April 18, 2025

ਪਿੰਡ ਬੂਟਾ ਸਿੰਘ ਵਾਲਾ ‘ਚ ਪਰਵਾਸੀ ਮਜ਼ਦੂਰਾਂ ਨੂੰ 30 ਤਰੀਕ ਤੱਕ ਪਿੰਡ ਖਾਲੀ ਕਰਨ ਦੇ ਹੁਕਮ

ਮੋਹਾਲੀ, 18 ਅਪ੍ਰੈਲ – ਪੰਜਾਬ ਦੇ ਇੱਕ ਪਿੰਡ ਵਿੱਚ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ, ਜਿਸ ਤੋਂ ਬਾਅਦ ਲੋਕਾਂ ਵਿਚਾਲੇ ਹੰਗਾਮਾ ਮੱਚ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਨਾਲ ਲੱਗਦੇ ਰਾਜਪੁਰਾ-ਬਨੂੜ ਦੇ ਪਿੰਡ ਬੂਟਾ ਸਿੰਘ ਵਾਲਾ ਨੇ ਇੱਕ ਨਵਾਂ ਹੁਕਮ ਜਾਰੀ ਕੀਤਾ ਹੈ। ਇਸ ਪਿੰਡ ਦੀ ਪੰਚਾਇਤ ਨੇ ਇੱਕ ਮਤਾ ਪਾਸ ਕੀਤਾ ਹੈ, ਜਿਸ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਪ੍ਰਵਾਸੀ ਮਜ਼ਦੂਰ ਪਿੰਡ ਵਿੱਚ ਨਹੀਂ ਰਹਿਣਗੇ। ਪੰਚਾਇਤ ਨੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਜਲਦੀ ਤੋਂ ਜਲਦੀ ਪਿੰਡ ਛੱਡਣ ਦੇ ਨਿਰਦੇਸ਼ ਦਿੱਤੇ ਹਨ। ਪਿੰਡ ਦੀ ਪੰਚਾਇਤ ਦੇ ਨਵੇਂ ਹੁਕਮਾਂ ਅਨੁਸਾਰ, ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ 30 ਅਪ੍ਰੈਲ ਤੱਕ ਪਿੰਡ ਛੱਡਣਾ ਪਵੇਗਾ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਉਹ ਰਾਤ 10 ਵਜੇ ਤੋਂ ਬਾਅਦ ਘੁੰਮਦੇ ਦਿਖਾਈ ਦਿੱਤੇ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਪਿੰਡ ਬੂਟਾ ਸਿੰਘ ਦੀ ਪੰਚਾਇਤ ਨੇ ਇਹ ਫੈਸਲਾ ਪਿੰਡ ਦੀਆਂ ਮਾਵਾਂ-ਭੈਣਾਂ ਦੀ ਸੁਰੱਖਿਆ ਅਤੇ ਪਿੰਡ ਵਿੱਚ ਕਾਨੂੰਨ ਵਿਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਹੈ।

ਪਿੰਡ ਬੂਟਾ ਸਿੰਘ ਵਾਲਾ ‘ਚ ਪਰਵਾਸੀ ਮਜ਼ਦੂਰਾਂ ਨੂੰ 30 ਤਰੀਕ ਤੱਕ ਪਿੰਡ ਖਾਲੀ ਕਰਨ ਦੇ ਹੁਕਮ Read More »

ਫਲੋਰੀਡਾ ਯੂਨੀਵਰਸਿਟੀ ਕੈਂਪਸ ‘ਚ ਹੋਈ ਭਿਆਨਕ ਗੋਲੀਬਾਰੀ

ਫਲੋਰੀਡਾ, 18 ਅਪ੍ਰੈਲ – ਵੀਰਵਾਰ ਨੂੰ ਅਮਰੀਕਾ ਦੇ ਟੈਲਾਹਾਸੀ ਵਿੱਚ ਫਲੋਰੀਡਾ ਸਟੇਟ ਯੂਨੀਵਰਸਿਟੀ (FSU) ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ। ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪੰਜ ਲੋਕ ਜ਼ਖਮੀ ਹੋਏ ਹਨ। ਸਾਰਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕੁਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਯੂਨੀਵਰਸਿਟੀ ਕੈਂਪਸ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਦੇ ਨੇੜੇ ਵਾਪਰੀ। ਟੈਲਾਹਾਸੀ ਪੁਲਿਸ ਮੁਖੀ ਲਾਰੈਂਸ ਰੇਵੇਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮੁਲਜ਼ਮ ਦੀ ਪਛਾਣ 20 ਸਾਲਾ ਫੀਨਿਕਸ ਇਕਨਰ ਵਜੋਂ ਹੋਈ ਹੈ, ਜਿਸਨੂੰ ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਮਾਰ ਦਿੱਤਾ। ਪੁਲਿਸ ਮੁਖੀ ਨੇ ਕਿਹਾ ਕਿ ਮੁਲਜ਼ਮ ਕੋਲ ਉਸਦੀ ਮਾਂ ਦਾ ਹਥਿਆਰ ਸੀ। ਉਸ ਵਿਅਕਤੀ ਤੋਂ ਇੱਕ ਪਿਸਤੌਲ ਬਰਾਮਦ ਕੀਤੀ ਗਈ। 20 ਸਾਲਾ ਸ਼ੱਕੀ ਲਿਓਨ ਕਾਉਂਟੀ ਦੇ ਇੱਕ ਪੁਲਿਸ ਅਧਿਕਾਰੀ ਦਾ ਪੁੱਤਰ ਹੈ। ਉਨ੍ਹਾਂ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਸੀਂ ਅੱਜ ਸਾਡੇ ਕੈਂਪਸ ਵਿੱਚ ਹੋਈ ਹਿੰਸਾ ਤੋਂ ਪੂਰੀ ਤਰ੍ਹਾਂ ਦੁਖੀ ਹਾਂ। ਇਸ ਘਟਨਾ ਤੋਂ ਬਾਅਦ, ਯੂਨੀਵਰਸਿਟੀ ਨੇ ਸ਼ੁੱਕਰਵਾਰ ਤੱਕ ਸਾਰੀਆਂ ਕਲਾਸਾਂ, ਸਮਾਗਮਾਂ ਅਤੇ ਕਾਰੋਬਾਰੀ ਕਾਰਵਾਈਆਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਜ਼ਰੂਰੀ ਕਰਮਚਾਰੀਆਂ ਨੂੰ ਆਪਣੇ ਸੁਪਰਵਾਈਜ਼ਰਾਂ ਨਾਲ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ, ਟੈਲਾਹਾਸੀ ਵਿੱਚ ਹੋਣ ਵਾਲੇ ਸਾਰੇ ਐਥਲੈਟਿਕ ਪ੍ਰੋਗਰਾਮਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੇਵਿਟ ਨੇ ਕਿਹਾ ਕਿ ਪ੍ਰਸ਼ਾਸਨ ਸਥਿਤੀ ਦੀ ਸਰਗਰਮੀ ਨਾਲ ਨਿਗਰਾਨੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਇਸ ਘਟਨਾ ‘ਤੇ ਸੋਗ ਪ੍ਰਗਟ ਕਰਦੇ ਹੋਏ ਟਰੰਪ ਨੇ ਕਿਹਾ, ਮੈਨੂੰ ਫਲੋਰੀਡਾ ਸਟੇਟ ਯੂਨੀਵਰਸਿਟੀ, ਟੈਲਾਹਾਸੀ ਵਿੱਚ ਸਰਗਰਮ ਗੋਲੀਬਾਰੀ ਬਾਰੇ ਜਾਣਕਾਰੀ ਮਿਲੀ ਹੈ।” ਮੈਨੂੰ ਲੱਗਦਾ ਹੈ ਕਿ ਇਹ ਇੱਕ ਸਰਗਰਮ ਨਿਸ਼ਾਨੇਬਾਜ਼ ਹੈ, ਸਾਨੂੰ ਪੂਰੀ ਤਰ੍ਹਾਂ ਪਤਾ ਹੈ ਕਿ ਅਸੀਂ ਇਸ ਸਮੇਂ ਕਿੱਥੇ ਹਾਂ।

ਫਲੋਰੀਡਾ ਯੂਨੀਵਰਸਿਟੀ ਕੈਂਪਸ ‘ਚ ਹੋਈ ਭਿਆਨਕ ਗੋਲੀਬਾਰੀ Read More »

ਮੁਲਾਜਮ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਦੀ ਫੂਕੀ ਗਈ ਅਰਥੀ

*ਪੰਜਾਬ ਸਰਕਾਰ ਨੇ ਸਾਂਝਾ ਫਰੰਟ ਨੂੰ 15 ਅਪ੍ਰੈਲ ਦਾ ਗਲਬਾਤ ਲਈ ਸਮਾਂ ਦੇਕੇ ਕੀਤਾ ਧੋਖਾ ਮੋਗਾ, 18 ਅਪ੍ਰੈਲ (ਏ.ਡੀ.ਪੀ ਨਿਊਜ਼) –  ਪੰਜਾਬ ਸਰਕਾਰ ਵੱਲੋਂ ਬਣਾਈ ਕੈਬਨਿਟ ਸਬ ਕਮੇਟੀ ਨੇ ਸਾਂਝਾ ਫਰੰਟ ਨਾਲ ਮੀਟਿੰਗ ਲਈ 15 ਅਪ੍ਰੈਲ ਦਾ ਸਮਾਂ ਦਿੱਤਾ ਸੀ ਪਰ ਜਦੋੰ ਮੁਲਾਜਮ ਪੈਨਸ਼ਨਰ ਸਾਂਝਾ ਫਰੰਟ ਦੇ ਆਗੂ ਗੱਡੀਆਂ ਬੱਸਾਂ ਤੇ ਸਵਾਰ ਹੋ ਕੇ ਗੱਲਬਾਤ ਲਈ ਚੰਡੀਗੜ੍ਹ ਪਹੁੰਚੇ ਤਾਂ ਉੱਥੇ ਹਾਜ਼ਰ ਅਧਿਕਾਰੀਆਂ ਨੇ ਜਵਾਬ ਦੇ ਦਿੱਤਾ ਕਿ ਮੀਟਿੰਗ ਸਬੰਧੀ ਸਾਡੇ ਸ਼ਡਿਊਲ ਵਿੱਚ ਦਰਜ ਨਹੀਂ ਹੈ। ਸਬ ਕਮੇਟੀ ਨਾਲ ਮੀਟਿੰਗ ਨਾ ਹੋਣ ਕਰਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਆਪਣੇ ਰੁਝੇਵੇਂ ਛੱਡ ਕੇ ਸੈਂਕੜੇ ਮੀਲ ਦਾ ਸਫ਼ਰ ਅਤੇ ਹਜਾਰਾਂ ਰੁਪਏ ਖਰਚ ਕਰਕੇ ਚੰਡੀਗੜ੍ਹ ਪਹੁੰਚੇ ਹਾਂ ਪਰ ਸਰਕਾਰ ਨੇ ਸਮਾਂ ਦੇ ਕੇ ਧੋਖਾ ਕੀਤਾ। ਆਗੂਆਂ ਵਿਚ ਪੰਜਾਬ ਸਰਕਾਰ ਦੇ ਹੱਠੀ ਰਵਈਏ ਕਾਰਨ ਗੁੱਸਾ ਅਤੇ ਰੋਹ ਜਾਗਣਾ ਕੁਦਰਤੀ ਸੀ। ਉਹਨਾਂ ਸਾਰੇ ਪਹੁੰਚੇ ਕਨਵੀਨਰਾਂ ਨਾਲ ਮੀਟਿੰਗ ਕਰਨ ਉਪਰੰਤ ਸਾਰੇ ਪੰਜਾਬ ਵਿੱਚ 22 ਅਪ੍ਰੈਲ ਤੱਕ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜ ਕੇ ਆਪਣੀਆਂ ਹੱਕੀ ਅਤੇ ਸੰਵਿਧਾਨਕ ਮੰਗਾਂ ਦੀ ਪ੍ਰਾਪਤੀ ਲਈ ਆਵਾਜ਼ ਬੁਲੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ। ਜਿਸ ਦੀ ਰੋਸ਼ਨੀ ਵਿੱਚ ਅੱਜ ਮੋਗਾ ਦੇ ਮੇਨ ਸੂਬੇਦਾਰ ਜੋਗਿੰਦਰ ਸਿੰਘ ਚੌਕ ਵਿੱਚ ਸਾਂਝੇ ਫਰੰਟ ਦੀਆਂ ਸਮੂਹ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਆਪਣੇ ਗੁੱਸਾ ਅਤੇ ਰੋਹ ਪਰਗਟਾਵਾ ਕੀਤਾ। ਅੱਜ ਦੇ ਅਰਥੀ ਫੂਕ ਮੁਜ਼ਾਹਰੇ ਵਿੱਚ ਸਾਂਝਾ ਫਰੰਟ ਆਗੂਆ ਸੁਖਦੇਵ ਸਿੰਘ ਰਾਊਕੇ , ਪ੍ਰੇਮ ਕੁਮਾਰ , ਬਿੱਕਰ ਸਿੰਘ ਮਾਛੀਕੇ , ਰਛਪਾਲ ਸਿੰਘ ਸੰਧੂ , ਸੁਖਦੇਵ ਸਿੰਘ ਖੋਸਾ , ਜਸਪਤ ਰਾਏ , ਅਮਰੀਕ ਸਿੰਘ ਮਸੀਤਾਂ , ਗੁਰਮੇਲ ਸਿੰਘ ਨਾਹਰ , ਗੁਰਜੰਟ ਸਿੰਘ ਕੋਕਰੀ , ਭੁਪਿੰਦਰ ਸਿੰਘ ਸੇਖੋਂ , ਰਾਜਿੰਦਰ ਸਿੰਘ ਰਿਆੜ , ਕੁਲਵੀਰ ਸਿੰਘ ਢਿੱਲੋਂ , ਕੁੱਸਾ ਸਤਯਮ ਪ੍ਰਕਾਸ਼ ,ਚਮਕੌਰ ਸਿੰਘ ਸਰਾਂ , ਦਰਸ਼ਨ ਲਾਲ , ਜੁਗਿੰਦਰ ਸਿੰਘ ਰਣਸੀਂਹ ਅਤੇ ਸੁਰਿੰਦਰ ਰਾਮ ਕੁੱਸਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜਮਾਂ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਕੋਈ ਢੁੱਜਵਾਂ ਫੈਸਲਾ ਨਾ ਕੀਤਾ ਤਾਂ ਸਾਂਝਾ ਫਰੰਟ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਆਗੂਆਂ ਨੇ ਲੁਧਿਆਣਾ ਜਿਮਨੀ ਚੋਣ ਸਮੇਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਖ਼ਿਲਾਫ਼ ਸ਼ਹਿਰ ਦੀ ਗਲੀ ਗਲੀ ਵਿੱਚ ਵਿਸ਼ਾਲ ਝੰਡਾ ਮਾਰਚ ਕਰਕੇ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਨਾਕਾਮੀਆਂ ਦਾ ਚਿੱਠਾ ਜੱਗ ਜਾਹਰ ਕੀਤਾ ਜਾਵੇਗਾ । ਅੱਜ ਦੇ ਪੁਤਲਾ ਫੂਕ ਪ੍ਰੋਗਰਾਮ ਵਿੱਚ ਕੇਵਲ ਸਿੰਘ , ਸੁਰਿੰਦਰ ਸਿੰਘ , ਮਲਕੀਤ ਸਿੰਘ ਬੌਡੇ , ਠਾਣਾ ਸਿੰਘ , ਬੂਟਾ ਸਿੰਘ ਭੱਟੀ , ਚਰਨ ਸਿੰਘ ਡਰਾਈਵਰ , ਸੁਰਜਾ ਰਾਮ , ਪਿਆਰਾ ਸਿੰਘ , ਬਖਸ਼ੀਸ਼ ਸਿੰਘ , ਜਸਪਾਲ ਸਿੰਘ , ਨਾਇਬ ਸਿੰਘ , ਬਲੌਰ ਸਿੰਘ ਘਾਲੀ , ਜਾਗੀਰ ਸਿੰਘ ਖੋਖਰ , ਸੁਖਪਾਲ ਜੀਤ ਸਿੰਘ ਜੋਰਾ ਵਰ ਸਿੰਘ , ਪੋਹਲਾ ਸਿੰਘ ਬਰਾੜ ਅਤੇ ਗਿਆਨ ਸਿੰਘ ਸੇਵਾ ਮੁਕਤ ਡੀ.ਪੀ. ਆਰ ਓ ਸਮੇਤ ਬਹੁਤ ਸਾਰੇ ਆਗੂਆਂ ਨੇ ਇਕੱਠੇ ਹੋਕੇ ਸਰਕਾਰ ਵਿਰੁੱਧ ਨਾਹਰੇਬਾਜੀ ਕੀਤੀ ।

ਮੁਲਾਜਮ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਦੀ ਫੂਕੀ ਗਈ ਅਰਥੀ Read More »

ਪਰਲਜ਼ ਗਰੁੱਪ ਬਾਰੇ ਵੱਡਾ ਫ਼ੈਸਲਾ

ਪਰਲਜ਼ ਗਰੁੱਪ ਦੀਆਂ ਜਾਇਦਾਦਾਂ ਦੀ ਨਿਲਾਮੀ ਤੇ ਇਸ ਤੋਂ ਇਕੱਠੇ ਹੋਏ ਪੈਸੇ ਨਿਵੇਸ਼ਕਾਂ ਨੂੰ ਮੋੜਨ ਦੀ ਪ੍ਰਕਿਰਿਆ ਇਕ ਵਾਰ ਫਿਰ ਸ਼ੁਰੂ ਹੋ ਰਹੀ ਹੈ। ਲੱਖਾਂ ਨਿਵੇਸ਼ਕਾਂ ਨੂੰ ਉਨ੍ਹਾਂ ਦੇ 69 ਹਜ਼ਾਰ ਕਰੋੜ ਰੁਪਏ ਦੇ ਘਪਲੇ ਦੇ ਪੈਸੇ ਮੁੜਨ ਦੀ ਆਸ ਵੀ ਜਾਗ ਪਈ ਹੈ। ਦਰਅਸਲ, ਗਰੁੱਪ ਦੀਆਂ 11 ਪ੍ਰਾਪਰਟੀਆਂ ਦੀ 21 ਅਪ੍ਰੈਲ ਨੂੰ ਨਿਲਾਮੀ ਕੀਤੀ ਜਾ ਰਹੀ ਹੈ। ਜ਼ਿਆਦਾਤਰ ਵਿਵਾਦਤ ਜਾਇਦਾਦਾਂ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਹਨ। ਇਹ ਵੀ ਚੇਤੇ ਰਹੇ ਕਿ ਸੁਪਰੀਮ ਕੋਰਟ ਨੇ ਲੋਕਾਂ ਦਾ ਪੈਸਾ ਮੋੜਨ ਤੇ ਗਰੁੱਪ ਦੀਆਂ ਜਾਇਦਾਦਾਂ ਦੀ ਨਿਸ਼ਾਨਦੇਹੀ ਕਰਨ ਕਰਕੇ ਇਨ੍ਹਾਂ ਨੂੰ ਵੇਚਣ ਲਈ ਲੋਢਾ ਕਮੇਟੀ ਬਣਾਈ ਸੀ। ਕਮੇਟੀ ਵੱਲੋਂ ਸਾਰੇ ਕਾਰਜ ਪੂਰੇ ਕਰ ਲਏ ਗਏ ਹਨ। ਪਿਛਲੇ ਸਾਲ ਪਰਲਜ਼ ਗਰੁੱਪ ਦੇ ਐੱਮਡੀ ਨਿਰਮਲ ਸਿੰਘ ਭੰਗੂ ਦੀ ਮੌਤ ਹੋ ਗਈ ਸੀ। ਆਮ ਆਦਮੀ ਪਾਰਟੀ ਨੇ ਸਾਲ 2022 ’ਚ ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਸਰਕਾਰ ਬਣਨ ’ਤੇ ਲੋਕਾਂ ਨੂੰ ਉਨ੍ਹਾਂ ਦਾ ਪੈਸਾ ਵਾਪਸ ਕਰਾਉਣ ਦਾ ਵਾਅਦਾ ਕੀਤਾ ਸੀ। ਇਸ ਘੁਟਾਲੇ ਦੀ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਲੋਕਾਂ ਦੇ ਪੈਸੇ ਤੋਂ ਬਣਾਈਆਂ ਜਾਇਦਾਦਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਵੇਚ ਦਿੱਤਾ ਗਿਆ ਸੀ। ਇਹ ਜਾਇਦਾਦਾਂ 1200 ਕਰੋੜ ਰੁਪਏ ਦੀ ਕੀਮਤ ਦੀਆਂ ਸਨ। ਪੰਜਾਬ ਪੁਲਿਸ ਨੇ 2020 ’ਚ ਐੱਫਆਈਆਰ ਦਰਜ ਕਰ ਕੇ ਐੱਮਡੀ ਭੰਗੂ ਦੇ ਪਰਿਵਾਰਕ ਮੈਂਬਰਾਂ ਸਣੇ 50 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਦਾ ਦਾਅਵਾ ਸੀ ਕੀ ਮੋਹਾਲੀ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਮੁੰਬਈ ਤੇ ਭਾਰਤ ਸਣੇ ਹੋਰ ਥਾਵਾਂ ’ਤੇ ਪਰਲਜ਼ ਗਰੁੱਪ ਦੀਆਂ ਜਾਇਦਾਦਾਂ ਨੂੰ ਗੈ਼ਰ-ਕਾਨੂੰਨੀ ਢੰਗ ਨਾਲ ਵੇਚਿਆ ਗਿਆ ਸੀ। ਇਸ ਘੁਟਾਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੇਸ਼ ਭਰ ’ਚ ਲਗਪਗ 5.5 ਕਰੋੜ ਨਿਵੇਸ਼ਕਾਂ ਨਾਲ ਇਸ ਗਰੁੱਪ ਨੇ 2014 ’ਚ ਵੱਖ-ਵੱਖ ਪੋਂਜ਼ੀ ਸਕੀਮਾਂ ਤਹਿਤ 45,000 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਕੀਤੀ ਸੀ। ਇਹ ਗਰੁੱਪ ਅਕਾਲੀ ਦਲ ਦੀ ਸਰਕਾਰ ਵੇਲੇ ਕਰਵਾਏ ਜਾਂਦੇ ਵਿਸ਼ਵ ਕਬੱਡੀ ਕੱਪ ਦਾ ਮੁੱਖ ਸਪਾਂਸਰ ਹੁੰਦਾ ਸੀ। ਪੰਜਾਬ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਿਸ ਰਾਹੀਂ ਲੋਕਾਂ ਨੂੰ ਵੱਡੇ ਨਿਵੇਸ਼ ਦਾ ਲਾਲਚ ਦੇ ਕੇ ਘਪਲੇ ਕੀਤੇ ਗਏ ਹੋਣ। ਸੋਸ਼ਲ ਮੀਡੀਆ ’ਤੇ ਇਸ ਤੋਂ ਇਲਾਵਾ ਹੋਰ ਵੀ ਕਈ ਸਾਈਟਾਂ ਹਨ ਜਿਨ੍ਹਾਂ ’ਚ ਡਾਲਰ ਦੇ ਰੂਪ ’ਚ ਪੈਸੇ ਲਗਾ ਕੇ ਰੁਪਏ ਨੂੰ ਕਈ ਗੁਣਾ ਕਰਨ ਦਾ ਸਬਜ਼ਬਾਗ ਦਿਖਾਇਆ ਜਾਂਦਾ ਹੈ। ਪਿਛਲੇ ਦਿਨੀਂ ਕਈ ਲੋਕਾਂ ਦਾ ਇਨ੍ਹਾਂ ਕੰਪਨੀਆਂ ਨੇ ਪੈਸਾ ਲੁੱਟਿਆ ਵੀ ਹੈ। ਸਾਲ 2019 ’ਚ ਮਾਨਸਾ ਜ਼ਿਲੇ ’ਚ ਵੀ ਲਗਪਗ 100 ਲੋਕਾਂ ਤੋਂ ਨਿਵੇਸ਼ ਦੇ ਨਾਂ ’ਤੇ ਕਰੋੜਾਂ ਰੁਪਏ ਠੱਗੇ ਗਏ ਸਨ। ਇਸ ’ਚ ਕੰਪਨੀ ਦੇ ਮਾਲਕ ਨੇ ਸੱਤ ਮਹੀਨਿਆਂ ’ਚ ਡੇਢ ਗੁਣਾ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ। ਸੂਬੇ ਦੇ ਕਈ ਜ਼ਿਲ੍ਹਿਆਂ ਦੇ ਲੋਕਾਂ ਨੇ ਪੈਸਾ ਵੀ ਲਗਾਇਆ ਪਰ ਕੰਪਨੀ ਦਾ ਮਾਲਕ ਕੁਝ ਦਿਨਾਂ ਬਾਅਦ ਰਫੂਚੱਕਰ ਹੋ ਗਿਆ। ਆਨਲਾਈਨ ਤਰੀਕੇ ਨਾਲ ਸ਼ੇਅਰ ਬਾਜ਼ਾਰ ’ਚ ਪੈਸਾ ਲਗਾ ਕੇ ਦੁੱਗਣੀ ਕਮਾਈ ਕਰਨ ਦੇ ਮਾਮਲੇ ਆਮ ਹਨ ਤੇ ਲੋਕ ਪੈਸਾ ਲਾ ਕੇ ਵੱਡੀਆਂ ਠੱਗੀਆਂ ਦੇ ਸ਼ਿਕਾਰ ਵੀ ਹੋ ਰਹੇ ਹਨ। ਕਾਫ਼ੀ ਮਾਮਲੇ ਲੋਕਾਂ ਦੀ ਅਗਿਆਨਤਾ ਕਾਰਨ ਵਾਪਰ ਰਹੇ ਹਨ।

ਪਰਲਜ਼ ਗਰੁੱਪ ਬਾਰੇ ਵੱਡਾ ਫ਼ੈਸਲਾ Read More »

ਚੀਨ ਦੀਆਂ ਚਾਲਾਂ ਪ੍ਰਤੀ ਅਵੇਸਲਾਪਣ ਕਿਉਂ?

ਚੀਨੀ ਮਾਲ ਜਿੰਨੀ ਤੇਜ਼ੀ ਨਾਲ ਭਾਰਤ ਆ ਰਿਹਾ ਹੈ, ਉਸ ਤੋਂ ਭਾਰਤ ਸਰਕਾਰ ਨੂੰ ਫ਼ਿਕਰਮੰਦ ਹੋਣਾ ਚਾਹੀਦਾ ਹੈ। ਪਰ ਅਜਿਹੀ ਕੋਈ ਫ਼ਿਕਰਮੰਦੀ ਸਰਕਾਰੀ ਹਲਕਿਆਂ ਵਲੋਂ ਅਜੇ ਤਕ ਦਰਸਾਈ ਨਹੀਂ ਜਾ ਰਹੀ। ਇਹ ਸ਼ੁਭ ਸ਼ਗਨ ਨਹੀਂ। ਕੇਂਦਰੀ ਵਣਜ ਮੰਤਰਾਲੇ ਵਲੋਂ ਬੁੱਧਵਾਰ ਨੂੰ ਜਾਰੀ ਅੰਕੜੇ ਦਰਸਾਉਂਦੇ ਹਨ ਕਿ ਮਾਲੀ ਸਾਲ 2024-25 ਦੌਰਾਨ 113.45 ਅਰਬ ਡਾਲਰਾਂ ਦੀ ਮਾਲੀਅਤ ਦੀਆਂ ਚੀਨੀ ਵਸਤਾਂ ਭਾਰਤ ਵਿਚ ਪੁੱਜੀਆਂ ਜੋ ਕਿ ਦੁਵੱਲੇ ਵਪਾਰ ਵਿਚ ਇਕ ਰਿਕਾਰਡ ਹੈ। ਮਾਲੀ ਸਾਲ 2023-24 ਦੀ ਤੁਲਨਾ ਵਿਚ ਚੀਨੀ ਦਰਾਮਦਾਂ ਨੇ 11.5 ਫ਼ੀ ਸਦੀ ਦਾ ਸਾਲਾਨਾ ਵਾਧਾ ਦਰਜ ਕੀਤਾ। ਸਭ ਤੋਂ ਵੱਧ ਤੇਜ਼ੀ ਨਾਲ ਵਾਧਾ ਮਾਰਚ ਮਹੀਨੇ ਦੌਰਾਨ ਰਿਹਾ। ਉਦੋਂ ਇਸ ਦੀ ਦਰ 25 ਫ਼ੀ ਸਦੀ ਤਕ ਜਾ ਪਹੁੰਚੀ। ਜ਼ਾਹਿਰ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਚੀਨੀ ਉਤਪਾਦਾਂ ਦੀ ਅਮਰੀਕਾ ਵਿਚ ਆਮਦ ਉਪਰ ਲਾਏ ਬਹੁਤ ਉੱਚੇ ਮਹਿਸੂਲਾਂ (ਟੈਰਿਫ਼ਸ) ਕਾਰਨ ਚੀਨੀ ਉਤਪਾਦਕਾਂ ਨੇ ਅਪਣੇ ਉਤਪਾਦ ਭਾਰਤ ਤੇ ਹੋਰਨਾਂ ਮੁਲਕਾਂ ਵਿਚ ਡੰਪ ਕਰਨੇ ਵਾਜਬ ਸਮਝੇ। ਜਿਸ ਕਿਸਮ ਦਾ ਟਕਰਾਅ ਅਮਰੀਕਾ ਤੇ ਚੀਨ ਦਰਮਿਆਨ ਇਸ ਵੇਲੇ ਬਣਿਆ ਹੋਇਆ ਹੈ, ਉਸ ਦੇ ਮੱਦੇਨਜ਼ਰ ਚੀਨ ਵਲੋਂ ਅਪਣੇ ਉਤਪਾਦ ਭਾਰਤ, ਇੰਡੋਨੇਸ਼ੀਆ, ਬ੍ਰਾਜ਼ੀਲ ਆਦਿ ਵਰਗੀਆਂ ਵੱਡੀਆਂ ਮੰਡੀਆਂ ਵਿਚ ਲਗਾਤਾਰ ਡੰਪ ਕੀਤੇ ਜਾਣ ਦੀ ਸੰਭਾਵਨਾ ਟਾਲੀ ਨਹੀਂ ਜਾ ਸਕਦੀ। ਇਹ ਚਿੰਤਾਜਨਕ ਰੁਝਾਨ ਹੈ ਜਿਸ ਦਾ ਟਾਕਰਾ ਕੀਤਾ ਜਾਣਾ ਚਾਹੀਦਾ ਹੈ। ਵੱਧ ਚਿੰਤਾ ਵਾਲੀ ਗੱਲ ਇਹ ਹੈ ਕਿ ਜਿੱਥੇ ਚੀਨ ਤੋਂ ਭਾਰਤ ਵੱਲ ਦਰਾਮਦਾਂ ਤਾਂ ਲਗਾਤਾਰ ਤੇਜ਼ੀ ਫੜ ਰਹੀਆਂ ਹਨ, ਉੱਥੇ ਭਾਰਤ ਤੋਂ ਚੀਨ ਵਲ ਬਰਾਮਦਾਂ ਵਿਚ ਕਮੀ ਵਾਲਾ ਰੁਝਾਨ ਮਜ਼ਬੂਤੀ ਹਾਸਿਲ ਕਰਦਾ ਜਾ ਰਿਹਾ ਹੈ। ਮਸਲਨ, ਸਾਲ 2024-25 ਚੀਨ ਵਲ ਭਾਰਤੀ ਬਰਾਮਦਾਂ 14.25 ਅਰਬ ਡਾਲਰਾਂ ਦੀਆਂ ਰਹੀਆਂ। ਇਹ ਰਕਮ ਇਕ ਸਾਲ ਪਹਿਲਾਂ ਵਾਲੀ ਰਾਸ਼ੀ (17.7 ਅਰਬ ਡਾਲਰਾਂ) ਤੋਂ ਕਾਫ਼ੀ ਘੱਟ ਸੀ। ਦਰਅਸਲ, 2013-14 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਚੀਨ ਵਲ ਭਾਰਤੀ ਬਰਾਮਦਾਂ ਵਿਚ ਸਾਲਾਨਾ ਕਮੀ ਦੇਖਣ ਨੂੰ ਮਿਲੀ। ਇਸ ਤੋਂ ਉਲਟ ਭਾਰਤ ਤੋਂ ਅਮਰੀਕਾ ਨੂੰ ਵੱਖ-ਵੱਖ ਵਸਤਾਂ ਦੀਆਂ ਬਰਾਮਦਾਂ ਵਿਚ 11.52 ਫ਼ੀ ਸਦੀ ਦਾ ਇਜ਼ਾਫ਼ਾ ਰਿਕਾਰਡ ਕੀਤਾ ਗਿਆ ਅਤੇ ਮਾਰਚ ਮਹੀਨੇ ਦੌਰਾਨ ਤਾਂ ਇਜ਼ਾਫ਼ੇ ਦੀ ਦਰ 25 ਫ਼ੀ ਸਦੀ ਪਾਰ ਕਰ ਗਈ। ਜ਼ਾਹਿਰ ਹੈ ਕਿ ਵਿਦੇਸ਼ੀ ਵਸਤਾਂ ਉੱਤੇ ਮਹਿਸੂਲ ਦਰਾਂ (ਟੈਰਿਫ਼ਸ) ਵਿਚ ਭਰਵਾਂ ਇਜ਼ਾਫ਼ਾ ਕਰਨ ਦੀਆਂ ਧਮਕੀਆਂ ਦੇ ਮੱਦੇਨਜ਼ਰ ਅਮਰੀਕੀ ਕਾਰੋਬਾਰੀਆਂ ਨੇ ਭਾਰਤ ਤੇ ਹੋਰਨਾਂ ਮੁਲਕਾਂ ਪਾਸੋਂ ਵੱਡੀ ਮਿਕਦਾਰ ਵਿਚ ਵੱਖ ਵੱਖ ਉਤਪਾਦ ਫ਼ੌਰੀ ਤੌਰ ’ਤੇ ਮੰਗਵਾਉਣੇ ਤੇ ਸਟਾਕ ਕਰਨੇ ਵਾਜਬ ਸਮਝੇ। ਇਸੇ ਸਦਕਾ ਅਮਰੀਕਾ ਵਲ ਭਾਰਤੀ ਬਰਾਮਦਾਂ ਵਿਚ ਭਰਵਾਂ ਇਜ਼ਾਫ਼ਾ ਦੇਖਣ ਨੂੰ ਮਿਲਿਆ ਜਿਸ ਨੇ ਅਮਰੀਕਾ ਤੇ ਭਾਰਤ ਦਰਮਿਆਨ ਵਪਾਰਕ ਤਵਾਜ਼ਨ ਹੋਰ ਵਿਗਾੜ ਦਿਤਾ। ਫ਼ਿਲਹਾਲ ਇਹ ਤਵਾਜ਼ਨ ਪੂਰੀ ਤਰ੍ਹਾਂ ਭਾਰਤ ਦੇ ਪੱਖ ਵਿਚ ਹੈ ਭਾਵ ਇਸ ਵੇਲੇ ਭਾਰਤ, ਅਮਰੀਕਾ ਨੂੰ ਮਾਲ ਵੱਧ ਵੇਚ ਰਿਹਾ ਹੈ ਅਤੇ ਉਥੋਂ ਵੱਖ ਵੱਖ ਵਸਤਾਂ ਬਹੁਤ ਘੱਟ ਮੰਗਵਾ ਰਿਹਾ ਹੈ। ਇਹ ਤੱਥ ਅਮਰੀਕਾ ਦੀ ਭਾਰਤ ਪ੍ਰਤੀ ‘ਵਪਾਰਕ ਨਾਰਾਜ਼ਗੀ’ ਵਧਾ ਰਿਹਾ ਹੈ। ਦੂਜੇ ਪਾਸੇ, ਚੀਨ ਨਾਲ ਵਪਾਰਕ ਤਵਾਜ਼ਨ 9:1 ਦੇ ਚੀਨ-ਪੱਖੀ ਅਨੁਪਾਤ ਵਾਲਾ ਹੈ: ਭਾਵ ਭਾਰਤ, ਚੀਨ ਪਾਸੋਂ ਜਿੰਨੀ ਮਾਲੀਅਤ ਦਾ ਸਾਮਾਨ ਮੰਗਵਾਉਂਦਾ ਹੈ, ਉਸ ਦਾ ਮਹਿਜ਼ ਦਸਵਾਂ ਹਿੱਸਾ ਭਾਰਤੀ ਵਸਤਾਂ ਚੀਨ ਕੋਲ ਵੇਚਦਾ ਹੈ। ਇਸ ਸਥਿਤੀ ਨੂੰ ਭਾਰਤ ਲਈ ਸ਼ਰਮਨਾਕ ਮੰਨਿਆ ਜਾਣਾ ਚਾਹੀਦਾ ਹੈ, ਪਰ ਅਜੇ ਤਕ ਇਕ ਵੀ ਅਜਿਹਾ ਭਾਰਤੀ ਕਾਰੋਬਾਰੀ ਘਰਾਣਾ ਸਾਹਮਣੇ ਨਹੀਂ ਆਇਆ ਜੋ ਚੀਨ ਤੋਂ ਮਾਲ ਨਾ ਮੰਗਵਾਉਣ ਦਾ ਅਹਿਦ ਲਵੇ। ਦਰਅਸਲ, ਸਨਅਤੀ ਉਤਪਾਦਨਾਂ ਦੀਆਂ ਸਾਰੀਆਂ ਅੱਠ ਸ਼੍ਰੇਣੀਆਂ ਨਾਲ ਜੁੜੇ ਕਲ-ਪੁਰਜ਼ੇ ਭਾਰਤ ਵਿਚ ਹੀ ਤਿਆਰ ਕਰਵਾਉਣ ਦੀ ਥਾਂ ਚੀਨ ਤੋਂ ਮੰਗਵਾਏ ਜਾ ਰਹੇ ਹਨ। ਸਿਰਫ਼ ਇਸ ਕਰ ਕੇ ਕਿ ਉਥੋਂ ਖ਼ਰੀਦਣੇ ਸਸਤੇ ਪੈਂਦੇ ਹਨ। ਕਲ-ਪੁਰਜ਼ਿਆਂ ਤੋਂ ਇਲਾਵਾ ਪੂਰੇ ਦੇ ਪੂਰੇ ਉਤਪਾਦ ਵੀ ਚੀਨ ਤੋਂ ਆ ਰਹੇ ਹਨ ਹਾਲਾਂਕਿ ਉਨ੍ਹਾਂ ਦਾ ਨਿਰਮਾਣ ਤੇ ਉਤਪਾਦਨ ਕਰਨ ਵਾਲੀਆਂ ਇਕਾਈਆਂ ਭਾਰਤ ਵਿਚ ਪਹਿਲਾਂ ਹੀ ਮੌਜੂਦ ਹਨ। ਜ਼ਾਹਿਰ ਹੈ ਕਿ ਕਾਰੋਬਾਰੀ ਜਗਤ ਲਈ ਦੇਸ਼ਭਗਤੀ ਜਾਂ ਰਾਸ਼ਟਰੀ ਹਿੱਤਾਂ ਦਾ ਕੋਈ ਮਹੱਤਵ ਨਹੀਂ; ਉਨ੍ਹਾਂ ਲਈ ਮੁਨਾਫ਼ਾ ਹੀ ਭਗਵਾਨ ਹੈ। ਮੋਦੀ ਸਰਕਾਰ ਨੇ ਅਪਣੇ ਪਿਛਲੇ ਕਾਰਜਕਾਲ ਦੌਰਾਨ ‘ਆਤਮ-ਨਿਰਭਰ ਭਾਰਤ’ ਤੇ ‘ਮੇਕ ਇਨ ਇੰਡੀਆ’ ਯੋਜਨਾਵਾਂ ਰਾਹੀਂ ਨਿਰਮਾਣ ਤੇ ਉਤਪਾਦਨ ਖੇਤਰਾਂ ਨੂੰ ਹੁਲਾਰਾ ਦੇਣ ਦਾ ਯਤਨ ਕੀਤਾ ਸੀ। ਉਤਪਾਦਕਤਾ ਨਾਲ ਜੁੜੇ ਮਾਇਕ ਪ੍ਰੇਰਕਾਂ ਵਾਲੀ ਪੀ.ਐਲ.ਆਈ ਸਕੀਮ ਇਸੇ ਉੱਦਮ ਦਾ ਅਹਿਮ ਹਿੱਸਾ ਸੀ ਤੇ ਹੁਣ ਵੀ ਹੈ। ਪਰ ਹੁਣ ਇਹ ਤੱਥ ਸਾਹਮਣੇ ਆਇਆ ਹੈ ਕਿ ਇਸ ਯੋਜਨਾ ਦੇ ਬਹੁਤੇ ਲਾਭਪਾਤਰ ਵੀ ਅਪਣੀਆਂ ਯੂਨਿਟਾਂ ਰਾਹੀਂ ਖ਼ੁਦ ਨਿਰਮਾਣ ਕਰਨ ਦੀ ਬਜਾਏ ਚੀਨ ਤੋਂ ਹਿੱਸੇ-ਪੁਰਜ਼ਿਆਂ ਦੀਆਂ ਕਿੱਟਾਂ ਦਰਾਮਦ ਕਰ ਰਹੇ ਅਤੇ ਉਨ੍ਹਾਂ ਉੱਤੇ ‘ਮੇਡ ਇਨ ਇੰਡੀਆ’ ਦੇ ਠੱਪੇ ਲਾ ਕੇ ਵੇਚ ਰਹੇ ਹਨ।

ਚੀਨ ਦੀਆਂ ਚਾਲਾਂ ਪ੍ਰਤੀ ਅਵੇਸਲਾਪਣ ਕਿਉਂ? Read More »

ਸੀਸੀਪੀਏ ਵਲੋਂ IIT, JEE ਦੀ ਨਤੀਜੀਆਂ ਤੋਂ ਪਹਿਲਾਂ 100% ਸਫਲਤਾ ਦੀ ਗਰੰਟੀ ਦੇਣ ਵਾਲੀਆਂ ਕੋਚਿੰਗ ਸੰਸਥਾਵਾਂ ਨੂੰ ਚੇਤਾਵਨੀ

ਨਵੀਂ ਦਿੱਲੀ, 18 ਅਪ੍ਰੈਲ – ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ (ਸੀਸੀਪੀਏ) ਨੇ ਆਈਆਈਟੀ-ਜੇਈਈ ਦੇ ਨਤੀਜੇ ਆਉਣ ਤੋਂ ਪਹਿਲਾਂ ਸਫਲਤਾ ਦੀ ਗਾਰੰਟੀ ਦੇਣ ਵਾਲੇ ਪੂਰੇ ਦੇਸ਼ ਦੇ ਕੋਚਿੰਗ ਸੈਂਟਰਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ। ਅਜਿਹੇ ਸੰਸਥਾਨਾਂ ਨੂੰ ਸੀਸੀਪੀਏ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਉਮੀਦਵਾਰਾਂ ਨੂੰ ਚੋਣ ਦੀ ਗਾਰੰਟੀ ਅਤੇ ਉੱਚੇ ਰੈਂਕ ਦਾ ਸਬਜ਼ਬਾਗ ਨਾ ਦਿਖਾਉਣ। ਤਿੰਨ ਸਾਲਾਂ ’ਚ ਸੀਸੀਪੀਏ ਨੇ 49 ਸੰਸਥਾਨਾਂ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 24 ਕੋਚਿੰਗ ਸੈਂਟਰਾਂ ’ਤੇ 77.60 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਨਾਲ ਹੀ ਭੁਲੇਖਾਪਾਊ ਇਸ਼ਤਿਹਾਰਾਂ ਅਤੇ ਗਲਤ ਵਪਾਰ ਢੰਗਾਂ ਨੂੰ ਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ। ਖਪਤਕਾਰ ਅਧਿਕਾਰਾਂ ਦੀ ਰੱਖਿਆ ਨਾਲ ਜੁੜੀ ਇਸ ਅਥਾਰਿਟੀ ਨੇ ਕੋਚਿੰਗ ਸੰਸਥਾਨਾਂ ਲਈ 2024 ’ਚ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਹੁਣ ਉਨ੍ਹਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਸੀਸੀਪੀਏ ਨੇ ਕਿਹਾ ਹੈ ਕਿ ਕੋਚਿੰਗ ਸੈਂਟਰਾਂ ਨੂੰ ਯਕੀਨੀ ਕਰਨਾ ਚਾਹੀਦਾ ਕਿ ਉਨ੍ਹਾਂ ਦੇ ਇਸ਼ਤਿਹਾਰ ‘ਸਹੀ, ਸਪੱਸ਼ਟ ਅਤੇ ਭੁਲੇਖਾਪਾਊ ਦਾਅਵਿਆਂ ਤੋਂ ਮੁਕਤ’ ਹੋਣ। ਕਿਸੇ ਉਮੀਦਵਾਰ ਦੀ ਸਫਲਤਾ ਦਾ ਸਿਹਰਾ ਲੈਣ ਦੀ ਸਥਿਤੀ ’ਚ ਇਸ਼ਤਿਹਾਰ ’ਚ ਵਿਦਿਆਰਥੀਆਂ ਦੇ ਮੁੱਖ ਵੇਰਵੇ ਜਿਵੇਂ ਨਾਂ, ਰੈਂਕ, ਸਿਲੇਬਸ ਦੇ ਢੰਗ ਅਤੇ ਉਸ ਲਈ ਕੀਤੀ ਗਈ ਭੁਗਤਾਨ ਰਾਸ਼ੀ ਆਦਿ ਦਾ ਪਾਰਦਰਸ਼ੀ ਢੰਗ ਨਾਲ ਵੇਰਵਾ ਦੇਣਾ ਚਾਹੀਦਾ। ਅਥਾਰਿਟੀ ਨੇ ਝੂਠਾ ਦਾਅਵਾ ਕਰਨ ਵਾਲੇ ਕੋਚਿੰਗ ਸੈਂਟਰਾਂ ਨੂੰ ਸਪੱਸ਼ਟ ਤੌਰ ’ਤੇ ਚਿਤਾਵਨੀ ਦਿੰਦੇ ਹੋਏ ਜ਼ਰੂਰੀ ਕੀਤਾ ਹੈ ਕਿ ਜੇ ਕੋਈ ਕਮੀਆਂ ਹਨ ਤਾਂ ਉਨ੍ਹਾਂ ਨੂੰ ਵੀ ਮਹੱਤਵਪੂਰਨ ਸੂਚਨਾਵਾਂ ਵਾਂਗ ਹੀ ਵੱਡੇ ਅੱਖਰਾਂ ’ਚ ਪ੍ਰਮੁੱਖਤਾ ਨਾਲ ਛਾਪਿਆ ਜਾਵੇ।

ਸੀਸੀਪੀਏ ਵਲੋਂ IIT, JEE ਦੀ ਨਤੀਜੀਆਂ ਤੋਂ ਪਹਿਲਾਂ 100% ਸਫਲਤਾ ਦੀ ਗਰੰਟੀ ਦੇਣ ਵਾਲੀਆਂ ਕੋਚਿੰਗ ਸੰਸਥਾਵਾਂ ਨੂੰ ਚੇਤਾਵਨੀ Read More »

ਜੇਕਰ ਤੁਸੀਂ UPI ਦੀ ਕਰਦੇ ਹੋ ਵਰਤੋਂ ਤਾਂ ਹੋ ਜਾਓ ਸਾਵਧਾਨ ! ਕੱਟਿਆ ਜਾ ਸਕਦਾ ਹੈ ਟੈਕਸ

ਨਵੀਂ ਦਿੱਲੀ, 18 ਅਪ੍ਰੈਲ – ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਭਾਰਤ ਦੇ ਡਿਜੀਟਲ ਪਰਿਵਰਤਨ ਵਿੱਚ ਇੱਕ ਮਾਪਦੰਡ ਰਿਹਾ ਹੈ। ਇਸ ਤਕਨਾਲੋਜੀ ਰਾਹੀਂ, ਉਪਭੋਗਤਾ ਆਪਣੇ ਸਮਾਰਟਫੋਨ ਤੋਂ ਆਸਾਨੀ ਨਾਲ ਪੈਸੇ ਭੇਜ ਅਤੇ ਪ੍ਰਾਪਤ ਕਰ ਸਕਦੇ ਹਨ। UPI ਲੈਣ-ਦੇਣ ਇੱਕ ਤੁਰੰਤ ਹੱਲ ਪ੍ਰਦਾਨ ਕਰਦੇ ਹਨ, ਜੋ ਵਿੱਤ ਪ੍ਰਬੰਧਨ ਦਾ ਇੱਕ ਸੁਵਿਧਾਜਨਕ ਤਰੀਕਾ ਪੇਸ਼ ਕਰਦੇ ਹਨ। ਇਸ ਤੋਂ ਇਲਾਵਾ, ਲੋਕ ਨਕਦੀ ਜਾਂ ਕਾਰਡ ਰੱਖਣ ਦੀ ਜ਼ਰੂਰਤ ਨੂੰ ਘਟਾ ਸਕਦੇ ਹਨ। ਇਸ ਤੋਂ ਇਲਾਵਾ, UPI ਟੈਕਸਦਾਤਾਵਾਂ ਦੀ ਦੇਣਦਾਰੀ ਨੂੰ ਘਟਾਉਂਦਾ ਹੈ ਅਤੇ ਲੈਣ-ਦੇਣ ਲਈ ਇੱਕ ਤਰੀਕਾ ਪ੍ਰਦਾਨ ਕਰਦਾ ਹੈ ਜਿਸਨੂੰ ਟਰੈਕ ਕੀਤਾ ਜਾ ਸਕਦਾ ਹੈ। UPI ਨਕਦੀ ਲੈ ਕੇ ਜਾਣ ਦੀ ਜ਼ਰੂਰਤ ਨੂੰ ਵੀ ਘਟਾਉਂਦਾ ਹੈ ਅਤੇ ਸਰਕਾਰ ਦੇ ਟੈਕਸ ਮਾਲੀਏ ਨੂੰ ਵਧਾਉਂਦਾ ਹੈ। UPI ਲੈਣ-ਦੇਣ ਲਈ UPI ਐਪਸ ਅਤੇ ਡਿਜੀਟਲ ਵਾਲਿਟ ਦੀ ਵਰਤੋਂ ਨਾਲ ਜੁੜੇ ਕੋਈ ਲੁਕਵੇਂ ਖਰਚੇ ਜਾਂ ਵਾਧੂ ਖਰਚੇ ਨਹੀਂ ਹਨ, ਜੋ ਗਾਹਕਾਂ ਨੂੰ ਸਹੂਲਤ ਪ੍ਰਦਾਨ ਕਰਦੇ ਹਨ। UPI ਸੇਵਾਵਾਂ ਦੀ ਵਰਤੋਂ ਸ਼ੁਰੂ ਕਰਨ ਲਈ ਗਾਹਕਾਂ ਨੂੰ ਸਿਰਫ਼ ਇੱਕ ਪਿੰਨ ਜਾਂ ਇੱਕ ਵਿਲੱਖਣ ID ਦੀ ਲੋੜ ਹੁੰਦੀ ਹੈ। ਟੈਕਸ ਨਿਯਮ UPI ਵੀ ਆਮਦਨ ਕਰ ਕਾਨੂੰਨਾਂ ਦੇ ਦਾਇਰੇ ਵਿੱਚ ਆਉਂਦਾ ਹੈ ਅਤੇ ਵਿਭਾਗ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਹਨਾਂ ਲੈਣ-ਦੇਣ ਦੀ ਨਿਗਰਾਨੀ ਕਰਦਾ ਹੈ। UPI ਰਾਹੀਂ ਪ੍ਰਾਪਤ ਤੋਹਫ਼ੇ ਟੈਕਸਯੋਗ ਹੋ ਸਕਦੇ ਹਨ ਅਤੇ ਇੱਕ ਵਿੱਤੀ ਸਾਲ ਵਿੱਚ ਗੈਰ-ਰਿਸ਼ਤੇਦਾਰਾਂ ਤੋਂ 50,000 ਰੁਪਏ ਤੋਂ ਵੱਧ ਦੇ ਤੋਹਫ਼ਿਆਂ ‘ਤੇ ਹੋਰ ਸਰੋਤਾਂ ਤੋਂ ਆਮਦਨ ਵਜੋਂ ਟੈਕਸ ਲਗਾਇਆ ਜਾਂਦਾ ਹੈ। ਹਾਲਾਂਕਿ, ਰਿਸ਼ਤੇਦਾਰਾਂ ਤੋਂ ਪ੍ਰਾਪਤ ਤੋਹਫ਼ੇ ਟੈਕਸ-ਮੁਕਤ ਹਨ, ਭਾਵੇਂ ਰਕਮ ਕੋਈ ਵੀ ਹੋਵੇ। UPI ਰਾਹੀਂ ਮਾਲਕਾਂ ਤੋਂ ਪ੍ਰਤੀ ਸਾਲ 5,000 ਰੁਪਏ ਤੋਂ ਵੱਧ ਦੇ ਤੋਹਫ਼ੇ ਜਾਂ ਵਾਊਚਰ ਟੈਕਸਯੋਗ ਹਨ। ਇਹਨਾਂ ਨੂੰ ਵਿਅਕਤੀ ਦੀ ਤਨਖਾਹ ਆਮਦਨ ਵਿੱਚ ਜੋੜਿਆ ਜਾਂਦਾ ਹੈ, ਜੋ ਕਿ ਲਾਗੂ ਟੈਕਸਾਂ ਦੇ ਅਧੀਨ ਹੈ। ਇਸ ਤੋਂ ਇਲਾਵਾ, ਆਮਦਨ ਕਰ ਵਿਭਾਗ UPI ਤੋਂ ਪ੍ਰਾਪਤ ਕੈਸ਼ਬੈਕ ਪੇਸ਼ਕਸ਼ ਨੂੰ ਤੋਹਫ਼ੇ ਵਜੋਂ ਮੰਨਦਾ ਹੈ। ਜੇਕਰ ਇੱਕ ਵਿੱਤੀ ਸਾਲ ਵਿੱਚ ਕੈਸ਼ਬੈਕ ਦੀ ਕੁੱਲ ਰਕਮ 50,000 ਰੁਪਏ ਤੋਂ ਵੱਧ ਜਾਂਦੀ ਹੈ, ਤਾਂ ਇਹ ਟੈਕਸਯੋਗ ਬਣ ਜਾਂਦੀ ਹੈ। ਇਸ ਤੋਂ ਇਲਾਵਾ, UPI ਤੋਂ ਇਨਾਮ ਜਾਂ ਪ੍ਰੋਤਸਾਹਨ ਵਜੋਂ ਕਾਰੋਬਾਰ ਨੂੰ ਮਿਲਣ ਵਾਲਾ ਕੋਈ ਵੀ ਪੈਸਾ ਟੈਕਸਯੋਗ ਆਮਦਨ ਦਾ ਹਿੱਸਾ ਹੁੰਦਾ ਹੈ। 1 ਲੱਖ ਰੁਪਏ ਤੋਂ ਵੱਧ ਦੇ UPI ਲੈਣ-ਦੇਣ ਦੀ ਜਾਂਚ ਕੀਤੀ ਜਾ ਸਕਦੀ ਹੈ ਅਤੇ ਜੇਕਰ ਆਮਦਨ ਮੰਨਿਆ ਜਾਂਦਾ ਹੈ, ਤਾਂ ਟੈਕਸ ਲਗਾਇਆ ਜਾ ਸਕਦਾ ਹੈ। ਹਾਲਾਂਕਿ, ਆਈਪੀਓ, ਬੀਮਾ ਭੁਗਤਾਨ ਜਾਂ ਟੈਕਸ ਭੁਗਤਾਨ ਦੇ ਹੱਕ ਵਿੱਚ ਕੀਤੇ ਗਏ ਲੈਣ-ਦੇਣ ਲਈ 5 ਲੱਖ ਰੁਪਏ ਦੀ ਛੋਟ ਸੀਮਾ ਵੱਧ ਹੈ। ਹਾਲਾਂਕਿ ਕਰਜ਼ੇ ਦੀ ਅਦਾਇਗੀ ਜਾਂ ਅਦਾਇਗੀ ਵਜੋਂ ਪ੍ਰਾਪਤ ਹੋਇਆ ਪੈਸਾ ਟੈਕਸਯੋਗ ਨਹੀਂ ਹੈ, ਪਰ ਕਰਜ਼ੇ ‘ਤੇ ਪ੍ਰਾਪਤ ਹੋਇਆ ਵਿਆਜ ਆਮਦਨ ਵਜੋਂ ਟੈਕਸਯੋਗ ਹੈ।

ਜੇਕਰ ਤੁਸੀਂ UPI ਦੀ ਕਰਦੇ ਹੋ ਵਰਤੋਂ ਤਾਂ ਹੋ ਜਾਓ ਸਾਵਧਾਨ ! ਕੱਟਿਆ ਜਾ ਸਕਦਾ ਹੈ ਟੈਕਸ Read More »

RBI ਨੇ ਕਲਰ ਮਰਚੈਂਟਸ ਕੋ-ਆਪਰੇਟਿਵ ਬੈਂਕ ਦਾ ਲਾਇਸੈਂਸ ਕੀਤਾ ਰੱਦ

ਨਵੀਂ ਦਿੱਲੀ, 18 ਅਪ੍ਰੈਲ – ਭਾਰਤੀ ਰਿਜ਼ਰਵ ਬੈਂਕ (RBI) ਨੇ ਇਕ ਵੱਡਾ ਕਦਮ ਚੁੱਕਦਿਆਂ ਅਹਿਮਦਾਬਾਦ ਸਥਿਤ ਕਲਰ ਮਰਚੈਂਟਸ ਕੋ-ਆਪਰੇਟਿਵ ਬੈਂਕ ਦਾ ਬੈਂਕਿੰਗ ਲਾਇਸੈਂਸ ਰੱਦ ਕਰ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਲਿਆ ਗਿਆ ਜਦੋਂ ਬੈਂਕ ਦੀ ਵਿੱਤੀ ਸਥਿਤੀ ਗੰਭੀਰ ਤੌਰ ‘ਤੇ ਕਮਜ਼ੋਰ ਹੋ ਚੁੱਕੀ ਸੀ ਅਤੇ ਬੈਂਕ ਕੋਲ ਨਾ ਤਾਂ ਲੋੜੀਂਦੀ ਪੂੰਜੀ ਸੀ ਅਤੇ ਨਾ ਹੀ ਭਵਿੱਖ ਵਿੱਚ ਚੱਲਦੇ ਰਹਿਣ ਦੀ ਕੋਈ ਸੰਭਾਵਨਾ। ਬੈਂਕ ਕਿਉਂ ਕੀਤਾ ਗਿਆ ਬੰਦ? RBI ਦੇ ਅਨੁਸਾਰ, ਕਲਰ ਮਰਚੈਂਟਸ ਕੋ-ਆਪਰੇਟਿਵ ਬੈਂਕ ਬੈਂਕਿੰਗ ਰੈਗੂਲੇਸ਼ਨ ਐਕਟ ਦੇ ਕਈ ਮਹੱਤਵਪੂਰਣ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ। ਨਿਰੰਤਰ ਨੁਕਸਾਨ ਅਤੇ ਕਮਜ਼ੋਰ ਵਿੱਤੀ ਹਾਲਤ ਕਾਰਨ ਇਹ ਬੈਂਕ ਆਪਣੇ ਗਾਹਕਾਂ ਦੀ ਜਮ੍ਹਾਂ ਰਕਮ ਦੀ ਸੁਰੱਖਿਆ ਵੀ ਯਕੀਨੀ ਨਹੀਂ ਬਣਾ ਸਕਦਾ ਸੀ। ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ, ਰਿਜ਼ਰਵ ਬੈਂਕ ਨੇ ਗੁਜਰਾਤ ਕੋ-ਆਪਰੇਟਿਵ ਸੋਸਾਇਟੀ ਦੇ ਰਜਿਸਟ੍ਰਾਰ ਨੂੰ ਬੈਂਕ ਨੂੰ ਬੰਦ ਕਰਨ ਅਤੇ ਇੱਕ ਲਿਕਵਿਡੇਟਰ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਹੈ। ਗਾਹਕਾਂ ਨੂੰ ਕਿੰਨਾ ਪੈਸਾ ਮਿਲੇਗਾ? ਘਬਰਾਉਣ ਦੀ ਲੋੜ ਨਹੀਂ ਹੈ – RBI ਨੇ ਸਾਫ ਕੀਤਾ ਹੈ ਕਿ ਬੈਂਕ ਦੇ 98.51% ਗਾਹਕ Deposit Insurance and Credit Guarantee Corporation (DICGC) ਦੇ ਤਹਿਤ ਆਪਣੀ ਜਮ੍ਹਾਂ ਰਕਮ ਉੱਤੇ ਬੀਮਾ ਦਾਅਵੇ ਦੇ ਹੱਕਦਾਰ ਹਨ। DICGC ਦੇ ਨਿਯਮਾਂ ਅਨੁਸਾਰ, ਹਰ ਜਮਾਕਰਤਾ ਨੂੰ ਵੱਧ ਤੋਂ ਵੱਧ ₹5 ਲੱਖ ਤੱਕ ਦੀ ਜਮ੍ਹਾਂ ਰਕਮ ਵਾਪਸ ਮਿਲੇਗੀ। 31 ਮਾਰਚ, 2024 ਤੱਕ DICGC ਲਗਭਗ ₹13.94 ਕਰੋੜ ਰੁਪਏ ਦੀ ਰਕਮ ਗਾਹਕਾਂ ਨੂੰ ਵਾਪਸ ਕਰ ਚੁੱਕੀ ਹੈ। ਹੁਣ ਬੈਂਕਿੰਗ ਸੇਵਾਵਾਂ ਹੋਈਆਂ ਬੰਦ 16 ਅਪ੍ਰੈਲ 2025 ਨੂੰ ਲਾਈਸੈਂਸ ਰੱਦ ਹੋਣ ਦੇ ਨਾਲ ਹੀ ਅਹਿਮਦਾਬਾਦ ਸਥਿਤ ਕਲਰ ਮਰਚੈਂਟਸ ਕੋ-ਆਪਰੇਟਿਵ ਬੈਂਕ ਦਾ ਬੈਂਕਿੰਗ ਕਾਰੋਬਾਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਸਦਾ ਮਤਲਬ ਹੈ ਕਿ ਹੁਣ ਇਹ ਬੈਂਕ ਨਾ ਤਾਂ ਹੋਰ ਡਿਪੋਜ਼ਿਟ ਲੈ ਸਕੇਗਾ ਅਤੇ ਨਾ ਹੀ ਪੁਰਾਣੀਆਂ ਜਮ੍ਹਾਂ ਰਕਮਾਂ ਦੀ ਵਾਪਸੀ ਕਰ ਸਕੇਗਾ।

RBI ਨੇ ਕਲਰ ਮਰਚੈਂਟਸ ਕੋ-ਆਪਰੇਟਿਵ ਬੈਂਕ ਦਾ ਲਾਇਸੈਂਸ ਕੀਤਾ ਰੱਦ Read More »

ਅੰਮ੍ਰਿਤਸਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਪੁਰਬ

ਅੰਮ੍ਰਿਤਸਰ, 18 ਅਪ੍ਰੈਲ – ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਅੱਜ ਇਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਇਸ ਸਬੰਧ ਵਿੱਚ ਵੱਡੀ ਗਿਣਤੀ ਸਿੱਖ ਸੰਗਤਾਂ ਗੁਰੂ ਘਰ ਵਿੱਚ ਨਤਮਸਤਕ ਹੋਣ ਲਈ ਪੁੱਜੀਆਂ ਹਨ। ਸ਼ਰਧਾਲੂਆਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਗੁਰਬਾਣੀ ਦਾ ਕੀਰਤਨ ਸੁਣਿਆ ਹੈ। ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਵਿਖੇ ਸੁੰਦਰ ਜਲੌਅ ਸਜਾਏ ਗਏ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਹੋਰ ਗੁਰੂ ਘਰ ਵਿਖੇ ਨਤਮਸਤਕ ਹੋਣ ਲਈ ਪੁੱਜੇ ਹਨ। ਇਸ ਤਰ੍ਹਾਂ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਵੀ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬ ਦੇ ਸ਼ਹੀਦੀ ਪੁਰਬ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿੱਚ ਅੱਜ ਇਥੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਅਖੰਡ ਪਾਠ ਦੇ ਭੋਗ ਵੀ ਪਾਏ ਗਏ ਹਨ, ਜਿਸ ਨਾਲ ਇਸ ਸਬੰਧੀ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ਹੋ ਗਈ ਹੈ।

ਅੰਮ੍ਰਿਤਸਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਪੁਰਬ Read More »

ਪ੍ਰਧਾਨ ਮੰਤਰੀ ਮੋਦੀ ਅਤੇ ਐਲੋਨ ਮਸਕ ਨੇ ਤਕਨਾਲੋਜੀ ਅਤੇ ਨਵੀਨਤਾ ‘ਤੇ ਕੀਤੀ ਚਰਚਾ

ਨਵੀਂ ਦਿੱਲੀ, 18 ਅਪ੍ਰੈਲ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੇਸਲਾ ਦੇ ਸੀਈਓ ਐਲਨ ਮਸਕ ਨਾਲ ਗੱਲ ਕੀਤੀ। ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ, ਫਰਵਰੀ ’ਚ ਪੀਐਮ ਮੋਦੀ ਅਤੇ ਮਾਸਕ ਵਿਚਕਾਰ ਇੱਕ ਮੁਲਾਕਾਤ ਹੋਈ ਸੀ। ਇਹ ਦੋ ਮਹੀਨਿਆਂ ਦੇ ਅੰਦਰ ਪ੍ਰਧਾਨ ਮੰਤਰੀ ਮੋਦੀ ਅਤੇ ਐਲੋਨ ਮਸਕ ਵਿਚਕਾਰ ਦੂਜੀ ਗੱਲਬਾਤ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਐਲੋਨ ਮਸਕ ਵਿਚਕਾਰ ਇਹ ਗੱਲਬਾਤ ਅਜਿਹੇ ਸਮੇਂ ਹੋਈ ਹੈ ਜਦੋਂ ਟੈਰਿਫ ਯੁੱਧ ਚੱਲ ਰਿਹਾ ਹੈ। ਹਾਲ ਹੀ ਵਿੱਚ, ਟਰੰਪ ਨੇ ਭਾਰਤ ‘ਤੇ 26 ਪ੍ਰਤੀਸ਼ਤ ਟੈਰਿਫ ਲਗਾਇਆ ਸੀ। ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕੀਤਾ ਅਤੇ ਲਿਖਿਆ ਕਿ ਉਨ੍ਹਾਂ ਨੇ ਐਲੋਨ ਮਸਕ ਨਾਲ ਗੱਲ ਕੀਤੀ ਅਤੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ, ਜਿਨ੍ਹਾਂ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਵਾਸ਼ਿੰਗਟਨ ਡੀਸੀ ਵਿੱਚ ਸਾਡੀ ਮੀਟਿੰਗ ਦੌਰਾਨ ਸ਼ਾਮਲ ਮੁੱਦਿਆਂ ‘ਤੇ ਚਰਚਾ ਕੀਤੀ ਗਈ ਸੀ।

ਪ੍ਰਧਾਨ ਮੰਤਰੀ ਮੋਦੀ ਅਤੇ ਐਲੋਨ ਮਸਕ ਨੇ ਤਕਨਾਲੋਜੀ ਅਤੇ ਨਵੀਨਤਾ ‘ਤੇ ਕੀਤੀ ਚਰਚਾ Read More »