

ਸ੍ਰੀ ਸਰਦਾਰੀ ਲਾਲ ਕਾਮਰਾ ਨੇ ਅੱਜ ਦੇ ਸੈਸ਼ਨ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਪ੍ਰੋਗਰਾਮ ਆਯੋਜਨ ਕਰ ਰਹੀ ਬਜੁੱਰਗ ਸੰਸਥਾ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਇਸ ਸੈਮੀਨਾਰ ਨਾਲ ਸੀਨੀਅਰ ਨਾਗਰਿਕਾਂ ਨਾਲ ਜੁੜੇ ਮੁੱਦਿਆਂ ਬਾਰੇ ਉਹਨਾਂ ਦੀ ਜਾਗਰੂਕਤਾ ਵਿਚ ਵਾਧਾ ਹੋਵੇਗਾ।ਇਸ ਸੈਸ਼ਨ ਦੇ ਸੰਚਾਲਨ ਵਿੱਚ ਸਹਿਯੋਗ ਅਤੇ ਸਹਾਇਤਾ ਲਈ ਹੈਲਪਏਜ ਇੰਡੀਆ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਸੈਮੀਨਾਰ ਵਿੱਚ 45 ਤੋਂ ਵੱਧ ਨਾਗਰਿਕਾਂ ਨੇ ਭਾਗ ਲਿਆ, ਜਿਹਨਾਂ ਵਿਚ ਸ ਦਰਬਾਰ ਸਿੰਘ ਗਿੱਲ ਉਪ ਪ੍ਰਧਾਨ, ਸ ਅਵਤਾਰ ਸਿੰਘ, ਗੁਰਚਰਨ ਸਿੰਘ ਅਤੇ ਸ਼੍ਰੀ ਵਿਜੇ ਸ਼ਰਮਾ ਸ਼ਾਮਲ ਸਨ। ਹੈਲਪਏਜ ਇੰਡੀਆ ਵੱਲੋਂ ਪ੍ਰੋਗਰਾਮਾਂ ਦੇ ਡਿਪਟੀ ਡਾਇਰੈਕਟਰ ਕਮਲ ਸ਼ਰਮਾ, ਰਾਜੂ ਸਿੰਘ ਅਤੇ ਸੁਨੀਲ ਮੌਜੂਦ ਸਨ। ਇਸ ਤੋਂ ਇਲਾਵਾ, ਜ਼ਿਲ੍ਹਾ ਸਮਾਜਿਕ ਸੁਰੱਖਿਅ ਵਿਭਾਗ ਦੇ ਸੁਪਰਡੈਟ ਸ਼੍ਰੀ ਰਿਸ਼ੀ ਨੇ ਵੀ ਹਿੱਸਾ ਲਿਆ ਅਤੇ ਹਾਜ਼ਰ ਮੈਬਰਾਂ ਨੂੰ ਸੀਨੀਅਰ ਨਾਗਰਿਕਾਂ ਲਈ ਉਪਲੱਬਧ ਵੱਖ-ਵੱਖ ਸਮਾਜ ਭਲਾਈ ਸਕੀਮਾਂ ਅਤੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਹੈਲਪਏਜ ਇੰਡੀਆ ਟੀਮ ਨੇ ਸੀਨੀਅਰ ਸਿਟੀਜ਼ਨ ਕੌਂਸਲ, ਮੋਗਾ ਅਤੇ ਸ਼੍ਰੀਮਤੀ ਕਿਰਨ ਜੋਯਤੀ ਸਮੇਤ ਸਾਰੇ ਭਾਗੀਦਾਰਾਂ ਦਾ ਸੈਸ਼ਨ ਨੂੰ ਸਫਲ ਬਣਾਉਣ ਵਿੱਚ ਵੱਡਮੁੱਲੇ ਯੋਗਦਾਨ ਲਈ ਧੰਨਵਾਦ ਕੀਤਾ।