February 4, 2025

ਖੇਤਰੀ ਭਾਸ਼ਾਵਾਂ ਨੂੰ ਲੈ ਕੇ MP ਸਤਨਾਮ ਸਿੰਘ ਸੰਧੂ ਦਾ ਸੰਸਦ ‘ਚ ਵੱਡਾ ਬਿਆਨ

ਨਵੀਂ ਦਿੱਲ, ਫਰਵਰੀ – ਸਾਂਸਦ ਸਤਨਾਮ ਸਿੰਘ ਸੰਧੂ ਨੇ ਪੰਜਾਬੀ ਭਾਸ਼ਾ ਦੇ ਮੁੱਦੇ ਨੂੰ ਸੰਸਦ ਵਿੱਚ ਚੁੱਕਿਆ। ਇਸ ਮੌਕੇ ਸਤਨਾਮ ਸਿੰਘ ਸੰਧੂ ਨੇ ਕਿਹਾ ਹੈ ਕਿ ਪੰਜਾਬੀ ਭਾਸ਼ਾ ਦੀਆਂ 28 ਬੋਲੀਆਂ ਸਨ ਪਰ ਹੁਣ ਇਹ ਸੁੰਗੜ ਕੇ 4 ਰਹਿ ਗਈਆ ਹਨ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਪੰਜਾਬ ਵਿੱਚ ਮਾਲਵਾਈ, ਮਾਝੀ, ਦੁਆਬੀ ਅਤੇ ਪੁਆਧੀ ਬੋਲੀਆ ਹੀ ਬਚੀਆ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਕੋਈ ਵੀ ਬੱਚਾ ਆਪਣੀ ਮਾਂ ਬੋਲੀ ਭਾਸ਼ਾ ਪੜ੍ਹਦਾ ਹੈ ਤਾਂ ਉਹ ਜਲਦੀ ਸਿੱਖਦਾ ਹੈ ਪਰ ਸਕੂਲ ਵਿੱਚ ਟਕਸਾਲੀ ਪੰਜਾਬੀ ਪੜ੍ਹਾਈ ਜਾਂਦੀ ਹੈ। ਸੰਧੂ ਨੇ ਕਿਹਾ ਹੈ ਕਿ ਜਦੋਂ ਤੱਕ ਬੱਚਾ ਆਪਣੀ ਬੋਲੀ ਵਿੱਚ ਨਹੀਂ ਪੜ੍ਹਦਾ ਉਦੋਂ ਤੱਕ ਉਸ ਨੂੰ ਸਿੱਖਿਆ ਗ੍ਰਹਿਣ ਕਰਨ ਵਿੱਚ ਸਮੱਸਿਆ ਆਉਂਦੀ ਹੈ। ਸੰਧੂ ਨੇ ਕਿਹਾ ਹੈ ਕਿ ਨਵੀਂ ਸਿੱਖਿਆ ਨੀਤੀ ਦੇ ਖੇਤਰੀ ਭਸ਼ਾਵਾਂ ਨੂੰ ਪਹਿਲ ਦਿੱਤੀ ਹੈ ਇਸ ਲਈ ਪੀਐੱਮ ਮੋਦੀ ਦਾ ਧੰਨਵਾਦੀ ਹਾਂ।

ਖੇਤਰੀ ਭਾਸ਼ਾਵਾਂ ਨੂੰ ਲੈ ਕੇ MP ਸਤਨਾਮ ਸਿੰਘ ਸੰਧੂ ਦਾ ਸੰਸਦ ‘ਚ ਵੱਡਾ ਬਿਆਨ Read More »

ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਨੇ ਬਾਦਲਾਂ ‘ਤੇ ਸਾਧਿਆ ਤਿੱਖਾ ਨਿਸ਼ਾਨਾ

ਚੰਡੀਗੜ੍ਹ, 4 ਫਰਵਰੀ – ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਗਦੀਪ ਸਿੰਘ ਝੀਂਡਾ ਨੇ ਦੋਸ਼ ਲਾਇਆ ਹੈ ਕਿ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਮੁਖੀ ਅਭੈ ਚੌਟਾਲਾ ਰਾਹੀਂ ਸੁਖਬੀਰ ਸਿੰਘ ਬਾਦਲ ਹਰਿਆਣਾ ਗੁਰਦੁਆਰਾ ਕਮੇਟੀ ’ਤੇ ਕਬਜ਼ੇ ਲਈ ਯਤਨਸ਼ੀਲ ਹਨ। ਝੀਂਡਾ ਨੇ ਕਿਹਾ ਕਿ ਅਭੈ ਚੌਟਾਲਾ ਤੇ ਸੁਖਬੀਰ ਬਾਦਲ ਵੱਲੋਂ ਆਜ਼ਾਦ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਬਾਦਲ ਦਲ ਦਾ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਬਜ਼ਾ ਹੈ ਤੇ ਹੁਣ ਉਹ ਹਰਿਆਣਾ ਕਮੇਟੀ ’ਤੇ ਵੀ ਕਬਜ਼ਾ ਕਰਨਾ ਚਾਹੁੰਦੇ ਹਨ। ਉਹਨਾਂ ਨੇ ਆਜ਼ਾਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਅਭੈ ਚੌਟਾਲਾ ਤੇ ਸੁਖਬੀਰ ਬਾਦਲ ਨਾਲ ਮੀਟਿੰਗਾਂ ਨਾ ਕਰਨ ਕਿਉਂਕਿ ਉਹਨਾਂ ਨੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਗਠਨ ਦਾ ਵਿਰੋਧ ਕੀਤਾ ਸੀ।

ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਨੇ ਬਾਦਲਾਂ ‘ਤੇ ਸਾਧਿਆ ਤਿੱਖਾ ਨਿਸ਼ਾਨਾ Read More »

ਸੋਨੇ ਦੀ ਕੀਮਤਾਂ ‘ਚ ਆਇਆ ਭਾਰੀ ਉਛਾਲ, 85 ਹਜ਼ਾਰ ਤੋਂ ਪਾਰ

ਨਵੀਂ ਦਿੱਲੀ, 4 ਫਰਵਰੀ – ਦੇਸ਼ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਭਾਰੀ ਵਾਧਾ ਹੋਇਆ ਹੈ। ਸੋਮਵਾਰ ਨੂੰ 10 ਗ੍ਰਾਮ ਸੋਨੇ ਦੀ ਕੀਮਤ 84,770 ਰੁਪਏ ਸੀ, ਪਰ ਮੰਗਲਵਾਰ ਨੂੰ ਇਹ 1,085 ਰੁਪਏ ਵਧ ਕੇ 85,855 ਰੁਪਏ ਹੋ ਗਈ। ਸੋਮਵਾਰ ਨੂੰ ਇਕ ਕਿਲੋ ਚਾਂਦੀ ਦੀ ਕੀਮਤ 95,124 ਰੁਪਏ ਸੀ ਪਰ ਮੰਗਲਵਾਰ ਨੂੰ ਇਹ 1,326 ਰੁਪਏ ਵਧ ਕੇ 96,450 ਰੁਪਏ ਹੋ ਗਈ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਪੀਟੀਆਈ ਨੇ ਦੱਸਿਆ ਕਿ ਦਿੱਲੀ ਵਿੱਚ ਸੋਨੇ ਦੀ ਕੀਮਤ 400 ਰੁਪਏ ਵਧ ਕੇ 85,300 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਈ। ਵਪਾਰੀਆਂ ਦੇ ਹਵਾਲੇ ਨਾਲ ਰਿਪੋਰਟ ‘ਚ ਕਿਹਾ ਗਿਆ ਹੈ ਕਿ ਰੁਪਏ ‘ਚ ਭਾਰੀ ਗਿਰਾਵਟ ਅਤੇ ਕੌਮਾਂਤਰੀ ਬਾਜ਼ਾਰ ‘ਚ ਮਜ਼ਬੂਤੀ ਦੇ ਰੁਖ ਕਾਰਨ ਸੋਨੇ ਦੀਆਂ ਕੀਮਤਾਂ ‘ਚ ਤੇਜ਼ੀ ਆਈ ਹੈ। 22 ਕੈਰੇਟ ਸੋਨੇ ਦੀ ਅੱਜ ਦੀ ਕੀਮਤ ਪੰਜਾਬ ਵਿੱਚ ਅੱਜ ਸੋਨੇ ਦੀ ਕੀਮਤ 77,400 ਰੁਪਏ ਹੈ। ਜੈਪੁਰ, ਲਖਨਊ, ਦਿੱਲੀ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਦੀ ਕੀਮਤ 77,190 ਰੁਪਏ ਹੈ। ਜੈਪੁਰ, ਲਖਨਊ, ਦਿੱਲੀ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਦੀ ਕੀਮਤ 77,190 ਰੁਪਏ ਹੈ। ਭੋਪਾਲ ਅਤੇ ਇੰਦੌਰ ਵਿੱਚ ਅੱਜ 10 ਗ੍ਰਾਮ ਸੋਨੇ ਦੀ ਕੀਮਤ 77,090 ਰੁਪਏ ਹੈ। ਹੈਦਰਾਬਾਦ, ਕੇਰਲ, ਕੋਲਕਾਤਾ, ਮੁੰਬਈ ਸਰਾਫਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ 77,040 ਰੁਪਏ ਹੈ। 24 ਕੈਰੇਟ ਸੋਨੇ ਦੀ ਅੱਜ ਦੀ ਕੀਮਤ ਪੰਜਾਬ ਵਿੱਚ ਅੱਜ ਸੋਨੇ ਦੀ ਕੀਮਤ 85,220 ਰੁਪਏ ਹੈ। ਅੱਜ ਦਿੱਲੀ, ਜੈਪੁਰ, ਲਖਨਊ ਅਤੇ ਚੰਡੀਗੜ੍ਹ ਸਰਾਫਾ ਬਾਜ਼ਾਰ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 85,300 ਰੁਪਏ ਹੈ। ਅੱਜ ਭੋਪਾਲ ਅਤੇ ਇੰਦੌਰ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 84,090 ਰੁਪਏ ਹੈ। ਹੈਦਰਾਬਾਦ, ਕੇਰਲ, ਬੰਗਲੌਰ ਅਤੇ ਮੁੰਬਈ ਸਰਾਫਾ ਬਾਜ਼ਾਰ ਵਿੱਚ 84,040 ਰੁਪਏ। ਚੇਨਈ ਸਰਾਫਾ ਬਾਜ਼ਾਰ ‘ਚ ਕੀਮਤ 84,040 ਰੁਪਏ ‘ਤੇ ਚੱਲ ਰਹੀ ਹੈ।

ਸੋਨੇ ਦੀ ਕੀਮਤਾਂ ‘ਚ ਆਇਆ ਭਾਰੀ ਉਛਾਲ, 85 ਹਜ਼ਾਰ ਤੋਂ ਪਾਰ Read More »

ਲਾਇੰਸ ਕਲੱਬ ਬਠਿੰਡਾ ਵੱਲੋਂ ਦਰਸ਼ਨਾ ਰਾਣੀ ਦੀ ਯਾਦ ਵਿੱਚ ਲਾਏ ਕੈਂਪ ਦੌਰਾਨ 26 ਯੂਨਿਟ ਖ਼ੂਨਦਾਨ

ਬਠਿੰਡਾ, 4 ਫਰਵਰੀ – ਲਾਇਲਜ ਕਲੱਬ ਬਠਿੰਡਾ ਗ੍ਰੀਨ ਨੈ ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਬੈਂਕ ਵਿੱਚ ਲਾਇਨ ਨੀਰਜ ਗੋਇਲ ਦੇ ਮਾਤਾ ਸ਼੍ਰੀਮਤੀ ਦਰਸ਼ਨਾ ਰਾਣੀ ਦੀ ਦੂਜੀ ਬਰਸੀ ਮੌਕੇ ਤੀਸਰਾ ਖੂਨਦਾਨ ਕੈਂਪ ਲਾਇਆ ਜਿਸ ਵਿੱਚ 26 ਯੂਨਿਟ ਇਕੱਤਰ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਤੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਬਾਲਿਆਂਵਾਲੀ ਹਾਜ਼ਰ ਹੋਏ। ਇਸ ਦੌਰਾਨ ਸਰੂਪ ਚੰਦ ਸਿੰਗਲਾ ਤੇ ਅਸ਼ੋਕ ਬਾਲਿਆਂਵਾਲੀ ਨੇ ਲਾਇਨ ਨੀਰਜ ਗੋਇਲ ਅਤੇ ਲਾਇੰਸ ਕਲੱਬ ਬਠਿੰਡਾ ਗ੍ਰੀਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਤਾ ਦਰਸ਼ਨਾ ਰਾਣੀ ਦੀ ਬਰਸੀ ਮੌਕੇ ਇਸ ਤਰ੍ਹਾਂ ਖੂਨਦਾਨ ਕੈਂਪ ਲਾਉਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੁਜ਼ੁਰਗਾਂ ਦੀ ਯਾਦ ਵਿੱਚ ਖ਼ੂਨਦਾਨ ਕੈਂਪ ਲਗਾ ਕੇ ਅਣਮੋਲ ਜ਼ਿੰਦਗੀਆਂ ਬਚਾਉਣ ਦਾ ਉਪਰਾਲਾ ਕਰਨ, ਇਹੀ ਬੁਜ਼ੁਰਗਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਲਾਇੰਸ ਕਲੱਬ ਬਠਿੰਡਾ ਵੱਲੋਂ ਦਰਸ਼ਨਾ ਰਾਣੀ ਦੀ ਯਾਦ ਵਿੱਚ ਲਾਏ ਕੈਂਪ ਦੌਰਾਨ 26 ਯੂਨਿਟ ਖ਼ੂਨਦਾਨ Read More »

ਵੋਟਿੰਗ ਤੋਂ ਪਹਿਲਾਂ ਆਤਿਸ਼ੀ ‘ਤੇ ਵਰਕਰਾਂ ਸਮੇਤ ਦਰਜ ਹੋਈ FIR

ਅੰਮ੍ਰਿਤਸਰ, 4 ਫਰਵਰੀ – ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਨੇਤਾ ਅਤੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅਤੇ ਉਨ੍ਹਾਂ ਦੇ ਵਰਕਰਾਂ ਦੇ ਖਿਲਾਫ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਇਲਜ਼ਾਮ ਵਿੱਚ ਮਾਮਲਾ ਦਰਜ ਕੀਤਾ ਹੈ। ਇਸ ਨੂੰ ਲੈ ਕੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਉੱਪਰ ਦਰਜ ਹੋਈ ਐਫ.ਆਈ.ਆਰ ਉੱਤੇ ਬੋਲਦੇ ਹੋਏ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਕਾਰਵਾਈ ਨੂੰ ‘ਭਾਜਪਾ ਦਾ ਹਿਟਲਰ ਰਵੱਈਆ’ ਦੱਸਿਆ ਹੈ। ਆਤਿਸ਼ੀ ਨੇ ਵੀ ਭਾਜਪਾ ਉੱਤੇ ਪਲਟਵਾਰ ਕੀਤਾ ਹੈ। ‘ਆਪ’ ਆਗੂ ਭਾਰਤੀ ਜਨਤਾ ਪਾਰਟੀ ਅਤੇ ਦਿੱਲੀ ਪੁਲਿਸ ‘ਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਗਾ ਰਹੇ ਹਨ। ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਰਮੇਸ਼ ਬਿਧੂੜੀ ਦੇ ਰਿਸ਼ਤੇਦਾਰ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੰਜਾਬ ਦੇ ਮੰਤਰੀ ਕੁਲਦੀਪ ਧਾਲੀਵਾਲ ਦਾ ਇਲਜ਼ਾਮ ਕੁਲਦੀਪ ਧਾਲੀਵਾਲ ਨੇ ਕਿਹਾ ਕਿ, “ਜੇਕਰ ਕੋਈ ਵੀ ਵਿਰੋਧੀ ਬੋਲਦਾ ਹੈ ਤਾਂ ਉਸ ਉੱਤੇ ਪਰਚਾ ਦਰਜ ਕਰ ਦਿਓ। ਇਤਿਹਾਸ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਇਸ ਤਰ੍ਹਾਂ ਮੁੱਖ ਮੰਤਰੀਆਂ ਉੱਪਰ ਹੀ ਪਰਚੇ ਦਿੱਤੇ ਜਾ ਰਹੇ ਹਨ। ਦਿੱਲੀ ਵਿੱਚ ਭਾਜਪਾ ਇੰਨੀ ਜ਼ਿਆਦਾ ਗੁੰਡਾਗਰਦੀ ਕਰ ਰਹੀ ਹੈ ਕਿ ਪੁਲਿਸ ਵੀ ਬੇਵਸ ਹੋ ਚੁੱਕੀ ਹੈ। ਦਿੱਲੀ ਦੇ ਲੋਕਾਂ ਨੇ ਮਨ ਬਣਾਇਆ ਹੈ ਕਿ ਇਸ ਵਾਰ ਬੀਜੇਪੀ ਨੂੰ ਵੋਟ ਨਹੀਂ ਪਾਉਣੀ। ਭਾਜਪਾ ਦੇ ਜ਼ਬਰ ਅਤੇ ਜ਼ੁਲਮ ਦਾ ਅੰਤ ਜਲਦ ਹੋਣ ਵਾਲਾ ਹੈ। ਦਿੱਲੀ ਚੋਣਾਂ ਵਿੱਚ ਭਾਜਪਾ ਦੀ ਹਿਟਲਰ ਸ਼ਾਹੀ ਦਾ ਦਿੱਲੀ ਦੇ ਲੋਕ ਜਵਾਬ ਦੇਣਗੇ।” ਕੀ ਹੈ ਮਾਮਲਾ ? ਗੋਵਿੰਦਪੁਰੀ ਵਿੱਚ ਬੀਤੀ ਰਾਤ ਹੋਏ ਹੰਗਾਮੇ ਨੂੰ ਲੈ ਕੇ ਦਿੱਲੀ ਪੁਲਿਸ ਨੇ ਸੀਐੱਮ ਆਤਿਸ਼ੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਆਤਿਸ਼ੀ ‘ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਗਾਇਆ ਹੈ। ਦਿੱਲੀ ਪੁਲਿਸ ਮੁਤਾਬਕ ਆਤਿਸ਼ੀ ਦੇ ਸਮਰਥਕਾਂ ਖਿਲਾਫ ਦੂਜਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਨੇ ਡਿਊਟੀ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨਾਲ ਦੁਰਵਿਵਹਾਰ ਕੀਤਾ। ਪੁਲਿਸ ਨੇ ਰਮੇਸ਼ ਬਿਧੂੜੀ ਦੇ ਭਤੀਜੇ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ। ਇਸ ਤੋਂ ਪਹਿਲਾਂ ਸੀਐਮ ਆਤਿਸ਼ੀ ਨੇ ਆਪਣੇ ਸੋਸ਼ਲ ਮੀਡੀਆ ਪੇਜ਼ ਐਕਸ ਉੱਤੇ ਲਿਖਿਆ ਸੀ ‘ਕਾਲਕਾਜੀ ਵਿਧਾਨ ਸਭਾ ‘ਚ ਰਮੇਸ਼ ਬਿਧੂੜੀ ਦੇ ਗੁੰਡੇ ਝੁੱਗੀਆਂ ‘ਚ ਜਾ ਕੇ ਲੋਕਾਂ ਨੂੰ ਧਮਕੀਆਂ ਦੇ ਰਹੇ ਸਨ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਇਸ ਦੌਰਾਨ ਇੱਕ ਗੱਡੀ ਵੀ ਆਈ ਅਤੇ ਜਿਸ ਵਿੱਚ ਬਿਧੂੜੀ ਦੇ ਲੋਕ ਬੈਠੇ ਸਨ ਅਤੇ ਭਾਜਪਾ ਦੀ ਪ੍ਰਚਾਰ ਸਮੱਗਰੀ ਰੱਖੀ ਹੋਈ ਸੀ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲੋਕਾਂ ਨੇ ਜਾਂਚ ਦੀ ਮੰਗ ਕੀਤੀ ਪਰ ਪੁਲਿਸ ਨੇ ਕੋਈ ਜਾਂਚ ਨਹੀਂ ਕੀਤੀ ਅਤੇ ਰਮੇਸ਼ ਬਿਧੂੜੀ ਦੇ ਗੁੰਡਿਆਂ ਨੂੰ ਜਾਣ ਦਿੱਤਾ।’ ਸੀਐਮ ਆਤਿਸ਼ੀ ਨੇ ਕੀਤਾ ਪਲਟਵਾਰ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਇਸ ਮਾਮਲੇ ‘ਤੇ ਚੋਣ ਕਮਿਸ਼ਨ ਅਤੇ ਪੁਲਿਸ ‘ਤੇ ਤਿੱਖਾ ਹਮਲਾ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕਰਦੇ ਹੋਏ ਉਨ੍ਹਾਂ ਨੇ ਇਲਜ਼ਾਮ ਲਗਾਇਆ, ‘ਚੋਣ ਕਮਿਸ਼ਨ ਵੀ ਕਮਾਲ ਹੈ! ਰਮੇਸ਼ ਬਿਧੂੜੀ ਦੇ ਪਰਿਵਾਰਕ ਮੈਂਬਰ ਚੋਣ ਜ਼ਾਬਤੇ ਦੀ ਖੁੱਲ੍ਹੇਆਮ ਉਲੰਘਣਾ ਕਰ ਰਹੇ ਹਨ ਪਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਮੈਂ ਸ਼ਿਕਾਇਤ ਕੀਤੀ ਪੁਲਿਸ ਅਤੇ ਚੋਣ ਕਮਿਸ਼ਨ ਨੂੰ ਬੁਲਾਇਆ ਅਤੇ ਉਨ੍ਹਾਂ ਨੇ ਮੇਰੇ ਵਿਰੁੱਧ ਕੇਸ ਦਰਜ ਕੀਤਾ।’ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਪਿੰਡ ਤੁਗਲਕਾਬਾਦ ਵਿੱਚ ਪੁਲਿਸ ਨੇ ਕਿਸੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਸਗੋਂ ਵੀਡੀਓ ਬਣਾ ਰਹੇ ਇੱਕ ਸਥਾਨਕ ਨੌਜਵਾਨ ਨੂੰ ਪੁਲਿਸ ਨੇ ਬੇਰਹਿਮੀ ਨਾਲ ਕੁੱਟਿਆ, ਇਸ ਮਾਮਲੇ ‘ਚ ਸੋਮਵਾਰ ਦੇਰ ਰਾਤ ਆਤਿਸ਼ੀ ਦੀ ਤਰਫੋਂ ਦਿੱਲੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ। ਉਸ ਨੇ ਇਸ ਦੀ ਕਾਪੀ ਐਕਸ ‘ਤੇ ਵੀ ਸਾਂਝੀ ਕੀਤੀ ਹੈ। ਨਾਲ ਹੀ ਲਿਖਿਆ, ਉਮੀਦ ਹੈ ਕਿ ਚੋਣ ਕਮਿਸ਼ਨ ਦਿੱਲੀ ਵਿੱਚ ਅਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਦਾ ਇਰਾਦਾ ਰੱਖਦਾ ਹੈ।’

ਵੋਟਿੰਗ ਤੋਂ ਪਹਿਲਾਂ ਆਤਿਸ਼ੀ ‘ਤੇ ਵਰਕਰਾਂ ਸਮੇਤ ਦਰਜ ਹੋਈ FIR Read More »

ਅਧਿਆਪਕਾਂ ਵੱਲੋਂ ਕੇਂਦਰੀ ਬਜਟ ਦਾ ਕੀਤਾ ਗਿਆ ਵਿਰੋਧ

ਜ਼ੀਰਾ, 4 ਫਰਵਰੀ – ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਦੀ ਅਹਿਮ ਮੀਟਿੰਗ ਜ਼ੀਰਾ ਵਿਖੇ ਹੋਈ। ਇਸ ਮੌਕੇ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਰਾਮ ਸ਼ਰਮਾ ਅਤੇ ਜ਼ਿਲ੍ਹਾ ਸਕੱਤਰ ਗਗਨਦੀਪ ਬਰਾੜ ਨੇ ਕਿਹਾ ਕਿ ਕੇਂਦਰੀ ਬਜਟ ਵਿੱਚ ਸਿੱਖਿਆ ਲਈ ਰੱਖਿਆ ਗਿਆ ਬਜਟ ਸਿੱਖਿਆ ਕਮਿਸ਼ਨਾਂ ਦੀਆਂ ਸਿਫਾਰਸ਼ਾਂ ਦੇ ਨੇੜੇ-ਤੇੜੇ ਵੀ ਨਹੀਂ ਢੁਕਦਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਿੱਖਿਆ ਕਮਿਸ਼ਨਾਂ ਦੁਆਰਾ ਬਜਟ ਵਿੱਚ ਸਿੱਖਿਆ ਲਈ ਕੁੱਲ ਘਰੇਲੂ ਉਤਪਾਦਨ ਦੇ 6 ਪ੍ਰਤੀਸ਼ਤ ਰਾਸ਼ੀ ਸਿੱਖਿਆ ਲਈ ਰੱਖਣ ਦੀਆਂ ਸਿਫਾਰਸ਼ਾਂ ਕੀਤੀਆਂ ਗਈਆਂ ਹਨ, ਪਰ ਇਸ ਬਜਟ ਵਿੱਚ ਸਿੱਖਿਆ ਲਈ ਕੁੱਲ 1.28 ਲੱਖ ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ, ਜੋ ਕਿ ਬਜਟ ਦੇ ਕੁੱਲ ਖਰਚੇ ( 50.65 ਲੱਖ ਕਰੋੜ ) ਦੀ ਰਾਸ਼ੀ ਦਾ ਵੀ ਮੁਸ਼ਕਲ ਨਾਲ 2.5 ਫੀਸਦ ਬਣਦਾ ਹੈ ਤੇ ਕੁੱਲ ਘਰੇਲੂ ਉਤਪਾਦਨ ਦਾ ਪੂਰਾ ਇੱਕ ਫੀਸਦੀ ਵੀ ਨਹੀਂ ਹੈ।

ਅਧਿਆਪਕਾਂ ਵੱਲੋਂ ਕੇਂਦਰੀ ਬਜਟ ਦਾ ਕੀਤਾ ਗਿਆ ਵਿਰੋਧ Read More »

ਵਿਸ਼ਵ ਪੰਜਾਬੀ ਕਾਂਗਰਸ ਲਾਹੌਰ ਦਾ ਪੁਨਰ ਗਠਨ, ਫਖ਼ਰ ਜ਼ਮਾਨ ਚੇਅਰਮੈਨ ਤੇ ਡਾ. ਸੁਗਰਾ ਸਦਫ਼ ਪ੍ਰਧਾਨ ਬਣੇ

ਚੰਡੀਗੜ੍ਹ, 4 ਫ਼ਰਵਰੀ – ਵਿਸ਼ਵ ਪੰਜਾਬੀ ਕਾਨਫਰੰਸਾਂ ਕਰਵਾਉਣ ਵਾਲੀ ਸਭ ਤੋਂ ਪੁਰਾਣੀ ਅਤੇ ਅਹਿਮ ਸੰਸਥਾ ਵਿਸ਼ਵ ਪੰਜਾਬੀ ਕਾਂਗਰਸ ਜਿਸ ਦਾ ਮੁੱਖ ਦਫ਼ਤਰ ਲਾਹੌਰ ਵਿਖੇ ਸਥਿਤ ਹੈ, ਦਾ ਅੱਜ ਨਵੇਂ ਸਿਰੇ ਤੋਂ ਪੁਨਰ ਗਠਨ ਕੀਤਾ ਗਿਆ। ਪਾਕਿਸਤਾਨ ਦੇ ਸਾਬਕਾ ਕੇਂਦਰੀ ਮੰਤਰੀ ਫ਼ਖ਼ਰ ਜ਼ਮਾਨ ਮੁੜ ਚੇਅਰਮੈਨ ਚੁਣੇ ਗਏ ਜਦੋਂਕਿ ਡਾ ਸੁਗਰਾ ਸਦਫ਼ ਨੂੰ ਪ੍ਰਧਾਨ ਬਣਾਇਆ ਗਿਆ ਹੈ। ਡਾ ਸੁਗਰਾ ਸਦਫ਼ ਪੰਜਾਬ ਭਾਸ਼ਾਵਾਂ ਤੇ ਸੱਭਿਆਚਾਰ ਦੇ ਲੰਬਾ ਸਮਾਂ ਡਾਇਰੈਕਟਰ ਰਹੇ ਹਨ ਅਤੇ ਅੱਜ ਕੱਲ੍ਹ ਲਾਹੌਰ ਦੀਆਂ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਦੇ ਧੁਰੇ ਵਜੋਂ ਜਾਣੇ ਜਾਂਦੇ ਹਨ।ਇਸਲਾਮਾਬਾਦ ਰਹਿੰਦੇ ਵੱਡੇ ਲੇਖਕ ਡਾ ਅਮਜਦ ਅਲੀ ਭੱਟੀ ਨੂੰ ਮੀਤ ਪ੍ਰਧਾਨ, ਲਾਹੌਰ ਵਿਖੇ ਸਾਹਿਤਕ ਤੇ ਸਮਾਜ ਸੇਵੀ ਗਤੀਵਿਧੀਆਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਖਾਲਿਦ ਏਜਾਜ਼ ਮੁਫਤੀ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਮੁਹੰਮਦ ਜ਼ਮੀਲ ਨੂੰ ਸੰਯੁਕਤ ਸਕੱਤਰ, ਐਮ ਆਰ ਸ਼ਾਹਿਦ ਨੂੰ ਪ੍ਰੈਸ ਸਕੱਤਰ, ਸਈਅਦ ਜ਼ਕੀ ਜ਼ੈਦੀ ਨੂੰ ਕੋਆਰਡੀਨੇਟਰ ਅਤੇ ਮੀਆਂ ਰਹਿਮਤ ਨੂੰ ਦਫ਼ਤਰ ਸੱਕਤਰ ਲਗਾਇਆ ਗਿਆ ਹੈ। ਵਿਸ਼ਵ ਪੰਜਾਬੀ ਕਾਂਗਰਸ ਦੇ ਚੇਅਰਮੈਨ ਫ਼ਖ਼ਰ ਜ਼ਮਾਨ ਵੱਲੋਂ ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤੀ ਚੈਪਟਰ ਦਾ ਵੀ ਪੁਨਰ ਗਠਨ ਕੀਤਾ ਗਿਆ ਹੈ। ਚੜ੍ਹਦੇ ਪੰਜਾਬ ਵਿੱਚ ਅਤੇ ਵਿਸ਼ਵ ਭਰ ਵਿੱਚ ਵਿਸ਼ਵ ਪੰਜਾਬੀ ਕਾਂਫਰਰੰਸਾਂ ਦੇ ਮੁੱਢ ਬੰਨ੍ਹਣ ਵਾਲੇ ਡਾ ਦੀਪਕ ਮਨਮੋਹਨ ਸਿੰਘ ਨੂੰ ਮੁੜ ਭਾਰਤੀ ਚੈਪਟਰ ਦਾ ਪ੍ਰਧਾਨ ਬਣਾਇਆ ਗਿਆ ਹੈ। ਡਾ ਦੀਪਕ ਮਨਮੋਹਨ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਬਤੌਰ ਪ੍ਰੋਫੈਸਰ ਪੰਜਾਬੀ, ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੁਨੀਵਰਸਟੀ ਪਟਿਆਲਾ ਅਤੇ ਹੋਰ ਕਈ ਅਹਿਮ ਅਹੁਦਿਆਂ ਤੇ ਤਾਇਨਾਤ ਰਹੇ ਹਨ।ਉੱਘੇ ਪੰਜਾਬੀ ਲੇਖਕ ਅਤੇ ਕਵੀ ਸਹਿਜਪ੍ਰੀਤ ਸਿੰਘ ਮਾਂਗਟ ਨੂੰ ਇਸ ਸੰਸਥਾ ਦੇ ਸਕੱਤਰ ਜਨਰਲ ਬਣਾਇਆ ਗਿਆ ਹੈ ਜਿਸ ਦੇ ਨਾਲ ਨਾਲ ਉਹ ਵਿਸ਼ਵ ਪੰਜਾਬੀ ਕਾਂਗਰਸ ਦੇ ਚੀਫ ਕੋਆਰਡੀਨੇਟਰ ਵੀ ਹੋਣਗੇ। ਲਾਹੌਰ ਵਿਖੇ ਹੋਈਆਂ ਪਿਛਲੀਆਂ ਕਈ ਕਾਨਫਰੰਸਾਂ ਦੀ ਭਾਰਤ ਵੱਲੋਂ ਅਗਵਾਈ ਸਹਿਜਪ੍ਰੀਤ ਸਿੰਘ ਮਾਂਗਟ ਨੇ ਕੀਤੀ ਹੈ ਅਤੇ ਇਨ੍ਹਾਂ ਕਾਨਫਰੰਸਾਂ ਨੂੰ ਸਫਲ ਕਾਰਨ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ। ਵਿਸ਼ਵ ਪੰਜਾਬੀ ਕਾਂਗਰਸ ਭਾਰਤੀ ਚੈਪਟਰ ਦੀਆਂ ਬਾਕੀ ਅਹੁਦੇਦਾਰੀਆਂ ਤੇ ਨਿਯੁਕਤੀਆਂ ਦੇ ਅਧਿਕਾਰ ਪ੍ਰਧਾਨ ਅਤੇ ਸਕੱਤਰ ਜਨਰਲ ਨੂੰ ਦਿੱਤੇ ਗਏ ਹਨ ਅਤੇ ਇਹ ਨਿਯੁਕਤੀਆਂ ਆਉਂਦੇ ਕੁਝ ਦਿਨਾਂ ਵਿਚ ਕੀਤੀਆਂ ਜਾਣਗੀਆਂ।

ਵਿਸ਼ਵ ਪੰਜਾਬੀ ਕਾਂਗਰਸ ਲਾਹੌਰ ਦਾ ਪੁਨਰ ਗਠਨ, ਫਖ਼ਰ ਜ਼ਮਾਨ ਚੇਅਰਮੈਨ ਤੇ ਡਾ. ਸੁਗਰਾ ਸਦਫ਼ ਪ੍ਰਧਾਨ ਬਣੇ Read More »

ਘਰਾਂ ਚੋਂ ਕੂੜਾ ਨਾ ਚੁੱਕਣਾ ਕਾਰਪੋਰੇਸ਼ਨ ਦੀ ਲਾਪਰਵਾਹੀ : ਨਾਗਰਿਕ ਚੇਤਨਾ ਮੰਚ ਬਠਿੰਡਾ

ਬਠਿੰਡਾ, 4 ਜਨਵਰੀ – ਨਾਗਰਿਕ ਚੇਤਨਾ ਮੰਚ ਨੇ ਬਠਿੰਡੇ ਸ਼ਹਿਰ ਦੀਆਂ ਗਲੀਆਂ ਵਿੱਚ ਥਾਂ ਥਾਂ ਜਮਾ ਹੋਏ ਪਏ ਕਚਰੇ ਅਤੇ ਕੂੜੇ ਪ੍ਰਤੀ ਅਵੇਸਲੀ ਹੋਈ ਨਗਰ ਕਾਰਪੋਰੇਸ਼ਨ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਮਸਲੇ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਲੋਕਾਂ ਨੂੰ ਬਿਮਾਰੀਆਂ ਦੇ ਮਾੜੇ ਅਸਰਾਂ ਤੋਂ ਬਚਾਇਆ ਜਾ ਸਕੇ l ਲੋਕਾਂ ਨੇ ਆਨਲਾਈਨ ਪੋਰਟਲ ਤੇ ਵੀ ਸ਼ਿਕਾਇਤ ਦਰਜ ਕਰਾਈ ਹੈ। ਇਕੱਤਰ ਕੀਤੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਕੂੜਾ ਚੁੱਕਣ ਵਾਲੇ ਕਈ ਟਿੱਪਰ ਖਰਾਬ ਖੜੇ ਹਨ ਤੇ ਲੋਕ ਆਪਣੇ ਘਰਾਂ ਦਾ ਕੂੜਾ ਖਾਲੀ ਪਲਾਟਾਂ ਵਿੱਚ ਸੁੱਟਣ ਲਈ ਮਜਬੂਰ ਹੋ ਰਹੇ ਹਨ। ਮੰਚ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ ਮਿਉਂਸਪਲ ਕੂੜਾ ਸ਼ਹਿਰ ਦੀਆਂ ਜ਼ਿਆਦਾਤਰ ਬਸਤੀਆਂ,ਇੱਥੋਂ ਤੱਕ ਕਿ ਪੌਸ਼ ਏਰੀਆ ਵਿੱਚ ਵੀ ਖਾਲੀ ਪਲਾਟਾਂ ਤੇ ਗਲੀਆਂ ਚ ਭਰਿਆ ਹੋਇਆ ਹੈ, ਗ਼ਰੀਨ ਸਿਟੀ ਨੂੰ ਜਾਂਦੀ ਰੋਡ ਤੇ ਤਾਂ ਬੇਹਦ ਕੂੜੇ ਦੇ ਖਤਰਨਾਕ ਢੇਰ ਲੱਗੇ ਹੋਏ ਹਨ। ਗ਼ਰੀਨ ਸਿਟੀ ਨਿਵਾਸੀ ਡਾ,ਗੁਰਮੇਲ ਸਿੰਘ ਸ਼ੇਰਗਿੱਲ ਨੇ ਫੋਟੋ ਭੇਜੀਆਂ ਹਨ,ਜੋ ਬਹੁਤ ਖਤਰਨਾਕ ਹਨ l ਇਸ ਨਾਲ ਮਨੁੱਖੀ ਸਿਹਤ ‘ਤੇ ਬਹੁਤ ਮਾੜਾ ਪ੍ਰਭਾਵ ਪਾ ਰਿਹਾ ਹੈ l ਹਵਾ ਅਤੇ ਪਾਣੀ ਦੂਸ਼ਿਤ ਹੋ ਰਹੇ ਹਨ,ਬਦਬੂ ਫੈਲ ਰਹੀ ਤੇ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ l ਇਹ ਕੀੜੇ-ਮਕੌੜਿਆਂ ਤੇ ਮੱਖੀ ਮੱਛਰਾਂ ਨੂੰ ਆਕਰਸ਼ਿਤ ਕਰਦਾ ਹੈ l ਅਵਾਰਾ ਕੁੱਤੇ ਅਤੇ ਡੰਗਰ ਕੂੜੇ ਨੂੰ ਖਲਾਰ ਦਿੰਦੇ ਹਨ ਅਤੇ ਇਹ ਲੋਕਾਂ ਦੇ ਪੈਰਾਂ ਤੇ ਵਹੀਕਲਾਂ ਨਾਲ ਚਿਪਕ ਕੇ ਦੂਰ ਤੱਕ ਖਿੰਡ ਰਿਹਾ ਹੈ l ਬੀਬੀ ਵਾਲਾ ਰੋਡ ਗਲੀ ਨੰਬਰ ਤਿੰਨ ਦੇ ਪਾਰਕ ਨੰਬਰ 39 ਦੇ ਨੇੜਲੇ ਵਸਨੀਕਾਂ ਦਾ ਕਹਿਣਾ ਹੈ ਕਿ ਪਾਰਕ ਦੇ ਨੇੜਲੇ ਕੂੜੇ ਦੇ ਢੇਰ ਕੋਲ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਰੇੜੀਆਂ ਲਾਗੇ ਖੜਦੀਆਂ ਹੋਣ ਕਰਕੇ ਕਈ ਜ਼ਹਿਰੀਲੇ ਰਸਾਇਣਾਂ ਦੇ ਜੋਖਮਾਂ ਨੂੰ ਸਿਰਜ ਸਕਦਾ ਹੈ l ਡਾਇਰੀਆ,ਪੀਲੀਆ,ਪੇਚਿਸ,ਟਾਈਫਾਈਡ ਆਦਿ ਬਿਮਾਰੀਆਂ ਨਾਲ ਪੀੜਿਤ ਕਈ ਵਿਅਕਤੀ ਡਾਕਟਰਾਂ ਕੋਲ ਜਾਣ ਲਈ ਮਜਬੂਰ ਹਨ l ਕੂੜੇ ਵਾਲੇ ਖੇਤਰਾਂ ਵਿਚ ਰਹਿਣਾ ਮਾਨਸਿਕ ਤਣਾਅ ਕਾਰਨ ਬਣਿਆ ਹੋਇਆ ਹੈ l ਲੋਕ ਪਾਰਕਾਂ ਦੀ ਇਸ ਕੂੜੇ ਕਾਰਨ ਦੂਸ਼ਿਤ ਹੋਈ ਹਵਾ ਵਿੱਚ ਸੈਰ ਕਰਨ ਤੋਂ ਕਤਰਾਉਣ ਲੱਗੇ ਹਨ l ਕੂੜੇ ਦੇ ਨਿਪਟਾਰੇ ਨੂੰ ਯਕੀਨੀ ਬਣਾਉਣਾ ਮਿਊਸਪਲ ਕਾਰਪੋਰੇਸ਼ਨ ਦੀ ਡਿਊਟੀ ਹੈ ਕਿਉਂਕਿ ਲੋਕ ਤੋਂ ਲਗਾਤਾਰ ਕੂੜਾ ਇਕੱਠਾ ਕਰਨ ਦੇ ਬਿੱਲ ਉਗਰਾਹੇ ਜਾਂਦੇ ਹਨ l ਮਿਉਂਸਪਲ ਕੌਂਸਲਰ ਤੇ ਡਿਪਟੀ ਮੇਅਰਾਂ ਦੇ ਘਰਾਂ ਤੋਂ ਕੂੜਾ ਤਾਂ ਕਾਰਪੋਰੇਸ਼ਨ ਦੀਆਂ ਗੱਡੀਆਂ ਲੈ ਜਾਂਦੀਆਂ ਹਨ,ਪਰ ਬਾਕੀ ਲੋਕਾਂ ਵੱਲ ਅਵੇਸਲਾਪਣ ਜਾਰੀ ਹੈ।

ਘਰਾਂ ਚੋਂ ਕੂੜਾ ਨਾ ਚੁੱਕਣਾ ਕਾਰਪੋਰੇਸ਼ਨ ਦੀ ਲਾਪਰਵਾਹੀ : ਨਾਗਰਿਕ ਚੇਤਨਾ ਮੰਚ ਬਠਿੰਡਾ Read More »

ਪਟਿਆਲਾ ‘ਚ ਸੱਤ ਮੈਂਬਰੀ ਕਮੇਟੀ ਦੀ ਅਹਿਮ ਮੀਟਿੰਗ

ਪਟਿਆਲਾ, 4 ਫਰਵਰੀ – ਅਕਾਲੀ ਦਲ ਦੀ ਭਰਤੀ ਮੁਹਿੰਮ ਤੇ ਮੰਥਨ ਕਰਨ ਵਾਸਤੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਪਟਿਆਲਾ ਵਿਖੇ ਸੱਤ ਮੈਂਬਰੀ ਕਮੇਟੀ ਦੀ ਅਹਿਮ ਮੀਟਿੰਗ ਜਾਰੀ ਹੈ। ਦੱਸ ਦਈਏ ਕਿ ਧਾਮੀ ਦੀ ਅਗਵਾਈ ਇਹ ਪਲੇਠੀ ਮੀਟਿੰਗ ਹੈ। ਇਸ ਮੀਟਿੰਗ ਵਿਚ ਅਕਾਲੀ ਦਲ ਦੀ ਭਰਤੀ ਮੁਹਿੰਮ ‘ਤੇ ਮੰਥਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਇਸ ਮੀਟਿੰਗ ਤੇ ਬਾਗੀ ਅਕਾਲੀ ਗੁਰਪ੍ਰਤਾਪ ਸਿੰਘ ਵਡਾਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਪਟਿਆਲਾ ‘ਚ ਸੱਤ ਮੈਂਬਰੀ ਕਮੇਟੀ ਦੀ ਅਹਿਮ ਮੀਟਿੰਗ Read More »

ਸਿੱਖਿਆ ਅਤੇ ਰੁਜ਼ਗਾਰ ਵਿੱਚ ਕੀ ਵਿਸ਼ੇਸ਼ ਹੈ? ਜਾਣੋ ਬਜਟ ਦੇ ਵੱਡੇ ਐਲਾਨ

ਨਵੀਂ ਦਿੱਲੀ, 4 ਫਰਵਰੀ – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ 2025 ਵਿੱਚ ਸਿੱਖਿਆ ਖੇਤਰ ਵਿੱਚ ਵੱਡੇ ਐਲਾਨ ਕੀਤੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਮੈਡੀਕਲ ਕਾਲਜਾਂ ਵਿੱਚ 10 ਹਜ਼ਾਰ ਵਾਧੂ ਸੀਟਾਂ ਸ਼ਾਮਲ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਹੋਰ ਕਈ ਵੱਡੇ ਐਲਾਨ ਕੀਤੇ ਹਨ। ਇਸ ਵਾਰ ਬਜਟ ਵਿੱਚ ਉੱਚ ਸਿੱਖਿਆ, ਡਿਜੀਟਲ ਲਰਨਿੰਗ, ਖੋਜ ਅਤੇ ਹੁਨਰ ਵਿਕਾਸ ਲਈ ਨਵੇਂ ਸੁਧਾਰਾਂ ਅਤੇ ਪੇਂਡੂ ਰੁਜ਼ਗਾਰ ‘ਤੇ ਜ਼ੋਰ ਦਿੱਤਾ ਗਿਆ ਹੈ। ਸੰਸਦ ‘ਚ ਬਜਟ ਪੇਸ਼ ਕਰਦੇ ਹੋਏ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਸ ਵਾਰ ਸਰਕਾਰ ਦਾ ਮੁੱਖ ਫੋਕਸ ਤੇਜ਼ ਆਰਥਿਕ ਵਿਕਾਸ ‘ਤੇ ਹੈ। ਸਿੱਖਿਆ, ਪੇਂਡੂ ਵਿਕਾਸ ਅਤੇ ਖੇਤੀਬਾੜੀ ਵਿੱਚ ਸੁਧਾਰ ਕਰਕੇ ਦੇਸ਼ ਨੂੰ ਆਰਥਿਕ ਪੱਖੋਂ ਮਜ਼ਬੂਤ ​​ਬਣਾਉਣ ਵੱਲ ਕਦਮ ਪੁੱਟੇ ਜਾ ਰਹੇ ਹਨ। ਜਾਣੋ ਬਜਟ 2025 ਵਿੱਚ ਸਿੱਖਿਆ ਅਤੇ ਰੁਜ਼ਗਾਰ ਸਬੰਧੀ ਕਿਹੜੇ ਵੱਡੇ ਐਲਾਨ ਕੀਤੇ ਗਏ ਸਨ। ਮੈਡੀਕਲ ਸਿੱਖਿਆ ਲਈ ਐਲਾਨ 10 ਸਾਲਾਂ ਵਿੱਚ 1.1 ਲੱਖ ਮੈਡੀਕਲ ਸੀਟਾਂ (ਯੂਜੀ ਅਤੇ ਪੀਜੀ) ਵਧੀਆਂ ਹਨ। ਇਹ 130 ਫੀਸਦ ਵਾਧਾ ਹੈ। ਅਗਲੇ ਸਾਲ ਮੈਡੀਕਲ ਕਾਲਜਾਂ ਵਿੱਚ 10 ਹਜ਼ਾਰ ਵਾਧੂ ਮੈਡੀਕਲ ਸੀਟਾਂ ਦਾ ਵਾਧਾ ਕੀਤਾ ਜਾਵੇਗਾ। ਅਗਲੇ 5 ਸਾਲਾਂ ਵਿੱਚ 75 ਹਜ਼ਾਰ ਮੈਡੀਕਲ ਸੀਟਾਂ ਵਧਾਉਣ ਦਾ ਟੀਚਾ ਹੈ। ਬਜਟ 2025 ਵਿੱਚ ਸਕੂਲਾਂ ਲਈ ਐਲਾਨ ਅਗਲੇ 5 ਸਾਲਾਂ ਵਿੱਚ ਸਰਕਾਰੀ ਸਕੂਲਾਂ ਵਿੱਚ 50 ਹਜ਼ਾਰ ਅਟਲ ਟਿੰਕਰਿੰਗ ਲੈਬ ਸਥਾਪਿਤ ਕੀਤੀਆਂ ਜਾਣਗੀਆਂ। ਸਰਕਾਰੀ ਸੈਕੰਡਰੀ ਸਕੂਲਾਂ ਵਿੱਚ ਬਰਾਡਬੈਂਡ ਕੁਨੈਕਟੀਵਿਟੀ ਮੁਹੱਈਆ ਕਰਵਾਈ ਜਾਵੇਗੀ। ਭਾਰਤੀ ਭਾਸ਼ਾ ਪੁਸਤਕ ਯੋਜਨਾ ਦੀ ਸ਼ੁਰੂਆਤ। ਸਕੂਲਾਂ ਅਤੇ ਉੱਚ ਸਿੱਖਿਆ ਲਈ। ਬਜਟ ਵਿੱਚ ਆਈਆਈਟੀ (IIT) ਲਈ ਐਲਾਨ 2014 ਤੋਂ ਬਾਅਦ ਸ਼ੁਰੂ ਹੋਏ 5 ਆਈਆਈਟੀ ਵਿੱਚ ਵਾਧੂ ਬੁਨਿਆਦੀ ਢਾਂਚਾ ਜੋੜਿਆ ਜਾਵੇਗਾ, ਜੋ 6,500 ਹੋਰ ਵਿਦਿਆਰਥੀਆਂ ਨੂੰ ਅਧਿਐਨ ਦੇ ਮੌਕੇ ਪ੍ਰਦਾਨ ਕਰੇਗਾ। IIT ਪਟਨਾ ਵਿਖੇ ਹੋਸਟਲ ਅਤੇ ਹੋਰ ਸਹੂਲਤਾਂ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ। ਪਿਛਲੇ 10 ਸਾਲਾਂ ਵਿੱਚ 23 ਆਈਆਈਟੀ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ 100 ਫੀਸਦ ਦਾ ਵਾਧਾ ਹੋਇਆ ਹੈ। ਸਰਕਾਰ ਹੁਣ ਇਨ੍ਹਾਂ ਸੰਸਥਾਵਾਂ ਦੀ ਸਮਰੱਥਾ ਨੂੰ ਹੋਰ ਵਧਾਉਣ ਲਈ ਕੰਮ ਕਰ ਰਹੀ ਹੈ। ਏਆਈ ਸੈਂਟਰ ਆਫ਼ ਐਕਸੀਲੈਂਸ ਸਿੱਖਿਆ ਵਿੱਚ AI ਨੂੰ ਉਤਸ਼ਾਹਿਤ ਕਰਨ ਲਈ, ਵਿੱਤ ਮੰਤਰੀ ਨੇ ਇੱਕ AI ਸੈਂਟਰ ਆਫ ਐਕਸੀਲੈਂਸ ਦਾ ਪ੍ਰਸਤਾਵ ਕੀਤਾ ਹੈ। ਇਸ ਲਈ 500 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਨੌਜਵਾਨਾਂ ਨੂੰ ਵਿਸ਼ਵ ਪੱਧਰੀ ਹੁਨਰ ਸਿਖਲਾਈ ਪ੍ਰਦਾਨ ਕਰਨ ਲਈ 5 ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕੀਤੇ ਜਾਣਗੇ। ਇਹ ਕੇਂਦਰ ਉਦਯੋਗ ਦੀਆਂ ਲੋੜਾਂ ਅਨੁਸਾਰ ਹੁਨਰ ਵਿਕਾਸ ਵਿੱਚ ਮਦਦ ਕਰਨਗੇ। ਦੇਸ਼ ਭਰ ਵਿੱਚ 50,000 ਅਟਲ ਟਿੰਕਰਿੰਗ ਲੈਬ ਸਥਾਪਿਤ ਕੀਤੀਆਂ ਜਾਣਗੀਆਂ, ਜੋ ਬੱਚਿਆਂ ਵਿੱਚ ਵਿਗਿਆਨਕ ਸੋਚ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਗੀਆਂ। ਸਾਰੇ ਸਰਕਾਰੀ ਸੈਕੰਡਰੀ ਸਕੂਲਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਨੂੰ ਬਰਾਡਬੈਂਡ ਕਨੈਕਟੀਵਿਟੀ ਪ੍ਰਦਾਨ ਕੀਤੀ ਜਾਵੇਗੀ, ਜਿਸ ਨਾਲ ਡਿਜੀਟਲ ਸਿੱਖਿਆ ਅਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਹੋਵੇਗਾ।

ਸਿੱਖਿਆ ਅਤੇ ਰੁਜ਼ਗਾਰ ਵਿੱਚ ਕੀ ਵਿਸ਼ੇਸ਼ ਹੈ? ਜਾਣੋ ਬਜਟ ਦੇ ਵੱਡੇ ਐਲਾਨ Read More »