November 5, 2024

ਦਰਜਨਾਂ ਵਰਕਰ ਕਾਂਗਰਸ ’ਚ ਸ਼ਾਮਲ

ਮਾਨਸਾ, 5 ਨਵੰਬਰ – ਪਿੰਡ ਦੂਲੋਵਾਲ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਪਿੰਡ ਦੇ ਦਰਜਨਾਂ ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਪਿੰਡ ਦੂਲੋਵਾਲ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਦੀ ਮੌਜੂਦਗੀ ਵਿੱਚ 70 ਤੋਂ ਜ਼ਿਆਦਾ ਪਰਿਵਾਰਾਂ ਨੇ ਕਾਂਗਰਸ ’ਚ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਤੇ ਲਗਨ ਨਾਲ ਕਾਂਗਰਸ ਪਾਰਟੀ ਲਈ ਕੰਮ ਕਰਨਗੇ। ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਅਤੇ ਬਿਕਰਮ ਸਿੰਘ ਮੋਫਰ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਪਰਿਵਾਰਾਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਕਿਹਾ ਕਿ ਪਾਰਟੀ ’ਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਨੂੰ ਪਾਰਟੀ ’ਚ ਬਣਦਾ ਮਾਣ-ਸਤਿਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ ਅਤੇ ਕਿਸਾਨਾਂ ਦਾ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ’ਤੇ ਹਲਕਾ ਸਰਦੂਲਗੜ੍ਹ ਨੂੰ ਸੂਬੇ ਦਾ ਹਰ ਖੇਤਰ ਵਿੱਚ ਨੰਬਰ ਇੱਕ ਹਲਕਾ ਬਣਾਇਆ ਜਾਵੇਗਾ। ਇਸ ਮੌਕੇ ਲਛਮਣ ਸਿੰਘ ਦਸੋਧੀਆ, ਲਾਭ ਸਿੰਘ ਦੂਲੋਵਾਲ, ਐਡਵੋਕੇਟ ਸੁਖਚੈਨ ਸਿੰਘ ਦੂਲੋਵਾਲ, ਸੁੱਖੀ ਸਰਪੰਚ ਭੰਮੇ ਖੁਰਦ, ਗੋਗੀ ਸੰਧੂ ਸਰਦੂਲਗੜ੍ਹ ਅਤੇ ਪਿੰਡ ਵਾਸੀ ਹਾਜ਼ਰ ਸਨ।

ਦਰਜਨਾਂ ਵਰਕਰ ਕਾਂਗਰਸ ’ਚ ਸ਼ਾਮਲ Read More »

ਕੈਨੇਡੀਅਨ ਹਿੰਦੂਆਂ ਵਲੋਂ ਮੰਦਰਾਂ ’ਤੇ ਹੋਏ ਹਮਲਿਆਂ ਵਿਰੁੱਧ ਕੱਢੀ ਗਈ ਇਕਜੁੱਟਤਾ ਰੈਲੀ

ਬਰੈਂਪਟਨ, 5 ਨਵੰਬਰ – ਖਾਲਿਸਤਾਨੀ ਵੱਖਵਾਦੀਆਂ ਵੱਲੋਂ ਮੰਦਰ ’ਤੇ ਹਮਲੇ ਤੋਂ ਇਕ ਦਿਨ ਬਾਅਦ ਮੰਦਰਾਂ ’ਤੇ ਵਾਰ-ਵਾਰ ਹੋ ਰਹੇ ਹਮਲਿਆਂ ਦੇ ਵਿਰੋਧ ਵਿਚ ਸੋਮਵਾਰ ਸ਼ਾਮ (ਸਥਾਨਕ ਸਮੇਂ) ਨੂੰ ਇਕ ਹਜ਼ਾਰ ਤੋਂ ਵੱਧ ਕੈਨੇਡੀਅਨ ਹਿੰਦੂਆਂ ਨੇ ਬਰੈਂਪਟਨ ਵਿਚ ਹਿੰਦੂ ਸਭਾ ਮੰਦਰ ਦੇ ਬਾਹਰ ਇਕੱਠੇ ਹੋ ਕੇ ਇਕਜੁੱਟਤਾ ਰੈਲੀ ਕੀਤੀ। ਰੈਲੀ ਨੇ ਕੈਨੇਡੀਅਨ ਸਿਆਸਤਦਾਨਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਖਾਲਿਸਤਾਨੀਆਂ ਨੂੰ ਹੋਰ ਸਮਰਥਨ ਨਾ ਦੇਣ ਲਈ ਦਬਾਅ ਪਾਇਆ।ਇਸ ਸਬੰਧੀ ਵੇਰਵੇ ਕੁਲੀਸ਼ਨ ਆਫ਼ ਹਿੰਦੂਜ਼ ਆਫ਼ ਨਾਰਥ ਅਮਰੀਕਾ (CoHNA) ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਸਾਂਝਾ ਕੀਤਾ ਗਿਆ ਸੀ।ਕੁਲੀਸ਼ਨ ਆਫ਼ ਹਿੰਦੂਜ਼ ਆਫ਼ ਨਾਰਥ ਅਮਰੀਕਾ ਨੇ ਦੀਵਾਲੀ ਵੀਕਐਂਡ ਦੌਰਾਨ ਕੈਨੇਡਾ ਭਰ ਵਿੱਚ ਹਿੰਦੂ ਮੰਦਰਾਂ ’ਤੇ ਕਈ ਹਮਲਿਆਂ ਨੂੰ ਉਜਾਗਰ ਕੀਤਾ ਅਤੇ “ਹਿੰਦੂ ਫੋਬੀਆ” ਨੂੰ ਰੋਕਣ ਲਈ ਕਿਹਾ। ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਨਵੀਂ ਦਿੱਲੀ ਉਮੀਦ ਕਰਦੀ ਹੈ ਕਿ ਕੈਨੇਡੀਅਨ ਅਧਿਕਾਰੀ ਨਿਆਂ ਯਕੀਨੀ ਬਣਾਉਣਗੇ ਅਤੇ ਕਾਨੂੰਨ ਦੇ ਰਾਜ ਨੂੰ ਕਾਇਮ ਰੱਖਣਗੇ। ਮੋਦੀ ਨੇ ਕਿਹਾ, ‘‘ਮੈਂ ਕੈਨੇਡਾ ਵਿੱਚ ਇੱਕ ਮੰਦਿਰ ’ਤੇ ਜਾਣਬੁੱਝ ਕੇ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਹਿੰਸਾ ਦੀਆਂ ਅਜਿਹੀਆਂ ਕਾਰਵਾਈਆਂ ਕਦੇ ਵੀ ਭਾਰਤ ਦੇ ਸੰਕਲਪ ਨੂੰ ਕਮਜ਼ੋਰ ਨਹੀਂ ਕਰਨਗੀਆਂ। ਅਸੀਂ ਉਮੀਦ ਕਰਦੇ ਹਾਂ ਕਿ ਕੈਨੇਡੀਅਨ ਸਰਕਾਰ ਨਿਆਂ ਯਕੀਨੀ ਬਣਾਏਗੀ ਅਤੇ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਹਿੰਸਾ ਵਿੱਚ ਸ਼ਾਮਲ ਲੋਕਾਂ ’ਤੇ ਮੁਕੱਦਮਾ ਚਲਾਇਆ ਜਾਵੇਗਾ। ਅਸੀਂ ਕੈਨੇਡਾ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਕਰਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀਆਂ ਅਤੇ ਕੈਨੇਡੀਅਨ ਨਾਗਰਿਕਾਂ ਨੂੰ ਸਮਾਨ ਸੇਵਾਵਾਂ ਪ੍ਰਦਾਨ ਕਰਨ ਲਈ ਸਾਡੇ ਕੌਂਸਲਰ ਅਫਸਰਾਂ ਦੀ ਪਹੁੰਚ ਨੂੰ ਡਰਾਵੇ, ਪਰੇਸ਼ਾਨੀ ਅਤੇ ਹਿੰਸਾ ਨਾਲ ਨਹੀਂ ਰੋਕਿਆ ਜਾਵੇਗਾ।ਭਾਰਤ ਕੈਨੇਡਾ ਵਿੱਚ ਅਤਿਵਾਦ ਅਤੇ ਹਿੰਸਾ ਦੇ ਸੱਭਿਆਚਾਰ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਬਾਰੇ ਵਾਰ-ਵਾਰ ਆਪਣੀ ਡੂੰਘੀ ਚਿੰਤਾ ਜ਼ਾਹਰ ਕਰਦਾ ਆ ਰਿਹਾ ਹੈ ਅਤੇ ਇਨ੍ਹਾਂ ਗਤੀਵਿਧੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਾ ਰਿਹਾ ਹੈ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕੌਂਸਲਰ ਕੈਂਪ ਦੇ ਬਾਹਰ ਤੱਤਾਂ ਵੱਲੋਂ ਹਿੰਸਕ ਵਿਘਨ ਦੀ ਨਿੰਦਾ ਕੀਤੀ ਹੈ।

ਕੈਨੇਡੀਅਨ ਹਿੰਦੂਆਂ ਵਲੋਂ ਮੰਦਰਾਂ ’ਤੇ ਹੋਏ ਹਮਲਿਆਂ ਵਿਰੁੱਧ ਕੱਢੀ ਗਈ ਇਕਜੁੱਟਤਾ ਰੈਲੀ Read More »

ਧੂੰਏਂ ’ਚ ਉਡਦੇ ਕਾਨੂੰਨ

ਸੰਸਦ ਨੇੇ 1981 ਵਿਚ ਹਵਾ ਪ੍ਰਦੂਸ਼ਣ ਦੀ ਰੋਕਥਾਮ ਤੇ ਕੰਟਰੋਲ ਕਾਨੂੰਨ ਬਣਾ ਕੇ ਸਰਕਾਰਾਂ ਨੂੰ ਤਾਕਤਵਰ ਕੀਤਾ, ਤਾਂ ਜੋ ਉਹ ਸਮੇਂ ’ਤੇ ਫੈਸਲੇ ਕਰ ਸਕਣ, ਪਰ ਸਰਕਾਰਾਂ ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਬਹੁਤ ਕੁਝ ਨਹੀਂ ਕੀਤਾ, ਜਦਕਿ ਇਨ੍ਹਾਂ ਨੂੰ ਪਾਣੀ ਪ੍ਰਦੂਸ਼ਣ ਕੰਟਰੋਲ ਬੋਰਡ ਕਾਨੂੰਨ-1974 ਤੇ ਹਵਾ ਪ੍ਰਦੂਸ਼ਣ ਕੰਟਰੋਲ ਬੋਰਡ ਕਾਨੂੰਨ-1981 ਕਾਫੀ ਸ਼ਕਤੀਆਂ ਪ੍ਰਦਾਨ ਕਰਦੇ ਹਨ। ਸਮੇਂ ਦੇ ਨਾਲ ਜਦੋਂ ਤੈਅ ਹੋ ਗਿਆ ਕਿ ਇਨ੍ਹਾਂ ਕਾਨੂੰਨਾਂ ਨਾਲ ਕੰਮ ਨਹੀਂ ਚੱਲੇਗਾ ਤਾਂ 2010 ਵਿੱਚ ਨੈਸ਼ਨਲ ਗ੍ਰੀਨ ਟਿ੍ਰਬਿਊਨਲ ਕਾਨੂੰਨ ਰਾਹੀਂ ‘ਨੈਸ਼ਨਲ ਗ੍ਰੀਨ ਟਿ੍ਰਬਿਊਨਲ’ ਦੀ ਸਥਾਪਨਾ ਕੀਤੀ ਗਈ। ਵੇਲੇ ਦੀ ਯੂ ਪੀ ਏ ਸਰਕਾਰ ਨੇ ਇਸ ਕਾਨੂੰਨ ਨੂੰ ਜੀਵਨ ਦੇ ਅਧਿਕਾਰ (ਸੈਕਸ਼ਨ-21) ਨਾਲ ਜੋੜਿਆ, ਜਿਹੜਾ ਕਿ ਇਨਕਲਾਬੀ ਫੈਸਲਾ ਸੀ, ਕਿਉਕਿ ਉਦੋਂ ਤੱਕ ਸਿਹਤਮੰਦ ਵਾਤਾਵਰਣ ਦਾ ਕੰਮ ਰਾਜ ਦੇ ਨੀਤੀ ਨਿਰਦੇਸ਼ਕ ਤੱਤਾਂ ਦੇ ਰੂਪ ਵਿਚ ਕੀਤਾ ਜਾਂਦਾ ਸੀ। ਸੁਪਰੀਮ ਕੋਰਟ ਨੇ ਵੀ ਆਪਣੇ ਫੈਸਲਿਆਂ ਵਿਚ ਮੰਨਿਆ ਕਿ ਸਿਹਤਮੰਦ ਵਾਤਾਵਰਣ ਦਾ ਅਧਿਕਾਰ ਮੂਲ ਅਧਿਕਾਰ ਹੈ, ਜਿਸ ਨੂੰ ਸਭ ਤੋਂ ਅਹਿਮ ‘ਜੀਵਨ ਦੇ ਅਧਿਕਾਰ’ ਦੇ ਰੂਪ ਵਿੱਚ ਲਿਆ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਅਰਜੁਨ ਗੋਪਾਲ ਬਨਾਮ ਭਾਰਤ ਸੰਘ ਮਾਮਲੇ ’ਚ ਸਿਰਫ ਗ੍ਰੀਨ ਪਟਾਕਿਆਂ ਦੀ ਹੀ ਵਿਕਰੀ ਕਰਨ ਦੀ ਆਗਿਆ ਦਿੱਤੀ ਸੀ। ਨਾਲ ਹੀ ਕਿਹਾ ਸੀ ਕਿ ਪ੍ਰਸ਼ਾਸਨ ਯਕੀਨੀ ਬਣਾਏ ਕਿ ਦੀਵਾਲੀ ’ਤੇ ਪਟਾਕੇ ਸਿਰਫ ਰਾਤ 8 ਤੋਂ 10 ਵਜੇ ਤੱਕ ਚਲਾਏ ਜਾਣ, ਪਰ ਧੀਰੇਂਦਰ ਸ਼ਾਸਤਰੀ ਵਰਗਿਆਂ ਦਾ ਕੀ ਕਰੀਏ, ਜਿਨ੍ਹਾਂ ਦਾ ਕਹਿਣਾ ਹੈ ਕਿ ਜਦ ਬਕਰੀਦ ਵਿਚ ਬੱਕਰੇ ਦੀ ਕੁਰਬਾਨੀ ’ਤੇ ਰੋਕ ਨਹੀਂ ਹੈ ਤਾਂ ਪਟਾਕਿਆਂ ’ਤੇ ਰੋਕ ਕਿਉ ਲੱਗੇ? ਵਾਤਾਵਰਣ ਸੰਤੁਲਨ ਲਈ ਕੀ ਸਿਰਫ ਸਨਾਤਨੀ ਲੋਕ ਹੀ ਜ਼ਿੰਮੇਵਾਰ ਹਨ? ਜਦਕਿ ਅਸਲੀਅਤ ਇਹ ਹੈ ਕਿ ਦੀਵਾਲੀ ’ਤੇ ਪਟਾਕੇ ਚਲਾਉਣ ਨਾਲ ਨਾ ਹਿੰਦੂਆਂ ਦਾ ਫਾਇਦਾ ਹੋ ਰਿਹਾ ਹੈ ਤੇ ਨਾ ਹਿੰਦੁਸਤਾਨ ਦਾ। ਫਾਇਦਾ ਚੀਨੀ ਕੰਪਨੀਆਂ ਦਾ ਹੁੰਦਾ ਹੈ, ਜਿਹੜੀਆਂ ਪਟਾਕੇ ਬਣਾ ਕੇ ਭਾਰਤੀ ਬਾਜ਼ਾਰਾਂ ਨੂੰ ਭਰ ਰਹੀਆਂ ਹਨ। ਅੱਗੇ ਬਹੁਤ ਸਾਰੇ ਹਿੰਦੁਸਤਾਨੀ ਵਪਾਰੀ ਤੇ ਆਗੂ ਫਾਇਦਾ ਉਠਾ ਰਹੇ ਹਨ, ਜਿਹੜੇ ਧਰਮ ਦੀ ਆੜ ਵਿੱਚ ਜੇਬਾਂ ਭਰ ਰਹੇ ਹਨ। ਆਗੂਆਂ ਦੇ ਮਗਰ ਲੱਗ ਕੇ ਲੋਕ ਇਹ ਨਹੀਂ ਸਮਝ ਰਹੇ ਕਿ ਸਵੱਛ ਵਾਤਾਵਰਣ ਪਹਿਲਾਂ ਹੈ, ਧਰਮ ਤੇ ਸੰਸਕ੍ਰਿਤੀ ਬਾਅਦ ਵਿੱਚ। ਹਵਾ ਜਿਊਣ ਲਾਇਕ ਬਚੀ ਤਾਂ ਧਰਮ, ਮੰਦਰ, ਮਸਜਿਦ, ਗੁਰਦੁਆਰੇ, ਚਰਚ ਚਲਦੇ ਰਹਿਣਗੇ। ਜੇ ਅਜਿਹਾ ਨਾ ਹੋਇਆ ਤਾਂ ਇਨ੍ਹਾਂ ਧਾਰਮਕ ਸਥਾਨਾਂ ਵਿਚ ਜਾਣ ਵਾਲਾ ਕੀ ਕੋਈ ਬਚੇਗਾ? ਲੋਕਾਂ ਲਈ ਇਹ ਸਮਝਣ ਦੀ ਲੋੜ ਹੈ ਕਿ ਸਮਾਜ ਵਿੱਚ ਸਿਖਿਅਤ ਲੋਕਾਂ ਦਾ ਇਕ ਸਮੂਹ ਖੜ੍ਹਾ ਕਰਕੇ ਕਿਸੇ ਐਲਾਨੀਆ ਵਿਗਿਆਨਕ ਤੱਥ ਦੀ ਅਣਦੇਖੀ ਦੀ ਯੋਜਨਾ ਚਲਾਈ ਜਾਂਦੀ ਹੈ, ਜਿਸ ਨਾਲ ਕੁਝ ਲੋਕਾਂ ਨੂੰ ਫਾਇਦਾ ਹੋਵੇ। ਜਿਸ ਪਾਸੇ ਇਹ ਫਾਇਦਾ ਜਾਂਦਾ ਹੈ, ਉਸ ਪਾਸੇ ਰਾਜਨੇਤਾ ਤੇ ਉਦਯੋਗਪਤੀ ਹੁੰਦੇ ਹਨ। ਸਰਕਾਰਾਂ ਹਵਾ ਨੂੰ ਪ੍ਰਦੂਸ਼ਤ ਹੋਣੋਂ ਬਚਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀਆਂ ਹਨ। ਇਸ ਕਰਕੇ ਕੀ ਸੁਪਰੀਮ ਕੋਰਟ ਪ੍ਰਧਾਨ ਮੰਤਰੀ, ਹੋਰਨਾਂ ਮੰਤਰੀਆਂ ਤੇ ਆਗੂਆਂ ਨੂੰ ਇਹ ਪੁੱਛੇਗੀ ਕਿ ਉਹ ਆਪਣੇ ਸ਼ਹਿਰਾਂ ਵਿਚ ਦੀਵਾਲੀ ਮਨਾਉਣ ਦੀ ਥਾਂ ਸ਼ੁਧ ਹਵਾ ਵਿਚ ਰਹਿੰਦੇ ਫੌਜੀਆਂ ਨਾਲ ਦੀਵਾਲੀ ਮਨਾਉਣ ਕਿਉ ਜਾਂਦੇ ਹਨ? ਕਿਉਕਿ ਜੇ ਉਹ ਵੀ ਪ੍ਰਦੂਸ਼ਣ-ਭਰੀ ਹਵਾ ਵਿਚ ਦੀਵਾਲੀ ਮਨਾਉਣਗੇ ਤਾਂ ਹੀ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਦੀਵਾਲੀ ਦੇ ਪਟਾਕੇ ਮਰੀਜ਼ਾਂ ਦਾ ਕੀ ਹਾਲ ਕਰਦੇ ਹਨ ਤੇ ਹੋਰ ਕਿੰਨੇ ਚੰਗੇ-ਭਲਿਆਂ ਨੂੰ ਮਰੀਜ਼ ਬਣਾਉਦੇ ਹਨ।

ਧੂੰਏਂ ’ਚ ਉਡਦੇ ਕਾਨੂੰਨ Read More »

ਕੈਨੇਡਾ ਦੀ ਘਟਨਾ

ਬਰੈਂਪਟਨ ਵਿੱਚ ਹਿੰਦੂ ਸਭਾ ਮੰਦਿਰ ਵਿੱਚ ਵਾਪਰੀ ਨਿੰਦਾਜਨਕ ਘਟਨਾ ਤੋਂ ਉਜਾਗਰ ਹੁੰਦਾ ਹੈ ਕਿ ਕੈਨੇਡਾ ਨੇ ਸੰਵੇਦਨਸ਼ੀਲ ਸਥਿਤੀ ਨੂੰ ਕਿੰਨੇ ਅਕੁਸ਼ਲ ਢੰਗ ਨਾਲ ਸਿੱਝਣ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਸਾਲ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਜਸਟਿਨ ਟਰੂਡੋ ਸਰਕਾਰ ਦੀਆਂ ਚਾਰਾਜੋਈਆਂ ਕਰ ਕੇ ਭਾਰਤ ਨਾਲ ਉਸ ਦੇ ਸਬੰਧਾਂ ਵਿੱਚ ਵਿਗਾੜ ਆਇਆ ਸੀ, ਉਸ ਦਿਸ਼ਾ ਵਿੱਚ ਇਹ ਨਵੀਂ ਨਿਵਾਣ ਨਜ਼ਰ ਆ ਰਹੀ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਮੰਦਿਰ ਵਿੱਚ ਵਾਪਰੀ ਹਿੰਸਾ ਦੀ ਘਟਨਾ ਦੀ ਨਿਖੇਧੀ ਕੀਤੀ ਹੈ ਅਤੇ ਇਹ ਵੀ ਆਖਿਆ ਹੈ ਕਿ ਹਰੇਕ ਕੈਨੇਡੀਅਨ ਨੂੰ ਸੁਤੰਤਰ ਅਤੇ ਸੁਰੱਖਿਅਤ ਰੂਪ ਵਿੱਚ ਆਪਣੇ ਧਰਮ ਦੀ ਪਾਲਣਾ ਕਰਨ ਦਾ ਹੱਕ ਹਾਸਿਲ ਹੈ ਪਰ ਉਨ੍ਹਾਂ ਨੂੰ ਇਹ ਖ਼ੁਲਾਸਾ ਕਰਨ ਦੀ ਵੀ ਲੋੜ ਹੈ ਕਿ ਭਾਰਤ ਵਿਰੋਧੀ ਅਨਸਰ ਕਿਵੇਂ ਖੁੱਲ੍ਹੇਆਮ ਵਿਚਰ ਰਹੇ ਹਨ। ਇਹ ਇਲਜ਼ਾਮ ਵੀ ਲਾਏ ਜਾ ਰਹੇ ਹਨ ਕਿ ਪੁਲੀਸ ਨੇ ਹਿੰਦੂ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਇਆ ਅਤੇ ਖ਼ਾਲਿਸਤਾਨੀ ਸਮਰਥਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਕੈਨੇਡਾ ਵਿੱਚ ਹਿੰਦੂਆਂ ਅਤੇ ਸਿੱਖਾਂ ਵਿਚਕਾਰ ਵਧ ਰਿਹਾ ਤਣਾਅ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਆਏ ਨਿਘਾਰ ਨਾਲ ਨੇੜਿਓਂ ਜੁੜਿਆ ਹੋਇਆ ਹੈ। ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਡੇਵਿਡ ਮੌਰੀਸਨ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਮੁਲਕ ਵਿੱਚ ਸਿੱਖ ਕਾਰਕੁਨਾਂ ਨੂੰ ਹਿੰਸਾ ਅਤੇ ਧਮਕੀਆਂ ਦਾ ਨਿਸ਼ਾਨਾ ਬਣਾਉਣ ਲਈ ਵਿੱਢੀ ਮੁਹਿੰਮ ਦਾ ਸੰਚਾਲਨ ਗ੍ਰਹਿ ਮੰਤਰੀ ਅਮਿਤ ਸ਼ਾਹ ਕਰ ਰਹੇ ਸਨ; ਨਵੀਂ ਦਿੱਲੀ ਨੇ ਇਸ ਦੋਸ਼ ਨੂੰ ਬੇਬੁਨਿਆਦ ਕਰਾਰ ਦੇ ਕੇ ਰੱਦ ਕਰ ਦਿੱਤਾ ਸੀ ਪਰ ਇਸ ਨਾਲ ਕੈਨੇਡਾ ਵਿੱਚ ਖ਼ਾਲਿਸਤਾਨ ਪੱਖੀਆਂ ਦਾ ਮਨੋਬਲ ਵਧਿਆ ਸੀ ਅਤੇ ਉਨ੍ਹਾਂ ਭਾਰਤ ਖ਼ਿਲਾਫ਼ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਸੀ। ਇਨ੍ਹਾਂ ਦੇ ਭਾਰਤ ਵਿਰੋਧੀ ਰੋਸ ਪ੍ਰਦਰਸ਼ਨਾਂ ਨੇ ਇਨ੍ਹਾਂ ਨੂੰ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਨਾਲ ਟਕਰਾਅ ਦੇ ਰਾਹ ’ਤੇ ਪਾ ਦਿੱਤਾ ਹੈ। ਕੈਨੇਡਾ ਜੋ ਮਾਣ ਨਾਲ ਖ਼ੁਦ ਨੂੰ ਸ਼ਾਂਤੀ ਪਸੰਦ ਮੁਲਕ ਅਤੇ ਮੌਕਿਆਂ ਦੀ ਧਰਤੀ ਦੱਸਦਾ ਹੈ, ਨੂੰ ਉਨ੍ਹਾਂ ਤੱਤਾਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ ਜਿਹੜੇ ਭਾਈਚਾਰਕ ਸਦਭਾਵਨਾ ਤੇ ਜਨਤਕ ਪ੍ਰਬੰਧ ਨੂੰ ਭੰਗ ਕਰਦੇ ਹਨ। ਇਸ ਨੂੰ ਸਮੱਸਿਆਵਾਂ ਪੈਦਾ ਕਰਨ ਵਾਲਿਆਂ ਤੇ ਭੜਕਾਊ ਤੱਤਾਂ ਖ਼ਿਲਾਫ਼ ਕਰੜੀ ਕਾਰਵਾਈ ਕਰਨੀ ਚਾਹੀਦੀ ਹੈ, ਭਾਵੇਂ ਉਹ ਕਿਸੇ ਵੀ ਫ਼ਿਰਕੇ ਨਾਲ ਸਬੰਧ ਕਿਉਂ ਨਾ ਰੱਖਦੇ ਹੋਣ। ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ’ਤੇ ਕੈਨੇਡੀਅਨ ਧਰਤੀ ਦੀ ਵਰਤੋਂ ਭਾਰਤ ਵਿਰੁੱਧ ਜ਼ਹਿਰ ਉਗਲਣ ਲਈ ਹੋਣ ਦੇਣ ਨਾਲ ਟਰੂਡੋ ਸਰਕਾਰ ਦੀਆਂ ਕੂਟਨੀਤਕ ਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਸੱਟ ਵੱਜੀ ਹੈ। ਅਜਿਹੀਆਂ ਘਟਨਾਵਾਂ ਨਾਲ ਭਾਈਚਾਰੇ ਦੇ ਹੋਰਨਾਂ ਮੈਂਬਰਾਂ ਦੀ ਸਲਾਮਤੀ ਤੇ ਸੁਰੱਖਿਆ ਦਾਅ ਉੱਤੇ ਲੱਗ ਗਈ ਹੈ ਜਿਹੜੇ ਕਾਨੂੰਨ ਦਾ ਪਾਲਣ ਕਰਦੇ ਹਨ। ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ਭਾਰਤ-ਕੈਨੇਡਾ ਸਬੰਧਾਂ ਨੂੰ ਬਚਾਉਣ ਲਈ ਜਲਦੀ ਤੋਂ ਜਲਦੀ ਸੰਜੀਦਗੀ ਨਾਲ ਕੋਸ਼ਿਸ਼ਾਂ ਆਰੰਭ ਦੇਣੀਆਂ ਚਾਹੀਦੀਆਂ ਹਨ।

ਕੈਨੇਡਾ ਦੀ ਘਟਨਾ Read More »

ਕਿਉਂ ਨਾ ਵਿਕੀਪੀਡੀਆ ਨੂੰ ਵਿਚੋਲੇ ਦੀ ਬਜਾਏ ਪ੍ਰਕਾਸ਼ਕ ਵਜੋਂ ਮੰਨਿਆ ਜਾਵੇ

ਨਵੀਂ ਦਿੱਲੀ, 5 ਨਵੰਬਰ – ਕੇਂਦਰ ਨੇ ਵਿਕੀਪੀਡੀਆ ਨੂੰ ਦਿੱਤੀ ਗਈ ਜਾਣਕਾਰੀ ਵਿੱਚ ਪੱਖਪਾਤ ਅਤੇ ਅਸ਼ੁੱਧੀਆਂ ਦੀਆਂ ਕਈ ਸ਼ਿਕਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਖਿਆ ਹੈ ਅਤੇ ਪੁੱਛਿਆ ਕਿ ਇਸ ਨੂੰ ਵਿਚੋਲੇ ਦੀ ਬਜਾਏ ਪ੍ਰਕਾਸ਼ਕ ਵਜੋਂ ਕਿਉਂ ਨਹੀਂ ਮੰਨਿਆ ਜਾਣਾ ਚਾਹੀਦਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਚਾਰ ਵਿੱਚ ਕਿਹਾ ਗਿਆ ਹੈ ਕਿ ਇੱਕ ਵਿਚਾਰ ਹੈ ਕਿ ਇੱਕ ਛੋਟਾ ਸਮੂਹ ਆਪਣੇ ਪੰਨਿਆਂ ’ਤੇ ਸੰਪਾਦਕੀ ਨਿਯੰਤਰਣ ਦਾ ਅਭਿਆਸ ਕਰਦਾ ਹੈ। ਵਿਕੀਪੀਡੀਆ ਆਪਣੇ ਆਪ ਨੂੰ ਇੱਕ ਮੁਫ਼ਤ ਆਨਲਾਈਨ ਐਨਸਾਈਕਲੋਪੀਡੀਆ ਵਜੋਂ ਇਸ਼ਤਿਹਾਰ ਦਿੰਦਾ ਹੈ ਜਿੱਥੇ ਵਲੰਟੀਅਰ ਸ਼ਖਸੀਅਤਾਂ, ਮੁੱਦਿਆਂ ਜਾਂ ਵੱਖ-ਵੱਖ ਵਿਸ਼ਿਆਂ ’ਤੇ ਪੰਨੇ ਬਣਾ ਜਾਂ ਸੰਪਾਦਿਤ ਕਰ ਸਕਦੇ ਹਨ। ਜਾਣਕਾਰੀ ਦਾ ਪ੍ਰਸਿੱਧ ਆਨਲਾਈਨ ਸ੍ਰੋਤ ਭਾਰਤ ਵਿੱਚ ਕਥਿਤ ਤੌਰ ’ਤੇ ਗਲਤ ਅਤੇ ਅਪਮਾਨਜਨਕ ਸਮੱਗਰੀ ਪ੍ਰਦਾਨ ਕੀਤੇ ਜਾਣ ਦੇ ਕਾਰਨ ਕਾਨੂੰਨੀ ਮਾਮਲਿਆਂ ਵਿੱਚ ਉਲਝਿਆ ਹੋਇਆ ਹੈ।

ਕਿਉਂ ਨਾ ਵਿਕੀਪੀਡੀਆ ਨੂੰ ਵਿਚੋਲੇ ਦੀ ਬਜਾਏ ਪ੍ਰਕਾਸ਼ਕ ਵਜੋਂ ਮੰਨਿਆ ਜਾਵੇ Read More »

ਉੱਘੇ ਵਾਰਤਾਕਾਰ ਚਰਨਜੀਤ ਸਿੰਘ ਪੰਨੂ ਦੀ ਪੁਸਤਕ ‘ਚੀਸ ਚੁਰਾਸੀ’ ਅਤੇ ‘ਨਾਰਥ ਪੋਲ’ ਲੋਕ ਅਰਪਨ

ਫਗਵਾੜਾ, 5 ਨਵੰਬਰ (ਏ.ਡੀ.ਪੀ. ਨਿਊਜ਼   ) ਪੰਜਾਬੀ ਦੇ ਉੱਘੇ ਵਾਰਤਾਕਾਰ ਚਰਨਜੀਤ ਸਿੰਘ ਪੰਨੂ ਦੀਆਂ ਦੋ ਪੁਸਤਕਾਂ ‘ਚੀਸ ਚੁਰਾਸੀ’ ਅਤੇ ‘ਨਾਰਥ ਪੋਲ’ ਫਗਵਾੜਾ ਵਿਖੇ ਸਕੇਪ ਸਾਹਿਤਕ ਸੰਸਥਾ ਦੇ ਸਲਾਨਾ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਲੇਖਕਾਂ, ਪਾਠਕਾਂ ਦੀ ਹਾਜ਼ਰੀ ਵਿੱਚ ਯੂਰਪੀਅਨ ਪੰਜਾਬੀ ਸੱਥ (ਯੂ.ਕੇ) ਦੇ ਸੰਚਾਲਕ ਮੋਤਾ ਸਿੰਘ ਸਰਾਏ ਵਲੋਂ ਲੋਕ ਅਰਪਨ ਕੀਤੀਆਂ ਗਈਆਂ। ਇਸ ਸਮੇਂ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ,ਉੱਘੇ ਗੀਤਕਾਰ ਹਰਜਿੰਦਰ ਕੰਗ , ਜੁਝਾਰਵਾਦੀ ਕਵੀ ਸੰਤ ਸੰਧੂ ,ਉੱਘੇ ਕਾਲਮਨਵੀਸ, ਲੇਖਕ ਅਤੇ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਪਲਾਹੀ, ਸੰਸਥਾ ਪ੍ਰਧਾਨ ਕਮਲੇਸ਼ ਸੰਧੂ ਹਾਜ਼ਰ ਸਨ। ਪੁਸਤਕਾਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਚਰਨਜੀਤ ਸਿੰਘ ਪੰਨੂ ਨੇ ‘ਚੀਸ ਚੁਰਾਸੀ’ ਨਿਰਭੈ ਹੋ ਕਿ ਲਿਖੀ ਹੈ। ਉਸਦੀ ਪੁਸਤਕ ਦੇ ਸ਼ਬਦ ਲੋਕ ਮੰਚ ਗਹਿਰੇ ਉਤਰਨ ਦੀ ਸਮਰੱਥਾ ਰੱਖਦੇ ਹਨ। ‘ਚੀਸ ਚੁਰਾਸੀ’ ਪੁਸਤਕ ਦਾ ਅੰਦਾਜ਼ੇ ਬਿਆਨ ਸਾਦਗੀ ਸੱਪਸ਼ਟਤਾ ਭਰਪੂਰ ਹੈ।  ਉਹਨਾ ਦੀ ਦੂਸਰੀ ਪੁਸਤਕ ‘ਨਾਰਥ ਪੋਲ’ ਇੱਕ ਇਹੋ ਜਿਹਾ ਰੋਚਕ ਸਫ਼ਰਨਾਮਾ ਹੈ, ਜੋ ਪਾਠਕਾਂ ਲਈ ਭਰਪੂਰ ਜਾਣਕਾਰੀ ਉਪਲੱਬਧ ਕਰਵਾਉਂਦਾ ਹੈ।  

ਉੱਘੇ ਵਾਰਤਾਕਾਰ ਚਰਨਜੀਤ ਸਿੰਘ ਪੰਨੂ ਦੀ ਪੁਸਤਕ ‘ਚੀਸ ਚੁਰਾਸੀ’ ਅਤੇ ‘ਨਾਰਥ ਪੋਲ’ ਲੋਕ ਅਰਪਨ Read More »

ਪੰਜਾਬੀ ‘ਚ ਵੀ ਜਾਰੀ ਕੀਤੇ ਜਾਣ ਟੈਂਡਰ, ਭਾਸ਼ਾ ਵਿਭਾਗ ਨੇ ਦਿੱਤਾ ਹੁਕਮ

ਪੰਜਾਬ ਦੇ ਸਰਕਾਰੀ ਮਹਿਕਮਿਆਂ ਵਲੋਂ ਅੰਗਰੇਜੀ ਭਾਸ਼ਾ ਵਿਚ ਟੈਂਡਰ ਪ੍ਰਕਾਸ਼ਿਤ ਕਰਕੇ ਜਿਥੇ ਪੰਜਾਬ ਰਾਜ ਭਾਸ਼ਾ ਐਕਟ ਦੀ ਉਲੰਘਣਾ ਕੀਤੀ ਜਾ ਰਹੀ ਹੈ, ਉਥੇ ਹੀ ਟੈਂਡਰਾਂ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਪਰੇ ਵੀ ਰੱਖਿਆ ਜਾ ਰਿਹਾ ਹੈ। ਇਸਦਾ ਗੰਭੀਰ ਨੋਟਿਸ ਲੈਂਦਿਆਂ ਭਾਸ਼ਾ ਵਿਭਾਗ ਨੇ ਸਮੂਹ ਵਿਭਾਗਾਂ ਨੂੰ ਹਰੇਕ ਟੈਂਡਰ ਪੰਜਾਬੀ ਭਾਸ਼ਾ ਵਿਚ ਪ੍ਰਕਾਸ਼ਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਪੰਜਾਬ ਰਾਜ ਭਾਸ਼ਾ ਐਕਟ 1967 ਅਤੇ ਪੰਜਾਬ ਰਾਜ ਭਾਸ਼ਾ (ਤਰਮੀਮ) ਐਕਟ 2008 ਵਿੱਚ ਕੀਤੇ ਉਪਬੰਧਾਂ ਅਨੁਸਾਰ ਸਮੁੱਚਾ ਦਫਤਰੀ ਕੰਮ ਕਾਜ ਰਾਜ ਭਾਸ਼ਾ ਪੰਜਾਬੀ ਵਿੱਚ ਕੀਤਾ ਜਾਣਾ ਲਾਜ਼ਮੀ ਹੈ। ਇਨਾ ਐਕਟਾਂ ਦੀ ਪਾਲਣਾ ਤਹਿਤ ਸਰਕਾਰ ਵੱਲੋਂ ਸਮੂਹ ਅਧਿਕਾਰੀਆਂ ਨੂੰ ਆਪਣੇ ਦਫਤਰੀ ਕੰਮ ਕਾਜ ਵਿੱਚ ਪੰਜਾਬੀ ਦੀ ਵਰਤੋਂ ਯਕੀਨੀ ਬਣਾਉਣ ਲਈ ਲਿਖਿਆ ਜਾਂਦਾ ਰਿਹਾ ਹੈ। ਪਰੰਤੂ ਹਾਲੇ ਵੀ ਦੇਖਣ ਵਿੱਚ ਆਇਆ ਹੈ ਕਿ ਕੁਝ ਵਿਭਾਗਾਂ ਵੱਲੋਂ ਦਫਤਰੀ ਕਾਰਜਾਂ ਲਈ ਜਾਰੀ ਕੀਤੇ ਜਾਂਦੇ ਟੈਂਡਰ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੀ ਪ੍ਰਕਾਸ਼ਿਤ ਕੀਤੇ ਜਾਂਦੇ ਹਨ, ਜਿਸ ਦੀ ਪੰਜਾਬ ਦੇ ਆਮ ਲੋਕਾਂ ਨੂੰ ਨਾ ਤਾਂ ਸਮਝ ਆਉਂਦੀ ਹੈ ਤੇ ਨਾ ਹੀ ਉਹਨਾਂ ਨੂੰ ਇਸ ਦਾ ਲਾਭ ਮਿਲਦਾ ਹੈ। ਇਸ ਸਬੰਧ ਵਿੱਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਵੱਲੋਂ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰਦਿਆਂ ਲਿਖਿਆ ਗਿਆ ਹੈ ਕਿ ਪੰਜਾਬ ਰਾਜ ਭਾਸ਼ਾ ਐਕਟ 1967 ਅਤੇ ਪੰਜਾਬ ਰਾਜ ਭਾਸ਼ਾ (ਤਰਮੀਮ) ਐਕਟ 2008 ਦੇ ਉਪਬੰਧਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਅੱਗੇ ਤੋਂ ਵਿਭਾਗ ਵੱਲੋਂ ਜੋ ਵੀ ਟੈਂਡਰ ਜਾਰੀ ਕੀਤੇ ਜਾਣ ਉਹ ਅੰਗਰੇਜ਼ੀ ਭਾਸ਼ਾ ਦੇ ਨਾਲ ਨਾਲ ਪੰਜਾਬੀ ਭਾਸ਼ਾ ਵਿੱਚ ਵੀ ਪ੍ਰਕਾਸ਼ਿਤ ਕਰਵਾਏ ਜਾਣ, ਤਾਂ ਜੋ ਪੰਜਾਬ ਦੇ ਆਮ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ। ਭਾਸ਼ਾ ਵਿਭਾਗ ਡਾਇਰੈਕਟਰ ਅਨੁਸਾਰ ਪੰਜਾਬ ਸਰਕਾਰ ਦੀ ਭਾਸ਼ਾ ਨੀਤੀ ਤਹਿਤ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਅਤੇ ਅੰਗਰੇਜ਼ ਨੂੰ ਦੂਜੀ ਭਾਸ਼ਾ ਵਜੋਂ ਵਰਤਿਆ ਜਾਵੇ। ਮਾਤ ਭਾਸ਼ਾ ਜਾਗਰੂਕਤਾ ਮੰਚ ਪੰਜਾਬ ਦੇ ਸੰਯੋਜਕ ਭਾਈ ਗੁਰਮਿੰਦਰ ਸਿੰਘ ਸਮਦ ਅਤੇ ਸਹਿ-ਸੰਯੋਜਕ ਅਮਨ ਅਰੋੜਾ ਨੇ ਵਿਭਾਗ ਵੱਲੋਂ ਜਾਰੀ ਹਿਦਾਇਤਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਭਾਸ਼ਾ ਵਿਭਾਗ ਆਪਣੇ ਸਹੀ ਮਕਸਦ ਵੱਲ ਵੱਧਦਾ ਪ੍ਰਤੀਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਨੂੰ ਪੰਜਾਬੀ ਭਾਸ਼ਾ ਸੰਬੰਧੀ ਐਕਟਾਂ ਦਾ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਮਿਸਾਲੀ ਕਾਰਵਾਈ ਅਮਲ ਵਿੱਚ ਲਿਆਉਣ ਤੋਂ ਵੀ ਗੁਰੇਜ਼ ਨਹੀੰ ਕਰਨਾ ਚਾਹੀਦਾ।

ਪੰਜਾਬੀ ‘ਚ ਵੀ ਜਾਰੀ ਕੀਤੇ ਜਾਣ ਟੈਂਡਰ, ਭਾਸ਼ਾ ਵਿਭਾਗ ਨੇ ਦਿੱਤਾ ਹੁਕਮ Read More »

ਸ਼ਾਇਰ ਸੰਤ ਸੰਧੂ ਅਤੇ ਸ਼ਾਇਰ ਤੇ ਗੀਤਕਾਰ ਹਰਜਿੰਦਰ ਕੰਗ ਨੂੰ ਪ੍ਰਦਾਨ ਕੀਤਾ ‘ਸ਼ਬਦ ਸਿਰਜਨਹਾਰੇ ਪੁਰਸਕਾਰ’

ਫਗਵਾੜਾ, 4 ਨਵੰਬਰ ( ਏ.ਡੀ.ਪੀ. ਨਿਊਜ਼ )     ਸਕੇਪ ਸਾਹਿਤਕ ਸੰਸਥਾ (ਰਜਿ:) ਫਗਵਾੜਾ ਵੱਲੋਂ ਸਲਾਨਾ “ਸ਼ਬਦ ਸਿਰਜਣਹਾਰੇ ਸਨਮਾਨ ਸਮਾਰੋਹ” ਬਲੱਡ ਬੈਂਕ ਹਾਲ ,ਹਰਗੋਬਿੰਦ ਨਗਰ ਫਗਵਾੜਾ ਵਿਖੇ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਯੂਰਪੀਅਨ ਪੰਜਾਬੀ ਸੱਥ (ਯੂ.ਕੇ) ਦੇ ਸੰਚਾਲਕ ਮੋਤਾ ਸਿੰਘ ਸਰਾਏ ਅਤੇ  ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ,ਉੱਘੇ ਗੀਤਕਾਰ ਹਰਜਿੰਦਰ ਕੰਗ , ਜੁਝਾਰਵਾਦੀ ਕਵੀ ਸੰਤ ਸੰਧੂ ,ਉੱਘੇ ਕਾਲਮਨਵੀਸ, ਲੇਖਕ ਅਤੇ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਪਲਾਹੀ,ਸੰਸਥਾ ਪ੍ਰਧਾਨ ਕਮਲੇਸ਼ ਸੰਧੂ ਸ਼ਾਮਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਪਲਾਹੀ ਨੇ ਆਏ ਹੋਏ ਮਹਿਮਾਨਾਂ ਨੂੰ “ਜੀ ਆਇਆਂ ਨੂੰ” ਆਖਦਿਆਂ  ਉੱਘੇ ਸ਼ਾਇਰ ਅਤੇ ਗੀਤਕਾਰ ਹਰਜਿੰਦਰ ਕੰਗ ਅਤੇ ਸੰਤ ਸੰਧੂ ਜੀ ਨਾਲ ਜਾਣ ਪਛਾਣ ਕਰਵਾਈ। ਬਲਦੇਵ ਰਾਜ ਕੋਮਲ ਨੇ ਸੰਤ ਸੰਧੂ ਅਤੇ ਰਵਿੰਦਰ ਚੋਟ ਨੇ ਹਰਜਿੰਦਰ ਕੰਗ ਜੀ ਨੂੰ ਸੰਸਥਾ ਵੱਲੋਂ ਦਿੱਤਾ ਗਿਆ ਮਾਣ ਪੱਤਰ ਪੜ੍ਹਿਆ। ਸੰਸਥਾ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ “ਸ਼ਬਦ ਸਿਰਜਣਹਾਰੇ ਸਨਮਾਨ”  3100 ਰੁਪਏ ,ਲੋਈ, ਪੁਸਤਕਾਂ ਅਤੇ ਮਾਣ ਪੱਤਰ ਪ੍ਰਸਿੱਧ ਕਵੀ ਅਤੇ ਗੀਤਕਾਰ ,ਸਵਾਂਤੀ ਬੂੰਦ,ਠੀਕਰੀ ਪਹਿਰਾ,ਚੁੱਪ ਦੇ ਟੁਕੜੇ ,ਆਪਾਂ ਦੋਵੇ ਰੁੱਸ ਬੈਠੇ ਕਿਤਾਬਾਂ ਦੇ ਰਚਨਹਾਰੇ ਹਰਜਿੰਦਰ ਕੰਗ ਅਤੇ ਨਵ-ਪ੍ਰਗਤੀਸ਼ੀਲ ਜਾਂ ਜੁਝਾਰਵਾਦੀ ਪੰਜਾਬੀ ਕਵੀ , ਸੀਸ ਤਲ਼ੀ ‘ਤੇ,  ਬਾਂਸ ਦੀ ਅੱਗ, ਨੌਂ ਮਣ ਰੇਤ ,ਨਹੀਂ ਖ਼ਲਕ ਦੀ ਬੰਦ ਜ਼ੁਬਾਨ ਹੁੰਦੀ, ਪੁਲ਼ ਮੋਰਾਂ ,ਅਨੰਦਪੁਰ ਮੇਲ ਅਤੇ ਸ਼ਹੀਨ ਬਾਗ਼ ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲ਼ੇ ਸੰਤ ਸੰਧੂ ਨੂੰ ਭੇਟ ਕੀਤਾ ਗਿਆ। ਇਸ ਸਮੇਂ ਸੰਤ ਸੰਧੂ ਨੇ ਕਿਹਾ ਕਿ ਇਹੋ ਜਿਹੇ ਸਨਮਾਨ ਹੌਸਲਾ ਅਫ਼ਜ਼ਾਈ ਦੇ ਨਾਲ਼ ਲੋਕਾਂ ਦੇ ਹੱਕਾਂ ਲਈ ਲਿਖਣ ਦੀ ਜ਼ਿੰਮੇਵਾਰੀ ਹੋਰ ਵੀ ਵਧਾ ਦਿੰਦੇ ਹਨ। ਹਰਜਿੰਦਰ ਕੰਗ ਜੀ ਨੇ ਦੱਸਿਆ ਉਹਨਾਂ ਚਿੱਠੀ ਪੱਤਰ ਰਾਹੀਂ ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਜੀ ਅਤੇ ਵੱਖ-ਵੱਖ ਕਿਤਾਬਾਂ ਰਹੀ ਸਾਹਿਤਕ ਇਲਮ ਗ੍ਰਹਿਣ ਕੀਤਾ। ਪੰਜਾਬੀ ਭਾਸ਼ਾ ਦੇ ਪਾਸਾਰ ਅਤੇ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਣਥੱਕ ਯੋਗਦਾਨ ਪਾਉਣ ਵਾਲ਼ੇ ਯੂਰਪੀਅਨ ਪੰਜਾਬੀ ਸੱਥ (ਯੂ.ਕੇ)ਦੇ ਸੰਚਾਲਕ ਮੋਤਾ ਸਿੰਘ ਸਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰਜਿੰਦਰ ਕੰਗ ਵਿਦੇਸ਼ ਵੱਸਦਿਆਂ ਵੀ ਪੰਜਾਬੀ ਲਈ ਇੱਕ ਸੰਸਥਾ ਦਾ ਕੰਮ ਕਰ ਰਹੇ ਹਨ।ਸੰਤ ਸੰਧੂ ਪੰਜਾਬ ਦੀ ਧਰਤੀ ਦਾ ਅਸਲੀ ਕਵੀ ਹੈ। ਆਉਣ ਵਾਲੀਆਂ ਪੀੜ੍ਹੀਆਂ ਵਿਰਾਸਤ ਨਾਲ਼ੋਂ ਟੁੱਟ ਰਹੀਆਂ ਹਨ ਅਤੇ ਬੱਚਿਆਂ ਨੂੰ ਸਾਹਿਤ ਨਾਲ਼ ਜੋੜ ਕੇ ਅਤੇ ਪੰਜਾਬੀ ਬੋਲੀ ਅਤੇ ਵਿਰਸੇ ਦੀ ਸੇਵਾ ਕਰ ਰਹੇ ਲੇਖਕਾਂ ਨੂੰ ਉਤਸ਼ਾਹਿਤ ਕਰ ਕੇ ਸਕੇਪ ਸਾਹਿਤਕ ਸੰਸਥਾ ਸ਼ਲਾਘਾਯੋਗ ਕੰਮ ਕਰ ਰਹੀ ਹੈ। ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੇ ਕਿਹਾ ਕਿ ਹਰਜਿੰਦਰ ਕੰਗ ਅਤੇ ਸੰਤ ਸੰਧੂ ਦੋਵੇਂ ਲੋਕਾਂ ਦੀ ਗੱਲ ਕਰਨ ਵਾਲੇ ਕਵੀ ਹਨ।ਸੰਤ ਸੰਧੂ ਨੇ ਕਾਲ਼ੇ ਸਮਿਆਂ ਵਿੱਚ ਵੀ ਰੋਸ਼ਨੀ ਦੀ ਬਾਤ ਪਾਈ। ਉਹਨਾਂ ਨੇ ਸਾਹਿਤਕਾਰਾਂ ਵਿਸ਼ੇਸ਼ ਤੌਰ ‘ਤੇ ਅਧਿਆਪਕਾਂ ਨੂੰ ਬੇਨਤੀ ਕੀਤੀ ਕਿ ਉਹ ਬੱਚਿਆਂ ਵਿੱਚ ਸੰਘਰਸ਼ਸ਼ੀਲਤਾ ਅਤੇ ਜੁਝਾਰੂਪਣ ਪੈਦਾ ਕਰਨ , ਜੇਕਰ ਇਹਨਾਂ ਵਿੱਚ ਜੂਝਣ ਦਾ ਵਲਵਲਾ ਨਹੀਂ ਹੋਵੇਗਾ ਤਾਂ ਇਹ ਕੁਝ ਵੀ ਹਾਸਲ ਨਹੀਂ ਕਰ ਸਕਣਗੇ। ਇਸ ਮੌਕੇ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ। ਕਵੀ ਦਰਬਾਰ ਵਿਚ 70 ਦੇ ਕਰੀਬ ਕਵੀਆਂ ਨੇ ਭਾਗ ਲਿਆ ਜਿਨ੍ਹਾਂ ਵਿਚ ਦਰਜਨ ਦੇ ਕਰੀਬ ਬਾਲ ਕਵੀ ਵੀ ਸ਼ਾਮਲ ਸਨ। ਕਵੀ ਦਰਬਾਰ ਉਪਰੰਤ ਸਕੇਪ ਸਾਹਿਤਕ ਸੰਸਥਾ ਦੇ ਸਮੂਹ ਮੈਂਬਰ ਸਹਿਬਾਨ ਅਤੇ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨ ਵਾਲੇ ਕਵੀ ਸਹਿਬਾਨ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਦਾ ਸੰਚਾਲਨ ਪਰਵਿੰਦਰਜੀਤ ਸਿੰਘ ਅਤੇ ਰਵਿੰਦਰ ਚੋਟ ਵੱਲੋਂ ਬਾਖ਼ੂਬੀ ਕੀਤਾ ਗਿਆ।ਹਾਜ਼ਰੀਨ ਨੇ ਪ੍ਰੋਗਰਾਮ ਦਾ ਰੱਜ ਕੇ ਅਨੰਦ ਮਾਣਿਆ। ਇਸ ਮੌਕੇ ਸਰਬਜੀਤ ਸਿੰਘ ਸੰਧੂ,ਐਡਵੋਕੇਟ ਐੱਸ.ਐੱਲ. ਵਿਰਦੀ, ਮੈਡਮ ਬੰਸੋ ਦੇਵੀ,ਸੁਖਦੇਵ ਸਿੰਘ ਭੱਟੀ ਫ਼ਿਰੋਜ਼ਪੁਰ,ਰਾਮ ਮੂਰਤੀ,ਰਵਿੰਦਰ ਰਾਏ,ਹਰਚਰਨ ਭਾਰਤੀ, ਅਮਰ ਸਿੰਘ ਅਮਰ,ਹਰਜਿੰਦਰ ਸਿੰਘ ਜਿੰਦੀ,ਜਰਨੈਲ ਸਿੰਘ ਸਾਖੀ, ਇੰਦਰਜੀਤ ਸਿੰਘ ਨੂਰ,ਬਲਦੇਵ ਰਾਜ ਕੋਮਲ, ਸੋਢੀ ਸੱਤੋਵਾਲੀ, ਸ਼ਾਮ ਸਰਗੂੰਦੀ,ਜਸਵਿੰਦਰ ਫਗਵਾੜਾ ,ਬਲਬੀਰ ਕੌਰ ਬੱਬੂ ਸੈਣੀ,ਪ੍ਰੀਤ ਕੌਰ ਪ੍ਰੀਤੀ,ਸੁਰਜੀਤ ਕੌਰ, ਸਾਹਿਬਾ ਜੀਟਨ ਕੌਰ, ਡਾ. ਐੱਸ.ਪੀ. ਮਾਨ,ਮਧੂ ਬਾਲਾ,ਗੁਰਮੁਖ ਲੋਕਪ੍ਰੇਮੀ,ਡਾ. ਅਸ਼ੋਕ ਸਾਗਰ,ਗੁਰਮਿੰਦਰ ਕੌਰ,ਸੁਖਵਿੰਦਰ ਕੌਰ ਸੁੱਖ,ਮਨਜੀਤ ਕੌਰ ਮੀਸ਼ਾ,ਉਰਮਲਜੀਤ ਸਿੰਘ ਵਾਲੀਆ,ਦਲਜੀਤ ਮਹਿਮੀ ਕਰਤਾਰਪੁਰ,ਲਾਲੀ ਕਰਤਾਰਪੁਰੀ, ਮੀਨੂ ਬਾਵਾ,ਆਸ਼ਾ ਸ਼ਰਮਾ,ਮਹਿੰਦਰ ਸੂਦ ਵਿਰਕ, ਮਨੋਜ ਫਗਵਾੜਵੀ, ਗੁਰਨਾਮ ਬਾਵਾ, ਨਗੀਨਾ ਸਿੰਘ ਬਲੱਗਣ,ਮੈਡਮ ਤਾਹਿਰਾ,ਅਕਬਰ ਖ਼ਾਨ ,ਦਲਜੀਤ ਕੌਰ ਚਾਨਾ, ਸ਼ੇਖ਼ ਸਾਬ ਕਾਤਿਲ, ਹਰਜਿੰਦਰ ਨਿਆਣਾ, ਅਸ਼ੋਕ ਸ਼ਰਮਾ,ਮਨਦੀਪ ਸਿੰਘ,ਸੁਖਦੇਵ ਸਿੰਘ ਗੰਢਵਾਂ, ਸਿਮਰਤ ਕੌਰ,ਅਸ਼ੋਕ ਟਾਂਡੀ,ਅਨਮੋਲ,ਸੁਬੇਗ ਸਿੰਘ ਹੰਜਰਾ, ਲਸ਼ਕਰ ਢੰਡਵਾੜਵੀ, ਬਚਨ ਗੁੜਾ, ਦਵਿੰਦਰ ਸਿੰਘ ਜੱਸਲ,ਜੈਸਮੀਨ ਕੌਰ, ਸਮਰਪ੍ਰੀਤ ਗੰਗੜ, ਨੰਦਿਨੀ, ਹੀਨਾ, ਮਨਪ੍ਰੀਤ ਕੌਰ, ਗੁਰਨੂਰ ਕੌਰ,ਸਰਗਮ,ਕੁਨਾਲ,ਪ੍ਰਭਲੀਨ ਕੌਰ,ਆਫ਼ਰੀਨ ਨਾਜ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ੍ਰੋਤੇ ਸ਼ਾਮਲ ਸਨ।  

ਸ਼ਾਇਰ ਸੰਤ ਸੰਧੂ ਅਤੇ ਸ਼ਾਇਰ ਤੇ ਗੀਤਕਾਰ ਹਰਜਿੰਦਰ ਕੰਗ ਨੂੰ ਪ੍ਰਦਾਨ ਕੀਤਾ ‘ਸ਼ਬਦ ਸਿਰਜਨਹਾਰੇ ਪੁਰਸਕਾਰ’ Read More »

ਪਰਾਲੀ ਨੂੰ ਸਾੜੇ ਜਾਣ ਤੋਂ ਰੋਕਣ ਲਈ ਪਿੰਡਾਂ ‘ਚ ਡਟੇ ਪ੍ਰਸ਼ਾਸਨਿਕ ਅਧਿਕਾਰੀ

ਮਾਲੇਰਕੋਟਲਾ, 5 ਨਵੰਬਰ – ਪਰਾਲੀ ਨੂੰ ਸਾੜਨ ਦੇ ਮਾਮਲਿਆਂ ਦੀ ਰੋਕਥਾਮ ਲਈ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਜਿੱਥੇ ਕਿਸਾਨਾਂ ਨੂੰ ਪਰਾਲੀ ਸਾੜਨ ਕਾਰਨ ਜ਼ਮੀਨ ਦੀ ਸਿਹਤ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਦਸਿਆ ਜਾ ਰਿਹਾ ਹੈ, ਉੱਥੇ ਹੀ ਪਰਾਲੀ ਦੇ ਨਿਪਟਾਰੇ ਲਈ ਸਬਸਿਡੀ ਉੱਪਰ ਦਿੱਤੀ ਗਈ ਮਸ਼ੀਨਰੀ ਦੀ ਸੁਚੱਜੀ ਵਰਤੋਂ ਬਾਰੇ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕੁਦਰਤੀ ਸਰੋਤ ਹਵਾ,ਧਰਤੀ,ਪਾਣੀ ਆਦਿ ਨੂੰ ਆਉਂਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਕੀਤਾ ਜਾ ਸਕੇ । ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਅਤੇ ਐਸ.ਡੀ.ਐਮ. ਹਰਬੰਸ ਸਿੰਘ ਵਲੋਂ ਸਬ ਡਵੀਜਨ ਅਹਿਮਦਗੜ੍ਹ ਦੇ ਪਿੰਡ ਸ਼ੇਰਗੜ੍ਹ,ਝਨੇਰ,ਫਰਵਾਲੀ,ਬਾਪਲਾ,ਮਿੱਠੇਵਾਲ, ਦਸੌਦਾ ਸਿੰਘ ਵਾਲਾ,ਕਸਬਾ ਭਰਾਲ,ਜਲਵਾਣਾ,ਕਲਿਆਣ ,ਫੌਜੇਵਾਲ ਆਦਿ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਦੇ ਖੇਤਾਂ ਵਿਚ ਹੀ ਨਿਪਟਾਰੇ ਲਈ ਪ੍ਰੇਰਿਤ ਕੀਤਾ।ਇਸ ਮੌਕੇ ਡੀ.ਐਸ.ਪੀ.ਕੁਲਦੀਪ ਸਿੰਘ ਵੀ ਮੌਜੂਦ ਸਨ । ਪਿੰਡ ਦਸੌਦਾ ਸਿੰਘ ਵਾਲਾ ਵਿਖੇ ਖੇਤ ਵਿੱਚ ਜਾਕੇ ਮੌਕੇ’ਤੇ ਝੋਨੇ ਦੀ ਰਹਿੰਦ-ਖੂਹੰਦ ਨੂੰ ਲੱਗੀ ਅੱਗ ਬੁਝਵਾਈ ਅਤੇ ਕਿਸਾਨ ਨੂੰ ਫਸ਼ਲੀ ਰਹਿੰਦ-ਖੂਹੰਦ ਨੂੰ ਖੇਤ ਵਿੱਚ ਹੀ ਵਾਹ ਕੇ ਅਗਲੀ ਫਸ਼ਲ ਲਈ ਖੇਤ ਤਿਆਰ ਕਰਨ ਲਈ ਪ੍ਰੇਰਿਤ ਕੀਤਾ । ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਖੇਤੀਬਾੜੀ ਵਿਭਾਗ ਤੇ ਸਹਿਕਾਰੀ ਸਭਾਵਾਂ ਵੱਲੋਂ ਲਗਾਤਾਰ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਇੰਨ ਸੀਟੂ ਅਤੇ ਐਕਸ ਸੀਟੂ ਤਕਨੀਕਾਂ ਦੀ ਵਰਤੋਂ ਕਰਕੇ ਪਰਾਲੀ ਦਾ ਨਿਪਟਾਰਾ ਕਰਨ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਾਫ਼ ਸੁਥਰਾ ਵਾਤਾਵਰਣ ਦੇ ਸਕੀਏ।

ਪਰਾਲੀ ਨੂੰ ਸਾੜੇ ਜਾਣ ਤੋਂ ਰੋਕਣ ਲਈ ਪਿੰਡਾਂ ‘ਚ ਡਟੇ ਪ੍ਰਸ਼ਾਸਨਿਕ ਅਧਿਕਾਰੀ Read More »

ਬਰੈਂਪਟਨ ’ਚ ਮੰਦਿਰ ਹਮਲੇ ’ਚ ਭਾਗ ਲੈਣ ਵਾਲਾ ਪੀਲ ਪੁਲਿਸ ਦਾ ਅਫਸਰ ਸਸਪੈਂਡ

ਓਟਵਾ, 5 ਨਵੰਬਰ – ਬਰੈਂਪਟਨ ਹਿੰਦੂ ਸਭਾ ਮੰਦਿਰ ਵਿਚ ਹਿੰਸਾ ਵਿਚ ਭਾਗ ਲੈਣ ਵਾਲੇ ਪੀਲ ਰੀਜਨਲ ਪੁਲਿਸ ਦੇ ਅਫਸਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਅਫਸਰ ਦੀ ਪਛਾਣ ਹਰਿੰਦਰ ਸੋਹੀ ਵਜੋਂ ਹੋਈ ਹੈ ਜੋ 18 ਸਾਲਾਂ ਤੋਂ ਕੰਮ ਕਰ ਰਿਹਾ ਹੈ।

ਬਰੈਂਪਟਨ ’ਚ ਮੰਦਿਰ ਹਮਲੇ ’ਚ ਭਾਗ ਲੈਣ ਵਾਲਾ ਪੀਲ ਪੁਲਿਸ ਦਾ ਅਫਸਰ ਸਸਪੈਂਡ Read More »