ਭਾਂਤ ਦੀ ਸੱਟੇਬਾਜੀ ਦਾ ਵਧਦੇ ਜਾਣਾ l ਸ਼ੇਅਰ ਬਾਜ਼ਾਰ ਦੀ ਸੱਟੇਬਾਜ਼ੀ ਇਹਨਾਂ ਵਿੱਚੋਂ ਇੱਕ ਸੀ l ਇਸ ਤਰ੍ਹਾਂ ਦੁਨੀਆਂ ਭਰ ਵਿੱਚ ਸ਼ੇਅਰ ਬਾਜ਼ਾਰਾਂ ਵਿੱਚ ਲਗਾਤਾਰ ਉਛਾਲ ਅਰਥਚਾਰੇ ਵਿੱਚ ਵਾਧੇ ਦਾ ਸੂਚਕ ਹਰਗਿਜ਼ ਨਹੀਂ ਹੈ। ਇਸ ਦੇ ਠੀਕ ਬਜਟ ਉਲਟ ਇਹ ਅਰਥਚਾਰੇ ਦੇ ਲੰਬੇ ਸਮੇਂ ਦੇ ਸੰਕਟ ਦਾ ਸੂਚਕ ਹੈ l ਇਹ ਉਦੋਂ ਵੀ ਜਦ ਪੂੰਜੀਵਾਦੀ ਕੌਲੀਚੱਟਾਂ ਦੇ ਹਿਸਾਬ ਨਾਲ ਸ਼ੇਅਰਾਂ ਦੇ ਭਾਅ ਅਤੇ ਆਮਦਨ ਦਾ ਅਨੁਪਾਤ ਠੀਕ ਹੋਵੇ-15 ਤੋਂ 18 ਗੁਣ ਤੱਕ l ਅੱਜ ਭਾਰਤ ਵਿੱਚ ਕੰਪਨੀਆਂ ਕਿਸ ਤਰ੍ਹਾਂ ਮੁਨਾਫ਼ਾ ਕਮਾਉਂਦੀਆਂ ਹਨ,ਇਹ ਕਿਸੇ ਤੋਂ ਛੁਪਿਆ ਨਹੀਂ ਹੈ l ਕੋਵਿਡ ਕਾਲ ਚ ਜਦ ਭਾਰਤੀ ਅਰਥਚਾਰਾ ਸੁੰਗੜ ਗਿਆ ਸੀ,ਉਦੋਂ ਵੱਡੇ ਪੂੰਜੀਪਤੀਆਂ ਦੀਆਂ ਕੰਪਨੀਆਂ ਨੇ ਰਿਕਾਰਡ ਤੋੜ ਮੁਨਾਫ਼ਾ ਕਮਾਇਆ ਸੀ ਇਹੀ ਹਾਲਤ ਸਾਰੀ ਦੁਨੀਆਂ ਦਾ ਹੈ l ਸਾਰੀ ਦੁਨੀਆ ਨੂੰ 2008-09 ਦੇ ਭਿਆਨਕ ਸੰਕਟ ਵਿੱਚ ਪਾਉਣ ਵਾਲੀ ਅਮਰੀਕੀ ਵਿੱਤੀ ਅਦਾਰਿਆਂ ਨੇ 2009 ਵਿੱਚ ਰਿਕਾਰਡ ਮੁਨਾਫ਼ਾ ਕਮਾਇਆ ਸੀ l

ਸਭ ਥਾਂ ਇਹ ਸਰਕਾਰਾਂ ਦੀ ਕ੍ਰਿਪਾ ਨਾਲ ਸੰਭਵ ਹੋਇਆ,ਜਿਨਾਂ ਨੇ ਇਹ ਮੁਨਾਫਾ ਯਕੀਨੀ ਬਣਾਇਆ ਤੇ ਉਸ ਦਾ ਸਾਰਾ ਬੋਝ ਮਜ਼ਦੂਰ ਮਿਹਨਤਕਸ਼ ਜਨਤਾ ਤੇ ਪਾ ਦਿੱਤਾ l ਇਹ ਐਵੇਂ ਹੀ ਨਹੀਂ ਹੈ ਕਿ ਪਿਛਲੇ ਸਾਲਾਂ ਵਿੱਚ ਸਰਕਾਰਾਂ ਤੇ ਕਰਜਾ ਲਗਾਤਾਰ ਵੱਧਦਾ ਗਿਆ ਹੈ। ਜਿਵੇਂ ਕਿ ਪਿੱਛੇ ਕਿਹਾ ਗਿਆ ਹੈ ਅਰਥਚਾਰਾ ਤੇ ਸ਼ੇਅਰ ਬਜਾਰ ਦੀ ਇਸ ਹਾਲਤ ਤੋਂ ਪੂੰਜੀਪਤੀ ਵਰਗ ਤੇ ਉਸ ਦੀਆਂ ਸਰਕਾਰਾਂ ਅਣਜਾਣ ਹਨ l ਇਸ ਦੇ ਉਲਟ ਉਹ ਇਸ ਤੋਂ ਅੱਛੀ ਤਰ੍ਹਾਂ ਤੋਂ ਵਾਕਫ ਹਨ l ਇਸ ਲਈ ਉਹ ਇਸ ਮਾਮਲੇ ਵਿੱਚ ਆਪਣੇ ਕੌਲੀਚੱਟਾਂ ਦੇ ਜਰੀਏ ਲਗਾਤਾਰ ਝੂਠਾ ਪ੍ਰਚਾਰ ਕਰਵਾ ਕੇ ਇੱਕ ਭਰਮ ਦਾ ਵਾਤਾਵਰਨ ਤਿਆਰ ਕਰਵਾਉਂਦੇ ਰਹਿੰਦੇ ਹਨ l ਆਸਾਨੀ ਨਾਲ ਪ੍ਰਚਾਰ ਦੇ ਝਾਂਸੇ ਵਿੱਚ ਆ ਜਾਣ ਵਾਲਾ ਮੱਧ ਵਰਗ ਇਸ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਲੁੱਟਿਆ ਜਾਂਦਾ ਹੈ l ਜਿਵੇਂ ਜਿਵੇਂ ਛੋਟੀ ਜਾਇਦਾਦ ਵਾਲਿਆਂ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ,ਉਵੇਂ ਉਵੇਂ ਉਹਨਾਂ ਦੀ ਆਪਣੀ ਹੈਸੀਅਤ ਨੂੰ ਬਚਾਉਣ ਦੀ ਛਟਪਟਾਹਟ ਵੀ ਵਧੀ ਜਾ ਰਹੀ ਹੈ l

ਇਸ ਛੱਟਪਟਾਹਟ ਵਿੱਚ ਉਹ ਨਿਰਾਸ਼ਾ ਭਰੀ ਕਾਰਵਾਈ ਦੇ ਤੌਰ ਤੇ ਸੱਟੇਬਾਜੀ ਦੀ ਵੀ ਸ਼ਰਨ ਲੈ ਰਹੇ ਹਨ l ਅਜਕਲ੍ਹ ਆਨਲਾਈਨ ਜੂਏ ਦੀ ਪਰਮਾਰ ਹੈ। ਜਿਸ ਤਰ੍ਹਾਂ ਸ਼ੇਅਰ ਬਾਜ਼ਾਰ ਦੀ ਸੱਟੇਬਾਜ਼ੀ ਦਾ ਵੀ ਜਲਵਾ ਹੈ l ਪਰ ਇਸ ਸਭ ਸਾਰੇ ਕੁੱਝ ਦਾ ਸਿੱਟਾ ਉਹਨਾਂ ਦੀ ਹੋਰ ਜਿਆਦਾ ਤਬਾਹੀ ਦੇ ਤੌਰ ਤੇ ਸਾਹਮਣੇ ਆਉਂਦਾ ਹੈ। ਭਾਰਤ ਵਿੱਚ ਇਸ ਤਬਾਹੀ ਨੇ ਹਿੰਦੂ ਫਾਸ਼ੀਵਾਦੀਆਂ ਦੇ ਫਿਰਕੂ ਪ੍ਰਚਾਰ ਦੀ ਧਾਰ ਨੂੰ ਕਿਸ ਹੱਦ ਤੱਕ ਤੇਜ਼ ਕੀਤਾ ਹੈ l ਸਮਾਂ ਗਿਆ ਹੈ ਕਿ ਛੋਟੀ ਜਾਇਦਾਦ ਵਾਲੇ ਆਪਣੀ ਤਬਾਹੀ ਅਤੇ ਹਿੰਦੂ ਫਾਸ਼ੀਵਾਦੀਆਂ ਦੀ ਖੇਡ ਦੇ ਵਿੱਚ ਦੇ ਅਸਲ ਸਬੰਧ ਨੂੰ ਸਮਝਣ l ਉਹ ਆਪਣੀ ਤਬਾਹੀ ਦੇ ਫੌਰੀ ਤੇ ਦੂਰਗ਼ਮੀ ਕਾਰਕਾਂ ਨੂੰ ਵੀ ਸਮਝਣ l (ਕਰਟਸੀ ਨਾਗਰਿਕ ਮਾਰਚ,2025)

ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
9815629301

ਸਾਂਝਾ ਕਰੋ

ਪੜ੍ਹੋ