ਖੇਤਰੀ ਭਾਸ਼ਾਵਾਂ ਨੂੰ ਲੈ ਕੇ MP ਸਤਨਾਮ ਸਿੰਘ ਸੰਧੂ ਦਾ ਸੰਸਦ ‘ਚ ਵੱਡਾ ਬਿਆਨ

ਨਵੀਂ ਦਿੱਲ, ਫਰਵਰੀ – ਸਾਂਸਦ ਸਤਨਾਮ ਸਿੰਘ ਸੰਧੂ ਨੇ ਪੰਜਾਬੀ ਭਾਸ਼ਾ ਦੇ ਮੁੱਦੇ ਨੂੰ ਸੰਸਦ ਵਿੱਚ ਚੁੱਕਿਆ। ਇਸ ਮੌਕੇ ਸਤਨਾਮ ਸਿੰਘ ਸੰਧੂ ਨੇ ਕਿਹਾ ਹੈ ਕਿ ਪੰਜਾਬੀ ਭਾਸ਼ਾ ਦੀਆਂ 28 ਬੋਲੀਆਂ ਸਨ ਪਰ ਹੁਣ ਇਹ ਸੁੰਗੜ ਕੇ 4 ਰਹਿ ਗਈਆ ਹਨ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਪੰਜਾਬ ਵਿੱਚ ਮਾਲਵਾਈ, ਮਾਝੀ, ਦੁਆਬੀ ਅਤੇ ਪੁਆਧੀ ਬੋਲੀਆ ਹੀ ਬਚੀਆ ਹਨ।

ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਕੋਈ ਵੀ ਬੱਚਾ ਆਪਣੀ ਮਾਂ ਬੋਲੀ ਭਾਸ਼ਾ ਪੜ੍ਹਦਾ ਹੈ ਤਾਂ ਉਹ ਜਲਦੀ ਸਿੱਖਦਾ ਹੈ ਪਰ ਸਕੂਲ ਵਿੱਚ ਟਕਸਾਲੀ ਪੰਜਾਬੀ ਪੜ੍ਹਾਈ ਜਾਂਦੀ ਹੈ। ਸੰਧੂ ਨੇ ਕਿਹਾ ਹੈ ਕਿ ਜਦੋਂ ਤੱਕ ਬੱਚਾ ਆਪਣੀ ਬੋਲੀ ਵਿੱਚ ਨਹੀਂ ਪੜ੍ਹਦਾ ਉਦੋਂ ਤੱਕ ਉਸ ਨੂੰ ਸਿੱਖਿਆ ਗ੍ਰਹਿਣ ਕਰਨ ਵਿੱਚ ਸਮੱਸਿਆ ਆਉਂਦੀ ਹੈ। ਸੰਧੂ ਨੇ ਕਿਹਾ ਹੈ ਕਿ ਨਵੀਂ ਸਿੱਖਿਆ ਨੀਤੀ ਦੇ ਖੇਤਰੀ ਭਸ਼ਾਵਾਂ ਨੂੰ ਪਹਿਲ ਦਿੱਤੀ ਹੈ ਇਸ ਲਈ ਪੀਐੱਮ ਮੋਦੀ ਦਾ ਧੰਨਵਾਦੀ ਹਾਂ।

ਸਾਂਝਾ ਕਰੋ

ਪੜ੍ਹੋ