April 19, 2025

ਤੈਨੂੰ ਯਾਦ ਤਾਂ ਕਰਾਂ, ਜੇ ਮੈਂ ਭੁੱਲਿਆ ਹੋਵਾਂ/ਬੁੱਧ ਸਿੰਘ ਨੀਲੋਂ

ਜ਼ਿੰਦਗੀ ਦੇ ਸਫ਼ਰ ਵਿੱਚ ਬਹੁਤ ਕੁੱਝ ਯਾਦ ਰਹਿ ਜਾਂਦਾ ਹੈ, ਬਹੁਤ ਕੁੱਝ ਅਸੀਂ ਭੁੱਲ ਜਾਂਦੇ ਹਾਂ। ਕੁਦਰਤ ਦਾ ਨਿਯਮ ਹੈ ਮਾੜੀਆਂ ਗੱਲਾਂ ਨੂੰ ਭੁੱਲ ਜਾਣਾ ਤੇ ਉਹਨਾਂ ਮੁੜ ਨਾ ਦਰਹਾਉਣਾ ਹੀ ਬੇਹਤਰ ਹੁੰਦਾ ਹੈ। ਆਦਤਾਂ ਬਣੀਆਂ ਨੂੰ ਛੱਡਣਾ ਮੁਸ਼ਕਿਲ ਹੁੰਦਾ ਹੈ। ਜਿਉਂ ਜਿਉਂ ਜ਼ਿੰਦਗੀ ਜੁਆਨੀ ਤੋਂ ਬੁਢਾਪੇ ਵੱਲ ਵਧਦੀ ਹੈ, ਤਾਂ ਯਾਦਾਂ ਦੀ ਪੰਡ ਭਾਰੀ ਹੁੰਦੀ ਜਾਂਦੀ ਹੈ। ਇਹ ਪੰਡ ਚੰਗੀਆਂ-ਮਾੜੀਆਂ ਯਾਦਾਂ ਦੀਆਂ ਕਈ ਛੋਟੀਆਂ ਵੱਡੀਆਂ ਪਟਾਰੀਆਂ ਦਾ ਸੁਮੇਲ ਹੁੰਦੀ ਹੈ। ਗਾਹੇ ਬਗਾਹੇ ਇਹਨਾਂ ਵਿਚੋਂ ਕੋਈ ਪਟਾਰੀ ਸਹਿਜ ਸੁਭਾਅ ਖੁੱਲ੍ਹ ਜਾਂਦੀ ਹੈ ਤੇ ਫਿਰ ਯਾਦਾਂ ਦੀਆਂ ਕੜੀਆਂ ਜੁੜਨ ਲੱਗਦੀਆਂ ਹਨ । ਇਹ ਯਾਦਾਂ ਦੀ ਪਟਾਰੀ ਵਿੱਚੋਂ ਕੋਈ ਫ਼ਿਲਮ ਸੁਰਤ ਵਿੱਚ ਚੱਲਣ ਲਗਦੀ ਹੈ ਪਰ ਮਨੁੱਖ ਕੋਲ਼ ਇਨ੍ਹਾਂ ਯਾਦਾਂ ਦੇ ਨੇੜੇ ਢੁੱਕ ਕੇ ਬੈਠਣ ਦੀ ਵਿਹਲ ਨਹੀਂ ਹੁੰਦੀ। ਉਹ ਇਹਨਾਂ ਤੋਂ ਦੂਰ ਦੌੜਦਾ ਹੈ ਪਰ ਦੌੜਦਾ ਦੌੜਦਾ ਇੱਕ ਦਿਨ ਅਜਿਹੀ ਦੌੜ ਵਿੱਚ ਸ਼ਾਮਿਲ ਹੋ ਜਾਂਦਾ ਹੈ ਜੋ ਰਾਮ ਨਾਮ ਸਤ੍ਯ ਵਾਲ਼ੇ ਵਿਦਾਈ ਗੀਤ ਤੇ ਜਾ ਕੇ ਖ਼ਤਮ ਹੁੰਦੀ ਹੈ। ਇਹ ਬੋਲ ਉਸ ਲਈ ਨਹੀਂ ਸਗੋਂ ਉਸ ਦੇ ਮਗਰ ਤੁਰੇ ਆਉਂਦਿਆਂ ਨੂੰ ਸੁਣਾਉਣ ਲਈ ਉਚਾਰੇ ਜਾਂਦੇ ਹਨ। ਇਹ ਬੋਲ ਮੜ੍ਹੀਆਂ ਦੀ ਹੱਦ ਤੱਕ ਹੀ ਬੋਲੇ ਤੇ ਸੁਣੇ ਜਾਂਦੇ ਹਨ, ਫ਼ਿਰ ਉਹੀ ਕਾਰ ਵਿਹਾਰ, ਝੰਜਟਾਂ, ਝਮੇਲਿਆਂ, ਦੁਸ਼ਵਾਰੀਆਂ, ਦੁੱਖ ਦਰਦ ਤੇ ਆਪਣੇ ਕਾਰੋਬਾਰ ਦੀਆਂ ਕਥਾ ਕਹਾਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਕਥਾ ਕਹਾਣੀਆਂ ਵਿੱਚ ਕੋਈ ਰਸ ਨਹੀਂ ਹੁੰਦਾ,ਨਾ ਕਿਸੇ ਨੂੰ ਸੁਣਨ ਵਿੱਚ ਦਿਲਚਸਪੀ ਹੁੰਦੀ ਹੈ। ਹੁੰਗਾਰਾ ਭਰਨ ਵਾਲ਼ੇ ਦੀ ਬਸ ਹਾਂ-ਹੂੰ ਦੀ ਅਵਾਜ਼ ਹੀ ਕੰਨੀਂ ਪੈਂਦੀ ਹੈ। ਅੱਜ ਕੱਲ੍ਹ ਜ਼ਿੰਦਗੀ ਹੱਦ ਬੰਨ੍ਹਿਆਂ ਵਿੱਚ ਬੱਝੀ ਹੋਈ ਨਹੀਂ ਰਹੀ । ਆਧੁਨਿਕ ਸੰਚਾਰ ਸਾਧਨਾਂ ਨੇ ਧਰਤੀ ਦੇ ਸਾਰੇ ਲੋਕਾਂ ਨੂੰ ਇੱਕ ਨਿੱਕੇ ਜਿਹੇ ਯੰਤਰ ਰਾਹੀਂ ਇਕ ਦੂਜੇ ਦੇ ਰੂਬਰੂ ਲਿਆ ਬਿਠਾਇਆ ਹੈ। ਜਿੱਥੇ ਇਸ ਯੰਤਰ ਦਾ ਬੇਅੰਤ ਲਾਭ ਹੋਇਆ ਹੈ ਉੱਥੇ ਇਸ ਨੇ ਮਨੁੱਖ ਨੂੰ ਚਿੱਟੇ ਦਿਨ ਝੂਠ ਦਾ ਵਪਾਰੀ ਵੀ ਬਣਾ ਦਿੱਤਾ ਹੈ। ਉਹ ਇਸ ਝੂਠ ਦੇ ਵਪਾਰ ਵਿੱਚ ਕਾਹਲੇ ਬਲਦ ਵਾਂਙੂ ਸਿਰ ਸੁੱਟ ਕੇ ਤੇ ਅੱਖਾਂ ਮੀਟ ਕੇ ਤੁਰਿਆ ਜਾ ਰਿਹਾ ਹੈ। ਉਸ ਅੰਦਰ ਭੌਤਿਕ ਪਦਾਰਥਾਂ ਦੀ ਲਾਲਸਾ ਤੇ ਲਲਕ ਏਨੀ ਵਧ੍ਹ ਗਈ ਹੈ ਕਿ ਉਹ ਆਪਣਾ ਸਾਊਪੁਣਾ, ਸੱਭਿਆਚਾਰ, ਮਰਿਆਦਾ, ਸਭ ਕੁਝ ਭੁੱਲਦਾ ਜਾ ਰਿਹਾ ਹੈ। ਉਹ ਹੋਰ ਕੀ ਕੀ ਭੁੱਲਦਾ ਜਾ ਰਿਹਾ ਹੈ, ਇਸ ਤੋਂ ਉਹ ਅਣਜਾਣ ਹੈ। ਇਸ ਲਾਲਸਾ ਨੇ ਮਨੁੱਖ ਦੇ ਅੰਦਰੋਂ ਕਈ ਪੀੜ੍ਹੀਆਂ ਦੇ ਗਿਆਨ ਦੀ ਕਮਾਈ ਲੁੱਟ ਲਈ ਹੈ। ਉਸ ਦੀ ਥਾਂ ਉਸਨੂੰ ਦੁਨੀਆਂ ਤੇ ਰਾਜ ਕਰਨ ਦਾ ਇੱਕ ਨਿਸ਼ਾਨਾ ਦੇ ਦਿੱਤਾ ਹੈ। ਇਹ ਨਿਸ਼ਾਨਾ ਪੂਰਾ ਕਰਨ ਲਈ ਉਹ ਤਾ-ਉਮਰ ਦੌੜਦਾ ਰਹਿੰਦਾ ਹੈ। ਪਰ ਕੁੱਝ ਦਹਾਕਿਆਂ ਦੀ ਹਯਾਤੀ ਵਿੱਚ ਉਸਦਾ ਇਹ ਟੀਚਾ ਪੂਰਾ ਨਹੀਂ ਹੁੰਦਾ। ਇਹ ਨਿਸ਼ਾਨਾ ਓਦਾਂ ਦਾ ਨਹੀਂ ਹੈ ਜਿਸਨੂੰ ਨਿਸ਼ਾਨੇਬਾਜ਼ ਨਿਸ਼ਾਨਾ ਲਗਾਉਂਣ ਲਈ ਵਰਤਦੇ ਹਨ। ਸਗੋਂ ਇਹ ਤਾਂ ਉਹ ਨਿਸ਼ਾਨਾ ਹੈ, ਜਿਸਨੇ ਉਸ ਅੰਦਰੋਂ ਸਾਵੀ ਪੱਧਰੀ ਜ਼ਿੰਦਗੀ ਜਿਉਣ ਦਾ ਹੁਨਰ ਖ਼ਤਮ ਕਰਕੇ ਮਨ ਦੀ ਸ਼ਾਂਤੀ ਭੰਗ ਕਰ ਦਿੱਤੀ ਹੈ। ਉੇਸਦੇ ਅੰਦਰ ਤੇ ਬਾਹਰ ਇੱਕ ਸ਼ੋਰ ਹੈ। ਉਹ ਸ਼ੋਰ ਜਿਹੜਾ ਦੂਸਰਿਆਂ ਨੂੰ ਸੁਣਾਈ ਨਹੀਂ ਦੇਂਦਾ। ਇਹ ਸ਼ੋਰ ਸਗੋਂ ਅਜਿਹੀਆਂ ਅਲਾਮਤਾਂ ਦੇਂਦਾ ਹੈ ਕਿ ਮਨੁੱਖ ਡੇਰਿਆਂ, ਸਾਧਾਂ ਸੰਤਾਂ ਵੱਲ ਦੌੜਦਾ ਹੈ। ਰਮਣੀਕ ਵਾਦੀਆਂ, ਸਿਨਮਾ ਘਰਾਂ, ਕੈਫਿਆਂ, ਮੁਜਰਿਆਂ ਵੱਲ ਜਾਂਦਾ ਹੈ। ਪਰ ਉਸਨੂੰ ਕਿੱਧਰੇ ਵੀ ਪਲ ਭਰ ਦਾ ਸਕੂਨ ਨਹੀਂ ਮਿਲ਼ਦਾ। ਉਹ ਉੱਥੋਂ ਨਿਕਲ਼ ਕੇ ਬਜ਼ਾਰ ਵੱਲ ਦੌੜਦਾ ਹੈ। ਬਜ਼ਾਰ ਲਈ ਉਹ ਖਰੀਦਣ ਵੇਚਣ ਦਾ ਮਾਲ ਹੈ। ਬਾਜ਼ਾਰ ਵਿਚ ਵੜੇ ਨੂੰ ਸਮਝ ਨਹੀਂ ਲਗਦੀ ਕਿ ਉਸਨੇ ਕੁੱਝ ਖਰੀਦਿਆ ਹੈ ਜਾਂ ਵੇਚਿਆ ਹੈ। ਇਸਦਾ ਪਤਾ ਉਸਨੂੰ ਉਦੋਂ ਲਗਦਾ ਹੈ ਜਦੋਂ ਉਹ ਘਰ ਆ ਕੇ ਵੇਖਦਾ ਹੈ ਕਿ ਉਸਦੇ ਹੱਥ, ਕੰਨ, ਜੀਭ ਗ਼ਾਇਬ ਹਨ। ਉਹ ਛੇਤੀ ਛੇਤੀ ਪੈਰਾਂ ਵੱਲ ਝਾਤੀ ਮਾਰਦਾ ਹੈ ਤੇ ਖੁਸ਼ ਹੁੰਦਾ ਹੈ ਕਿ ਉਸਦੇ ਪੈਰ ਬਚ ਗਏ ਹਨ। ਇਹ ਪੈਰ ਉਸਨੂੰ ਤੁਰਨ ਜੋਗਾ ਬਣਾਈ ਰੱਖਦੇ ਹਨ। ਉਸਦੀਆਂ ਅੱਖਾਂ, ਦਿਮਾਗ, ਸੋਚ, ਸਮਝ, ਹੱਥ, ਕੰਨ, ਤੇ ਜੀਭ ਤਾਂ ਗਹਿਣੇ ਪਈ ਹੁੰਦੀ ਹੈ। ਗਹਿਣੇ ਪਈ ਕੋਈ ਚੀਜ਼ ਤਾਂ ਫਿਰ ਵੀ ਕਦੀ ਕਦਾਈਂ ਵਾਪਸ ਪਰਤ ਆਉਂਦੀ ਹੈ ਪਰ ਗਹਿਣੇ ਪਈ ਜ਼ਿੰਦਗੀ ਦਾ ਪਰਤਣਾ ਨਾਮੁਮਕਿਨ ਹੁੰਦਾ ਹੈ । ਇਸੇ ਕਰਕੇ ਬਜ਼ਾਰ ਖਰੀਦਣ ਨਾਲ਼ੋਂ ਗਹਿਣੇ ਰੱਖਣ ਨੂੰ ਤਰਜੀਹ ਦੇਂਦਾ ਹੈ। ਉਹ ਗਹਿਣਿਆਂ (ਗਿਰਵੀ) ਬਦਲੇ ਸਾਨੂੰ ਥੋੜ੍ਹੀ ਜਿਹੀ ਜ਼ਿੰਦਗੀ ਦੇਂਦਾ ਹੈ। ਥੋੜ੍ਹਾ ਜਿਹਾ ਹਾਸਾ ਦੇਂਦਾ ਹੈ। ਥੋੜ੍ਹਾ ਜਿਹਾ ਸਕੂਨ ਖੁਸ਼ੀ ਦੇਂਦਾ ਹੈ। ਹੁਣ ਸਾਨੂੰ ਬਜ਼ਾਰ ਹੀ ਦੱਸਦਾ ਹੈ, ਅਸੀਂ ਕਦੋਂ, ਕਿੱਥੇ, ਕਿੰਨਾਂ ਤੇ ਕਿਵੇਂ ਹੱਸਣਾ ਤੇ ਰੋਣਾ ਹੈ। ਹੁਣ ਅਸੀਂ ਖੁੱਲ੍ਹ ਕੇ ਨਾ ਹੱਸ ਸਕਦੇ ਹਾਂ ਤੇ ਨਾ ਹੀ ਰੋ ਸਕਦੇ ਹਾਂ। ਉਂਝ ਅਸੀਂ ਢੌਂਗ ਜ਼ਰੂਰ ਕਰਦੇ ਹਾਂ। ਜਿੰਦਗੀ ਨੇ ਸਾਨੂੰ ਬਾਣੀਏ ਬਣਾ ਦਿੱਤਾ ਹੈ। ਇਸੇ ਲਈ ਅਸੀਂ ਹਰ ਪਲ ਹਰ ਥਾਂ ਉੱਤੇ ਵਣਜ ਕਰਦੇ ਹਾਂ। ਇਸ ਵਣਜ ਵਿੱਚ ਅਸੀਂ ਸਭ ਕੁੱਝ ਹੀ ਦਾਅ ਉੱਤੇ ਲਾਉਂਦੇ ਹਾਂ ਜਾਂ ਫਿਰ ਇਹ ਕਹਿ ਲਓ ਕਿ ਸਾਨੂੰ ਸਭ ਕੁੱਝ ਹੀ ਦਾਅ ਉੱਤੇ ਲਾਉਣ ਲਈ ਪ੍ਰੇਰਿਆ ਜਾਂਦਾ ਹੈ, ਉਕਸਾਇਆ ਜਾਂਦਾ ਹੈ, ਜਾਂ ਫ਼ਿਰ ਡਰਾਇਆ ਜਾਂਦਾ ਹੈ। ਇਹ ਡਰ ਸਾਡੇ ਅੰਦਰ ਕੁੱਟ ਕੁੱਟ ਕੇ ਭਰ ਦਿੱਤਾ ਹੈ। ਅਸੀਂ ਡਰ ਦੇ ਮਾਰੇ ਵਾਹੋ ਦਾਹੀ ਦੌੜ ਰਹੇ ਹਾਂ। ਹੁਣ ਬਜ਼ਾਰ ਹੀ ਸਾਨੂੰ ਦੱਸਦਾ ਹੈ ਕਿ ਅਸੀਂ ਕੀ ਪਾਉਣਾ, ਕਿਹੋ ਜਿਹਾ ਪਾਉਣਾ ਹੈ, ਕਿੱਥੇ ਕੀ ਨਹੀਂ ਪਾਉਣਾ। ਇਸੇ ਲਈ ਅਸੀਂ ਅਕਸਰ ਹੀ ਚੰਗੇ ਹੋਣ ਦਾ ਢੌਂਗ ਕਰਦੇ ਹਾਂ। ਅਸੀਂ ਚੰਗਾ ਕਰਨ ਲਈ ਕੁਝ ਨਹੀਂ ਕਰਦੇ ਸਗੋਂ ਬਜ਼ਾਰ ਲਈ ਉਹ ਸਭ ਕੁਝ ਕਰਦੇ ਹਾਂ ਜਿਸ ਪਾਸਿਓਂ ਸਾਡੀ ਬਚੀ ਖੁਚੀ ਜ਼ਮੀਰ ਕਦੇ ਕਦਾਈਂ ਹੀ ਸਾਨੂੰ ਰੋਕਦੀ ਤੇ ਟੋਕਦੀ ਹੈ। ਅਸੀਂ ਬੋਲੇ਼ ਬੰਦੇ ਵਾਂਙੂ ਚੁੱਪ ਵੱਟ ਲੈਂਦੇ ਹਾਂ। ਸਾਡੀ ਇਹੀ ਚੁੱਪ ਸਾਡੇ ਅੰਦਰਲੇ ਸ਼ੋਰ ਨੂੰ ਸ਼ਾਂਤ ਕਰਦੀ ਹੈ। ਅਸੀਂ ਇਸ ਲਈ ਚੁੱਪ ਰਹਿੰਦੇ ਹਾਂ ਕਿ ਅਸਾਂ ਇਸ ਵਿੱਚੋਂ ਕੀ ਲੈਣਾ ਹੈ। ਅਸੀਂ ਤਾਂ ਮਸਤ ਹਾਥੀ ਵਾਂਙੂ ਤੁਰੇ ਜਾ ਰਹੇ ਹਾਂ। ਸਾਡੀਆਂ ਅੱਖਾਂ ‘ਤੇ ਰੰਗ ਬਿਰੰਗੇ ਖੋਪੇ ਚਾੜ੍ਹ ਦਿੱਤੇ ਗਏ ਹਨ, ਇਸੇ ਕਰਕੇ ਸਾਨੂੰ ਬਾਜ਼ਾਰ ਦੀਆਂ ਰੰਗੀਨੀਆਂ ਤੋਂ ਬਿਨਾਂ ਕੁੱਝ ਦਿਖਾਈ ਨਹੀਂ ਦਿੰਦਾ। ਅਸੀਂ ਉਹ ਕੁਝ ਦੇਖਣਾ ਪਸੰਦ ਕਰਦੇ ਹਾਂ, ਜਿਸ ਵਿੱਚੋਂ ਮੁਨਾਫ਼ਾ ਮਿਲੇ। ਉਂਞ ਅਸੀਂ ਮੁਨਾਫ਼ਾਖੋਰ ਅਖਵਾਉਣੋਂ ਬਚਣ ਲਈ ਚਿਹਰੇ ‘ਤੇ ਮਖੌਟੇ ਚਾੜ੍ਹ ਲੈਂਦੇ ਹਾਂ। ਲੋਕ ਹਰ ਥਾਂ ਆਪਣੀ ਮਰਜ਼ੀ ਦਾ ਨਹੀਂ ਸਗੋਂ ਅਗਲੇ ਦੀ ਮਰਜ਼ੀ ਦਾ ਮੁਖੌਟਾ ਲਾਉਂਦੇ ਹਨ। ਇਸੇ ਕਰਕੇ ਬਾਜ਼ਾਰ ਵਿੱਚ ਲੋਕਾਂ ਦੇ ਚਿਹਰੇ ਪੜ੍ਹੇ ਹੀ ਨਹੀਂ ਜਾ ਸਕਦੇ। ਜਦੋਂ ਤੱਕ ਸਾਨੂੰ ਮੁਖੌਟਿਆਂ ਹੇਠ ਲੁਕੇ ਚਿਹਰਿਆਂ ਨੂੰ ਪੜ੍ਹਨ ਦੀ ਜਾਚ ਨਹੀਂ ਆਉਂਦੀ, ਸਮਾਂ ਸਾਡੇ ਹੱਥੋਂ ਕਿਰਦਾ ਜਾਏਗਾ। ਇਹ ਕਿਰ ਰਿਹਾ ਸਮਾਂ ਸਾਡੇ ਹੱਥਾਂ ਦੇ ਤੋਤੇ ਉਡਾ ਦਿੰਦਾ ਹੈ। ਉੱਡ ਗਏ ਤੋਤੇ ਕਦੇ ਵਾਪਸ ਨਹੀਂ ਪਰਤਦੇ। ਤੋਤਿਆਂ ਨੂੰ ਬਾਗ਼ ਬਥੇਰੇ ਹੁੰਦੇ ਹਨ। ਅਸੀਂ ਲੁੱਟੇ ਜੁਆਰੀਏ ਵਾਂਙੂ ਹੱਥ ਮਲ਼ਦੇ ਰਹਿ ਜਾਂਦੇ ਹਾਂ। ਉਦੋਂ ਸਾਡੇ ਕੋਲ਼ ਸਹਾਰੇ ਲਈ ਕੋਈ ਮੋਢਾ ਵੀ ਨਹੀਂ ਹੁੰਦਾ ਜਿਸ ਉਪਰ ਸਿਰ ਰੱਖ ਕੇ ਘੜੀ-ਪਲ ਰੋ ਸਕੀਏ। ਉਂਞ ਹੁਣ ਰੋਣਾ ਤਾਂ ਸਾਨੂੰ ਭੁੱਲ ਹੀ ਗਿਆ ਹੈ। ਹੱਸਣਾ ਸਾਨੂੰ ਆਉਂਦਾ ਨਹੀਂ । ਜੇ ਅਸੀਂ ਹੱਸਣ ਲੱਗ ਪਏ ਤਾਂ ਕਈ ਸਵਾਲ ਖੜੇ ਹੋ ਜਾਣਗੇ। ਫਿਰ ਸਵਾਲਾਂ ਦੇ ਉੱਤਰ ਦੇਣ ਲਈ ਮਖੌਟਿਆਂ ਦਾ ਸਹਾਰਾ

ਤੈਨੂੰ ਯਾਦ ਤਾਂ ਕਰਾਂ, ਜੇ ਮੈਂ ਭੁੱਲਿਆ ਹੋਵਾਂ/ਬੁੱਧ ਸਿੰਘ ਨੀਲੋਂ Read More »

ਸੁਪਰੀਮ ਕੋਰਟ ਦਾ ਕਾਰਜ

ਕਾਰਜਪਾਲਿਕਾ (ਭਾਵ ਸਰਕਾਰ) ਅਤੇ ਨਿਆਂਪਾਲਿਕਾ ਵਿਚਕਾਰ ਕਸ਼ਮਕਸ਼ ਦੇ ਮੌਕੇ 1960ਵਿਆਂ ਦੇ ਅਖ਼ੀਰ ਵਿੱਚ ਉਭਰਨ ਲੱਗ ਪਏ ਸਨ ਜਦੋਂ ਸੁਪਰੀਮ ਕੋਰਟ ਨੇ ਗੋਕੁਲਨਾਥ ਕੇਸ ਵਿੱਚ ਫ਼ੈਸਲਾ ਦਿੱਤਾ ਸੀ ਕਿ ਪਾਰਲੀਮੈਂਟ ਕੋਲ ਸੰਵਿਧਾਨ ਵਿੱਚ ਦਰਜ ਬੁਨਿਆਦੀ ਅਧਿਕਾਰਾਂ ਨੂੰ ਬਦਲਣ ਦਾ ਅਧਿਕਾਰ ਨਹੀਂ ਹੈ। ਅਕਸਰ ਸੁਪਰੀਮ ਕੋਰਟ ਦੇ ਫ਼ੈਸਲਿਆਂ ਦੀ ਸ਼ਲਾਘਾ ਹੁੰਦੀ ਹੈ ਪਰ ਜੇ ਕੋਈ ਇਸ ਦੇ ਕਿਸੇ ਫ਼ੈਸਲੇ ਦੀ ਨੁਕਤਾਚੀਨੀ ਕਰਦਾ ਹੈ ਤਾਂ ਉਸ ਪਿੱਛੇ ਕੋਈ ਤਰਕ ਜਾਂ ਠੋਸ ਆਧਾਰ ਹੋਣਾ ਚਾਹੀਦਾ ਹੈ ਤੇ ਜੇ ਇਹ ਨੁਕਤਾਚੀਨੀ ਸਰਕਾਰ ਵੰਨੀਓਂ ਆਉਂਦੀ ਹੈ ਤਾਂ ਇਸ ਦਾ ਤਰਕ ਹੋਰ ਵੀ ਪੁਖ਼ਤਾ ਹੋਣ ਦੀ ਤਵੱਕੋ ਕੀਤੀ ਜਾਂਦੀ ਹੈ। ਸੁਪਰੀਮ ਕੋਰਟ ਵੱਲੋਂ ਲੰਘੀ 8 ਅਪਰੈਲ ਨੂੰ ਤਾਮਿਲ ਨਾਡੂ ਦੇ ਕੇਸ ਵਿੱਚ ਸੁਣਾਏ ਫ਼ੈਸਲੇ ਦੇ ਸੰਦਰਭ ਵਿੱਚ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਕੁਝ ਸਖ਼ਤ ਤੇ ਕੁਰੱਖਤ ਟਿੱਪਣੀਆਂ ਕਰਦਿਆਂ ਸੁਪਰੀਮ ਕੋਰਟ ਖ਼ਿਲਾਫ਼ ਗੰਭੀਰ ਦੋਸ਼ ਲਾਏ ਹਨ ਜੋ ਚਿੰਤਾ ਪੈਦਾ ਕਰਨ ਵਾਲੇ ਹਨ। ਸ੍ਰੀ ਧਨਖੜ ਨੇ ਇੱਕ ਸਮਾਗਮ ਵਿੱਚ ਸੰਬੋਧਨ ਦੌਰਾਨ ਸੰਵਿਧਾਨ ਦੀ ਧਾਰਾ 142 ਨੂੰ ‘ਪਰਮਾਣੂ ਮਿਜ਼ਾਈਲ’ ਕਰਾਰ ਦਿੱਤਾ ਅਤੇ ਦਲੀਲ ਦਿੱਤੀ ਕਿ ਰਾਸ਼ਟਰਪਤੀ ਲਈ ਰਾਜਾਂ ਦੇ ਬਿਲਾਂ ਬਾਰੇ ਫ਼ੈਸਲਾ ਕਰਨ ਦਾ ਸਮਾਂ ਤੈਅ ਕਰ ਕੇ ਸੁਪਰੀਮ ਕੋਰਟ ‘ਸੁਪਰ ਪਾਰਲੀਮੈਂਟ’ ਵਜੋਂ ਵਿਹਾਰ ਕਰ ਰਹੀ ਹੈ। ਇਸੇ ਦੌਰਾਨ ਉਨ੍ਹਾਂ ਦਿੱਲੀ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ ਦੇ ਘਰੋਂ ਨਕਦੀ ਮਿਲਣ ਦੇ ਮਾਮਲੇ ਵਿੱਚ ਕਾਰਵਾਈ ਦਾ ਹਵਾਲਾ ਵੀ ਜੋੜ ਦਿੱਤਾ। ਸੰਵਿਧਾਨ ਦੀ ਧਾਰਾ 142 ਅਦਾਲਤ ਨੂੰ ‘ਮੁਕੰਮਲ ਨਿਆਂ’ ਦਿਵਾਉਣ ਲਈ ਕੋਈ ਵੀ ਹੁਕਮ ਜਾਰੀ ਕਰਨ ਦਾ ਅਧਿਕਾਰ ਦਿੰਦੀ ਹੈ। ਤਾਮਿਲ ਨਾਡੂ ਦੇ ਰਾਜਪਾਲ ਵੱਲੋਂ ਰਾਜ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਬਿਲਾਂ ਨੂੰ ਦਬਾਅ ਕੇ ਬੈਠਣ ਦੇ ਸਵਾਲ ’ਤੇ ਸੁਪਰੀਮ ਕੋਰਟ ਨੇ ਇਸੇ ਧਾਰਾ ਤਹਿਤ ਦਿੱਤੇ ਅਧਿਕਾਰਾਂ ਦਾ ਇਸਤੇਮਾਲ ਕਰਦਿਆਂ ਰਾਜਪਾਲ ਵੱਲੋਂ ਬਿਲਾਂ ਨੂੰ ਰੋਕ ਕੇ ਰੱਖਣਾ ‘ਗ਼ੈਰ-ਕਾਨੂੰਨੀ’ ਵਿਹਾਰ ਹੈ ਅਤੇ ਰਾਜਪਾਲ ਇਸ ਸਬੰਧ ਵਿੱਚ ਉਪਲਬਧ ਤਿੰਨਾਂ ’ਚੋਂ ਕੋਈ ਰਾਹ ਹੀ ਚੁਣ ਸਕਦਾ ਹੈ; ਉਹ ਪ੍ਰਵਾਨਗੀ ਦੇ ਸਕਦਾ ਹੈ, ਪ੍ਰਵਾਨਗੀ ਰੋਕ ਸਕਦਾ ਹੈ ਜਾਂ ਬਿਲ ਨੂੰ ਰਾਸ਼ਟਰਪਤੀ ਦੇ ਵਿਚਾਰ ਲਈ ਰਾਖ਼ਵਾਂ ਕਰ ਸਕਦਾ ਹੈ। ਇਸ ਤੋਂ ਪਹਿਲਾਂ ਵੀ ਕੁਝ ਖਾਸ ਕੇਸਾਂ ਵਿੱਚ ਸੁਪਰੀਮ ਕੋਰਟ ਵੱਲੋਂ ਦਖ਼ਲ ਦਿੱਤਾ ਜਾਂਦਾ ਰਿਹਾ ਹੈ ਜਿਵੇਂ 2012 ਵਿੱਚ 2ਜੀ ਸਪੈਕਟ੍ਰਮ ਕੇਸ ਦੀ ਜਾਂਚ ਅਦਾਲਤ ਦੀ ਨਿਗਰਾਨੀ ਹੇਠ ਕਰਨ ਦਾ ਆਦੇਸ਼ ਜਾਂ ਚੋਣ ਸੁਧਾਰਾਂ ਬਾਰੇ ਨਿਰਦੇਸ਼ ਜਿਨ੍ਹਾਂ ਦਾ ਬਹੁਤ ਸਾਰੀਆਂ ਧਿਰਾਂ ਵੱਲੋਂ ਸਵਾਗਤ ਕੀਤਾ ਗਿਆ ਸੀ। ਧਾਰਾ 142 ਦੇ ਆਲੋਚਕਾਂ ਦਾ ਖਿਆਲ ਹੈ ਕਿ ਇਸ ਵਿੱਚ ਅਸਪੱਸ਼ਟਤਾ ਹੈ ਤੇ ਇਸ ਨਾਲ ਤਾਕਤਾਂ ਦੇ ਵਖਰੇਵੇਂ ਦੇ ਸਿਧਾਂਤ ਨੂੰ ਸੱਟ ਵੱਜਦੀ ਹੈ ਜਦੋਂਕਿ ਕਈ ਮਾਹਿਰਾਂ ਦਾ ਤਰਕ ਹੈ ਕਿ ਕਾਨੂੰਨੀ ਖ਼ਾਮੀਆਂ ਜਾਂ ਕਮੀਆਂ ਦੀਆਂ ਕੁਝ ਖ਼ਾਸ ਹਾਲਤਾਂ ਨਾਲ ਸਿੱਝਣ ਲਈ ਇਹ ਧਾਰਾ ਲੋੜੀਂਦੇ ਔਜ਼ਾਰ ਦਾ ਕੰਮ ਦਿੰਦੀ ਹੈ।

ਸੁਪਰੀਮ ਕੋਰਟ ਦਾ ਕਾਰਜ Read More »

‘ਟਾਈਮ’ ਦੀ ਸੂਚੀ ’ਚ ਵਿਸ਼ਵ ਗੁਰੂ ਨਦਾਰਦ

ਅਮਰੀਕਾ ਦੇ ਨਾਮੀ ਰਸਾਲੇ ‘ਟਾਈਮ’ ਨੇ 2025 ਲਈ ਦੁਨੀਆ ਦੀਆਂ ਜਿਹੜੀਆਂ 100 ਹਸਤੀਆਂ ਦੀ ਸੂਚੀ ਜਾਰੀ ਕੀਤੀ ਹੈ, ਉਨ੍ਹਾਂ ਵਿੱਚ ਇੱਕ ਵੀ ਭਾਰਤੀ ਦਾ ਨਾਂਅ ਨਾ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਕਿ ਸੂਚੀ ਵਿੱਚ ਕਿਸੇ ਭਾਰਤੀ ਦਾ ਨਾਂਅ ਨਹੀਂ, ਪਰ ਹਾਲੀਆ ਸਾਲਾਂ ਵਿੱਚ ਇਹ ਇੱਕ ਅਸਾਧਾਰਨ ਘਟਨਾ ਹੈ, ਜਦੋਂ ਭਾਰਤ ਵਿਸ਼ਵ ਮੰਚ ’ਤੇ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨ ਦਾ ਦਾਅਵਾ ਕਰਦਾ ਆ ਰਿਹਾ ਹੈ। ਪ੍ਰਧਾਨ ਮੰਤਰੀ ਭਾਰਤ ਦੇ ਵਿਸ਼ਵ ਗੁਰੂ ਬਣਨ ਦੇ ਜੁਮਲੇ ਉਛਾਲਦੇ ਰਹਿੰਦੇ ਹਨ ਤੇ ਉਨ੍ਹਾ ਦੇ ਚੇਲੇ ਤਾਂ ਮੋਦੀ ਨੂੰ ਹੀ ਵਿਸ਼ਵ ਗੁਰੂ ਦੱਸਦੇ ਹਨ। ਬੰਗਲਾਦੇਸ਼ ਦੇ ਨੋਬੇਲ ਪੁਰਸਕਾਰ ਜੇਤੂ ਤੇ ਉੱਥੋਂ ਦੀ ਅੰਤਰਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੂੰ ਸੂਚੀ ਵਿੱਚ ਸ਼ੁਮਾਰ ਕੀਤਾ ਗਿਆ ਹੈ, ਜਦਕਿ ਪੰਜ ਵਾਰ (2014, 15, 17, 20 ਤੇ 21) ਸੂਚੀ ਵਿੱਚ ਸ਼ਾਮਲ ਹੋਏ ਮੋਦੀ ਇਸ ਵਾਰ ਨਦਾਰਦ ਹਨ। ਮੁਹੰਮਦ ਯੂਨਸ ਨੂੰ ‘ਲੀਡਰਜ਼’ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾ ਦੀ ਇਹ ਉਪਲੱਬਧੀ ਬੰਗਲਾਦੇਸ਼ ਵਿੱਚ 2024 ਵਿੱਚ ਹੋਈ ਸਿਆਸੀ ਉਥਲ-ਪੁਥਲ ਦੇ ਬਾਅਦ ਉਨ੍ਹਾ ਦੀ ਭੂਮਿਕਾ ਨੂੰ ਦਰਸਾਉਦੀ ਹੈ। ਪਿਛਲੇ ਸਾਲ ਵਿਦਿਆਰਥੀ ਅੰਦੋਲਨ ਦੇ ਬਾਅਦ ਤੱਤਕਾਲੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜਿਦ ਦੀ ਸਰਕਾਰ ਦਾ ਤਖਤਾ ਪਲਟ ਹੋਇਆ ਅਤੇ ਯੂਨਸ ਨੇ ਮੁੱਖ ਸਲਾਹਕਾਰ ਵਜੋਂ ਦੇਸ਼ ਨੂੰ ਲੋਕਤੰਤਰ ਵੱਲ ਲਿਜਾਣ ਦੀ ਜ਼ਿੰਮੇਵਾਰੀ ਸੰਭਾਲੀ। ਸੂਚੀ ਵਿੱਚ ਭਾਰਤ ਦੀ ਗੈਰਹਾਜ਼ਰੀ ਨੇ ਕਈ ਸਵਾਲ ਉਠਾਏ ਹਨ। ਪਿਛਲੇ ਵਰ੍ਹਿਆਂ ਵਿੱਚ ਸੂਚੀ ’ਚ ਮੋਦੀ ਤੋਂ ਇਲਾਵਾ ਅਭਿਨੇਤਰੀ ਆਲੀਆ ਭੱਟ, ਭਲਵਾਨ ਸਾਕਸ਼ੀ ਮਲਿਕ, ਉਦਮੀ ਗੌਤਮ ਅਡਾਨੀ ਅਤੇ ਭਾਰਤੀ ਮੂਲ ਦੇ ਸੱਤਿਆ ਨਡੇਲਾ ਤੇ ਅਜੈ ਬੰਗਾ ਵਰਗਿਆਂ ਨੂੰ ਸ਼ਾਮਲ ਕੀਤਾ ਗਿਆ। ਇਸ ਵਾਰ ਸਿਰਫ ਭਾਰਤੀ ਮੂਲ ਦੀ ਰੇਸ਼ਮ ਕੇਵਲਰਮਾਨੀ ਨੂੰ ਥਾਂ ਮਿਲੀ ਹੈ। ਉਹ ਵਰਟੈਕਸ ਫਾਰਮਾਸਿਊਟੀਕਲਜ਼ ਦੀ ਸੀ ਈ ਓ ਹੈ। ਰੇਸ਼ਮਾ 11 ਸਾਲ ਦੀ ਉਮਰ ਵਿੱਚ ਅਮਰੀਕਾ ਚਲੇ ਗਏ ਸੀ ਤੇ ਹੁਣ ਅਮਰੀਕਾ ਦੀ ਨਾਗਰਿਕ ਹੈ। ਮੋਦੀ ਦੀ ਗੈਰਹਾਜ਼ਰੀ ਨੇ ਸਭ ਤੋਂ ਵੱਧ ਧਿਆਨ ਖਿੱਚਿਆ ਹੈ। 2014 ਵਿੱਚ ਸੱਤਾ ਵਿੱਚ ਆਉਣ ਦੇ ਬਾਅਦ ਤੋਂ ਡਿਜੀਟਲ ਇੰਡੀਆ, ਮੇਕ ਇਨ ਇੰਡੀਆ ਤੇ ਵਿਦੇਸ਼ ਨੀਤੀ ਵਿੱਚ ਸਰਗਰਮੀ ਨੇ ਮੋਦੀ ਨੂੰ ਸਭ ਤੋਂ ਪਹਿਲਾਂ ਟਾਈਮ ਦੀ ਸੂਚੀ ਵਿੱਚ ਥਾਂ ਦਿਵਾਈ ਸੀ। ਹਾਲਾਂਕਿ ਟਾਈਮ ਨੇ 2020 ਤੇ 2021 ਵਿੱਚ ਹਿੰਦੂ ਰਾਸ਼ਟਰਵਾਦ ਨੂੰ ਬੜ੍ਹਾਵਾ ਦੇਣ, ਘੱਟ ਗਿਣਤੀਆਂ ’ਤੇ ਹਮਲਿਆਂ ਤੇ ਪ੍ਰੈੱਸ ਦੀ ਅਜ਼ਾਦੀ ’ਤੇ ਨਕੇਲ ਲਈ ਮੋਦੀ ਦੀ ਤਿੱਖੀ ਨੁਕਤਾਚੀਨੀ ਵੀ ਕੀਤੀ ਸੀ। ਉਸ ਨੇ ਇਕ ਕਵਰ ਪੇਜ ’ਤੇ ਮੋਦੀ ਦੀ ਤਸਵੀਰ ਲਾ ਕੇ ਉਨ੍ਹਾ ਨੂੰ ਚੀਫ ਡਿਵਾਈਡਰ ਯਾਨਿ ਦੇਸ਼ ਤੋੜਨ ਵਾਲਾ ਮੁਖੀਆ ਤੱਕ ਲਿਖ ਦਿੱਤਾ ਸੀ।

‘ਟਾਈਮ’ ਦੀ ਸੂਚੀ ’ਚ ਵਿਸ਼ਵ ਗੁਰੂ ਨਦਾਰਦ Read More »