November 22, 2024

ਆਰ ਬੀ ਐੱਸ ਕੇ ਟੀਮ ਬਚਿਆ ਦੇ ਇਲਾਜ ਲਈ ਹਰ ਸਮੇਂ ਤਿਆਰ – ਡਾ. ਅਜੈ ਖੁਰਾਣਾ

*ਸਿਹਤ ਵਿਭਾਗ ਵਲੋ ਗਰੀਬ ਬੱਚੇ ਦੇ ਦਿਲ ਦਾ ਮੁਫ਼ਤ ਅਪਰੇਸ਼ਨ *ਬੱਚੇ ਦੇ ਮਾਤਾ ਪਿਤਾ ਨੇ ਸਿਹਤ ਵਿਭਾਗ ਦਾ ਕੀਤਾ ਧੰਨਵਾਦ ਮੋਗਾ, 22 ਨਵੰਬਰ (ਏ.ਡੀ.ਪੀ ਨਿਯੂਜ਼) – ਸਿਵਲ ਸਰਜਨ ਮੋਗਾ (ਕਰਜੁਕਾਰੀ) ਡਾ. ਰੀਤੂ ਜੈਨ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਮੋਗਾ ਦੀ ਆਰ.ਬੀ. ਐਸ.ਕੇ. ਟੀਮ ਵੱਲੋਂ ਰਾਸ਼ਟਰੀਯ ਬਾਲ ਸਵਾਸਥ ਕਾਰਿਆਕ੍ਰਮ ਦੌਰਾਨ ਪ੍ਰਿਅੰਕਾ ਕੌਰ ਸਰਕਾਰੀ ਸਕੂਲ ਦੁੱਨੇਕੇ ਦੀ ਵਿਦਿਆਰਥਣ ਦੇ ਦਿਲ ਦਾ ਮੁਫਤ ਅਪਰੇਸ਼ਨ ਫੋਰਟਿਜ਼ ਹਸਪਤਾਲ਼ ਮੋਹਾਲੀ ਤੋ ਮੁਫ਼ਤ ਅਤੇ ਸਫਲਤਾ ਪੂਰਵਕ ਕਰਵਾਇਆ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਅਜੈ ਖੁਰਾਣਾ ਨੇ ਦੱਸਿਆ ਕਿ ਆਰ.ਬੀ. ਐਸ.ਕੇ. ਟੀਮ ਮੋਗਾ ਵਲੋ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਕੀਤੀ ਗਈ ਸਿਹਤ ਜਾਂਚ ਵਿੱਚ ਪਾਇਆ ਗਿਆ ਸੀ ਕਿ ਸਰਕਾਰੀ ਸਕੂਲ ਦੁੱਨੇਕੇ ਦੀ ਵਿਦਿਆਰਥਨ ਪ੍ਰਿਅੰਕਾ ਕੌਰ ਨੂੰ ਚੱਲਣ ਵਿੱਚ ਤਕਲੀਫ ਅਤੇ ਜ਼ਿਆਦਾ ਸਾਹ ਚੜਦਾ ਸੀ, ਜਾਂਚ ਦੌਰਾਨ ਪਾਇਆ ਗਿਆ ਕਿ ਬੱਚੇ ਨੂੰ ਦਿਲ ਦੀ ਬਿਮਾਰੀ ਹੈ।ਆਰ.ਬੀ.ਐਸ.ਕੇ. ਟੀਮ ਮੋਗਾ ਵੱਲੋਂ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਅਤੇ ਆਰ ਬੀ ਐੱਸ ਕੇ ਟੀਮ ਅਤੇ ਜਿਲਾ ਸਕੂਲ ਹੈਲਥ ਕੋਆਰਡੀਨੇਟਰ ਸੁਖਬੀਰ ਸਿੰਘ ਦੇ ਸਹਿਯੋਗ ਨਾਲ ਇਸ ਬੱਚੇ ਦੇ ਦਿਲ ਦਾ ਅਪਰੇਸ਼ਨ ਸਿਹਤ ਵਿਭਾਗ ਵੱਲੋਂ ਬੱਚਿਆਂ ਦੇ ਇਲਾਜ ਲਈ ਚਲਾਏ ਜਾ ਰਹੇ ਰਾਸਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਫੋਰਟਿਸ ਹਸਪਤਾਲ ਮੋਹਾਲੀ ਤੋਂ ਬਿਲਕੁਲ ਮੁਫਤ ਅਤੇ ਸਫਲਤਾਪੂਰਵਕ ਕਰਵਾਇਆ ਗਿਆ ਹੈ । ਆਰ.ਬੀ.ਐਸ.ਕੇ. ਦੀ ਟੀਮ ਵੱਲੋਂ ਪਿ੍ਅੰਕਾ ਦਾ ਅਪਰੇਸ਼ਨ ਉਪਰੰਤ ਹਾਲ ਚਾਲ ਪਤਾ ਲਿਆ ਗਿਆ। ਆਰ.ਬੀ.ਐਸ.ਕੇ ਟੀਮ ਮੋਗਾ ਨਾਲ ਸੰਪਰਕ ਕੀਤਾ ਜਾਵੇ, ਰਾਸਟਰੀਯ ਬਾਲ ਸਵਾਸਥ ਕਾਰਿਆਕਰਮ ਤਹਿਤ ਉੱਚ ਪੱਧਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਸੰਭਵ ਹੈ ।। ਇਸ ਬੱਚੀ ਦਾ ਉਚਿਤ ਇਲਾਜ ਬਿਲਕੁਲ ਮੁਫ਼ਤ ਕਰਵਾਇਆ ਗੀਆ। ਆਰ.ਬੀ.ਐਸ.ਕੇ. ਟੀਮ ਦੇ ਮੈਂਬਰ ਡਾ. ਅਜੇ ਖੁਰਨਾ ਰਾਜਵਿੰਦਰ ਕੌਰ ਅਤੇ ਬੱਚੀ ਦੇ ਮਾਤਾ ਪਿਤਾ ਵੀ ਹਾਜ਼ਿਰ ਸਨ। ਇਸ ਮੌਕੇ ਐੱਸ ਐਮ ਓ ਮੋਗਾ ਡਾ ਗਗਨਦੀਪ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਜੀਰੋ ਤੋਂ ਅਠਾਰਾਂ ਸਾਲ ਦੇ ਬੱਚਿਆਂ ਦੀਆਂ 30 ਭਿਆਨਕ ਬਿਮਾਰੀਆਂ ਦੇ ਮੁਫਤ ਇਲਾਜ ਲਈ ਆਰ.ਬੀ. ਐਸ.ਕੇ. ਟੀਮ ਵੱਲੋਂ ਆਂਗਣਵਾੜੀਆਂ ਤੇ ਸਕੂਲਾਂ ਵਿੱਚ ਜਾ ਕੇ ਸਿਹਤ ਜਾਂਚ ਕੀਤੀ ਜਾਂਦੀ ਹੈ।

ਆਰ ਬੀ ਐੱਸ ਕੇ ਟੀਮ ਬਚਿਆ ਦੇ ਇਲਾਜ ਲਈ ਹਰ ਸਮੇਂ ਤਿਆਰ – ਡਾ. ਅਜੈ ਖੁਰਾਣਾ Read More »

ਕਿਡਨੀ ਤੇ ਪੇਟ ਲਈ ਹਾਨੀਕਾਰਕ ਸਿੱਧ ਹੋ ਸਕਦੀ Painkiller ਖਾਣ ਦੀ ਆਦਤ

ਨਵੀਂ ਦਿੱਲੀ, 22 ਨਵੰਬਰ – ਇਨ੍ਹੀਂ ਦਿਨੀਂ ਮੌਸਮ ‘ਚ ਠੰਢ ਮਹਿਸੂਸ ਹੋਣ ਲੱਗੀ ਹੈ, ਜਿਸ ਕਾਰਨ ਸਿਹਤ ਸੰਬੰਧੀ ਸਮੱਸਿਆਵਾਂ ਆਮ ਹੋ ਗਈਆਂ ਹਨ। ਇਸ ਮੌਸਮ ‘ਚ ਅਕਸਰ ਸਰੀਰ ਦੇ ਵੱਖ-ਵੱਖ ਹਿੱਸਿਆਂ ‘ਚ ਦਰਦ ਦੀ ਸਮੱਸਿਆ ਰਹਿੰਦੀ ਹੈ। ਇਸ ਤੋਂ ਇਲਾਵਾ ਰੋਜ਼ਾਨਾ ਦੀ ਭੱਜ-ਦੌੜ ਤੇ ਕੰਮ ਦੇ ਬੋਝ ਕਾਰਨ ਸਰੀਰ ਦੇ ਕਿਸੇ ਨਾ ਕਿਸੇ ਹਿੱਸੇ ‘ਚ ਦਰਦ ਰਹਿੰਦਾ ਹੈ। ਸਿਰਦਰਦ, ਪਿੱਠ ਦਰਦ, ਸਰੀਰ ਦਰਦ ਵਰਗੀਆਂ ਸਮੱਸਿਆਵਾਂ ਅਕਸਰ ਲੋਕਾਂ ਲਈ ਮੁਸੀਬਤ ਦਾ ਕਾਰਨ ਬਣੀਆਂ ਰਹਿੰਦੀਆਂ ਹਨ। ਅਜਿਹੀ ਸਥਿਤੀ ‘ਚ ਲੋਕ ਅਕਸਰ ਇਸ ਦਰਦ ਤੋਂ ਰਾਹਤ ਪਾਉਣ ਲਈ ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਕਰਦੇ ਹਨ। ਦੁਨੀਆ ਭਰ ‘ਚ ਪੇਨਕਿਲਰਜ਼ ਸਭ ਤੋਂ ਵੱਧ ਵਰਤੀ ਜਾਣ ਵਾਲੀ ਦਵਾਈ ਹੈ। ਹਾਲਾਂਕਿ ਇਸ ਦੀ ਜ਼ਿਆਦਾ ਵਰਤੋਂ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ। ਅਸਲ ਵਿਚ ਦਰਦ ਨਿਵਾਰਕ ਦਵਾਈਆਂ, ਖਾਸ ਤੌਰ ‘ਤੇ ਗੈਰ-ਸਟੀਰੌਇਡਲ ਐਂਟੀ-ਇਨਫਲੇਮੇਟਰੀ ਦਵਾਈਆਂ ਤੇ ਓਪਿਓਇਡ, ਕਿਡਨ ਤੇ ਪੇਟ ਵਰਗੇ ਮਹੱਤਵਪੂਰਣ ਅੰਗਾਂ ਲਈ ਨੁਕਸਾਨਦੇਹ ਹੋ ਸਕਦੀਆਂ ਹਨ। ਆਓ ਤੁਹਾਨੂੰ ਦਰਦ ਨਿਵਾਰਕ ਦਵਾਈਆਂ ਦੇ ਇਨ੍ਹਾਂ ਮਾੜੇ ਪ੍ਰਭਾਵਾਂ ਬਾਰੇ ਦੱਸਦੇ ਹਾਂ- ਅਲਸਰ ਤੇ ਪੇਟ ‘ਚੋਂ ਖ਼ੂਨ ਆਉਣਾ ਦਰਦ ਨਿਵਾਰਕ ਦਵਾਈਆਂ ਦਾ ਸੇਵਨ ਪੇਟ ਦੀ ਲਾਈਨਿੰਗ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਪੇਟ ‘ਚ ਐਸੀਡਿਟੀ ਵਧ ਜਾਂਦੀ ਹੈ ਜਿਸ ਨਾਲ ਅਲਸਰ ਤੇ ਗੈਸਟ੍ਰਿਕ ਬਲੀਡਿੰਗ ਦਾ ਖ਼ਤਰਾ ਵਧ ਜਾਂਦਾ ਹੈ। ਖਾਸ ਤੌਰ ‘ਤੇ ਜੇਕਰ ਤੁਸੀਂ ਅਕਸਰ ਇਸਨੂੰ ਖਾਂਦੇ ਹੋ ਤਾਂ ਇਹ ਖਤਰਾ ਜ਼ਿਆਦਾ ਹੋ ਸਕਦਾ ਹੈ। ਕਿਡਨੀ ਇਨਫੈਕਸ਼ਨ ਦਾ ਖ਼ਤਰਾ ਵਧ ਜਾਣਾ ਦਰਦ ਨਿਵਾਰਕ ਦਵਾਈਆਂ ਸਰੀਰ ਦੀ ਫਿਲਟਰੇਸ਼ਨ ਪ੍ਰਣਾਲੀ ਨੂੰ ਬਦਲ ਦਿੰਦੀਆਂ ਹਨ, ਜਿਸ ਨਾਲ ਗੁਰਦਿਆਂ ‘ਚ ਬੈਕਟੀਰੀਆ ਜਮ੍ਹਾ ਹੋ ਸਕਦੇ ਹਨ। ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਲਾਗ ਸੇਪਸਿਸ ‘ਚ ਬਦਲ ਸਕਦੀ ਹੈ, ਜੋ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਕਿਡਨੀ ਸਟੋਨ ਦਾ ਖ਼ਤਰਾ ਲਗਾਤਾਰ Painkiller ਖਾਣ ਨਾਲ ਕਿਡਨੀ ਸਟੋਨ ਦਾ ਖ਼ਤਰਾ ਵੀ ਵਧ ਜਾਂਦਾ ਹੈ। ਖਾਸ ਤੌਰ ‘ਤੇ ਓਵਰ-ਦ-ਕਾਊਂਟਰ ਦਵਾਈਆਂ ਖਾਣ ਨਾਲ ਪਿਸ਼ਾਬ ‘ਚ ਕੈਲਸ਼ੀਅਮ ਦਾ ਪੱਧਰ ਵਧ ਸਕਦਾ ਹੈ, ਜੋ ਕਿਡਨੀ ਸਟੋਨ ਦਾ ਪ੍ਰਮੁਖ ਕਾਰਨ ਹੈ। ਅਜਿਹੀ ਸਥਿਤੀ ‘ਚ ਲਗਾਤਾਰ ਦਵਾਈਆਂ ਲੈਣ ਨਾਲ ਪੱਥਰੀ ਬਣ ਜਾਂਦੀ ਹੈ, ਜਿਸ ਨਾਲ ਕਿਡਨੀ ਦੇ ਕੰਮ ਕਰਨ ‘ਚ ਤਕਲੀਫ ਤੇ ਪਰੇਸ਼ਾਨੀ ਹੁੰਦੀ ਹੈ। ਕਿਡਨੀ ਡੈਮੇਜ ਦਾ ਖ਼ਤਰਾ ਲੰਬੇ ਸਮੇਂ ਤਕ ਦਰਦ ਨਿਵਾਰਕ ਦਵਾਈਆਂ ਲੈਣ ਨਾਲ ਕ੍ਰੋਨਿਕ ਕਿਡਨੀ ਡਿਜ਼ੀਜ਼ (CKD) ਹੋ ਸਕਦੀ ਹੈ। NSAIDs ਪ੍ਰੋਸਟਾਗਲੈਂਡਿੰਸ (ਇਕ ਹਾਰਮੋਨ ਜੋ ਕਿਡਨੀ ‘ਚ ਬਲੱਡ ਫਲੋਅ ਨੂੰ ਕੰਟਰੋਲ ਕਰਦਾ ਹੈ) ਨੂੰ ਰੋਕਦੇ ਹਨ, ਜਿਸ ਨਾਲ ਡੀਹਾਈਡਰੇਸ਼ਨ ਤੇ ਫਿਲਟਰੇਸ਼ਨ ਘਟਦੀ ਹੈ। ਇਸ ਕਾਰਨ ਕਿਡਨੀ ਖਰਾਬ ਹੋਣ ਦਾ ਖਤਰਾ ਵਧ ਜਾਂਦਾ ਹੈ। ਗੈਸਟ੍ਰੋਇੰਟੈਸਟਾਈਨ ਇਨਫਲੇਮੇਸ਼ਨ NSAIDs ਦੀ ਬਹੁਤ ਜ਼ਿਆਦਾ ਵਰਤੋਂ ਅਕਸਰ ਗੈਸਟਰੋਇੰਟੇਸਟਾਈਨਲ ਟ੍ਰੈਕਟ ‘ਚ ਸੋਜ਼ਿਸ਼ ਦਾ ਕਾਰਨ ਬਣਦੀ ਹੈ, ਜਿਸ ਨਾਲ ਗੈਸਟ੍ਰਾਈਟਿਸ ਵਰਗੀ ਕੰਡੀਸ਼ਨ ਹੋ ਸਕਦੀ ਹੈ। ਇਹ ਸੋਜ਼ਿਸ਼ ਉਲਟੀਆਂ ਤੇ ਪੇਟ ਦੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਗੈਸਟ੍ਰਿਕ ਕੈਂਸਰ ਜੇ ਤੁਸੀਂ ਲੰਬੇ ਸਮੇਂ ਤਕ ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਪੇਟ ਦਾ ਕੈਂਸਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਹਾਈ ਐਸੀਡਿਟੀ ਤੇ ਲਗਾਤਾਰ ਸੋਜ਼ਿਸ਼ ਕਾਰਨ, ਪੇਟ ਦੀ ਲਾਈਨਿੰਗ ‘ਚ ਸੈਲੂਲਰ ਤਬਦੀਲੀਆਂ ਤੇਜ਼ ਹੋ ਜਾਂਦੀਆਂ ਹਨ, ਜੋ ਜੋਖ਼ਮ ਨੂੰ ਵਧਾਉਂਦੀਆਂ ਹਨ। ਇਲੈਕਟ੍ਰੋਲਾਈਟ ਸੰਤੁਲਨ ਵਿਗੜ ਸਕਦਾ ਹੈ ਕਿਡਨੀ ਸਾਡੇ ਸਰੀਰ ‘ਚ ਇਲੈਕਟ੍ਰੋਲਾਈਟ ਦੇ ਪੱਧਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ। ਅਜਿਹੀ ਸਥਿਤੀ ‘ਚ ਜੇਕਰ ਤੁਸੀਂ ਦਰਦ ਨਿਵਾਰਕ ਦਵਾਈਆਂ ਦਾ ਸੇਵਨ ਕਰਦੇ ਹੋ ਤਾਂ ਇਹ ਇਸ ਪ੍ਰਕਿਰਿਆ ‘ਚ ਰੁਕਾਵਟ ਆਉਂਦੀ ਹੈ, ਜਿਸ ਨਾਲ ਅਸੰਤੁਲਨ ਪੈਦਾ ਹੁੰਦਾ ਹੈ ਤੇ ਮਾਸਪੇਸ਼ੀਆਂ ਦੀ ਕਮਜ਼ੋਰੀ, ਅਨਿਯਮਿਤ ਦਿਲ ਦੀ ਧੜਕਣ ਅਤੇ ਥਕਾਵਟ ਵਰਗੇ ਲੱਛਣ ਮਹਿਸੂਸ ਹੁੰਦੇ ਹਨ।

ਕਿਡਨੀ ਤੇ ਪੇਟ ਲਈ ਹਾਨੀਕਾਰਕ ਸਿੱਧ ਹੋ ਸਕਦੀ Painkiller ਖਾਣ ਦੀ ਆਦਤ Read More »

1 ਜਨਵਰੀ ਤੋਂ ਬਦਲ ਜਾਵੇਗਾ ਟੈਲੀਕਾਮ ਦਾ ਆਹ ਨਿਯਮ

ਨਵੀਂ ਦਿੱਲੀ, 22 ਨਵੰਬਰ – ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਟੈਲੀਕਾਮ ਨਿਯਮਾਂ ‘ਚ ਬਦਲਾਅ ਕੀਤੇ ਜਾਂਦੇ ਹਨ। ਟੈਲੀਕਾਮ ਐਕਟ ‘ਚ ਕੁਝ ਨਿਯਮ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਨ ਲਈ ਸਾਰੇ ਰਾਜਾਂ ਨੂੰ ਕਿਹਾ ਗਿਆ ਹੈ। ਇਸ ਨੂੰ ਰਾਈਟ ਆਫ਼ ਵੇ (RoW) ਨਿਯਮ ਦਾ ਨਾਮ ਦਿੱਤਾ ਗਿਆ। ਹਰ ਰਾਜ ਨੂੰ ਇਸ ਨੂੰ ਅਪਣਾਉਣ ਲਈ ਕਿਹਾ ਗਿਆ ਸੀ। ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਨੂੰ ਚਾਰਜ ਵਿੱਚ ਛੋਟ ਵੀ ਦਿੱਤੀ ਗਈ ਸੀ। ਈਟੀ ਦੀ ਰਿਪੋਰਟ ਮੁਤਾਬਕ ਨਵਾਂ ਨਿਯਮ 1 ਜਨਵਰੀ ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਨੂੰ ਆਪਟੀਕਲ ਫਾਈਬਰ ਅਤੇ ਟੈਲੀਕਾਮ ਟਾਵਰ ਲਗਾਉਣ ‘ਚ ਹੁਲਾਰਾ ਮਿਲੇਗਾ। ਟੈਲੀਕਾਮ ਆਪਰੇਟਰਾਂ ਅਤੇ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਵਾਲਿਆਂ ਨੂੰ ਵੀ ਇਸ ਤੋਂ ਕਾਫੀ ਮਦਦ ਮਿਲਣ ਵਾਲੀ ਹੈ। ਦੂਰਸੰਚਾਰ ਵਿਭਾਗ ਦੇ ਸਕੱਤਰ ਨੀਰਜ ਮਿੱਤਲ ਨੇ ਇਸ ਮਾਮਲੇ ਵਿੱਚ ਸਾਰੇ ਰਾਜਾਂ ਦੇ ਸਕੱਤਰਾਂ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਹਰ ਕੋਈ 30 ਨਵੰਬਰ ਤੱਕ ਇਸ ਨੂੰ ਯਕੀਨੀ ਬਣਾਵੇ। ਇਸ ਤੋਂ ਬਾਅਦ 1 ਜਨਵਰੀ ਤੋਂ RoW ਪੋਰਟਲ ਦੇ ਨਵੇਂ ਨਿਯਮ ਲਾਗੂ ਹੋ ਜਾਣਗੇ। ਇਸ ਸੰਦਰਭ ਵਿੱਚ ਦੂਰਸੰਚਾਰ ਵਿਭਾਗ ਦੇ ਸਕੱਤਰ ਨੀਰਜ ਮਿੱਤਲ ਨੇ ਕਿਹਾ, ‘ਨਵਾਂ ਨਿਯਮ ਜਨਵਰੀ 2025 ਤੋਂ ਲਾਗੂ ਹੋਣਾ ਚਾਹੀਦਾ ਹੈ। ਮੌਜੂਦਾ RoW ਨਿਯਮ ਨੂੰ ਇੱਥੇ ਰੋਕਿਆ ਜਾਣਾ ਚਾਹੀਦਾ ਹੈ। ਯਾਨੀ ਹੁਣ ਨਵਾਂ ਨਿਯਮ ਲਾਗੂ ਹੋਵੇਗਾ। ਨਵਾਂ ਨਿਯਮ ਆਉਣ ਤੋਂ ਬਾਅਦ ਰਾਜਾਂ ਨੂੰ ਹੋਰ ਪਾਵਰ ਦਿੱਤੀ ਜਾਵੇਗੀ ਤਾਂ ਜੋ ਉਹ ਖੁਦ ਇਸ ਮਾਮਲੇ ‘ਤੇ ਅਥਾਰਟੀ ਨੂੰ ਸਪੱਸ਼ਟੀਕਰਨ ਦੇ ਸਕਣ। ਕੀ ਹੈ RoW ਨਿਯਮ  ਤੁਹਾਨੂੰ ਦੱਸ ਦਈਏ ਕਿ RoW ਨਿਯਮ ਜਨਤਕ ਅਤੇ ਨਿੱਜੀ ਜਾਇਦਾਦ ‘ਤੇ ਟਾਵਰ ਜਾਂ ਟੈਲੀਕਾਮ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ ਮਾਪਦੰਡ ਤੈਅ ਕਰਦੇ ਹਨ। ਇਸ ਦੀ ਮਦਦ ਨਾਲ ਸਰਕਾਰ ਦੂਰਸੰਚਾਰ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ‘ਤੇ ਧਿਆਨ ਕੇਂਦਰਤ ਕਰਦੀ ਹੈ। ਇਸ ਦੇ ਨਾਲ ਹੀ, ਸਾਰੇ ਜਾਇਦਾਦ ਮਾਲਕ ਅਤੇ ਦੂਰਸੰਚਾਰ ਪ੍ਰਦਾਤਾ RoW ਨਿਯਮਾਂ ਦੀ ਪਾਲਣਾ ਕਰਦੇ ਹਨ ਕਿਉਂਕਿ ਇਸ ਦੇ ਤਹਿਤ ਜਨਤਕ ਸੁਰੱਖਿਆ ਅਤੇ ਪਾਰਦਰਸ਼ਤਾ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। 1 ਜਨਵਰੀ ਤੋਂ ਬਾਅਦ ਕਈ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। 5ਜੀ ‘ਤੇ ਰਹੇਗਾ ਫੋਕਸ  RoW ਦੇ ਨਵੇਂ ਨਿਯਮ 5G ‘ਤੇ ਫੋਕਸ ਕਰਨਗੇ। ਇਹ ਨਿਯਮ ਫਾਸਟ ਨੈੱਟਵਰਕ ਲਈ ਕਾਫੀ ਕਾਰਗਰ ਸਾਬਤ ਹੋ ਸਕਦਾ ਹੈ ਕਿਉਂਕਿ ਫਿਲਹਾਲ ਪੂਰੇ ਦੇਸ਼ ‘ਚ 5ਜੀ ਟਾਵਰ ਲਗਾਉਣ ‘ਤੇ ਧਿਆਨ ਦਿੱਤਾ ਜਾ ਰਿਹਾ ਹੈ।

1 ਜਨਵਰੀ ਤੋਂ ਬਦਲ ਜਾਵੇਗਾ ਟੈਲੀਕਾਮ ਦਾ ਆਹ ਨਿਯਮ Read More »

ਆਸਟਰੇਲੀਆ ਹੱਥੋਂ ਭਾਰਤ 150 ‘ਤੇ ਆਲ ਆਊਟ

ਪਰਥ, 22 ਨਵੰਬਰ – ਟੀਮ ਇੰਡੀਆ ਨੇ ਪਹਿਲੀ ਪਾਰੀ ਵਿੱਚ ਪਰਥ ਦੀ ਤੇਜ਼ ਵਿਕਟ ‘ਤੇ ਆਸਟ੍ਰੇਲੀਅਨ ਤੇਜ਼ ਗੇਂਦਬਾਜ਼ਾਂ ਦੇ ਅੱਗੇ ਦਮ ਤੋੜ ਦਿੱਤਾ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਆਪਣੀ ਪਹਿਲੀ ਪਾਰੀ ‘ਚ 150 ਦੌੜਾਂ ਹੀ ਬਣਾ ਸਕੀ। ਆਸਟ੍ਰੇਲੀਆ ਲਈ ਜੋਸ਼ ਹੇਜ਼ਲਵੁੱਡ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ। ਇਸ ਤੋਂ ਇਲਾਵਾ ਮਿਸ਼ੇਲ ਸਟਾਰਕ ਅਤੇ ਪੈਟ ਕਮਿੰਸ ਨੇ ਵੀ ਦੋ-ਦੋ ਵਿਕਟਾਂ ਲਈਆਂ। ਮਿਸ਼ੇਲ ਮਾਰਸ਼ ਨੇ ਵੀ ਦੋ ਵਿਕਟਾਂ ਹਾਸਲ ਕੀਤੀਆਂ। ਭਾਰਤ ਲਈ ਡੈਬਿਊ ਕਰਨ ਵਾਲੇ ਨਿਤੀਸ਼ ਕੁਮਾਰ ਰੈੱਡੀ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ। ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਲਈ ਯਸ਼ਸਵੀ ਜੈਸਵਾਲ ਖਾਤਾ ਵੀ ਨਹੀਂ ਖੋਲ੍ਹ ਸਕੇ। ਉਸ ਨੂੰ ਮਿਸ਼ੇਲ ਸਟਾਰਕ ਨੇ ਆਊਟ ਕੀਤਾ। ਇਸ ਤੋਂ ਬਾਅਦ ਤੀਜੇ ਨੰਬਰ ‘ਤੇ ਆਏ ਦੇਵਦੱਤ ਪਡਿਕਲ ਵੀ ਜ਼ੀਰੋ ‘ਤੇ ਪੈਵੇਲੀਅਨ ਪਰਤ ਗਏ। ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਵਿਰਾਟ ਕੋਹਲੀ ਵੀ ਜ਼ਿਆਦਾ ਦੇਰ ਕ੍ਰੀਜ਼ ‘ਤੇ ਟਿਕ ਨਹੀਂ ਸਕੇ। ਉਹ ਪੰਜ ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਜੋਸ਼ ਹੇਜ਼ਲਵੁੱਡ ਨੇ ਵਿਰਾਟ ਨੂੰ ਉਸਮਾਨ ਖਵਾਜਾ ਹੱਥੋਂ ਕੈਚ ਆਊਟ ਕਰਵਾਇਆ। ਕਪਤਾਨ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ਵਿੱਚ ਪਾਰੀ ਦੀ ਸ਼ੁਰੂਆਤ ਕਰਨ ਆਏ ਕੇਐਲ ਰਾਹੁਲ 74 ਗੇਂਦਾਂ ਵਿੱਚ 3 ਚੌਕਿਆਂ ਦੀ ਮਦਦ ਨਾਲ 26 ਦੌੜਾਂ ਬਣਾ ਕੇ ਆਊਟ ਹੋ ਗਏ ਫਿਰ ਧਰੁਵ ਜੁਰੇਲ 11 ਦੌੜਾਂ ਬਣਾ ਕੇ ਅਤੇ ਵਾਸ਼ਿੰਗਟਨ ਸੁੰਦਰ ਚਾਰ ਦੌੜਾਂ ਬਣਾ ਕੇ ਆਊਟ ਹੋਏ। 73 ਦੌੜਾਂ ‘ਤੇ 6 ਵਿਕਟਾਂ ਡਿੱਗਣ ਤੋਂ ਬਾਅਦ ਰਿਸ਼ਭ ਪੰਤ ਤੇ ਨਿਤੀਸ਼ ਕੁਮਾਰ ਰੈੱਡੀ ਨੇ ਪਾਰੀ ਨੂੰ ਸੰਭਾਲਿਆ। ਦੋਵਾਂ ਨੇ ਸੱਤਵੀਂ ਵਿਕਟ ਲਈ 48 ਦੌੜਾਂ ਦੀ ਸਾਂਝੇਦਾਰੀ ਕੀਤੀ। ਪੰਤ 78 ਗੇਂਦਾਂ ‘ਚ 3 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 37 ਦੌੜਾਂ ਬਣਾ ਕੇ ਆਊਟ ਹੋ ਗਏ।ਨੌਜਵਾਨ ਨਿਤੀਸ਼ ਕੁਮਾਰ ਰੈੱਡੀ ਇੱਕ ਸਿਰੇ ‘ਤੇ ਡਟ ਕੇ ਖੜ੍ਹੇ ਸਨ, ਪਰ ਕਿਸੇ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਡੈਬਿਊ ਟੈਸਟ ਦੀ ਪਹਿਲੀ ਪਾਰੀ ‘ਚ ਨਿਤੀਸ਼ ਨੇ 59 ਗੇਂਦਾਂ ‘ਚ 41 ਦੌੜਾਂ ਬਣਾਈਆਂ। ਇਸ ਦੌਰਾਨ ਨਿਤੀਸ਼ ਨੇ 6 ਚੌਕੇ ਅਤੇ 1 ਛੱਕਾ ਲਗਾਇਆ। ਦੂਜੇ ਸਿਰੇ ‘ਤੇ ਹਰਸ਼ਿਤ ਰਾਣਾ 07 ਦੌੜਾਂ ਬਣਾ ਕੇ ਅਤੇ ਜਸਪ੍ਰੀਤ ਬੁਮਰਾਹ 08 ਦੌੜਾਂ ਬਣਾ ਕੇ ਆਊਟ ਹੋ ਗਏ।

ਆਸਟਰੇਲੀਆ ਹੱਥੋਂ ਭਾਰਤ 150 ‘ਤੇ ਆਲ ਆਊਟ Read More »

23 ਅਤੇ 24 ਨਵੰਬਰ ਨੂੰ ਲੱਗਣਗੇ ਵੋਟਰ ਸੁਧਾਈ ਦੇ ਸਪੈਸ਼ਲ ਕੈਂਪ

ਮੋਗਾ, 22 ਨਵੰਬਰ – ਵਧੀਕ ਜਿਲ੍ਹਾ ਚੋਣ ਅਫਸਰ ਕਮ- ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2025 ਦੇ ਅਧਾਰ ਤੇ ਮਿਤੀ 28.11.2024 ਤੱਕ ਵੋਟਰ ਸੂਚੀਆਂ ਦੀ ਸੁਧਾਈ ਦੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਸ਼ੈਡਿਊਲ ਅਨੁਸਾਰ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਨਿਯੁਕਤ ਕੀਤੇ ਗਏ ਬੂਥ ਲੈਵਲ ਅਫਸਰਾਂ ਵਲੋਂ 23 ਨਵੰਬਰ (ਦਿਨ ਸ਼ਨੀਵਾਰ ), 24 ਨਵੰਬਰ ( ਦਿਨ ਐਤਵਾਰ ) ਨੂੰ ਆਪਣੇ- ਆਪਣੇ ਨਿਰਧਾਰਤ ਪੋਲਿੰਗ ਸਟੇਸ਼ਨਾਂ ਉਤੇ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। ਜਿਸ ਵਿੱਚ ਕੋਈ ਵੀ ਯੋਗ ਵਿਅਕਤੀ ਜਿਸ ਦੀ ਉਮਰ 01 ਜਨਵਰੀ 2025 ਨੂੰ 18 ਸਾਲ ਪੂਰੀ ਹੋ ਜਾਂਦੀ ਹੈ ਅਤੇ ਉਸਦਾ ਨਾਮ ਭਾਰਤ ਦੇਸ਼ ਦੇ ਕਿਸੇ ਵੀ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੈ, ਤਾਂ ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਫਾਰਮ ਨੰ: 6 ਭਰਕੇ ਬਤੌਰ ਵੋਟਰ ਰਜਿਸਟਰ ਹੋ ਸਕਦਾ ਹੈ। ਵੋਟਰ ਸੂਚੀ ਵਿਚ ਸ਼ਾਮਲ ਨਾਮ ਬਾਰੇ ਇਤਰਾਜ ਜਾਂ ਵੋਟ ਕਟਵਾਉਣ/ਦਰੁਸਤੀ ਲਈ ਫਾਰਮ ਨੰਬਰ 7 ਭਰਿਆ ਜਾ ਸਕਦਾ ਹੈ ਜਦਕਿ ਡੁਪਲੀਕੇਟ ਵੋਟਰ ਕਾਰਡ ਲਈ ਫਾਰਮ ਨੰਬਰ 8 ਭਰ ਕੇ ਬੂਥ ਲੈਵਲ ਅਧਿਕਾਰੀ/ਸਹਾਇਕ ਚੋਣ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ ਜਾਂ ਵੋਟਰ ਹੈਲਪਲਾਈਨ ਐਪ ਜਾਂ ਐਨ.ਵੀ.ਐਸ.ਪੀ. ਪੋਰਟਲ ਰਾਹੀਂ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਉਹਨਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 10 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੇ ਨੇੜਲੇ ਪੋਲਿੰਗ ਸਟੇਸ਼ਨ ਤੇ ਪਹੁੰਚ ਕੇ ਵੋਟਾਂ ਬਣਾਉਣ ਸੰਬੰਧੀ ਲਾਹਾ ਲੈ ਸਕਦੇ ਹਨ।ਉਨ੍ਹਾਂ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਵੋਟਰ ਸੂਚੀਆਂ ਦੀ ਸੁਧਾਈ ਬਾਰੇ ਵੱਧ ਤੋਂ ਵੱਧ ਪ੍ਰਚਾਰ/ਪ੍ਰਸਾਰ ਕੀਤਾ ਜਾਵੇ।

23 ਅਤੇ 24 ਨਵੰਬਰ ਨੂੰ ਲੱਗਣਗੇ ਵੋਟਰ ਸੁਧਾਈ ਦੇ ਸਪੈਸ਼ਲ ਕੈਂਪ Read More »

ਲੰਡਨ ਮੁੜ ਬਣਿਆ ਦੁਨੀਆ ਦਾ ਸਰਵੋਤਮ ਸ਼ਹਿਰ

ਲੰਡਨ, 21 ਨਵੰਬਰ – ਲੰਡਨ ਨੂੰ ਦੁਨੀਆਂ ਦੇ ਸਰਵੋਤਮ ਸ਼ਹਿਰਾਂ ਦੀ ਸਾਲਾਨਾ ਦਰਜਾਬੰਦੀ ਵਿੱਚ ਲਗਾਤਾਰ ਦਸਵੇਂ ਸਾਲ ਵਿਸ਼ਵ ਦਾ ਸਰਵੋਤਮ ਸ਼ਹਿਰ ਚੁਣਿਆ ਗਿਆ ਹੈ। ਬਰਤਾਨੀਆ ਦੀ ਰਾਜਧਾਨੀ ਨੇ ਨਿਊਯਾਰਕ, ਪੈਰਿਸ ਅਤੇ ਟੋਕੀਓ ਨੂੰ ਪਛਾੜਦਿਆਂ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ। ਰੀਅਲ ਅਸਟੇਟ, ਸੈਰ-ਸਪਾਟਾ ਅਤੇ ਆਰਥਿਕ ਵਿਕਾਸ ਸਬੰਧੀ ਆਲਮੀ ਸਲਾਹਕਾਰ ‘ਰੇਜ਼ੋਨੈਂਸ’ ਵੱਲੋਂ ਦਸ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਖ਼ਬਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਦਰਜਾਬੰਦੀ ਵਿੱਚ ਲੰਡਨ ਦਾ ਹਮੇਸ਼ਾ ਦਬਦਬਾ ਰਿਹਾ ਹੈ, ਭਾਵੇਂ ਮੁਲਾਂਕਣ ਦੇ ਮਾਪਦੰਡ ਹਰ ਸਾਲ ਬਦਲਦੇ ਰਹਿੰਦੇ ਹਨ। ਦਰਜਾਬੰਦੀ ਤੋਂ ਲੋਕਾਂ ਦੀ ਲੰਡਨ ਪ੍ਰਤੀ ਖਿੱਚ ਦਾ ਪਤਾ ਚੱਲਦਾ ਹੈ। ਇਹ ਅਜਿਹਾ ਸ਼ਹਿਰ, ਜੋ ਅਮੀਰ ਸਭਿਆਚਾਰਕ ਵਿਰਾਸਤ, ਮਜ਼ਬੂਤ ਵਪਾਰਕ ਬੁਨਿਆਦੀ ਢਾਂਚੇ ਅਤੇ ਜ਼ਿੰਦਗੀ ਦੀ ਬੇਮਿਸਾਲ ਗੁਣਵੱਤਾ ਦਾ ਪ੍ਰਤੀਕ ਹੈ। ਇਸ ਸਾਲ ਦੀ ਦਰਜਾਬੰਦੀ ਵਿੱਚ ਲੋਕਾਂ ਦੀ ਧਾਰਨਾ ਨੂੰ ਸ਼ਾਮਲ ਕੀਤਾ ਗਿਆ ਹੈ। ਪਹਿਲੀ ਵਾਰ 30 ਦੇਸ਼ਾਂ ਦੇ 22000 ਤੋਂ ਵੱਧ ਵਿਅਕਤੀਆਂ ਦੀ ਸੋਚ-ਸਮਝ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਵਿਸ਼ਲੇਸ਼ਣ ਵਿੱਚ ਧਾਰਨਾ ਅਧਾਰਿਤ ਡੇਟਾ ਜੋੜਿਆ ਗਿਆ ਹੈ। ਮੁਲਾਂਕਣ ਵਿੱਚ ਕਈ ਹੋਰ ਕਾਰਨਾਂ ’ਤੇ ਵੀ ਵਿਚਾਰ ਕੀਤਾ ਗਿਆ ਹੈ। ਇਸ ਵਿੱਚ ਵਾਤਾਵਰਨ ਦੀ ਗੁਣਵੱਤਾ, ਅਮੀਰ ਸਭਿਆਚਾਰਕ ਵਿਰਸਾ, ਭੋਜਨ, ਨਾਈਟ ਲਾਈਫ, ਖ਼ਰੀਦਦਾਰੀ ਅਤੇ ਵਪਾਰਕ ਬੁਨਿਆਦੀ ਢਾਂਚਾ ਸ਼ਾਮਲ ਹਨ। ਇਸ ਵਿੱਚ ਖੇਤਰੀ ਹਵਾਈ ਅੱਡੇ ਦੀ ਕੁਨੈਕਟੀਵਿਟੀ ਅਤੇ ਯੂਨੀਵਰਸਿਟੀਆਂ ਦੀ ਗੁਣਵੱਤਾ ਦਾ ਵੀ ਮੁਲਾਂਕਣ ਕੀਤਾ ਗਿਆ ਹੈ। ਰੇਜ਼ੋਨੈਂਸ ਦੇ ਪ੍ਰਧਾਨ ਅਤੇ ਸੀਈਓ ਕ੍ਰਿਸ ਫੇਅਰ ਨੇ ਕਿਹਾ, ‘‘ਲੋਕ ਅੱਗੇ ਵਧ ਰਹੇ ਹਨ ਅਤੇ ਇੱਕ ਥਾਂ ਤੋਂ ਦੂਜੀ ਥਾਂ ਜਾ ਰਹੇ ਹਨ। ਮਹਾਮਾਰੀ ਦੌਰਾਨ ਇਹ ਰੁਝਾਨ ਵਧਿਆ ਹੈ ਕਿਉਂਕਿ ਲੋਕ ਨਾ ਸਿਰਫ਼ ਕਿਫ਼ਾਇਤੀ ਥਾਵਾਂ ਦੀ ਭਾਲ ਕਰ ਰਹੇ ਹਨ, ਸਗੋਂ ਮਨਪਸੰਦ ਥਾਵਾਂ ਦੀ ਵੀ ਤਲਾਸ਼ ਕਰ ਰਹੇ ਹਨ।’’ ਉਨ੍ਹਾਂ ਕਿਹਾ, ‘‘ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਦੁਨੀਆਂ ਭਰ ਦੇ ਲੋਕ ਸਭ ਤੋਂ ਵੱਡੇ ਸ਼ਹਿਰਾਂ ਵਿੱਚ ਰਹਿਣ, ਘੁੰਮਣ ਅਤੇ ਕੰਮ ਕਰਨ ਦੀ ਇੱਛਾ ਰੱਖਦੇ ਹਨ।

ਲੰਡਨ ਮੁੜ ਬਣਿਆ ਦੁਨੀਆ ਦਾ ਸਰਵੋਤਮ ਸ਼ਹਿਰ Read More »

ਕੈਨੇਡਾ ‘ਚ ਭੁੱਖੇ ਮਰ ਰਹੇ ਨੇ ਲੋਕ ! 25 ਫੀਸਦੀ ਲੋਕ ਨੇ ਘਟਾਇਆ ਖਾਣਾ

ਕੈਨੇਡਾ, 22 ਨਵੰਬਰ – ਇਨ੍ਹੀਂ ਦਿਨੀਂ ਕੈਨੇਡਾ ਭਾਰੀ ਮਹਿੰਗਾਈ ਨਾਲ ਜੂਝ ਰਿਹਾ ਹੈ। ਸਥਿਤੀ ਇਹ ਹੈ ਕਿ ਲੋਕ ਆਪਣੇ ਕਰਿਆਨੇ ਦੇ ਖ਼ਰਚਿਆਂ ਵਿੱਚ ਕਟੌਤੀ ਕਰ ਰਹੇ ਹਨ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਸਹੀ ਭੋਜਨ ਮੁਹੱਈਆ ਕਰਵਾ ਸਕਣ। ਇੱਕ ਰਿਪੋਰਟ ‘ਚ ਇਹ ਖ਼ੁਲਾਸਾ ਹੋਇਆ ਹੈ। ਕੈਨੇਡਾ ਵਿੱਚ ਇਸ ਸਮੇਂ ਮਹਿੰਗਾਈ ਅਤੇ ਬੇਰੁਜ਼ਗਾਰੀ ਆਪਣੇ ਸਿਖਰ ’ਤੇ ਹੈ। ਇਸ ਕਾਰਨ ਲੋਕ ਆਪਣੇ ਰੋਜ਼ਾਨਾ ਦੇ ਖਰਚਿਆਂ ਵਿੱਚ ਕਟੌਤੀ ਕਰਨ ਲਈ ਮਜਬੂਰ ਹਨ। ਇਹ ਲੋਕ ਆਪਣੇ ਖ਼ਰਚਿਆਂ ਨੂੰ ਕਾਬੂ ਵਿੱਚ ਰੱਖਣ ਲਈ ਭੋਜਨ ਵਰਗੀਆਂ ਜ਼ਰੂਰੀ ਚੀਜ਼ਾਂ ‘ਤੇ ਕਟੌਤੀ ਕਰ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 25 ਫੀਸਦੀ ਮਾਪਿਆਂ ਨੇ ਆਪਣੇ ਭੋਜਨ ਦੀ ਮਾਤਰਾ 24 ਫੀਸਦੀ ਤੱਕ ਘਟਾ ਦਿੱਤੀ ਹੈ ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਲੋੜੀਂਦਾ ਭੋਜਨ ਮਿਲ ਸਕੇ। ਕੈਨੇਡਾ ਵਿੱਚ ਹਰ ਚਾਰ ਵਿੱਚੋਂ ਇੱਕ ਮਾਪੇ ਆਪਣੇ ਬੱਚਿਆਂ ਲਈ ਭੋਜਨ ਦੇ ਖਰਚੇ ਨੂੰ ਘਟਾ ਰਹੇ ਹਨ। ਸਾਲਵੇਸ਼ਨ ਆਰਮੀ ਨੇ ਇਹ ਰਿਪੋਰਟ 21 ਨਵੰਬਰ ਨੂੰ ਜਾਰੀ ਕੀਤੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਸਰਵੇ ‘ਚ ਸ਼ਾਮਲ 90 ਫੀਸਦੀ ਲੋਕਾਂ ਨੇ ਆਪਣੇ ਖਾਣ-ਪੀਣ ਦੇ ਖ਼ਰਚੇ ਘੱਟ ਕਰਨ ਦੀ ਗੱਲ ਕਹੀ ਹੈ। ਫੂਡ ਬੈਂਕ ਖਾਲੀ ਹੋ ਰਹੇ ਹਨ। ਇਹ ਸਥਿਤੀ ਸਪੱਸ਼ਟ ਤੌਰ ‘ਤੇ ਦਰਸਾਉਂਦੀ ਹੈ ਕਿ ਕਿਵੇਂ ਕੈਨੇਡਾ ਵਿੱਚ ਲੋਕ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੇ ਯੋਗ ਨਹੀਂ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਰਿਪੋਰਟ ਅਜਿਹੇ ਸਮੇਂ ‘ਚ ਆਈ ਹੈ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੁਝ ਜ਼ਰੂਰੀ ਚੀਜ਼ਾਂ ‘ਤੇ ਜੀਐੱਸਟੀ ‘ਚ ਕਟੌਤੀ ਦਾ ਐਲਾਨ ਕੀਤਾ ਹੈ। ਹਾਲ ਹੀ ਦੇ ਆਰਥਿਕ ਸੰਕਟ ਦੇ ਮੱਦੇਨਜ਼ਰ, ਟਰੂਡੋ ਸਰਕਾਰ ਨੇ 14 ਦਸੰਬਰ ਤੋਂ ਦੋ ਮਹੀਨਿਆਂ ਲਈ ਕਰਿਆਨੇ ਅਤੇ ਬੱਚਿਆਂ ਦੇ ਕੱਪੜਿਆਂ ‘ਤੇ ਜੀਐਸਟੀ ਅਤੇ ਐਚਐਸਟੀ ਨੂੰ ਰੋਕਣ ਦਾ ਐਲਾਨ ਕੀਤਾ ਹੈ। ਹਾਲਾਂਕਿ ਆਲੋਚਕਾਂ ਦਾ ਮੰਨਣਾ ਹੈ ਕਿ ਇਹ ਕਦਮ ਅਗਲੀਆਂ ਚੋਣਾਂ ਨੂੰ ਧਿਆਨ ‘ਚ ਰੱਖ ਕੇ ਚੁੱਕਿਆ ਗਿਆ ਹੈ। ਸਾਲਵੇਸ਼ਨ ਆਰਮੀ ਦੇ ਬੁਲਾਰੇ ਜੌਹਨ ਮਰੇ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਕੈਨੇਡਾ ਵਿੱਚ ਬਹੁਤ ਸਾਰੇ ਲੋਕਾਂ ਨੂੰ ਦਿਨ ਵਿੱਚ ਦੋ ਵਕਤ ਦਾ ਭੋਜਨ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਇਹ ਦੇਸ਼ ਵਿੱਚ ਇੱਕ ਵੱਡੇ ਅਨਾਜ ਸੰਕਟ ਨੂੰ ਪ੍ਰਗਟ ਕਰਦਾ ਹੈ। 25 ਫੀਸਦੀ ਲੋਕਾਂ ਨੇ ਆਪਣੇ ਬੱਚਿਆਂ ਨੂੰ ਢੁੱਕਵਾਂ ਭੋਜਨ ਮੁਹੱਈਆ ਕਰਵਾਉਣ ਲਈ ਆਪਣੇ ਭੋਜਨ ਦੀ ਖਪਤ ਘਟਾ ਦਿੱਤੀ ਹੈ। ਬਹੁਤ ਸਾਰੇ ਲੋਕ ਸਸਤੇ ਹੋਣ ਕਾਰਨ ਘੱਟ ਪੌਸ਼ਟਿਕ ਭੋਜਨ ਖਰੀਦ ਰਹੇ ਹਨ, ਜਦਕਿ 84 ਫੀਸਦੀ ਲੋਕ ਮਹਿੰਗਾਈ ਕਾਰਨ ਇਕ ਸਮੇਂ ਦਾ ਖਾਣਾ ਛੱਡ ਰਹੇ ਹਨ।ਜ਼ਿਕਰ ਕਰ ਦਈਏ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਕੈਨੇਡਾ ਵਿੱਚ ਖ਼ੁਦਕੁਸ਼ੀਆਂ ਦਾ ਸਿਲਸਿਲਾ ਵੀ ਬਹੁਤ ਵਧਿਆ ਹੈ। ਇਸ ਵਿੱਚੋਂ ਮਾੜੀ ਖ਼ਬਰ ਇਹ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਕੌਮਾਂਤਰੀ ਵਿਦਿਆਰਥੀ ਹੁੰਦੇ ਹਨ ।

ਕੈਨੇਡਾ ‘ਚ ਭੁੱਖੇ ਮਰ ਰਹੇ ਨੇ ਲੋਕ ! 25 ਫੀਸਦੀ ਲੋਕ ਨੇ ਘਟਾਇਆ ਖਾਣਾ Read More »

ਟੈਕਨੋ ਨੇ ਲਾਂਚ ਕੀਤਾ 6499 ਰੁਪਏ ‘ਚ 5000 mAh ਬੈਟਰੀ ਤੇ 13MP ਕੈਮਰੇ ਵਾਲਾ ਫੋਨ

ਨਵੀਂ ਦਿੱਲੀ, 22 ਨਵੰਬਰ – ਟੈਕਨੋ ਨੇ ਭਾਰਤ ‘ਚ ਇਕ ਨਵਾਂ 4G ਸਮਾਰਟਫੋਨ ਲਾਂਚ ਕੀਤਾ ਹੈ। ਕੰਪਨੀ ਨੇ ਟੈਕਨੋ POP 9 ਨਾਂ ਦਾ ਫੋਨ 7 ਹਜ਼ਾਰ ਰੁਪਏ ਤੋਂ ਘੱਟ ਕੀਮਤ ‘ਤੇ ਲਿਆਂਦਾ ਹੈ। ਇਹ ਫੋਨ ਇਸ ਸਾਲ ਸਤੰਬਰ ‘ਚ ਲਾਂਚ ਹੋਏ 5G ਫੋਨ ਦਾ 4G ਵੇਰੀਐਂਟ ਹੈ। ਇਸ ਵਿਚ 90 Hz ਰਿਫਰੈਸ਼ ਰੇਟ ਤੇ ਵੱਡੀ ਬੈਟਰੀ ਨੂੰ ਸਪੋਰਟ ਕਰਨ ਵਾਲੀ ਡਿਸਪਲੇਅ ਹੈ। ਕੰਪਨੀ ਇਸ ‘ਤੇ ਕੁਝ ਆਫਰ ਵੀ ਦੇ ਰਹੀ ਹੈ। ਪ੍ਰਾਈਸ ਤੇ ਉਪਲਬਧਤਾ ਟੈਕਨੋ ਪੌਪ 9 ਗਲਿਟਰੀ ਵ੍ਹਾਈਟ, ਲਾਈਮ ਗ੍ਰੀਨ ਤੇ ਸਟਾਰਟ੍ਰੇਲ ਬਲੈਕ ਰੰਗਾਂ ‘ਚ ਉਪਲਬਧ ਹੈ। ਇਸਦੀ ਕੀਮਤ 6,699 ਰੁਪਏ ਹੈ ਪਰ 200 ਰੁਪਏ ਦੀ ਬੈਂਕ ਆਫਰ ਸਮੇਤ 6,499 ਰੁਪਏ ‘ਚ ਉਪਲਬਧ ਹੋਵੇਗਾ। ਫੋਨ ਦੀ ਵਿਕਰੀ ਐਮਾਜ਼ਾਨ ‘ਤੇ 26 ਨਵੰਬਰ ਤੋਂ ਸ਼ੁਰੂ ਹੋਵੇਗੀ। 13MP ਰੀਅਰ ਕੈਮਰਾ ਲੇਟੈਸਟ ਫੋਨ ‘ਚ DTS ਸਟੀਰੀਓ ਸਪੀਕਰ ਹਨ। ਇਸ ਵਿਚ ਪਰਫਾਰਮੈਂਸ ਲਈ MediaTek Helio G50 SoC ਪ੍ਰੋਸੈਸਰ ਹੈ ਜਿਸ ਨੂੰ 3 ਜੀਬੀ ਰੈਮ ਅਤੇ 3 ਜੀਬੀ ਵਾਧੂ ਰੈਮ ਨਾਲ ਜੋੜਿਆ ਗਿਆ ਹੈ। ਫ਼ੋਨ 3 ਸਾਲਾਂ ਲਈ ਲੈਗ-ਫ੍ਰੀ ਪਰਫਾਰਮੈਂਸ ਦੇਣ ਦਾ ਦਾਅਵਾ ਕਰਦਾ ਹੈ। ਸੈਲਫੀ ਲਈ 8MP ਸੈਂਸਰ ਹੈ। ਇਸ ਵਿਚ 15W ਚਾਰਜਿੰਗ ਨੂੰ ਸਪੋਰਟ ਕਰਨ ਵਾਲੀ 5000 mAh ਦੀ ਬੈਟਰੀ ਹੈ। ਹਾਲਾਂਕਿ, ਫ਼ੋਨ ਦੇ ਨਾਲ 10W ਦਾ ਚਾਰਜਰ ਮਿਲਦਾ ਹੈ। ਫੋਨ ਨੂੰ ਪਾਣੀ ਤੇ ਧੂੜ ਤੋਂ ਸੁਰੱਖਿਅਤ ਰੱਖਣ ਲਈ IP454 ਦੀ ਰੇਟਿੰਗ ਵੀ ਦਿੱਤੀ ਗਈ ਹੈ। ਟੈਕਨੋ POP 9: ਸਪੈਸੀਫਿਕੇਸ਼ਨਜ਼ ਡਿਸਪਲੇਅ- ਇਸ ਵਿੱਚ 6.67 HD ਡਿਸਪਲੇਅ ਹੈ ਜੋ 90Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦੀ ਹੈ, ਇਸਦਾ ਰੈਜ਼ੋਲਿਊਸ਼ਨ 1612 x 720 ਪਿਕਸਲ ਹੈ। ਪ੍ਰੋਸੈਸਰ- ਫੋਨ ‘ਚ octa-core MediaTek Helio G50 ਪ੍ਰੋਸੈਸਰ ਹੈ। ਇਸ ਨੂੰ IMG PowerVR GE8320 GPU ਨਾਲ ਪੇਅਰ ਕੀਤਾ ਗਿਆ ਹੈ। ਇਸ ਵਿੱਚ 64GB ਸਟੋਰੇਜ ਹੈ। 13MP ਮੇਨ ਕੈਮਰਾ ਡਿਊਲ LED ਫਲੈਸ਼ 8MP ਸੈਲਫੀ ਕੈਮਰਾ ਸਾਈਡ ਮਾਊਂਟਿਡ ਫਿੰਗਰਪ੍ਰਿੰਟ ਸੈਂਸਰ, IR ਸੈਂਸਰ, IP54 ਰੇਟਿੰਗ 5000mAh ਦੀ ਬੈਟਰੀ 15W ਦੇ ਨਾਲ 5G ਵੇਰੀਐਂਟ ਦੇ ਫੀਚਰਜ਼ 5G ਵੇਰੀਐਂਟ ‘ਚ ਪ੍ਰਦਰਸ਼ਨ ਲਈ MediaTek Dimensity 6300 6nm ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਵਿਚ 120Hz ਰਿਫਰੈਸ਼ ਰੇਟ ਨੂੰ ਸਪੋਰਟ ਕਰਨ ਵਾਲੀ 6.6 ਇੰਚ ਦੀ HD ਡਿਸਪਲੇਅ ਹੈ। ਇਸ ਵਿਚ 18W ਚਾਰਜਿੰਗ ਸਪੋਰਟ ਦੇ ਨਾਲ 5,000 mAh ਦੀ ਬੈਟਰੀ ਹੈ। ਰਿਅਰ ਪੈਨਲ ‘ਤੇ 48MP ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਲਈ 8MP ਦਾ ਸੈਂਸਰ ਹੈ।

ਟੈਕਨੋ ਨੇ ਲਾਂਚ ਕੀਤਾ 6499 ਰੁਪਏ ‘ਚ 5000 mAh ਬੈਟਰੀ ਤੇ 13MP ਕੈਮਰੇ ਵਾਲਾ ਫੋਨ Read More »

ਕੇਂਦਰੀ ਰਾਜ ਮੰਤਰੀ ਤੋਖਨ ਸਾਹੂ ਨੇ ਖੁਦ ਬੇਲਰ ਚਲਾ ਕੇ ਦਿੱਤਾ ਪਰਾਲੀ ਨਾ ਸਾੜਨ ਦਾ ਸੁਨੇਹਾ

– ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਖੇਤੀ ਵਿੱਚੋਂ ਬਾਹਰ ਨਿਕਲ ਕੇ ਫ਼ਸਲੀ ਵਿਭਿੰਨਤਾ ਵੱਲ ਤੁਰਨਾ ਚਾਹੀਦਾ – ਤੋਖਨ ਸਾਹੂ – ਐਸਪੀਰੇਸ਼ਨਲ ਡਿਸਟ੍ਰਿਕਟ ਅਤੇ ਬਲਾਕ ਪ੍ਰੋਗਰਾਮ – – ਜ਼ਿਲ੍ਹਾ ਮੋਗਾ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਮੋਗਾ, 22 ਨਵੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਭਾਰਤ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਤੋਖਨ ਸਾਹੂ ਨੇ ਜ਼ਿਲ੍ਹਾ ਮੋਗਾ ਵਿੱਚ ਐਸਪੀਰੇਸ਼ਨਲ ਡਿਸਟ੍ਰਿਕਟ ਅਤੇ ਬਲਾਕ ਪ੍ਰੋਗਰਾਮ ਅਧੀਨ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕਰਨ ਉਪਰੰਤ ਅੱਜ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਚਾਰੂਮਿਤਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਉਹਨਾਂ ਪਿੰਡ ਖੋਸਾ ਪਾਂਡੋ ਵਿਖੇ ਖੇਤਾਂ ਵਿੱਚ ਚੱਲ ਰਹੇ ਰੇਕ ਅਤੇ ਬੇਲਰ ਨੂੰ ਦੇਖਿਆ ਅਤੇ ਖੁਦ ਟਰੈਕਟਰ ਚਲਾ ਕੇ ਪਰਾਲੀ ਦੀਆਂ ਗੱਠਾਂ ਬਣਾਈਆਂ। ਉਹਨਾਂ ਨੇ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਦਿਨੋਂ ਦਿਨ ਹੇਠਾਂ ਜਾਣ ਉੱਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਖੇਤੀ ਵਿੱਚੋਂ ਬਾਹਰ ਨਿਕਲ ਕੇ ਫ਼ਸਲੀ ਵਿਭਿੰਨਤਾ ਵੱਲ ਤੁਰਨਾ ਚਾਹੀਦਾ ਹੈ। ਵਾਤਾਵਰਨ ਨੂੰ ਬਚਾਉਣ ਲਈ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਿਸਾਨ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਕੇ ਜਿਆਦਾ ਖਾਦਾਂ ਤੋਂ ਬਚ ਸਕਦੇ ਹਨ। ਪਰਾਲੀ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਅਥਾਹ ਵਾਧਾ ਹੁੰਦਾ ਹੈ। ਇਸ ਤੋਂ ਬਾਅਦ ਉਹਨਾਂ ਨੇ ਪਿੰਡ ਖੋਸਾ ਪਾਂਡੋ ਵਿੱਚ ਹੀ ਪਿੰਡ ਦੇ ਛੱਪੜ ਦੇ ਗੰਦੇ ਪਾਣੀ ਨੂੰ ਵੱਖ ਵੱਖ ਟੋਭਿਆਂ ਰਾਹੀਂ ਸਾਫ਼ ਕਰਕੇ ਖੇਤੀ ਲੋੜਾਂ ਲਈ ਵਰਤਣ ਦੇ ਪ੍ਰੋਜੈਕਟ ਨੂੰ ਵੀ ਦੇਖਿਆ ਅਤੇ ਇਸ ਨਵੀਂ ਪਹਿਲ ਲਈ ਜ਼ਿਲ੍ਹਾ ਮੋਗਾ ਪ੍ਰਸ਼ਾਸ਼ਨ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਜੇਕਰ ਪੂਰੇ ਦੇਸ਼ ਵਿੱਚ ਅਜਿਹੇ ਪ੍ਰੋਜੈਕਟ ਬਣ ਜਾਣ ਤਾਂ ਗੰਦੇ ਪਾਣੀ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ, ਧਰਤੀ ਹੇਠਲੇ ਪਾਣੀ ਦੇ ਹੋਰ ਹੇਠਾਂ ਜਾਣ ਅਤੇ ਕਿਸਾਨਾਂ ਦੀਆਂ ਖੇਤੀ ਲਾਗਤਾਂ ਨੂੰ ਘਟਾਇਆ ਜਾ ਸਕਦਾ ਹੈ। ਉਹਨਾਂ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਪੂਰੇ ਦੇਸ਼ ਦੇ 112 ਐਸਪੀਰੇਸ਼ਨਲ ਜ਼ਿਲ੍ਹਿਆਂ ਵਿੱਚੋਂ ਜ਼ਿਲ੍ਹਾ ਮੋਗਾ ਦੀ ਕਾਰਗੁਜ਼ਾਰੀ ਬਹੁਤ ਬਿਹਤਰ ਹੈ। ਜਿਹੜੇ ਮਾਪਦੰਡਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਉਸ ਵਿਚ ਜ਼ਿਲ੍ਹਾ ਮੋਗਾ ਪੂਰਾ ਉਤਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਪ੍ਰੋਗਰਾਮ 2018 ਵਿਚ ਸ਼ੁਰੂ ਕੀਤਾ ਗਿਆ ਸੀ ਜਿਸ ਅਧੀਨ ਹੁਣ ਤੱਕ ਜ਼ਿਲ੍ਹਾ ਮੋਗਾ ਨੂੰ ਲਗਭਗ 14 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ। ਇਹ ਰਾਸ਼ੀ ਸਿਹਤ, ਸਿੱਖਿਆ, ਬੁਨਿਆਦੀ ਢਾਂਚਾ, ਖੇਤੀਬਾੜੀ ਅਤੇ ਵਿੱਤੀ ਕੰਮਾਂ ਉੱਤੇ ਖਰਚੀ ਜਾ ਰਹੀ ਹੈ।

ਕੇਂਦਰੀ ਰਾਜ ਮੰਤਰੀ ਤੋਖਨ ਸਾਹੂ ਨੇ ਖੁਦ ਬੇਲਰ ਚਲਾ ਕੇ ਦਿੱਤਾ ਪਰਾਲੀ ਨਾ ਸਾੜਨ ਦਾ ਸੁਨੇਹਾ Read More »

ਭਾਰਤ ਦੇ ਮਾਫ਼ਕ ਲੱਗਦੈ ਟਰੰਪ ਪ੍ਰਸ਼ਾਸਨ

ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਨੇ ਆਪਣੇ ਪ੍ਰਸ਼ਾਸਨ ਨੂੰ ਆਕਾਰ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਉਨ੍ਹਾਂ ਦੇ ਵਿਆਪਕ ਦ੍ਰਿਸ਼ਟੀਕੋਣ ਅਤੇ ਭਾਵੀ ਨੀਤੀਆਂ ਦੀ ਵੀ ਕੁਝ ਝਲਕ ਦਿਖਾਈ ਦਿੰਦੀ ਹੈ। ਅਮਰੀਕਾ ਕਿਉਂਕਿ ਇਕ ਬਹੁਤ ਹੀ ਤਲਖ਼ ਅਤੇ ਤਣਾਅ ਭਰੇ ਚੁਣਾਵੀ ਦੌਰ ’ਚੋਂ ਗੁਜ਼ਰਿਆ ਹੈ ਤਾਂ ਨਵੇਂ ਪ੍ਰਸ਼ਾਸਨ ’ਤੇ ਵੀ ਉਸ ਦੀ ਤਤਕਾਲੀ ਛਾਪ ਦਿਖਾਈ ਦੇ ਰਹੀ ਹੈ। ਆਪਣੇ ਨਵੇਂ ਪ੍ਰਸ਼ਾਸਨ ਦੀ ਚੋਣ ਵਿਚ ਸਪਸ਼ਟ ਹੈ ਕਿ ਡੋਨਾਲਡ ਟਰੰਪ ਨੇ ਉਨ੍ਹਾਂ ਮੁੱਦਿਆਂ ’ਤੇ ਤੇਜ਼ ਲੋਕਾਂ ਨੂੰ ਚੁਣਿਆ ਹੈ ਜਿਨ੍ਹਾਂ ਨੂੰ ਉਸ ਨੇ ਆਪਣੀ ਚੋਣ ਮੁਹਿੰਮ ਦੇ ਕੇਂਦਰ ਵਿਚ ਰੱਖਿਆ ਸੀ। ਨਾਲ ਹੀ ਆਪਣੇ ਵਫ਼ਾਦਾਰਾਂ ’ਤੇ ਵੀ ਉਨ੍ਹਾਂ ਨੇ ਭਰਪੂਰ ਮਿਹਰਬਾਨੀ ਕੀਤੀ ਹੈ। ਅਗਲੇ ਸਾਲ ਦੀ ਸ਼ੁਰੂਆਤ ਵਿਚ ਜਦ ਬਤੌਰ ਰਾਸ਼ਟਰਪਤੀ ਉਹ ਦੂਜਾ ਕਾਰਜਕਾਲ ਸ਼ੁਰੂ ਕਰਨਗੇ ਤਾਂ ਸੂਜੀ ਵਾਈਲਜ਼ ਉਨ੍ਹਾਂ ਦੀ ਚੀਫ ਆਫ ਸਟਾਫ ਦੀ ਭੂਮਿਕਾ ਵਿਚ ਰਹੇਗੀ। ਇਹ ਅਹੁਦਾ ਸੰਭਾਲਣ ਵਾਲੀ ਵਾਈਲਜ਼ ਪਹਿਲੀ ਮਹਿਲਾ ਹੋਵੇਗੀ। ਉਹ ਟਰੰਪ ਦੀ ਚੋਣ ਮੁਹਿੰਮ ਸੰਚਾਲਨ ਦੇ ਮੋਹਰੀ ਲੋਕਾਂ ਨਾਲ ਜੁੜੀ ਰਹੀ ਅਤੇ ਉਸ ਦੀ ਸਫਲਤਾ ਤੇ ਸੰਗਠਿਤ ਚੋਣ ਮੁਹਿੰਮ ਦਾ ਸਿਹਰਾ ਇਕ ਵੱਡੀ ਹੱਦ ਤੱਕ ਵਾਈਲਜ਼ ਨੂੰ ਦਿੱਤਾ ਜਾ ਰਿਹਾ ਹੈ। ਜਿੱਥੇ ਤੱਕ ਟਰੰਪ ਦੇ ਮੂਲ ਮੁੱਦਿਆਂ ਦੀ ਗੱਲ ਹੈ ਤਾਂ ਪੂਰੀ ਚੋਣ ਮੁਹਿੰਮ ਵਿਚ ਹੀ ਉਨ੍ਹਾਂ ਨੇ ਗ਼ੈਰ-ਕਾਨੂੰਨੀ ਪਰਵਾਸੀਆਂ ਦਾ ਮੁੱਦਾ ਕੇਂਦਰ ਵਿਚ ਰੱਖਿਆ। ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਟਰੰਪ ਅਮਰੀਕਾ ਦੀ ਕੌਮੀ ਸੁਰੱਖਿਆ ਤੋਂ ਲੈ ਕੇ ਅਮਰੀਕੀ ਨਾਗਰਿਕਾਂ ਲਈ ਖ਼ਤਰਾ ਵੀ ਮੰਨਦੇ ਹਨ। ਚੋਣ ਜਿੱਤਣ ਤੋਂ ਬਾਅਦ ਵੀ ਉਨ੍ਹਾਂ ਨੇ ਕਈ ਵਾਰ ਦੁਹਰਾਇਆ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਲਗਪਗ ਇਕ ਕਰੋੜ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਖਦੇੜ ਕੇ ਹੀ ਦਮ ਲਵੇਗਾ। ਇੰਨੇ ਵੱਡੇ ਪੈਮਾਨੇ ’ਤੇ ਮੁਹਿੰਮ ਚਲਾਉਣ ਦੇ ਰਾਹ ਵਿਚ ਆਉਣ ਵਾਲੇ ਸੰਭਾਵੀ ਅੜਿੱਕਿਆਂ ਨੂੰ ਦਰਕਿਨਾਰ ਕਰਦੇ ਹੋਏ ਟਰੰਪ ਨੇ ਕਿਹਾ ਕਿ ਇਸ ਮੁਹਿੰਮ ਦੀਆਂ ਜਟਿਲਤਾਵਾਂ ਤੇ ਲਾਗਤ ਦੀ ਉਨ੍ਹਾਂ ਨੂੰ ਪਰਵਾਹ ਨਹੀਂ ਅਤੇ ਇਸ ਨੂੰ ਕਿਸੇ ਵੀ ਤਰ੍ਹਾਂ ਅੰਜਾਮ ਦਿੱਤਾ ਜਾਵੇਗਾ। ਇਸ ਮੁਹਿੰਮ ਦੀ ਕਮਾਨ ਸੰਭਾਲਣ ਦਾ ਜਿੰਮਾ ਉਨ੍ਹਾਂ ਨੇ ਟੌਮ ਹੋਮਨ ਨੂੰ ਸੌਂਪਿਆ ਹੈ। ਹੋਮਲੈਂਡ ਸਕਿਉਰਿਟੀ ਵਿਭਾਗ ਦੇ ਮੁਖੀ ਬਣੇ ਟੌਮ ਹੋਮਨ ਦਾ ਇਸ ਮੁੱਦੇ ’ਤੇ ਹਮਲਾਵਰ ਰੌਂਅ ਕਿਸੇ ਤੋਂ ਲੁਕਿਆ ਨਹੀਂ ਹੈ। ਓਥੇ ਹੀ, ਉਪ ਨੀਤੀ ਪ੍ਰਮੁੱਖ ਦੇ ਰੂਪ ਵਿਚ ਸਟੀਵਨ ਮਿਲਰ ਕੋਲ ਵੀ ਇਸ ਦਾ ਇਕ ਵੱਡਾ ਦਾਰੋਮਦਾਰ ਹੋਵੇਗਾ। ਵਰਣਨਯੋਗ ਹੈ ਕਿ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਟਰੰਪ ਨੇ ਆਪਣਾ ਚੋਣ ਮੁੱਦਾ ਬਣਾਇਆ ਸੀ। ਅਮਰੀਕਾ ਦੇ ਨਾਗਰਿਕ ਵੀ ਪਰਵਾਸੀਆਂ ਨੂੰ ਵੱਡੇ ਪੱਧਰ ’ਤੇ ਨਾਗਰਿਕਤਾ ਦੇਣ ਦੇ ਵਿਰੁੱਧ ਹਨ। ਅਮਰੀਕੀ ਰਾਜਨੀਤੀ ਵਿਚ ਵਿਦੇਸ਼ ਨੀਤੀ ਦੀ ਆਪਣੀ ਮਹੱਤਤਾ ਹੈ ਤੇ ਰਾਸ਼ਟਰਪਤੀ ਤੋਂ ਬਾਅਦ ਪ੍ਰਸ਼ਾਸਨ ’ਚ ਜੇ ਸਭ ਤੋਂ ਵੱਧ ਨਜ਼ਰਾਂ ਕਿਸੇ ਨਿਯੁਕਤੀ ’ਤੇ ਲੱਗੀਆਂ ਹੁੰਦੀਆਂ ਹਨ ਤਾਂ ਸੰਭਵ ਤੌਰ ’ਤੇ ਉਹ ਵਿਦੇਸ਼ ਮੰਤਰੀ ਦਾ ਅਹੁਦਾ ਹੁੰਦਾ ਹੈ। ਇਸ ਦਾ ਇਕ ਵੱਡਾ ਕਾਰਨ ਬਾਕੀ ਦੁਨੀਆ ਨਾਲ ਅਮਰੀਕਾ ਦੀ ਸਰਗਰਮੀ ਅਤੇ ਉਸ ਦਾ ਆਲਮੀ ਅਸਰ ਹੈ। ਇਸ ਅਹੁਦੇ ਲਈ ਟਰੰਪ ਨੇ ਸੈਨੇਟਰ ਮਾਰਕੋ ਰੂਬੀਓ ਨੂੰ ਚੁਣਿਆ ਹੈ ਅਤੇ ਉਨ੍ਹਾਂ ਦੀ ਚੋਣ ਦੀ ਵਜ੍ਹਾ ਵੀ ਇਕਦਮ ਸਪਸ਼ਟ ਹੈ ਕਿ ਉਹ ਚੀਨ ਤੋਂ ਲੈ ਕੇ ਈਰਾਨ ਤੱਕ ਸਖ਼ਤ ਵਿਦੇਸ਼ ਨੀਤੀ ਬਣਾਉਣ ਦੀ ਵਕਾਲਤ ਕਰਦੇ ਆਏ ਹਨ। ਟਰੰਪ ਚੀਨ ਨੂੰ ਅਮਰੀਕੀ ਚੜ੍ਹਤ ਲਈ ਸਭ ਤੋਂ ਵੱਡਾ ਖ਼ਤਰਾ ਮੰਨਦੇ ਹਨ ਅਤੇ ਉਸ ਦੀ ਕਾਟ ਤਲਾਸ਼ਣ ਦਾ ਜ਼ਿੰਮਾ ਰੂਬੀਓ ’ਤੇ ਹੋਵੇਗਾ। ਇਸੇ ਤਰ੍ਹਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਯਾਨੀ ਐੱਨਐੱਸਏ ਅਹੁਦੇ ’ਤੇ ਵੀ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੁੰਦੀਆਂ ਹਨ। ਉਸ ਵਾਸਤੇ ਟਰੰਪ ਨੇ ਤਮਾਮ ਚਰਚਿਤ ਨਾਵਾਂ ਦੌਰਾਨ ਮਾਈਕ ਵਾਲਟਜ਼ ਨੂੰ ਚੁਣਿਆ ਹੈ ਜੋ ਚੀਨ ਤੋਂ ਲੈ ਕੇ ਪਾਕਿਸਤਾਨ ਪ੍ਰਤੀ ਸਖ਼ਤ ਰਵੱਈਏ ਲਈ ਜਾਣੇ ਜਾਂਦੇ ਹਨ। ਵਾਲਟਜ਼ ਇੰਡੀਆ ਕਾਕਸ ਯਾਨੀ ਭਾਰਤ ਦੇ ਪੱਖ ਵਿਚ ਆਵਾਜ਼ ਬੁਲੰਦ ਕਰਨ ਵਾਲੇ ਮੰਚ ਦੇ ਬੇਹੱਦ ਸਰਗਰਮ ਮੈਂਬਰ ਰਹੇ ਹਨ। ਖ਼ੁਫ਼ੀਆ ਵਿਭਾਗ ਦੀ ਨਿਰਦੇਸ਼ਕ ਦੇ ਤੌਰ ’ਤੇ ਹਿੰਦੂ ਅਮਰੀਕੀ ਤੁਲਸੀ ਗੋਬਾਰਡ ਦੀ ਚੋਣ ਵੀ ਬਹੁਤ ਕੁਝ ਸੰਦੇਸ਼ ਦਿੰਦੀ ਹੈ। ਗੋਬਾਰਡ ਇਹੀ ਮੰਨਦੀ ਆਈ ਹੈ ਕਿ ਅਮਰੀਕਾ ਨੂੰ ਵਿਸ਼ਵ ਵਿਚ ਬਹੁਤ ਜ਼ਿਆਦਾ ਦਖ਼ਲਅੰਦਾਜ਼ੀ ਕਰਨ ਤੋਂ ਬਚਣਾ ਚਾਹੀਦਾ ਹੈ। ਉਸ ਦਾ ਇਹ ਦ੍ਰਿਸ਼ਟੀਕੋਣ ਟਰੰਪ ਦੀਆਂ ਵਿਆਪਕ ਨੀਤੀਆਂ ਨਾਲ ਕਾਫ਼ੀ ਮੇਲ ਖਾਂਦਾ ਹੈ ਅਤੇ ਉਹ ਇਸ ਅਹਿਮ ਅਹੁਦੇ ਲਈ ਪਹਿਲੀ ਪਸੰਦ ਬਣਨ ਵਿਚ ਕਾਮਯਾਬ ਰਹੀ। ਸਿਹਤ ਮੰਤਰੀ ਲਈ ਰਾਬਰਟ ਕੈਨੇਡੀ ਜੂਨੀਅਰ ਦੀ ਚੋਣ ਵੀ ਕਾਫ਼ੀ ਚਰਚਾ ਵਿਚ ਹੈ। ਸਿਹਤ ਨੂੰ ਲੈ ਕੇ ਰਵਾਇਤੀ ਦ੍ਰਿਸ਼ਟੀਕੋਣ ਰੱਖਣ ਵਾਲੇ ਕੈਨੇਡੀ ਜੂਨੀਅਰ ਵੈਕਸੀਨ ਨਾਲ ਜੁੜੀ ਮੁਹਿੰਮ ਨੂੰ ਲੈ ਕੇ ਵੀ ਚਰਚਾ ਵਿਚ ਰਹਿ ਚੁੱਕੇ ਹਨ। ਇਨ੍ਹਾਂ ਤਮਾਮ ਨਿਯੁਕਤੀਆਂ ਦੌਰਾਨ ਰੱਖਿਆ ਮੰਤਰੀ ਦੇ ਤੌਰ ’ਤੇ ਪੀਟ ਹੈਗਸੇਥ ਦੀ ਚੋਣ ਜ਼ਰੂਰ ਕੁਝ ਹੈਰਾਨ ਕਰਨ ਵਾਲੀ ਰਹੀ। ਇਸ ਅਹਿਮ ਜ਼ਿੰਮੇਵਾਰੀ ਲਈ ਹੇਗਸੇਥ ਕੋਲ ਬਹੁਤ ਜ਼ਿਆਦਾ ਪ੍ਰਸ਼ਾਸਕੀ ਤਜਰਬਾ ਨਹੀਂ ਹੈ ਅਤੇ ਹਾਲ ਤੱਕ ਉਹ ਇਕ ਟਿੱਪਣੀਕਾਰ ਦੇ ਰੂਪ ਵਿਚ ਹੀ ਸਰਗਰਮ ਰਹੇ। ਉਨ੍ਹਾਂ ਦੀ ਨਿਯੁਕਤੀ ’ਤੇ ਰਿਪਬਲਿਕਨ ਖੇਮੇ ਵਿੱਚੋਂ ਹੀ ਕੁਝ ਸਵਾਲ ਵੀ ਉੱਠੇ ਪਰ ਟਰੰਪ ਦੀ ਸ਼ਖ਼ਸੀਅਤ ਨੂੰ ਦੇਖਦੇ ਹੋਏ ਅਜਿਹੇ ਸਵਾਲ ਸਤ੍ਹਾ ’ਤੇ ਹੀ ਤੈਰਦੇ ਰਹੇ। ਟਰੰਪ ਜਿਸ ਤਰ੍ਹਾਂ ਦੇ ਨੇਤਾ ਹਨ, ਉਸ ਨੂੰ ਦੇਖਦੇ ਹੋਏ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਜੋ ਉਹ ਆਖ ਰਹੇ ਹਨ, ਉਸ ਨੂੰ ਤਣ-ਪੱਤਣ ਲਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਉਨ੍ਹਾਂ ਦੇ ਅੜਬ ਸੁਭਾਅ ਨੂੰ ਉਨ੍ਹਾਂ ਦੇ ਪਿਛਲੇ ਕਾਰਜਕਾਲ ਵਿਚ ਖ਼ੂਬ ਦੇਖਿਆ ਗਿਆ ਸੀ। ਹੁਣ ਵੀ ਉਨ੍ਹਾਂ ਦੇ ਉਹੀ ਤੇਵਰ ਦੇਖਣ ਨੂੰ ਮਿਲ ਸਕਦੇ ਹਨ। ਟਰੰਪ ਦੇ ਪ੍ਰਸ਼ਾਸਨ ਦੇ ਇਸ ਸਰੂਪ ਨੂੰ ਦੇਖਦੇ ਹੋਏ ਕੁਝ ਜਾਣਕਾਰ ਇਹ ਕਹਿ ਰਹੇ ਹਨ ਕਿ ਨਵੇਂ ਚੁਣੇ ਰਾਸ਼ਟਰਪਤੀ ਨੇ ਮੁਹਾਰਤ ਜਾਂ ਕਾਬਲੀਅਤ ’ਤੇ ਵਫ਼ਾਦਾਰੀ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਦੀ ਟੀਮ ਵਿਚ ਚੀਫ ਆਫ ਸਟਾਫ ਤੋਂ ਲੈ ਕੇ ਐੱਨਐੱਸਏ ਤੱਕ ਸਾਰੇ ਨਾਂ ਅਜਿਹੇ ਹਨ ਜੋ ਲੰਬੇ ਸਮੇਂ ਤੋਂ ਉਨ੍ਹਾਂ ਦੇ ਵਫ਼ਾਦਾਰ ਰਹੇ। ਇੱਥੋਂ ਤੱਕ ਕਿ ਬੜੇ ਜੋਸ਼ੋ-ਖਰੋਸ਼ ਨਾਲ ਉਨ੍ਹਾਂ ਦੀ ਚੋਣ ਮੁਹਿੰਮ ਦਾ ਸਮਰਥਨ ਕਰ ਰਹੇ ਦਿੱਗਜ ਸਨਅਤਕਾਰ ਐਲਨ ਮਸਕ ਲਈ ਤਾਂ ਟਰੰਪ ਨੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੈਂਸੀ ਵਰਗੇ ਨਵੇਂ ਵਿਭਾਗ ਦਾ ਗਠਨ ਕਰ ਦਿੱਤਾ ਹੈ ਜਿਸ ਵਿਚ ਭਾਰਤੀ ਮੂਲ ਦੇ ਅਮਰੀਕੀ ਵਿਵੇਕ ਰਾਮਾਸਵਾਮੀ ਉਨ੍ਹਾਂ ਦੇ ਜੋੜੀਦਾਰ ਹੋਣਗੇ। ਚੋਣਾਂ ਦੌਰਾਨ ਇੰਟਰਨੈੱਟ ਮੀਡੀਆ ’ਤੇ ਡੀਓਜੀਈ ਦੇ ਰੂਪ ਵਿਚ ਸਾਹਮਣੇ ਆਇਆ ਇਹ ਸ਼ਗੂਫਾ ਹੁਣ ਸਾਕਾਰ ਰੂਪ ਲੈ ਚੁੱਕਾ ਹੈ। ਟਰੰਪ ਪ੍ਰਸ਼ਾਸਨ ਵਿਚ ਜੇ ਕਿਸੇ ਇਕ ਪਹਿਲ ’ਤੇ ਸਭ ਤੋਂ ਵੱਧ ਨਜ਼ਰਾਂ ਟਿਕੀਆਂ ਹੋਈਆਂ ਹਨ ਤਾਂ ਉਹ ਇਹੀ ਵਿਭਾਗ ਹੈ। ਇਸ ਵਿਭਾਗ ਨੂੰ ਜ਼ਿੰਮਾ ਦਿੱਤਾ ਗਿਆ ਹੈ ਕਿ ਉਹ ਸਰਕਾਰੀ ਫ਼ਜ਼ੂਲਖ਼ਰਚੀ ਦੀ ਪਛਾਣ ਕਰ ਕੇ ਉਸ ਨੂੰ ਘਟਾਉਣ ਦੇ ਉਪਾਅ ਤਲਾਸ਼ੇ। ਇਸ ਵਾਸਤੇ ਰਾਸ਼ਟਰਪਤੀ ਟਰੰਪ ਨੇ ਐਲਨ ਮਸਕ ਅਤੇ ਵਿਵੇਕ ਰਾਮਾਸਵਾਮੀ ਨੂੰ ਜੁਲਾਈ 2026 ਤੱਕ ਦਾ ਸਮਾਂ ਦਿੱਤਾ ਹੈ। ਇਸੇ ਸਾਲ ਅਮਰੀਕਾ ਆਪਣੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਮਨਾਏਗਾ। ਸਰਕਾਰੀ ਖ਼ਰਚੇ ਨੂੰ ਘਟਾਉਣਾ ਵੀ ਟਰੰਪ ਦੇ ਪ੍ਰਮੁੱਖ ਚੋਣ ਮੁੱਦਿਆਂ ’ਚੋਂ ਇਕ ਰਿਹਾ ਹੈ। ਭਾਰਤ ਦੇ ਦ੍ਰਿਸ਼ਟੀਕੋਣ ਨਾਲ ਦੇਖਿਆ ਜਾਵੇ ਤਾਂ ਟਰੰਪ ਪ੍ਰਸ਼ਾਸਨ ਦੀ ਨਵੀਂ ਤਸਵੀਰ ਉਸ ਵਾਸਤੇ ਉਮੀਦਾਂ ਜਗਾਉਣ ਵਾਲੀ ਹੈ। ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਨਾਲ ਨਾ ਸਿਰਫ਼ ਭਾਰਤ ਦੇ ਇਕ ਵੱਡੇ ਲਾਭਪਾਤਰੀ ਬਣਨ ਦੇ ਆਸਾਰ ਹਨ ਬਲਕਿ ਭੂ-ਰਾਜਨੀਤਕ ਮੋਰਚੇ ’ਤੇ ਵੀ ਉਸ ਦਾ

ਭਾਰਤ ਦੇ ਮਾਫ਼ਕ ਲੱਗਦੈ ਟਰੰਪ ਪ੍ਰਸ਼ਾਸਨ Read More »