April 15, 2025

ਬਿਨਾਂ ਪਾਸਪੋਰਟ-ਵੀਜ਼ਾ ਦੇ ਵੀ ਜਾ ਸਕਦੇ ਹੋ ਵਿਦੇਸ਼

ਨਵੀਂ ਦਿੱਲੀ, 15 ਅਪ੍ਰੈਲ – ਜਦੋਂ ਵੀ ਅਸੀਂ ਵਿਦੇਸ਼ ਯਾਤਰਾ ਕਰਨ ਬਾਰੇ ਸੋਚਦੇ ਹਾਂ, ਤਾਂ ਸਾਡੇ ਮਨ ਵਿੱਚ ਸਭ ਤੋਂ ਪਹਿਲਾਂ ਪਾਸਪੋਰਟ ਅਤੇ ਵੀਜ਼ਾ ਵਰਗੇ ਦਸਤਾਵੇਜ਼ ਆਉਂਦੇ ਹਨ। ਕਿਸੇ ਵੀ ਦੇਸ਼ ਦੀ ਯਾਤਰਾ ਕਰਨ ਲਈ ਤੁਹਾਡੇ ਕੋਲ ਪਾਸਪੋਰਟ ਹੋਣਾ ਜ਼ਰੂਰੀ ਹੈ ਅਤੇ ਵੀਜ਼ਾ ਵੀ ਬਹੁਤ ਜ਼ਰੂਰੀ ਹੈ। ਹਾਲਾਂਕਿ, ਕੁਝ ਦੇਸ਼ਾਂ ਵਿੱਚ ਵੀਜ਼ਾ ਮੁਕਤ ਪ੍ਰਵੇਸ਼ ਉਪਲਬਧ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਸੀਂ ਬਿਨਾਂ ਵੀਜ਼ਾ ਅਤੇ ਪਾਸਪੋਰਟ ਦੇ ਵੀ ਵਿਦੇਸ਼ ਯਾਤਰਾ ਕਰ ਸਕਦੇ ਹੋ? ਇਸ ਲਈ ਤੁਹਾਡੇ ਕੋਲ ਸਿਰਫ਼ ਇੱਕ ਦਸਤਾਵੇਜ਼ ਹੋਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਦਸਤਾਵੇਜ਼ ਬਾਰੇ ਦੱਸਣ ਜਾ ਰਹੇ ਹਾਂ, ਜੇਕਰ ਤੁਹਾਡੇ ਕੋਲ ਹੈ ਤਾਂ ਕੋਈ ਵੀ ਤੁਹਾਡੇ ਤੋਂ ਵੀਜ਼ਾ ਅਤੇ ਪਾਸਪੋਰਟ ਨਹੀਂ ਮੰਗ ਸਕਦਾ। ਆਓ ਜਾਣਦੇ ਹਾਂ ਇਸ ਖਾਸ ਦਸਤਾਵੇਜ਼ ਬਾਰੇ… ਇਸ ਦਸਤਾਵੇਜ਼ ਨੂੰ ਸੀਮੈਨ ਬੁੱਕ ਵਜੋਂ ਜਾਣਿਆ ਜਾਂਦਾ ਹੈ ਇਸ ਦਸਤਾਵੇਜ਼ ਨੂੰ ਸੀਮੈਨ ਬੁੱਕ ਵਜੋਂ ਜਾਣਿਆ ਜਾਂਦਾ ਹੈ। ਜੇਕਰ ਤੁਹਾਡੇ ਕੋਲ ਇਹ ਹੈ ਤਾਂ ਤੁਹਾਨੂੰ ਵੀਜ਼ਾ ਅਤੇ ਪਾਸਪੋਰਟ ਵਰਗੇ ਦਸਤਾਵੇਜ਼ਾਂ ਦੀ ਲੋੜ ਨਹੀਂ ਹੈ। ਇਹ ਜ਼ਿਆਦਾਤਰ ਸਮੁੰਦਰੀ ਬੰਦਰਗਾਹਾਂ ‘ਤੇ ਵਰਤਿਆ ਜਾਂਦਾ ਹੈ, ਪਰ ਤੁਸੀਂ ਸ਼ਾਇਦ ਨਹੀਂ ਜਾਣਦੇ ਹੋਵੋਗੇ ਕਿ ਸੀਮੈਨ ਬੁੱਕ ਦੀ ਵਰਤੋਂ ਵਿਦੇਸ਼ ਯਾਤਰਾ ਲਈ ਹਵਾਈ ਅੱਡਿਆਂ ‘ਤੇ ਵੀ ਕੀਤੀ ਜਾ ਸਕਦੀ ਹੈ। ਸੀਮੈਨ ਬੁੱਕ ਨੂੰ ਨਿਰੰਤਰ ਡਿਸਚਾਰਜ ਸਰਟੀਫਿਕੇਟ ਵੀ ਕਿਹਾ ਜਾਂਦਾ ਹੈ। ਇਹ ਇੱਕ ਅਧਿਕਾਰਤ ਪਛਾਣ ਦਸਤਾਵੇਜ਼ ਹੈ। ਸੀਮੈਨ ਬੁੱਕ ਵਿਸ਼ੇਸ਼ ਤੌਰ ‘ਤੇ ਮਰਚੈਂਟ ਨੇਵੀ ਅਤੇ ਕਰੂਜ਼ ਲਾਈਨ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਜਾਰੀ ਕੀਤੀ ਜਾਂਦੀ ਹੈ, ਜਿਸ ਵਿੱਚ ਪਾਸਪੋਰਟ ਵਾਂਗ, ਸ਼ਿਪਿੰਗ ਕੰਪਨੀ ਦੇ ਕਰਮਚਾਰੀਆਂ ਦਾ ਨਾਮ, ਜਨਮ ਮਿਤੀ, ਰਾਸ਼ਟਰੀਅਤਾ, ਵਿਦਿਅਕ ਯੋਗਤਾ ਵਰਗੀ ਮਹੱਤਵਪੂਰਨ ਜਾਣਕਾਰੀ ਦਰਜ ਕੀਤੀ ਜਾਂਦੀ ਹੈ।

ਬਿਨਾਂ ਪਾਸਪੋਰਟ-ਵੀਜ਼ਾ ਦੇ ਵੀ ਜਾ ਸਕਦੇ ਹੋ ਵਿਦੇਸ਼ Read More »

ਯੁੱਧ ਨਸ਼ਿਆਂ ਵਿਰੁੱਧ ‘ ਤਹਿਤ ਸਕੂਲ ਵਿੱਚ ਪੋਸਟਰ ਅਤੇ ਸਲੋਗਨ ਮੁਕਾਬਲੇ ਕਰਵਾਏ

ਮੋਗਾ, 15 ਅਪ੍ਰੈਲ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ ” ਤਹਿਤ ਸ਼ਹੀਦ ਸਿਪਾਹੀ ਲਖਵੀਰ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੜਿੱਕ ਵਿਖੇ ਪੋਸਟਰ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ, ਜਿਸ ਵਿਚ ਛੇਵੀਂ ਤੋਂ ਦਸਵੀਂ ਤੱਕ ਵੱਖ ਵੱਖ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਸ੍ਰੀ ਮਤੀ ਗੁਰਜੀਤ ਕੌਰ ਸਕੂਲ ਇੰਚਾਰਜ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਨੂੰ ਉਸ ਵੇਲੇ ਤੱਕ ਸਫ਼ਲਤਾ ਹਾਸਲ ਨਹੀਂ ਹੋਵੇਗੀ ਜਦੋਂ ਤੱਕ ਹਰੇਕ ਸੂਬਾ ਵਾਸੀ ਇਸ ਮੁਹਿੰਮ ਨੂੰ ਸਹਿਯੋਗ ਨਹੀਂ ਦਿੰਦੇ। ਉਹਨਾਂ ਸਮੂਹ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨੂੰ ਘਰ ਘਰ ਤੱਕ ਲਿਜਾਣ ਅਤੇ ਸਫ਼ਲ ਕਰਨ। ਇਸ ਦੌਰਾਨ ਇਕ ਰੈਲੀ ਵੀ ਕੱਢੀ ਗਈ ਜਿਸ ਵਿਚ ਸ੍ਰੀ ਮਤੀ ਪਲਕ ਗੁਪਤਾ ਸਾਇੰਸ ਅਧਿਆਪਕਾ, ਸ੍ਰੀ ਮਤੀ ਨਵਜੀਤ ਕੌਰ ਇਕਨਾਮਿਕਸ ਲੈਕਚਰਾਰ ਅਤੇ ਸ੍ਰੀ ਮਤੀ ਹਰਪ੍ਰੀਤ ਕੌਰ ਸਾਇੰਸ ਅਧਿਆਪਕਾ ਵੀ ਮੌਜੂਦ ਸਨ।

ਯੁੱਧ ਨਸ਼ਿਆਂ ਵਿਰੁੱਧ ‘ ਤਹਿਤ ਸਕੂਲ ਵਿੱਚ ਪੋਸਟਰ ਅਤੇ ਸਲੋਗਨ ਮੁਕਾਬਲੇ ਕਰਵਾਏ Read More »

ਟੋਲ ਪਲਾਜ਼ਾ ਤੋਂ ਜਲਦ ਮਿਲੇਗੀ ਮੁਕਤੀ, ਨਵੀਂ ਨੀਤੀ ਲਈ ਕੇਂਦਰ ਸਰਕਾਰ ਤਿਆਰ

ਨਵੀਂ ਦਿੱਲੀ, 15 ਅਪ੍ਰੈਲ – ਦੇਸ਼ ਭਰ ਦੇ ਯਾਤਰੀਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਕੇਂਦਰੀ ਸੜਕ ਪਰਿਵਹਨ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਦੇਸ਼ ਵਿਚੋਂ ਟੋਲ ਪਲਾਜ਼ਾ ਹਟਾਉਣ ਦੀ ਤਿਆਰੀ ਚਲ ਰਹੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਇਸ ਬਦਲਾਅ ਲਈ ਜਲਦੀ ਹੀ ਨਵੀਂ ਟੋਲ ਨੀਤੀ ਲੈ ਕੇ ਆ ਰਹੀ ਹੈ, ਜਿਸ ਦੀ ਘੋਸ਼ਣਾ ਅਗਲੇ 15 ਦਿਨਾਂ ਵਿੱਚ ਕੀਤੀ ਜਾਵੇਗੀ। ਹਾਲਾਂਕਿ ਉਨ੍ਹਾਂ ਨੀਤੀ ਦੇ ਵੇਰਵੇ ਨਹੀਂ ਸਾਂਝੇ ਕੀਤੇ, ਪਰ ਇੰਨਾ ਜ਼ਰੂਰ ਕਿਹਾ ਕਿ ਨਵੀਂ ਨੀਤੀ ਦੇ ਲਾਗੂ ਹੋਣ ਨਾਲ ਟੋਲ ਨਾਲ ਜੁੜੀਆਂ ਸਾਰੀਆਂ ਸ਼ਿਕਾਇਤਾਂ ਖਤਮ ਹੋ ਜਾਣਗੀਆਂ। ਮੁੰਬਈ-ਗੋਵਾ ਹਾਈਵੇ ‘ਤੇ ਵੀ ਗਡਕਰੀ ਨੇ ਦਿੱਤੀ ਅਪਡੇਟ ਮੁੰਬਈ ਦੇ ਦਾਦਰ ਵਿਖੇ ਇੱਕ ਕਾਰਜਕ੍ਰਮ ਦੌਰਾਨ ਗਡਕਰੀ ਨੇ ਮੁੰਬਈ-ਗੋਵਾ ਹਾਈਵੇ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਚੱਲ ਰਹੇ ਇਸ ਹਾਈਵੇ ਦੇ ਕੰਮ ਨੂੰ ਜੂਨ 2025 ਤੱਕ ਪੂਰਾ ਕਰ ਦਿੱਤਾ ਜਾਵੇਗਾ। ਭਾਰਤ ਦਾ ਰੋਡ ਇੰਫ੍ਰਾਸਟ੍ਰਕਚਰ ਹੋਵੇਗਾ ਅਮਰੀਕਾ ਤੋਂ ਵੀ ਅੱਗੇ ਗਡਕਰੀ ਨੇ ਦਾਅਵਾ ਕੀਤਾ ਕਿ ਅਗਲੇ ਦੋ ਸਾਲਾਂ ਵਿਚ ਭਾਰਤ ਦਾ ਰੋਡ ਇੰਫ੍ਰਾਸਟ੍ਰਕਚਰ ਅਮਰੀਕਾ ਤੋਂ ਵੀ ਵਧੀਆ ਹੋਵੇਗਾ।

ਟੋਲ ਪਲਾਜ਼ਾ ਤੋਂ ਜਲਦ ਮਿਲੇਗੀ ਮੁਕਤੀ, ਨਵੀਂ ਨੀਤੀ ਲਈ ਕੇਂਦਰ ਸਰਕਾਰ ਤਿਆਰ Read More »

ਪ੍ਰਤਾਪ ਸਿੰਘ ਬਾਜਵਾ ਸਾਈਬਰ ਸੈਲ ਪੁਲਿਸ ਥਾਣੇ ’ਚ ਹੋਏ ਪੇਸ਼

ਮੁਹਾਲੀ, 15 ਅਪ੍ਰੈਲ – ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਇਥੇ ਫੇਜ਼ 7 ਵਿਚ ਸਾਈਬਰ ਸੈਲ ਪੁਲਿਸ ਥਾਣੇ ਵਿਚ ਪੁਲਿਸ ਅੱਗੇ ਪੇਸ਼ ਹੋਏ ਹਨ। ਉਹਨਾਂ ਦੀ ਪੇਸ਼ੀ ਉਹਨਾਂ ਵੱਲੋਂ 50 ਹੈਂਡ ਗ੍ਰਨੇਡ ਪਹੁੰਚਣ ਦੇ ਦਿੱਤੇ ਬਿਆਨ ਦੇ ਸਬੰਧ ਵਿਚ ਹੋ ਰਹੀ ਹੈ। ਦੂਜੇ ਪਾਸੇ ਕਾਂਗਰਸੀ ਆਗੂਆਂ ਨੇ ਪੁਲਿਸ ਥਾਣਾ ਘੇਰ ਲਿਆ ਹੈ ਤੇ ਬਾਹਰ ਧਰਨਾ ਮਾਰ ਕੇ ਬੈਠੇ ਹਨ।

ਪ੍ਰਤਾਪ ਸਿੰਘ ਬਾਜਵਾ ਸਾਈਬਰ ਸੈਲ ਪੁਲਿਸ ਥਾਣੇ ’ਚ ਹੋਏ ਪੇਸ਼ Read More »

ED ਨੇ ਕੀਤੀ ਮੋਹਾਲੀ ਦੇ ਵੱਡੇ ਬਿਲਡਰ ਦੇ ਘਰ ਰੇਡ

ਮੋਹਾਲੀ, 15 ਅਪ੍ਰੈਲ – ਮੋਹਾਲੀ ਦੇ ਵੱਡੇ ਬਿਲਡਰ ਦੇ ਘਰ ED ਦੀ ਰੇਡ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਇਹ ਰੇਡ ਮੋਹਾਲੀ ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਹੋਈ ਹੈ। ਦਰਅਸਲ ਪਤਾ ਲੱਗਿਆ ਹੈ ਕਿ ਇਹ ਤਲਾਸ਼ੀ ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀਏਸੀਐਲ) ਮਾਮਲੇ ਦੀ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਕੀਤੀ ਗਈ ਸੀ। ਪੀਏਸੀਐਲ ਦੇ ਡਾਇਰੈਕਟਰਾਂ ਨੇ ਕਥਿਤ ਤੌਰ ‘ਤੇ ਨਿਵੇਸ਼ਕਾਂ ਦੇ ਫੰਡਾਂ ਨੂੰ ਕਈ ਥਾਵਾਂ ‘ਤੇ ਸ਼ੈੱਲ ਕੰਪਨੀਆਂ ਵਿੱਚ ਟ੍ਰਾਂਸਫਰ ਕਰਕੇ ਹੜੱਪ ਲਿਆ ਸੀ।

ED ਨੇ ਕੀਤੀ ਮੋਹਾਲੀ ਦੇ ਵੱਡੇ ਬਿਲਡਰ ਦੇ ਘਰ ਰੇਡ Read More »

ਸੁਖਬੀਰ ਬਾਦਲ ਨੂੰ ਮੁੜ ਪ੍ਰਧਾਨ ਚੁਣਨ ’ਤੇ ਬੀਬੀ ਜਗੀਰ ਕੌਰ ਤੇ ਅਕਾਲੀ ਵਰਕਰ ਦੀ ਫ਼ੋਨ ’ਤੇ ਹੋਈ ਬਹਿਸ

ਅੰਮ੍ਰਿਤਸਰ, 15 ਅਪ੍ਰੈਲ – ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਅਕਾਲੀ ਵਰਕਰ ਵੱਲੋਂ ਬੀਬੀ ਜਗੀਰ ਕੌਰ ਦੇ ਨਾਲ ਗੱਲਬਾਤ ਕਰਕੇ ਤਿੱਖੀ ਬਹਿਸ ਕੀਤੀ ਜਾ ਰਹੀ ਹੈ। ਵੀਡੀਓ ਵਿਚ ਇਕ ਅਕਾਲੀ ਵਰਕਰ ਬੀਬੀ ਜਗੀਰ ਕੌਰ ਨੂੰ ਫ਼ੋਨ ’ਤੇ ਕਹਿ ਰਿਹਾ ਹੈ ਕਿ ਸੁਖਬੀਰ ਬਾਦਲ ਦੇ ਪ੍ਰਧਾਨ ਬਣਨ ਕਾਰਨ ਤੁਹਾਨੂੰ ਦੁੱਖ ਹੋਇਆ ਹੋਣਾ। ਇਸ ਲਈ ਤੁਹਾਨੂੰ ਹੌਸਲਾ ਦੇਣ ਲਈ ਅਸੀਂ ਫ਼ੋਨ ਕੀਤਾ ਹੈ। ਤੁਸੀਂ ਵੀ ਤਾਂ ਦਸ ਸਾਲ ਪ੍ਰਧਾਨ ਬਣ ਕੇ ਐਸ਼ ਕੀਤੀ, ਕਿਸੇ ਹੋਰ ਨੂੰ ਵੀ ਮੌਕ ਦਿਉ। ਜਿਸ ਦੇ ਜਵਾਬ ਵਿਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ ਸਾਡਾ ਹੈ ਤੁਹਾਡਾ ਭਗੌੜਾ ਦਲ ਹੈ, ਪਾਰਟੀ ਕਿਸੇ ਦੇ ਪਿਉ ਦੀ ਨਹੀਂ। ਜੇ ਮੈਂ ਪ੍ਰਧਾਨ ਬਣਦੀ ਰਹੀ ਹਾਂ ਤਾਂ ਕੀ ਮੈਂ ਕੰਮ ਨੀ ਕੀਤੇ? ਇਹ ਵੀਡੀਓ ਜਦੋਂ ਵਾਇਰਲ ਹੋਈ ਤਾਂ ਖੂਬ ਚਰਚਾ ਦਾ ਵਿਸ਼ਾ ਬਣ ਗਈ। ਉਧਰ ਇਸ ਮਾਮਲੇ ਨੂੰ ਲੈ ਕੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਫ਼ੋਨ ਕਰਕੇ ਹੋਈ ਗੱਲਬਾਤ ਨੂੰ ਗ਼ਲਤ ਸੰਦਰਭ ਵਿੱਚ ਪੇਸ਼ ਕਰਨ ਵਾਲੇ ਸਖ਼ਸ਼ ਵਿਰੁਧ ਐਫ਼ਆਈਆਰ ਦਰਜ਼ ਕਰਵਾਉਣ ਲਈ ਅਗਲੀ ਕਾਰਵਾਈ ਤਿਆਰ ਕਰ ਲਈ ਗਈ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਪਿਛਲੇ ਚਾਰ ਦਹਾਕਿਆਂ ਤੋਂ ਸਰਗਰਮ ਸਿਆਸਤ ਦਾ ਹਿੱਸਾ ਨੇ, ਇਸ ਕਰਕੇ ਲਾਜ਼ਮੀ ਹੈ ਉਨ੍ਹਾਂ ਨਾਲ ਰਾਬਤਾ ਕਾਇਮ ਕਰਨ ਲਈ ਉਨ੍ਹਾਂ ਦਾ ਮੋਬਾਈਲ ਨੰਬਰ ਆਮ ਵਰਕਰ ਕੋਲ ਹੋਣਾ ਸੁਭਾਵਿਕ ਹੈ। ਬੀਬੀ ਜਗੀਰ ਕੌਰ ਨੇ ਕਿਹਾ ਉਨ੍ਹਾਂ ਨੇ ਜ਼ਿੰਦਗੀ ਵਿੱਚ ਕਦੇ ਕਿਸੇ ਦਾ ਫੋਨ ਚੁੱਕਣ ਤੋਂ ਗ਼ੁਰੇਜ਼ ਨਹੀਂ ਕੀਤਾ,ਉਕਤ ਸਖ਼ਸ਼ ਵਲੋ ਉਨ੍ਹਾਂ ਨੂੰ ਮੋਬਾਈਲ ਨੰਬਰ ਉਪਰ ਕਾਲ ਕੀਤੀ ਗਈ,ਫਿਰ ਕਿਸੇ ਖ਼ਾਸ ਮਨਸ਼ਾ ਨਾਲ ਕਾਲ ਰਿਕਾਰਡ ਕੀਤੀ ਗਈ ਅਤੇ ਦੂਜੇ ਫੋਨ ’ਤੇ ਵੀਡਿਉ ਬਣਾ ਕੇ ਜਨਤਕ ਤੌਰ ’ਤੇ ਵਾਇਰਲ ਕਰ ਕੇ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਾਜ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਇਸ ਕਰ ਕੇ ਉਹ ਸਖ਼ਤ ਤਾੜਨਾ ਕਰਦੇ ਹਨ ਕਿ ਅਗਲੇ 24 ਘੰਟੇ ਵਿੱਚ ਜਾਂ ਤਾਂ ਜਨਤਕ ਤੌਰ ’ਤੇ ਲਿਖ਼ਤੀ ਮੁਆਫ਼ੀ ਮੰਗੀ ਜਾਵੇ ਜਾਂ ਫਿਰ ਅਗਲੀ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ। ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਉਨ੍ਹਾਂ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜਿਨ੍ਹਾਂ ਨੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੀ ਸਾਜਿਸ਼ ਹੇਠ ਰਿਕਾਰਡ ਕੀਤੀ ਗਈ ਆਡੀਓ ਅਤੇ ਬਣਾਈ ਗਈ ਵੀਡਿਉ ਨੂੰ ਉਨ੍ਹਾਂ ਨੂੰ ਬਗ਼ੈਰ ਜਾਣਕਾਰੀ ਦਿੱਤੇ ਅਤੇ ਪੱਖ ਲਏ, ਵੱਡੀ ਸਾਜ਼ਿਸ਼ ਦੇ ਪਾਤਰ ਬਣੇ ਹਨ।

ਸੁਖਬੀਰ ਬਾਦਲ ਨੂੰ ਮੁੜ ਪ੍ਰਧਾਨ ਚੁਣਨ ’ਤੇ ਬੀਬੀ ਜਗੀਰ ਕੌਰ ਤੇ ਅਕਾਲੀ ਵਰਕਰ ਦੀ ਫ਼ੋਨ ’ਤੇ ਹੋਈ ਬਹਿਸ Read More »

ਕਿਸਾਨਾਂ ਨੂੰ ਬਿਜਲੀ ਬਿੱਲ ਤੋਂ ਮਿਲੇਗੀ ਰਾਹਤ

ਚੰਡੀਗੜ੍ਹ, 15 ਅਪ੍ਰੈਲ – ਕਿਸਾਨਾਂ ਕੋਲ ਹੁਣ ਆਪਣੀ ਜ਼ਮੀਨ ‘ਤੇ ਸੂਰਜੀ ਊਰਜਾ ਪਲਾਂਟ ਲਗਾਉਣ ਦਾ ਇੱਕ ਵਧੀਆ ਮੌਕਾ ਹੈ। ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਅਤੇ ਉੱਨਤੀ ਮਹਾਂ ਅਭਿਆਨ ਯਾਨੀ ਕੁਸੁਮ ਯੋਜਨਾ ਦੇ ਤਹਿਤ, ਰਾਜ ਸਰਕਾਰ ਨੇ ਇੱਕ ਵਾਰ ਫਿਰ ਅਰਜ਼ੀ ਦੇਣ ਦੀ ਮਿਤੀ ਵਧਾ ਦਿੱਤੀ ਹੈ। ਪਹਿਲਾਂ ਅਰਜ਼ੀ ਭਰਨ ਦੀ ਆਖਰੀ ਮਿਤੀ 2 ਅਪ੍ਰੈਲ 2025 ਸੀ, ਪਰ ਹੁਣ ਇਸਨੂੰ ਵਧਾ ਕੇ 23 ਅਪ੍ਰੈਲ 2025 ਕਰ ਦਿੱਤਾ ਗਿਆ ਹੈ। ਇਹ ਯੋਜਨਾ ਬਿਹਾਰ ਸਟੇਟ ਪਾਵਰ ਜਨਰੇਸ਼ਨ ਕੰਪਨੀ ਲਿਮਟਿਡ ਦੁਆਰਾ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਰਾਜ ਭਰ ਦੇ 962 ਪਾਵਰ ਸਬਸਟੇਸ਼ਨਾਂ ਨਾਲ ਜੁੜੇ ਲਗਭਗ 3188 ਖੇਤੀਬਾੜੀ ਅਤੇ ਮਿਸ਼ਰਤ ਫੀਡਰਾਂ ਨੂੰ ਸੂਰਜੀ ਪ੍ਰਣਾਲੀ ਨਾਲ ਜੋੜਿਆ ਜਾਵੇਗਾ। ਜੇਕਰ ਕੋਈ ਕਿਸਾਨ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦਾ ਹੈ, ਤਾਂ ਉਸਨੂੰ ਟੈਂਡਰ ਫੀਸ ਵਜੋਂ 590 ਰੁਪਏ, ਟੈਂਡਰ ਪ੍ਰੋਸੈਸਿੰਗ ਲਈ 11,800 ਰੁਪਏ ਅਤੇ ਹਰੇਕ ਮੈਗਾਵਾਟ ਲਈ 1 ਲੱਖ ਰੁਪਏ ਦੀ ਪੇਸ਼ਗੀ ਰਕਮ ਜਮ੍ਹਾ ਕਰਾਉਣੀ ਪਵੇਗੀ। ਇਹ ਰਕਮ ਬੈਂਕ ਗਰੰਟੀ ਜਾਂ ਡਿਮਾਂਡ ਡਰਾਫਟ ਦੇ ਰੂਪ ਵਿੱਚ ਜਮ੍ਹਾ ਕੀਤੀ ਜਾ ਸਕਦੀ ਹੈ। ਇਸ ਯੋਜਨਾ ਨਾਲ ਸਬੰਧਤ ਪੂਰੀ ਜਾਣਕਾਰੀ ਅਤੇ ਜ਼ਰੂਰੀ ਦਸਤਾਵੇਜ਼ ਬਿਹਾਰ ਸਰਕਾਰ ਦੇ ਈ-ਪ੍ਰੋਕਿਊਰਮੈਂਟ ਪੋਰਟਲ ‘ਤੇ ਉਪਲਬਧ ਹਨ। ਜਾਣਕਾਰੀ ਪ੍ਰਾਪਤ ਕਰਨ ਲਈ, ਕਿਸਾਨ 7320924004 ਅਤੇ 7635094261 ‘ਤੇ ਵੀ ਕਾਲ ਕਰ ਸਕਦੇ ਹਨ। ਕਿਸਾਨਾਂ ਨੂੰ ਮਿਲੇਗਾ ਸਿੱਧਾ ਲਾਭ ਸਾਸਾਰਾਮ ਦੇ ਇਲੈਕਟ੍ਰੀਕਲ ਕਾਰਜਕਾਰੀ ਇੰਜੀਨੀਅਰ ਬ੍ਰਾਵਿਮ ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਕਿਸਾਨਾਂ ਦੀ ਆਮਦਨ ਵਧਾਉਣਾ ਹੈ। ਇਸ ਤੋਂ ਇਲਾਵਾ, ਇਸ ਨਾਲ ਖੇਤੀ ਵਿੱਚ ਬਿਜਲੀ ਦੀ ਸਮੱਸਿਆ ਹੱਲ ਹੋਵੇਗੀ ਅਤੇ ਸਾਫ਼ ਊਰਜਾ ਦੀ ਵਰਤੋਂ ਵਧੇਗੀ।

ਕਿਸਾਨਾਂ ਨੂੰ ਬਿਜਲੀ ਬਿੱਲ ਤੋਂ ਮਿਲੇਗੀ ਰਾਹਤ Read More »

14 ਅਪ੍ਰੈਲ ਨੂੰ ਨਿਊਯਾਰਕ ਵਿੱਚ ਅੰਬੇਦਕਰ ਦਿਵਸ ਵਜੋਂ ਕੀਤਾ ਗਿਆ ਘੋਸ਼ਿਤ

ਨਿਊਯਾਰਕ, 15 ਅਪ੍ਰੈਲ – ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ 14 ਅਪ੍ਰੈਲ ਨੂੰ ਨਿਊਯਾਰਕ ਸਿਟੀ ਵਿੱਚ ਡਾ. ਬੀ. ਆਰ. ਅੰਬੇਦਕਰ ਦਿਵਸ ਵਜੋਂ ਘੋਸ਼ਿਤ ਕੀਤਾ ਹੈ। ਮੇਅਰ ਦਫ਼ਤਰ ਦੇ ਇੱਕ ਉੱਚ ਅਧਿਕਾਰੀ ਨੇ ਇੱਥੇ ਇਹ ਜਾਣਕਾਰੀ ਦਿੱਤੀ। ਨਿਊਯਾਰਕ ਸਿਟੀ ਮੇਅਰ ਦਫ਼ਤਰ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਡਿਪਟੀ ਕਮਿਸ਼ਨਰ ਦਿਲੀਪ ਚੌਹਾਨ ਨੇ ਇਹ ਐਲਾਨ ਇੱਥੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਡਾ. ਰਾਮਦਾਸ ਅਠਾਵਲੇ ਦੀ ਮੌਜੂਦਗੀ ਵਿੱਚ ਕੀਤਾ। ਅਠਾਵਲੇ ਨੇ ਸੋਮਵਾਰ ਨੂੰ ਡਾ. ਅੰਬੇਦਕਰ ਦੀ 134ਵੀਂ ਜਯੰਤੀ ਦੇ ਮੌਕੇ ‘ਤੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਖੇ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਵਿੱਚ ਮੁੱਖ ਭਾਸ਼ਣ ਦਿੱਤਾ। ਅਠਾਵਲੇ ਨੇ ਫੋਟੋਆਂ ਅਤੇ ਵੀਡੀਓ ਦੇ ਨਾਲ ‘ਐਕਸ’ ‘ਤੇ ਪੋਸਟ ਕੀਤਾ, “ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਵਿਖੇ ਇਤਿਹਾਸਕ ਪਲ, ਜਦੋਂ ਡਾ. ਬਾਬਾ ਸਾਹਿਬ ਅੰਬੇਦਕਰ ਦੀ ਜਨਮ ਵਰ੍ਹੇਗੰਢ ਨੂੰ ਨਿਊਯਾਰਕ ਸਿਟੀ ਮੇਅਰ ਦਫ਼ਤਰ ਦੁਆਰਾ ਅਧਿਕਾਰਤ ਤੌਰ ‘ਤੇ ਡਾ. ਬੀ. ਆਰ. ਅੰਬੇਦਕਰ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ ਸੀ। ਬਾਬਾ ਸਾਹਿਬ ਦੀ ਨਿਆਂ ਅਤੇ ਸਮਾਨਤਾ ਦੀ ਵਿਸ਼ਵਵਿਆਪੀ ਵਿਰਾਸਤ ਦਾ ਸਨਮਾਨ ਕਰਨ ਲਈ ਮੈਂ ਨਿਊਯਾਰਕ ਸਿਟੀ ਦੇ ਮੇਅਰ ਅਤੇ ਡਿਪਟੀ ਕਮਿਸ਼ਨਰ ਦਿਲੀਪ ਚੌਹਾਨ ਦਾ ਦਿਲੋਂ ਧੰਨਵਾਦ ਕਰਦਾ ਹਾਂ। ਇਸ ਮੌਕੇ ਆਪਣੇ ਸੰਬੋਧਨ ਵਿੱਚ ਚੌਹਾਨ ਨੇ ਕਿਹਾ ਕਿ ਡਾ. ਅੰਬੇਦਕਰ ਦੇ ਆਦਰਸ਼ ਸੀਮਾਵਾਂ ਅਤੇ ਸਮੇਂ ਤੋਂ ਪਰੇ ਹਨ। ਫਾਊਂਡੇਸ਼ਨ ਫਾਰ ਹਿਊਮਨ ਹੋਰਾਈਜ਼ਨ ਦੇ ਪ੍ਰਧਾਨ ਦਿਲੀਪ ਮਹਸਕੇ ਅਤੇ ਹਾਰਵਰਡ ਡਿਵਿਨਿਟੀ ਸਕੂਲ ਦੇ ਵਿਜ਼ਿਟਿੰਗ ਪ੍ਰੋਫੈਸਰ ਸੰਤੋਸ਼ ਰਾਉਤ ਨੇ ਵੀ ਡਾ. ਅੰਬੇਦਕਰ ਦੇ ਵਿਚਾਰਾਂ ਦੀ ਵਿਸ਼ਵਵਿਆਪੀ ਸਾਰਥਕਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਮਾਨਤਾ ਅਤੇ ਨਾਗਰਿਕ ਅਧਿਕਾਰਾਂ ਲਈ ਦੁਨੀਆ ਦੇ ਸਭ ਤੋਂ ਪਰਿਵਰਤਨਸ਼ੀਲ ਵਕੀਲਾਂ ਵਿੱਚੋਂ ਇੱਕ ਲਈ ਇਹ ਡੂੰਘੀ ਮਾਨਤਾ ਹੈ ਜਿਸ ਕਾਰਨ 14 ਅਪ੍ਰੈਲ ਨੂੰ ‘ਡਾ.’ ਵਜੋਂ ਮਨਾਇਆ ਜਾਂਦਾ ਹੈ। ਇਸ ਨੂੰ ‘ਭੀਮ ਰਾਓ ਰਾਮਜੀ ਅੰਬੇਦਕਰ ਦਿਵਸ’ ਵਜੋਂ ਘੋਸ਼ਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਭਾਰਤ ਦੇ ਸਥਾਈ ਮਿਸ਼ਨ ਦੁਆਰਾ ਆਯੋਜਿਤ ਇੱਕ ਸਮਾਗਮ ਵਿੱਚ ਬੋਲਦੇ ਹੋਏ, ਅਠਾਵਲੇ ਨੇ ਕਿਹਾ, “ਡਾ. ਅੰਬੇਦਕਰ ਦਾ ਜੀਵਨ ਨਾ ਸਿਰਫ਼ ਭਾਰਤ ਲਈ ਸਗੋਂ ਪੂਰੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਨੇ ਜਾਤ, ਗਰੀਬੀ ਅਤੇ ਬਸਤੀਵਾਦੀ ਜ਼ੁਲਮ ਦੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ, ਵਿਸ਼ਵਵਿਆਪੀ ਮਨੁੱਖੀ ਅਧਿਕਾਰ ਅੰਦੋਲਨ ਵਿੱਚ ਮੁੱਖ ਭੂਮਿਕਾ ਨਿਭਾਈ।

14 ਅਪ੍ਰੈਲ ਨੂੰ ਨਿਊਯਾਰਕ ਵਿੱਚ ਅੰਬੇਦਕਰ ਦਿਵਸ ਵਜੋਂ ਕੀਤਾ ਗਿਆ ਘੋਸ਼ਿਤ Read More »

ਬੁੱਧ ਚਿੰਤਨ/ਪੀਐਚ.ਡੀ.ਵਾਲਿਆਂ ਨੂੰ ਪੜ੍ਹਨੇ ਪਾਉਣ ਵਾਲਾ/ਬੁੱਧ ਸਿੰਘ ਨੀਲੋਂ

ਪੰਜਾਬੀ ਸਾਹਿਤ ਤੇ ਪੱਤਰਕਾਰੀ ਦੇ ਵਿੱਚ ਬਹੁਤ ਲੋਕ ਕਲਮਾਂ ਘਸਾ ਰਹੇ ਹਨ, ਤੇ ਕਿਤਾਬਾਂ ਛਪਵਾ ਰਹੇ ਹਨ। ਪੱਲਿਓ ਪੈਸੇ ਦੇ ਕੇ ਕਿਤਾਬਾਂ ਛਪਵਾ ਕੇ ਆਪਣੀ ਆਪੇ ਹੀ ਚਰਚਾ ਕਰਵਾਉਂਦੇ ਹਨ। ਸ਼ਾਇਦ ਇਹ ਪਹਿਲਾ ਲੇਖਕ ਹੈ ਜਿਸ ਦੀ ਅਜੇਂ ਕਿਤਾਬ ਵੀ ਨਹੀਂ ਛਪੀ ਪਰ ਚਰਚਾ ਏਨੀ ਹੈ ਕਿ ਜਿਥੇ ਵੀ ਚਾਰ ਪੰਜਾਬੀ ਜੁੜਦੇ ਹਨ ਤਾਂ ਬੁੱਧ ਬੋਲ, ਬੁੱਧ ਚਿੰਤਨ ਤੇ ਇਲਤੀ ਬਾਬਾ ਦੀ ਗੱਲ ਹੁੰਦੀ ਹੈ। ਉਹ ਨਾ ਕਾਲਜ ਪੜ੍ਹਿਆ ਹੈ ਤੇ ਨਾ ਯੂਨੀਵਰਸਿਟੀ ਪੜ੍ਹਿਆ ਹੈ ਪਰ ਉਹ ਸਾਹਿਤ ਤੇ ਸਮਾਜ ਨੂੰ ਏਨਾ ਪੜ੍ਹ ਗਿਆ ਹੈ ਕਿ ਹਰ ਵਿਸ਼ੇ ‘ਤੇ ਖੋਜ ਕਰਕੇ ਲਿਖਣ ਦਾ ਮਾਹਿਰ ਬਣ ਗਿਆ ਹੈ। ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਵਿੱਚ ਹੁੰਦੀਆਂ ਤੇ ਹੋਈਆਂ ਜਾਅਲੀ ਡਿਗਰੀਆਂ ਦਾ ਪਰਦਾ ਜਦੋਂ ਉਸ ਨੇ ਚੁੱਕਿਆ ਸੀ ਤੇ ਸਾਰੀਆਂ ਹੀ ਯੂਨੀਵਰਸਿਟੀਆਂ ਦੇ ਵਿੱਚ ਭੁਚਾਲ ਆ ਗਿਆ ਸੀ। ਉਸ ਨੇ ਪੰਜਾਬੀ ਸਿੱਖਿਆ ਦੇ ਤੇ ਪੰਜਾਬੀ ਸਾਹਿਤ ਦੇ ਅਖੌਤੀ ਬਣੇ ਡਾਕਟਰਾਂ ਦਾ ਅੰਦਰਲਾ ਸੱਚ ਲੋਕਾਂ ਦੇ ਸਾਹਮਣੇ ਰੱਖਿਆ । ਇਹ ਸ਼ਖਸ ਬਹੁਤ ਹੀ ਸਧਾਰਨ ਪਰਵਾਰ ਦੇ ਵਿੱਚ ਜੰਮਿਆ ਪਲਿਆ। ਅੱਠਵੀਂ ਵਿੱਚ ਪੜ੍ਹਦੇ ਨੂੰ ਸਕੂਲੋੰ ਹਟਾ ਕੇ ਸੀਰੀ ਰਲਾ ਦਿੱਤਾ ਪਰ ਪ੍ਰਾਈਵੇਟ ਪੇਪਰ ਦੇ ਕੇ ਅੱਠਵੀਂ ਕਰਕੇ ਫੇਰ ਸਕੂਲ ਪੜ੍ਹਨ ਲੱਗ ਗਿਆ। ਦਸਵੀਂ ਦੇ ਵਿੱਚ ਪੜ੍ਹਦਾ ਲੁਧਿਆਣੇ ਹਰ ਛੁੱਟੀ ਨੂੰ ਰਾਜ ਮਿਸਤਰੀ ਦੇ ਨਾਲ ਦਿਹਾੜੀ ਕਰਦਾ। ਉਹ ਹਾਇਰ ਸੈਕੰਡਰੀ ਤੱਕ ਹੀ ਪੜ੍ਹ ਸਕਿਆ। ਘਰ ਦੀ ਆਰਥਿਕ ਤੰਗੀ ਨੇ ਉਸ ਦੇ ਪੜ੍ਹਨ ਦੇ ਚਾਅ ਪੂਰੇ ਨਾ ਹੋਣ ਦਿੱਤੇ। ਫੈਕਟਰੀਆਂ ਦੇ ਵਿੱਚ ਕੰਮ ਕੀਤਾ ਤੇ ਫੇਰ ਅਖਬਾਰ ਦੇ ਵਿੱਚ ਬਤੌਰ ਪਰੂਫ ਰੀਡਰ ਲੱਗ ਗਿਆ। ਰੋਜ਼ਾਨਾ ਅੱਜ ਦੀ ਆਵਾਜ਼, ਨਵਾਂ ਜਮਾਨਾ, ਅਕਾਲੀ ਪੱਤ੍ਰਿਕਾ, ਪਹਿਰੇਦਾਰ , ਜੁਝਾਰ ਟਾਈਮਜ਼ ਦੇ ਵਿੱਚ ਕਈ ਵਰ੍ਹੇ ਸੰਪਾਦਕੀ ਬੋਰਡ ਵਿੱਚ ਸੇਵਾਵਾਂ ਨਿਭਾਉਂਦਾ ਰਿਹਾ। ਪਿੰਡ ਨੀਲੋੰ ਕਲਾਂ ਜਿਲ੍ਹਾ ਲੁਧਿਆਣਾ ਦਾ ਜੰਮਿਆ ਬੁੱਧ ਸਿੰਘ ਨੀਲੋੰ ਕੀ ਅਖਬਾਰਾਂ ਤੇ ਅਦਾਰਿਆਂ ਵਿੱਚ ਸੇਵਾ ਨਿਭਾਅ ਚੁੱਕਾ ਹੈ। ਪੰਜਾਬੀ ਦੀ ਕੋਈ ਅਖਬਾਰ ਤੇ ਸਾਹਿਤਕ ਮੈਗਜੀਨ ਅਜਿਹਾ ਨਹੀ ਜਿਥੇ ਉਸ ਦੇ ਲੇਖ ਤੇ ਕਵਿਤਾਵਾਂ ਨਾ ਛਪੀਆਂ ਹੋਣ। 1983 ਦੇ ਵਿੱਚ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਛਪਣ ਲੱਗਿਆ। ਇਲਾਕੇ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਨਾਲ ਜੁੜਿਆ ਹੀ ਨਹੀਂ ਰਿਹਾ ਸਗੋ ਪਿੰਡ ਵਿੱਚ ਹਰ ਸਾਲ ਸਾਹਿਤਕ ਸਮਾਗਮ ਤੇ ਨਾਟਕ ਕਰਵਾਉਂਦਾ ਰਿਹਾ। ਅਨੇਕ ਨੌਜਵਾਨਾਂ ਨੂੰ ਪੱਤਰਕਾਰਤਾ ਦੇ ਨਾਲ ਜੋੜਿਆ ਤੇ ਖਬਰ ਲਿਖਣ ਦੇ ਗੁਰ ਦੱਸੇ। ਉਸ ਦੇ ਕੋਲ ਕੋਈ ਡਿਗਰੀ ਨਾ ਹੋਣ ਕਰਕੇ ਸਰਕਾਰੀ ਨੌਕਰੀ ਨਹੀਂ ਕਰ ਸਕਿਆ । ਪੰਜਾਬੀ ਦੇ ਅਨੇਕ ਸਾਹਿਤਕ ਤੇ ਰਾਜਨੀਤਿਕ ਮੈਗਜ਼ੀਨ ਦਾ ਕਾਲਮ ਨਵੀਸ ਰਿਹਾ। ਉਹ ਲਗਾਤਾਰ ਹਰ ਮਸਲੇ ਉੱਤੇ ਆਪਣੀ ਰਾਇ ਲਿਖਦਾ ਹੈ, ਮਸਲਾ ਕੋਈ ਵੀ ਹੋਵੇ, ਉਸ ਦੀ ਕਲਮ ਨਿਰੰਤਰ ਚਲਦੀ ਹੈ। ਪਿਛਲੇ ਤੇਈ ਵਰ੍ਹਿਆਂ ਤੋਂ ਪੰਜਾਬੀ ਸਾਹਿਤ ਅਕਾਦਮੀ ਪੰਜਾਬੀ ਭਵਨ ਲੁਧਿਆਣਾ ਦੀ ਲਾਇਬ੍ਰੇਰੀ ਦੇ ਵਿੱਚ ਸਹਾਇਕ ਵਜੋਂ ਸੇਵਾਵਾਂ ਨਿਭਾਉਂਦਾ ਰਿਹਾ। ਲਾਇਬ੍ਰੇਰੀ ਦੀਆਂ ਸੇਵਾਵਾਂ ਵੇਲੇ ਉਸ ਨੇ ਕਿਤਾਬਾਂ ਤੇ ਐਮ.ਏ. ਐਮ.ਫਿਲ.ਪੀਐਚ.ਡੀ ਤੇ ਡੀ. ਲਿਟ ਦੇ ਖੋਜ ਨਿਬੰਧ ਤੇ ਖੋਜ ਪ੍ਰਬੰਧ ਤੇ ਹਰ ਵਿਧਾ ਦੀਆਂ ਕਿਤਾਬਾਂ ਨੂੰ ਘੋਲ ਕੇ ਪੀ ਗਿਆ । ਜਦੋਂ ਉਸ ਨੇ ਪੀਐਚ.ਡੀ. ਦੇ ਥੀਸਿਸ ਪੜ੍ਹਨੇ ਸ਼ੁਰੂ ਕੀਤੇ ਤਾਂ ਇਹਨਾਂ ਦੇ ਵਿੱਚ ਹੋਈਆਂ ਗੜਬੜਾਂ ਤੋਂ ਪਰਦੇ ਚੁੱਕਿਆ ਤੇ ਉਹ ਦੀ ਚਰਚਾ ਯੂਨੀਵਰਸਿਟੀਆਂ ਤੇ ਖੋਜਾਰਥੀਆਂ ਦੇ ਵਿੱਚ ਹੋਣ ਲੱਗੀ। ਉਸ ਨੇ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਹੋਏ ਥੀਸਿਸਾਂ ਦੀਆਂ ਨਕਲਾਂ ਨੂੰ ਸਬੂਤਾਂ ਸਮੇਤ ਅਖਬਾਰਾਂ ਦੇ ਵਿੱਚ ਛਾਪਣ ਦਾ ਹੌਸਲਾ ਕੀਤਾ। ਇਸ ਦੇ ਨਾਲ ਉਸ ਦੀ ਚਰਚਾ ਤਾਂ ਬਹੁਤ ਹੋ ਗਈ ਪਰ ਉਸ ਨੂੰ ਧਮਕੀਆਂ ਤੇ ਫਾਕੇ ਝੱਲਣੇ ਪਏ। ਨੌਕਰੀ ਵੀ ਗਵਾਈ ਪਰ ਉਸ ਨੇ ਆਪਣਾ ਖੋਜ ਦਾ ਕੰਮ ਨਾ ਛੱਡਿਆ। ਉਸ ਨੇ ਹੁਣ ਤੱਕ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਤੇ ਜੰਮੂ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਹੋਏ ਸਾਰੇ ਨਹੀਂ ਵੱਡੀ ਗਿਣਤੀ ਦੇ ਵਿੱਚ ਥੀਸਿਸ ਪੜ੍ਹ ਕੇ ਉਸਦਾ ਪਰਦਾ ਚਾਕ ਕੀਤਾ । ਉਸਨੇ ਪੰਜਾਬੀ ਦੇ ਲੋਕ ਕਵੀ ਤੇ ਕਵੀਸ਼ਰ ਬਾਬੂ ਰਜਬ ਅਲੀ ਦੀ ਪੁਸਤਕ ” ਕਲਾਮ ਬਾਬੂ ਰਜਬ ਅਲੀ ” 2009 ਦੇ ਵਿੱਚ ਸੰਪਾਦਿਤ ਕੀਤੀ । ਜਿਸ ਦੇ ਹੁਣ ਤੱਕ ਪੰਜ ਐਡੀਸ਼ਨ ਆ ਚੁੱਕੇ ਹਨ। ਇਸ ਤੋਂ ਬਿਨਾਂ ਸੱਤ ਕਿਤਾਬਾਂ ਅਨੁਵਾਦ ਕੀਤੀਆਂ ਹਨ। ਉਸ ਨੇ ਪੰਜਾਬ ਦੇ ਬਾਰੇ ਖੋਜ ਪੁਸਤਕ ” ਪੰਜਾਬ ਦੀ ਤਸਵੀਰ ” ਹੈ, ਜਿਸ ਦੇ ਵੀ ਹੁਣ ਤਿੰਨ ਐਡੀਸ਼ਨ ਆ ਚੁੱਕੇ ਹਨ। ਉਸਦੀ ਪੰਜਾਬੀ ਸਾਹਿਤ ਤੇ ਯੂਨੀਵਰਸਿਟੀਆਂ ਦੇ ਵਿੱਚ ਹੁੰਦੀ ਘਪਲੇਬਾਜ਼ੀ ਦਾ ਪਰਦਾ ਚੁੱਕਦੀ ਪੁਸਤਕ ” ਪੰਜਾਬੀ ਸਾਹਿਤ ਦਾ ਮਾਫੀਆ ” ਛਪ ਗਈ ਹੈ। ਇਸ ਕਿਤਾਬ ਦੀ ਹਰ ਕੋਈ ਬੇਸਬਰੀ ਦੇ ਨਾਲ ਉਡੀਕ ਕਰ ਰਿਹਾ ਹੈ। ਭਾਵੇਂ ਉਸ ਦੇ ਕੋਲ ਕੋਈ ਡਿਗਰੀ ਨਹੀਂ ਪਰ ਉਸ ਨੇ ਅਨੇਕਾਂ ਨੂੰ ਡਿਗਰੀਆਂ ਤੇ ਨੌਕਰੀਆਂ ਦਿਵਾਈਆਂ ਹਨ। ਹੁਣ ਵੀ ਉਹ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਲਿਖ ਰਿਹਾ ਹੈ। ਉਸਦੇ ਨਾਲ ਟੀਵੀ ਤੇ ਰੇਡੀਓ ਵਾਲੇ ਅਨੇਕਾਂ ਵਾਰ ਪੀਅੈਚ.ਡੀ. ਦੇ ਬਾਰੇ ਗੱਲਬਾਤ ਕਰ ਚੁੱਕੇ ਹਨ ਤੇ ਹੁਣ ਵੀ ਉਹ ਦੇਸ਼ ਵਿਦੇਸ਼ ਦੇ ਕਿਸੇ ਰੇਡੀਓ ਤੇ ਇਹਨਾਂ ਨਕਲੀ ਡਾਕਟਰਾਂ ਦੇ ਬੱਖੀਏ ਉਧੇੜਦਾ ਹੈ। ਉਸ ਨੂੰ ਲਾਇਬ੍ਰੇਰੀ ਦੇ ਨਾਲ ਏਨਾ ਪਿਆਰ ਹੋ ਗਿਆ ਸੀ ਕਿ ਉਹ ਲਾਇਬ੍ਰੇਰੀ ਦੀਆਂ ਕਿਤਾਬਾਂ ਤੇ ਥੀਸਿਸ ਦੇ ਬਾਰੇ ਏਨਾ ਜਾਣਦਾ ਸੀ ਕਿ ਘਰੇ ਬੈਠਾ ਵੀ ਕਿਸੇ ਨੂੰ ਲਾਇਬ੍ਰੇਰੀ ਦੇ ਵਿੱਚ ਪਈਆਂ ਕਿਤਾਬਾਂ ਬਾਰੇ ਦੱਸ ਸਕਦਾ ਸੀ। ਹੁਣ ਉਸ ਨੂੰ ਨਿੱਤ ਖੋਜ ਕਰਨ ਵਾਲਿਆਂ ਦੇ ਹੀ ਨਹੀਂ ਸਗੋਂ ਉਸ ਦੀਆਂ ਲਿਖਤਾਂ ਦੇ ਪਾਠਕਾਂ ਦੇ ਤੇ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੇ ਫੋਨ ਆਉਦੇ ਹਨ। ਉਸ ਦੇ ਹੁਣ ਤੱਕ ਕੀਤੇ ਖੋਜ ਕਾਰਜ ਦਾ ਕਿਸੇ ਸੰਸਥਾ ਨੇ ਮੁੱਲ ਨਹੀਂ ਪਾਇਆ । ਇਹ ਖੋਜੀ ਲੇਖਕ ਹਰ ਲੇਖ ਦੇ ਵਿੱਚ ਹਰ ਦਿਨ ਨਵੀਆਂ ਗੱਲਾਂ ਕਰਦਾ ਹੈ। ਪੰਜਾਬੀ ਦੇ ਕਈ ਅਖਬਾਰਾਂ ਦੀਆਂ ਸੰਪਾਦਕੀਆਂ ਵੀ ਲਿਖਦਾ ਹੈ। ਉਸਦੇ ਕੋਲ ਬਹੁਤ ਲੋਕਾਂ ਦੀਆਂ ਚਲਾਕੀਆਂ ਦੇ ਕਿੱਸੇ ਹਨ। ਕਿਸ ਨੇ ਕਿਸ ਦੇ ਥੀਸਿਸ ਤੇ ਕਿਤਾਬ ਦੀ ਨਕਲ ਮਾਰੀ ਹੈ ਸਭ ਦਾ ਪਤਾ ਹੈ। ਹੁਣ ਲੁਧਿਆਣਾ ਤੋਂ ਛਪਦੇ ਰੋਜ਼ਾਨਾ ਪਹਿਰੇਦਾਰ ਤੇ ਰੋਜ਼ਾਨਾ ਜੁਝਾਰ ਟਾਈਮਜ਼ ਦਾ ਸੀਨੀਅਰ ਸਬ ਅੈਡੀਟਰ ਵਜੋਂ ਸੇਵਾਵਾਂ ਨਿਭਾਉਂਦਾ ਰਿਹਾ ਤੇ ਅੱਜਕੱਲ੍ਹ ਰੋਜ਼ਾਨਾ ਪ੍ਰਾਈਮ ਉਦੇ ਦਾ ਸਮਾਚਾਰ ਸੰਪਾਦਕ ਹੈ। ਰੋਜ਼ਾਨਾ ਸੰਪਾਦਕੀ ਤੇ ਬੁੱਧ ਬੋਲ , ਤਾਇਆ ਬਿਸ਼ਨਾ, ਪਿਆਜ ਦੇ ਛਿਲਕੇ, ਇਲਤੀਨਾਮਾ, ਬੁੱਧ ਬਾਣ ਤੇ ਬੁੱਧ ਚਿੰਤਨ ਅਜਿਹੇ ਕਾਲਮ ਲਿਖਦਾ ਹੈ। ਉਸ ਦੀ ਟੀਵੀ ਚੈਨਲਾਂ ਉੱਤੇ ਗੱਲਬਾਤ ਅਕਸਰ ਹੁੰਦੀਂ ਹੈ। ਅੱਜ ਕੱਲ੍ਹ ਉਹ ਆਪਣੀ ਪਤਨੀ ਬਲਜੀਤ ਕੌਰ ਤੇ ਬੇਟੇ ਗੌਰਵਦੀਪ ਸਿੰਘ (ਦੀਪ ਸਾਹਨੀ) ਦੇ ਨਾਲ ਬਹੁਤ ਹੀ ਸਧਾਰਨ ਜ਼ਿੰਦਗੀ ਜੀਅ ਰਿਹਾ ਹੈ। ਪਿੰਡ ਸਾਹਨੇਵਾਲ ਖੁਰਦ ਵਸਦਾ ਹੈ। ਇਹ ਸੱਚ ਮੁੱਚ ਦਾ ਪ੍ਰਲੋਤਾਰੀ ਹੈ। ਜਿਹੜਾ ਸਮਾਜ ਦੇ ਵਿੱਚ ਵੱਧ ਰਹੇ ਸਾਹਿਤਕ ਪ੍ਰਦੂਸ਼ਣ ਨੂੰ ਸਾਫ ਕਰਨ ਦਾ ਯਤਨ ਕਰਦਾ ਹੈ। ਉਹ ਹੈ ਕੀ ਹੈ, ਉਸਦਾ ਉਸਨੂੰ ਵੀ ਪਤਾ ਨਹੀਂ …? ਗੁਣਾਂ ਦੀ ਗੁਥਲੀ ਹੈ ਉਹ। ਬਹੁਤੇ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਉਹ ਕਿਸੇ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਪ੍ਰੋਫੈਸਰ ਹੈ ਪਰ ਉਹ ਤੇ ਇਕ ਕਲਮ ਦਾ ਮਜ਼ਦੂਰ ਹੈ। ਮਜ਼ਦੂਰੀ ਕਰਦਾ ਹੈ ਤੇ ਲਿਖਣ ਪੜ੍ਹਨ ਦਾ ਫਰਜ਼ ਹੈ ਜੋ ਆਪਣੇ ਹਿੱਸੇ ਦਾ ਫਰਜ਼ ਨਿਭਾ ਰਿਹਾ ਹੈ। ਉਸਨੂੰ ਪਤਾ ਹੈ ਕੀ ਲਿਖਣਾ ਹੈ, ਕਿਵੇਂ ਲਿਖਣਾ ਹੈ, ਕੀਹਨਾ ਦੇ ਲਈ ਲਿਖਣਾ ਤੇ ਉਸ ਨੂੰ ਲਿਖਣ ਦੀ ਕਿਉਂ ਲੋੜ ਹੈ

ਬੁੱਧ ਚਿੰਤਨ/ਪੀਐਚ.ਡੀ.ਵਾਲਿਆਂ ਨੂੰ ਪੜ੍ਹਨੇ ਪਾਉਣ ਵਾਲਾ/ਬੁੱਧ ਸਿੰਘ ਨੀਲੋਂ Read More »

ਸਕੇਪ ਸਾਹਿਤਕ ਸੰਸਥਾ ਵੱਲੋਂ ਕਰਵਾਇਆ ਵਿਸਾਖੀ ਕਵੀ ਦਰਬਾਰ

  ਫਗਵਾੜਾ, 15 ਅਪ੍ਰੈਲ (   ਏ.ਡੀ.ਪੀ. ਨਿਊਜ਼ )  ਸਕੇਪ ਸਾਹਿਤਕ ਸੰਸਥਾ (ਰਜਿ.) ਫਗਵਾੜਾ ਵੱਲੋਂ ਵਿਸਾਖੀ ਮੌਕੇ ਹਰਗੋਬਿੰਦ ਨਗਰ ਫਗਵਾੜਾ ਵਿਖੇ ਵਿਓਂਤਿਆ ਗਿਆ ਕਵੀ ਦਰਬਾਰ  ਬਹੁਤ ਖ਼ੂਬਸੂਰਤੀ ਨਾਲ ਨੇਪਰੇ ਚੜ੍ਹਿਆ। ਉੱਘੇ ਕਾਲਮਨਵੀਸ ਅਤੇ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਸੰਸਥਾ ਦੇ ਸਰਪ੍ਰਸਤ ਪ੍ਰਿੰ. ਗੁਰਮੀਤ ਸਿੰਘ ਪਲਾਹੀ, ਸੰਸਥਾ ਪ੍ਰਧਾਨ ਰਵਿੰਦਰ ਚੋਟ, ਸਾਬਕਾ ਪ੍ਰਧਾਨ ਬਲਦੇਵ ਰਾਜ ਕੋਮਲ, ਪਰਵਿੰਦਰਜੀਤ ਸਿੰਘ ਅਤੇ ਕਰਮਜੀਤ ਸਿੰਘ ਸੰਧੂ ਨੇ ਪ੍ਰਧਾਨਗੀ ਮੰਡਲ ਵਿੱਚ ਸ਼ਿਰਕਤ ਕੀਤੀ। ਕਵੀ  ਦਰਬਾਰ ਦੇ ਆਗਾਜ਼ ਤੋਂ ਪਹਿਲਾਂ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਹਰਜਿੰਦਰ ਸਿੰਘ ਅਟਵਾਲ ਅਤੇ ਉੱਘੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਜੀ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ।ਇਸ ਉਪਰੰਤ ਵੀਹ ਦੇ ਕਰੀਬ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਸਾਂਝ ਪਾਈ। ਓਮ ਪ੍ਰਕਾਸ਼ ਸੰਦਲ ਨੇ ਬਲਦੇਵ ਰਾਜ ਕੋਮਲ ਦੀ ਲਿਖੀ ਗ਼ਜ਼ਲ ਤਰੰਨੁਮ ਵਿੱਚ ਪੇਸ਼ ਕਰਕੇ ਖ਼ੂਬ ਸਮਾਂ ਬੰਨ੍ਹਿਆ। ਮੋਹਨ ਆਰਟਿਸਟ ਵੱਲੋਂ ਤਰੱਨੁਮ ਵਿੱਚ ਪੇਸ਼ ਕੀਤੀ ਗ਼ਜ਼ਲ, ਸੋਹਣ ਸਹਿਜਲ, ਲਾਲੀ ਕਰਤਾਰਪੁਰੀ,ਦਲਜੀਤ ਮਹਿਮੀ ਵੱਲੋਂ ਪੇਸ਼ ਕੀਤੇ ਗੀਤ ਅਤੇ ਗ਼ਜ਼ਲਾਂ ਨੂੰ ਸਰੋਤਿਆਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ। ਸੁਖਦੇਵ ਸਿੰਘ ਗੰਢਵਾਂ,ਹਰਜਿੰਦਰ ਸਿੰਘ ,ਸੀਤਲ ਰਾਮ ਬੰਗਾ, ਡਾ.ਇੰਦਰਜੀਤ ਸਿੰਘ ਵਾਸੂ,ਸੁਬੇਗ ਸਿੰਘ ਹੰਜਰਾਅ,ਅਸ਼ੋਕ ਟਾਂਡੀ,ਕਰਮਜੀਤ ਸਿੰਘ ਸੰਧੂ,ਮਾਸਟਰ ਸੁਖਦੇਵ ਸਿੰਘ,ਸ਼ਾਮ ਸਰਗੂੰਦੀ, ਬਲਦੇਵ ਰਾਜ ਕੋਮਲ,ਸੋਢੀ ਸੱਤੋਵਾਲੀ ਵੱਲੋਂ ਵੀ ਖ਼ੂਬਸੂਰਤ ਰਚਨਾਵਾਂ ਨਾਲ਼ ਹਾਜ਼ਰੀ ਲਗਵਾਈ ਗਈ। ਸਾਹਿਬਾ ਜੀਟਨ ਕੌਰ ਨੇ ਹਰਜਿੰਦਰ ਸਿੰਘ ਜਿੰਦੀ ਦੀ ਲਿਖੀ ਕਵਿਤਾ ‘ਵਿਸਾਖੀ’ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਨਗੀਨਾ ਸਿੰਘ ਬਲੱਗਣ ਅਤੇ ਸ਼ਾਮ ਸਰਗੂੰਦੀ ਵੱਲੋਂ ਹਾਲ ਵਿੱਚ ਹੀ ਵਿੱਛੜੇ ਉੱਘੇ ਅਦਾਕਾਰ ਮਨੋਜ ਕੁਮਾਰ ਨੂੰ  ” ਜ਼ਿੰਦਗੀ ਔਰ ਕੁਛ ਭੀ ਨਹੀਂ” ਗੀਤ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਨਰਪਾਲ ਸਿੰਘ ਸ਼ੇਰਗਿੱਲ ਵੱਲੋਂ ਚਰਨਜੀਤ ਸਿੰਘ ਪੰਨੂ ਦਾ ਕਹਾਣੀ ਸੰਗ੍ਰਹਿ “ਸਤਨਾਜਾ” ਅਤੇ ਸੁਖਦੇਵ ਸਿੰਘ ਗੰਢਵਾਂ ਦਾ ਕਾਵਿ ਸੰਗ੍ਰਹਿ “ਧਰਤੀ ਪੰਜਾਬ ਦੀਏ” ਅਤੇ ਪ੍ਰਸਿੱਧ ਲੇਖਕ ਐਡਵੋਕੇਟ ਐੱਸ. ਐੱਲ.ਵਿਰਦੀ ਜੀ ਦੀਆਂ ਤਿੰਨ ਪੁਸਤਕਾਂ “ਸੰਘਰਸ਼ੀ ਯੋਧੇ – ਜਿਨ੍ਹਾਂ ਯੁੱਗ ਪਲਟ ਦਿੱਤੇ”, “ਐਸੀ ਦਸ਼ਾ ਹਮਾਰੀ”, ਅਤੇ “ਲੋਕਾਂ ਦੀ ਅਜ਼ਾਦੀ ਦੀ ਜੰਗ” ਲੋਕ ਅਰਪਣ ਕੀਤੀਆਂ ਗਈਆਂ।ਸੰਸਥਾ ਸਰਪ੍ਰਸਤ ਪ੍ਰਿੰ. ਗੁਰਮੀਤ ਸਿੰਘ ਪਲਾਹੀ ਵੱਲੋਂ ਮੁੱਖ ਮਹਿਮਾਨ ਨਰਪਾਲ ਸਿੰਘ ਸ਼ੇਰਗਿੱਲ,ਸਾਬਕਾ ਪ੍ਰਧਾਨ ਕਮਲੇਸ਼ ਸੰਧੂ ਅਤੇ ਨਵੇਂ ਚੁਣੇ ਗਏ ਸੰਸਥਾ ਪ੍ਰਧਾਨ ਰਵਿੰਦਰ ਚੋਟ ਨੂੰ ਯਾਦਗਾਰੀ ਚਿੰਨ੍ਹ ਅਤੇ ਪੁਸਤਕਾਂ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਮੁੱਖ ਲੁਹਾਰ,ਮਨਜੀਤ ਸਿੰਘ ,ਰਵਿੰਦਰ ਸਿੰਘ ਰਾਏ, ਐਡਵੋਕੇਟ ਐੱਸ. ਐੱਲ. ਵਿਰਦੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਪਰਵਿੰਦਰ ਜੀਤ ਸਿੰਘ ਅਤੇ ਕਮਲੇਸ਼ ਸੰਧੂ ਨੇ ਨਿਭਾਈ। ਅੰਤ ਵਿੱਚ ਰਵਿੰਦਰ ਚੋਟ ਨੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ।  

ਸਕੇਪ ਸਾਹਿਤਕ ਸੰਸਥਾ ਵੱਲੋਂ ਕਰਵਾਇਆ ਵਿਸਾਖੀ ਕਵੀ ਦਰਬਾਰ Read More »