ਮੂਡੀਜ਼ ਨੇ ਭਾਰਤ ਦੀ ਵਿਕਾਸ ਦਰ ਦਾ 6.5 ਫੀਸਦ ਰਹਿਣ ਦਾ ਲਗਾਇਆ ਅਨੁਮਾਨ

ਨਵੀਂ ਦਿੱਲੀ, 12 ਮਾਰਚ – ਮੂਡੀਜ਼ ਰੇਟਿੰਗਜ਼ ਨੇ ਇਹ ਅਨੁਮਾਨ ਲਾਇਆ ਹੈ ਕਿ ਭਾਰਤ ਦੀ ਜੀਡੀਪੀ ਦੀ ਵਿਕਾਸ ਦਰ ਅਗਲੇ ਵਿੱਤੀ ਸਾਲ (2025-26) ਵਿੱਚ 6.5 ਫੀਸਦ ਤੋਂ ਵੱਧ ਰਹੇਗੀ। ਚਾਲੂ ਵਿੱਤੀ ਸਾਲ ’ਚ ਭਾਰਤੀ ਅਰਥਚਾਰਾ 6.3 ਫੀਸਦ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ।

ਮੂਡੀਜ਼ ਨੇ ਅੱਜ ਕਿਹਾ ਕਿ ਉੱਚ ਸਰਕਾਰੀ ਪੂੰਜੀਗਤ ਖਰਚੇ ਅਤੇ ਟੈਕਸ ਕਟੌਤੀ ਤੇ ਵਿਆਜ਼ ਦਰ ’ਚ ਕਮੀ ਨਾਲ ਖਪਤ ਵਧਣ ਨਾਲ ਅਗਲੇ ਸਾਲ ਭਾਰਤੀ ਅਰਥਚਾਰਾ ਵੱਧ ਤੇਜ਼ ਰਫ਼ਤਾਰ ਨਾਲ ਵਧੇਗਾ। ਮੂਡੀਜ਼ ਨੇ ਕਿਹਾ ਕਿ 2024 ਦੇ ਮੱਧ ’ਚ ਇੱਕ ਆਰਜ਼ੀ ਨਰਮੀ ਤੋਂ ਬਾਅਦ ਭਾਰਤ ਦੀ ਆਰਥਿਕ ਵਿਕਾਸ ਦਰ ’ਚ ਮੁੜ ਤੋਂ ਤੇਜ਼ੀ ਆਉਣ ਦੀ ਉਮੀਦ ਹੈ।

ਸਾਂਝਾ ਕਰੋ

ਪੜ੍ਹੋ