ਸੀਸੀਪੀਏ ਵਲੋਂ IIT, JEE ਦੀ ਨਤੀਜੀਆਂ ਤੋਂ ਪਹਿਲਾਂ 100% ਸਫਲਤਾ ਦੀ ਗਰੰਟੀ ਦੇਣ ਵਾਲੀਆਂ ਕੋਚਿੰਗ ਸੰਸਥਾਵਾਂ ਨੂੰ ਚੇਤਾਵਨੀ

ਨਵੀਂ ਦਿੱਲੀ, 18 ਅਪ੍ਰੈਲ – ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ (ਸੀਸੀਪੀਏ) ਨੇ ਆਈਆਈਟੀ-ਜੇਈਈ ਦੇ ਨਤੀਜੇ ਆਉਣ ਤੋਂ ਪਹਿਲਾਂ ਸਫਲਤਾ ਦੀ ਗਾਰੰਟੀ ਦੇਣ ਵਾਲੇ ਪੂਰੇ ਦੇਸ਼ ਦੇ ਕੋਚਿੰਗ ਸੈਂਟਰਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ। ਅਜਿਹੇ ਸੰਸਥਾਨਾਂ ਨੂੰ ਸੀਸੀਪੀਏ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਉਮੀਦਵਾਰਾਂ ਨੂੰ ਚੋਣ ਦੀ ਗਾਰੰਟੀ ਅਤੇ ਉੱਚੇ ਰੈਂਕ ਦਾ ਸਬਜ਼ਬਾਗ ਨਾ ਦਿਖਾਉਣ। ਤਿੰਨ ਸਾਲਾਂ ’ਚ ਸੀਸੀਪੀਏ ਨੇ 49 ਸੰਸਥਾਨਾਂ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 24 ਕੋਚਿੰਗ ਸੈਂਟਰਾਂ ’ਤੇ 77.60 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਨਾਲ ਹੀ ਭੁਲੇਖਾਪਾਊ ਇਸ਼ਤਿਹਾਰਾਂ ਅਤੇ ਗਲਤ ਵਪਾਰ ਢੰਗਾਂ ਨੂੰ ਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ।

ਖਪਤਕਾਰ ਅਧਿਕਾਰਾਂ ਦੀ ਰੱਖਿਆ ਨਾਲ ਜੁੜੀ ਇਸ ਅਥਾਰਿਟੀ ਨੇ ਕੋਚਿੰਗ ਸੰਸਥਾਨਾਂ ਲਈ 2024 ’ਚ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਹੁਣ ਉਨ੍ਹਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਸੀਸੀਪੀਏ ਨੇ ਕਿਹਾ ਹੈ ਕਿ ਕੋਚਿੰਗ ਸੈਂਟਰਾਂ ਨੂੰ ਯਕੀਨੀ ਕਰਨਾ ਚਾਹੀਦਾ ਕਿ ਉਨ੍ਹਾਂ ਦੇ ਇਸ਼ਤਿਹਾਰ ‘ਸਹੀ, ਸਪੱਸ਼ਟ ਅਤੇ ਭੁਲੇਖਾਪਾਊ ਦਾਅਵਿਆਂ ਤੋਂ ਮੁਕਤ’ ਹੋਣ। ਕਿਸੇ ਉਮੀਦਵਾਰ ਦੀ ਸਫਲਤਾ ਦਾ ਸਿਹਰਾ ਲੈਣ ਦੀ ਸਥਿਤੀ ’ਚ ਇਸ਼ਤਿਹਾਰ ’ਚ ਵਿਦਿਆਰਥੀਆਂ ਦੇ ਮੁੱਖ ਵੇਰਵੇ ਜਿਵੇਂ ਨਾਂ, ਰੈਂਕ, ਸਿਲੇਬਸ ਦੇ ਢੰਗ ਅਤੇ ਉਸ ਲਈ ਕੀਤੀ ਗਈ ਭੁਗਤਾਨ ਰਾਸ਼ੀ ਆਦਿ ਦਾ ਪਾਰਦਰਸ਼ੀ ਢੰਗ ਨਾਲ ਵੇਰਵਾ ਦੇਣਾ ਚਾਹੀਦਾ। ਅਥਾਰਿਟੀ ਨੇ ਝੂਠਾ ਦਾਅਵਾ ਕਰਨ ਵਾਲੇ ਕੋਚਿੰਗ ਸੈਂਟਰਾਂ ਨੂੰ ਸਪੱਸ਼ਟ ਤੌਰ ’ਤੇ ਚਿਤਾਵਨੀ ਦਿੰਦੇ ਹੋਏ ਜ਼ਰੂਰੀ ਕੀਤਾ ਹੈ ਕਿ ਜੇ ਕੋਈ ਕਮੀਆਂ ਹਨ ਤਾਂ ਉਨ੍ਹਾਂ ਨੂੰ ਵੀ ਮਹੱਤਵਪੂਰਨ ਸੂਚਨਾਵਾਂ ਵਾਂਗ ਹੀ ਵੱਡੇ ਅੱਖਰਾਂ ’ਚ ਪ੍ਰਮੁੱਖਤਾ ਨਾਲ ਛਾਪਿਆ ਜਾਵੇ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...