April 23, 2025

ਪਹਿਲਗਾਮ ਅਤਿਵਾਦੀ ਹਮਲੇ ਦੇ ਪੀੜਤਾਂ ਨੂੰ ਅਮਿਤ ਸ਼ਾਹ ਨੇ ਸ਼ਰਧਾਂਜਲੀ ਕੀਤੀ ਭੇਟ

  ਸ੍ਰੀਨਗਰ, 23 ਅਪ੍ਰੈਲ – ਜੰਮੂ-ਕਸ਼ਮੀਰ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਪਹਿਲਗਾਮ ਵਿੱਚ ਮੰਗਲਵਾਰ ਨੂੰ ਅਤਿਵਾਦੀਆਂ ਨੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ ਹੁਣ ਤੱਕ 28 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਹਨ। ਮਰਨ ਵਾਲਿਆਂ ਵਿੱਚ ਦੋ ਵਿਦੇਸ਼ੀ ਅਤੇ ਦੋ ਸਥਾਨਕ ਲੋਕ ਵੀ ਸ਼ਾਮਲ ਦੱਸੇ ਜਾ ਰਹੇ ਹਨ। ਇਹ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਘਾਟੀ ਵਿੱਚ ਸਭ ਤੋਂ ਘਾਤਕ ਅਤਿਵਾਦੀ ਹਮਲਾ ਹੈ। ਇਸ ਕੇਂਦਰ ਸ਼ਾਸਤ ਪ੍ਰਦੇਸ਼ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸਨੂੰ ਹਾਲ ਹੀ ਦੇ ਸਾਲਾਂ ਵਿੱਚ ਆਮ ਨਾਗਰਿਕਾਂ ‘ਤੇ ਸਭ ਤੋਂ ਵੱਡਾ ਹਮਲਾ ਦੱਸਿਆ। ਫੌਜ ਨੇ ਅਤਿਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਇਸ ਦੌਰਾਨ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸੈਲਾਨੀਆਂ ‘ਤੇ ਅਤਿਵਾਦੀ ਹਮਲਾ ਦੁਪਹਿਰ 3 ਵਜੇ ਦੇ ਕਰੀਬ ਬੈਸਰਨ ਘਾਟੀ ਵਿੱਚ ਹੋਇਆ, ਜਿਸ ਵਿੱਚ ਲੰਬੇ, ਹਰੇ ਭਰੇ ਘਾਹ ਦੇ ਮੈਦਾਨ ਹਨ। ਇਸ ਨੂੰ ‘ਮਿੰਨੀ ਸਵਿਟਜ਼ਰਲੈਂਡ’ ਵੀ ਕਿਹਾ ਜਾਂਦਾ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਹਥਿਆਰਬੰਦ ਅਤਿਵਾਦੀ ਬੈਸਰਨ ਘਾਟੀ ਵਿੱਚ ਪਹਾੜ ਤੋਂ ਹੇਠਾਂ ਆਏ ਅਤੇ ਘੋੜਿਆਂ ‘ਤੇ ਸਵਾਰ ਸੈਲਾਨੀਆਂ, ਖਾਣ-ਪੀਣ ਵਾਲੀਆਂ ਥਾਵਾਂ ਅਤੇ ਪਿਕਨਿਕ ਮਨਾਉਣ ਵਾਲਿਆਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਅਤਿਵਾਦੀ ਸਿਪਾਹੀਆਂ ਅਤੇ ਪੁਲਿਸ ਵਾਂਗ ਵਰਦੀਆਂ ਵਿੱਚ ਸਨ। ਇਸ ਹਮਲੇ ਵਿੱਚ ਸੈਲਾਨੀਆਂ ਦੇ ਨਾਲ-ਨਾਲ ਸਥਾਨਕ ਲੋਕ ਵੀ ਜ਼ਖਮੀ ਹੋਏ। ਕੁਝ ਘੋੜਿਆਂ ਨੂੰ ਵੀ ਗੋਲੀ ਮਾਰੀ ਗਈ ਹੈ। ਲੋਕਾਂ ਨੇ ਕਿਹਾ ਹੈ ਕਿ ਅਤਿਵਾਦੀਆਂ ਦੀ ਗਿਣਤੀ ਪੰਜ ਸੀ। ਜਿਵੇਂ ਹੀ ਇਹ ਖ਼ਬਰ ਫੈਲੀ, ਪਾਕਿਸਤਾਨ ਸਥਿਤ ਅਤਿਵਾਦੀ ਸਮੂਹ ਲਸ਼ਕਰ-ਏ-ਤੋਇਬਾ ਦੇ ਇੱਕ ਫਰੰਟ ਸੰਗਠਨ, ਦ ਰੇਸਿਸਟੈਂਸ ਫਰੰਟ (ਟੀਆਰਐਫ) ਨੇ ਇਸ ਅਤਿਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ। ਟੀਆਰਐਫ ਨੇ ਆਪਣੇ ਇੱਕ ਪੰਨੇ ਦੇ ਸੰਦੇਸ਼ ਵਿੱਚ ਇਹ ਵੀ ਲਿਖਿਆ ਹੈ ਕਿ ਜੰਮੂ-ਕਸ਼ਮੀਰ ਵਿੱਚ ਗੈਰ-ਸਥਾਨਕ ਲੋਕਾਂ ਨੂੰ ਵਸਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਦੀ ਹਿੰਸਾ ਬਾਹਰੀ ਲੋਕਾਂ ਵਿਰੁੱਧ ਕੀਤੀ ਜਾਵੇਗੀ ਜੋ ਇੱਥੇ ਗੈਰ-ਕਾਨੂੰਨੀ ਤੌਰ ‘ਤੇ ਵਸਣ ਦੀ ਕੋਸ਼ਿਸ਼ ਕਰਨਗੇ। ਸਥਾਨਕ ਪ੍ਰਸ਼ਾਸਨ ਨੇ ਸ਼੍ਰੀਨਗਰ ਵਿੱਚ ਇੱਕ ਐਮਰਜੈਂਸੀ ਕੰਟਰੋਲ ਰੂਮ ਸਥਾਪਤ ਕੀਤਾ ਹੈ ਅਤੇ ਲੋਕਾਂ ਦੀ ਮਦਦ ਲਈ ਫ਼ੋਨ ਨੰਬਰ ਵੀ ਜਾਰੀ ਕੀਤੇ ਹਨ। ਇਹ 0194-2457543, 0194-2483651 ਹਨ ਅਤੇ ਮੋਬਾਈਲ ਨੰਬਰ 7006058623 ਵੀ ਦਿੱਤਾ ਗਿਆ ਹੈ।

ਪਹਿਲਗਾਮ ਅਤਿਵਾਦੀ ਹਮਲੇ ਦੇ ਪੀੜਤਾਂ ਨੂੰ ਅਮਿਤ ਸ਼ਾਹ ਨੇ ਸ਼ਰਧਾਂਜਲੀ ਕੀਤੀ ਭੇਟ Read More »

ਮੇਨ ਹਾਈਵੇਅ ਹੋਇਆ ਬੰਦ! ਪੰਜਾਬ ‘ਚ ਲੱਗਾ ਲੰਬਾ ਟ੍ਰੈਫਿਕ ਜਾਮ

ਜਲੰਧਰ, 23 ਅਪ੍ਰੈਲ – ਪੰਜਾਬ ਦੇ ਵਾਹਨ ਚਾਲਕਾਂ ਅਤੇ ਆਮ ਲੋਕਾਂ ਲਈ ਅਹਿਮ ਖ਼ਬਰ ਹੈ। ਦਰਅਸਲ, ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ਨੂੰ ਅੱਜ ਤੋਂ ਭੋਗਪੁਰ ਵਿੱਚ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿੱਚ, ਇਸ ਰਸਤੇ ਤੋਂ ਯਾਤਰਾ ਕਰਨ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣੋ ਪੂਰਾ ਮਾਮਲਾ ਦੱਸ ਦੇਈਏ ਕਿ ਵਿਧਾਨ ਸਭਾ ਹਲਕਾ ਆਦਮਪੁਰ ਦੇ ਭੋਗਪੁਰ ਸ਼ਹਿਰ ਵਿੱਚ ਸਥਿਤ ਸਹਿਕਾਰੀ ਖੰਡ ਮਿੱਲ ਵਿੱਚ ਸੀਐਨਜੀ ਪਲਾਂਟ ਲਗਾਇਆ ਜਾ ਰਿਹਾ ਹੈ। ਪਲਾਂਟ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਗਿਆ ਹੈ। ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਹੇਠ ਮਾਰਕੀਟ ਐਸੋਸੀਏਸ਼ਨਾਂ, ਕਿਸਾਨ ਸੰਗਠਨਾਂ, ਸ਼ਹਿਰ ਵਾਸੀਆਂ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨਾਲ ਮੁਲਾਕਾਤ ਕੀਤੀ। ਜਲੰਧਰ ਨੂੰ ਮੰਗਾਂ ਦਾ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਭੋਗਪੁਰ ਵਿੱਚ ਲਗਾਏ ਜਾ ਰਹੇ ਸੀਐਨਜੀ ਪਲਾਂਟ ‘ਤੇ ਚੱਲ ਰਹੇ ਕੰਮ ਨੂੰ ਰੋਕਣ ਦੀ ਮੰਗ ਕੀਤੀ ਗਈ। ਇਸ ਮੰਗ ਪੱਤਰ ਵਿੱਚ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਸੀਐਨਜੀ ਪਲਾਂਟ ਵਿੱਚ ਚੱਲ ਰਹੇ ਨਿਰਮਾਣ ਅਤੇ ਹੋਰ ਕੰਮ 23 ਅਪ੍ਰੈਲ ਤੱਕ ਬੰਦ ਨਾ ਕੀਤੇ ਗਏ ਤਾਂ 23 ਅਪ੍ਰੈਲ ਨੂੰ ਭੋਗਪੁਰ ਮਾਰਕੀਟ ਐਸੋਸੀਏਸ਼ਨ, ਕਿਸਾਨ ਸੰਗਠਨ ਅਤੇ ਰਾਜਨੀਤਿਕ ਆਗੂ ਬੁੱਧਵਾਰ ਤੋਂ ਅਣਮਿੱਥੇ ਸਮੇਂ ਲਈ ਵਿਰੋਧ ਪ੍ਰਦਰਸ਼ਨ ਕਰਨਗੇ ਅਤੇ ਜਲੰਧਰ-ਜੰਮੂ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰਨਗੇ। ਭੋਗਪੁਰ ਮਾਰਕੀਟ ਐਸੋਸੀਏਸ਼ਨ, ਕਿਸਾਨ ਸੰਗਠਨਾਂ, ਰਾਜਨੀਤਿਕ ਆਗੂਆਂ ਅਤੇ ਸ਼ਹਿਰ ਵਾਸੀਆਂ ਦੀ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਕੋਈ ਠੋਸ ਹੱਲ ਨਾ ਨਿਕਲਿਆ ਅਤੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਗਿਆ। ਹੁਣ, ਭੋਗਪੁਰ ਅਤੇ ਇਲਾਕੇ ਦੇ ਵਾਸੀ 23 ਅਪ੍ਰੈਲ, ਬੁੱਧਵਾਰ ਨੂੰ ਸਵੇਰੇ 10 ਵਜੇ ਜਲੰਧਰ-ਪਠਾਨਕੋਟ ਹਾਈਵੇਅ ‘ਤੇ ਰੋਸ ਪ੍ਰਦਰਸ਼ਨ ਕਰਨਗੇ ਅਤੇ ਜਾਮ ਲਗਾਉਣਗੇ। ਇਸ ਮੌਕੇ ਪ੍ਰਧਾਨ ਵਿਸ਼ਾਲ ਬਹਿਲ, ਪਰਮਿੰਦਰ ਸਿੰਘ, ਅਸ਼ਵਨ ਬਹਿਲ, ਅਮਰਜੀਤ ਸਿੰਘ ਚੌਲਾਂਗ, ਚਰਨਜੀਤ ਸਿੰਘ ਡੱਲਾ, ਗੁਰਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਰਾਕੇਸ਼ ਬਾਗਾ, ਗੁਲਸ਼ਨ ਅਰੋੜਾ, ਰਿੱਕੀ ਬੇਦੀ, ਬਿੱਟੂ ਬਹਿਲ, ਲੱਕੀ ਸਾਬਕਾ ਸਰਪੰਚ ਮੋਗਾ, ਸਰਨਜੀਤ ਸੈਣੀ, ਨਿਤੀਸ਼ ਅਰੋੜਾ ਸਮੇਤ ਕਈ ਆਗੂ ਹਾਜ਼ਰ ਸਨ।

ਮੇਨ ਹਾਈਵੇਅ ਹੋਇਆ ਬੰਦ! ਪੰਜਾਬ ‘ਚ ਲੱਗਾ ਲੰਬਾ ਟ੍ਰੈਫਿਕ ਜਾਮ Read More »

ਪਹਿਲਗਾਮ ’ਚ ਅੱਤਵਾਦੀ ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਸਕੈਚ ਜਾਰੀ

ਜੰਮੂ, 23 ਅਪ੍ਰੈਲ – ਜੰਮੂ-ਕਸ਼ਮੀਰ ਪੁਲਿਸ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਤਿੰਨੋਂ ਦਹਿਸ਼ਗਰਦਾਂ ਦੇ ਸਕੈਚ ਜਾਰੀ ਕੀਤੇ ਹਨ। ਇਨ੍ਹਾਂ ਸ਼ੱਕੀਆਂ ਦੀ ਪਹਿਚਾਣ ਆਸਿਫ ਫੂਜੀ, ਸੁਲੇਮਾਨ ਸ਼ਾਹ ਅਤੇ ਅਬੂ ਤਲ੍ਹਾ ਦੇ ਨਾਂਵਾਂ ਨਾਲ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਹ ਸਕੈਚ ਜ਼ਖਮੀਆਂ ਅਤੇ ਅੱਖੀ ਦੇਖੇ ਗਵਾਹਾਂ ਨਾਲ ਗੱਲਬਾਤ ਦੇ ਆਧਾਰ ‘ਤੇ ਤਿਆਰ ਕੀਤੇ ਗਏ ਹਨ। ਇਨ੍ਹਾਂ ਸਕੈਚਾਂ ਨੂੰ ਇਲਾਕੇ ‘ਚ ਵੱਡੇ ਪੱਧਰ ‘ਤੇ ਪ੍ਰਚਾਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਦੀ ਮਦਦ ਨਾਲ ਸ਼ੱਕੀਆਂ ਦੀ ਪਹਿਚਾਣ ਹੋ ਸਕੇ। ਜਾਂਚ ਏਜੰਸੀਆਂ ਹੁਣ ਇਨ੍ਹਾਂ ਸ਼ੱਕੀਆਂ ਦੇ ਠਿਕਾਣਿਆਂ ਅਤੇ ਸੰਪਰਕਾਂ ਦੀ ਪੜਤਾਲ ਕਰਨ ‘ਚ ਲੱਗੀਆਂ ਹੋਈਆਂ ਹਨ।

ਪਹਿਲਗਾਮ ’ਚ ਅੱਤਵਾਦੀ ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਸਕੈਚ ਜਾਰੀ Read More »

ਘੁੰਮਣ ਗਏ ਸੈਲਾਨੀਆਂ ‘ਤੇ ਛਾਇਆ ਮਾਤਮ, ਧਰਮ ਪੁੱਛ ਕੇ ਉਤਾਰਿਆ ਮੌਤ ਦੇ ਘਾਟ

ਸ੍ਰੀਨਗਰ, 23 ਅਪ੍ਰੈਲ – ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ ਮੰਗਲਵਾਰ ਬਾਅਦ ਦੁਪਹਿਰ ਤਿੰਨ ਵਜੇ ਦਹਿਸ਼ਤਗਰਦਾਂ ਨੇ ਨੇੜਿਓਂ ਗੋਲੀਆਂ ਮਾਰ ਕੇ ਘੱਟੋ-ਘੱਟ 20 ਸੈਲਾਨੀਆਂ ਨੂੰ ਜ਼ਖਮੀ ਕਰ ਦਿੱਤਾ। ਹਮਲਾ ਸੈਲਾਨੀਆਂ ਦੇ ਪਸੰਦੀਦਾ ਮਖਮਲੀ ਘਾਹ ਦੇ ਮੈਦਾਨ ਬਾਇਸਰਨ ਵਿੱਚ ਹੋਇਆ, ਜਿੱਥੇ ਸਿਰਫ ਪੈਦਲ ਜਾਂ ਘੋੜਿਆਂ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਦਹਿਸ਼ਤਗਰਦ ਫੌਜੀ ਵਰਦੀ ਵਿੱਚ ਸਨ ਤੇ ਉਹ ਪਹਾੜੀਆਂ ਤੋਂ ਉੱਤਰ ਕੇ ਆਏ। ਹਮਲੇ ਤੋਂ ਬਾਅਦ ਪਹਿਲਗਾਮ ਤੇ ਹੋਰਨਾਂ ਇਲਾਕਿਆਂ ਵਿੱਚੋਂ ਸੈਲਾਨੀ ਸਲਾਮਤੀ ਲਈ ਆਪਣੇ ਟਿਕਾਣਿਆਂ ਵੱਲ ਭੱਜ ਨਿਕਲੇ। ਇਹ ਵੀ ਰਿਪੋਰਟ ਸੀ ਕਿ ਹਮਲੇ ਵਿੱਚ ਰਾਜਸਥਾਨ ਦੇ ਇੱਕ ਸੈਲਾਨੀ ਦੀ ਮੌਤ ਹੋ ਗਈ। ਪਹਿਲਾਂ ਦਸ਼ਿਤਗਰਦਾਂ ਨੇ ਸੈਲਾਨੀ ਤੋਂ ਨਾਂਅ ਪੁੱਛਿਆ ਤੇ ਫਿਰ ਸਿਰ ਵਿੱਚ ਗੋਲੀ ਮਾਰ ਦਿੱਤੀ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਮੌਤਾਂ ਦਾ ਪਤਾ ਲਾਇਆ ਜਾ ਰਿਹਾ ਹੈ। ਹਾਲੀਆ ਸਾਲਾਂ ਵਿੱਚ ਦੇਖੇ ਗਏ ਹਮਲਿਆਂ ਨਾਲੋਂ ਇਹ ਕਿਤੇ ਵੱਡਾ ਹਮਲਾ ਹੈ। ਹਮਲਾਵਰਾਂ ਨੂੰ ਜਾਨਵਰ ਹੀ ਕਹਿ ਸਕਦੇ ਹਾਂ। ਇਹ ਹਮਲਾ ਉਦੋਂ ਹੋਇਆ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਜੇ ਡੀ ਵੈਂਸ ਭਾਰਤ ਦੌਰੇ ’ਤੇ ਸਨ। ਘਟਨਾ ਦੇ ਹੌਲਨਾਕ ਵੀਡੀਓਜ਼ ਵਿੱਚ ਕਈ ਜਣੇ ਲਹੂ-ਲੁਹਾਨ ਤੇ ਲੰਮੇ ਪਏ ਨਜ਼ਰ ਆ ਰਹੇ ਹਨ। ਮਹਿਲਾਵਾਂ ਆਪਣੇ ਕਰੀਬੀਆਂ ਨੂੰ ਲੱਭ ਰਹੀਆਂ ਹਨ। ਇਕ ਮਹਿਲਾ ਰੋਂਦੀ ਹੋਈ ਕਿਸੇ ਸਥਾਨਕ ਬੰਦੇ ਤੋਂ ਮਦਦ ਮੰਗ ਰਹੀ ਹੈ ਤੇ ਕਹਿ ਰਹੀ ਹੈ ਕਿ ਦਹਿਸ਼ਤਗਰਦ ਧਰਮ ਪੁੱਛ-ਪੁੱਛ ਕੇ ਗੋਲੀ ਮਾਰ ਰਹੇ ਹਨ। ਇੱਕ ਹੋਰ ਮਹਿਲਾ ਨੇ ਕਿਹਾਮੈਂ ਤੇ ਪਤੀ ਭੇਲ-ਪੂਰੀ ਖਾ ਰਹੇ ਸੀ। ਇਸੇ ਦੌਰਾਨ ਦਹਿਸ਼ਤਗਰਦ ਆਏ ਤੇ ਕਹਿਣ ਲੱਗੇ ਕਿ ਇਹ ਮੁਸਲਿਮ ਨਹੀਂ ਲੱਗ ਰਹੇ, ਇਨ੍ਹਾਂ ਨੂੰ ਮਾਰ ਦਿਓ ਅਤੇ ਮੇਰੇ ਪਤੀ ਨੂੰ ਗੋਲੀ ਮਾਰ ਦਿੱਤੀ। ਇਸ ਦੌਰਾਨ ਸਥਾਨਕ ਲੋਕਾਂ ਦੀ ਹਮਦਰਦੀ ਵੀ ਨਜ਼ਰ ਆਈ। ਜਦੋਂ ਇੱਕ ਮਹਿਲਾ ਨੇ ਕਿਹਾ ਕਿ ਉਸ ਦੇ ਬੱਚੇ ਨੂੰ ਬਚਾ ਲਓ ਤਾਂ ਇੱਕ ਸਥਾਨਕ ਬੰਦੇ ਨੇ ਕਿਹਾ ਕਿ ਘਬਰਾਓ ਨਾ, ਉਹ ਮਦਦ ਲਈ ਹੀ ਪੁੱਜਾ ਹੈ। ਅਧਿਕਾਰੀਆਂ ਨੇ ਕਿਹਾ ਕਿ ਜ਼ਖਮੀਆਂ ਨੂੰ ਸੁਰੱਖਿਅਤ ਕੱਢਣ ਲਈ ਇੱਕ ਹੈਲੀਕਾਪਟਰ ਸੇਵਾ ਵਿੱਚ ਲਗਾਇਆ ਗਿਆ ਅਤੇ ਕੁਝ ਜ਼ਖਮੀਆਂ ਨੂੰ ਸਥਾਨਕ ਲੋਕਾਂ ਨੇ ਆਪਣੇ ਘੋੜਿਆਂ ਰਾਹੀਂ ਘਾਹ ਦੇ ਮੈਦਾਨ ਤੋਂ ਹੇਠਾਂ ਲਿਆਂਦਾ। ਪਹਿਲਗਾਮ ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ 12 ਜ਼ਖਮੀ ਸੈਲਾਨੀਆਂ ਨੂੰ ਉੱਥੇ ਦਾਖਲ ਕਰਵਾਇਆ ਗਿਆ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਇਸ ਤੋਂ ਪਹਿਲਾਂ ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਸੁਣਾਈ ਦੇਣ ਤੋਂ ਬਾਅਦ ਸੁਰੱਖਿਆ ਬਲ ਮੌਕੇ ’ਤੇ ਪਹੁੰਚ ਗਏ ਸਨ। ਇਹ ਘਟਨਾ ਉਦੋਂ ਵਾਪਰੀ ਹੈ, ਜਦੋਂ ਕਸ਼ਮੀਰ ਸਾਲਾਂ ਤੋਂ ਅੱਤਵਾਦ ਦੀ ਮਾਰ ਝੱਲਣ ਤੋਂ ਬਾਅਦ ਸੈਲਾਨੀਆਂ ਦੀ ਆਮਦ ਵਿੱਚ ਵਾਧਾ ਦੇਖ ਰਿਹਾ ਹੈ। ਇਸ ਤੋਂ ਇਲਾਵਾ 38 ਦਿਨਾਂ ਦੀ ਅਮਰਨਾਥ ਯਾਤਰਾ ਵੀ 3 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਹੈ। ਦੇਸ਼-ਭਰ ਤੋਂ ਲੱਖਾਂ ਸ਼ਰਧਾਲੂ ਦੋ ਰੂਟਾਂਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਰਵਾਇਤੀ 48 ਕਿੱਲੋਮੀਟਰ ਪਹਿਲਗਾਮ ਰਸਤਾ ਅਤੇ ਗੰਦਰਬਲ ਜ਼ਿਲ੍ਹੇ ਵਿੱਚ ਛੋਟਾ 14 ਕਿਲੋਮੀਟਰ ਦਾ ਪਰ ਖੜ੍ਹਵਾਂ ਬਾਲਟਾਲ ਰਸਤਾਰਾਹੀਂ ਗੁਫਾ ਤੀਰਥ ਸਥਾਨ ਦੀ ਯਾਤਰਾ ਕਰਦੇ ਹਨ।

ਘੁੰਮਣ ਗਏ ਸੈਲਾਨੀਆਂ ‘ਤੇ ਛਾਇਆ ਮਾਤਮ, ਧਰਮ ਪੁੱਛ ਕੇ ਉਤਾਰਿਆ ਮੌਤ ਦੇ ਘਾਟ Read More »

ਬਠਿੰਡਾ ਸ਼ਹਿਰ ‘ਚ ਮੌਜੂਦਾ ਬੱਸ ਅੱਡੇ ਨੂੰ ਦੂਰ ਲਿਜਾਉਣ ‘ਤੇ ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਨਿਖੇਧੀ

ਬਠਿੰਡਾ, 23 ਅਪ੍ਰੈਲ – ਬਠਿੰਡਾ  ਸ਼ਹਿਰ ਦੇ ਮੌਜੂਦਾ ਬੱਸ ਅੱਡੇ ਨੂੰ 7 ਕਿਲੋਮੀਟਰ ਦੂਰ ਮਲੋਟ ਰੋਡ ਤੇ ਲਿਜਾਏ ਜਾਣ ਦੇ ਸਰਕਾਰੀ ਫੈਸਲੇ ਦੀ ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਫੈਸਲੇ ਨੂੰ ਤੁਰੰਤ ਵਾਪਸ ਲੈ ਜਾਣ ਦੀ ਮੰਗ ਕੀਤੀ ਹੈ। ਪਿੰਡ ਖਿਆਲੀ ਵਾਲਾ ਵਿਖੇ ਪਿੰਡ ਕਮੇਟੀ ਦੀ ਮੀਟਿੰਗ ਮੋਰਚੇ ਦੇ ਸੂਬਾਈ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਾਮਲ ਇੰਦਰਜੀਤ ਕੌਰ ਕਰਮ ਸਿੰਘ ਟੇਕ ਸਿੰਘ ਪ੍ਰੇਮਜੀਤ ਕੌਰ ਸੰਦੀਪ ਕੌਰ ਖਿਆਲੀ ਵਾਲਾ ਨੇ ਅੱਜ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਇਸ ਫੈਸਲੇ ਨਾਲ ਪੇਂਡੂ ਲੋਕਾਂ ਦੀ ਭਾਰੀ ਖੱਜਲ ਖੁਵਾਰੀ ਹੋਵੇਗੀ l ਦਿਹਾੜੀਦਾਰ ਮਜ਼ਦੂਰ ਕਿਸਾਨ ਵਿਦਿਆਰਥੀ ਨੌਜਵਾਨ ਜੋ ਰੋਜ਼ਾਨਾ ਆਪਣੇ ਕੰਮਕਾਰਾ ਲਈ ਸ਼ਹਿਰ ਆਉਂਦੇ ਹਨ ਉਹਨਾਂ ਨੂੰ ਆਪਣੇ ਕੰਮਕਾਰ ਵਾਲੀਆਂ ਥਾਵਾਂ ਤੇ ਪਹੁੰਚਣ ਵਿੱਚ ਭਾਰੀ ਦਿੱਕਤ ਪੇਸ਼ ਆਵੇਗੀ ਉਹਨਾਂ ਦਾ ਖਰਚਾ ਵਧੇਗਾ ਅਤੇ ਸਮਾਂ ਬਰਬਾਦ ਹੋਵੇਗਾ l ਬਜ਼ੁਰਗਾਂ ਮਰੀਜ਼ਾਂ ਔਰਤਾਂ ਤੇ ਬੱਚਿਆਂ ਲਈ ਤਾਂ ਇੱਕ ਤਰ੍ਹਾਂ ਦੀ ਆਫਤ ਹੀ ਆ ਜਾਵੇ l ਸਿਵਲ ਹਸਪਤਾਲ ਮੌਜੂਦਾ ਬੱਸ ਅੱਡੇ ਤੋਂ ਨੇੜੇ ਪੈਂਦਾ ਹੈ ਅਤੇ ਦਿਹਾਤੀ ਲੋਕ ਆਪਣਾ ਇਲਾਜ ਕਰਾ ਕੇ ਰਾਹਤ ਪਾਉਂਦੇ ਹਨ l ਉਹਨਾਂ ਸਾਰਿਆਂ ਤੋਂ ਇਹ ਸਹੂਲਤ ਖੁਸ ਜਾਵੇਗੀ।ਮਜ਼ਦੂਰ ਕਿਸਾਨ,ਦਿਹਾੜੀਦਾਰ,ਵਿਦਿਆਰਥੀ ਅਤੇ ਕੰਮਾਂਕਾਰਾਂ ਵਾਲੇ ਲੋਕ ਪ੍ਰਭਾਵਿਤ ਹੋਣਗੇ l ਇਸ ਤੋਂ ਇਲਾਵਾ ਮੌਜੂਦਾ ਬੱਸ ਅੱਡਾ ਕਚਹਿਰੀਆਂ ਜਿਲ੍ਹਾ ਪ੍ਰਸ਼ਾਸਨ, ਰਜਿੰਦਰਾ ਕਾਲਜ, ਕਈ ਸਕੂਲ ਤਹਿਸੀਲ ਪਾਸਪੋਰਟ ਦਫਤਰ, ਡਾਕਖਾਨਾ,ਬੈੰਕ, ਸਾਰੇ ਬਾਜ਼ਾਰ ਤੇ ਰੇਲਵੇ ਸਟੇਸ਼ਨ ਤੋਂ ਬਹੁਤ ਨੇੜੇ ਪੈਂਦਾ ਹੈ l ਲੋਕਾਂ ਦੀਆਂ ਇਹ ਸਾਰੀਆਂ ਸਹੂਲਤਾਂ ਖੁਸ ਜਾਣਗੀਆਂ,ਜੇ ਬਸ ਅੱਡਾ ਸ਼ਹਿਰੋਂ ਬਾਹਰ ਚਲਿਆ ਜਾਂਦਾ ਹੈ। ਇਥੇ ਉਨਾਂ ਟਰੈਫਿਕ ਹੈ ਨਹੀਂ ਜਿੰਨਾ ਕਿਹਾ ਜਾਂਦਾ ਹੈ l ਬਸ ਅੱਡਾ ਸ਼ਿਫਟ ਕਰਨ ਨਾਲ ਟਰੈਫਿਕ ਵਧੇਗਾ ਘਟੇਗਾ ਨਹੀਂ l ਕੋਈ ਐਲੀਵੇਟਿਡ ਰੋਡ ਵਗੈਰਾ ਬਣਾ ਕੇ ਆਉਣ ਜਾਣ ਵਾਲਾ ਟਰੈਫਿਕ ਡਾਈਵਰਟ ਕੀਤਾ ਜਾ ਸਕਦਾ ਹੈ l ਇੱਥੇ ਹੀ ਬਸ ਅੱਡਾ ਅਧੁਨਿਕ ਸਹੂਲਤਾਂ ਨਾਲ ਬਣਾਇਆ ਜਾ ਸਕਦਾ ਹੈ l ਵਰਕਸ਼ਾਪ ਇਥੋਂ ਸ਼ਿਫਟ ਕੀਤੀ ਜਾ ਸਕਦੀ ਹੈ l ਦਲਿਤ ਅਤੇ ਮਜਦੂਰ ਮੁਕਤੀ ਮੋਰਚਾ ਪੰਜਾਬ ਬਸ ਅੱਡਾ ਬਚਾਓ ਸੰਘਰਸ਼ ਕਮੇਟੀ ਦੇ ਸੰਘਰਸ਼ ਦੀ ਹਮਾਇਤ ਕਰਦਾ ਹੈ ਹਰ ਐਕਸ਼ਨ ਵਿੱਚ ਸਮੂਲੀਅਤ ਕੀਤੀ ਜਾਵੇਗੀ l ਕਿਉਕਿ ਇਸ ਫੈਸਲੇ ਦਾ ਸਭ ਤੋ ਮਾਰੂ ਪ੍ਰਭਾਵ ਮਜ਼ਦੂਰ ਵਰਗ ਤੇ ਹੀ ਪਵੇਗਾ ਮਜ਼ਦੂਰ ਤਾ ਪਹਿਲਾਂ ਅਰਥਿਕ ਤੌਰ ਤੇ ਟੁੱਟਿਆ ਹੋਇਆ ਹੈ।ਮੋਰਚੇ ਵੱਲੋ ਫੈਸਲਾ ਕੀਤਾ ਗਿਆ ਹੈ ਕਿ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੇ ਸੰਘਰਸ਼ ਦੀ ਪੁਰਜੋਰ ਹਮਾਇਤ ਕੀਤੀ ਜਾਵੇਗੀ।ਪਿੰਡਾਂ ਦੇ। ਲੋਕਾਂ ਨੂੰ ਇਸ ਹੱਕੀ ਸੰਘਰਸ਼ ਦਾ ਹਿੱਸਾ ਬਣਿਆ ਜਾਵੇਗਾ।

ਬਠਿੰਡਾ ਸ਼ਹਿਰ ‘ਚ ਮੌਜੂਦਾ ਬੱਸ ਅੱਡੇ ਨੂੰ ਦੂਰ ਲਿਜਾਉਣ ‘ਤੇ ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਨਿਖੇਧੀ Read More »

ਹਾਰਵਰਡ ਦੀ ਦਲੇਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੱਕੇਸ਼ਾਹੀ ਖਿਲਾਫ ਡਟਣ ਵਾਲੀ ਵਿਸ਼ਵ ਪ੍ਰਸਿੱਧ ਹਾਰਵਰਡ ਯੂਨੀਵਰਸਿਟੀ ਨੇ ਬੋਸਟਨ ਦੀ ਫੈਡਰਲ ਕੋਰਟ ਵਿੱਚ ਮੁਕੱਦਮਾ ਦਾਇਰ ਕਰਕੇ ਉਸ ਦੀ 2.2 ਅਰਬ ਡਾਲਰ ਤੋਂ ਵੱਧ ਦੀ ਗਰਾਂਟ ’ਤੇ ਲਾਈ ਗਈ ਰੋਕ ਹਟਾਉਣ ਦੀ ਮੰਗ ਕੀਤੀ ਹੈ। ਕੈਂਪਸ ਵਿੱਚ ਪ੍ਰੋਟੈੱਸਟ ਰੋਕਣ, ਸ਼ਾਸਨ, ਭਰਤੀ ਤੇ ਦਾਖਲਾ ਨੀਤੀਆਂ ਵਿੱਚ ਤਬਦੀਲੀ ਦੇ ਹੁਕਮ ਨਾ ਮੰਨਣ ’ਤੇ ਪ੍ਰਸ਼ਾਸਨ ਨੇ ਯੂਨੀਵਰਸਿਟੀ ਦੀ ਗਰਾਂਟ ਰੋਕ ਦਿੱਤੀ ਸੀ। ਯੂਨੀਵਰਸਿਟੀ ਨੇ ਗਰਾਂਟ ਰੋਕਣ ਨੂੰ ਧੱਕੇਸ਼ਾਹੀ ਤੇ ਅਸੰਵਿਧਾਨਕ ਕਰਾਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਯੂਨੀਵਰਸਿਟੀ ਨੂੰ ਪੱਤਰ ਘੱਲ ਕੇ ਕਿਹਾ ਸੀ ਕਿ ਉਹ ਆਪਣੇ ਪ੍ਰਸ਼ਾਸਨ ਵਿੱਚ ਬਦਲਾਅ ਕਰੇ, ਦਾਖਲਾ ਨੀਤੀਆਂ ਵਿੱਚ ‘ਸੋਧ’ ਕਰੇ ਅਤੇ ਕੁਝ ਵਿਦਿਆਰਥੀ ਕਲੱਬਾਂ ਨੂੰ ਮਾਨਤਾ ਦੇਣਾ ਬੰਦ ਕਰੇ, ਆਦਿ-ਆਦਿ। ਟਰੰਪ ਪ੍ਰਸ਼ਾਸਨ ਦਾ ਦਾਅਵਾ ਸੀ ਕਿ ਯੂਨੀਵਰਸਿਟੀ ਨੇ ਪਿਛਲੇ ਸਾਲ ਗਾਜ਼ਾ ’ਤੇ ਹਮਲੇ ਵੇਲੇ ਇਜ਼ਰਾਈਲ ਖਿਲਾਫ ਕੈਂਪਸ ਵਿੱਚ ਮੁੁਜ਼ਾਹਰਿਆਂ ਦੌਰਾਨ ਯਹੂਦੀ ਵਿਰੋਧੀ ਭਾਵਨਾਵਾਂ ਨੂੰ ਕੰਟਰੋਲ ਕਰਨ ਵਿੱਚ ਕਮਜ਼ੋਰੀ ਦਿਖਾਈ। ਯੂਨੀਵਰਸਿਟੀ ਦੇ ਪ੍ਰਧਾਨ ਐਲਨ ਗਾਰਬਰ ਨੇ ਇਨ੍ਹਾਂ ਦਲੀਲਾਂ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਕੋਈ ਵੀ ਸਰਕਾਰ ਨਿੱਜੀ ਯੂਨੀਵਰਸਿਟੀ ਨੂੰ ਇਹ ਤੈਅ ਕਰਨ ਲਈ ਨਹੀਂ ਕਹਿ ਸਕਦੀ ਕਿ ਉਹ ਕੀ ਪੜ੍ਹਾਵੇ, ਕਿਸ ਨੂੰ ਦਾਖਲਾ ਦੇਵੇ ਜਾਂ ਕਿਸ ਨੂੰ ਨਿਯੁਕਤ ਕਰੇ। ਇਸ ਦੇ ਕੁਝ ਘੰਟਿਆਂ ਬਾਅਦ ਟਰੰਪ ਪ੍ਰਸ਼ਾਸਨ ਨੇ 2.2 ਅਰਬ ਡਾਲਰ ਦੀ ਗਰਾਂਟ ਰੋਕ ਦਿੱਤੀ ਸੀ ਤੇ ਛੇ ਕਰੋੜ ਡਾਲਰ ਦੇ ਹੋਰ ਕਰਾਰ ਫਰੀਜ਼ ਕਰ ਦਿੱਤੇ ਸਨ। ਯੂਨੀਵਰਸਿਟੀ ਨੇ ਆਪਣੇ ਮੁਕੱਦਮੇ ਵਿੱਚ ਸਭ ਤੋਂ ਵੱਡੀ ਗੱਲ ਇਹ ਕਹੀ ਹੈ ਕਿ ਟਰੰਪ ਪ੍ਰਸ਼ਾਸਨ ਦਾ ਫੈਸਲਾ ਸ਼ਹਿਰੀ ਹੱਕਾਂ ਦੇ ਕਾਨੂੰਨ ਦੀ ਧਾਰਾ 6 ਦੀ ਉਲੰਘਣਾ ਕਰਦਾ ਹੈ। ਗਰਾਂਟ ’ਤੇ ਰੋਕ ਡਾਕਟਰੀ, ਵਿਗਿਆਨਕ ਤੇ ਤਕਨੀਕੀ ਖੋਜ ਨੂੰ ਨੁਕਸਾਨ ਪਹੁੰਚਾਏਗੀ, ਜੋ ਅਮਰੀਕੀ ਜ਼ਿੰਦਗੀ ਨੂੰ ਬਚਾਉਣ, ਕੌਮੀ ਸੁਰੱਖਿਆ ਨੂੰ ਬਣਾਏ ਰੱਖਣ ਤੇ ਸੰਸਾਰ ਖੋਜ ਵਿੱਚ ਅੱਗੇ ਰਹਿਣ ਲਈ ਅਹਿਮ ਹੈ। ਯੂਨੀਵਰਸਿਟੀ ਨੇ ਪ੍ਰਸ਼ਾਸਨ ਦੇ ਫੈਸਲੇ ਨੂੰ ਯੂਨੀਵਰਸਿਟੀਆਂ ਦੀ ਖੁਦਮੁਖਤਾਰੀ ’ਤੇ ਵੀ ਹਮਲਾ ਦੱਸਿਆ ਹੈ, ਜਦਕਿ ਅਮਰੀਕੀ ਸੁਪਰੀਮ ਕੋਰਟ ਨੇ ਖੁਦਮੁਖਤਾਰੀ ਦੀ ਹਮੇਸ਼ਾ ਹਮਾਇਤ ਕੀਤੀ ਹੈ। ਯੂਨੀਵਰਸਿਟੀ ਨੇ ਇਹ ਦਲੀਲ ਵੀ ਦਿੱਤੀ ਹੈ ਕਿ ਪ੍ਰਸ਼ਾਸਨ ਨੇ ਯਹੂਦੀ-ਵਿਰੋਧੀ ਪ੍ਰੋਟੈੱਸਟ ਤੇ ਖੋਜ ਗਰਾਂਟ ਵਿਚਾਲੇ ਕੋਈ ਬਾਦਲੀਲ ਸੰਬੰਧ ਸਥਾਪਤ ਨਹੀਂ ਕੀਤਾ। ਇਹ ਮੁਕੱਦਮਾ ਅਮਰੀਕਾ ਵਿੱਚ ਵਿਦਿਅਕ ਆਜ਼ਾਦੀ ਤੇ ਸਰਕਾਰੀ ਦਖਲ ਵਿਚਾਲੇ ਟਕਰਾਅ ਦਾ ਇੱਕ ਅਹਿਮ ਮਾਮਲਾ ਬਣ ਸਕਦਾ ਹੈ। ਹਾਰਵਰਡ ਨੇ ਕੋਰਟ ਤੋਂ ਫੌਰੀ ਰਾਹਤ ਦੀ ਮੰਗ ਕੀਤੀ ਹੈ ਤਾਂ ਕਿ ਫੰਡਿੰਗ ਬਹਾਲ ਹੋ ਸਕੇ ਅਤੇ ਖੋਜ ਕੰਮ ਪ੍ਰਭਾਵਤ ਨਾ ਹੋਣ। ਕੋਰਟ ਦਾ ਫੈਸਲਾ ਨਾ ਸਿਰਫ ਹਾਰਵਰਡ ਸਗੋਂ ਹੋਰਨਾਂ ਅਮਰੀਕੀ ਯੂਨੀਵਰਸਿਟੀਆਂ ਲਈ ਵੀ ਦੂਰਗਾਮੀ ਪ੍ਰਭਾਵ ਪਾਉਣ ਵਾਲਾ ਹੋਵੇਗਾ।

ਹਾਰਵਰਡ ਦੀ ਦਲੇਰੀ Read More »

ਪੰਜਾਬ ਐਤਕੀਂ ਕੇਂਦਰੀ ਪੂਲ ਵਿੱਚ 124 ਲੱਖ ਮੀਟਰਕ ਟਨ ਕਣਕ ਦਾ ਯੋਗਦਾਨ ਪਾਵੇਗਾ : ਲਾਲ ਚੰਦ ਕਟਾਰੂਚੱਕ

– ਕਿਹਾ! ਹਰੇਕ ਕਿਸਾਨ ਦੀ ਫਸਲ ਦੇ ਨੁਕਸਾਨ ਦੀ ਕੀਤੀ ਜਾਵੇਗੀ ਭਰਪਾਈ – ਪੰਜਾਬ ਭਰ ਦੀਆਂ ਮੰਡੀਆਂ ਵਿੱਚ 49 ਲੱਖ ਮੀਟਰਕ ਟਨ ਤੋਂ ਵਧੇਰੇ ਕਣਕ ਦੀ ਆਮਦ, 44.50 ਲੱਖ ਮੀਟਰਕ ਟਨ ਕਣਕ ਦੀ ਹੋਈ ਖਰੀਦ , ਕਿਸਾਨਾਂ ਦੇ ਖਾਤੇ ਵਿੱਚ ਜਮ੍ਹਾਂ ਹੋਏ 5573 ਕਰੋੜ ਰੁਪਏ – ਦਾਅਵਾ ਕੀਤਾ, ਸੂਬੇ ਵਿੱਚ 1864 ਖਰੀਦ ਕੇਂਦਰਾਂ ਵਿੱਚ ਚੱਲ ਰਹੀ ਨਿਰਵਿਘਨ ਖਰੀਦ ਪ੍ਰਕਿਰਿਆ ਮੋਗਾ, 23 ਅਪ੍ਰੈਲ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਹੈ ਕਿ ਸੂਬੇ ਵਿੱਚ ਇਸ ਸੀਜ਼ਨ ਦੌਰਾਨ ਕਣਕ ਦੀ ਚੋਖੀ ਫਸਲ ਹੋਈ ਹੈ, ਇਸ ਵਾਰ ਪੰਜਾਬ ਕੇਂਦਰੀ ਪੂਲ ਵਿੱਚ 124 ਲੱਖ ਮੀਟਰਕ ਟਨ ਕਣਕ ਦਾ ਯੋਗਦਾਨ ਪਾਵੇਗਾ। ਸੂਬਾ ਇਹ ਟੀਚਾ ਨਿਰਵਿਘਨ ਪ੍ਰਾਪਤ ਕਰਨ ਲਈ ਆਸਵੰਦ ਹੈ। ਕੈਬਨਿਟ ਮੰਤਰੀ ਨੇ ਭਰੋਸਾ ਦਿਵਾਇਆ ਕਿ ਕਿਸਾਨਾਂ ਦੇ ਹਰ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ ਹੀ ਡਿਪਟੀ ਕਮਿਸ਼ਨਰਾਂ ਨੂੰ ਹਾਲ ਹੀ ਵਿੱਚ ਆਈ ਹਨੇਰੀ, ਸ਼ਾਰਟ ਸਰਕਟ ਅਤੇ ਗੜੇਮਾਰੀ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੋਗਾ ਅਨਾਜ ਮੰਡੀ ਵਿਖੇ ਡਾਕਟਰ ਅਮਨਦੀਪ ਕੌਰ ਅਰੋੜਾ, ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ ਅਤੇ ਸ੍ਰ ਮਨਜੀਤ ਸਿੰਘ ਬਿਲਾਸਪੁਰ (ਤਿੰਨੋਂ ਵਿਧਾਇਕ) ਨਾਲ ਚੱਲ ਰਹੀ ਖਰੀਦ ਦਾ ਜਾਇਜ਼ਾ ਲੈਂਦੇ ਹੋਏ, ਉਹਨਾਂ ਨੇ ਕਿਹਾ ਕਿ ਹੁਣ ਤੱਕ ਪੰਜਾਬ ਭਰ ਦੀਆਂ ਮੰਡੀਆਂ ਵਿੱਚ 49 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ ,ਜਿਸ ਵਿੱਚੋਂ 44.50 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ ਅਤੇ ਕਿਸਾਨਾਂ ਦੇ ਖਾਤਿਆਂ ਵਿੱਚ 5573 ਕਰੋੜ ਰੁਪਏ ਦੀ ਅਦਾਇਗੀ ਹੋ ਚੁੱਕੀ ਹੈ। ਮੰਤਰੀ ਨੇ ਕਿਹਾ ਕਿ ਉਹਨਾਂ ਨੇ ਚੱਲ ਰਹੀ ਖਰੀਦ ਦਾ ਨਿਰੀਖਣ ਕਰਨ ਲਈ ਸੂਬੇ ਦੀਆਂ ਮੰਡੀਆਂ ਦਾ ਦੌਰਾ ਕਰਦਿਆਂ ਪਾਇਆ ਕਿ ਫਸਲ ਦੀ ਖਰੀਦ ਸੁਚਾਰੂ ਢੰਗ ਨਾਲ ਹੋ ਰਹੀ ਹੈ ਕਿਉਂਕਿ ਸੂਬਾ ਸਰਕਾਰ ਨੇ ਵਿਸਤ੍ਰਿਤ ਪ੍ਰਬੰਧ ਯਕੀਨੀ ਬਣਾਏ ਹਨ। ਉਹਨਾਂ ਕਿਹਾ ਕਿ ਸੁਚਾਰੂ ਖਰੀਦ ਪ੍ਰਕਿਰਿਆ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 1864 ਖਰੀਦ ਕੇਂਦਰ ਬਣਾਏ ਗਏ ਹਨ। ਪੂਰੇ ਸੀਜ਼ਨ ਦੌਰਾਨ ਮੰਡੀਆਂ ਵਿੱਚ 8 ਲੱਖ ਕਿਸਾਨਾਂ ਨੇ ਜਿਨਸ ਲੈ ਕੇ ਆਉਣਾ ਹੈ। ਹੁਣ ਤੱਕ 1.5 ਲੱਖ ਕਿਸਾਨ ਆ ਚੁੱਕੇ ਹਨ। ਕਿਸਾਨ ਖੁਸ਼ ਖੁਸ਼ ਮੰਡੀਆਂ ਵਿੱਚੋਂ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਲੋਡਿੰਗ ਵਾਲੇ ਮਜ਼ਦੂਰਾਂ ਲਈ 10 ਹਜ਼ਾਰ ਕਰੋੜ ਰੁਪਏ ਇਜ਼ਾਫਾ ਕੀਤਾ ਗਿਆ ਹੈ। ਮਜ਼ਦੂਰਾਂ ਦੇ ਰੇਟ ਰੇਵਾਈਜ਼ ਕੀਤੇ ਹਨ। ਕਿਸਾਨਾਂ ਨੂੰ ਭੁਗਤਾਨ ਦਾ ਹਵਾਲਾ ਦਿੰਦੇ ਹੋਏ, ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਰਾਜ ਸਰਕਾਰ ਖਰੀਦ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਭੁਗਤਾਨ ਕਰ ਰਹੀ ਹੈ ਅਤੇ ਫਸਲ ਦੀ ਚੁਕਾਈ ਵਿੱਚ ਕੋਈ ਦੇਰੀ ਨਹੀਂ ਹੋ ਰਹੀ। ਪੰਜਾਬ ਸਰਕਾਰ ਨੂੰ 28894 ਰੁਪਏ ਦੀ ਨਕਦ ਕ੍ਰੈਡਿਟ ਸੀਮਾ ਪ੍ਰਾਪਤ ਹੋਈ ਹੈ ਅਤੇ ਭੁਗਤਾਨ ਵਿੱਚ ਕੋਈ ਦੇਰੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਵੇਗੀ ਕਿਉਂਕਿ ਸਾਰੀਆਂ ਸਹੂਲਤਾਂ ਅਤੇ ਤਿਆਰੀਆਂ ਪਹਿਲਾਂ ਹੀ ਪੂਰੀਆਂ ਕਰ ਲਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ, ਖਰੀਦ ਏਜੰਸੀਆਂ ਅਤੇ ਹੋਰ ਭਾਈਵਾਲਾਂ ਨੂੰ ਲੋੜੀਂਦੇ ਬਾਰਦਾਨੇ, ਤਰਪਾਲਾਂ ਅਤੇ ਕਰੇਟਾਂ ਸਮੇਤ ਢੁਕਵੇਂ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਮਾੜੇ ਮੌਸਮ ਦੀ ਸਥਿਤੀ ਵਿੱਚ ਫਸਲ ਦੀ ਸੁਰੱਖਿਆ ਕੀਤੀ ਜਾ ਸਕੇ। ਮੋਗਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਫਸਲ ਦੀ ਆਮਦ ਬਾਰੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਅੱਜ ਤੱਕ 266442 ਮੀਟਰਕ ਟਨ ਕਣਕ ਪਹੁੰਚੀ ਹੈ, ਜਿਸ ਵਿੱਚੋਂ ਲਗਭਗ 202997 ਮੀਟਰਕ ਟਨ ਖਰੀਦੀ ਗਈ ਹੈ ਅਤੇ 270.79 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿੱਚ ਕੀਤੀ ਗਈ ਹੈ

ਪੰਜਾਬ ਐਤਕੀਂ ਕੇਂਦਰੀ ਪੂਲ ਵਿੱਚ 124 ਲੱਖ ਮੀਟਰਕ ਟਨ ਕਣਕ ਦਾ ਯੋਗਦਾਨ ਪਾਵੇਗਾ : ਲਾਲ ਚੰਦ ਕਟਾਰੂਚੱਕ Read More »