April 18, 2025

ਅਮਰੀਕਾ ‘ਚ ਕਾਬੂ ਪੰਜਾਬ ਦਾ ਮੋਸਟ ਵਾਂਟੇਡ ਗੈਂਗਸਟਰ ਹੈਪੀ ਪਾਸੀਆ

ਚੰਡੀਗੜ੍ਹ, 18 ਅਪ੍ਰੈਲ – ਅਮਰੀਕੀ ਸੁਰੱਖਿਆ ਏਜੰਸੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਹਾਲੀਆ ਮਹੀਨਿਆਂ ਵਿਚ ਪੰਜਾਬ ਪੁਲੀਸ ਲਈ ਵੱਡੀ ਸਿਰਦਰਦੀ ਰਿਹਾ ਹੈ। ਪੰਜਾਬ ਵਿਚ 16 ਗ੍ਰਨੇਡ ਹਮਲਿਆਂ ਪਿੱਛੇ ਕਥਿਤ ਹੈਪੀ ਪਾਸੀਆ ਦਾ ਹੱਥ ਦੱਸਿਆ ਜਾਂਦਾ ਹੈ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਅਮਰੀਕਾ ਦੀ ਸੰਘੀ ਜਾਂਚ ਏਜੰਸੀ (ਐੱਫਬੀਆਈ) ਅਤੇ ਐਨਫੋਰਸਮੈਂਟ ਐਂਡ ਰਿਮੂਵਲ ਆਪ੍ਰੇਸ਼ਨਜ਼ (ਈਆਰਓ) ਨੇ ਪੰਜਾਬ ਵਿਚ ਗ੍ਰਨੇਡ ਹਮਲਿਆਂ ਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਲੋੜੀਂਦੇ ਦਹਿਸ਼ਤਗਰਦ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਨੂੰ ਸੈਕਰਾਮੈਂਟੋ ਤੋਂ ਗ੍ਰਿਫ਼ਤਾਰ ਕੀਤਾ ਹੈ। ਐੱਫਬੀਆਈ ਨੇ ਕਿਹਾ ਕਿ ਹੈਪੀ ਪਾਸੀਆ ਦੋ ਅੰਤਰਰਾਸ਼ਟਰੀ ਅਤਿਵਾਦੀ ਸਮੂਹਾਂ ਨਾਲ ਜੁੜਿਆ ਹੋਇਆ ਹੈ ਅਤੇ ਅਮਰੀਕਾ ਵਿਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਇਆ ਸੀ।

ਅਮਰੀਕਾ ‘ਚ ਕਾਬੂ ਪੰਜਾਬ ਦਾ ਮੋਸਟ ਵਾਂਟੇਡ ਗੈਂਗਸਟਰ ਹੈਪੀ ਪਾਸੀਆ Read More »

ਵਿਦੇਸ਼ੀ ਧਰਤੀ ਪ੍ਰਤੀ ਮੋਹਭੰਗ/ਵਿਜੈ ਗਰਗ

ਇਹ ਖ਼ਬਰ ਹੈਰਾਨ ਕਰਨ ਵਾਲੀ ਹੈ ਕਿ ਪਿਛਲੇ ਸਾਲ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 25 ਪ੍ਰਤੀਸ਼ਤ ਘੱਟ ਗਈ ਹੈ। ਜਦੋਂ ਕਿ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 36 ਪ੍ਰਤੀਸ਼ਤ ਅਤੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 34 ਪ੍ਰਤੀਸ਼ਤ ਦੀ ਕਮੀ ਆਈ ਹੈ। ਬ੍ਰਿਟੇਨ ਵਿੱਚ ਵੀ ਹਾਲਾਤ ਘੱਟ ਜਾਂ ਵੱਧ ਇਹੋ ਜਿਹੇ ਹੀ ਹਨ। ਇਹ ਅੰਕੜੇ ਸਾਲ 2024 ਦੇ ਹਨ। ਯਕੀਨਨ, ਜਦੋਂ ਟਰੰਪ ਯੁੱਗ ਦੌਰਾਨ ਹੋਏ ਉਥਲ-ਪੁਥਲ ਦੇ ਅੰਕੜੇ ਸਾਹਮਣੇ ਆਉਣਗੇ, ਤਾਂ ਉਹ ਹੋਰ ਵੀ ਹੈਰਾਨ ਕਰਨ ਵਾਲੇ ਹੋਣਗੇ। ਇੱਕ ਸਮਾਂ ਸੀ ਜਦੋਂ ਵਿਦਿਆਰਥੀਆਂ ਵਿੱਚ ਵਿਦੇਸ਼ ਜਾਣ ਦਾ ਜਨੂੰਨ ਆਪਣੇ ਸਿਖਰ ‘ਤੇ ਹੁੰਦਾ ਸੀ। ਹਰ ਸਾਲ, ਮਾਪੇ ਆਪਣੀ ਮਿਹਨਤ ਦੀ ਕਮਾਈ ਖਰਚ ਕਰਕੇ ਅਤੇ ਆਪਣੇ ਖਰਚਿਆਂ ਵਿੱਚ ਕਟੌਤੀ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਵਿਦੇਸ਼ ਭੇਜ ਰਹੇ ਸਨ। ਕੁਝ ਥਾਵਾਂ ‘ਤੇ ਖੇਤਾਂ ਦੀਆਂ ਜ਼ਮੀਨਾਂ ਵੇਚ ਕੇ ਅਤੇ ਘਰ ਗਿਰਵੀ ਰੱਖ ਕੇ ਬੱਚਿਆਂ ਨੂੰ ਪੜ੍ਹਾਈ ਲਈ ਵਿਦੇਸ਼ ਭੇਜਣ ਦੇ ਮਾਮਲੇ ਵੀ ਸਾਹਮਣੇ ਆਏ। ਦਰਅਸਲ, ਦੇਸ਼ ਵਿੱਚ ਬੈਂਕਾਂ ਤੋਂ ਸਿੱਖਿਆ ਕਰਜ਼ਾ ਲੈਣ ਦੀ ਸਹੂਲਤ ਨੇ ਵਿਦਿਆਰਥੀਆਂ ਦੀ ਵਿਦੇਸ਼ ਯਾਤਰਾ ਨੂੰ ਵੀ ਆਸਾਨ ਬਣਾ ਦਿੱਤਾ। ਹਰ ਸਾਲ ਲੱਖਾਂ ਵਿਦਿਆਰਥੀ ਸੁਨਹਿਰੀ ਸੁਪਨਿਆਂ ਨਾਲ ਵਿਦੇਸ਼ ਜਾ ਰਹੇ ਸਨ। ਇਹ ਜਨੂੰਨ ਖਾਸ ਕਰਕੇ ਪੰਜਾਬ ਵਿੱਚ ਦੇਖਿਆ ਗਿਆ, ਜਿੱਥੇ ਪੂਰੇ ਭਾਰਤ ਤੋਂ ਸੱਠ ਪ੍ਰਤੀਸ਼ਤ ਵਿਦਿਆਰਥੀ ਕੈਨੇਡਾ-ਅਮਰੀਕਾ ਆਦਿ ਦੇਸ਼ਾਂ ਵਿੱਚ ਜਾਂਦੇ ਸਨ। ਇਹ ਜ਼ਰੂਰੀ ਨਹੀਂ ਸੀ ਕਿ ਇਹ ਸਾਰੇ ਵਿਦਿਆਰਥੀ ਹੁਸ਼ਿਆਰ ਹੋਣ ਅਤੇ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਦਾਖਲਾ ਲੈ ਰਹੇ ਹੋਣ। ਇਹਨਾਂ ਵਿੱਚੋਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਜਿਹੀਆਂ ਸਨ ਜੋ ਸਿਰਫ਼ ਵਿਦੇਸ਼ੀ ਵਿਦਿਆਰਥੀਆਂ ਤੋਂ ਪੈਸਾ ਕਮਾਉਣ ਦੇ ਉਦੇਸ਼ ਨਾਲ ਚਲਾਈਆਂ ਜਾ ਰਹੀਆਂ ਸਨ। ਇਸ ਦੇ ਨਾਲ ਹੀ, ਕੁਝ ਯੂਨੀਵਰਸਿਟੀਆਂ ਅਜਿਹੀਆਂ ਸਨ ਜੋ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣ ਵਾਲੇ ਏਜੰਟਾਂ ਲਈ ਆਮਦਨ ਦਾ ਸਰੋਤ ਬਣ ਰਹੀਆਂ ਸਨ। ਨੌਜਵਾਨਾਂ ਨੂੰ ਇਨ੍ਹਾਂ ਦੇਸ਼ਾਂ ਵਿੱਚ ਵਿਦਿਆਰਥੀਆਂ ਵਜੋਂ ਭੇਜ ਕੇ ਉਨ੍ਹਾਂ ਤੋਂ ਭਾਰੀ ਮਾਤਰਾ ਵਿੱਚ ਪੈਸਾ ਇਕੱਠਾ ਕੀਤਾ ਜਾ ਰਿਹਾ ਸੀ। ਦਰਅਸਲ, ਹੌਲੀ-ਹੌਲੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਸਲੀਅਤ ਦਾ ਅਹਿਸਾਸ ਹੋਣ ਲੱਗਾ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਕਿਸੇ ਤਰ੍ਹਾਂ ਬਹੁਤ ਸਾਰਾ ਪੈਸਾ ਖਰਚ ਕਰਕੇ ਡਿਗਰੀ ਪ੍ਰਾਪਤ ਕਰ ਸਕਦੇ ਹਨ, ਪਰ ਇਹ ਨੌਕਰੀ ਜਾਂ ਗ੍ਰੀਨ ਕਾਰਡ ਦੀ ਗਰੰਟੀ ਨਹੀਂ ਸੀ। ਹਾਂ, ਕੁਝ ਵਿਦਿਆਰਥੀਆਂ ਨੇ ਕਿਸੇ ਤਰ੍ਹਾਂ ਛੋਟੀਆਂ-ਮੋਟੀਆਂ ਨੌਕਰੀਆਂ ਕਰਕੇ ਆਪਣੀ ਪੜ੍ਹਾਈ ਦਾ ਖਰਚਾ ਚੁੱਕਿਆ ਅਤੇ ਆਪਣਾ ਘਰ ਦਾ ਕਰਜ਼ਾ ਚੁਕਾਇਆ। ਦਰਅਸਲ, ਹੌਲੀ-ਹੌਲੀ ਅਮਰੀਕਾ, ਬ੍ਰਿਟਿਸ਼ ਅਤੇ ਕੈਨੇਡੀਅਨ ਸਰਕਾਰਾਂ ਦੇ ਪੱਖਪਾਤ ਅਤੇ ਤਰਜੀਹਾਂ ਨੇ ਵਿਦਿਆਰਥੀਆਂ ਨੂੰ ਮੁਸ਼ਕਲ ਜ਼ਮੀਨ ਦੀ ਅਸਲੀਅਤ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦਿੱਤਾ। ਏਜੰਟਾਂ ਦੁਆਰਾ ਵਿਦਿਆਰਥੀਆਂ ਨੂੰ ਦਿਖਾਈ ਗਈ ਗੁਲਾਬੀ ਤਸਵੀਰ ਦੀ ਅਸਲੀਅਤ ਸਾਹਮਣੇ ਆਉਣ ਲੱਗੀ। ਇਸ ਤੋਂ ਇਲਾਵਾ, ਕੋਰੋਨਾ ਕਾਲ ਤੋਂ ਬਾਅਦ ਢਹਿ-ਢੇਰੀ ਹੋ ਰਹੀਆਂ ਅਰਥਵਿਵਸਥਾਵਾਂ, ਆਕਰਸ਼ਕ ਨੌਕਰੀਆਂ ਦੀਆਂ ਪੇਸ਼ਕਸ਼ਾਂ ਵਿੱਚ ਕਮੀ, ਵੀਜ਼ਾ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ, ਇਨ੍ਹਾਂ ਦੇਸ਼ਾਂ ਦੇ ਗੋਰੀ ਚਮੜੀ ਵਾਲੇ ਲੋਕਾਂ ਦੁਆਰਾ ਭਾਰਤੀਆਂ ‘ਤੇ ਵਧੇ ਹੋਏ ਹਮਲਿਆਂ ਨੇ ਵਿਦਿਆਰਥੀਆਂ ਵਿੱਚ ਨਿਰਾਸ਼ਾ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਪਿਛਲੇ ਸਾਲ, ਅਮਰੀਕਾ ਵਿੱਚ ਨਸਲੀ ਵੱਖਵਾਦੀਆਂ ਦੁਆਰਾ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ‘ਤੇ ਹਮਲੇ ਕੀਤੇ ਗਏ ਸਨ। ਕਈ ਵਿਦਿਆਰਥੀ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਕੈਨੇਡਾ ਅਤੇ ਬ੍ਰਿਟੇਨ ਵਿੱਚ ਭਾਰਤ ਵਿਰੋਧੀ ਮੁਹਿੰਮਾਂ ਅਤੇ ਕੈਨੇਡਾ ਵਿੱਚ ਜਸਟਿਨ ਟਰੂਡੋ ਦੇ ਭਾਰਤ ਵਿਰੋਧੀ ਰਵੱਈਏ ਨੇ ਵੀ ਵਿਦਿਆਰਥੀਆਂ ਦਾ ਮੋਹ ਭੰਗ ਕਰ ਦਿੱਤਾ। ਜੇ ਤੁਸੀਂ ਇਸ ਨੂੰ ਇਸ ਤਰ੍ਹਾਂ ਦੇਖਦੇ ਹੋ, ਤਾਂ ਅਸੀਂ ਹਰ ਸਾਲ ਵਿਦੇਸ਼ੀ ਮੁਦਰਾ ਕਮਾਉਣ ਦੀ ਬਜਾਏ ਅਰਬਾਂ ਰੁਪਏ ਇਨ੍ਹਾਂ ਦੇਸ਼ਾਂ ਨੂੰ ਭੇਜ ਰਹੇ ਸੀ। ਦੂਜੇ ਪਾਸੇ, ਵਿਦਿਆਰਥੀਆਂ ਦੇ ਵਿਦੇਸ਼ ਜਾਣ ਤੋਂ ਨਿਰਾਸ਼ ਹੋਣ ਦਾ ਸਕਾਰਾਤਮਕ ਪੱਖ ਇਹ ਹੈ ਕਿ ਹੁਣ ਇਹ ਪ੍ਰਤਿਭਾ ਦੇਸ਼ ਵਿੱਚ ਰਹਿ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦੀਆਂ ਹਨ। ਇਹ ਕੁਦਰਤ ਦਾ ਨਿਯਮ ਹੈ ਕਿ ਪੌਦੇ ਸਿਰਫ਼ ਅਨੁਕੂਲ ਵਾਤਾਵਰਣ ਦੇ ਕਾਰਨ ਹੀ ਆਪਣੀ ਉਪਜਾਊ ਮਿੱਟੀ ਵਿੱਚ ਖਿੜਦੇ ਅਤੇ ਵਧਦੇ-ਫੁੱਲਦੇ ਹਨ। ਇਹ ਸਾਡੇ ਨੀਤੀ ਨਿਰਮਾਤਾਵਾਂ ਦੀ ਅਸਫਲਤਾ ਹੈ ਕਿ ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ, ਅਸੀਂ ਦੇਸ਼ ਨੂੰ ਅੰਤਰਰਾਸ਼ਟਰੀ ਮਿਆਰਾਂ ਦੀਆਂ ਯੂਨੀਵਰਸਿਟੀਆਂ ਪ੍ਰਦਾਨ ਨਹੀਂ ਕਰ ਸਕੇ। ਆਮ ਸਿੱਖਿਆ ਵਿੱਚ ਹੁਨਰ ਵਿਕਾਸ ਦੀ ਗੁਣਵੱਤਾ ਵਿਕਸਤ ਨਹੀਂ ਕਰ ਸਕਿਆ।

ਵਿਦੇਸ਼ੀ ਧਰਤੀ ਪ੍ਰਤੀ ਮੋਹਭੰਗ/ਵਿਜੈ ਗਰਗ Read More »

ਕੀ ਮਹਿੰਗਾਈ ਰੋਕੀ ਜਾ ਸਕਦੀ ਹੈ/ਡਾ. ਸ ਸ ਛੀਨਾ

ਮਹਿੰਗਾਈ ਉਹ ਮੁੱਦਾ ਹੈ ਜੋ ਸਾਰੇ ਹੀ ਦੇਸ਼ ਵਿੱਚ ਸਭ ਤੋਂ ਵੱਧ ਚਰਚਿਤ ਹੈ। ਇਹ ਮੁੱਦਾ ਸਾਰੀ ਵਸੋਂ ਨੂੰ ਪ੍ਰਭਾਵਿਤ ਕਰਦਾ ਹੈ; ਕਿਸੇ ਨੂੰ ਵੱਧ, ਕਿਸੇ ਨੂੰ ਘੱਟ ਪਰ ਪਿਛਲੇ 75 ਸਾਲਾਂ ਤੋਂ ਵੱਧ ਸਮੇਂ ਤੋਂ ਮਹਿੰਗਾਈ ਹਰ ਸਾਲ ਵਧ ਰਹੀ ਹੈ। 1960 ਤੋਂ ਲੈ ਕੇ ਹੁਣ ਤੱਕ ਮਹਿੰਗਾਈ 90 ਗੁਣਾ ਵਧ ਚੁੱਕੀ ਹੈ; ਦੂਜੇ ਸ਼ਬਦਾਂ ਵਿੱਚ, ਪੈਸੇ ਦੀ ਕੀਮਤ 90 ਗੁਣਾ ਘਟ ਗਈ ਹੈ। 1957 ਵਿੱਚ ਨਵੇਂ ਸਿੱਕੇ ਚੱਲੇ ਸਨ ਜਿਸ ਵਿੱਚ ਆਨਿਆਂ ਅਤੇ ਪੈਸਿਆਂ, ਚਵਾਨੀਆਂ, ਦਵਾਨੀਆਂ, ਅਠਿਆਨੀਆਂ ਆਦਿ ਦੀ ਜਗ੍ਹਾ ਨਵੇਂ ਪੈਸੇ ਲਿਆਂਦੇ ਗਏ। ਪਹਿਲਾਂ ਵਾਲੇ ਰੁਪਏ ਵਿੱਚ 16 ਆਨਿਆਂ ਦੀ ਜਗ੍ਹਾ 100 ਪੈਸੇ ਵਿੱਚ ਬਦਲੇ ਸਨ, ਉਸ ਵਕਤ ਇੱਕ ਪੈਸਾ, 5 ਪੈਸੇ, 10, 25 ਅਤੇ 50 ਪੈਸੇ ਦੇ ਸਿੱਕੇ ਚਾਲੂ ਕੀਤੇ ਗਏ ਸਨ। ਇਹ ਸਿੱਕੇ ਆਮ ਖ਼ਰੀਦ ਵਿੱਚ ਵਰਤੇ ਵੀ ਜਾਂਦੇ ਸਨ ਪਰ ਹੁਣ ਪੈਸਿਆਂ ਵਾਲੇ ਸਿੱਕੇ ਤਾਂ ਕਿਤੇ ਨਜ਼ਰ ਨਹੀਂ ਆਉਂਦੇ; ਇੱਥੋਂ ਤੱਕ ਕਿ ਇੱਕ ਰੁਪਏ ਦਾ ਸਿੱਕਾ ਵੀ ਘੱਟ ਹੀ ਨਜ਼ਰ ਆਉਂਦਾ ਹੈ ਜਾਂ ਇਨ੍ਹਾਂ ਸਿੱਕਿਆਂ ਦੀ ਆਮ ਖਰੀਦੋ-ਫਰੋਖਤ ਵਿੱਚ ਕੋਈ ਮਹੱਤਤਾ ਹੀ ਨਹੀਂ। ਇੱਕ ਅਤੇ ਦੋ ਰੁਪਏ ਦੇ ਨੋਟ ਤਾਂ ਕਦੋਂ ਦੇ ਗਾਇਬ ਹੋ ਚੁੱਕੇ ਹਨ। ਤਨਖਾਹਾਂ ਅਤੇ ਕੀਮਤਾਂ ਬਾਰੇ ਉਦਾਹਰਨ ਦਿੱਤੀ ਜਾਂਦੀ ਹੈ ਕਿ ਬਿੱਲੀ ਆਪਣੀ ਪੂਛ ਫੜਨ ਲਈ ਜਿੰਨਾ ਆਪਣਾ ਮੂੰਹ ਪੂਛ ਦੇ ਨਜ਼ਦੀਕ ਕਰਦੀ ਹੈ, ਪੂਛ ਓਨੀ ਹੀ ਅੱਗੇ ਚਲੀ ਜਾਂਦੀ ਹੈ। ਕੀਮਤਾਂ ਜਿੰਨੀਆਂ ਵਧਦੀਆਂ ਹਨ, ਉਸ ਘਾਟੇ ਨੂੰ ਪੂਰਾ ਕਰਨ ਲਈ ਜਿੰਨੀ ਤਨਖਾਹ ਵਧਾਈ ਜਾਂਦੀ ਹੈ, ਕੀਮਤਾਂ ਓਨੀਆਂ ਹੀ ਉੱਚੀਆਂ ਹੋ ਜਾਂਦੀਆਂ ਹਨ। ਅਜਿਹੇ ਹਾਲਾਤ ਪਿਛਲੇ 75 ਸਾਲ ਤੋਂ ਹਨ ਅਤੇ ਨਹੀਂ ਪਤਾ, ਮਹਿੰਗਾਈ ਕਦੋਂ ਰੁਕੇਗੀ ਜਾਂ ਰੁਕ ਵੀ ਸਕਦੀ ਹੈ ਕਿ ਨਹੀਂ। ਉਂਝ ਤਾਂ ਦੁਨੀਆ ਭਰ ਵਿੱਚ ਮਹਿੰਗਾਈ ਦਾ ਰੁਝਾਨ ਹੈ ਪਰ ਵਿਕਸਿਤ ਦੇਸ਼ਾਂ ਵਿੱਚ ਇਹ ਦਰ ਅਸੂਲੀ ਹੈ। ਭਾਰਤ ਵਿੱਚ ਇੱਕ ਤਾਂ ਇਹ ਦਰ ਜ਼ਿਆਦਾ ਹੈ; ਦੂਜਾ, ਭਾਰਤ ਦਾ 93 ਫ਼ੀਸਦੀ ਅਸੰਗਠਿਤ ਖੇਤਰ ਹੋਣ ਕਰ ਕੇ ਉਨ੍ਹਾਂ ਦੀ ਕੋਈ ਸੁਰੱਖਿਆ ਨਹੀਂ। ਸੰਗਠਿਤ ਖੇਤਰ ਵਿੱਚ ਕੀਮਤਾਂ ਵਧਣ ਨਾਲ, ਉਜਰਤਾਂ ਵਿੱਚ ਮਹਿੰਗਾਈ ਭੱਤੇ ਅਨੁਸਾਰ ਵਾਧਾ ਕਰ ਦਿੱਤਾ ਜਾਂਦਾ ਜਦਕਿ ਅਸੰਗਠਿਤ ਖੇਤਰ ਵਿੱਚ ਅਜਿਹਾ ਨਹੀਂ ਹੁੰਦਾ। ਸੰਗਠਿਤ ਖੇਤਰ ਵਿੱਚ ਕੀਮਤਾਂ ਪਹਿਲਾਂ ਵਧਦੀਆਂ ਹਨ, ਮਹਿੰਗਾਈ ਭੱਤਾ ਬਾਅਦ ਵਿੱਚ ਮਿਲਦਾ ਹੈ ਅਤੇ ਜਿੰਨੇ ਚਿਰ ਨੂੰ ਉਸ ਮਹਿੰਗਾਈ ਅਨੁਸਾਰ ਭੱਤਾ ਮਿਲਦਾ ਹੈ, ਕੀਮਤਾਂ ਹੋਰ ਵਧ ਜਾਂਦੀਆਂ ਹਨ। ਕਈ ਵਾਰ ਤਾਂ ਕਿਰਤੀਆਂ ਨੂੰ ਉਹ ਭੱਤਾ ਲੈਣ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ। 60 ਫ਼ੀਸਦੀ ਉਹ ਵਸੋਂ ਜਿਹੜੀ ਖੇਤੀ ਵਿੱਚ ਲੱਗੀ ਹੋਈ ਹੈ, ਅਸੰਗਠਿਤ ਵਰਗ ਹੈ ਜਿਸ ਨੂੰ ਉਦਯੋਗਿਕ ਤੇ ਸੇਵਾਵਾਂ ਦੀ ਮਹਿੰਗਾਈ ਝੱਲਣੀ ਪੈਂਦੀ ਹੈ ਕਿਉਂਕਿ ਖੇਤੀ ਵਸਤੂਆਂ ਦੀਆਂ ਕੀਮਤਾਂ ਬਾਅਦ ਵਿੱਚ ਵਧਦੀਆਂ ਹਨ। ਇਉਂ ਮਹਿੰਗਾਈ ’ਚ ਇਹ ਚੱਕਰ ਲਗਾਤਾਰ ਚੱਲਦਾ ਹੈ। ਇਤਿਹਾਸ ਵਿੱਚ ਵਸਤੂਆਂ ਅਤੇ ਸੇਵਾਵਾਂ ਦੀਆਂ ਘਟਦੀਆਂ ਕੀਮਤਾਂ ਦੇ ਸਮਿਆਂ ਦਾ ਜ਼ਿਕਰ ਵੀ ਕੀਤਾ ਜਾਂਦਾ ਹੈ। 1927 ਵਿੱਚ ਕੀਮਤਾਂ ਘਟਣ ਦਾ ਰੁਝਾਨ ਸ਼ੁਰੂ ਹੋਇਆ। ਪਹਿਲਾਂ ਇੰਗਲੈਂਡ ਵਿੱਚ ਉਦਯੋਗਿਕ ਵਸਤੂਆਂ ਦੀਆਂ ਕੀਮਤਾਂ ਘਟਣੀਆਂ ਸ਼ੁਰੂ ਹੋਈਆਂ, ਬਾਅਦ ਵਿੱਚ ਖੇਤੀ ਵਸਤੂਆਂ ਦੀਆਂ ਕੀਮਤਾਂ ਘਟਣ ਲੱਗ ਪਈਆਂ। ਇੰਗਲੈਂਡ ਤੋਂ ਬਾਅਦ ਇਹ ਰੁਝਾਨ ਹੋਰ ਦੇਸ਼ਾਂ ਵਿੱਚ ਵੀ ਫੈਲ ਗਿਆ ਅਤੇ 1929 ਤੱਕ ਸਾਰੀ ਦੁਨੀਆ ਵਿੱਚ ਘਟਦੀਆਂ ਕੀਮਤਾਂ ਦਾ ਚੱਕਰ ਚੱਲ ਗਿਆ। ਘਟਦੀਆਂ ਕੀਮਤਾਂ ਵੀ ਬਹੁਤ ਨੁਕਸਾਨਦੇਹ ਹੁੰਦੀਆਂ ਹਨ। ਜਦੋਂ ਕੀਮਤਾਂ ਘਟਦੀਆਂ ਹਨ ਅਤੇ ਉੱਦਮੀ ਦੀ ਵਿਕਰੀ ਘਟਦੀ ਹੈ ਤਾਂ ਉਹ ਉਤਪਾਦਨ ਦਾ ਆਕਾਰ ਘਟਾ ਦਿੰਦਾ ਹੈ ਜਿਸ ਨਾਲ ਕਿਰਤੀਆਂ ਦੀ ਛੁੱਟੀ ਕਰ ਦਿੱਤੀ ਜਾਂਦੀ ਹੈ ਤੇ ਬੇਰੁਜ਼ਗਾਰੀ ਫੈਲ ਜਾਂਦੀ ਹੈ। 1927 ਤੋਂ ਬਾਅਦ ਸਾਰੀ ਦੁਨੀਆ ਵਿੱਚ ਜਦੋਂ ਕੀਮਤਾਂ ਘਟਦੀਆਂ ਗਈਆਂ ਤਾਂ ਦੁਨੀਆ ਵਿੱਚ ਬੇਰੁਜ਼ਗਾਰੀ ਫੈਲ ਗਈ। ਇਸ ਦਾ ਕੋਈ ਹੱਲ ਨਹੀਂ ਸੀ ਲੱਭਦਾ ਪਰ ਉਸ ਵਕਤ ਸਾਰੀ ਦੁਨੀਆ ਵਿੱਚ ਸਿਰਫ਼ ਸਮਾਜਵਾਦੀ ਰੂਸ ਹੀ ਅਜਿਹਾ ਦੇਸ਼ ਸੀ ਜਿੱਥੇ ਕੀਮਤਾਂ ਸਥਿਰ ਸਨ ਅਤੇ ਕੋਈ ਬੇਰੁਜ਼ਗਾਰੀ ਵੀ ਨਹੀਂ ਸੀ। ਉਸ ਵਕਤ ਮਹਿਸੂਸ ਕੀਤਾ ਜਾਂਦਾ ਸੀ ਕਿ ਘਟਦੀਆਂ ਕੀਮਤਾਂ ਦਾ ਹੱਲ ਸਿਰਫ਼ ਸਮਾਜਵਾਦ ਹੈ ਪਰ ਪੱਛਮੀ ਦੇਸ਼ ਸਮਾਜਵਾਦ ਨਹੀਂ ਅਪਣਾਉਣਾ ਚਾਹੁੰਦੇ ਸਨ, ਉਹ ਕੀਮਤਾਂ ਘਟਣ ਤੋਂ ਰੋਕਣ ਦੇ ਹੋਰ ਉਪਾਅ ਕਰਨ ਲਈ ਯਤਨ ਕਰ ਰਹੇ ਸਨ। ਉਸ ਵਕਤ ਪ੍ਰਸਿੱਧ ਅਰਥ ਸ਼ਾਸਤਰੀ ਜੇਮਸ ਕੇਅਨਜ਼ ਨੇ ਕੀਮਤਾਂ ਘਟਣ ਦਾ ਇੱਕ ਠੀਕ ਕਾਰਨ ਖੋਜਿਆ ਕਿ ਕੀਮਤਾਂ ਤਾਂ ਘਟੀਆਂ ਹਨ ਕਿਉਂ ਜੋ ਚੀਜ਼ਾਂ ਦੀ ਵਿਕਰੀ ਘਟੀ ਹੈ ਜੋ ਬੇਰੁਜ਼ਗਾਰੀ ਕਰ ਕੇ ਆਮਦਨ ਘਟਣ ਦਾ ਸਿੱਟਾ ਹੈ; ਇਸ ਲਈ ਕੀਮਤਾਂ ਵਧਾਉਣ ਲਈ ਰੁਜ਼ਗਾਰ ਜਾਂ ਆਮਦਨ ਵਧਾਉਣ ਦੇ ਯਤਨ ਕਰਨੇ ਚਾਹੀਦੇ ਹਨ। ਉਸ ਨੇ ਸੁਝਾਅ ਦਿੱਤੇ ਕਿ ਪ੍ਰਾਈਵੇਟ ਨਿਵੇਸ਼ ਨਹੀਂ ਹੋ ਰਿਹਾ, ਇਸ ਲਈ ਸਰਕਾਰੀ ਨਿਵੇਸ਼ ਹੋਣਾ ਚਾਹੀਦਾ ਹੈ। ਸਰਕਾਰ ਨੂੰ ਆਪਣੇ ਜਨਤਕ ਕੰਮ ਜਿਵੇਂ ਰੇਲਵੇ, ਸੜਕਾਂ, ਸਰਕਾਰੀ ਇਮਾਰਤਾਂ ਅਤੇ ਹੋਰ ਪ੍ਰਾਜੈਕਟ ਚਲਾਉਣੇ ਚਾਹੀਦੇ ਹਨ; ਵਸਤੂਆਂ ਕਰਜ਼ੇ ਅਤੇ ਕਿਸ਼ਤਾਂ ’ਤੇ ਵੇਚਣੀਆਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ। ਬਹੁਤ ਸਾਰੇ ਦੇਸ਼ਾਂ ਵਿੱਚ ਇਹ ਢੰਗ ਅਪਣਾਇਆ ਗਿਆ ਜਿਸ ਨਾਲ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਤੇ ਰੁਜ਼ਗਾਰ ਵੀ ਵਧਦਾ ਗਿਆ। ਦੂਜੀ ਸੰਸਾਰ ਜੰਗ ਸਮੇਂ ਹਰ ਦੇਸ਼ ਵਿੱਚ ਕੀਮਤਾਂ ਵਧਣ ਲੱਗ ਪਈਆਂ, ਸਿਰਫ਼ ਰੂਸ ਵਿੱਚ ਕੀਮਤਾਂ ਸਥਿਰ ਸਨ। ਉਸ ਵਕਤ ਜਰਮਨੀ ਵਿੱਚ ਕੀਮਤਾਂ ਇੰਨੀਆਂ ਵਧ ਚੁੱਕੀਆਂ ਸਨ ਕਿ ਇਹ ਮਿਸਾਲ ਦਿੱਤੀ ਜਾਂਦੀ ਸੀ: ਲੋਕ ਥੈਲਿਆਂ ਵਿੱਚ ਪੈਸੇ ਲੈ ਕੇ ਜਾਂਦੇ ਅਤੇ ਜੇਬਾਂ ਵਿੱਚ ਵਸਤੂਆਂ ਪਾ ਕੇ ਮੁੜਦੇ। ਬਾਅਦ ਵਿੱਚ ਜਰਮਨੀ ਨੇ ਇਸ ਰੁਝਾਨ ’ਤੇ ਕਾਬੂ ਪਾ ਲਿਆ ਅਤੇ ਕੀਮਤਾਂ ਘਟਾਈਆਂ। ਉਨ੍ਹਾਂ ਨੇ ਏਕਾਧਿਕਾਰ ਮੁਕਾਬਲੇ ਖ਼ਤਮ ਕਰ ਕੇ ਭਾਵੇਂ ਏਕਾਧਿਕਾਰ (ਮੋਨੋਪੋਲੇ) ਸਥਾਪਿਤ ਕਰ ਲਿਆ ਪਰ ਏਕਾਧਿਕਾਰ ਮੁਕਾਬਲੇ ਜਿਸ ਵਿੱਚ ਫਜ਼ੂਲ ਦੀ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਸੀ ਅਤੇ ਉਸ ਇਸ਼ਤਿਹਾਰਬਾਜ਼ੀ ਦੀ ਲਾਗਤ, ਵਸਤੂ ਦੀ ਪੈਦਾ ਕਰਨ ਦੀ ਲਾਗਤ ਤੋਂ ਵੀ ਜ਼ਿਆਦਾ ਆਉਂਦੀ ਸੀ, ਉਸ ਨੂੰ ਖ਼ਤਮ ਕਰ ਕੇ ਕੀਮਤਾਂ ਬਹੁਤ ਹੇਠਾਂ ਕਰ ਲਈਆਂ। ਇਵੇਂ ਹੀ ਹੋਰ ਦੇਸ਼ਾਂ ਨੇ ਕੀਤਾ। ਨਾਲ ਹੀ ਹੋਰ ਪ੍ਰਬੰਧਕੀ ਕਾਰਵਾਈਆਂ ਕਰ ਕੇ ਕੀਮਤਾਂ ਦੇ ਵਾਧੇ ਦਾ ਰੁਝਾਨ ਰੋਕਿਆ ਜਿਸ ਦਾ ਖਰੀਦਦਾਰਾਂ ’ਤੇ ਬਹੁਤ ਚੰਗਾ ਪ੍ਰਭਾਵ ਪਿਆ। ਜਦੋਂ ਕਿਸੇ ਇੱਕ ਵਸਤੂ ਦੀ ਕੀਮਤ ਵਧਦੀ ਹੈ ਤਾਂ ਹੋਰ ਵਸਤੂਆਂ ਦੀਆਂ ਕੀਮਤਾਂ ਵੀ ਵਧਣ ਲੱਗ ਪੈਂਦੀਆਂ ਹਨ। ਭਾਰਤ ਵਿੱਚ ਡੀਜ਼ਲ ਅਤੇ ਪੈਟਰੋਲ ਦੀ ਕੀਮਤ ਵਧਣ ਕਰ ਕੇ ਹੋਰ ਸਾਰੀਆਂ ਵਸਤੂਆਂ ਦੀਆਂ ਕੀਮਤਾਂ ਵਧ ਜਾਂਦੀਆਂ ਹਨ। ਇਹ ਕੀਮਤਾਂ ਭਾਰਤ ਵਿੱਚ ਦੋ ਕਾਰਨਾਂ ਕਰ ਕੇ ਵਧਦੀਆਂ ਹਨ: ਇੱਕ ਤਾਂ ਜਦੋਂ ਵਿਦੇਸ਼ਾਂ ਵਿੱਚ ਪੈਟਰੋਲ ਦੀ ਕੀਮਤ ਵਧਦੀ ਹੈ; ਦੂਜਾ, ਡਾਲਰ ਦੀ ਕੀਮਤ ਵਧਣ ਕਰ ਕੇ। ਭਾਰਤ ਵਿੱਚ ਪੈਟਰੋਲ ਬਹੁਤ ਘੱਟ ਮਿਲਦਾ ਹੈ। ਆਪਣੀਆਂ 85 ਫ਼ੀਸਦੀ ਲੋੜਾਂ ਲਈ ਪੈਟਰੋਲ ਵਿਦੇਸ਼ਾਂ ਤੋਂ ਮੰਗਵਾਇਆ ਜਾਂਦਾ ਹੈ। ਪੈਟਰੋਲ ਲਈ ਸਿਰਫ਼ ਇਰਾਨ ਨੂੰ ਭਾਰਤੀ ਰੁਪਏ ਵਿੱਚ ਭੁਗਤਾਨ ਕੀਤਾ ਜਾਂਦਾ ਹੈ, ਬਾਕੀ ਸਾਰੇ ਹੀ ਦੇਸ਼ਾਂ ਨੂੰ ਡਾਲਰ ਨਾਲ ਭੁਗਤਾਨ ਕੀਤਾ ਜਾਂਦਾ ਹੈ। ਕਿਸੇ ਵੇਲੇ ਇੱਕ ਡਾਲਰ 7 ਰੁਪਏ ਦਾ ਆਉਂਦਾ ਸੀ ਪਰ 1980 ਤੋਂ ਬਾਅਦ ਇਸ ਵਿੱਚ ਹਰ ਸਾਲ ਵੱਡਾ ਵਾਧਾ ਹੁੰਦਾ ਰਿਹਾ। ਇਹ ਹੁਣ 86 ਰੁਪਏ ਤੋਂ ਉਪਰ ਹੋ ਗਿਆ ਹੈ। ਇਸ ਦਾ ਅਰਥ ਹੈ ਕਿ ਜਿਹੜਾ ਪੈਟਰੋਲ 1970 ਵਿੱਚ 7 ਰੁਪਏ ਨਾਲ ਮਿਲਦਾ ਸੀ, ਹੁਣ 86 ਰੁਪਏ ਨਾਲ ਮਿਲਦਾ ਹੈ। ਭਾਰਤ ਵਿਚ ਹਰ ਵਸਤੂ ਦੀ ਕੀਮਤ ਵਧ ਜਾਂਦੀ ਹੈ ਕਿਉਂ ਜੋ ਹਰ ਵਸਤੂ ਦੀ ਢੁਆਈ, ਆਵਾਜਾਈ ਆਦਿ ਲਾਗਤਾਂ ਵਧਣ ਦਾ ਅਸਰ ਕੀਮਤਾਂ

ਕੀ ਮਹਿੰਗਾਈ ਰੋਕੀ ਜਾ ਸਕਦੀ ਹੈ/ਡਾ. ਸ ਸ ਛੀਨਾ Read More »

ਉਰਦੂ ਹੈ ਜਿਸ ਕਾ ਨਾਮ

ਦੇਸ਼ ਵਿੱਚ ਫ਼ਿਰਕੂ ਜ਼ਹਿਨੀਅਤ ਦੇ ਸ਼ਿਕਾਰ ਟੋਲਿਆਂ ਨੂੰ ਕਿਸੇ ਇੱਕ ਜਾਂ ਦੂਜੇ ਧਰਮ ਨੂੰ ਨਫ਼ਰਤ ਕਰਨ ਦਾ ਕੋਈ ਨਾ ਕੋਈ ਬਹਾਨਾ ਚਾਹੀਦਾ ਹੈ। ਮਸਜਿਦਾਂ ਤੋਂ ਬਾਅਦ ਹੁਣ ਉਨ੍ਹਾਂ ਨੂੰ ਆਪਣਾ ‘ਨਫ਼ਰਤ ਦਾ ਕਾਰੋਬਾਰ’ ਚਲਾਉਣ ਲਈ ਉਰਦੂ ਮਿਲ ਗਈ ਹੈ। ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ ਵਿੱਚ ਪੈਂਦੇ ਪਾਤੂਰ ਕਸਬੇ ਦੀ ਨਗਰ ਪਾਲਿਕਾ ਦੀ ਇੱਕ ਸਾਬਕਾ ਕੌਂਸਲਰ ਨਗਰ ਕੌਂਸਲ ਦੇ ਸਾਈਨਬੋਰਡਾਂ ’ਤੇ ਮਰਾਠੀ ਤੇ ਅੰਗਰੇਜ਼ੀ ਤੋਂ ਇਲਾਵਾ ਉਰਦੂ ਭਾਸ਼ਾ ਦੇ ਇਸਤੇਮਾਲ ਖ਼ਿਲਾਫ਼ ਸੁਪਰੀਮ ਕੋਰਟ ਤੱਕ ਪਹੁੰਚ ਗਈ। ਇਸ ਤੋਂ ਪਹਿਲਾਂ ਬੰਬਈ ਹਾਈ ਕੋਰਟ ਨੇ ਉਸ ਦੀ ਅਰਜ਼ੀ ਰੱਦ ਕਰ ਦਿੱਤੀ ਸੀ ਤੇ ਠੀਕ ਇਵੇਂ ਹੀ ਸੁਪਰੀਮ ਕੋਰਟ ਨੇ ਕਰਦੇ ਹੋਏ ਸਮੁੱਚੇ ਦੇਸ਼ ਨੂੰ ਸਾਫ਼, ਸਪਸ਼ਟ ਤੇ ਬਹੁਤ ਜ਼ਰੂਰੀ ਸੰਦੇਸ਼ ਦਿੱਤਾ ਹੈ ਕਿ ‘ਭਾਸ਼ਾ ਨੂੰ ਕਿਸੇ ਧਰਮ ਨਾਲ ਨੱਥੀ ਨਹੀਂ ਕੀਤਾ ਜਾਣਾ ਚਾਹੀਦਾ।’ ਉਰਦੂ ਨੂੰ ‘ਗੰਗਾ ਜਮਨੀ ਤਹਿਜ਼ੀਬ’ ਦਾ ਬਾਕਮਾਲ ਨਮੂਨਾ ਕਰਾਰ ਦਿੰਦਿਆਂ ਅਦਾਲਤ ਨੇ ਆਖਿਆ ਹੈ ਕਿ ਇਸ ਨੂੰ ਮਹਿਜ਼ ਮੁਸਲਮਾਨਾਂ ਦੀ ਭਾਸ਼ਾ ਵਜੋਂ ਦੇਖਣਾ ਨਾ ਕੇਵਲ ਹਕੀਕਤ ਤੋਂ ਅੱਖਾਂ ਮੀਟਣ ਵਾਲੀ ਗੱਲ ਹੈ ਸਗੋਂ ਦੇਸ਼ ਦੀ ਵੰਨ-ਸਵੰਨਤਾ ਵਿੱਚ ਏਕਤਾ ਦੇ ਸੂਤਰ ਤੋਂ ਵੀ ਇਨਕਾਰੀ ਹੋਣ ਦੇ ਸਮਾਨ ਹੈ। ਇਸ ਫ਼ੈਸਲੇ ਰਾਹੀਂ ਸਿਆਸੀ ਲੀਡਰਸ਼ਿਪ ਨੂੰ ਚੇਤੇ ਕਰਾਇਆ ਗਿਆ ਹੈ ਕਿ ਮਹਾਰਾਸ਼ਟਰ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵਰਤੇ ਗਏ ‘ਏਕ ਹੈਂ ਤੋ ਸੇਫ ਹੈਂ’ ਜਿਹੇ ਵੰਡਪਾਊ ਨਾਅਰੇ ਦੇਸ਼ ਦੇ ਬਹੁਭਾਂਤੇ ਕਿਰਦਾਰ ਨਾਲ ਦੁਸ਼ਮਣੀ ਪਾਲ਼ਦੇ ਹਨ। ਪਟੀਸ਼ਨਰ ਨੇ ਇਸ ਤੱਥ ਨੂੰ ਅਸਾਨੀ ਨਾਲ ਨਜ਼ਰਅੰਦਾਜ਼ ਕਰ ਦਿੱਤਾ ਕਿ ਉਰਦੂ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ ਦਰਜ ਕੀਤੀਆਂ ਗਈਆਂ 14 ਭਾਸ਼ਾਵਾਂ ਵਿੱਚ ਸ਼ਾਮਿਲ ਹੈ। ਸਦੀਆਂ ਤੋਂ ਇਹ ਨਾ ਕੇਵਲ ਵੱਖੋ-ਵੱਖਰੇ ਧਰਮਾਂ ਤੇ ਫ਼ਿਰਕਿਆਂ ਨਾਲ ਸਬੰਧਿਤ ਉੱਘੇ ਸ਼ਾਇਰਾਂ ਤੇ ਵਿਦਵਾਨਾਂ ਦੀ ਜ਼ਬਾਨ ਰਹੀ ਹੈ ਸਗੋਂ ਅੱਜ ਵੀ ਸਾਡੀ ਰੋਜ਼ਮੱਰਾ ਬੋਲਚਾਲ ਵਿੱਚ ਰਚੀ ਮਿਚੀ ਹੋਈ ਹੈ। ਕੀ ਉਰਦੂ ਤੋਂ ਬਗ਼ੈਰ ਦੇਸ਼ ਦੀ ਸਾਂਝੀ ਅਦਬੀ ਤੇ ਸੱਭਿਆਚਾਰਕ ਵਿਰਾਸਤ ਨੂੰ ਚਿਤਵਿਆ ਜਾ ਸਕਦਾ ਹੈ? ਕੀ ਹਿੰਦੀ ਫਿਲਮਾਂ ਦੇ ਸਦਾਬਹਾਰ ਸੰਗੀਤ ’ਚੋਂ ਉਰਦੂ ਨੂੰ ਕੱਢਿਆ ਜਾ ਸਕਦਾ ਹੈ? ਅੱਜ ਵੀ ਉਰਦੂ ਤੇ ਫਾਰਸੀ ਦੇ ਹਜ਼ਾਰਾਂ ਸ਼ਬਦ ਅਸੀਂ ਆਪਣੀ ਰੋਜ਼ਮੱਰਾ ਜ਼ਿੰਦਗੀ ਵਿੱਚ ਇਸਤੇਮਾਲ ਕਰਦੇ ਹਾਂ। ਪਾਰਲੀਮਾਨੀ ਬਹਿਸਾਂ ਵਿੱਚ ਜਦੋਂ ਕਿਤੇ ਕੋਈ ਉਰਦੂ ਦਾ ਸ਼ੇਅਰ ਆ ਜਾਂਦਾ ਹੈ ਤਾਂ ਵੱਖਰਾ ਹੀ ਰੰਗ ਉੱਘੜ ਪੈਂਦਾ ਹੈ। ਸੁਪਰੀਮ ਕੋਰਟ ਨੇ ਇਹ ਸਹੀ ਫ਼ਰਮਾਇਆ ਹੈ ਕਿ ‘ਹਿੰਦੀ’ ਸ਼ਬਦ ਵੀ ਫਾਰਸੀ ਦੇ ‘ਹਿੰਦਵੀ’ ਤੋਂ ਬਣਿਆ ਹੈ। ਕਈ ਖੇਤਰਾਂ ਵਿੱਚ ਉਰਦੂ ਨੂੰ ‘ਹਿੰਦਵੀ’ ਆਖਿਆ ਜਾਂਦਾ ਰਿਹਾ ਹੈ। ਇਸੇ ਤਰ੍ਹਾਂ ਪੰਜਾਬੀ ਨਾਲ ਉਰਦੂ ਦਾ ਰਿਸ਼ਤਾ ਬਹੁਤ ਗਹਿਰਾ ਤੇ ਪੁਰਾਣਾ ਹੈ। ਇਸ ਤਰ੍ਹਾਂ ਦੀਆਂ ਸਾਂਝਾਂ ਹਿੰਦੂਤਵੀ ਜਨੂੰਨੀਆਂ ਨੂੰ ਰੜਕਦੀਆਂ ਰਹਿੰਦੀਆਂ ਹਨ ਜੋ ਹਰੇਕ ਮਸਜਿਦ ਦੇ ਹੇਠਾਂ ਮੰਦਰ ਲੱਭਣ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਹਨ। ਪਾਤੂਰ ਨਗਰ ਕੌਂਸਲ ਨੇ ਇਸੇ ਕਰ ਕੇ ਸਾਈਨਬੋਰਡਾਂ ’ਤੇ ਉਰਦੂ ਦੇ ਇਸਤੇਮਾਲ ਜਾਰੀ ਰੱਖਿਆ ਹੈ ਕਿਉਂਕਿ ਉੱਥੋਂ ਦੇ ਬਹੁਤ ਸਾਰੇ ਲੋਕ ਇਸ ਭਾਸ਼ਾ ਨੂੰ ਬਾਖ਼ੂਬੀ ਜਾਣਦੇ ਪਛਾਣਦੇ ਹਨ। ਅੰਤ ਨੂੰ ਇਸੇ ਤਰ੍ਹਾਂ ਸੰਚਾਰ ਕਰਨਾ ਹੀ ਹਰੇਕ ਭਾਸ਼ਾ ਦਾ ਕੰਮ ਹੁੰਦਾ ਹੈ

ਉਰਦੂ ਹੈ ਜਿਸ ਕਾ ਨਾਮ Read More »

ਵਕਫ ਕੇਸ ’ਚ ਜਵਾਬ ਦੇਣ ਲਈ ਕੇਂਦਰ ਨੇ ਇੱਕ ਹਫਤੇ ਦਾ ਸਮਾਂ ਲਿਆ

ਨਵੀਂ ਦਿੱਲੀ, 18 ਅਪ੍ਰੈਲ – ਸੁਪਰੀਮ ਕੋਰਟ ਨੇ ਵੀਰਵਾਰ ਕੇਂਦਰ ਸਰਕਾਰ ਨੂੰ ਵਕਫ (ਸੋਧ) ਐਕਟ, 2025 ਖਿਲਾਫ ਦਾਇਰ ਪਟੀਸ਼ਨਾਂ ’ਤੇ ਇੱਕ ਹਫਤੇ ਅੰਦਰ ਆਪਣਾ ਪੱਖ ਦਾਇਰ ਕਰਨ ਦਾ ਨਿਰਦੇਸ਼ ਦਿੱਤਾ। ਉਸ ਨੇ ਇਹ ਹਦਾਇਤ ਅਜਿਹੇ ਮੌਕੇ ਕੀਤੀ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ‘ਵਰਤੋਂਕਾਰ ਵੱਲੋਂ ਵਕਫ’ ਸਮੇਤ ਵਕਫ ਐਲਾਨੀਆਂ ਗਈਆਂ ਜਾਇਦਾਦਾਂ ਨੂੰ ਅਗਲੀ ਸੁਣਵਾਈ ਤੱਕ ਡੀਨੋਟੀਫਾਈ ਨਹੀਂ ਕੀਤਾ ਜਾਵੇਗਾ। ਚੀਫ ਜਸਟਿਸ ਸੰਜੀਵ ਖੰਨਾ, ਜਸਟਿਸ ਸੰਜੇ ਕੁਮਾਰ ਅਤੇ ਜਸਟਿਸ ਕੇ ਵੀ ਵਿਸ਼ਵਨਾਥਨ ਦੀ ਸ਼ਮੂਲੀਅਤ ਵਾਲੀ ਬੈਂਚ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਦੇ ਇਸ ਭਰੋਸੇ ਨੂੰ ਰਿਕਾਰਡ ’ਤੇ ਲਿਆ ਕਿ ਇਸ ਦੌਰਾਨ ਕੇਂਦਰੀ ਵਕਫ ਕੌਂਸਲ ਅਤੇ ਬੋਰਡਾਂ ਵਿੱਚ ਕੋਈ ਨਿਯੁਕਤੀਆਂ ਨਹੀਂ ਕੀਤੀਆਂ ਜਾਣਗੀਆਂ। ਮਹਿਤਾ ਨੇ ਕਿਹਾ ਕਿ ਸਰਕਾਰ ਅਗਲੀ ਸੁਣਵਾਈ ਤੱਕ ‘ਵਕਫ ਬਾਇ ਡੀਡ’ ਅਤੇ ‘ਵਕਫ ਬਾਇ ਯੂਜ਼ਰ’ ਜਾਇਦਾਦਾਂ ਨੂੰ ਡੀਨੋਟੀਫਾਈ ਨਹੀਂ ਕਰੇਗੀ। ਚੀਫ ਜਸਟਿਸ ਨੇ ਕਿਹਾ ਕਿ ਜੇ ਕਿਸੇ ਵੀ ਵਕਫ ਜਾਇਦਾਦ ਦੀ ਰਜਿਸਟਰੇਸ਼ਨ 1995 ਦੇ ਪੁਰਾਣੇ ਐਕਟ ਤਹਿਤ ਹੋਈ ਸੀ, ਤਾਂ ਉਨ੍ਹਾਂ ਜਾਇਦਾਦਾਂ ਨੂੰ 5 ਮਈ ਨੂੰ ਅਗਲੀ ਸੁਣਵਾਈ ਤੱਕ ਡੀਨੋਟੀਫਾਈ ਨਹੀਂ ਕੀਤਾ ਜਾ ਸਕਦਾ। ਬੈਂਚ ਨੇ ਇਹ ਹੁਕਮ ਮਹਿਤਾ ਵੱਲੋਂ ਨਵੇਂ ਸੋਧੇ ਹੋਏ ਵਕਫ ਕਾਨੂੰਨ ਵਿਰੁੱਧ ਪਟੀਸ਼ਨਾਂ ’ਤੇ ਮੁੱਢਲਾ ਜਵਾਬ ਦਾਇਰ ਕਰਨ ਲਈ ਇੱਕ ਹਫਤੇ ਦਾ ਸਮਾਂ ਮੰਗਣ ਤੋਂ ਬਾਅਦ ਦਿੱਤਾ। ਦੂਜੇ ਪਾਸੇ, ਬੈਂਚ ਨੇ ਕਿਹਾ ਕਿ ਇਸ ਮੁੱਦੇ ’ਤੇ ਕਈ ਪਟੀਸ਼ਨਾਂ ਨਾਲ ਨਜਿੱਠਣਾ ਅਸੰਭਵ ਹੈ।

ਵਕਫ ਕੇਸ ’ਚ ਜਵਾਬ ਦੇਣ ਲਈ ਕੇਂਦਰ ਨੇ ਇੱਕ ਹਫਤੇ ਦਾ ਸਮਾਂ ਲਿਆ Read More »

ਖੌੌਫਨਾਕ ਸੈਂਸਰਸ਼ਿਪ

ਦਿੱਲੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਪ੍ਰੋਫੈਸਰ ਅਪੂਰਵਾਨੰਦ ਨੂੰ 23 ਅਪ੍ਰੈਲ ਤੋਂ ਇੱਕ ਮਈ ਤੱਕ ਨਿਊ ਯਾਰਕ ਸਥਿਤ ਇੰਡੀਆ-ਚਾਈਨਾ ਇੰਸਟੀਚਿਊਟ ਦੀ ਨਿਊ ਸਕੂਲ ਦੀ ਵੀਹਵੀਂ ਵਰ੍ਹੇਗੰਢ ਦੇ ਸਮਾਗਮ ਵਿੱਚ ਸੱਦਿਆ ਗਿਆ ਸੀ, ਜਿੱਥੇ ਉਨ੍ਹਾ ‘ਸੰਸਾਰਕ ਸੱਤਾਵਾਦੀ ਦੌਰ ਵਿੱਚ ਯੂਨੀਵਰਸਿਟੀਆਂ’ ਵਿਸ਼ੇ ’ਤੇ ਲੈਕਚਰ ਦੇਣਾ ਸੀ। ਉਨ੍ਹਾ ਇਸ ਲਈ ਆਪਣੀ ਯੂਨੀਵਰਸਿਟੀ ਨੂੰ ਛੁੱਟੀਆਂ ਲਈ ਬਕਾਇਦਾ ਅਰਜ਼ੀ ਦਿੱਤੀ ਸੀ। ਯੂਨੀਵਰਸਿਟੀ ਦੇ ਰਜਿਸਟਰਾਰ ਨੇ ਅਰਜ਼ੀ ਇੱਕ ਮਹੀਨੇ ਕੋਲ ਰੱਖੀ ਛੱਡੀ ਤੇ ਫਿਰ ਕਿਹਾ ਕਿ ਮਾਮਲਾ ਕੇਂਦਰੀ ਸਿੱਖਿਆ ਮੰਤਰਾਲੇ ਨੂੰ ਘੱਲਿਆ ਜਾਵੇਗਾ। ਇਸ ਤੋਂ ਬਾਅਦ ਯੂਨੀਵਰਸਿਟੀ ਨੇ ਉਨ੍ਹਾ ਦੇ ਲੈਕਚਰ ਦਾ ਪੂਰਾ ਪਾਠ ਮੰਗ ਲਿਆ। ਅੰਤ ਨੂੰ ਛੁੱਟੀ ਦੇਣ ਤੋਂ ਨਾਂਹ ਕਰ ਦਿੱਤੀ ਗਈ। ਕਿਸੇ ਵੀ ਜਮਹੂਰੀ ਸਮਾਜ ਵਿੱਚ ਅਕਾਦਮਿਕ ਅਜ਼ਾਦੀ ਇੱਕ ਕੇਂਦਰੀ ਕਦਰ ਹੈ। ਇਹ ਉਹ ਬੁਨਿਆਦ ਹੈ, ਜਿਸ ’ਤੇ ਗਿਆਨ ਦੀ ਖੋਜ, ਅਲੋਚਨਾ ਦੀ ਸੰਸਕ੍ਰਿਤੀ ਤੇ ਨਵੇਂ ਵਿਚਾਰਾਂ ਦਾ ਵਿਕਾਸ ਟਿਕਿਆ ਹੁੰਦਾ ਹੈ। ਜੇ ਪ੍ਰੋਫੈਸਰਾਂ ਤੇ ਖੋਜੀਆਂ ਨੂੰ ਇਹ ਡਰ ਬਣਿਆ ਰਹੇ ਕਿ ਉਨ੍ਹਾਂ ਦੇ ਵਿਚਾਰਾਂ ਨੂੰ ਸਿਆਸੀ ਚਸ਼ਮੇ ਨਾਲ ਦੇਖਿਆ ਜਾਵੇਗਾ ਜਾਂ ਉਨ੍ਹਾਂ ਨੂੰ ਬੋਲਣ ਤੋਂ ਪਹਿਲਾਂ ਆਗਿਆ ਲੈਣੀ ਹੋਵੇਗੀ, ਤਾਂ ਇਹ ਨਾ ਸਿਰਫ ਉਨ੍ਹਾਂ ਦੇ ਵਿਅਕਤੀਤਵ ਦਾ ਅਪਮਾਨ ਹੈ, ਸਗੋਂ ਸਿੱਖਿਆ ਦੀ ਆਤਮਾ ਦਾ ਵੀ ਦਮਨ ਹੈ। ਅਪੂਰਵਾਨੰਦ ਦਾ ਵਿਸ਼ਾ ‘ਸੰਸਾਰਕ ਸੱਤਾਵਾਦੀ ਦੌਰ ਵਿੱਚ ਯੂਨੀਵਰਸਿਟੀਆਂ’ ਅੱਜ ਦੇ ਸਮੇਂ ਵਿੱਚ ਅਤਿਅੰਤ ਪ੍ਰਸੰਗਕ ਹੈ। ਵਿਡੰਬਨਾ ਇਹ ਹੈ ਕਿ ਉਨ੍ਹਾ ਨੂੰ ਇਸ ਵਿਸ਼ੇ ’ਤੇ ਬੋਲਣ ਤੋਂ ਰੋਕਣਾ ਖੁਦ ਇਸ ਗੱਲ ਦੀ ਮਿਸਾਲ ਬਣ ਜਾਂਦਾ ਹੈ ਕਿ ਕਿਵੇਂ ਸੱਤਾ ਤੇ ਸੰਸਥਾਨ ਵਿਚਾਰਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਭਾਰਤ ਦਾ ਸੰਵਿਧਾਨ ਆਰਟੀਕਲ 19 (1) (ਏ) ਤਹਿਤ ਹਰੇਕ ਨਾਗਰਿਕ ਨੂੰ ਪ੍ਰਗਟਾਵੇ ਦੀ ਅਜ਼ਾਦੀ ਦਿੰਦਾ ਹੈ। ਇਸ ਅਜ਼ਾਦੀ ਵਿੱਚ ਵਿਚਾਰ ਰੱਖਣ, ਭਾਸ਼ਣ ਦੇਣ, ਲਿਖਣ ਤੇ ਵਿਚਾਰਾਂ ਦੇ ਵਟਾਂਦਰੇ ਦਾ ਹੱਕ ਸ਼ਾਮਲ ਹੈ। ਇਹ ਅਜ਼ਾਦੀ ਸਿਰਫ ਨਾਗਰਿਕਾਂ ਤੱਕ ਸੀਮਤ ਨਹੀਂ, ਸਗੋਂ ਯੂਨੀਵਰਸਿਟੀਆਂ ਤੇ ਪ੍ਰੋਫੈਸਰਾਂ ਨੂੰ ਵੀ ਇਹ ਹੱਕ ਮਿਲਦਾ ਹੈ ਕਿ ਉਹ ਆਪਣੇ ਵਿਸ਼ਿਆਂ ’ਤੇ ਅਜ਼ਾਦੀ ਨਾਲ ਬੋਲ ਸਕਣ। ਪ੍ਰੋਫੈਸਰ ਅਪੂਰਵਾਨੰਦ ਨੇ ਠੀਕ ਹੀ ਸਵਾਲ ਉਠਾਇਆ ਹੈ ਕਿ ਕਿਸੇ ਸਰਕਾਰੀ ਅਦਾਰੇ ਵਿੱਚ ਪੜ੍ਹਾਉਦੇ ਪ੍ਰੋਫੈਸਰ ਨੂੰ ਕਿਸੇ ਕੌਮਾਂਤਰੀ ਅਕਾਦਮਿਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਕੇਂਦਰ ਸਰਕਾਰ ਤੋਂ ਆਗਿਆ ਲੈਣ ਦੀ ਕੀ ਲੋੜ ਹੈ? ਰਜਿਸਟਰਾਰ ਨੇ ਵੀ ਮੰਨਿਆ ਹੈ ਕਿ ਉਨ੍ਹਾ ਦੇ ਕਾਰਜਕਾਲ ਵਿੱਚ ਅਜਿਹਾ ਕੋਈ ਨਿਯਮ ਨਹੀਂ ਰਿਹਾ, ਜਿਸ ਤੋਂ ਸਪੱਸ਼ਟ ਹੈ ਕਿ ਇਹ ਫੈਸਲਾ ਸਿਆਸੀ ਦਬਾਅ ਦਾ ਨਤੀਜਾ ਹੈ। ਭਾਰਤ ਵਿੱਚ ਹਾਲੀਆ ਵਰ੍ਹਿਆਂ ਵਿੱਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਅਧਿਆਪਕਾਂ, ਖੋਜੀਆਂ ਤੇ ਵਿਦਿਆਰਥੀਆਂ ਨੂੰ ਸਰਕਾਰੀ ਨੀਤੀਆਂ ਦੀ ਅਲੋਚਨਾ ਕਰਨ ’ਤੇ ਸਜ਼ਾ ਦਿੱਤੀ ਗਈ ਹੈ ਜਾਂ ਉਨ੍ਹਾਂ ਦੀਆਂ ਸਰਗਰਮੀਆਂ ਨੂੰ ਕੌਮੀ ਵਿਰੋਧੀ ਕਰਾਰ ਦੇ ਕੇ ਉਨ੍ਹਾਂ ਨੂੰ ਸੰਸਥਾਨਾਂ ਵਿੱਚੋਂ ਕਢਾ ਦਿੱਤਾ ਗਿਆ। ਅਪੂਰਵਾਨੰਦ ਦਾ ਮਾਮਲਾ ਇਸੇ ਦੀ ਅਗਲੀ ਕੜੀ ਪ੍ਰਤੀਤ ਹੁੰਦਾ ਹੈ। ਅਪੂਰਵਾਨੰਦ ਤੋਂ ਲੈਕਚਰ ਦਾ ਪਾਠ ਮੰਗਣਾ ਸੈਂਸਰਸ਼ਿਪ ਹੈ, ਜਿਹੜੀ ਪ੍ਰਗਟਾਵੇ ਦੀ ਅਜ਼ਾਦੀ ’ਤੇ ਹਮਲਾ ਹੈ। ਅਪੂਰਵਾਨੰਦ ਦਾ ਮਾਮਲਾ ਵਿਕੋਲਿਤਰਾ ਨਹੀਂ, ਸਗੋਂ ਇਹ ਉਸ ਖਤਰਨਾਕ ਰਾਹ ਵੱਲ ਇਸ਼ਾਰਾ ਕਰਦਾ ਹੈ, ਜਿੱਥੇ ਵਿਚਾਰਾਂ ’ਤੇ ਕੰਟਰੋਲ ਆਮ ਗੱਲ ਬਣਾ ਦਿੱਤੀ ਗਈ ਹੈ।

ਖੌੌਫਨਾਕ ਸੈਂਸਰਸ਼ਿਪ Read More »