ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਇਕੱਤਰਤਾ ਵਿੱਚ ਰਾਮ ਸਿੰਘ ਹਠੂਰ ਦਾ ਕਾਵਿ ਸੰਗ੍ਰਹਿ ਦੁਖੀ ਹੋਈਆਂ ਔਰਤਾਂ ਲੋਕ ਅਰਪਣ

ਵਿਰੋਨਾ, ਇਟਲੀ 31 ਮਾਰਚ – ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਵਿਸ਼ੇਸ਼ ਮੀਟਿੰਗ ਇਟਲੀ ਦੇ ਸ਼ਹਿਰ ਵਿਰੋਨਾ ਵਿੱਖੇ ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂ ਵਾਲੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿਚ ਸਭਾ ਦੀ ਬਿਹਤਰੀ ਲਈ ਭਵਿੱਖੀ ਯੋਜਨਾਵਾਂ ਦੇ ਨਾਲ ਨਾਲ ਸਭਾ ਵੱਲੋਂ ਹੁਣ ਤੱਕ ਕੀਤੇ ਕਾਰਜਾਂ ਦਾ ਲੇਖਾ ਜੋਖਾ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਵਿਚਾਰ ਚਰਚਾ ਵਿੱਚ ਉਚੇਚੇ ਤੌਰ ਤੇ ਪਹੁੰਚੇ ਸਭਾ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਹਲ ਯੂ ਕੇ ਨੇ ਸਭਾ ਦੀ ਬੇਹਤਰੀ ਅਤੇ ਇਨ੍ਹਾਂ ਮੁਲਕਾਂ ਵਿੱਚ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਸਭਾ ਦੇ ਅਹੁਦੇਦਾਰਾਂ ਨਾਲ ਸਾਰਥਿਕ ਵਿਚਾਰ ਸਾਂਝੇ ਕੀਤੇ। ਇਸ ਮੌਕੇ ਰਾਮ ਸਿੰਘ ਹਠੂਰ ਦਾ ਕਾਵਿ ਸੰਗ੍ਰਹਿ ਦੁਖੀ ਹੋਈਆਂ ਔਰਤਾਂ ਲੋਕ ਅਰਪਿਤ ਕੀਤਾ ਗਿਆ। ਇਸ ਵਿਚਾਰ ਚਰਚਾ ਵਿੱਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਚਾਹਲ, ਬਿੰਦਰ ਕੋਲੀਆਂਵਾਲ , ਦਲਜਿੰਦਰ ਰਹਿਲ , ਪ੍ਰੋ ਜਸਪਾਲ ਸਿੰਘ , ਰਾਜੂ ਹਠੂਰੀਆ ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ।
ਸਾਂਝਾ ਕਰੋ

ਪੜ੍ਹੋ