November 5, 2024

ਆਪ ਵਿਧਾਇਕ ਗੱਜਣਮਾਜਰਾ ਪਟਿਆਲਾ ਜੇਲ੍ਹ ਤੋਂ ਅੱਜ ਆਉਣਗੇ ਬਾਹਰ

ਚੰਡੀਗੜ੍ਹ, 5 ਨਵੰਬਰ – ਆਪ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਮਨੀਲਾਂਡਰਿੰਗ ਮਾਮਲੇ ਵਿਚ ਪੰਜਾਬ ਹਰਿਆਣਾ ਹਾਈਕੋਰਟ ਤੋਂ ਰੈਗੂਲਰ ਜ਼ਮਾਨਤ ਮਿਲ ਗਈ ਹੈ। ਉਹ ਪਟਿਆਲਾ ਜੇਲ੍ਹ ਵਿਚ ਬੰਦ ਸਨ ਅਤੇ ਅੱਜ ਉਹ ਜੇਲ੍ਹ ਤੋਂ ਬਾਹਰ ਆਉਣਗੇ।

ਆਪ ਵਿਧਾਇਕ ਗੱਜਣਮਾਜਰਾ ਪਟਿਆਲਾ ਜੇਲ੍ਹ ਤੋਂ ਅੱਜ ਆਉਣਗੇ ਬਾਹਰ Read More »

ਗੁਰਬਚਨ ਸਿੰਘ ਰੰਧਾਵਾ ਦਾ ਅਣਗਾਇਆ ਗੀਤ/ਪ੍ਰੋ. ਗੁਰਭਜਨ ਸਿੰਘ ਗਿੱਲ

ਅਸੀਂ ਬਟਾਲਾ ਨੇੜੇ ਪਿੰਡ ਕੋਟਲਾਂ ਸ਼ਾਹੀਆ (ਨੇੜੇ ਸ਼ੂਗਰ ਮਿੱਲ ਬਟਾਲਾ) ਵਿੱਚ ਸੁਰਜੀਤ-ਕਮਲਜੀਤ ਸਪੋਰਟਸ ਕੰਪਲੈਕਸ ਵਿੱਚ ਹਰ ਸਾਲ ਕਮਲਜੀਤ ਖੇਡਾਂ ਕਰਵਾਉਂਦੇ ਹਾਂ। ਇਸ ਖੇਡ ਐਸੋਸੀਏਸ਼ਨ ਦੇ ਪ੍ਰਧਾਨ ਪਿਰਥੀਪਾਲ ਸਿੰਘ ਹੇਅਰ ਨੇ ਮੈਨੂੰ ਵੀ ਨਾਲ ਜੋੜਿਆ ਹੋਇਆ ਹੈ। ਅਸੀਂ ਹਰ ਸਾਲ ਕੁਝ ਸਿਰਕੱਢ ਖਿਡਾਰੀ ਸਨਮਾਨਿਤ ਕਰਦੇ ਹਾਂ। ਇਕ ਸਨਮਾਨ ਦਾ ਨਾਮ ‘ਮਾਝੇ ਦਾ ਮਾਣ’ ਪੁਰਸਕਾਰ ਹੈ। ਇਸ ਪੁਰਸਕਾਰ ਲਈ ਪ੍ਰਵਾਨਗੀ ਲੈਣ ਹਿਤ ਜਦ ਮੈਂ ਗੁਰਬਚਨ ਸਿੰਘ ਰੰਧਾਵਾ ਨਾਲ ਟੈਲੀਫੋਨ ਸੰਪਰਕ ਕੀਤਾ ਤਾਂ ਉੱਤਰ ਮਿਲਿਆ, “ਛੱਡ ਯਾਰ, ਛੱਡਿਆ ਗਿਰਾਂ, ਲੈਣਾ ਕੀ ਨਾਂ। ਜੇ ਪੰਜਾਬ ਨੇ ਪਿਛਲੇ 30 ਸਾਲ ਚੇਤੇ ਨਹੀਂ ਕੀਤਾ ਤਾਂ ਹੁਣ ਕੀ ਕਰਨਾ ਹੈ। ਸੱਚ ਮੰਨਿਓ! ਕਾਲਜੇ ਰੁਗ ਭਰਿਆ ਗਿਆ। ਏਨੀ ਬੇਰੁਖ਼ੀ ਆਪਣੇ ਸਿਰਮੌਰ ਧੀਆਂ ਪੁੱਤਰਾਂ ਨਾਲ। ਦੇਸ਼ ਦੇ ਪਹਿਲੇ ਅਰਜੁਨ ਐਵਾਰਡੀ ਖਿਡਾਰੀ ਨਾਲ ਇਹ ਵਿਹਾਰ ਵਲੂੰਧਰ ਗਿਆ। ਮੈਂ ਉਸੇ ਦਿਨ ਧਾਰ ਲਿਆ ਕਿ ਪੰਜਾਬ ਨੂੰ ਆਪਣੇ ਪੁੱਤਰਾਂ/ਧੀਆਂ ਦਾ ਆਦਰ ਕਰਨ ਲਈ ਚੇਤਾ ਕਰਵਾਉਂਦੇ ਰਹਿਣਾ ਹੈ। ਮੇਰੇ ਮੁਹੱਬਤੀ ਸੁਨੇਹੇ ਨੂੰ ਉਨ੍ਹਾਂ ਦੂਜੀ ਵਾਰ ਕਹਿਣ ’ਤੇ ਪ੍ਰਵਾਨ ਕਰ ਲਿਆ। ਉਨ੍ਹਾਂ ਦੇ ਆਉਣ ਨਾਲ ਸਾਰਾ ਮਾਝਾ ਮਹਿਕਵੰਤਾ ਹੋ ਗਿਆ। ਜਾਪਿਆ ਕਣ-ਕਣ ਵਜਦ ਵਿੱਚ ਹੈ। ਪੂਰਾ ਸਟੇਡੀਅਮ ਜ਼ਿੰਦਾਬਾਦ ਦੀ ਗੁੰਜਾਰ ਪਾ ਰਿਹੈ। ਉਸ ਮਗਰੋਂ ਹੁਣ ਗੁਰਬਚਨ ਸਿੰਘ ਰੰਧਾਵਾ ਸਿਰਫ਼ ਅਰਜੁਨ ਐਵਾਰਡੀ ਜਾਂ ਇਸ ਤੋਂ ਵੱਧ ਨਹੀਂ ਸਗੋਂ ਮੇਰੇ ਭਾ ਜੀ ਹਨ। ਦੁਨੀਆ ਲਈ ਕੌੜੇ ਪਰ ਮੇਰੇ ਲਈ ਸ਼ਹਿਦ ਦੇ ਕੁੱਪੇ। ਬਿਲਕੁਲ ਮਨੋਹਰ ਸਿੰਘ ਗਿੱਲ ਵਾਂਗ। ਦੋਵੇਂ ਭਾਊ ਕਮਾਲ ਦੇ ਧਰਤੀ ਪੁੱਤਰ! ਇਕ ਦਿਨ ਫੋਨ ਆਇਆ। ਮੈਂ ਕਿਹਾ, “ਭਾ ਜੀ ਤੁਸੀਂ ਜਿੰਨੀਆਂ ਤੇਗਾਂ ਵਾਹੀਆਂ ਨੇ, ਇਹ ਵਤਨ ਵਾਸੀਆਂ ਤੇ ਧਰਤੀ ਵਾਲਿਆਂ ਨੂੰ ਦੱਸਣ ਵਾਲੀਆਂ ਨੇ। ਕਿਵੇਂ ਪਿੰਡ ਦਾ ਪੁੱਤਰ, ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਪੜ੍ਹਾਈ ਕਰਦਾ-ਕਰਦਾ ਏਸ਼ੀਅਨ ਸਟਾਰ ਤੇ ਮਗਰੋਂ ਓਲੰਪਿਕਸ ਦਾ ਝੰਡਾਬਰਦਾਰ ਬਣਦਾ ਹੈ। ਇਸ ਉਸਾਰ ਗਾਥਾ ਨੂੰ ਪੜ੍ਹ ਕੇ ਨਿਰਬਲ ਪੰਜਾਬੀ ਮਨ ਨੂੰ ਮੁੜ ਲੀਹ ’ਤੇ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਹਾਮੀ ਤਾਂ ਭਰੀ ਪਰ ਅੱਧੇ ਮਨ ਨਾਲ। ਦੂਜੇ ਦਿਨ ਫੋਨ ਆਇਆ, “ਛੋਟੇ ਵੀਰ, ਮੈਂ ਲਿਖਣਾ ਤਾਂ ਚਾਹੁੰਦਾ ਪਰ ਪੰਜਾਬੀ ’ਚ ਉਹ ਗੱਲ ਨਹੀਂ ਬਣਦੀ ਜੋ ਮੈਂ ਬਣਾਉਣੀ ਚਾਹੁੰਦਾਂ।… ਇਹ ਕੰਮ ਪ੍ਰੋ. ਸਰਵਣ ਸਿੰਘ ਕਰ ਸਕਦਾ ਸੀ ਪਰ ਉਹ ਕੈਨੇਡਾ ਚਲਾ ਗਿਆ। ਅੰਗਰੇਜ਼ੀ ’ਚ ਇਕ ਮਿੱਤਰ ਨੇ ਮੇਰੀਆਂ ਦੱਸੀਆਂ ਗੱਲਾਂ ਨੂੰ ਪੁਸਤਕ ਰੂਪ ਵਿੱਚ ਲਿਖਿਐ ਪਰ ਅਜੇ ਸੋਧ ਦੀ ਲੋੜ ਹੈ। ਮੇਰਾ ਪੁੱਤਰ ਰਣਜੀਤ ਉਸ ਦੀ ਸੋਧ ਕਰ ਰਿਹੈ ਪਰ ਉਸ ਦੇ ਅਨੇਕ ਕਾਰੋਬਾਰੀ ਰੁਝੇਵੇਂ ਨੇ।… ਮੈਂ ਖੇਡ ਸਕਦਾ ਸਾਂ, ਖੇਡ ਲਿਆ; ਪੜ੍ਹ ਸਕਦਾ ਹਾਂ, ਪੜ੍ਹ ਰਿਹਾਂ ਪਰ ਲਿਖਣ ਵੱਲੋਂ ਹੱਥ ਤੰਗ ਹੈ। ਸ਼ਬਦ ਤਿਲਕ ਜਾਂਦੇ ਨੇ। ਭਾਵਨਾ ਦਾ ਸਾਥ ਨਹੀਂ ਦਿੰਦੇ। ਕੋਈ ਮੁੰਡਾ ਲੱਭ, ਮੈਂ ਦੱਸੀ ਜਾਵਾਂ ਤੇ ਉਹ ਲਿਖੀ ਜਾਵੇ। ਮੈਨੂੰ ਗੱਲਾਂ ਬਹੁਤ ਆਉਂਦੀਆਂ ਪਰ ਸਾਂਭਣ ਵਾਲਾ ਚਾਹੀਦੈ।” ਮੇਰੇ ਮੱਥੇ ਨੇ ਹੁੰਗਾਰਾ ਭਰਿਆ। ਇਹ ਕਾਰਜ ਨਵਦੀਪ ਸਿੰਘ ਗਿੱਲ ਸੰਪੂਰਨ ਕਰੇਗਾ। ਨਵਦੀਪ ਜੋ ਸ਼ਹਿਣੇ (ਬਰਨਾਲਾ) ਦਾ ਜੰਮਿਆ ਜਾਇਆ ਹੈ। ਉਸ ਕੋਲ ਬਚਪਨ ਤੋਂ ਹੀ ਸ਼ਬਦ ਸਾਧਨਾ ਦੀ ਮਸ਼ਕ ਹੈ। ਐੱਸਡੀ ਕਾਲਜ ਬਰਨਾਲਾ ’ਚ ਉਹ ਪੰਜਾਬੀ ਸ਼ਾਇਰ ਪ੍ਰੋ. ਰਵਿੰਦਰ ਸਿੰਘ ਭੱਠਲ ਦਾ ਵਿਦਿਆਰਥੀ ਸੀ। ਖੇਡਾਂ ਤਾਂ ਖੇਡਦਾ ਪਰ ਮੇਰੇ ਵਾਂਗੂ ਪੋਲੜ ਸੀ। ਉਤਸ਼ਾਹ ਬਹੁਤ ਪਰ ‘ਮੁੜ੍ਹਕੇ ਦਾ ਮੋਤੀ’ ਨਾ ਬਣ ਸਕਿਆ। ਖੇਡਾਂ ਬਾਰੇ ਪਹਿਲਾ ਲੇਖ ਕਾਲਜ ਮੈਗਜ਼ੀਨ ਲਈ ਦਿੱਤਾ ਤਾਂ ਪੜ੍ਹਨ ਉਪਰੰਤ ਪ੍ਰੋ. ਭੱਠਲ ਤੇ ਪ੍ਰੋ. ਸਰਬਜੀਤ ਔਲਖ ਨੇ ਉਹ ‘ਦੇਸ਼ ਸੇਵਕ’ ਨੂੰ ਛਪਣ ਲਈ ਭੇਜ ਦਿੱਤਾ। ਲੇਖ ਛਪ ਗਿਆ ਤੇ ਨਵਦੀਪ ਖੇਡ ਸਾਹਿਤ ਦਾ ਹੀ ਹੋ ਕੇ ਰਹਿ ਗਿਆ। ਏਸ਼ੀਅਨ ਖੇਡਾਂ ਤੇ ਓਲੰਪਿਕਸ ਵਿੱਚ ਖੁਦ ਜਾ ਕੇ ਖਿਡਾਰੀਆਂ ਬਾਰੇ ਲਿਖਣ ਵਾਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੱਤਰਕਾਰੀ ਦੀ ਉਚੇਰੀ ਸਿੱਖਿਆ ਪ੍ਰਾਪਤ ਕਰ ਕੇ ਉਹ ਟ੍ਰਿਬਿਊਨ ਅਦਾਰੇ ਦਾ ਪੱਤਰਕਾਰ ਕਾਮਾ ਬਣ ਗਿਆ। ਜਲੰਧਰ ਤੇ ਚੰਡੀਗੜ੍ਹ ਕੰਮ ਕਰਦਿਆਂ ਉਸ ਕਲਮ ਰਾਹੀਂ ਅਨੇਕਾਂ ਅਣਛੋਹੇ ਖੇਡ ਮਸਲੇ ਉਜਾਗਰ ਕੀਤੇ। ਸ਼ਮਸ਼ੇਰ ਸਿੰਘ ਸੰਧੂ ਤੇ ਸਿੱਧੂ ਦਮਦਮੀ ਦੇ ਉਤਸ਼ਾਹ ਨੇ ਨਵਦੀਪ ਸਿੰਘ ਗਿੱਲ ਨੂੰ ਲੋਹਿਓਂ ਪਾਰਸ ਬਣਾ ਦਿੱਤਾ। ਪੰਜਾਬ ਵਿੱਚ ਖੇਡ ਰਿਕਾਰਡਜ਼ ਦੇ ਤਿੰਨ ਗਿਆਤਾ ਸਰਵੋਤਮ ਨੇ। ਤਿੰਨੇ ਮੇਰੇ ਟੱਬਰ ਦੇ ਜੀਆਂ ਜਿਹੇ। ਰਾਜਦੀਪ ਸਿੰਘ ਗਿੱਲ (ਸੇਵਾ ਮੁਕਤ ਡੀਜੀਪੀ ਪੰਜਾਬ), ਪ੍ਰਭਜੋਤ ਸਿੰਘ (ਟ੍ਰਿਬਿਊਨ ਦੇ ਸਾਬਕਾ ਬਿਊਰੋ ਚੀਫ), ਖੇਡਾਂ ਦੀ ਕੌਮੀ ਕੌਮਾਂਤਰੀ ਡਾਇਰੈਕਟਰੀ ਜਾਨਣਹਾਰਿਆਂ ’ਚ ਤੀਜਾ ਨਾਮ ਨਵਦੀਪ ਸਿੰਘ ਗਿੱਲ ਦਾ ਹੈ। ਨਵਦੀਪ ਨੇ ਇਹ ਸ਼ੁਭ ਕੰਮ ਹੱਥਾਂ ’ਚ ਲੈ ਕੇ ਭਵਿੱਖ ਪੀੜ੍ਹੀਆਂ ਲਈ ਮਾਣਮੱਤਾ ਕਾਰਜ ਕੀਤਾ ਹੈ। ਗੁਰਬਚਨ ਸਿੰਘ ਰੰਧਾਵਾ ਦੇ ਜਾਣਕਾਰੀ ਸਰੋਤਾਂ ਤੋਂ ਇਲਾਵਾ ਵੀ ਉਸ ਨੇ ਟੋਕੀਓ ਓਲੰਪਿਕਸ-1964 ਅਤੇ ਉਸ ਤੋਂ ਪਿਛਲੀਆਂ ਖੇਡਾਂ ਦੇ ਰਿਕਾਰਡ ਤੇ ਖ਼ਬਰਾਂ ਫਰੋਲੀਆਂ ਹਨ। ਸਮੁੰਦਰ ਰਿੜਕ ਕੇ ਮੁੜ੍ਹਕੇ ਦੇ ਮੋਤੀ ਨੂੰ ਸਾਡੇ ਸਨਮੁਖ ਪੇਸ਼ ਕੀਤਾ ਹੈ। ਇਸ ਪੁਸਤਕ ਵਿੱਚ ਰਾਜਦੀਪ ਸਿੰਘ ਗਿੱਲ ਨੇ ਵੀ ਕੰਘੀ ਵਾਹੀ ਹੈ ਤੇ ਪ੍ਰਿੰਸੀਪਲ ਸਰਵਣ ਸਿੰਘ ਨੇ ਵੀ। ਕੁਝ ਥਾਵਾਂ ’ਤੇ ਮੈਂ ਵੀ ਸ਼ਬਦ ਸੋਧਾਂ ਸੁਝਾਈਆਂ। ਖਿੜੇ ਮੱਥੇ ਪ੍ਰਵਾਨ ਕਰ ਕੇ ਨਵਦੀਪ ਸਿੰਘ ਗਿੱਲ ਨੇ ਇਸ ਪ੍ਰਸਤਕ ਨੂੰ ਦਸਤਾਵੇਜ਼ ਵਜੋਂ ਸ਼ਿੰਗਾਰਿਆ ਹੈ। ਹੁਣ ਭਾਸ਼ਾ ਵਿਭਾਗ ਨੇ ਨਵਦੀਪ ਗਿੱਲ ਦੀ ਪੁਸਤਕ ਉੱਡਣਾ ਬਾਜ਼’ ਨੂੰ ਸਾਲ 2022 ਲਈ ਸਰਵੋਤਮ ਪੁਸਤਕ ਚੁਣਦਿਆਂ ਭਾਈ ਵੀਰ ਸਿੰਘ ਪੁਰਸਕਾਰ ਲਈ ਚੁਣਿਆ ਹੈ। ਇਹ ਗੁਰਬਚਨ ਭਾ ਜੀ ਲਈ ਵੀ ਮਾਣ ਵਾਲੀ ਗੱਲ ਹੈ ਤੇ ਨਵਦੀਪ ਲਈ ਵੀ।

ਗੁਰਬਚਨ ਸਿੰਘ ਰੰਧਾਵਾ ਦਾ ਅਣਗਾਇਆ ਗੀਤ/ਪ੍ਰੋ. ਗੁਰਭਜਨ ਸਿੰਘ ਗਿੱਲ Read More »

ਐਚੀਵਰ ਕੰਸਲਟੈਂਟ ਫਰਮ ਦਾ ਲਾਇਸੰਸ ਰੱਦ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 05 ਨਵੰਬਰ – ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਮੈਸਰਜ਼ ਐਚੀਵਰ ਕੰਸਲਟੈਂਟ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਮੈਸਰਜ਼ ਐਚੀਵਰ ਕੰਸਲਟੈਂਟ ਫਰਮ ਐਸ.ਸੀ.ਓ. ਨੰ: 80, ਦੂਜੀ ਮੰਜ਼ਿਲ, ਫੇਜ਼-11, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਤੁਲਸੀ ਦੇਵੀ ਪੁੱਤਰੀ ਚਮਨ ਲਾਲ ਕੌਂਦਲ ਪਤਨੀ ਵਿਕਾਸ ਗਰਗ ਵਾਸੀ ਪਿੰਡ ਧਰਮਪੁਰ, ਤਹਿਸੀਲ ਕਸੌਲੀ, ਜ਼ਿਲ੍ਹਾ ਸੋਲਨ-173209, (ਹਿਮਾਚਲ ਹਾਲ ਵਾਸੀ ਮਕਾਨ ਨੰ: 2843, ਟੋਪ ਫਲੋਰ, ਫੇਜ਼-7 ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਮਾਲਕ ਪ੍ਰੀਤਿ ਪੁੱਤਰੀ ਤਾਰਾ ਸਿੰਘ ਵਾਸੀ ਮਕਾਨ ਨੰ:196, ਰੇਲਵੇ ਸੈਟਲਮੈਂਟ, ਸੈਕਟਰ-2 ਮਕਾਨ ਨੰ:169, ਮੁਰਾਦਾਬਾਦ, ਉੱਤਰ ਪ੍ਰਦੇਸ਼-244001 ਹਾਲ ਵਾਸੀ ਮਕਾਨ ਨੰ: 511, ਫੇਜ਼-10, ਸੈਕਟਰ-64, ਮੁਹਾਲੀ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰ: 334/ਆਈ.ਸੀ, ਮਿਤੀ 27.08.2019 ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 26-08-2024 ਨੂੰ ਖਤਮ ਹੋ ਚੁੱਕੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਹਿਸੀਲਦਾਰ ਮੋਹਾਲੀ ਦੀ ਰਿਪੋਰਟ ਅਨੁਸਾਰ ਦੋਵਾਂ ਮਾਲਕਾਂ ਦੇ ਦਿੱਤੇ ਗਏ ਪਤੇ ‘ਤੇ ਕੋਈ ਵੀ ਮਾਲਕ ਨਾ ਮਿਲਣ ਕਾਰਨ, ਰਿਹਾਇਸ਼ੀ ਪਤੇ ਅਤੇ ਦਫਤਰੀ ਪਤੇ ਦਾ ਰਜਿਸਟਰਡ ਪੱਤਰ ਅਣਡਲੀਵਰ ਪ੍ਰਾਪਤ ਹੋਣ ਕਰਕੇ, ਮਹੀਨਾਵਾਰ ਰਿਪੋਰਟ ਜਮ੍ਹਾਂ ਨਾ ਕਰਵਾਉਣ ਕਰਕੇ, ਲਾਇਸੰਸ ਨਵੀਨ ਨਾ ਕਰਵਾਉਣ ਕਰਕੇ, ਮਹੀਨਾਵਾਰ ਰਿਪੋਰਟਾਂ ਅਤੇ ਇਸ਼ਤਿਹਾਰਾਂ ਸਬੰਧੀ ਸੂਚਨਾ ਨਾ ਭੇਜਣ ਕਰਕੇ , ਦਫਤਰ ਬੰਦ ਹੋਣ ਕਰਕੇ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ, ਨੋਟਿਸ ਦਾ ਜਵਾਬ/ਸਪੱਸ਼ਟੀਕਰਨ ਨਾ ਦੇਣ ਕਰਕੇ ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਗਈ ਹੈ। ਇਸ ਲਈ ਉਕਤ ਤੱਥਾਂ ਦੇ ਸਨਮੁੱਖ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (ਈ) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਸਰਜ਼ ਐਚੀਵਰ ਕੰਸਲਟੈਂਟ ਫਰਮ ਨੂੰ ਜਾਰੀ ਲਾਇਸੰਸ ਨੰਬਰ 334/ਆਈ.ਸੀ. ਮਿਤੀ 27.08.2019 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ/ਡਾਇਰੈਕਟਰ/ਪਾਰਟਨਰ/ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।

ਐਚੀਵਰ ਕੰਸਲਟੈਂਟ ਫਰਮ ਦਾ ਲਾਇਸੰਸ ਰੱਦ Read More »

ਫ਼ਲਸਤੀਨ ਤੇ ਯੂਕਰੇਨ ਸਾਮਰਾਜੀ ਜੰਗ ਦੇ ਅਖਾੜੇ ਬਣੇ/ਮੋਹਨ ਸਿੰਘ (ਡਾ.)

ਇਜ਼ਰਾਈਲ, ਅਮਰੀਕਾ ਦੀ ਸ਼ਹਿ ਨਾਲ ਫ਼ਲਸਤੀਨ ਦੇ ਹਮਾਸ, ਯਮਨ ਦੇ ਹਿਜ਼ਬੁੱਲਾ ਅਤੇ ਇਰਾਨ ਉਪਰ ਹਮਲਿਆਂ ਨਾਲ ਕਤਲੇਆਮ ਕਰ ਰਿਹਾ ਹੈ। 7 ਅਕਤੂਬਰ 2023 ਤੋਂ ਲੈ ਕੇ ਹੁਣ ਤੱਕ ਗਾਜ਼ਾ ਵਿੱਚ ਇਜ਼ਰਾਇਲੀ ਹਮਲਿਆਂ ਨਾਲ 41 ਹਜ਼ਾਰ ਨਾਲੋਂ ਵੱਧ ਲੋਕ ਮਾਰੇ ਗਏ ਹਨ ਅਤੇ 95 ਹਜ਼ਾਰ ਨਾਲੋਂ ਵੱਧ ਜ਼ਖ਼ਮੀ ਹੋ ਚੁੱਕੇ ਹਨ। ਗਾਜ਼ਾ ਨੂੰ ਮਿਜ਼ਾਈਲੀ ਹਮਲਿਆਂ ਨਾਲ ਬਰੂਦ ਦੇ ਢੇਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਅਮਰੀਕਾ ਦੀ ਨਿਸ਼ੰਗ ਮਦਦ ਨਾਲ ਇਹ ਇਕਪਾਸੜ ਕਤਲੇਆਮ ਹੋ ਰਿਹਾ ਹੈ। ਇਜ਼ਰਾਈਲ ਫ਼ਲਸਤੀਨੀ ਕੌਮ ਦਾ ਤੁਖ਼ਮ ਮਿਟਾਉਣ ਲਈ ਉਨ੍ਹਾਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਕਤਲ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਮਹਾਂ ਸਭਾ ਦੀ ਰਿਪੋਰਟ ਅਨੁਸਾਰ, ਗਾਜ਼ਾ ਦੀ ਆਰਥਿਕਤਾ ਬਰਬਾਦ ਹੋ ਚੁੱਕੀ ਹੈ ਅਤੇ ਇਸ ਨੂੰ ਮੁੜ ਪਟੜੀ ’ਤੇ ਲਿਆਉਣ ਗਾਜ਼ਾ ਦੀ ਕੁੱਲ ਘਰੇਲੂ ਪੈਦਾਵਾਰ ਦੀ ਔਸਤ ਦਰ ਅਨੁਸਾਰ 350 ਸਾਲ ਦਾ ਸਮਾਂ ਲੱਗੇਗਾ। ਗਾਜ਼ਾ ਦੇ ਨਿਰਮਾਣ ਖੇਤਰ ਦੀ ਉਤਪਾਦਨ ਸਮਰਥਾ 96 ਫ਼ੀਸਦ ਘਟ ਗਈ ਹੈ; ਖੇਤੀ ਖੇਤਰ 93, ਨਿਰਮਾਣ ਉਦਯੋਗ 92 ਤੇ ਸੇਵਾ ਖੇਤਰ 76 ਫ਼ੀਸਦ ਘਟਿਆ ਹੈ। 2024 ਦੀ ਪਹਿਲੀ ਤਿਮਾਹੀ ਵਿੱਚ ਬੇਰੁਜ਼ਗਾਰੀ ਦਰ 81.7 ਫ਼ੀਸਦ ਹੈ। ਗਾਜ਼ਾ ਦੀ ਕੁੱਲ ਘਰੇਲੂ ਪੈਦਾਵਾਰ ਦਾ 35.8 ਅਰਬ ਡਾਲਰ ਦਾ ਨੁਕਸਾਨ ਹੋ ਚੁੱਕਾ ਸੀ। ਯੂਐੱਨਓ ਦੇ ਜੰਗਬੰਦੀ ਵਾਲੇ ਮਤਿਆਂ ਦੇ ਬਾਵਜੂਦ ਇਜ਼ਰਾਈਲ ਜੰਗਬੰਦੀ ਨਹੀਂ ਕਰ ਰਿਹਾ। ਅਮਰੀਕਾ ਇਜ਼ਰਾਈਲ ਦੀ ਹੁਣ ਤੱਕ 148 ਅਰਬ ਡਾਲਰ ਦੀ ਮਦਦ ਕਰ ਚੁੱਕਾ ਹੈ ਅਤੇ ਭਾਰਤ ਦੀ ਭਾਜਪਾ ਹਕੂਮਤ ਵੀ ਇਜ਼ਰਾਈਲ ਦੀ ਮਦਦ ਲਈ ਭਾਰਤ ਅੰਦਰੋਂ ਸੈਨਿਕ ਭਰਤੀ ਕਰ ਕੇ ਭੇਜ ਰਹੀ ਹੈ। ਸਮਾਜਵਾਦੀ ਕੈਂਪ ਖ਼ਤਮ ਹੋਣ ਤੋਂ ਬਾਅਦ, ਇਸ ਵਕਤ ਫ਼ਲਸਤੀਨੀਆਂ ਦੇ ਕਤਲੇਆਮ ਸਮੇਂ ਉਸ ਦੀ ਨਿਰਸੁਆਰਥ ਮਦਦ ਵਾਲਾ ਕੋਈ ਦੇਸ਼ ਨਹੀਂ। ਸੋਵੀਅਤ ਯੂਨੀਅਨ ਅਤੇ ਅਮਰੀਕੀ ਸਾਮਰਾਜ ਵਿਚਕਾਰ ਠੰਢੀ ਜੰਗ ਖ਼ਤਮ ਹੋਣ ਸਮੇਂ ਕਿਆਫ਼ੇ ਲਾਏ ਜਾ ਰਹੇ ਸਨ ਕਿ ਦੋ ਪ੍ਰਬੰਧਾਂ ਦੀ ਬੁਨਿਆਦੀ ਵਿਰੋਧਤਾਈ ਖ਼ਤਮ ਹੋਣ ਨਾਲ ਸੰਸਾਰ ਅੰਦਰ ਜੰਗਾਂ ਤੋਂ ਨਿਜਾਤ ਮਿਲ ਜਾਵੇਗੀ ਅਤੇ ਸੰਸਾਰ ਵਪਾਰ ਸੰਸਥਾ ਬਣਨ ਨਾਲ ਸੰਸਾਰ ਅੰਦਰ ਵਪਾਰਕ ਜੰਗਾਂ ਉਤੇ ਵਿਰਾਮ ਲੱਗ ਜਾਵੇਗਾ ਪਰ ਅਜਿਹਾ ਹੋ ਨਹੀਂ ਸਕਿਆ ਅਤੇ ਸਾਮਰਾਜੀ ਪ੍ਰਬੰਧ ਜੰਗਾਂ ਦੇ ਨਵੇਂ ਗੇੜ ਵਿੱਚ ਪੈ ਗਿਆ ਹੈ। ਹੁਣ ਸਾਮਰਾਜੀ ਜੰਗ ਦੇ ਕੇਂਦਰ ਮੱਧ ਪੂਰਬੀ ਏਸ਼ੀਆ ਅਤੇ ਯੂਕਰੇਨ ਜੰਗ ਬਣ ਗਏ ਹਨ। ਦੱਖਣੀ ਚੀਨੀ ਸਾਗਰ ਅੰਦਰ ਤਾਇਵਾਨ ਵੀ ਅਮਰੀਕੀ ਸਾਮਰਾਜਵਾਦ ਅਤੇ ਚੀਨ ਵਿਚਕਾਰ ਤਣਾਅ ਵਾਲਾ ਖੇਤਰ ਬਣਿਆ ਹੋਇਆ ਹੈ। ਮੌਜੂਦਾ ਦੌਰ ਅੰਦਰ ਸਾਮਰਾਜਵਾਦ ਹੁਣ ਆਰਥਿਕ ਸੰਕਟ ਹੀ ਨਹੀਂ ਸਗੋਂ ਢਾਂਚਾਗਤ ਸੰਕਟ ਵਿੱਚ ਵੀ ਫਸ ਗਿਆ ਹੈ ਅਤੇ ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕੀ ਸਾਮਰਾਜ ਅਧੀਨ ਬਣਾਈਆਂ ਕੌਮਾਂਤਰੀ ਸੰਸਥਾ ਯੂਐੱਨਓ ਦਮ ਤੋੜ ਰਹੀ ਹੈ। ਇਜ਼ਰਾਈਲ ਨੇ ਹਮਾਸ ਦੇ ਦੋ ਆਹਲਾ ਕਮਾਂਡਰਾਂ ਇਸਮਾਈਲ ਹਨੀਆ ਅਤੇ ਯਾਹੀਆ ਸਿਨਵਾਰ ਨੂੰ ਮੌਤ ਦੇ ਘਾਟ ਉਤਾਰ ਕੇ ਹਮਾਸ ਦਾ ਲੱਕ ਤੋੜਨ ਦੀ ਕੋਸ਼ਿਸ਼ ਕੀਤੀ ਪਰ ਹਮਾਸ ਗੁਰੀਲੇ ਚੁਣੌਤੀਆਂ ਕਬੂਲ ਕਰ ਕੇ ਦ੍ਰਿੜਤਾ ਤੇ ਹਿੰਮਤ ਨਾਲ ਲੜ ਰਹੇ ਹਨ। ਇਜ਼ਰਾਈਲ ਨੂੰ ਅਮਰੀਕਾ ਦੀ ਪੂਰੀ ਸ਼ਹਿ ਹੈ ਅਤੇ ਉਨ੍ਹਾਂ ਦੀ ਯੂਐੱਨਓ ਵੱਲੋਂ ਜੰਗਬੰਦੀ ਕਰਨ ਦੇ ਕਿਸੇ ਵੀ ਮਤੇ ਨੂੰ ਕੋਰੀ ਨਾਂਹ ਹੈ। ਉਹ ਯੂਐੱਨਓ ਦੇ ਭਾਰੀ ਬਹੁਮਤ ਦੇ ਬਾਵਜੂਦ ਕਿਸੇ ਵੀ ਮਤੇ ਨੂੰ ਮੰਨਣ ਤੋਂ ਇਨਕਾਰੀ ਹੈ ਅਤੇ ਦੁਨੀਆ ਦੀਆਂ ਸਾਮਰਾਜੀ ਪ੍ਰਬੰਧ ਨੂੰ ਨਿਯਮਿਤ ਕਰਨ ਵਾਲੀਆਂ ਸੰਸਥਾਵਾਂ- ਸੰਸਾਰ ਵਪਾਰ ਸੰਸਥਾ, ਯੂਐੱਨਓ, ਵਾਤਾਵਰਨ ਬਚਾਓ ਪੈਰਿਸ ਸੰਧੀ, ਕੌਮਾਂਤਰੀ ਨਿਆਂ ਵਾਲੀ ਸੰਸਥਾ ਆਈਸੀਜੇ ਆਦਿ ਦਮ ਤੋੜ ਚੁੱਕੀਆਂ ਹਨ। ਉੱਧਰ, ਕੌਮਾਂਤਰੀ ਕੋਰਟ ਦੇ ਚੀਨ ਦੇ ਦੱਖਣੀ ਚੀਨ ਸਾਗਰ ਵਾਲੇ ਦਾਅਵੇ ਖਾਰਜ ਕਰਨ ਦੇ ਬਾਵਜੂਦ ਉਹ (ਚੀਨ) ਕੌਮਾਂਤਰੀ ਕੋਰਟ ਦੇ ਫ਼ੈਸਲੇ ਮੰਨਣ ਤੋਂ ਇਨਕਾਰੀ ਹੈ। ਸੰਸਾਰ ਅੰਦਰ ਇਕ ਪਾਸੇ ਅਮਰੀਕਾ ਦੀ ਅਗਵਾਈ ਵਿੱਚ ਪੱਛਮੀ ਸਾਮਰਾਜੀ ਨਾਟੋ ਗਰੁੱਪ ਅਤੇ ਦੂਜੇ ਪਾਸੇ ਰੂਸ ਤੇ ਚੀਨ ਦੀ ਅਗਵਾਈ ਵਿੱਚ ਦੱਖਣੀ ਦੇਸ਼ਾਂ ਦਾ ਗਰੁੱਪ ਬਰਿਕਸ ਹੋਂਦ ਵਿੱਚ ਆ ਚੁੱਕਾ ਹੈ ਤੇ ਇਹ ਗਰੁੱਪ ਸੰਸਾਰ ਬੈਂਕ ਦੇ ਬਦਲ ਵਜੋਂ ਬਰਿਕਸ ਬੈਂਕ ਬਣਾ ਕੇ ਪੱਛਮੀ ਦੇਸ਼ਾਂ ਵਿਸ਼ੇਸ਼ ਕਰ ਕੇ ਅਮਰੀਕਾ ਦੇ ਡਾਲਰ ਨੂੰ ਚੁਣੌਤੀ ਦੇ ਰਿਹਾ ਹੈ। ਇਨ੍ਹਾਂ ਗਰੁੱਪਾਂ ਵਿਚੋਂ ਅਮਰੀਕੀ ਸਾਮਰਾਜੀ ਗਰੁੱਪ ਅੱਜ ਕੱਲ੍ਹ ਵਧੇਰੇ ਹਮਲਾਵਰ ਦਿਖਾਈ ਦਿੰਦਾ ਹੈ। ਅਮਰੀਕਾ ਆਪਣੀ ਸਲਤਨਤ ਦਾ ਵਿਸਥਾਰ ਕਰਨ ਲਈ ਸਾਬਕਾ ਸੋਵੀਅਤ ਯੂਨੀਅਨ ਦੇ ਅਹਿਮ ਦੇਸ਼ ਯੂਕਰੇਨ ਨੂੰ ਨਾਟੋ ਗਰੁੱਪ ਵਿੱਚ ਮਿਲਾਉਣਾ ਚਾਹੁੰਦਾ ਹੈ। ਅਜਿਹਾ ਕਰ ਕੇ ਅਮਰੀਕਾ ਸਮਾਜਵਾਦ ਤੋਂ ਤਬਦੀਲ ਹੋਏ ਸਾਮਰਾਜੀ ਰੂਸ ਨੂੰ ਘੇਰਨਾ ਚਾਹੁੰਦਾ ਹੈ। ਅਮਰੀਕੀ ਮਹਾਂ ਸਾਮਰਾਜੀ ਸ਼ਕਤੀ ਕਦੇ ਵੀ ਸੰਸਾਰ ਅੰਦਰ ਸ਼ਾਂਤੀ ਕਾਇਮ ਕਰਨ ਦਾ ਇਰਾਦਾ ਨਹੀਂ ਰੱਖਦੀ ਬਲਕਿ ਉਹ ਹਮੇਸ਼ਾ ਆਪਣੀ ਸਾਮਰਾਜੀ ਸਲਤਨਤ ਦੇ ਵਿਸਥਾਰ ਲਈ ਮੋਹਰੀ ਰਹਿੰਦੀ ਹੈ। ਮੌਜੂਦਾ ਸਮੇਂ ਇਹ ਅਮਰੀਕੀ ਸਾਮਰਾਜ ਹੀ ਹੈ ਜੋ ਯੂਕਰੇਨ ਨੂੰ ਨਾਟੋ ਗਰੁੱਪ ਅੰਦਰ ਸ਼ਾਮਿਲ ਕਰ ਕੇ ਸੰਸਾਰ ਨੂੰ ਤੀਜੀ ਵੱਡੀ ਜੰਗ ਵਿੱਚ ਧੱਕਣ ਦਾ ਜਿ਼ੰਮੇਵਾਰ ਹੈ। ਅਮਰੀਕਾ ਨੇ ਨਾਟੋ ਦਾ ਵਿਸਥਾਰ ਕਰਦਿਆਂ ਫਿਨਲੈਂਡ ਅਤੇ ਨਾਰਵੇ ਨੂੰ ਨਾਟੋ ਮੁਲਕਾਂ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਇਕ ਪਾਸੇ ਰੂਸ-ਚੀਨ ਅਤੇ ਦੂਜੇ ਪਾਸੇ ਅਮਰੀਕਾ-ਯੂਰੋਪੀਅਨ ਯੂਨੀਅਨ-ਜਾਪਾਨ ਖੇਮਿਆਂ ਵਿਚਕਾਰ ਵਿਰੋਧਤਾ ਤੇਜ਼ ਹੋ ਗਈ ਹੈ। ਵਾਤਾਵਰਨ ਬਚਾਉਣ ਲਈ ਪੈਰਿਸ ਵਾਰਤਾ ਫੇਲ੍ਹ ਹੋ ਚੁੱਕੀ ਹੈ ਅਤੇ ਸਮਸਾਰ ਵਪਾਰ ਸੰਸਥਾ ਦੀਆਂ ਬੈਠਕਾਂ ਬਿਨਾਂ ਸਿੱਟਾ ਖ਼ਤਮ ਹੋ ਰਹੀਆ ਹਨ। ਯੂਕਰੇਨ-ਰੂਸ ਜੰਗ ਲਮਕਣ ਕਾਰਨ ਦੁਨੀਆ ਦੇ ਸਾਰੇ ਮੁਲਕ ਇਸ ਜੰਗ ਵਿਚ ਬੁਰੀ ਤਰ੍ਹਾਂ ਉਲਝ ਗਏ ਹਨ। ਇਸ ਨੇ ਦੁਨੀਆ ਭਰ ਅੰਦਰ ਵੱਡੀਆਂ ਸਾਮਰਾਜੀ ਤਾਕਤਾਂ ਦਰਮਿਆਨ ਕਤਾਰਬੰਦੀ ਤੇਜ਼ ਕਰ ਦਿੱਤੀ ਹੈ। ਰੂਸ ਉਪਰ ਆਰਥਿਕ ਪਾਬੰਦੀਆਂ ਅਤੇ ਰੂਸ ਦੇ ਮੋੜਵੇਂ ਜਵਾਬ ਵਿਚ ਯੂਰੋਪੀਅਨ ਦੇਸ਼ਾਂ ਨੂੰ ਗੈਸ-ਪੈਟਰੋਲ ਅਤੇ ਅਨਾਜ ਦੀ ਸਪਲਾਈ ’ਤੇ ਕਟੌਤੀ ਨਾਲ ਯੂਰੋਪੀਅਨ ਦੇਸ਼ਾਂ ਦਾ ਸੰਕਟ ਵਧ ਗਿਆ ਹੈ। ਇਸ ਨਾਲ ਬਰਲਿਨ ਦੀਵਾਰ ਢਹਿਣ ਤੋਂ ਬਾਅਦ ਯੂਰੋਪ ਦੀ ਸਭ ਤੋਂ ਵੱਡੀ ਜਰਮਨੀ ਦੀ ਆਰਥਿਕਤਾ ਮੰਦੀ ਦੀ ਕਗਾਰ ਉੱਤੇ ਪਹੁੰਚ ਗਈ ਹੈ। ਅਮਰੀਕਾ ਵੱਲੋਂ ਮਹਿੰਗਾਈ ਕੰਟਰੋਲ ਕਰਨ ਲਈ ਵਧਾਈਆਂ ਵਿਆਜ ਦਰਾਂ ਕਾਰਨ ਦੁਨੀਆ ਭਰ ਦੀ ਆਰਥਿਕਤਾ ਦਾ ਵਹਾਅ ਅਮਰੀਕਾ ਵੱਲ ਉਲਾਰ ਹੋ ਰਿਹਾ ਹੈ ਅਤੇ ਵਿਦੇਸ਼ੀ ਸੰਸਥਾਈ ਪੂੰਜੀਪਤੀਆਂ ਨੇ ਭਾਰਤ ਵਿਚੋਂ ਪੈਸਾ ਕੱਢਣ ਕਾਰਨ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰਾਂ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ। ਯੂਕਰੇਨ ਜੰਗ, ਹਿੰਦ ਪ੍ਰਸ਼ਾਂਤ ਮਹਾਸਾਗਰ ਅਤੇ ਤਾਇਵਾਨ ਵਿਚ ਸਾਮਰਾਜੀ ਦੇਸ਼ਾਂ ਵਿਚਕਾਰ ਵਧ ਰਹੇ ਤਣਾਅ ਨੇ ਸੰਸਾਰ ਹਾਲਾਤ ਹੋਰ ਭਿਆਨਕ ਬਣਾ ਦਿੱਤੇ ਹਨ। ਸੰਸਾਰ ਦੀ ਸਭ ਤੋਂ ਵੱਡੀ, ਅਮਰੀਕੀ ਆਰਥਕਿਤਾ ਦੀ ਪਹਿਲੀ ਤਿਮਾਹੀ ਦੀ ਕੁੱਲ ਘਰੇਲੂ ਪੈਦਾਵਾਰ ਸੁੰਗੜ ਗਈ ਸੀ ਅਤੇ ਮਹਿੰਗਾਈ ਪਿਛਲੇ 40 ਸਾਲਾਂ ਵਿੱਚ ਸਭ ਤੋਂ ਵੱਧ 15 ਫ਼ੀਸਦ ਤੱਕ ਪਹੁੰਚ ਗਈ ਹੈ। ਮਹਿੰਗਾਈ ਕੰਟਰੋਲ ਕਰਨ ਲਈ ਅਮਰੀਕਾ ਨੂੰ ਵਿਆਜ ਦਰਾਂ ਵਧਾਉਣੀਆਂ ਪੈ ਰਹੀਆਂ ਹਨ ਜਿਸ ਨਾਲ ਪੂੰਜੀ ਨਿਵੇਸ਼ ਹੋਰ ਘਟ ਰਿਹਾ ਹੈ। ਜਾਪਾਨ ਕਾਫੀ ਸਮੇਂ ਤੋਂ ਆਰਥਕਿ ਮੰਦਵਾੜੇ ਦਾ ਸ਼ਿਕਾਰ ਹੈ। ਪੈਟਰੋਲ, ਡੀਜ਼ਲ, ਗੈਸ ਅਤੇ ਬਿਜਲੀ ਮਹਿੰਗੀ ਹੋਣ ਨਾਲ ਦੁਨੀਆ ਦੇ ਪਛੜੇ ਦੇਸ਼ਾਂ ਅੰਦਰ ਮਹਿੰਗਾਈ ਵਧ ਰਹੀ ਹੈ। ਇਉਂ ਦੁਨੀਆ ਭਰ ਦੇ ਲੋਕਾਂ ਨੂੰ ਆਰਥਿਕ ਮੰਦੀ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਵਾਜਾਈ ਅਤੇ ਸੰਚਾਰ ਸਾਧਨਾਂ ਦੇ ਵਿਕਾਸ ਕਾਰਨ ਪੂੰਜੀਵਾਦੀ ਸਾਮਰਾਜੀ ਪ੍ਰਬੰਧ ਦਿਨੋ-ਦਿਨ ਏਕੀਕ੍ਰਿਤ ਬਣ ਰਿਹਾ ਹੈ। ਇਸ ਪ੍ਰਬੰਧ ਦੇ ਇਕ ਦੇਸ਼ ਦਾ ਘਟਨਾਕ੍ਰਮ ਸਮੁੱਚੇ ਪੂੰਜੀਵਾਦੀ ਜਗਤ ਨੂੰ ਪ੍ਰਭਾਵਿਤ ਕਰਦਾ ਹੈ। ਅੱਜ ਕੱਲ੍ਹ ਯੂਕਰੇਨ ਭਾਵੇਂ ਦੁਨੀਆ ਦਾ ਨਿੱਕਾ ਜਿਹਾ ਮੁਲਕ ਹੈ ਪਰ ਉੱਥੇ ਲੱਗੀ ਜੰਗ ਸਾਰੀ ਦੁਨੀਆ ’ਤੇ ਅਸਰ ਪਾ

ਫ਼ਲਸਤੀਨ ਤੇ ਯੂਕਰੇਨ ਸਾਮਰਾਜੀ ਜੰਗ ਦੇ ਅਖਾੜੇ ਬਣੇ/ਮੋਹਨ ਸਿੰਘ (ਡਾ.) Read More »

ਲਾਇਨਜ਼ ਕਲੱਬ ਵਲੋਂ ਅੱਖਾਂ ਦੀ ਜਾਂਚ ਅਤੇ ਮੁਫ਼ਤ ਲੈਂਜ ਪਾਉਣ ਦਾ ਕੈਂਪ 10 ਨਵੰਬਰ

ਫ਼ਰੀਦਕੋਟ, 5 ਨਵੰਬਰ – ਲਾਇਨਜ਼ ਆਗੂ ਅਮਰੀਕ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਲੈਕਚਰਾਰ ਹਰਜੀਤ ਸਿੰਘ, ਰੀਜ਼ਨ ਚੇਅਰਮੈਨ ਗੁਰਚਰਨ ਸਿੰਘ ਗਿੱਲ ਨੇ ਦੱਸਿਆ ਕਿ ਕਲੱਬ ਵਲੋਂ 53 ਵਾਂ ਅੱਖਾਂ ਦੀ ਜਾਂਚ ਅਤੇ ਮੁਫ਼ਤ ਲੈਂਜ ਪਾਉਣ ਦਾ ਕੈਂਪ 10 ਨਵੰਬਰ, ਦਿਨ ਐਤਵਾਰ ਨੂੰ ਸਵੇਰੇ 8:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਆਦਰਸ਼ ਨਗਰ, ਲਾਇਨਜ਼ ਭਵਨ ਫ਼ਰੀਦਕੋਟ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਈ ਕੇਅਰ ਸੈਂਟਰ ਜੈਤੋ ਦੇ ਡਾ.ਭਵਰਜੋਤ ਸਿੰਘ ਅਤੇ ਉਨਾਂ ਦੀ ਟੀਮ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਕਲੱਬ ਵੱਲੋਂ ਮੁਫ਼ਤ ਲੋਂੜੀਦੇ ਟੈਸਟ ਕੀਤੇ ਜਾਣਗੇ, ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਕੈਂਪ ਦੌਰਾਨ ਪਹੁੰਚਣ ਵਾਲੇ ਮਰੀਜ਼ਾਂ ਅਤੇ ਵਾਰਿਸਾਂ ਵਾਸਤੇ ਰੋਟੀ-ਪਾਣੀ ਦਾ ਪ੍ਰਬੰਧ ਕਲੱਬ ਵਲੋਂ ਕੀਤਾ ਜਾਵੇਗਾ। ਕੈਂਪ ’ਚ ਲੈਂਜ ਪਾਉਣ ਲਈ ਚੁਣੇ ਗਏ ਮਰੀਜ਼ਾਂ ਦੇ ਮੁਫ਼ਤ ਲੈਂਜ ਪਾਏ ਜਾਣਗੇ। ਲੈਂਜ ਪਾਉਣ ਮੌਕੇ ਵੀ ਰਿਹਾਇਸ਼, ਰੋਟੀ-ਪਾਣੀ ਦਾ ਪ੍ਰਬੰਧ ਕਲੱਬ ਦਾ ਹੋਵੇਗਾ। ਕਲੱਬ ਦੇ ਸਕੱਤਰ ਬਲਤੇਜ ਸਿੰਘ ਤੇਜੀ ਜੋੜਾ ਵਲੋਂ ਕੈਂਪ ਦੀ ਸਫ਼ਲਤਾ ਵਾਸਤੇ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਸ ਮੌਕੇ ਰੀਜ਼ਨ ਚੇਅਰਮੈਨ ਗੁਰਚਰਨ ਸਿੰਘ ਗਿੱਲ ਨੇ ਲਾਇਨਜ਼ ਕਲੱਬ ਦੇ ਸਮੂਹ ਮੈਂਬਰਾਂ ਨੂੰ ਨਿਰੰਤਰ ਮਾਨਵਤਾ ਭਲਾਈ ਕਾਰਜ ਕਰਨ ਤੇ ਵਧਾਈ ਦਿੰਦਿਆਂ ਕੈਂਪ ਦੀ ਸਫ਼ਲਤਾ ਲਈ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਪ੍ਰੋਜੈਕਟ ਚੇਅਰਮੈਨ ਅਮਰੀਕ ਸਿੰਘ ਖਾਲਸਾ, ਕੋ-ਚੇਅਰਮੈਨ ਗੁਰਮੇਲ ਸਿੰਘ ਜੱਸਲ, ਲੋਕ ਗਾਇਕ ਸੁਰਜੀਤ ਗਿੱਲ ਅਤੇ ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਹਾਜ਼ਰ ਸਨ।

ਲਾਇਨਜ਼ ਕਲੱਬ ਵਲੋਂ ਅੱਖਾਂ ਦੀ ਜਾਂਚ ਅਤੇ ਮੁਫ਼ਤ ਲੈਂਜ ਪਾਉਣ ਦਾ ਕੈਂਪ 10 ਨਵੰਬਰ Read More »

ਸੁਪਰੀਮ ਕੋਰਟ ਨੇ UP Madrasa act ਦੀ ਵੈਧਤਾ ਨੂੰ ਬਰਕਰਾਰ ਰੱਖਿਆ

ਨਵੀਂ ਦਿੱਲੀ, 5 ਨਵੰਬਰ – ਉੱਤਰ ਪ੍ਰਦੇਸ਼ ਦੇ ਮਦਰਸਿਆਂ ਨੂੰ ਵੱਡੀ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ 2004 ਦੇ ਉੱਤਰ ਪ੍ਰਦੇਸ਼ ਬੋਰਡ ਦੀ ਸੰਵਿਧਾਨਕ ਵੈਧਤਾ ਨੂੰ ਬਰਕਰਾਰ ਰੱਖਿਆ ਹੈ। ਚੀਫ਼ ਜਸਟਿਸ ਆਫ਼ ਇੰਡੀਆ (ਸੀਜੇਆਈ) ਡੀ ਵਾਈ ਚੰਦਰਚੂੜ ਅਤੇ ਜਸਟਿਸ ਜੇ ਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦੇ ਬੈਂਚ ਨੇ ਕਿਹਾ ਕਿ ਹਾਈ ਕੋਰਟ ਨੇ ਇਹ ਮੰਨਣ ਵਿੱਚ ਗਲਤੀ ਕੀਤੀ ਕਿ ਇਹ ਕਾਨੂੰਨ ਧਰਮ ਨਿਰਪੱਖਤਾ ਦੇ ਸਿਧਾਂਤ ਦੀ ਉਲੰਘਣਾ ਹੈ। ਸੀਜੇਆਈ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ, “ਅਸੀਂ ਯੂਪੀ ਮਦਰਸਾ ਕਾਨੂੰਨ ਦੀ ਵੈਧਤਾ ਨੂੰ ਬਰਕਰਾਰ ਰੱਖਿਆ ਹੈ ਅਤੇ ਇਸ ਤੋਂ ਇਲਾਵਾ ਕਿਸੇ ਕਾਨੂੰਨ ਨੂੰ ਤਾਂ ਹੀ ਖਤਮ ਕੀਤਾ ਜਾ ਸਕਦਾ ਹੈ, ਜੇ ਰਾਜ ਕੋਲ ਵਿਧਾਨਕ ਯੋਗਤਾ ਦੀ ਘਾਟ ਹੈ। ਇਹ ਹੁਕਮ ਯੂਪੀ ਦੇ ਮਦਰਸਿਆਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਵੱਡੀ ਰਾਹਤ ਵਜੋਂ ਆਇਆ ਹੈ ਕਿਉਂਕਿ ਹਾਈ ਕੋਰਟ ਨੇ ਮਦਰਸਿਆਂ ਨੂੰ ਬੰਦ ਕਰਨ ਅਤੇ ਵਿਦਿਆਰਥੀਆਂ ਨੂੰ ਰਾਜ ਦੇ ਹੋਰ ਸਕੂਲਾਂ ਵਿੱਚ ਤਬਦੀਲ ਕਰਨ ਦੇ ਹੁਕਮ ਦਿੱਤੇ ਸਨ। ਸੁਪਰੀਮ ਕੋਰਟ ਨੇ ਕਿਹਾ ਕਿ ਕਾਨੂੰਨ ਦੀ ਵਿਧਾਨਿਕ ਯੋਜਨਾ ਮਦਰਸਿਆਂ ਵਿੱਚ ਨਿਰਧਾਰਤ ਸਿੱਖਿਆ ਦੇ ਪੱਧਰ ਨੂੰ ਮਿਆਰੀ ਬਣਾਉਣ ਲਈ ਸੀ। ਸੁਪਰੀਮ ਕੋਰਟ ਨੇ 22 ਅਕਤੂਬਰ ਨੂੰ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਬੈਂਚ ਨੇ ਫੈਸਲਾ ਰਾਖਵਾਂ ਰੱਖਣ ਤੋਂ ਲਗਭਗ ਦੋ ਦਿਨ ਪਹਿਲਾਂ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਪੇਸ਼ ਹੋਏ ਵਧੀਕ ਸਾਲਿਸਿਟਰ ਜਨਰਲ ਕੇ ਐਮ ਨਟਰਾਜ ਤੋਂ ਇਲਾਵਾ ਅੰਜੁਮ ਕਾਦਾਰੀ ਸਮੇਤ ਅੱਠ ਪਟੀਸ਼ਨਰਾਂ ਦੇ ਵਕੀਲਾਂ ਦੀ ਬੈਟਰੀ ਦੀ ਸੁਣਵਾਈ ਕੀਤੀ। 22 ਮਾਰਚ ਨੂੰ ਇਲਾਹਾਬਾਦ ਹਾਈ ਕੋਰਟ ਨੇ ਇਸ ਐਕਟ ਨੂੰ ਗੈਰ-ਸੰਵਿਧਾਨਕ ਅਤੇ ਧਰਮ ਨਿਰਪੱਖਤਾ ਦੇ ਸਿਧਾਂਤ ਦੀ ਉਲੰਘਣਾ ਕਰਾਰ ਦਿੱਤਾ ਅਤੇ ਰਾਜ ਸਰਕਾਰ ਨੂੰ ਮਦਰਸੇ ਦੇ ਵਿਦਿਆਰਥੀਆਂ ਨੂੰ ਰਸਮੀ ਸਕੂਲੀ ਪ੍ਰਣਾਲੀ ਵਿੱਚ ਸ਼ਾਮਲ ਕਰਨ ਲਈ ਕਿਹਾ। ਲਗਭਗ 17 ਲੱਖ ਮਦਰਸੇ ਦੇ ਵਿਦਿਆਰਥੀਆਂ ਲਈ ਇੱਕਦਮ ਸੁਪਰੀਮ ਕੋਰਟ ਨੇ 5 ਅਪ੍ਰੈਲ ਨੂੰ ਹਾਈਕੋਰਟ ਦੇ ਆਦੇਸ਼ ‘ਤੇ ਰੋਕ ਲਗਾ ਦਿੱਤੀ ਸੀ।

ਸੁਪਰੀਮ ਕੋਰਟ ਨੇ UP Madrasa act ਦੀ ਵੈਧਤਾ ਨੂੰ ਬਰਕਰਾਰ ਰੱਖਿਆ Read More »

ਸੁਪਰੀਮ ਕੋਰਟ ਵਲੋਂ ਪਰਾਲੀ ਦੀ ਅੱਗ ਤੇ ਪਟਾਕਿਆਂ ਦੇ ਧੂੰਏਂ ਨੂੰ ਲੈ ਕੇ ਪੰਜਾਬ, ਹਰਿਆਣਾ ਤੇ ਦਿੱਲੀ ਨੂੰ ਨੋਟਿਸ

ਨਵੀਂ ਦਿੱਲੀ, 5 ਨਵੰਬਰ – ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ’ਚ ਅਕਤੂਬਰ ਮਹੀਨੇ ਦੇ ਆਖਰੀ 10 ਦਿਨਾਂ ਦੌਰਾਨ ਖੇਤਾਂ ’ਚ ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ’ਚ ਹੋਏ ਵਾਧੇ ਬਾਰੇ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਤੋਂ ਜਵਾਬ ਤਲਬ ਕੀਤਾ ਹੈ। ਇਸੇ ਤਰ੍ਹਾਂ ਉਸ ਨੇ ਦੀਵਾਲੀ ਮੌਕੇ ਪਟਾਕਿਆਂ ’ਤੇ ਪਾਬੰਦੀ ਲਗਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਦਿੱਲੀ ਸਰਕਾਰ ਤੇ ਦਿੱਲੀ ਪੁਲਸ ਨੂੰ ਵੀ ਜਵਾਬ ਦੇਣ ਲਈ ਕਿਹਾ ਹੈ। ਦੀਵਾਲੀ ਦੌਰਾਨ ਦਿੱਲੀ ਵਿਚ ਪ੍ਰਦੂਸ਼ਣ ਬਹੁਤ ਜ਼ਿਆਦਾ ਵਧਣ ਦਾ ਸਖਤ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਸੋਮਵਾਰ ਦਿੱਲੀ ਸਰਕਾਰ ਅਤੇ ਦਿੱਲੀ ਪੁਲਸ ਕਮਿਸ਼ਨaਰ ਤੋਂ ਪਟਾਕਿਆਂ ’ਤੇ ਪਾਬੰਦੀ ਲਾਗੂ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਮੰਗੀ। ਜਸਟਿਸ ਅਭੈ ਐੱਸ ਓਕਾ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੀ ਬੈਂਚ ਨੇ ਅਖਬਾਰਾਂ ਦੀਆਂ ਉਨ੍ਹਾਂ ਰਿਪੋਰਟਾਂ ਦਾ ਹਵਾਲਾ ਦਿੱਤਾ, ਜਿਨ੍ਹਾਂ ’ਚ ਅਦਾਲਤੀ ਆਦੇਸ਼ਾਂ ਦੀ ਵੱਡੇ ਪੱਧਰ ’ਤੇ ਉਲੰਘਣਾ ਹੋਣ ਦਾ ਜ਼ਿਕਰ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਅਤੇ ਦਿੱਲੀ ਪੁਲਸ ਨੂੰ ਪਾਬੰਦੀ ਲਾਗੂ ਕਰਨ ਲਈ ਚੁੱਕੇ ਗਏ ਕਦਮਾਂ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ। ਬੈਂਚ ਨੇ ਕਿਹਾਅਸੀਂ ਚਾਹੁੰਦੇ ਹਾਂ ਕਿ ਦਿੱਲੀ ਵਿਚ ਪਟਾਕਿਆਂ ਦੀ ਵਿਕਰੀ, ਉਤਪਾਦਨ ਅਤੇ ਇਨ੍ਹਾਂ ਨੂੰ ਚਲਾਉਣ ’ਤੇ ਪਾਬੰਦੀ ਦੇ ਸਾਰੇ ਆਦੇਸ਼ ਰਿਕਾਰਡ ’ਤੇ ਰੱਖੇ ਜਾਣ। ਅਸੀਂ ਦਿੱਲੀ ਦੇ ਪੁਲਸ ਕਮਿਸ਼ਨਰ ਨੂੰ ਵੀ ਨੋਟਿਸ ਜਾਰੀ ਕਰ ਰਹੇ ਹਾਂ ਕਿ ਪੁਲਸ ਨੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੀ ਕਾਰਵਾਈ ਕੀਤੀ ਅਤੇ ਅਦਾਲਤ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਕਿਹੜੇ ਕਦਮ ਚੁੱਕੇ ਗਏ। ਜਵਾਬ ਇੱਕ ਹਫਤੇ ਦੇ ਅੰਦਰ ਦਾਖਲ ਕਰਨ ਲਈ ਕਿਹਾ ਗਿਆ ਹੈ। ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਸੁਪਰੀਮ ਕੋਰਟ ਨੇ ਨੋਟ ਕੀਤਾ ਕਿ ਇਹ ਸਪੱਸ਼ਟ ਹੈ ਕਿ 2024 ’ਚ ਦੀਵਾਲੀ ਦੀ ਰਾਤ ਪਿਛਲੇ ਦੋ ਸਾਲਾਂ 2022 ਅਤੇ 2023 ਦੇ ਮੁਕਾਬਲੇ ਜ਼ਿਆਦਾ ਗਰਮ ਸੀ। ਬੈਂਚ ਨੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਅਕਤੂਬਰ ਮਹੀਨੇ ਦੇ ਪਿਛਲੇ 10 ਦਿਨਾਂ ਦੌਰਾਨ ਖੇਤਾਂ ’ਚ ਅੱਗ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਹੋਏ ਵਾਧੇ ਬਾਰੇ 14 ਨਵੰਬਰ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਹੈ। ਬੈਂਚ ਨੇ ਕਿਹਾਪਟਾਕਿਆਂ ’ਤੇ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਲਈ ਕੁਝ ਸਖਤ ਕਾਰਵਾਈ ਦੀ ਲੋੜ ਹੈ, ਜਿਵੇਂ ਕਿ ਉਨ੍ਹਾਂ ਦੇ ਅਹਾਤੇ ਨੂੰ ਸੀਲ ਕਰਨਾ। ਬੈਂਚ ਨੇ ਨਾਲ ਹੀ ਕਿਹਾ ਕਿ ਅਦਾਲਤ ਵੱਲੋਂ 2025 ਦੀ ਦੀਵਾਲੀ ਦੌਰਾਨ ਪਟਾਕਿਆਂ ’ਤੇ ਪਾਬੰਦੀ ਬਾਰੇ ਅਦਾਲਤੀ ਹੁਕਮਾਂ ਦਾ ਸਹੀ ਪਾਲਣ ਯਕੀਨੀ ਬਣਾਉਣ ਲਈ ਜ਼ਰੂਰ ਕੁਝ ਕੀਤਾ ਜਾਵੇਗਾ।

ਸੁਪਰੀਮ ਕੋਰਟ ਵਲੋਂ ਪਰਾਲੀ ਦੀ ਅੱਗ ਤੇ ਪਟਾਕਿਆਂ ਦੇ ਧੂੰਏਂ ਨੂੰ ਲੈ ਕੇ ਪੰਜਾਬ, ਹਰਿਆਣਾ ਤੇ ਦਿੱਲੀ ਨੂੰ ਨੋਟਿਸ Read More »

ਦਰਜਨਾਂ ਵਰਕਰ ਕਾਂਗਰਸ ’ਚ ਸ਼ਾਮਲ

ਮਾਨਸਾ, 5 ਨਵੰਬਰ – ਪਿੰਡ ਦੂਲੋਵਾਲ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਪਿੰਡ ਦੇ ਦਰਜਨਾਂ ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਪਿੰਡ ਦੂਲੋਵਾਲ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਦੀ ਮੌਜੂਦਗੀ ਵਿੱਚ 70 ਤੋਂ ਜ਼ਿਆਦਾ ਪਰਿਵਾਰਾਂ ਨੇ ਕਾਂਗਰਸ ’ਚ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਤੇ ਲਗਨ ਨਾਲ ਕਾਂਗਰਸ ਪਾਰਟੀ ਲਈ ਕੰਮ ਕਰਨਗੇ। ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਅਤੇ ਬਿਕਰਮ ਸਿੰਘ ਮੋਫਰ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਪਰਿਵਾਰਾਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਕਿਹਾ ਕਿ ਪਾਰਟੀ ’ਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਨੂੰ ਪਾਰਟੀ ’ਚ ਬਣਦਾ ਮਾਣ-ਸਤਿਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ ਅਤੇ ਕਿਸਾਨਾਂ ਦਾ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ’ਤੇ ਹਲਕਾ ਸਰਦੂਲਗੜ੍ਹ ਨੂੰ ਸੂਬੇ ਦਾ ਹਰ ਖੇਤਰ ਵਿੱਚ ਨੰਬਰ ਇੱਕ ਹਲਕਾ ਬਣਾਇਆ ਜਾਵੇਗਾ। ਇਸ ਮੌਕੇ ਲਛਮਣ ਸਿੰਘ ਦਸੋਧੀਆ, ਲਾਭ ਸਿੰਘ ਦੂਲੋਵਾਲ, ਐਡਵੋਕੇਟ ਸੁਖਚੈਨ ਸਿੰਘ ਦੂਲੋਵਾਲ, ਸੁੱਖੀ ਸਰਪੰਚ ਭੰਮੇ ਖੁਰਦ, ਗੋਗੀ ਸੰਧੂ ਸਰਦੂਲਗੜ੍ਹ ਅਤੇ ਪਿੰਡ ਵਾਸੀ ਹਾਜ਼ਰ ਸਨ।

ਦਰਜਨਾਂ ਵਰਕਰ ਕਾਂਗਰਸ ’ਚ ਸ਼ਾਮਲ Read More »

ਕੈਨੇਡੀਅਨ ਹਿੰਦੂਆਂ ਵਲੋਂ ਮੰਦਰਾਂ ’ਤੇ ਹੋਏ ਹਮਲਿਆਂ ਵਿਰੁੱਧ ਕੱਢੀ ਗਈ ਇਕਜੁੱਟਤਾ ਰੈਲੀ

ਬਰੈਂਪਟਨ, 5 ਨਵੰਬਰ – ਖਾਲਿਸਤਾਨੀ ਵੱਖਵਾਦੀਆਂ ਵੱਲੋਂ ਮੰਦਰ ’ਤੇ ਹਮਲੇ ਤੋਂ ਇਕ ਦਿਨ ਬਾਅਦ ਮੰਦਰਾਂ ’ਤੇ ਵਾਰ-ਵਾਰ ਹੋ ਰਹੇ ਹਮਲਿਆਂ ਦੇ ਵਿਰੋਧ ਵਿਚ ਸੋਮਵਾਰ ਸ਼ਾਮ (ਸਥਾਨਕ ਸਮੇਂ) ਨੂੰ ਇਕ ਹਜ਼ਾਰ ਤੋਂ ਵੱਧ ਕੈਨੇਡੀਅਨ ਹਿੰਦੂਆਂ ਨੇ ਬਰੈਂਪਟਨ ਵਿਚ ਹਿੰਦੂ ਸਭਾ ਮੰਦਰ ਦੇ ਬਾਹਰ ਇਕੱਠੇ ਹੋ ਕੇ ਇਕਜੁੱਟਤਾ ਰੈਲੀ ਕੀਤੀ। ਰੈਲੀ ਨੇ ਕੈਨੇਡੀਅਨ ਸਿਆਸਤਦਾਨਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਖਾਲਿਸਤਾਨੀਆਂ ਨੂੰ ਹੋਰ ਸਮਰਥਨ ਨਾ ਦੇਣ ਲਈ ਦਬਾਅ ਪਾਇਆ।ਇਸ ਸਬੰਧੀ ਵੇਰਵੇ ਕੁਲੀਸ਼ਨ ਆਫ਼ ਹਿੰਦੂਜ਼ ਆਫ਼ ਨਾਰਥ ਅਮਰੀਕਾ (CoHNA) ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਸਾਂਝਾ ਕੀਤਾ ਗਿਆ ਸੀ।ਕੁਲੀਸ਼ਨ ਆਫ਼ ਹਿੰਦੂਜ਼ ਆਫ਼ ਨਾਰਥ ਅਮਰੀਕਾ ਨੇ ਦੀਵਾਲੀ ਵੀਕਐਂਡ ਦੌਰਾਨ ਕੈਨੇਡਾ ਭਰ ਵਿੱਚ ਹਿੰਦੂ ਮੰਦਰਾਂ ’ਤੇ ਕਈ ਹਮਲਿਆਂ ਨੂੰ ਉਜਾਗਰ ਕੀਤਾ ਅਤੇ “ਹਿੰਦੂ ਫੋਬੀਆ” ਨੂੰ ਰੋਕਣ ਲਈ ਕਿਹਾ। ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਨਵੀਂ ਦਿੱਲੀ ਉਮੀਦ ਕਰਦੀ ਹੈ ਕਿ ਕੈਨੇਡੀਅਨ ਅਧਿਕਾਰੀ ਨਿਆਂ ਯਕੀਨੀ ਬਣਾਉਣਗੇ ਅਤੇ ਕਾਨੂੰਨ ਦੇ ਰਾਜ ਨੂੰ ਕਾਇਮ ਰੱਖਣਗੇ। ਮੋਦੀ ਨੇ ਕਿਹਾ, ‘‘ਮੈਂ ਕੈਨੇਡਾ ਵਿੱਚ ਇੱਕ ਮੰਦਿਰ ’ਤੇ ਜਾਣਬੁੱਝ ਕੇ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਹਿੰਸਾ ਦੀਆਂ ਅਜਿਹੀਆਂ ਕਾਰਵਾਈਆਂ ਕਦੇ ਵੀ ਭਾਰਤ ਦੇ ਸੰਕਲਪ ਨੂੰ ਕਮਜ਼ੋਰ ਨਹੀਂ ਕਰਨਗੀਆਂ। ਅਸੀਂ ਉਮੀਦ ਕਰਦੇ ਹਾਂ ਕਿ ਕੈਨੇਡੀਅਨ ਸਰਕਾਰ ਨਿਆਂ ਯਕੀਨੀ ਬਣਾਏਗੀ ਅਤੇ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਹਿੰਸਾ ਵਿੱਚ ਸ਼ਾਮਲ ਲੋਕਾਂ ’ਤੇ ਮੁਕੱਦਮਾ ਚਲਾਇਆ ਜਾਵੇਗਾ। ਅਸੀਂ ਕੈਨੇਡਾ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਕਰਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀਆਂ ਅਤੇ ਕੈਨੇਡੀਅਨ ਨਾਗਰਿਕਾਂ ਨੂੰ ਸਮਾਨ ਸੇਵਾਵਾਂ ਪ੍ਰਦਾਨ ਕਰਨ ਲਈ ਸਾਡੇ ਕੌਂਸਲਰ ਅਫਸਰਾਂ ਦੀ ਪਹੁੰਚ ਨੂੰ ਡਰਾਵੇ, ਪਰੇਸ਼ਾਨੀ ਅਤੇ ਹਿੰਸਾ ਨਾਲ ਨਹੀਂ ਰੋਕਿਆ ਜਾਵੇਗਾ।ਭਾਰਤ ਕੈਨੇਡਾ ਵਿੱਚ ਅਤਿਵਾਦ ਅਤੇ ਹਿੰਸਾ ਦੇ ਸੱਭਿਆਚਾਰ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਬਾਰੇ ਵਾਰ-ਵਾਰ ਆਪਣੀ ਡੂੰਘੀ ਚਿੰਤਾ ਜ਼ਾਹਰ ਕਰਦਾ ਆ ਰਿਹਾ ਹੈ ਅਤੇ ਇਨ੍ਹਾਂ ਗਤੀਵਿਧੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਾ ਰਿਹਾ ਹੈ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕੌਂਸਲਰ ਕੈਂਪ ਦੇ ਬਾਹਰ ਤੱਤਾਂ ਵੱਲੋਂ ਹਿੰਸਕ ਵਿਘਨ ਦੀ ਨਿੰਦਾ ਕੀਤੀ ਹੈ।

ਕੈਨੇਡੀਅਨ ਹਿੰਦੂਆਂ ਵਲੋਂ ਮੰਦਰਾਂ ’ਤੇ ਹੋਏ ਹਮਲਿਆਂ ਵਿਰੁੱਧ ਕੱਢੀ ਗਈ ਇਕਜੁੱਟਤਾ ਰੈਲੀ Read More »

ਧੂੰਏਂ ’ਚ ਉਡਦੇ ਕਾਨੂੰਨ

ਸੰਸਦ ਨੇੇ 1981 ਵਿਚ ਹਵਾ ਪ੍ਰਦੂਸ਼ਣ ਦੀ ਰੋਕਥਾਮ ਤੇ ਕੰਟਰੋਲ ਕਾਨੂੰਨ ਬਣਾ ਕੇ ਸਰਕਾਰਾਂ ਨੂੰ ਤਾਕਤਵਰ ਕੀਤਾ, ਤਾਂ ਜੋ ਉਹ ਸਮੇਂ ’ਤੇ ਫੈਸਲੇ ਕਰ ਸਕਣ, ਪਰ ਸਰਕਾਰਾਂ ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਬਹੁਤ ਕੁਝ ਨਹੀਂ ਕੀਤਾ, ਜਦਕਿ ਇਨ੍ਹਾਂ ਨੂੰ ਪਾਣੀ ਪ੍ਰਦੂਸ਼ਣ ਕੰਟਰੋਲ ਬੋਰਡ ਕਾਨੂੰਨ-1974 ਤੇ ਹਵਾ ਪ੍ਰਦੂਸ਼ਣ ਕੰਟਰੋਲ ਬੋਰਡ ਕਾਨੂੰਨ-1981 ਕਾਫੀ ਸ਼ਕਤੀਆਂ ਪ੍ਰਦਾਨ ਕਰਦੇ ਹਨ। ਸਮੇਂ ਦੇ ਨਾਲ ਜਦੋਂ ਤੈਅ ਹੋ ਗਿਆ ਕਿ ਇਨ੍ਹਾਂ ਕਾਨੂੰਨਾਂ ਨਾਲ ਕੰਮ ਨਹੀਂ ਚੱਲੇਗਾ ਤਾਂ 2010 ਵਿੱਚ ਨੈਸ਼ਨਲ ਗ੍ਰੀਨ ਟਿ੍ਰਬਿਊਨਲ ਕਾਨੂੰਨ ਰਾਹੀਂ ‘ਨੈਸ਼ਨਲ ਗ੍ਰੀਨ ਟਿ੍ਰਬਿਊਨਲ’ ਦੀ ਸਥਾਪਨਾ ਕੀਤੀ ਗਈ। ਵੇਲੇ ਦੀ ਯੂ ਪੀ ਏ ਸਰਕਾਰ ਨੇ ਇਸ ਕਾਨੂੰਨ ਨੂੰ ਜੀਵਨ ਦੇ ਅਧਿਕਾਰ (ਸੈਕਸ਼ਨ-21) ਨਾਲ ਜੋੜਿਆ, ਜਿਹੜਾ ਕਿ ਇਨਕਲਾਬੀ ਫੈਸਲਾ ਸੀ, ਕਿਉਕਿ ਉਦੋਂ ਤੱਕ ਸਿਹਤਮੰਦ ਵਾਤਾਵਰਣ ਦਾ ਕੰਮ ਰਾਜ ਦੇ ਨੀਤੀ ਨਿਰਦੇਸ਼ਕ ਤੱਤਾਂ ਦੇ ਰੂਪ ਵਿਚ ਕੀਤਾ ਜਾਂਦਾ ਸੀ। ਸੁਪਰੀਮ ਕੋਰਟ ਨੇ ਵੀ ਆਪਣੇ ਫੈਸਲਿਆਂ ਵਿਚ ਮੰਨਿਆ ਕਿ ਸਿਹਤਮੰਦ ਵਾਤਾਵਰਣ ਦਾ ਅਧਿਕਾਰ ਮੂਲ ਅਧਿਕਾਰ ਹੈ, ਜਿਸ ਨੂੰ ਸਭ ਤੋਂ ਅਹਿਮ ‘ਜੀਵਨ ਦੇ ਅਧਿਕਾਰ’ ਦੇ ਰੂਪ ਵਿੱਚ ਲਿਆ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਅਰਜੁਨ ਗੋਪਾਲ ਬਨਾਮ ਭਾਰਤ ਸੰਘ ਮਾਮਲੇ ’ਚ ਸਿਰਫ ਗ੍ਰੀਨ ਪਟਾਕਿਆਂ ਦੀ ਹੀ ਵਿਕਰੀ ਕਰਨ ਦੀ ਆਗਿਆ ਦਿੱਤੀ ਸੀ। ਨਾਲ ਹੀ ਕਿਹਾ ਸੀ ਕਿ ਪ੍ਰਸ਼ਾਸਨ ਯਕੀਨੀ ਬਣਾਏ ਕਿ ਦੀਵਾਲੀ ’ਤੇ ਪਟਾਕੇ ਸਿਰਫ ਰਾਤ 8 ਤੋਂ 10 ਵਜੇ ਤੱਕ ਚਲਾਏ ਜਾਣ, ਪਰ ਧੀਰੇਂਦਰ ਸ਼ਾਸਤਰੀ ਵਰਗਿਆਂ ਦਾ ਕੀ ਕਰੀਏ, ਜਿਨ੍ਹਾਂ ਦਾ ਕਹਿਣਾ ਹੈ ਕਿ ਜਦ ਬਕਰੀਦ ਵਿਚ ਬੱਕਰੇ ਦੀ ਕੁਰਬਾਨੀ ’ਤੇ ਰੋਕ ਨਹੀਂ ਹੈ ਤਾਂ ਪਟਾਕਿਆਂ ’ਤੇ ਰੋਕ ਕਿਉ ਲੱਗੇ? ਵਾਤਾਵਰਣ ਸੰਤੁਲਨ ਲਈ ਕੀ ਸਿਰਫ ਸਨਾਤਨੀ ਲੋਕ ਹੀ ਜ਼ਿੰਮੇਵਾਰ ਹਨ? ਜਦਕਿ ਅਸਲੀਅਤ ਇਹ ਹੈ ਕਿ ਦੀਵਾਲੀ ’ਤੇ ਪਟਾਕੇ ਚਲਾਉਣ ਨਾਲ ਨਾ ਹਿੰਦੂਆਂ ਦਾ ਫਾਇਦਾ ਹੋ ਰਿਹਾ ਹੈ ਤੇ ਨਾ ਹਿੰਦੁਸਤਾਨ ਦਾ। ਫਾਇਦਾ ਚੀਨੀ ਕੰਪਨੀਆਂ ਦਾ ਹੁੰਦਾ ਹੈ, ਜਿਹੜੀਆਂ ਪਟਾਕੇ ਬਣਾ ਕੇ ਭਾਰਤੀ ਬਾਜ਼ਾਰਾਂ ਨੂੰ ਭਰ ਰਹੀਆਂ ਹਨ। ਅੱਗੇ ਬਹੁਤ ਸਾਰੇ ਹਿੰਦੁਸਤਾਨੀ ਵਪਾਰੀ ਤੇ ਆਗੂ ਫਾਇਦਾ ਉਠਾ ਰਹੇ ਹਨ, ਜਿਹੜੇ ਧਰਮ ਦੀ ਆੜ ਵਿੱਚ ਜੇਬਾਂ ਭਰ ਰਹੇ ਹਨ। ਆਗੂਆਂ ਦੇ ਮਗਰ ਲੱਗ ਕੇ ਲੋਕ ਇਹ ਨਹੀਂ ਸਮਝ ਰਹੇ ਕਿ ਸਵੱਛ ਵਾਤਾਵਰਣ ਪਹਿਲਾਂ ਹੈ, ਧਰਮ ਤੇ ਸੰਸਕ੍ਰਿਤੀ ਬਾਅਦ ਵਿੱਚ। ਹਵਾ ਜਿਊਣ ਲਾਇਕ ਬਚੀ ਤਾਂ ਧਰਮ, ਮੰਦਰ, ਮਸਜਿਦ, ਗੁਰਦੁਆਰੇ, ਚਰਚ ਚਲਦੇ ਰਹਿਣਗੇ। ਜੇ ਅਜਿਹਾ ਨਾ ਹੋਇਆ ਤਾਂ ਇਨ੍ਹਾਂ ਧਾਰਮਕ ਸਥਾਨਾਂ ਵਿਚ ਜਾਣ ਵਾਲਾ ਕੀ ਕੋਈ ਬਚੇਗਾ? ਲੋਕਾਂ ਲਈ ਇਹ ਸਮਝਣ ਦੀ ਲੋੜ ਹੈ ਕਿ ਸਮਾਜ ਵਿੱਚ ਸਿਖਿਅਤ ਲੋਕਾਂ ਦਾ ਇਕ ਸਮੂਹ ਖੜ੍ਹਾ ਕਰਕੇ ਕਿਸੇ ਐਲਾਨੀਆ ਵਿਗਿਆਨਕ ਤੱਥ ਦੀ ਅਣਦੇਖੀ ਦੀ ਯੋਜਨਾ ਚਲਾਈ ਜਾਂਦੀ ਹੈ, ਜਿਸ ਨਾਲ ਕੁਝ ਲੋਕਾਂ ਨੂੰ ਫਾਇਦਾ ਹੋਵੇ। ਜਿਸ ਪਾਸੇ ਇਹ ਫਾਇਦਾ ਜਾਂਦਾ ਹੈ, ਉਸ ਪਾਸੇ ਰਾਜਨੇਤਾ ਤੇ ਉਦਯੋਗਪਤੀ ਹੁੰਦੇ ਹਨ। ਸਰਕਾਰਾਂ ਹਵਾ ਨੂੰ ਪ੍ਰਦੂਸ਼ਤ ਹੋਣੋਂ ਬਚਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀਆਂ ਹਨ। ਇਸ ਕਰਕੇ ਕੀ ਸੁਪਰੀਮ ਕੋਰਟ ਪ੍ਰਧਾਨ ਮੰਤਰੀ, ਹੋਰਨਾਂ ਮੰਤਰੀਆਂ ਤੇ ਆਗੂਆਂ ਨੂੰ ਇਹ ਪੁੱਛੇਗੀ ਕਿ ਉਹ ਆਪਣੇ ਸ਼ਹਿਰਾਂ ਵਿਚ ਦੀਵਾਲੀ ਮਨਾਉਣ ਦੀ ਥਾਂ ਸ਼ੁਧ ਹਵਾ ਵਿਚ ਰਹਿੰਦੇ ਫੌਜੀਆਂ ਨਾਲ ਦੀਵਾਲੀ ਮਨਾਉਣ ਕਿਉ ਜਾਂਦੇ ਹਨ? ਕਿਉਕਿ ਜੇ ਉਹ ਵੀ ਪ੍ਰਦੂਸ਼ਣ-ਭਰੀ ਹਵਾ ਵਿਚ ਦੀਵਾਲੀ ਮਨਾਉਣਗੇ ਤਾਂ ਹੀ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਦੀਵਾਲੀ ਦੇ ਪਟਾਕੇ ਮਰੀਜ਼ਾਂ ਦਾ ਕੀ ਹਾਲ ਕਰਦੇ ਹਨ ਤੇ ਹੋਰ ਕਿੰਨੇ ਚੰਗੇ-ਭਲਿਆਂ ਨੂੰ ਮਰੀਜ਼ ਬਣਾਉਦੇ ਹਨ।

ਧੂੰਏਂ ’ਚ ਉਡਦੇ ਕਾਨੂੰਨ Read More »