
ਉਹਨਾਂ ਕਿਹਾ ਕਿ ਭਾਰਤੀ ਰੇਲਵੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਵਿੱਚ ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਦਾ ਅਹਿਮ ਯੋਗਦਾਨ ਰਿਹਾ ਹੈ ।ਉਹਨਾਂ ਕਿਹਾ ਕਿ ਨਾਰਦਨ ਰੇਲਵੇ ਮੈਨਸ ਯੂਨੀਅਨ ਤੇ ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਲੰਬੀਆਂ ਸ਼ਹਾਦਤਾਂ ਤੋਂ ਬਾਅਦ ਹੋਂਦ ਵਿੱਚ ਆਈ ਹੈ। ਉਹਨਾਂ ਕਿਹਾ ਕਿ ਏ.ਆਈ.ਆਰ.ਐਫ ਅਤੇ ਐਨ.ਆਰ.ਐਮ.ਯੂ ਸੰਗਠਨ ਵਿੱਚ ਕਈ ਕਈ ਪੀੜ੍ਹੀਆਂ ਤੋਂ ਪਰਿਵਾਰ ਸੇਵਾ ਕਰ ਰਹੇ ਹਨ, ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਵੱਧ ਤੋਂ ਵੱਧ ਏ.ਆਈ.ਆਰ.ਐਫ ਅਤੇ ਐਨ.ਆਰ.ਐਮ.ਯੂ ਸੰਗਠਨ ਨਾਲ ਜੁੜੋ। ਇਸ ਮੌਕੇ ਮਨਜੀਤ ਸਿੰਘ, ਸੁਮਿਤ ਕੁਮਾਰ, ਰੂਪ ਰਾਮ ਮੀਨਾ, ਜਸਪਾਲ ਸਿੰਘ ਨਰੇਸ਼ ਕੁਮਾਰ, ਸੁਰੇਸ਼ ਚੰਦ, ਬਲਰਾਮ ਮੁਕੇਸ਼ ਕੁਮਾਰ ਅਤੇ ਹੋਰ ਰੇਲਵੇ ਕਰਮਚਾਰੀ ਹਾਜ਼ਰ ਸਨ।