November 4, 2024

65 ਹਜ਼ਾਰ ਲੋਕਾਂ ਦੇ ਆਧਾਰ ਕਾਰਡ ਹੋਣਗੇ ਰੱਦ

ਆਧਾਰ ਕਾਰਡ ਖਪਤਕਾਰਾਂ ਲਈ ਵੱਡੀ ਖ਼ਬਰ ਹੈ। ਸਰਕਾਰ 65 ਹਜ਼ਾਰ ਲੋਕਾਂ ਦੇ ਆਧਾਰ ਕਾਰਡ ਰੱਦ ਕਰ ਸਕਦੀ ਹੈ। ਦਰਅਸਲ, ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਆਧਾਰ ਕਾਰਡ ਵਿੱਚ 10 ਸਾਲ ਜਾਂ ਇਸ ਤੋਂ ਵੱਧ ਪੁਰਾਣੀ ਜਾਣਕਾਰੀ ਨੂੰ ਅਪਡੇਟ ਕਰਨ ਲਈ ਮੁਫਤ ਔਨਲਾਈਨ ਸਹੂਲਤ ਪ੍ਰਦਾਨ ਕੀਤੀ ਹੈ।ਕੇਂਦਰ ਸਰਕਾਰ ਨੇ ਆਧਾਰ ‘ਚ ਜਾਣਕਾਰੀ ਅਪਡੇਟ ਕਰਨ ਦੀ ਸਮਾਂ ਸੀਮਾ ਕਈ ਵਾਰ ਵਧਾ ਦਿੱਤੀ ਹੈ ਪਰ ਫਿਰ ਵੀ ਹਜ਼ਾਰਾਂ ਲੋਕਾਂ ਨੂੰ ਇਹ ਕੰਮ ਨਹੀਂ ਮਿਲਿਆ ਹੈ। ਭੋਪਾਲ ‘ਚ ਕਰੀਬ 65 ਹਜ਼ਾਰ ਲੋਕਾਂ ਦੇ ਆਧਾਰ ਕਾਰਡ ਜਿਨ੍ਹਾਂ ਨੇ ਹੁਣ ਤੱਕ ਆਪਣਾ ਆਧਾਰ ਅਪਡੇਟ ਨਹੀਂ ਕੀਤਾ ਹੈ, ਉਨ੍ਹਾਂ ਦੇ ਆਧਾਰ ਕਾਰਡ ਰੱਦ ਹੋ ਸਕਦੇ ਹਨ। ਇਸ ਦੇ ਲਈ ਤੁਹਾਨੂੰ ‘MyAadhaar’ ਪੋਰਟਲ ‘ਤੇ ਜਾ ਕੇ ਜ਼ਰੂਰੀ ਦਸਤਾਵੇਜ਼ ਅਪਲੋਡ ਕਰਨੇ ਹੋਣਗੇ। ਕਿਉਂ ਜ਼ਰੂਰੀ ਹੈ ਆਧਾਰ ਅਪਡੇਟ ? ਆਧਾਰ ਕਾਰਡ ਅੱਜ ਇਕ ਮਹੱਤਵਪੂਰਨ ਪਛਾਣ ਪੱਤਰ ਬਣ ਗਿਆ ਹੈ, ਜਿਸ ਦੀ ਵਰਤੋਂ ਸਰਕਾਰੀ ਸਕੀਮਾਂ ਤੋਂ ਲੈ ਕੇ ਬੈਂਕ ਖਾਤਾ ਖੋਲ੍ਹਣ ਤੱਕ ਹਰ ਕੰਮ ਵਿਚ ਕੀਤੀ ਜਾਂਦੀ ਹੈ। 10 ਸਾਲ ਪੁਰਾਣੇ ਆਧਾਰ ਵਿੱਚ ਤੁਹਾਡੇ ਪਤੇ ਅਤੇ ਫੋਟੋ ਵਿੱਚ ਬਦਲਾਅ ਹੋ ਸਕਦਾ ਹੈ। ਜਾਣਕਾਰੀ ਨੂੰ ਅੱਪਡੇਟ ਕਰਨਾ ਧੋਖਾਧੜੀ ਨੂੰ ਰੋਕੇਗਾ ਅਤੇ ਸਹੀ ਜਨਸੰਖਿਆ ਜਾਣਕਾਰੀ ਪ੍ਰਦਾਨ ਕਰੇਗਾ। ਦਸੰਬਰ 14 ਦੀ ਅੰਤਮ ਤਾਰੀਖ? UIDAI ਨੇ 10 ਸਾਲ ਪੁਰਾਣੇ ਆਧਾਰ ‘ਚ ਜਾਣਕਾਰੀ ਅਪਡੇਟ ਕਰਨ ਲਈ 14 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ। ਪਹਿਲਾਂ ਸਮਾਂ ਸੀਮਾ ਤਿੰਨ ਵਾਰ ਵਧਾਈ ਗਈ ਸੀ: ਪਹਿਲਾਂ 14 ਮਾਰਚ, ਫਿਰ 14 ਜੂਨ ਅਤੇ ਫਿਰ 14 ਸਤੰਬਰ। ਹੁਣ 14 ਦਸੰਬਰ ਨੂੰ ਅੰਤਿਮ ਸਮਾਂ ਸੀਮਾ ਮੰਨਿਆ ਜਾ ਰਿਹਾ ਹੈ। ਕਿਵੇਂ ਅੱਪਡੇਟ ਕਰੀਏ ਆਧਾਰ ਕਾਰਡ? ‘MyAadhaar’ ਪੋਰਟਲ ‘ਤੇ ਜਾਓ: ਇੱਥੇ ਲੌਗਇਨ ਕਰੋ ਅਤੇ ਆਪਣਾ ਆਧਾਰ ਨੰਬਰ ਅਤੇ ਮੋਬਾਈਲ ਨੰਬਰ ਦਰਜ ਕਰੋ। ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ: ਆਪਣੀ ਪਛਾਣ ਅਤੇ ਪਤੇ ਲਈ ਨਵੇਂ ਦਸਤਾਵੇਜ਼ ਅੱਪਲੋਡ ਕਰੋ। ਮੁਫ਼ਤ ਔਨਲਾਈਨ ਅੱਪਡੇਟ: ਇਹ ਸੇਵਾ ਮੁਫ਼ਤ ਹੈ, ਇਸਦਾ ਲਾਭ ਉਠਾਓ ਅਤੇ ਜਿੰਨੀ ਜਲਦੀ ਹੋ ਸਕੇ ਅੱਪਡੇਟ ਕਰੋ। ਆਧਾਰ ਕਾਰਡ ਅੱਪਡੇਟ ਲਈ ਲੋੜੀਂਦੇ ਦਸਤਾਵੇਜ਼ ਆਪਣਾ ਆਧਾਰ ਕਾਰਡ ਅੱਪਡੇਟ ਕਰਕੇ, ਤੁਸੀਂ ਆਪਣੀ ਪਛਾਣ ਸੁਰੱਖਿਅਤ ਅਤੇ ਅੱਪਡੇਟ ਰੱਖ ਸਕਦੇ ਹੋ। ਇਸ ਤੋਂ ਇਲਾਵਾ ਸਰਕਾਰੀ ਸਕੀਮਾਂ ਦਾ ਲਾਭ ਲੈਣਾ ਵੀ ਆਸਾਨ ਹੋ ਜਾਵੇਗਾ।

65 ਹਜ਼ਾਰ ਲੋਕਾਂ ਦੇ ਆਧਾਰ ਕਾਰਡ ਹੋਣਗੇ ਰੱਦ Read More »

ਮਿਊਜ਼ਿਕ ਇੰਡਸਟਰੀ ਨੂੰ ਲੱਗਾ ਸਦਮਾ, ਨਾਮੀ ਪੰਜਾਬੀ ਗਾਇਕ ਰਵਿੰਦਰ ਦੀਵਾਨਾ ਦੀ ਹੋਈ ਮੌਤ

ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਅੱਜ ਪੰਜਾਬੀ ਗਾਇਕ ਤੇ ਲੋਕ ਸੰਪਰਕ ਵਿਭਾਗ ਦੇ ਸੇਵਾ ਮੁਕਤ ਰਵਿੰਦਰ ਦੀਵਾਨਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਕੁਝ ਅਖ਼ਬਾਰਾਂ ਲਈ ਲੁਧਿਆਣਾ ਤੋਂ ਸਾਹਿੱਤਕ ਰੀਪੋਰਟਿੰਗ ਵੀ ਕੀਤੀ। ਕਈ ਨਾਮੀ ਕੰਪਨੀਆਂ ਵਿਚ ਉਨਾਂ ਦੀ ਆਵਾਜ਼ ਵਿਚ ਸੋਲੋ ਅਤੇ ਡਿਊਟ ਗੀਤ ਰਿਕਾਰਡ ਹੋਏ ਤੇ ਬਹੁਤ ਮਕਬੂਲ ਵੀ ਹੋਏ।ਪੰਜਾਬ ਦੇ ਚੋਟੀ ਦੇ ਗਾਇਕਾਂ ਵਿਚ ਉਨ੍ਹਾਂ ਦਾ ਨਾਂਅ ਸ਼ਾਮਿਲ ਸੀ। ਪਰਿਵਾਰਕ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸਵੇਰੇ 1 ਵਜੇ ਉਨ੍ਹਾਂ ਦੇ ਜੱਦੀ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲਾ (ਫ਼ਿਰੋਜ਼ਪੁਰ) ਵਿਖੇ ਹੋਵੇਗਾ।

ਮਿਊਜ਼ਿਕ ਇੰਡਸਟਰੀ ਨੂੰ ਲੱਗਾ ਸਦਮਾ, ਨਾਮੀ ਪੰਜਾਬੀ ਗਾਇਕ ਰਵਿੰਦਰ ਦੀਵਾਨਾ ਦੀ ਹੋਈ ਮੌਤ Read More »

ਏ.ਡੀ.ਸੀ. ਵੱਲੋਂ ਆਊਟਲੈਂਡ ਐਕਸਪਰਟ ਕੰਸਲਟੈਂਸੀ ਫਰਮ ਦਾ ਲਾਇਸੰਸ ਕੀਤਾ ਰੱਦ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 04 ਨਵੰਬਰ 2024 – ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਆਊਟਲੈਂਡ ਐਕਸਪਰਟ ਕੰਸਲਟੈਂਸੀ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਆਊਟਲੈਂਡ ਐਕਸਪਰਟ ਕੰਸਲਟੈਂਸੀ ਫਰਮ ਸ਼ੋਅ ਰੂਮ ਨੰ:84/5, ਗਰਾਊਂਡ ਫਲੋਰ, ਪਿੰਡ ਸ਼ਾਹੀ ਮਾਜਰਾ, ਫੇਜ਼-5, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਸ਼ਿਵਚਰਨ ਸ਼ਰਮਾ ਪੁੱਤਰ ਜੀਤ ਰਾਮ, ਵਾਸੀ ਗਲੀ ਨੰ: 58, ਬਲਰਾਜ ਨਗਰ, ਬਠਿੰਡਾ, ਜ਼ਿਲ੍ਹਾ ਬੰਠਿੰਡਾ ਹਾਲ ਵਾਸੀ ਫਲੈਟ ਨੰ: 404-ਸੀ, ਸੀ-8 ਪੂਰਵਾ ਅਪਾਰਟਮੈਂਟਜ਼ ਸੈਕਟਰ-88, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰ: 318/ਆਈ.ਸੀ, ਮਿਤੀ 01.07.2019 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ ਮਿਤੀ 30.06.2024 ਨੂੰ ਖਤਮ ਹੋ ਚੁੱਕੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਹਿਸੀਲਦਾਰ ਮੋਹਾਲੀ ਦੀ ਰਿਪੋਰਟ ਅਨੁਸਾਰ ਦਫਤਰ ਬੰਦ ਹੋਣ ਕਰਕੇ, ਰਿਹਾਇਸ਼ੀ ਪਤੇ ਅਤੇ ਦਫਤਰੀ ਪਤੇ ਦਾ ਰਜਿਸਟਰਡ ਪੱਤਰ ਅਣਡਲੀਵਰ ਪ੍ਰਾਪਤ ਹੋਣ ਕਰਕੇ, ਮਹੀਨਾਵਾਰ ਰਿਪੋਰਟ ਜਮ੍ਹਾਂ ਨਾ ਕਰਵਾਉਣ ਕਰਕੇ, ਲਾਇਸੰਸ ਦਾ ਨਵੀਨੀਕਰਣ ਨਾ ਕਰਵਾਉਣ ਕਰਕੇ ਅਤੇ ਇਸ਼ਤਿਹਾਰਾਂ ਸਬੰਧੀ ਸੂਚਨਾ ਨਾ ਭੇਜਣ ਕਰਕੇ ਤੇ ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ, ਨੋਟਿਸ ਦਾ ਜਵਾਬ/ਸਪੱਸ਼ਟੀਕਰਨ ਨਾ ਦੇਣ ਕਾਰਨ ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਗਈ ਹੈ। ਇਸ ਲਈ ਉਕਤ ਤੱਥਾਂ ਦੇ ਸਨਮੁੱਖ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (e) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਆਊਟਲੈਂਡ ਐਕਸਪਰਟ ਕੰਸਲਟੈਂਸੀ ਫਰਮ ਨੂੰ ਜਾਰੀ ਲਾਇਸੰਸ ਨੰਬਰ 318/ਆਈ.ਸੀ. ਮਿਤੀ 01.07.2019 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/ ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ/ਡਾਇਰੈਕਟਰ/ਪਾਰਟਨਰ/ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸ ਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।

ਏ.ਡੀ.ਸੀ. ਵੱਲੋਂ ਆਊਟਲੈਂਡ ਐਕਸਪਰਟ ਕੰਸਲਟੈਂਸੀ ਫਰਮ ਦਾ ਲਾਇਸੰਸ ਕੀਤਾ ਰੱਦ Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਔਨਲਾਈਨ ਕੋਰਸਾਂ ਦੇ ਦਾਖਲਿਆਂ ਵਿਚ 15 ਨਵੰਬਰ ਤੱਕ ਵਾਧਾ

ਅੰਮ੍ਰਿਤਸਰ, 4 ਨਵੰਬਰ, 2024 – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ-ਡਿਸਟੈਂਸ ਦੇ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਓਪਨ ਐਂਡ ਡਿਸਟੈਂਸ ਲਰਨਿੰਗ (ਓ.ਡੀ.ਐਲ.) ਅਤੇ ਔਨਲਾਈਨ ਮੋਡ ਅਧੀਨ ਕੋਰਸਾਂ ਵਿੱਚ ਦਾਖਲੇ ਦੀ ਆਖਰੀ ਮਿਤੀ 15 ਨਵੰਬਰ 2024 ਤੱਕ ਵਧਾ ਦਿੱਤੀ ਹੈ। ਵਾਈਸ-ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਯੂ.ਜੀ.ਸੀ.-ਡੀ.ਈ.ਬੀ. ਤੋਂ ਲੋੜੀਂਦੀਆਂ ਪ੍ਰਵਾਨਗੀਆਂ ਨਾਲ ਡਾਇਰੈਕਟੋਰੇਟ ਆਫ਼ ਓਡੀਐਲ ਅਤੇ ਔਨਲਾਈਨ ਸਟੱਡੀਜ਼ ਦੀ ਸਥਾਪਨਾ ਕੀਤੀ ਗਈ ਹੈ। ਵਰਤਮਾਨ ਸਮੇਂ ਵਿੱਚ ਯੂਨੀਵਰਸਿਟੀ ਵਿੱਚ ਲਗਭਗ 1400 ਸਿਿਖਆਰਥੀ ਵੱਖ-ਵੱਖ ਓਪਨ ਅਤੇ ਡਿਸਟੈਂਸ ਲਰਨਿੰਗ ਅਤੇ ਔਨਲਾਈਨ ਪ੍ਰੋਗਰਾਮਾਂ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚ ਕੈਨੇਡਾ, ਯੂਕੇ, ਆਸਟ੍ਰੇਲੀਆ, ਯੂਏਈ ਅਤੇ ਯੂਐਸਏ ਵਰਗੇ ਦੇਸ਼ਾਂ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਿਦਆਰਥੀ ਸ਼ਾਮਲ ਹਨ। ਇਹ ਔਨਲਾਈਨ ਪ੍ਰੋਗਰਾਮ ਖਾਸ ਤੌਰ ‘ਤੇ ਨਾ ਸਿਰਫ਼ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਡਾਇਸਪੋਰਾ ਨੂੰ ਲਾਭ ਪਹੁੰਚਾਉਣ ਲਈ ਤਿਆਰ ਕੀਤੇ ਗਏ ਹਨ, ਸਗੋਂ ਭਾਰਤ ਜਾਂ ਦੁਨੀਆ ਭਰ ਵਿੱਚ ਕੋਈ ਵੀ ਵਿਅਕਤੀ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇਸ ਮੋਡ ਰਾਹੀਂ ਉੱਚ ਸਿਿਖਆ ਪ੍ਰਾਪਤ ਕਰਨਾ ਚਾਹੁੁੰਦਾ ਹੈ। ਯੂਨੀਵਰਸਿਟੀ ਓ.ਡੀ.ਐਲ ਅਧੀਨ 12 ਕੋਰਸ ਪੇਸ਼ ਕਰਦੀ ਹੈ, ਜਿਸ ਵਿੱਚ ਭਅ, ਭਭਅ, ਭ. ਲ਼ਿਬ, ਭਛਅ, ਭ.ਛੋਮ, ੰਭਅ, ੰਛਅ, ੰਅ (ਪੰਜਾਬੀ), ੰਅ (ਅੰਗਰੇਜ਼ੀ), ੰ.ਛੋਮ, ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ (ਧਛਅ), ਡਿਪਲੋਮਾ ਸ਼ਾਮਲ ਹਨ। ਸੰਚਾਰ ਹੁਨਰ ਵਿੱਚ. ਯੂਨੀਵਰਸਿਟੀ ਓ.ਡੀ.ਐਲ ਮੋਡ ਅਧੀਨ ਕਰਵਾਏੇ ਜਾਂਦੇ 12 ਕੋਰਸ ਜਿਸ ਵਿੱਚ ਬੀ.ਏੇ., ਬੀ.ਬੀ.ਏ., ਬੀ.ਲਿਬ, ਬੀ.ਸੀ.ਏ., ਬੀ.ਕਾਮ., ਐਮ.ਬੀ.ਏ., ਐਮ.ਸੀ.ਏ., ਐਮ.ਏ. (ਪੰਜਾਬੀ), ਐਮ.ਏ. ਅੰਗਰੇਜ਼ੀ, ਐਮ.ਕਾਮ, ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਤੇ ਡਿਪਲੋਮਾ ਇਨ ਕਮਿਊਨੀਕੇਸ਼ਨ ਸਕਿੱਲਜ਼ ਸ਼ਾਮਲ ਹਨ। ਇਸ ਤੋਂ ਇਲਾਵਾ, 11 ਔਨਲਾਈਨ ਕੋਰਸਾਂ ਵਿਚ ਬੀ.ਏ., ਬੀ.ਕਾਮ., ਬੀ.ਸੀ.ਏ., ਐਮ.ਬੀ.ਏ., ਐਮ.ਬੀ.ਏ. (ਐਫਐਮ), ਐਮ.ਬੀ.ਏ. (ਐਚਆਰਐਮ), ਐਮ.ਬੀ.ਏ. (ਐਮਐਮ), ਐਮ.ਸੀ.ਏ., ਐਮ.ਏ. (ਅੰਗਰੇਜ਼ੀ), ਅਤੇ ਐਮ.ਏ. (ਪੰਜਾਬੀ) ਸ਼ਾਮਲ ਹਨ। ਕੋਰਸਾਂ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ – ਡਿਸਟੈਂਸ ਐਜੂਕੇਸ਼ਨ ਬਿਊਰੋ ਦੁਆਰਾ ਵਿਧੀਵਤ ਪ੍ਰਵਾਨਗੀ ਦਿੱਤੀ ਜਾਂਦੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਯੂ.ਜੀ.ਸੀ. ਦੀਆਂ ਹਾਲੀਆ ਨੀਤੀਆਂ ਦੇ ਅਨੁਸਾਰ, ਉਮੀਦਵਾਰਾਂ ਕੋਲ ਹੁਣ ਇੱਕੋ ਸਮੇਂ ਦੋ ਅਕਾਦਮਿਕ ਪ੍ਰੋਗਰਾਮਾਂ ਵਿੱਚ ਦਾਖਲਾ ਲੈਣ ਦਾ ਮੌਕਾ ਹੈ- ਇੱਕ ਫੁੱਲ-ਟਾਈਮ ਫਿਜ਼ੀਕਲ ਮੋਡ ਅਤੇ ਦੂਜਾ ਓਡੀਐਲ ਜਾਂ ਔਨਲਾਈਨ ਮੋਡ ਵਿੱਚ। ਇਹ ਨਿਯਮਤ ਵਿਿਦਆਰਥੀਆਂ ਲਈ ਇੱਕ ਵਾਧੂ ਡਿਗਰੀ ਪ੍ਰਾਪਤ ਕਰਨ ਲਈ ਇੱਕ ਕੀਮਤੀ ਮੌਕਾ ਪ੍ਰਦਾਨ ਕਰਦਾ ਹੈ। ਓਡੀਐਲ ਅਤੇ ਔਨਲਾਈਨ ਕੋਰਸ ਦੇ ਡਾਇਰੈਕਟਰ ਡਾ. ਸੁਭੀਤ ਕੁਮਾਰ ਜੈਨ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਏਆਈ ਪ੍ਰੋਕਟੋਰਡ ਵਾਤਾਵਰਣ ਵਿੱਚ ਔਨਲਾਈਨ ਅਧਿਆਪਨ, ਵੀਡੀਓ ਲੈਕਚਰ ਰਿਕਾਰਡਿੰਗਾਂ ਅਤੇ ਪ੍ਰੀਖਿਆਵਾਂ ਦੀ ਸਹੂਲਤ ਲਈ ਕੈਂਪਸ ਵਿੱਚ ਇੱਕ ਸਟੂਡੀਓ ਦੀ ਸਥਾਪਨਾ ਕੀਤੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ ਲਰਨਿੰਗ ਮੈਨੇਜਮੈਂਟ ਸਿਸਟਮ ਦੁਆਰਾ ਸਿਿਖਆਰਥੀਆਂ ਨੂੰ ਅਕਾਦਮਿਕ ਸਹਾਇਤਾ ਵੀ ਪ੍ਰਦਾਨ ਕਰਦੀ ਹੈ, ਜਿਸ ਵਿੱਚ ਸਵੈ ਸਿਖਲਾਈ ਸਮੱਗਰੀ, ਈ-ਕਿਤਾਬਾਂ, ਵੀਡੀਓਜ਼, ਕਵਿਜ਼ ਅਤੇ ਔਨਲਾਈਨ ਚਰਚਾ ਲਈ ਔਨਲਾਈਨ ਪਲੇਟਫਾਰਮ ਸ਼ਾਮਲ ਹਨ। ਡਾ. ਜੈਨ ਨੇ ਦੱਸਿਆ ਕਿ ਯੂ.ਜੀ.ਸੀ.-ਡੀ.ਈ.ਬੀ. ਦੇ ਨਿਰਦੇਸ਼ਾਂ ਅਨੁਸਾਰ ਓ.ਡੀ.ਐਲ ਅਤੇ ਔਨਲਾਈਨ ਕੋਰਸਾਂ ਲਈ ਦਾਖਲੇ ਦੀ ਆਖਰੀ ਮਿਤੀ ਵਧਾ ਦਿੱਤੀ ਗਈ ਹੈ। ਪ੍ਰੋ. ਪਲਵਿੰਦਰ ਸਿੰਘ, ਡੀਨ ਅਕਾਦਮਿਕ ਮਾਮਲੇ, ਨੇ ਕਿਹਾ ਕਿ ਓਡੀਐਲ ਅਤੇ ਔਨਲਾਈਨ ਕੋਰਸ ਖਾਸ ਤੌਰ ‘ਤੇ ਕੰਮ ਕਰਨ ਵਾਲੇ ਪੇਸ਼ੇਵਰਾਂ ਅਤੇ ਵਿਦੇਸ਼ਾਂ ਵਿੱਚ ਵਸੇ ਪੰਜਾਬੀ ਪ੍ਰਵਾਸੀਆਂ ਲਈ ਲਾਭਦਾਇਕ ਹਨ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਔਨਲਾਈਨ ਕੋਰਸਾਂ ਦੇ ਦਾਖਲਿਆਂ ਵਿਚ 15 ਨਵੰਬਰ ਤੱਕ ਵਾਧਾ Read More »

ਪਾਕਿਸਤਾਨੀ ਪੰਜਾਬ ਨੇ ਲਾਹੌਰ ’ਚ ਹਵਾ ਪ੍ਰਦੂਸ਼ਣ ਲਈ ਭਾਰਤੀ ਪੰਜਾਬ ਨੂੰ ਠਹਿਰਾਇਆ ਜ਼ਿੰਮੇਵਾਰ

ਲਾਹੌਰ, 4 ਨਵੰਬਰ, 2024 – ਪਾਕਿਸਤਾਨੀ ਪੰਜਾਬ ਦੇ ਲੇਡੀ ਮਨਿਸਟਰ ਮਰੀਅਮ ਔਰੰਗਜੇਬ ਨੇ ਪਾਕਿਸਤਾਨੀ ਪੰਜਾਬ ਵਿਚ ਹਵਾ ਪ੍ਰਦੂਸ਼ਣ ਲਈ ਭਾਰਤੀ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਹਿਆ ਹੈ। ਉਹਨਾਂ ਕਿਹਾ ਹੈ ਕਿ ਅੱਜ ਸਵੇਰੇ ਹਵਾ ਤੇਜ਼ ਸੀ ਤੇ ਹਵਾ ਪ੍ਰਦੂਸ਼ਣ ਦਾ ਰੁਖ਼ ਚੰਡੀਗੜ੍ਹ, ਹਰਿਆਣਾ, ਬਠਿੰਡਾ, ਗੁਰਦਾਸਪੁਰ, ਸ੍ਰੀਗੰਗਾਨਗਰ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਦੇ ਸਰਹੱਦੀ ਜ਼ਿਲ੍ਹਿਆਂ ਤੋਂ ਪਾਕਿਸਤਾਨ ਵਾਲੇ ਪਾਸੇ ਹੋ ਗਿਆ। ਉਹਨਾਂ ਦੱਸਿਆ ਕਿ ਲਾਹੌਰ ਵਿਚ ਹਵਾ ਰੁਕੀ ਹੋਈ ਸੀ ਤੇ ਭਾਰਤ ਵਾਲੇ ਪਾਸੇ ਤੋਂ ਹਵਾ ਪ੍ਰਦੂਸ਼ਣ ਆਉਣ ਕਾਰਣ ਲਾਹੌਰ ਵਿਚ ਏਅਰ ਕਵਾਲਟੀ ਇੰਡੈਕਸ (ਏ ਕਯੂ ਆਈ) 1173 ਹੋ ਗਿਆ ਹੈ। ਉਹਨਾਂ ਦੱਸਿਆ ਕਿ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਮਰੀਅਮ ਨਵਾਜ਼ ਵੱਲੋਂ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਸਬੰਧੀ ਪੱਤਰ ਲਿਖਿਆ ਜਾਵੇਗਾ।

ਪਾਕਿਸਤਾਨੀ ਪੰਜਾਬ ਨੇ ਲਾਹੌਰ ’ਚ ਹਵਾ ਪ੍ਰਦੂਸ਼ਣ ਲਈ ਭਾਰਤੀ ਪੰਜਾਬ ਨੂੰ ਠਹਿਰਾਇਆ ਜ਼ਿੰਮੇਵਾਰ Read More »

ਪੰਜਾਬ ਸਰਕਾਰ ਨੇ ਪ੍ਰਾਈਵੇਟ ਪਲਾਂਟ ਖ਼ਰੀਦ ਕੇ ਰਚਿਆ ਇਤਿਹਾਸ

ਚੰਡੀਗੜ੍ਹ, 4 ਨਵੰਬਰ – ਪੰਜਾਬ ਵਿੱਚ ਪਹਿਲੀ ਵਾਰ ਉਲਟਾ ਰੁਝਾਨ ਦੇਖਣ ਨੂੰ ਮਿਲਿਆ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇੱਕ ਪ੍ਰਾਈਵੇਟ ਪਾਵਰ ਪਲਾਂਟ ਨੂੰ ਖਰੀਦਿਆ ਹੈ। ਭਗਵੰਤ ਸਿੰਘ ਮਾਨ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਿੱਜੀ ਕੰਪਨੀ ਜੀ.ਵੀ.ਕੇ. ਪਾਵਰ ਦੀ ਮਲਕੀਅਤ ਵਾਲੇ ਗੋਇੰਦਵਾਲ ਪਾਵਰ ਪਲਾਂਟ ਨੂੰ ਖਰੀਦ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੀ ਹੈ। ਸੂਬੇ ਦੇ ਬਿਜਲੀ ਢਾਂਚੇ ਦੀ ਕੁਸ਼ਲਤਾ ਅਤੇ ਕਾਰਗੁਜ਼ਾਰੀ ਨੂੰ ਵਧਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਵੇਖਦਿਆਂ ਇਹ ਪ੍ਰਾਪਤੀ ਅਹਿਮ ਹੈ। ਇਸ ਪਲਾਂਟ ਦਾ ਨਾਮ ਬਦਲ ਕੇ ਤੀਜੇ ਗੁਰੂ ਸਾਹਿਬ ਦੇ ਨਾਮ ਉਤੇ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਰੱਖਿਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸੇ ਸਾਲ ਫ਼ਰਵਰੀ ’ਚ ਗੋਇੰਦਵਾਲ ਸਥਿਤ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਨੂੰ ਲੋਕਾਂ ਨੂੰ ਸਮਰਪਿਤ ਕਰ ਕੇ ਨਵਾਂ ਇਤਿਹਾਸ ਰਚਿਆ। ਜ਼ਿਕਰਯੋਗ ਹੈ ਕਿ ਇਸ ਥਰਮਲ ਪਲਾਂਟ ਦੀ ਸਮਰੱਥਾ 61 ਫੀਸਦੀ ਸੀ, ਜਦੋਂ ਕਿ ਪੰਜਾਬ ਸਰਕਾਰ ਵੱਲੋਂ ਖ਼ਰੀਦਣ ਤੋਂ ਪਹਿਲਾਂ ਇਸ ਵਿੱਚੋਂ ਸਿਰਫ਼ 34 ਫੀਸਦੀ ਤੱਕ ਦੀ ਹੀ ਵਰਤੋਂ ਹੁੰਦੀ ਸੀ ਪਰ ਥਰਮਲ ਪਲਾਂਟ ਨੇ ਜੁਲਾਈ, 2024 ’ਚ ਕਰੀਬ 89.7 ਫ਼ੀਸਦੀ ਦੇ ਪੀ.ਐਲ.ਐਫ਼. ਨਾਲ 327 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ, ਜਿਸ ਨਾਲ ਸੂਬੇ ਵਿੱਚ ਬਿਜਲੀ ਪੈਦਾਵਾਰ ਵਿੱਚ ਵਾਧਾ ਹੋਇਆ। ਦਰਅਸਲ ਪੰਜਾਬ ਨੂੰ ਅਲਾਟ ਕੀਤੀ ਗਈ ਪਛਵਾੜਾ ਕੋਲਾ ਖਾਣ ਵਿੱਚੋਂ ਕੋਲੇ ਦੀ ਵਰਤੋਂ ਸਿਰਫ਼ ਸਰਕਾਰੀ ਪਾਵਰ ਪਲਾਂਟਾਂ ਲਈ ਹੀ ਕੀਤੀ ਜਾ ਸਕਦੀ ਹੈ, ਇਸ ਲਈ ਇਸ ਪਾਵਰ ਪਲਾਂਟ ਦੀ ਖਰੀਦ ਨਾਲ ਇਸ ਕੋਲੇ ਦੀ ਵਰਤੋਂ ਸੂਬੇ ਦੇ ਹਰ ਸੈਕਟਰ ਨੂੰ ਬਿਜਲੀ ਦੇਣ ਲਈ ਕੀਤੀ ਜਾ ਸਕਦੀ ਹੈ। ਇਹ ਬਹੁਤ ਹੀ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਲੋਕ ਪੱਖੀ ਫੈਸਲਿਆਂ ਕਾਰਨ ਸੂਬੇ ਦੇ 90 ਫੀਸਦੀ ਖਪਤਕਾਰਾਂ ਨੂੰ ਸਿਫ਼ਰ ਬਿਜਲੀ ਬਿੱਲ ਆ ਰਿਹਾ ਹੈ। ਕਿਸੇ ਸੂਬਾ ਸਰਕਾਰ ਵੱਲੋਂ ਪਾਵਰ ਪਲਾਂਟ ਦਾ ਇਹ ਸਭ ਤੋਂ ਘੱਟ ਕੀਮਤ ਉਤੇ ਕੀਤਾ ਸਮਝੌਤਾ ਹੈ ਕਿਉਂਕਿ 600 ਮੈਗਾਵਾਟ ਦੀ ਸਮਰੱਥਾ ਵਾਲੇ ਕੋਰਬਾ ਵੈਸਟ, ਝਾਬੂਆ ਪਾਵਰ ਅਤੇ ਲੈਂਕੋ ਅਮਰਕੰਟਕ ਵਰਗੇ ਪਾਵਰ ਪਲਾਂਟ ਕ੍ਰਮਵਾਰ 1804 ਕਰੋੜ ਰੁਪਏ, 1910 ਕਰੋੜ ਅਤੇ 1818 ਕਰੋੜ ਰੁਪਏ ਵਿੱਚ ਖ਼ਰੀਦੇ ਗਏ ਸਨ। ਪੰਜਾਬ ਸਰਕਾਰ ਨੇ 540 ਮੈਗਾਵਾਟ ਦੀ ਸਮਰੱਥਾ ਵਾਲਾ ਪਾਵਰ ਪਲਾਂਟ ਦੋ ਕਰੋੜ ਰੁਪਏ ਪ੍ਰਤੀ ਮੈਗਾਵਾਟ ਦੇ ਹਿਸਾਬ ਨਾਲ ਖ਼ਰੀਦਿਆ ਹੈ। ਇਹ ਕਿਸੇ ਪਾਵਰ ਪਲਾਂਟ ਲਈ ਹੁਣ ਤੱਕ ਦੀ ਸਭ ਤੋਂ ਘੱਟ ਕੀਮਤ ਹੈ, ਜਦੋਂ ਕਿ ਹੁਣ ਤੱਕ ਹੋਈਆਂ ਖ਼ਰੀਦਾਂ ਮੁਤਾਬਕ ਕੀਮਤ ਤਿੰਨ ਕਰੋੜ ਰੁਪਏ ਪ੍ਰਤੀ ਮੈਗਾਵਾਟ ਰਹੀ ਹੈ। ਇਸ ਖ਼ਰੀਦ ਸਮਝੌਤੇ ਨਾਲ ਬਿਜਲੀ ਦੀ ਦਰ ਵਿੱਚ ਪ੍ਰਤੀ ਯੂਨਿਟ ਇਕ ਰੁਪਏ ਦੀ ਕਟੌਤੀ ਕਰਨ ਵਿੱਚ ਮਦਦ ਮਿਲੇਗੀ, ਜਿਸ ਨਾਲ ਬਿਜਲੀ ਖ਼ਰੀਦ ਉਤੇ 300 ਤੋਂ 350 ਕਰੋੜ ਰੁਪਏ ਦੀ ਬੱਚਤ ਹੋਵੇਗੀ। ਇਸ ਨਾਲ ਸੂਬੇ ਦੇ ਖ਼ਪਤਕਾਰਾਂ ਨੂੰ ਲਾਭ ਮਿਲੇਗਾ।

ਪੰਜਾਬ ਸਰਕਾਰ ਨੇ ਪ੍ਰਾਈਵੇਟ ਪਲਾਂਟ ਖ਼ਰੀਦ ਕੇ ਰਚਿਆ ਇਤਿਹਾਸ Read More »

ਸ਼ਹੀਦ ਭਾਈ ਤਰਲੋਚਨ ਸਿੰਘ ਦੀ ਯਾਦ ਵਿੱਚ ਲਗਾਇਆ ਖੂਨਦਾਨ ਕੈਂਪ

ਗੁਰਦਾਸਪੁਰ, 4 ਨਵੰਬਰ – ਸਥਾਨਕ ਗੁਰਦੁਆਰਾ ਸਿੰਘ ਸਭਾ ਸਾਹਿਬ ਜੇਲ ਰੋਡ ਗੁਰਦਾਸਪੁਰ ਵਿਖੇ ਸ਼ਹੀਦ ਭਾਈ ਤਰਲੋਚਨ ਸਿੰਘ ਦੀ ਸਲਾਨਾ ਬਰਸੀ ਮੌਕੇ ਲਗਾਇਆ ਗਿਆ ਖੂਨਦਾਨ ਕੈਂਪ। ਇਸ ਸਬੰਧੀ ਗੱਲਬਾਤ ਕਰਦਿਆਂ ਭਾਈ ਤਰਲੋਚਨ ਸਿੰਘ ਦੇ ਸਪੁੱਤਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ, ਸਾਡਾ ਪੰਜ ਆਬ ਫੈਡਰੇਸ਼ਨ ਗੁਰਦਾਸਪੁਰ, ਤੇ ਆਸਰਾ ਫਾਊਂਡੇਸ਼ਨ ਗੁਰਦਾਸਪੁਰ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿੱਚ 40 ਦੇ ਕਰੀਬ ਖੂਨਦਾਨੀਆਂ ਨੇ ਖੂਨ ਦਾਨ ਕੀਤਾ। ਇਸ ਮੌਕੇ ਤੇ ਟੀਮ ਬਲੱਡ ਡੋਨਰ ਸੋਸਾਇਟੀ ਗੁਰਦਾਸਪੁਰ ਦੇ ਸੰਸਥਾਪਕ ਰਜੇਸ਼ ਬੱਬੀ ਪ੍ਰਧਾਨ ਆਦਰਸ਼ ਕੁਮਾਰ ਸੀਨੀਅਰ ਮੀਤ ਪ੍ਰਧਾਨ ਮਨੂ ਸ਼ਰਮਾ ਸ਼ਹਿਰੀ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਸਾਡਾ ਪੰਜ ਆਬ ਫੈਡਰੇਸ਼ਨ ਵੱਲੋਂ ਇੰਦਰਪਾਲ ਸਿੰਘ, ਆਸਰਾ ਫਾਊਂਡੇਸ਼ਨ ਵੱਲੋਂ ਕਰਨਬੀਰ ਸਿੰਘ, ਲਵਪ੍ਰੀਤ ਸਿੰਘ ਬਾਹੀਆਂ ,ਦਵਿੰਦਰ ਸਿੰਘ ਮਾਨ, ਰਜਨੀਸ਼ਵਰ ਸ਼ਰਮਾ, ਸੁੱਖਾ ਕਬੱਡੀ ਪਹਿਲਵਾਨ, ਰਿੰਪਲ, ਚੇਤਨ ਸ਼ਰਮਾ, ਰੋਮੀ ਸਰਪੰਚ, ਗੁਰਿੰਦਰ ਭੁੱਲਰ, ਗੁਰਨਾਮ ਸਿੰਘ, ਬਲੱਡ ਬੈਂਕ ਦੀ ਟੀਮ ਦੇ ਇੰਚਾਰਜ ਬੀਟੀਓ ਮੈਡ

ਸ਼ਹੀਦ ਭਾਈ ਤਰਲੋਚਨ ਸਿੰਘ ਦੀ ਯਾਦ ਵਿੱਚ ਲਗਾਇਆ ਖੂਨਦਾਨ ਕੈਂਪ Read More »

ਤਪਦਿਕ ਦੇ ਕੇਸਾਂ ਵਿੱਚ ਵਾਧਾ

ਡਬਲਿਊਐੱਚਓ ਦੀ ਹਾਲ ਹੀ ’ਚ ਆਈ ‘ਗਲੋਬਲ ਟਿਊਬਰਕਲੋਸਿਸ’ ਰਿਪੋਰਟ ਵਿੱਚ ਭਾਰਤ ਦੀ ਸਥਿਤੀ ਨਿਰਾਸ਼ਾਜਨਕ ਹੈ। ਦੁਨੀਆ ਭਰ ਦੇ ਤਪਦਿਕ (ਟੀਬੀ) ਦੇ ਕੇਸਾਂ ’ਚੋਂ 26 ਪ੍ਰਤੀਸ਼ਤ ਕੇਸ ਭਾਰਤ ਦੇ ਹਨ। ਇਕੱਲਾ ਇਹ ਅੰਕੜਾ ਹੀ ਭਾਰਤ ਦੇ ਰਾਸ਼ਟਰੀ ਤਪਦਿਕ ਰੋਕਥਾਮ ਪ੍ਰੋਗਰਾਮ ਲਈ ਚੁਣੌਤੀ ਵਰਗਾ ਹੈ, ਜਿਸ ਦੇ ਪਿਛੋਕੜ ’ਚ ਵਧਦੇ ‘ਮਲਟੀਡਰੱਗ-ਰਜ਼ਿਸਟੈਂਸ ਟਿਊਬਰਕਲੋਸਿਸ’ (ਐੱਮਡੀਆਰ-ਟੀਬੀ) ਦਾ ਹਵਾਲਾ ਦਿੱਤਾ ਗਿਆ ਹੈ। ਇਹ ਆਪਣੇ ਆਪ ’ਚ ਹੀ ਇੱਕ ਸਿਹਤ ਸੰਕਟ ਵਰਗਾ ਹੈ। ਸਾਲ 2023 ਵਿੱਚ ਭਾਰਤ ’ਚ ਤਪਦਿਕ ਦੇ ਨਵੇਂ 25 ਲੱਖ ਕੇਸ ਦਰਜ ਹੋਏ ਸਨ, ਇਹ ਅੰਕੜਾ 1960 ਵਿੱਚ ਤਪਦਿਕ ਨਿਗਰਾਨੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਐੱਮਡੀਆਰ-ਟੀਬੀ ਸਥਿਤੀ ਨੂੰ ਹੋਰ ਵੀ ਗੁੰਝਲਦਾਰ ਬਣਾ ਰਿਹਾ ਹੈ ਕਿਉਂਕਿ ਭਾਰਤ ’ਤੇ ਇਸ ਦਾ ਬੋਝ ਸਭ ਤੋਂ ਵੱਧ ਹੈ। ਐਮਡੀਆਰ-ਟੀਬੀ, ਜ਼ਰੂਰੀ ਦਵਾਈਆਂ ਜਿਵੇਂ ਕਿ ਆਇਸੋਨੀਐਜ਼ਿਡ ਤੇ ਰਿਫੈਮਪਿਨ ਨੂੰ ਅਸਰਹੀਣ ਕਰਦਾ ਹੈ। ਇਹ ਅਕਸਰ ਸਹੀ ਢੰਗ ਨਾਲ ਇਲਾਜ ਨਾ ਹੋਣ ਕਾਰਨ ਹੁੰਦਾ ਹੈ ਅਤੇ ਇਲਾਜ ਲਈ ਲੰਮੇ ਸਮੇਂ ਲਈ ਮਹਿੰਗੀਆਂ ਤੇ ਵੱਧ ਵਿਸ਼ੈਲੀਆਂ ਦਵਾਈਆਂ ਦੀ ਲੋੜ ਪੈਂਦੀ ਹੈ। ਬਦਕਿਸਮਤੀ ਨਾਲ ਐੱਮਡੀਆਰ-ਟੀਬੀ ਦੇ ਸਿਰਫ਼ 44 ਪ੍ਰਤੀਸ਼ਤ ਕੇਸਾਂ ਵਿੱਚ ਹੀ ਢੁੱਕਵਾਂ ਇਲਾਜ ਮਿਲਦਾ ਹੈ। ਇਸ ਪ੍ਰਤੱਖ ਖੱਪੇ ਤੋਂ ਭਾਰਤ ਦੇ ਸਿਹਤ ਢਾਂਚੇ ’ਤੇ ਬਣੇ ਦਬਾਅ ਅਤੇ ਮਿਆਰੀ ਇਲਾਜ ਤੱਕ ਨਿਯਮਤ ਪਹੁੰਚ ਨਾ ਮਿਲਣ ਕਾਰਨ ਮਰੀਜ਼ ’ਤੇ ਪੈਣ ਵਾਲੇ ਅਸਰਾਂ ਦਾ ਪਤਾ ਲੱਗਦਾ ਹੈ। ਕਰੀਬ 90 ਪ੍ਰਤੀਸ਼ਤ ਤੱਕ ਇਲਾਜ ਦਾ ਖਰਚ ਸਰਕਾਰ ਵੱਲੋਂ ਚੁੱਕਣ ਦੇ ਬਾਵਜੂਦ, ਭਾਰਤ ਵਿੱਚ ਬਹੁਤੇ ਪਰਿਵਾਰਾਂ ’ਤੇ ਤਪਦਿਕ ਮਰੀਜ਼ਾਂ ਨੂੰ ਸੰਭਾਲਣ ਦਾ ਵੱਡਾ ਬੋਝ ਪੈ ਜਾਂਦਾ ਹੈ। ਲਗਭਗ 20 ਪ੍ਰਤੀਸ਼ਤ ਮਰੀਜ਼ਾਂ ਨੂੰ ਉਨ੍ਹਾਂ ਦੀ ਸਾਲਾਨਾ ਆਮਦਨੀ ਤੋਂ ਵੀ 20 ਪ੍ਰਤੀਸ਼ਤ ਵੱਧ ਖਰਚ ਸਹਿਣ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਪਿਛਲੇ ਕਈ ਸਾਲਾਂ ਵਿੱਚ ਤਪਦਿਕ ਦੀ ਰੋਕਥਾਮ ਲਈ ਫੰਡਿੰਗ 13 ਕਰੋੜ ਡਾਲਰ ਘਟੀ ਹੈ, ਜਿਸ ਕਾਰਨ ਸਾਲ 2025 ਤੱਕ ਤਪਦਿਕ ਰੋਗ ਨੂੰ ਖਤਮ ਕਰਨ ਦਾ ਭਾਰਤ ਦਾ ਟੀਚਾ ਪਹੁੰਚ ਤੋਂ ਹੋਰ ਵੀ ਬਾਹਰ ਹੁੰਦਾ ਜਾ ਰਿਹਾ ਹੈ। ਇਸ ਟੀਚੇ ਦੀ ਪੂਰਤੀ ਲਈ ਸ਼ਨਾਖ਼ਤ ਪ੍ਰਣਾਲੀ ਨੂੰ ਸੁਧਾਰਨਾ ਪਏਗਾ ਤੇ ਇਲਾਜ ਕਵਰੇਜ ਨੂੰ ਵੀ ਬਿਹਤਰ ਕਰਨਾ ਪਏਗਾ। ਸਰਕਾਰ ਨੂੰ ਮਾਇਕ ਮਦਦ ਵਧਾਉਣੀ ਚਾਹੀਦੀ ਹੈ ਤੇ ਤਪਦਿਕ ਵਿੱਚ ਵਾਧਾ ਕਰ ਰਹੇ ਸਮਾਜਿਕ-ਆਰਥਿਕ ਤੱਤਾਂ ਨਾਲ ਨਜਿੱਠਣਾ ਚਾਹੀਦਾ ਹੈ। ਇਨ੍ਹਾਂ ’ਚ ਗਰੀਬੀ, ਕੁਪੋਸ਼ਣ ਤੇ ਸੀਮਤ ਸਿਹਤ ਸੰਭਾਲ ਪਹੁੰਚ ਸ਼ਾਮਲ ਹਨ। ਇਸ ਤੋਂ ਇਲਾਵਾ ਐੱਮਡੀਆਰ-ਟੀਬੀ ਬਾਰੇ ਜਾਗਰੂਕਤਾ ’ਚ ਵਾਧਾ ਅਤੇ ਨਵੀਆਂ ਇਲਾਜ ਪ੍ਰਣਾਲੀਆਂ ਜਿਵੇਂ ਕਿ ਬੀਪੀਏਐੱਲਐੱਮ ਦੀ ਵਰਤੋਂ ਵੀ ਸਹਾਈ ਹੋ ਸਕਦੀ ਹੈ। ਤਪਦਿਕ ਸੰਕਟ ਤੁਰੰਤ ਧਿਆਨ ਮੰਗਦਾ ਹੈ। ਠੋਸ ਨਿਵੇਸ਼ ਤੇ ਸਾਂਝੇ ਯਤਨਾਂ ਤੋਂ ਬਿਨਾਂ ਤਪਦਿਕ ਭਾਰਤ ਦੇ ਸਿਹਤ ਟੀਚਿਆਂ ਤੇ ਆਲਮੀ ਮੰਤਵਾਂ ਦੇ ਰਾਹ ਵਿੱਚ ਅੜਿੱਕਾ ਬਣਦਾ ਰਹੇਗਾ। ਸੰਸਾਰ ਲਈ ਤਪਦਿਕ ਨੂੰ ਹਰਾਉਣਾ ਸਿਰਫ਼ ਸਿਹਤ ਦਾ ਮਸਲਾ ਨਹੀਂ ਹੈ, ਬਲਕਿ ਇਹ ਸਾਡੀ ਸਾਂਝੀ ਵਚਨਬੱਧਤਾ ਦੀ ਵੀ ਪਰਖ਼ ਹੈ ਕਿ ਕਿਵੇਂ ਮਾਨਵਤਾ ਨੂੰ ਚਿੰਬੜੀ ਇਸ ਸਭ ਤੋਂ ਪੁਰਾਣੀ ਤੇ ਜਾਨਲੇਵਾ ਅਲਾਮਤ ਦਾ ਖਾਤਮਾ ਕੀਤਾ ਜਾਵੇ।

ਤਪਦਿਕ ਦੇ ਕੇਸਾਂ ਵਿੱਚ ਵਾਧਾ Read More »

ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ

ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਉਨ੍ਹਾਂ ਦੇ ਰਿਪਬਲਿਕਨ ਵਿਰੋਧੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਮੁਹਿੰਮ ਵੋਟਿੰਗ ਬੰਦ ਹੋਣ ਤੋਂ ਪਹਿਲਾਂ ਕੋਈ ਮੌਕਾ ਨਹੀਂ ਛੱਡ ਰਹੇ ਹਨ। ਦੋਵੇਂ ਨੇਤਾ ਅਪਣੇ ਲਈ ਦੇਸ਼ ਵਾਸੀਆਂ ਤੋਂ ਸਮਰਥਨ ਮੰਗ ਰਹੇ ਹਨ ਅਤੇ ਉਨ੍ਹਾਂ ਨੂੰ ਵ੍ਹਾਈਟ ਹਾਊਸ ਭੇਜਣ ਦੀ ਭਾਵਨਾਤਮਕ ਅਪੀਲ ਕਰ ਰਹੇ ਹਨ। ਦਸਣਯੋਗ ਹੈ ਕਿ ਅਮਰੀਕਾ ਵਿਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਉਪ ਰਾਸ਼ਟਰਪਤੀ ਹੈਰਿਸ ਨੇ ਵਿਸਕਾਨਸਿਨ ’ਚ ਅਪਣੇ ਹਜ਼ਾਰਾਂ ਉਤਸ਼ਾਹੀ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਅਸੀਂ ਜਿੱਤਾਂਗੇ। ਅਮਰੀਕੀ ਰਾਜਨੀਤੀ ਵਿਚ ਨਵੀਂ ਪੀੜ੍ਹੀ ਨੂੰ ਅੱਗੇ ਲਿਆਉਣ ਦਾ ਸਮਾਂ ਆ ਗਿਆ ਹੈ।’’ ਉਹ ਵਿਸਕਾਨਸਿਨ ਅਤੇ ਉਤਰੀ ਕੈਰੋਲੀਨਾ ਵਿਚ ਚੋਣ ਪ੍ਰਚਾਰ ਕਰ ਰਹੇ ਸਨ। ਉਹ ਐਤਵਾਰ ਅਤੇ ਸੋਮਵਾਰ ਨੂੰ ਮਿਸ਼ੀਗਨ, ਜਾਰਜੀਆ ਅਤੇ ਪੈਨਸਿਲਵੇਨੀਆ ਵਿਚ ਸਮਾਪਤੀ ਬਹਿਸ ਕਰ ਸਕਦੀ ਹੈ। ਇਸ ਦੌਰਾਨ 78 ਸਾਲਾ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਅਪਣੀ ਚੋਣ ਮੁਹਿੰਮ ਲਈ ਵਰਜੀਨੀਆ ਨੂੰ ਚੁਣਿਆ। ਸਲੇਮ ਵਿਚ ਅਪਣੇ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਰਾਸ਼ਟਰਪਤੀ ਨੇ ਦੇਸ਼ ਵਿਚ ਸ਼ਾਂਤੀ ਅਤੇ ਖ਼ੁਸ਼ਹਾਲੀ ਦਾ ਨਵਾਂ ਦੌਰ ਲਿਆਉਣ ਦਾ ਵਾਅਦਾ ਕੀਤਾ। ਉਨ੍ਹਾਂ ਕਮਲਾ ਹੈਰਿਸ ਨੂੰ ਇਕ ਉਦਾਰ ਖੱਬੇਪੱਖੀ ਅਤੇ ਕੱਟੜਪੰਥੀ ਦਸਿਆ। ਟਰੰਪ ਦੀ ਅਗਲੇ ਦੋ ਦਿਨਾਂ ਵਿਚ ਮਿਸ਼ੀਗਨ, ਪੈਨਸਿਲਵੇਨੀਆ, ਜਾਰਜੀਆ ਅਤੇ ਉਤਰੀ ਕੈਰੋਲੀਨਾ ਵਿਚ ਚੋਣ ਪ੍ਰਚਾਰ ਕਰਨ ਦੀ ਯੋਜਨਾ ਹੈ। ਦਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤਣ ਲਈ ਕਿਸੇ ਉਮੀਦਵਾਰ ਨੂੰ 270 ਇਲੈਕਟੋਰਲ ਕਾਲਜ ਵੋਟਾਂ ਦੀ ਲੋੜ ਹੁੰਦੀ ਹੈ। ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਕਵਰ ਕਰਨ ਵਾਲੀ ਇਕ ਵੈੱਬਸਾਈਟ ਮੁਤਾਬਕ ਹੈਰਿਸ ਨੂੰ 226 ਇਲੈਕਟੋਰਲ ਵੋਟਾਂ ਮਿਲਣੀਆਂ ਯਕੀਨੀ ਹਨ ਅਤੇ ਟਰੰਪ ਨੂੰ 219 ਇਲੈਕਟੋਰਲ ਵੋਟਾਂ ਮਿਲਣੀਆਂ ਯਕੀਨੀ ਹਨ। ਕਮਲਾ ਹੈਰਿਸ ਨੂੰ 270 ਦੇ ਜਾਦੂਈ ਅੰਕੜੇ ਤਕ ਪਹੁੰਚਣ ਲਈ 44 ਵਾਧੂ ਇਲੈਕਟੋਰਲ ਕਾਲਜ ਵੋਟਾਂ ਦੀ ਲੋੜ ਹੈ ਜਦਕਿ ਟਰੰਪ ਨੂੰ 51 ਦੀ ਲੋੜ ਹੈ। ਜਿੱਤ ਲਈ ਦੋਵਾਂ ਉਮੀਦਵਾਰਾਂ ਦੀਆਂ ਨਜ਼ਰਾਂ ਸੱਤ ਸਵਿੰਗ ਸਟੇਟਾਂ ਐਰੀਜ਼ੋਨਾ, ਜਾਰਜੀਆ, ਨੇਵਾਡਾ, ਵਿਸਕਾਨਸਿਨ, ਮਿਸ਼ੀਗਨ, ਪੈਨਸਿਲਵੇਨੀਆ, ਉਤਰੀ ਕੈਰੋਲੀਨਾ ’ਤੇ ਟਿਕੀਆਂ ਹੋਈਆਂ ਹਨ।

ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ Read More »

ਸਿਹਤ ਮੰਤਰੀ ਦੀ ਸਿਹਤ ’ਤੇ ਅਸਰ ਨਹੀਂ

ਕੇਂਦਰੀ ਸਿਹਤ ਮੰਤਰੀ ਜੇ ਪੀ ਨੱਢਾ ਦੇ ਟਵਿੱਟਰ (ਹੁਣ ‘ਐੱਕਸ’) ’ਤੇ ਇਕ ਅਹਿਮ ਜਾਣਕਾਰੀ ਮਿਲੀ ਹੈ, ਜਿਹੜੀ ਦੱਸਦੀ ਹੈ ਕਿ ਸਿਹਤ ਮਾਮਲਿਆਂ ’ਚ ਉਨ੍ਹਾ ਦੀ ਦਿਲਚਸਪੀ ਨਾ ਹੋਇਆਂ ਨਾਲ ਦੀ ਹੈ। ਉਹ ਭਾਜਪਾ ਦੇ ਪ੍ਰਧਾਨ ਵੀ ਹਨ। ਉਨ੍ਹਾ ਵੱਲੋਂ ‘ਐੱਕਸ’ ਉੱਤੇ ਸਾਂਝੀਆਂ ਕੀਤੀਆਂ ਗਈਆਂ ਪੋਸਟਾਂ ਭਾਜਪਾ ਦੀ ਸਿਆਸਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮਾਂ, ਮਨ ਕੀ ਬਾਤ ਤੇ ਚੋਣ ਰੈਲੀਆਂ ਸੰਬੰਧੀ ਹਨ। ਅਕਤੂਬਰ ’ਚ ਉਨ੍ਹਾ 256 ਪੋਸਟਾਂ ਪਾਈਆਂ, ਪਰ ਸਿਹਤ ਮੰਤਰਾਲੇ ਨਾਲ ਜੁੜੇ ਜਿਨ੍ਹਾਂ ਵਿਸ਼ਿਆਂ ’ਤੇ ਦੇਸ਼ ਜਵਾਬ ਚਾਹੁੰਦਾ ਹੈ, ਬਾਰੇ ਇੱਕ ਵੀ ਪੋਸਟ ਨਹੀਂ ਸੀ। ਪਿਛਲੇ ਦਿਨੀਂ ਕੋਲਕਾਤਾ ਦੇ ਸਰਕਾਰੀ ਹਸਪਤਾਲ ’ਚ ਇਕ ਟਰੇਨੀ ਡਾਕਟਰ ਦੀ ਜਬਰ-ਜ਼ਨਾਹ ਦੇ ਬਾਅਦ ਹੱਤਿਆ ਕਰ ਦਿੱਤੀ ਗਈ। ਇਸ ਦੇ ਬਾਅਦ ਡਾਕਟਰਾਂ ਦੀ ਲੰਮੀ ਲੜਾਈ ਚੱਲੀ। ਰਾਜਸਥਾਨ ਵਿੱਚ ਵੀ ਜੂਨੀਅਰ ਡਾਕਟਰਾਂ ਦਾ ਲੰਮਾ ਅੰਦੋਲਨ ਚੱਲਿਆ। ਬਿਹਾਰ ਤੇ ਯੂ ਪੀ ਸਣੇ ਕਈ ਹੋਰ ਰਾਜਾਂ ’ਚ ਵੀ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਸਾਹਮਣੇ ਆਈ, ਪਰ ਪੂਰੇ ਅਕਤੂਬਰ ਮਹੀਨੇ ’ਚ ਨੱਢਾ ਨੇ ‘ਐੱਕਸ’ ਉੱਤੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਇਸੇ ਤਰ੍ਹਾਂ ਨੀਟ-ਪੀ ਜੀ ਦੀ ਕਾਉਸਲਿੰਗ ਸ਼ੁਰੂ ਨਾ ਹੋਣ ਨੂੰ ਲੈ ਕੇ ਵਿਦਿਆਰਥੀ ਪ੍ਰੇਸ਼ਾਨ ਰਹੇ। ਮਾਰਚ ਵਿੱਚ ਹੋਣ ਵਾਲੀ ਪ੍ਰਕਿਰਿਆ ਲੰਮੇ ਸਮੇਂ ਤੱਕ ਅੱਗੇ ਵਧ ਰਹੀ ਹੈ। ਨੀਟ-ਯੂ ਜੀ ਦੇ ਪੇਪਰ ਲੀਕ ਦੇ ਮਾਮਲੇ ’ਚ ਵੀ ਠੋਸ ਕਦਮ ਨਹੀਂ ਚੁੱਕੇ ਗਏ। ਨੱਢਾ ਨੇ ਇਨ੍ਹਾਂ ਵਿਸ਼ਿਆਂ ਬਾਰੇ ਕੋਈ ਪੋਸਟ ਨਹੀਂ ਪਾਈ। ਦਿੱਲੀ ਤੇ ਦੇਸ਼-ਭਰ ਵਿੱਚ ਪ੍ਰਦੂਸ਼ਣ ਕਾਰਨ ਸਿਹਤ ਸਮੱਸਿਆਵਾਂ ਨੂੰ ਲੈ ਕੇ ਹਰ ਪਾਸੇ ਚਰਚਾ ਹੁੰਦੀ ਰਹੀ, ਪਰ ਨੱਢਾ ਖਾਮੋਸ਼ ਰਹੇ। ਉਲਟਾ ਦੀਵਾਲੀ ਦੀ ਰਾਤ ਉਨ੍ਹਾ ਛੱਤ ’ਤੇ ਪਟਾਕਾ ਚਲਾਉਦਿਆਂ ਦੀ ਵੀਡੀਓ ਪਾਈ। ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਅੰਨੇ੍ਹਵਾਹ ਪਟਾਕੇ ਚਲਾਏ ਜਾਣ ਕਾਰਨ ਸਿਹਤ ਸੰਬੰਧੀ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ, ਇਸ ਬਾਰੇ ਜਾਗਰੂਕਤਾ ਵਾਲਾ ਕੋਈ ਉਸਾਰੂ ਸੰਦੇਸ਼ ਦੇਣ ਦੀ ਥਾਂ ਪਟਾਕੇ ਚਲਾਉਣ ਦੀ ਜ਼ਿੱਦ ’ਤੇ ਉਤਾਰੂ ਬੱਚਿਆਂ ਵਰਗੀ ਹਰਕਤ ਕਰਨਾ ਹਾਸੋਹੀਣਾ ਹੈ। ਨੱਢਾ ਦੀਆਂ 256 ਪੋਸਟਾਂ ਵਿੱਚੋਂ 116 ਵਿੱਚ ਮੋਦੀ ਦੇ ਪ੍ਰੋਗਰਾਮਾਂ ਤੇ ਭਾਸ਼ਣਾਂ ਨਾਲ ਜੁੜੀਆਂ ਹੋਈਆਂ ਸਨ। ਇਨ੍ਹਾਂ ਵਿੱਚੋਂ ਕੁਝ ਆਯੂਸ਼ਮਾਨ ਭਾਰਤ ਯੋਜਨਾ ਨਾਲ ਜੁੜੀਆਂ ਹੋਈਆਂ ਸਨ, ਪਰ ਬਹੁਤੀਆਂ ਵਿਦੇਸ਼ ਯਾਤਰਾ, ਰੇਲਵੇ, ਪੁਲਾੜ, ਮਨ ਕੀ ਬਾਤ ਤੇ ਸਿਆਸੀ ਵਿਸ਼ਿਆਂ ਨਾਲ ਜੁੜੀਆਂ ਹੋਈਆਂ ਸਨ। ਉਨ੍ਹਾ 90 ਪੋਸਟਾਂ ਸਿਆਸੀ ਪ੍ਰੋਗਰਾਮਾਂ ਦੀਆਂ ਪਾਈਆਂ। ਵੱਖ-ਵੱਖ ਮੌਕਿਆਂ ’ਤੇ ਸ਼ੁਭਕਾਮਨਾਵਾਂ ਦੀਆਂ 44 ਤੇ ਸ਼ੋਕ ਸੰਦੇਸ਼ ਤੇ ਸ਼ਰਧਾਂਜਲੀ ਦੀਆਂ 14 ਪੋਸਟਾਂ ਪਾਈਆਂ। ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਿਰਕਤ ਦੀਆਂ 21, ਧਾਰਮਕ ਸਮਾਗਮਾਂ ’ਚ ਸ਼ਾਮਲ ਹੋਣ ਦੀਆਂ 9, ਵੈਕਸੀਨ ਦੀ ਇੱਕ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪ੍ਰੋਗਰਾਮ ਦੀ ਇੱਕ ਪੋਸਟ ਪਾਈ। 2024 ਮੈਡੀਕਲ ਸਿੱਖਿਆ ਦੇ ਲਿਹਾਜ਼ ਨਾਲ ਪਿਛਲੇ 77 ਸਾਲਾਂ ਦਾ ਸਭ ਤੋਂ ਬੁਰਾ ਸਾਲ ਮੰਨਿਆ ਜਾਵੇਗਾ। ਦੁਨੀਆ ਦਾ ਸਭ ਤੋਂ ਵੱਡਾ ਪੇਪਰ ਲੀਕ ਘੁਟਾਲਾ ਨੀਟ-ਯੂ ਜੀ ਵਿੱਚ ਦੇਖਿਆ ਗਿਆ। ਪੇਪਰ ਲੀਕ ਸਾਬਤ ਹੋਣ ਤੇ ਗਿ੍ਰਫਤਾਰੀਆਂ ਦੇ ਬਾਵਜੂਦ ਪ੍ਰੀਖਿਆ ਰੱਦ ਨਹੀਂ ਹੋਈ। ਕਿੰਨੇ ਮੁੰਨਾ ਭਾਈ ਐੱਮ ਬੀ ਬੀ ਐੱਸ ’ਚ ਦਾਖਲਾ ਲੈਣ ’ਚ ਕਾਮਯਾਬ ਹੋ ਗਏ, ਇਸ ਦਾ ਪਤਾ ਕਦੇ ਵੀ ਨਹੀਂ ਚੱਲ ਸਕੇਗਾ। ਨੀਟ-ਪੀ ਜੀ ਦੀ ਪ੍ਰੀਖਿਆ ਤੇ ਕਾਉਸਲਿੰਗ ’ਚ ਵੀ ਘੋਰ ਨਾਕਾਮੀ ਦਿਸ ਰਹੀ ਹੈ। ਪ੍ਰਦੂਸ਼ਣ ਤੋਂ ਪੈਦਾ ਹੋਣ ਵਾਲੇ ਰੋਗਾਂ ਕਾਰਨ ਦੇਸ਼ ਦਾ ਬੁਰਾ ਹਾਲ ਹੈ, ਪਰ ਸਿਹਤ ਮੰਤਰੀ ਦਾ ਸੋਸ਼ਲ ਮੀਡੀਆ ਅਕਾਊਂਟ ਇਨ੍ਹਾਂ ਚਿੰਤਾਵਾਂ ਤੋਂ ਬੇਖਬਰ ਹੈ। ਸਿਹਤ ਮੰਤਰੀ ਨੂੰ ਸਭ ਚੰਗਾ ਦਿਸ ਰਿਹਾ ਹੈ। ਉਨ੍ਹਾ ਦੀ ਤਰਜੀਹ ਤੇ ਦਿਲਚਸਪੀ ਭਾਜਪਾ ਪ੍ਰਧਾਨ ਹੋਣ ਦੀ ਹੈ। ਉਹ ਪ੍ਰਧਾਨ ਮੰਤਰੀ ਦੇ ਪ੍ਰੋਗਰਾਮਾਂ ਨੂੰ ਏਨਾ ਪ੍ਰਚਾਰਤ ਕਰਦੇ ਹਨ ਕਿ ਹੁਣ ਵੱਖਰੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੀ ਲੋੜ ਹੀ ਨਹੀਂ ਦਿਸਦੀ। ਕੀ ਦੇਸ਼ ’ਚ ਸਿਆਸਤ ਤੇ ਸੁਸ਼ਾਸਨ ਨੂੰ ਅੱਡ-ਅੱਡ ਕਰਨ ’ਤੇ ਕਦੇ ਗੱਲ ਹੋਵੇਗੀ? ਕੀ ਇਹ ਸੰਭਵ ਨਹੀਂ ਕਿ ਕੇਂਦਰ ਤੇ ਰਾਜਾਂ ਦੇ ਸਾਰੇ ਮੰਤਰੀਆਂ ਨੂੰ ਸਿਆਸੀ ਜ਼ਿੰਮੇਵਾਰੀਆਂ ਤੇ ਪ੍ਰੋਗਰਾਮਾਂ ਤੋਂ ਪੂਰੀ ਤਰ੍ਹਾਂ ਅੱਡ ਕਰ ਦਿੱਤਾ ਜਾਵੇ? ਉਹ ਸਿਰਫ ਆਪਣੇ ਮਹਿਕਮੇ ਨਾਲ ਜੁੜੀਆਂ ਜ਼ਿੰਮੇਵਾਰੀਆਂ ਹੀ ਨਿਭਾਉਣ। ਇਹ ਅਜੀਬ ਲੱਗੇਗਾ, ਪਰ ਸਿਸਟਮ ਸੁਧਾਰਨਾ ਤਾਂ ਪੈਣਾ ਹੈ।

ਸਿਹਤ ਮੰਤਰੀ ਦੀ ਸਿਹਤ ’ਤੇ ਅਸਰ ਨਹੀਂ Read More »