November 4, 2024

ਨਵੋਦਿਆ ਵਿਦਿਆਲਿਆ 9ਵੀਂ ਤੇ 11ਵੀਂ ਦਾਖ਼ਲੇ ਲਈ ਅਰਜ਼ੀ ਦੀ ਆਖ਼ਰੀ ਤਰੀਕ ਨਜ਼ਦੀਕ

ਨਵੀਂ ਦਿੱਲੀ, 4 ਨਵੰਬਰ – ਨਵੋਦਿਆ ਵਿਦਿਆਲਿਆ ਸਮਿਤੀ (NVS) ਵੱਲੋਂ ਹਰ ਸਾਲ ਕਲਾਸ 9ਵੀਂ ਤੇ 11ਵੀਂ ਕਲਾਸ ‘ਚ ਦਾਖ਼ਲੇ ਲਈ ਲੇਟੈਸਟ ਐਂਟਰੀ ਸਿਲੈਕਸ਼ਨ ਟੈਸਟ ਲਿਆ ਜਾਂਦਾ ਹੈ। ਜੋ ਵੀ ਵਿਦਿਆਰਥੀ ਜਾਂ ਉਨ੍ਹਾਂ ਦੇ ਮਾਪੇ ਬੱਚਿਆਂ ਨੂੰ ਨਵੋਦਿਆ ਵਿਦਿਆਲਿਆ ‘ਚ ਦਾਖ਼ਲਾ ਦਿਵਾਉਣਾ ਚਾਹੁੰਦੇ ਹਨ। ਉਹ ਜਲਦੀ ਤੋਂ ਜਲਦੀ ਆਨਲਾਈਨ ਮਾਧਿਅਮ ਨਾਲ ਅਰਜ਼ੀ ਪ੍ਰਕਿਰਿਆ ਪੂਰੀ ਕਰ ਲੈਣ। 9 ਨਵੰਬਰ 2024 ਨੂੰ ਅਰਜ਼ੀ ਵਿੰਡੋ ਬੰਦ ਕਰ ਦਿੱਤੀ ਜਾਵੇਗੀ।

ਨਵੋਦਿਆ ਵਿਦਿਆਲਿਆ 9ਵੀਂ ਤੇ 11ਵੀਂ ਦਾਖ਼ਲੇ ਲਈ ਅਰਜ਼ੀ ਦੀ ਆਖ਼ਰੀ ਤਰੀਕ ਨਜ਼ਦੀਕ Read More »

ਸਾਫਟਵੇਅਰ ਇੰਜੀਨੀਅਰਾਂ ਨੂੰ ਮਿਲ ਰਿਹਾ ਹੈ ਗੂਗਲ ਵਲੋਂ ਇੰਟਰਨਸ਼ਿਪ ਦਾ ਵਧੀਆ ਮੌਕਾ

ਨਵੀਂ ਦਿੱਲੀ, 4 ਨਵੰਬਰ – ਗੂਗਲ ਦੇ ਨਾਲ ਇੰਟਰਨਸ਼ਿਪ ਕਰਨ ਦਾ ਸੁਪਨਾ ਦੇਖ ਰਹੇ ਉਮੀਦਵਾਰਾਂ ਲਈ ਇੱਕ ਵੱਡੀ ਅਪਡੇਟ ਹੈ। ਗੂਗਲ (Google) ਪੀਐਚਡੀ ਵਿਦਿਆਰਥੀਆਂ ਨੂੰ ਵਿੰਟਰ ਇੰਟਰਨਸ਼ਿਪ ਦੀ ਪੇਸ਼ਕਸ਼ ਕਰ ਰਿਹਾ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ google.com/about/careers ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਮਿਤੀ 28 ਫਰਵਰੀ 2025 ਹੈ। ਉਮੀਦਵਾਰਾਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਆਖਰੀ ਮਿਤੀ ਤੋਂ ਬਾਅਦ ਕੋਈ ਵੀ ਅਰਜ਼ੀ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਪੇਡ Internship ਹੈ ਜੋ 12 ਤੋਂ 14 ਹਫ਼ਤਿਆਂ ਤੱਕ ਚੱਲੇਗੀ। ਤੁਹਾਨੂੰ ਦੱਸ ਦੇਈਏ ਕਿ ਸਾਫਟਵੇਅਰ ਇੰਜੀਨੀਅਰਿੰਗ ਇੰਟਰਨਸ਼ਿਪ ਦੌਰਾਨ ਉਮੀਦਵਾਰ ਚੁਣੌਤੀਪੂਰਨ ਤਕਨੀਕੀ ਪ੍ਰੋਜੈਕਟਾਂ ‘ਤੇ ਕੰਮ ਕਰਨਗੇ। ਵਿੰਟਰ ਇੰਟਰਨਸ਼ਿਪ ਲਈ ਇਹ ਮੰਗੀ ਹੈ ਯੋਗਤਾ ਉਮੀਦਵਾਰ ਕੋਲ ਸਾਫਟਵੇਅਰ ਡਿਵੈਲਪਮੈਂਟ ਜਾਂ ਸਬੰਧਤ ਤਕਨੀਕੀ ਖੇਤਰ ਵਿੱਚ ਪੀਐਚਡੀ ਦੀ ਡਿਗਰੀ ਹੋਣੀ ਚਾਹੀਦੀ ਹੈ। – ਉਮੀਦਵਾਰ ਨੂੰ ਸਾਫਟਵੇਅਰ ਡਿਵੈਲਪਮੈਂਟ ਦਾ ਤਜਰਬਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਘੱਟੋ-ਘੱਟ ਇੱਕ ਭਾਸ਼ਾ C/C, Java, ਜਾਂ Python ਵਿੱਚ ਕੋਡਿੰਗ ਹੋਣੀ ਚਾਹੀਦੀ ਹੈ। – ਅਪਲਾਈ ਕਰਨ ਵਾਲੇ ਉਮੀਦਵਾਰ ਯੋਗਤਾ ਅਤੇ ਕੰਮ ਨਾਲ ਸਬੰਧਤ ਵੇਰਵਿਆਂ ਲਈ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ। ਇਸ ਦੇ ਨਾਲ ਉਮੀਦਵਾਰ ਹੇਠਾਂ ਦਿੱਤੇ ਆਸਾਨ ਸਟੈੱਪ ਦੀ ਪਾਲਣਾ ਕਰ ਕੇ ਅਪਲਾਈ ਕਰ ਸਕਦੇ ਹਨ। ਗੂਗਲ ਇੰਟਰਨਸ਼ਿਪ ਲਈ ਉਮੀਦਵਾਰ ਇਸ ਤਰ੍ਹਾਂ ਕਰਨ ਆਨਲਾਈਨ ਅਪਲਾਈ ਉਮੀਦਵਾਰਾਂ ਕੋਲ ਇੱਕ ਅਪਡੇਟ ਕੀਤਾ ਸੀਵੀ ਜਾਂ ਰੈਜ਼ਿਊਮੇ ਹੋਣਾ ਚਾਹੀਦਾ ਹੈ। ਹੁਣ ਗੂਗਲ ਕਰੀਅਰਜ਼ ਦੀ ਅਧਿਕਾਰਤ ਵੈਬਸਾਈਟ ‘ਤੇ ਉਪਲਬਧ “Software Engineering Intern, PhD, Summer 2025 ਕਰੋ” ਬਟਨ ‘ਤੇ ਕਲਿੱਕ ਕਰੋ ਅਤੇ ਲੋੜੀਂਦੀ ਜਾਣਕਾਰੀ ਨੂੰ ਪੀਡੀਐਫ ਫਾਰਮੈਟ ਵਿੱਚ ਸਬਮਿਟ ਕਰੋ। ‘ਰਿਜ਼ਿਊਮ’ ਸੈਕਸ਼ਨ ਵਿੱਚ, ਉਮੀਦਵਾਰਾਂ ਨੂੰ ਇੱਕ ਅੱਪਡੇਟ ਕੀਤਾ CV ਜਾਂ Resume attached ਕਰਨਾ ਹੋਵੇਗਾ। ਉਮੀਦਵਾਰਾਂ ਨੂੰ ‘Higher Education Department’ ਵਿੱਚ ਲੋੜੀਂਦੇ ਖੇਤਰ ਭਰਨੇ ਹੋਣਗੇ ਤੇ ਡਿਗਰੀ ਸਟੇਟਸ ਵਿੱਚ ‘now attending’ ‘ਤੇ ਕਲਿੱਕ ਕਰਨਾ ਹੋਵੇਗਾ। ਇੱਕ official transcript ਅਪਲੋਡ ਕਰੋ। ਇਸ ਤੋਂ ਬਾਅਦ ਭਰੇ ਹੋਏ ਬਿਨੈ-ਪੱਤਰ ਨੂੰ ਸਬਮਿਟ ਕਰਨ ਤੋਂ ਪਹਿਲਾਂ ਇੱਕ ਵਾਰ ਜਾਂਚ ਕਰੋ। 22 ਤੋਂ 24 ਹਫਤਿਆਂ ਤੱਕ ਚੱਲੇਗਾ ਸਾਫਟਵੇਅਰ ਇੰਜੀਨੀਅਰਿੰਗ ਵਿੰਟਰ ਇੰਟਰਨਸ਼ਿਪ ਪ੍ਰੋਗਰਾਮ ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੂਗਲ ਨੇ ਸਾਫਟਵੇਅਰ ਇੰਜੀਨੀਅਰਿੰਗ ਵਿੰਟਰ ਇੰਟਰਨ (Software Engineering Winter Intern 2025) ਲਈ ਐਪਲੀਕੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਸੀ। ਆਫੀਸ਼ੀਅਲ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਇੰਟਰਨਸ਼ਿਪ ਜਨਵਰੀ 2025 ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਦੀ ਮਿਆਦ 22 ਤੋਂ 24 ਹਫ਼ਤੇ ਹੋਵੇਗੀ। ਚੁਣੇ ਗਏ ਉਮੀਦਵਾਰਾਂ ਨੂੰ ਬੈਂਗਲੁਰੂ, ਕਰਨਾਟਕ, ਹੈਦਰਾਬਾਦ, ਤੇਲੰਗਾਨਾ ਵਿੱਚੋਂ ਕਿਸੇ ਇੱਕ ਵਿੱਚ ਇੰਟਰਨਸ਼ਿਪ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ। ਇਸ ਨਾਲ ਸਬੰਧਤ ਹੋਰ ਜਾਣਕਾਰੀ ਲਈ, ਉਮੀਦਵਾਰਾਂ ਨੂੰ ਆਫੀਸ਼ੀਅਲ ਵੈੱਬਸਾਈਟ ‘ਤੇ ਜਾਣਾ ਹੋਵੇਗਾ।

ਸਾਫਟਵੇਅਰ ਇੰਜੀਨੀਅਰਾਂ ਨੂੰ ਮਿਲ ਰਿਹਾ ਹੈ ਗੂਗਲ ਵਲੋਂ ਇੰਟਰਨਸ਼ਿਪ ਦਾ ਵਧੀਆ ਮੌਕਾ Read More »

ਜੈਸ਼ੰਕਰ ਨੇ ਬ੍ਰਿਸਬੇਨ ’ਚ ਨਵੇਂ ਭਾਰਤੀ ਕੌਂਸਲਖਾਨੇ ਦਾ ਉਦਘਾਟਨ ਕੀਤਾ

ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਮਵਾਰ ਨੂੰ ਬ੍ਰਿਸਬੇਨ ’ਚ ਭਾਰਤ ਦੇ ਨਵੇਂ ਕੌਂਸਲੇਟ ਜਨਰਲ ਦਾ ਉਦਘਾਟਨ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ, ਵਪਾਰ ਨੂੰ ਉਤਸ਼ਾਹਤ ਕਰਨ ਅਤੇ ਪ੍ਰਵਾਸੀ ਭਾਈਚਾਰੇ ਦੀ ਸੇਵਾ ਕਰਨ ’ਚ ਮਦਦ ਮਿਲੇਗੀ। ਜੈਸ਼ੰਕਰ ਅਪਣੇ ਦੋ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ’ਤੇ ਐਤਵਾਰ ਨੂੰ ਆਸਟ੍ਰੇਲੀਆ ਪਹੁੰਚੇ, ਜਿੱਥੋਂ ਉਹ ਸਿੰਗਾਪੁਰ ਜਾਣਗੇ। ਜੈਸ਼ੰਕਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਮੈਨੂੰ ਬ੍ਰਿਸਬੇਨ ’ਚ ਭਾਰਤ ਦੇ ਨਵੇਂ ਕੌਂਸਲੇਟ ਜਨਰਲ ਦਾ ਰਸਮੀ ਉਦਘਾਟਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਹ ਕੁਈਨਜ਼ਲੈਂਡ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ, ਵਪਾਰ ਨੂੰ ਉਤਸ਼ਾਹਤ ਕਰਨ, ਵਿਦਿਅਕ ਸਬੰਧਾਂ ਨੂੰ ਉਤਸ਼ਾਹਤ ਕਰਨ ਅਤੇ ਪ੍ਰਵਾਸੀ ਭਾਈਚਾਰੇ ਦੀ ਸੇਵਾ ’ਚ ਯੋਗਦਾਨ ਪਾਏਗਾ। ਜੈਨੇਟ ਯੰਗ, ਕੁਈਨਜ਼ਲੈਂਡ ਦੇ ਗਵਰਨਰ ਅਤੇ ਮੰਤਰੀ ਰੌਸ ਬੇਟਸ ਅਤੇ ਫਿਓਨਾ ਸਿੰਪਸਨ ਦਾ ਉਦਘਾਟਨੀ ਸਮਾਰੋਹ ’ਚ ਸ਼ਾਮਲ ਹੋਣ ਲਈ ਧੰਨਵਾਦ। ਆਸਟਰੇਲੀਆ ’ਚ ਭਾਰਤ ਦਾ ਇਹ ਚੌਥਾ ਕੌਂਸਲੇਟ ਜਨਰਲ ਹੈ। ਬ੍ਰਿਸਬੇਨ ਤੋਂ ਇਲਾਵਾ ਸਿਡਨੀ, ਮੈਲਬੌਰਨ ਅਤੇ ਪਰਥ ’ਚ ਵੀ ਭਾਰਤ ਦੇ ਕੌਂਸਲੇਟ ਜਨਰਲ ਹਨ। ਇਸ ਤੋਂ ਇਲਾਵਾ ਵਿਦੇਸ਼ ਮੰਤਰੀ ਨੇ ਸੋਮਵਾਰ ਨੂੰ ਬ੍ਰਿਸਬੇਨ ਦੇ ‘ਰੋਮਾ ਸਟ੍ਰੀਟ ਪਾਰਕਲੈਂਡ’ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵੀ ਦਿਤੀ । ਜੈਸ਼ੰਕਰ ਨੇ ਲਿਖਿਆ, ‘‘ਮਹਾਤਮਾ ਗਾਂਧੀ ਦਾ ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦੁਨੀਆਂ ਭਰ ’ਚ ਗੂੰਜਦਾ ਹੈ।’’ ਜੈਸ਼ੰਕਰ ਨੇ ਸੋਮਵਾਰ ਨੂੰ ਬ੍ਰਿਸਬੇਨ ’ਚ ਕੁਈਨਜ਼ਲੈਂਡ ਦੇ ਗਵਰਨਰ ਨਾਲ ਵੀ ਮੁਲਾਕਾਤ ਕੀਤੀ।ਉਨ੍ਹਾਂ ਪੋਸਟ ਕੀਤਾ, ‘‘ਅੱਜ ਬ੍ਰਿਸਬੇਨ ’ਚ ਕੁਈਨਜ਼ਲੈਂਡ ਦੀ ਗਵਰਨਰ ਡਾ. ਜੈਨੇਟ ਯੰਗ ਨੂੰ ਮਿਲ ਕੇ ਖੁਸ਼ੀ ਹੋਈ। ਕੁਈਨਜ਼ਲੈਂਡ ਨਾਲ ਆਰਥਕ , ਵਪਾਰ ਅਤੇ ਨਿਵੇਸ਼ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮੌਕਿਆਂ ਅਤੇ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ।

ਜੈਸ਼ੰਕਰ ਨੇ ਬ੍ਰਿਸਬੇਨ ’ਚ ਨਵੇਂ ਭਾਰਤੀ ਕੌਂਸਲਖਾਨੇ ਦਾ ਉਦਘਾਟਨ ਕੀਤਾ Read More »

NHAI ‘ਚ ਹੈੱਡ ਟੈਕਨੀਕਲ ਤੇ ਹੈੱਡ ਟੋਲ ਆਪਰੇਸ਼ਨਜ਼ ਦੀਆਂ ਅਸਾਮੀਆਂ ਲਈ ਜਲਦ ਕਰੋ ਅਪਲਾਈ

ਨਵੀਂ ਦਿੱਲੀ, 4 ਨਵੰਬਰ – ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੁਆਰਾ ਹੈੱਡ ਟੈਕਨੀਕਲ ਅਤੇ ਹੈੱਡ ਟੋਲ ਆਪਰੇਸ਼ਨਜ਼ ਦੀਆਂ ਅਸਾਮੀਆਂ ਲਈ ਭਰਤੀ ਜਾਰੀ ਹੈ। ਇਸ ਭਰਤੀ ਵਿੱਚ ਸ਼ਾਮਲ ਹੋਣ ਲਈ ਬਿਨੈ ਕਰਨ ਦੀ ਆਖਰੀ ਮਿਤੀ 12 ਨਵੰਬਰ 2024 ਹੈ। ਅਜਿਹੇ ‘ਚ ਜਿਹੜੇ ਉਮੀਦਵਾਰ ਇਸ ਭਰਤੀ ਲਈ ਯੋਗਤਾ ਪੂਰੀ ਕਰਦੇ ਹਨ ਅਤੇ ਕਿਸੇ ਕਾਰਨ ਅਜੇ ਤੱਕ ਫਾਰਮ ਨਹੀਂ ਭਰ ਸਕੇ ਹਨ, ਉਨ੍ਹਾਂ ਕੋਲ ਆਖਰੀ ਮੌਕਾ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਬਿਨਾਂ ਕਿਸੇ ਦੇਰੀ ਦੇ ਈ-ਮੇਲ ਰਾਹੀਂ ਅਰਜ਼ੀ ਦੀ ਪ੍ਰਕਿਰਿਆ ਨੂੰ ਆਨਲਾਈਨ ਪੂਰਾ ਕਰ ਸਕਦੇ ਹਨ। ਐਪਲੀਕੇਸ਼ਨ ਵਿੰਡੋ 12 ਨਵੰਬਰ 224 ਨੂੰ ਸ਼ਾਮ 6 ਵਜੇ ਤੋਂ ਬਾਅਦ ਬੰਦ ਹੋ ਜਾਵੇਗੀ। ਕਿਵੇਂ ਦੇਣੀ ਹੈ ਅਰਜ਼ੀ ਇਸ ਭਰਤੀ ਵਿੱਚ ਹਿੱਸਾ ਲੈਣ ਲਈ, ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਰਜ਼ੀ ਫਾਰਮ ਨੂੰ ਡਾਊਨਲੋਡ ਕਰਨਾ ਹੋਵੇਗਾ ਅਤੇ ਇਸ ਨੂੰ ਪੂਰੀ ਤਰ੍ਹਾਂ ਅਤੇ ਸਹੀ ਢੰਗ ਨਾਲ ਭਰਨਾ ਹੋਵੇਗਾ। ਇਸ ਤੋਂ ਬਾਅਦ, ਉਮੀਦਵਾਰਾਂ ਨੂੰ ਇਸ ਦੇ ਨਾਲ ਸਾਰੇ ਲੋੜੀਂਦੇ ਦਸਤਾਵੇਜ਼ ਨੱਥੀ ਕਰਨੇ ਹੋਣਗੇ ਅਤੇ ਇਸ ਨੂੰ ਸੀਵੀ ਦੇ ਨਾਲ [email protected] ‘ਤੇ ਈਮੇਲ ਕਰਨਾ ਹੋਵੇਗਾ। ਫਾਰਮ ਦੀ ਵਿਸ਼ਾ ਲਾਈਨ ਵਿੱਚ “Application for the Post of Head-Technical or Application for the Post of Head-Toll Operations” ਦਰਜ ਕਰੋ। ਉਮੀਦਵਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਬਿਨੈ-ਪੱਤਰ ਫਾਰਮ ਡਾਕ/ਕੂਰੀਅਰ ਜਾਂ ਫੈਕਸ ਦੁਆਰਾ ਸਵੀਕਾਰ ਨਹੀਂ ਕੀਤਾ ਜਾਵੇਗਾ। ਯੋਗਤਾ ਅਤੇ ਮਾਪਦੰਡ ਇਸ ਭਰਤੀ ਵਿੱਚ ਸ਼ਾਮਲ ਹੋਣ ਲਈ, ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਫੁੱਲ ਟਾਈਮ ਬੀ.ਈ./ਬੀ.ਟੈਕ ਡਿਗਰੀ ਪ੍ਰਾਪਤ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਨਾਲ, ਉਮੀਦਵਾਰ ਕੋਲ ਸਬੰਧਤ ਖੇਤਰ ਵਿੱਚ ਘੱਟੋ-ਘੱਟ 20 ਸਾਲ ਦਾ ਪੋਸਟ ਯੋਗਤਾ ਦਾ ਤਜਰਬਾ ਹੋਣਾ ਚਾਹੀਦਾ ਹੈ। ਉਮੀਦਵਾਰ ਦੀ ਵੱਧ ਤੋਂ ਵੱਧ ਉਮਰ 55/63 ਸਾਲ ਰੱਖੀ ਗਈ ਹੈ। 29 ਲੱਖ ਰੁਪਏ ਮਿਲੇਗੀ ਸਾਲਾਨਾ ਤਨਖਾਹ ਇਸ ਭਰਤੀ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ 29,00,000 ਰੁਪਏ ਸਾਲਾਨਾ ਦੇ ਨਾਲ ਸਰਕਾਰੀ ਵਾਹਨ ਵੀ ਦਿੱਤਾ ਜਾਵੇਗਾ। ਇਸ ਭਰਤੀ ਵਿੱਚ ਚੁਣੇ ਗਏ ਉਮੀਦਵਾਰਾਂ ਦਾ ਕਾਰਜਕਾਲ 2 ਸਾਲ ਦਾ ਹੋਵੇਗਾ। ਭਰਤੀ ਨਾਲ ਸਬੰਧਤ ਵਿਸਤ੍ਰਿਤ ਵੇਰਵਿਆਂ ਲਈ, ਉਮੀਦਵਾਰਾਂ ਨੂੰ ਇੱਕ ਵਾਰ ਅਧਿਕਾਰਤ ਨੋਟੀਫਿਕੇਸ਼ਨ ਦੀ ਜਾਂਚ ਕਰਨੀ ਚਾਹੀਦੀ ਹੈ। ਬਿਨਾਂ ਪ੍ਰੀਖਿਆ ਦੇ ਕੀਤੀ ਜਾਵੇਗੀ ਚੋਣ ਇਸ ਭਰਤੀ ਵਿੱਚ ਚੁਣੇ ਜਾਣ ਲਈ, ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ ਅਤੇ ਇੰਟਰਵਿਊ ਲਈ ਬੁਲਾਇਆ ਜਾਵੇਗਾ। ਇੰਟਰਵਿਊ/ਸ਼ਾਰਟਲਿਸਟਿੰਗ ਦੇ ਆਧਾਰ ‘ਤੇ, ਸਫਲ ਉਮੀਦਵਾਰਾਂ ਨੂੰ ਖਾਲੀ ਅਸਾਮੀਆਂ ‘ਤੇ ਤਾਇਨਾਤ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਅਹੁਦਿਆਂ ਲਈ ਪੋਸਟਿੰਗ ਦਿੱਲੀ ਵਿੱਚ ਕੀਤੀ ਜਾਵੇਗੀ।

NHAI ‘ਚ ਹੈੱਡ ਟੈਕਨੀਕਲ ਤੇ ਹੈੱਡ ਟੋਲ ਆਪਰੇਸ਼ਨਜ਼ ਦੀਆਂ ਅਸਾਮੀਆਂ ਲਈ ਜਲਦ ਕਰੋ ਅਪਲਾਈ Read More »

ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਵੋਟਿੰਗ ਸ਼ੁਰੂ

ਨਿਊ ਯਾਰਕ, 4 ਨਵੰਬਰ – ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਅਧਿਕਾਰਤ ਤੌਰ ’ਤੇ 5 ਨਵੰਬਰ ਨੂੰ ਵੋਟਾਂ ਪੈਣੀਆਂ ਹਨ, ਪਰ ਵੋਟਿੰਗ ਦਾ ਅਮਲ ਅੱਜ ਤੋਂ ਹੀ ਸ਼ੁਰੂ ਹੋ ਗਿਆ ਹੈ। ਅੱਜ ਪਹਿਲੇ ਦਿਨ ਨਿਊ ਯਾਰਕ ਸ਼ਹਿਰ ਵਿਚ ਸ਼ੁਰੂਆਤੀ ਵੋਟਿੰਗ ਦੌਰਾਨ 1,40,000 ਵੋਟਾਂ ਪਈਆਂ ਹਨ। ਬੋਰਡ ਆਫ਼ ਇਲੈਕਸ਼ਨਜ਼ ਦਫ਼ਤਰ ਦੇ ਕਾਰਜਕਾਰੀ ਡਾਇਰੈਕਟਰ ਮਿਸ਼ੇਲ ਰਿਆਨ ਨੇ ਕਿਹਾ, ‘‘ਅਸੀਂ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ। ਨਿਊ ਯਾਰਕ ਨੇ ਪਹਿਲਾਂ ਹੀ ਸ਼ੁਰੂਆਤੀ ਵੋਟਿੰਗ ਵਿਚ ਰਿਕਾਰਡ ਬਣਾ ਦਿੱਤਾ ਹੈ ਤੇ ਇਹ ਅਮਲ ਜਾਰੀ ਹੈ।’’ ਪੂਰੇ ਅਮਰੀਕਾ ਵਿਚ ਕਰੋੜਾਂ ਲੋਕ ਆਪਣੀ ਵੋਟ ਪਾ ਚੁੱਕੇ ਹਨ। ਯੂਨੀਵਰਸਿਟੀ ਆਫ਼ ਫਲੋਰੀਡਾ ਦੇ ਇਲੈਕਸ਼ਨ ਲੈਬ ਟਰੈਕਰ ਵੱਲੋਂ ਜਾਰੀ ਡੇਟਾ ਮੁਤਾਬਕ 6.8 ਕਰੋੜ ਤੋਂ ਵੱਧ ਅਮਰੀਕੀ ਵੋਟਾਂ ਪਾ ਚੁੱਕੇ ਹਨ। ਰਿਆਨ ਨੇ ਕਿਹਾ, ‘‘ਪਿਛਲੀਆਂ ਚੋਣਾਂ (2020) ਵਿਚ ਸ਼ੁਰੂਆਤੀ ਵੋਟਿੰਗ ਲਈ 100 ਤੋਂ ਘੱਟ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਸਨ। ਇਸ ਸਾਲ ਇਹ ਗਿਣਤੀ 50 ਫੀਸਦ ਵਧ ਹੈ। ਨਿਊ ਯਾਰਕ ਸ਼ਹਿਰ ਦੇ ਮੈਨਹੈਟਨ ਇਲਾਕੇ ਦੇ ਜੌਹਨ ਜੇਅ ਕਾਲਜ ਵਿਚ ਵੋਟਿੰਗ ਸਟੇਸ਼ਨ ਸਥਾਪਤ ਕੀਤਾ ਗਿਆ ਹੈ, ਜਿੱਥੇ ਵੋਟਰਾਂ ਦੀਆਂ ਕਤਾਰਾਂ ਦੇਖੀਆਂ ਗਈਆਂ। ਸਟੇਸ਼ਨ ਦੀ ਕੋਆਰਡੀਨੇਟਰ ਸੁਜ਼ਾਨ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਵੋਟਿੰਗ ਦੇ ਅਮਲ ਨੂੰ ਸਕਾਰਾਤਮਕ ਹੁੰਗਾਰਾ ਮਿਲਿਆ ਹੈ।

ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਵੋਟਿੰਗ ਸ਼ੁਰੂ Read More »

ਚੋਣ ਕਮਿਸ਼ਨ ਵੱਲੋਂ ਮਹਾਰਾਸ਼ਟਰ ਦੀ ਡੀਜੀਪੀ ਦੇ ਫ਼ੌਰੀ ਤਬਾਦਲੇ ਦੇ ਹੁਕਮ

ਨਵੀਂ ਦਿੱਲੀ, 4 ਨਵੰਬਰ – ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਸੂਬਾ ਸਰਕਾਰ ਨੂੰ ਕਾਂਗਰਸ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਮਿਲੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਸੂਬੇ ਦੀ ਡੀਜੀਪੀ ਰਸ਼ਮੀ ਸ਼ੁਕਲਾ ਦਾ ਫ਼ੌਰੀ ਤੌਰ ’ਤੇ ਤਬਾਦਲਾ ਕਰਨ ਦੇ ਹੁਕਮ ਦਿੱਤੇ ਹਨ। ਚੋਣ ਕਮਿਸ਼ਨ ਨੇ ਮਹਾਰਾਸ਼ਟਰ ਦੇ ਮੁੱਖ ਸਕੱਤਰ ਨੂੰ ਸ਼ੁਕਲਾ ਦਾ ਚਾਰਜ ਕਾਡਰ ਦੇ ਅਗਲੇ ਸਭ ਤੋਂ ਸੀਨੀਅਰ ਆਈਪੀਐਸ ਅਧਿਕਾਰੀ ਨੂੰ ਸੌਂਪਣ ਦਾ ਨਿਰਦੇਸ਼ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਮੁੱਖ ਸਕੱਤਰ ਨੂੰ ਡੀਜੀਪੀ ਵਜੋਂ ਨਿਯੁਕਤੀ ਲਈ ਮੰਗਲਵਾਰ ਦੁਪਹਿਰ ਤੱਕ ਤਿੰਨ ਆਈਪੀਐੱਸ ਅਧਿਕਾਰੀਆਂ ਦਾ ਪੈਨਲ ਭੇਜਣ ਦਾ ਵੀ ਹੁਕਮ ਦਿੱਤਾ ਗਿਆ ਹੈ। ਮਹਾਰਾਸ਼ਟਰ ਵਿਧਾਨ ਸਭਾ ਲਈ 20 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਇੱਕ ਤਾਜ਼ਾ ਸਮੀਖਿਆ ਮੀਟਿੰਗ ਦੌਰਾਨ ਮੁੱਖ ਚੋਣ ਕਮਿਸ਼ਨਰ (CEC) ਰਾਜੀਵ ਕੁਮਾਰ ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਨਾ ਸਿਰਫ਼ ਹਰ ਤਰ੍ਹਾਂ ਨਿਰਪੱਖ ਹੋਣ ਸਗੋਂ ਇਹ ਵੀ ਯਕੀਨੀ ਬਣਾਉਣ ਕਿ ਉਹ ਆਪਣੀਆਂ ਡਿਊਟੀਆਂ ਨਿਭਾਉਂਦੇ ਹੋਏ ਨਿਰਪੱਖ ਸਮਝੇ ਜਾਣ ਤੇ ਦਿਖਾਈ ਦੇਣ। ਮੁੱਖ ਚੋਣ ਕਮਿਸ਼ਨਰ ਨੇ 29 ਅਕਤੂਬਰ ਨੂੰ ਮਹਾਰਾਸ਼ਟਰ ਵਿੱਚ ਸਿਆਸੀ ਤੌਰ ‘ਤੇ ਪ੍ਰੇਰਿਤ ਅਪਰਾਧਾਂ ‘ਤੇ ਚਿੰਤਾ ਜ਼ਾਹਰ ਕੀਤੀ ਸੀ ਅਤੇ ਡੀਜੀਪੀ ਸ਼ੁਕਲਾ ਨੂੰ ਅਜਿਹੀਆਂ ਘਟਨਾਵਾਂ ਨੂੰ ਸਖ਼ਤੀ ਨਾਲ ਨੱਥ ਪਾਉਣ ਲਈ ਕਿਹਾ ਸੀ। ਹਾਲ ਹੀ ਵਿੱਚ ਐੱਨਸੀਪੀ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਨੇ ਸਿਆਸੀ ਹਲਚਲ ਮਚਾ ਦਿੱਤੀ ਸੀ। ਬਾਂਦਰਾ ਈਸਟ ਵਿੱਚ 12 ਅਕਤੂਬਰ ਨੂੰ ਤਿੰਨ ਬੰਦੂਕਧਾਰੀਆਂ ਨੇ ਉਨ੍ਹਾਂ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਸੀ।

ਚੋਣ ਕਮਿਸ਼ਨ ਵੱਲੋਂ ਮਹਾਰਾਸ਼ਟਰ ਦੀ ਡੀਜੀਪੀ ਦੇ ਫ਼ੌਰੀ ਤਬਾਦਲੇ ਦੇ ਹੁਕਮ Read More »

ਅੱਜ ਤੋਂ ਚੇਨੱਈ ਵਿੱਚ ਸ਼ੁਰੂ ਹੋਵੇਗੀ ਕੌਮੀ ਪੁਰਸ਼ ਹਾਕੀ ਚੈਂਪੀਅਨਸ਼ਿਪ

ਚੇਨੱਈ, 4 ਨਵੰਬਰ – ਹਾਕੀ ਇੰਡੀਆ ਸੀਨੀਅਰ ਪੁਰਸ਼ ਕੌਮੀ ਚੈਂਪੀਅਨਸ਼ਿਪ ਭਲਕੇ ਸੋਮਵਾਰ ਤੋਂ ਚੇਨੱਈ ਵਿੱਚ ਸ਼ੁਰੂ ਹੋਵੇਗੀ, ਜਿਸ ਵਿੱਚ ਕੁੱਲ 31 ਟੀਮਾਂ ਹਿੱਸਾ ਲੈਣਗੀਆਂ। ਚੈਂਪੀਅਨਸ਼ਿਪ 16 ਨਵੰਬਰ ਤੱਕ ਚੱਲੇਗੀ, ਜਿਸ ਵਿੱਚ ਖੇਡਣ ਵਾਲੀਆਂ 31 ਟੀਮਾਂ ਨੂੰ ਅੱਠ ਪੂਲਾਂ ਵਿੱਚ ਵੰਡਿਆ ਗਿਆ ਹੈ। ਲੀਗ ਮੈਚਾਂ ਦੌਰਾਨ ਹਰੇਕ ਟੀਮ ਆਪਣੇ ਪੂਲ ਦੀਆਂ ਸਾਰੀਆਂ ਟੀਮਾਂ ਖ਼ਿਲਾਫ਼ ਖੇਡੇਗੀ। ਹਰੇਕ ਪੂਲ ਦੀ ਸਿਖਰਲੀ ਟੀਮ ਕੁਆਰਟਰ ਫਾਈਨਲ ’ਚ ਪਹੁੰਚੇਗੀ। ਕੁਆਰਟਰ ਫਾਈਨਲ ਮੁਕਾਬਲੇ 13 ਨਵੰਬਰ ਨੂੰ ਜਦਕਿ ਸੈਮੀਫਾਈਨਲ 15 ਨਵੰਬਰ ਹੋਣਗੇ। ਫਾਈਨਲ ਮੈਚ ਤੋਂ ਇਲਾਵਾ ਤੀਜੇ ਤੇ ਚੌਥੇ ਸਥਾਨ ਲਈ ਮੁਕਾਬਲੇ 16 ਨਵੰਬਰ ਖੇਡੇ ਜਾਣਗੇ। ਪੂਲ-ਏ ਵਿੱਚ ਮੌਜੂਦਾ ਚੈਂਪੀਅਨ ਹਾਕੀ ਪੰਜਾਬ ਦੇ ਨਾਲ ਦਾਦਰ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਊ ਹਾਕੀ ਅਤੇ ਛੱਤੀਸਗੜ੍ਹ ਹਾਕੀ ਦੀ ਟੀਮ ਨੂੰ ਰੱਖਿਆ ਗਿਆ ਹੈ।

ਅੱਜ ਤੋਂ ਚੇਨੱਈ ਵਿੱਚ ਸ਼ੁਰੂ ਹੋਵੇਗੀ ਕੌਮੀ ਪੁਰਸ਼ ਹਾਕੀ ਚੈਂਪੀਅਨਸ਼ਿਪ Read More »

ਬਟੇਂਗੇ ਤੋ ਕਟੇਂਗੇ: ਇਤਿਹਾਸਕ ਝਰੋਖੇ ’ਚੋਂ/ਸੁੱਚਾ ਸਿੰਘ ਖੱਟੜਾ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆ ਨਾਥ ਵੱਲੋਂ ਅੱਜਕੱਲ੍ਹ ਨਾਅਰਾ ਦਿੱਤਾ ਜਾ ਰਿਹਾ ਹੈ ‘ਬਟੇਂਗੇ ਤੋ ਕਟੇਂਗੇ’। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸੇ ਤਰਜ਼ ਉੱਤੇ ਵੱਖਰੇ ਸ਼ਬਦਾਂ ਵਿੱਚ ਇਹੋ ਗੱਲ ਕਰ ਰਹੇ ਹਨ। ਆਰਐੱਸਐੱਸ ਮੁਖੀ ਮੋਹਨ ਭਾਗਵਤ ਵੱਲੋਂ ਵੀ ਇਹੀ ਭਾਸ਼ਾ ਵਰਤੀ ਜਾ ਰਹੀ ਹੈ। ਪਹਿਲਾ ਪ੍ਰਸ਼ਨ ਹੈ: ਭਾਰਤੀ ਸਮਾਜ ਨੂੰ ਇਤਿਹਾਸ ਵਿੱਚ ਵੰਡਿਆ ਕਿਸ ਨੇ? ਉੱਤਰ ਹੈ: ਮਨੂਵਾਦੀਆਂ ਦੇ ਪੁਰਖਿਆਂ ਨੇ। ਭਾਸ਼ਾ ਵਿਭਾਗ ਪੰਜਾਬ ਨੇ 1989 ਵਿੱਚ ਸ੍ਰੀ ਮੋਹਣ ਲਾਲ ਤੋਂ ਮਨੂ ਸਿਮ੍ਰਤੀ ਦਾ ਸੰਸਕ੍ਰਿਤ ਤੋਂ ਪੰਜਾਬੀ ਵਿੱਚ ਅਨੁਵਾਦ ਕਰਵਾਇਆ। ਆਰਐੱਸਐੱਸ ਵਾਲੇ ਸਮਝਦੇ ਹਨ ਕਿ ਇਤਿਹਾਸ ਵਿੱਚ ਇਨ੍ਹਾਂ ਦੇ ਸੋਚਣ ਸਮਝਣ ਦੀ ਵਿਧੀ ਨੂੰ ਕੋਈ ਫੜੇਗਾ ਨਹੀਂ। ਇਹ ਭੁਲੇਖਾ ਹੈ। ਮਨੂ ਸਿਮ੍ਰਤੀ ਦਾ ਪਹਿਲਾ ਅਧਿਆਇ ਹੀ ਇਸ ਪ੍ਰਸੰਗ ਨਾਲ ਸ਼ੁਰੂ ਹੁੰਦਾ ਹੈ ਕਿ ਮਨੂ ਜੀ ਇਕਾਗਰ ਚਿਤ ਸ਼ਾਂਤ ਬੈਠੇ ਸਨ ਕਿ ਕੁਝ ਰਿਸ਼ੀ ਉਨ੍ਹਾਂ ਕੋਲ ਆਏ ਅਤੇ ਮਰਿਆਦਾ ਅਨੁਸਾਰ ਉਨ੍ਹਾਂ ਦੀ ਪੂਜਾ ਕਰ ਕੇ ਕਹਿਣ ਲਗੇ, “ਮਹਾਰਾਜ, ਤੁਸੀਂ ਬ੍ਰਹਮ ਗਿਆਨੀ ਹੋ। ਇਸ ਲਈ ਬ੍ਰਾਹਮਣ, ਕਸ਼ੱਤਰੀ, ਵੈਸ਼ ਤੇ ਸ਼ੂਦਰ, ਇਨ੍ਹਾਂ ਚਾਰ ਵਰਣਾਂ, ਅਨੁਲੋਮਜ ਤੇ ਪ੍ਰਤੀਲੋਮਜ ਆਦਿ ਵਰਣ ਸੰਕਰ ਜਾਤਾਂ ਦੇ ਧਰਮ ਕਰਮਾਂ ਬਾਰੇ ਸਾਨੂੰ ਵੀ ਰੋਸ਼ਨੀ ਪਾਓ।” (ਸੂਤਰ 1-3) ਇਹ ਪੁੱਛਣ ’ਤੇ ਤੇਜੱਸਵੀ ਮਨੂ ਜੀ ਨੇ ਉਨ੍ਹਾਂ ਰਿਸ਼ੀਆਂ ਦਾ ਸਤਿਕਾਰ ਕੀਤਾ ਅਤੇ ਕਹਿਣ ਲੱਗੇ: “ਸੁਣੋ! ਸੰਸਾਰ… … … ਬ੍ਰਹਮਾ ਨੇ ਲੋਕਾਂ ਦੀ ਬੜੋਤਰੀ ਲਈ ਆਪਣੇ ਮੂੰਹ, ਬਾਹਾਂ, ਪੱਟ ਅਤੇ ਪੈਰਾਂ ਤੋਂ ਨੰਬਰਵਾਰ ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ ਵਰਣ ਪੈਦਾ ਕੀਤੇ।” (ਸੂਤਰ 31) ਇਹੋ ਵਰਣ ਵੰਡ ਮਨੂ ਦੇ ਪੁੱਤਰ ਭ੍ਰਿਗੂ ਨੇ ਸੂਤਰ 87 ਵਿੱਚ ਦੁਹਰਾਈ ਹੈ (ਮਨੂ ਸਿਮ੍ਰਤੀ ਦਾ ਬਾਕੀ ਸਾਰਾ ਵਿਖਿਆਨ ਮਨੂ ਦੇ ਪੁੱਤਰ ਭ੍ਰਿਗੂ ਨੇ ਕਰਵਾਇਆ ਹੈ)। ਮਨੂ ਸਿਮ੍ਰਤੀ ਦੇ 12 ਅਧਿਆਇ ਹਨ। ਇਨ੍ਹਾਂ ਵਿੱਚ ਚਾਰ ਵਰਣਾਂ ਦੇ ਧਰਮ, ਕਰਮ, ਸਮਾਜ ਵਿੱਚ ਹਰ ਵਰਣ ਲਈ ਕਾਰਜ, ਨਿਆਂ ਪ੍ਰਣਾਲੀ ਵਿੱਚ ਇੱਕੋ ਜੁਰਮ ਲਈ ਵੱਖ-ਵੱਖ ਵਰਣਾਂ ਲਈ ਵੱਖ-ਵੱਖ ਸਜ਼ਾਵਾਂ, ਖਾਣ ਯੋਗ, ਨਾ ਖਾਣ ਯੋਗ ਪਦਾਰਥ, ਪਵਿੱਤਰਤਾ ਤੇ ਪਦਾਰਥਾਂ ਦੀ ਸ਼ੁੱਧੀ, ਇਸਤਰੀ ਧਰਮ, ਇਸਤਰੀ ਪੁਰਸ਼ ਦੇ ਧਰਮ ਕਰਮ ਆਦਿ ਵਿਸਤਾਰ ਨਾਲ ਦੱਸੇ ਗਏ ਹਨ। ਮਨੂ ਸਿਮ੍ਰਤੀ ਅਤੇ ਵਰਣ ਵੰਡ ਤੇ ਸ਼ੂਦਰਾਂ ਦਾ ਜੀਵਨ, ਜੋ ਇਸ ਗ੍ਰੰਥ ਵਿੱਚ ਨਿਸਚਤ ਕੀਤਾ ਗਿਆ ਹੈ, ਬਾਰੇ ਵੱਖਰੀ ਚਰਚਾ ਦੀ ਲੋੜ ਹੈ। ਸਨਾਤਨੀਆਂ ਨੇ ਇਤਿਹਾਸਕ ਤੌਰ ’ਤੇ ਉਪਰੋਕਤ ਵਰਣ ਵੰਡ ਕਰ ਕੇ ਭਾਰਤੀ ਸਮਾਜ ਦਾ ਜੋ ਵਿਗਾੜ ਕੀਤਾ, ਉਸ ਤੋਂ ਅਜਿਹਾ ਅਮਲ ਸ਼ੁਰੂ ਹੋਇਆ ਜਿਹੜਾ ਸਮਾਜ ਨੂੰ ਜਾਤੀ ਸਿਸਟਮ ਵਿੱਚ ਤੋੜਦਾ ਵੀ ਰਿਹਾ ਅਤੇ ਪਕਿਆਉਂਦਾ ਵੀ ਰਿਹਾ। ਇਸ ਬਿਮਾਰੀ ਦੀ ਜੜ੍ਹ ਸੀ ਮਨੂ ਸਿਮ੍ਰਤੀ ਅਤੇ ਉਸ ਦੇ ਪੈਰੋਕਾਰ ਅੱਜ ਦੇ ਸਨਾਤਨੀ, ਪਰ ਇਤਿਹਾਸ ਕਦੇ ਖੜੋਤ ਵਿੱਚ ਨਹੀਂ ਰਹਿੰਦਾ। ਇਹ ਆਪਣੀ ਗਤੀ ਨਾਲ ਚੱਲਦਾ ਹੈ। ਇਸ ਇਤਿਹਾਸ ਦੇ ਸਫ਼ਰ ਵਿੱਚ ਸਮਾਜ ਨੂੰ ਨਵੇਂ ਨਾਇਕ ਮਿਲਦੇ ਹਨ। ਉਹ ਨਾਇਕ ਪੁਰਾਣੇ ਢਾਂਚੇ ਦੇ ਤਰਕ ਉੱਤੇ, ਉਸ ਤਰਕ ਉੱਤੇ ਉਸਰੇ ਢਾਂਚੇ ਉੱਤੇ ਅੰਦਰੋਂ ਚੋਟ ਮਾਰਦੇ ਹਨ। ਵਰਣ ਢਾਂਚੇ ਉੱਤੇ ਗੌਤਮ ਬੁੱਧ ਨੇ ਕਰਾਰੀ ਚੋਟ ਮਾਰੀ। ਅਫ਼ਗਾਨਿਸਤਾਨ ਤੱਕ ਮਨੁੱਖ ਨੂੰ ਕੁਦਰਤ ਦੇ ਅੰਗ ਅਤੇ ਮਨੁੱਖੀ ਬਰਾਬਰੀ ਦੇ ਸਿਧਾਂਤ ਵਜੋਂ ਪੇਸ਼ ਕੀਤਾ। ਧਾਰਮਿਕ ਪਾਖੰਡਾਂ ਤੋਂ ਮੁਕਤ ਕੀਤਾ ਪਰ ਇਸ ਅਮਲ ਨੂੰ ਲਗਾਤਾਰਤਾ ਨਾ ਮਿਲੀ। ਇਤਿਹਾਸ ਦਾ ਲੰਮਾ ਸਮਾਂ ਨਵੇਂ ਨਾਇਕਾਂ ਦੀ ਉਡੀਕ ਕਰਦਾ ਰਿਹਾ। ਆਖਿ਼ਰ ਕਬੀਰ, ਰਵਿਦਾਸ ਉਸ ਭਗਤੀ ਮਾਰਗ ਦੇ ਨਾਇਕ ਉੱਭਰੇ ਜਿਸ ਨੇ ਦੇਸ਼ ਦੇ ਧੁਰ ਦੱਖਣ ਅਤੇ ਪੱਛਮ ਵਿੱਚ ਇਨ੍ਹਾਂ ਵਰਗੇ ਹੋਰ ਪੈਦਾ ਕੀਤੇ। ਇਨ੍ਹਾਂ ਨੇ ਪਰਮਾਤਮਾ ਦੀ ਨਜ਼ਰ ਵਿੱਚ ਸਭ ਨੂੰ ਬਰਾਬਰ ਦੱਸ ਕੇ ਜਾਤ-ਪਾਤ ਉੱਤੇ ਹਮਲਾ ਕੀਤਾ। ਇਨ੍ਹਾਂ ਵਿੱਚ ਗੁਰੂ ਨਾਨਕ ਅਤੇ ਦਸ ਗੁਰੂਆਂ ਨੇ ਜਾਤ-ਪਾਤ ਅਤੇ ਅਧਿਆਤਮਕ ਪੱਧਰ ਉੱਤੇ ਹੀ ਨਹੀਂ ਸਗੋਂ ਸਮਾਜਿਕ ਅਤੇ ਰਾਜਨੀਤਕ ਪੱਧਰ ਉੱਤੇ ਵੀ ਹਮਲਾ ਕੀਤਾ। ਬਾਬੇ ਨਾਨਕ ਦਾ ਹਮਲਾ ਚੌਤਰਫਾ ਸੀ। ਮੰਨਣਾ ਪਵੇਗਾ ਕਿ ਗੁਰਬਾਣੀ ਨੇ ਚਹੁੰ ਵਰਣਾਂ ਨੂੰ ਈਸ਼ਵਰ ਦੀ ਨਜ਼ਰ ’ਚ ਬਰਾਬਰੀ ਦੇ ਰੂਪ ਵਿਚ ਸਮਾਜ ਦੇ ਵੱਡੇ ਹਿੱਸਿਆਂ ’ਚ ਸਥਾਪਤ ਕਰ ਦਿੱਤਾ। ਸਿੱਖ ਧਰਮ ਵਿੱਚ ਧਾਰਮਿਕ ਪੱਧਰ ’ਤੇ ਤਾਂ ਲਗਭਗ ਪੂਰੀ ਬਰਾਬਰੀ ਸਥਾਪਤ ਹੋ ਗਈ ਪਰ ਸਮਾਜਿਕ ਪੱਧਰ ਉੱਤੇ ਇਹ ਸਫਲਤਾ ਨਹੀਂ ਮਿਲੀ। ਇਹੀ ਕਾਰਨ ਹੈ ਕਿ ਗੁਰੂ ਘਰ ਤਾਂ ਸਭ ਵਰਣਾਂ ਲਈ ਸਾਂਝੇ ਹਨ ਪਰ ਸਨਾਤਨੀਆਂ ਦੇ ਮੰਦਰ ਸਭਨਾਂ ਲਈ ਅੱਜ ਵੀ ਸਾਂਝੇ ਨਹੀਂ। ‘ਬਟੇਂਗੇ ਤੋ ਕਟੇਂਗੇ’ ਦਾ ਨਾਅਰਾ ਦੇਣ ਵਾਲੇ ਅੱਜ ਇਸ ਮਸਲੇ ’ਤੇ ਖਾਮੋਸ਼ ਕਿਉਂ ਹਨ? ਇਤਿਹਾਸ ’ਚ ਭਾਰਤ ’ਤੇ ਵਿਦੇਸ਼ੀਆਂ ਦੇ ਹਮਲਿਆਂ ’ਚ ਹਾਰਾਂ ਦਾ ਇਕ ਕਾਰਨ ਵਰਣ ਵਿਵਸਥਾ ਕਾਰਨ ਭਾਰਤੀ ਸਮਾਜ ’ਚ ਇਕਜੁੱਟਤਾ ਦੀ ਘਾਟ ਸੀ। ਜਾਤੀ ਪ੍ਰਥਾ ਤੋਂ ਪੀੜਤ ਸਮਾਜ ਵਿਦੇਸ਼ੀ ਹਮਲਾਵਰਾਂ ਦਾ ਟਾਕਰਾ ਕਰਨ ਤੋਂ ਅਸਮਰੱਥ ਸੀ। ਆਖਿ਼ਰ ਅੰਗਰੇਜ਼ਾਂ ਵਿਰੁੱਧ ਲੰਮੀ ਜੱਦੋਜਹਿਦ ਦੌਰਾਨ ਭਾਰਤੀ ਸੰਵਿਧਾਨ ਦਾ ਮੂੰਹ ਮੱਥਾ ਬਣਨਾ ਸ਼ੁਰੂ ਹੋਇਆ। ਆਜ਼ਾਦੀ ਤੋਂ ਬਾਅਦ ਨਾਲ ਹੀ ਸੰਵਿਧਾਨ ਸਭਾ ਨੇ ਡਾ. ਅੰਬੇਡਕਰ ਦੀ ਅਗਵਾਈ ਵਿੱਚ ਸੰਵਿਧਾਨ ਤਿਆਰ ਕਰ ਦਿੱਤਾ ਅਤੇ 26 ਜਨਵਰੀ 1950 ਨੂੰ ਅਸੀਂ ਭਾਰਤੀਆਂ ਨੇ ਇਸ ਨੂੰ ਅਪਣਾ ਤਾਂ ਲਿਆ ਪਰ ਡਾ. ਅੰਬੇਡਕਰ ਦੀ ਨਸੀਹਤ ਦੀ ਪ੍ਰਵਾਹ ਨਾ ਕੀਤੀ। ਉਨ੍ਹਾਂ ਦੀ ਨਸੀਹਤ ਸੀ ਕਿ ਜਾਤੀ ਪ੍ਰਥਾ ਦੇ ਹੁੰਦਿਆਂ ਆਰਥਿਕ ਬਰਾਬਰੀ ਪ੍ਰਾਪਤ ਕਰਨੀ ਅਰਥਹੀਣ ਅਤੇ ਅਸੰਭਵ ਹੋਵੇਗੀ। ਖ਼ੈਰ! ਆਜ਼ਾਦੀ ਪਿੱਛੋਂ ਪ੍ਰਾਪਤ ਸੰਵਿਧਾਨ ਨੇ ਸਮਾਜ ਦੇ ਹਰ ਸ਼ਖ਼ਸ ਨੂੰ ਬਰਾਬਰ ਦੇ ਨਾਗਰਿਕ ਹੋਣ ਦਾ ਕਾਨੂੰਨੀ ਅਧਿਕਾਰ ਦਿੱਤਾ। ਇਸ ਸੰਵਿਧਾਨ ਵਿੱਚ ਬੁੱਧ, ਨਾਨਕ, ਭਗਤੀ ਮਾਰਗ, ਸੂਫੀਆਂ ਆਦਿ ਭਾਰਤ ਦੇ ਹਰ ਕੋਨੇ ਵਿੱਚ ਪੈਦਾ ਹੋਏ ਸਮਾਜ ਸੁਧਾਰਕਾਂ ਅਤੇ ਕ੍ਰਾਂਤੀਕਾਰੀਆਂ ਦੀ ਰੂਹ ਹੈ। ਯਾਦ ਰਹੇ, ਇਸ ਲੰਮੇ ਅਮਲ ਵਿੱਚ ਆਰਐੱਸਐੱਸ ਦਾ ਪਾਪ ਇਹੀ ਨਹੀਂ ਸੀ ਕਿ ਇਸ ਲਹੂ ਵੀਟਵੇਂ ਸੰਘਰਸ਼ ਵਿੱਚ ਇਹ ਲੋਕ ਕਿਧਰੇ ਸ਼ਾਮਿਲ ਨਹੀਂ ਸਨ; ਇਸ ਤੋਂ ਵੀ ਵੱਡਾ ਪਾਪ ਇਹ ਹੈ ਕਿ ਇਸ ਸੰਘਰਸ਼ ਦੌਰਾਨ ਇਹ ਲੋਕ ਅੰਗਰੇਜ਼ੀ ਹਕੂਮਤ ਦੀ ਚਾਕਰੀ ਕਰਦੇ ਰਹੇ। ਹੁਣ ਭਾਰਤੀ ਲੋਕਤੰਤਰ ਵਿੱਚ ਲੋਕਾਂ ਦੀ, ਲੋਕਾਂ ਰਾਹੀਂ, ਲੋਕਾਂ ਲਈ ਸਰਕਾਰ ਦੀਆਂ ਆਰਥਿਕ ਨੀਤੀਆਂ ਨੇ ਲੋਕਾਂ ਅੰਦਰ ਬੇਚੈਨੀ ਪੈਦਾ ਕਰ ਦਿੱਤੀ। ਇਸ ਹਾਲਤ ਲਈ ਕਾਂਗਰਸ ਮੁੱਖ ਦੋਸ਼ੀ ਹੈ ਜਿਸ ਨੇ ਆਰਐੱਸਐੱਸ ਅਤੇ ਇਸ ਦੇ ਸਿਆਸੀ ਵਿੰਗ ਭਾਜਪਾ ਵਿਰੁੱਧ ਵਿਚਾਰਧਾਰਕ ਲੜਾਈ ਨਾ ਦਿੱਤੀ। ਕਮਿਊਨਿਸਟ ਸ਼ੁਰੂ ਤੋਂ ਹੀ ਆਰਐੱਸਐੱਸ ਅਤੇ ਭਾਜਪਾ ਦੇ ਧਾਰਮਿਕ ਆਧਾਰਾਂ ਉੱਤੇ ਅਤੇ ਇਨ੍ਹਾਂ ਦੀਆਂ ਆਰਥਿਕ ਨੀਤੀਆਂ ਵਿਰੁੱਧ ਲੜ ਰਹੇ ਹਨ। ਰਾਹੁਲ ਗਾਂਧੀ ਦਾ ਭਾਜਪਾ ਦਾ ਵਿਰੋਧ ਕਮਿਊਨਿਸਟਾਂ ਦੇ ਵਿਰੋਧ ਨਾਲ ਮਿਲਦਾ ਜੁਲਦਾ ਹੈ ਪਰ ਇਸ ਮੁੱਦੇ ਉੱਤੇ ਉਸ ਦੀ ਪਾਰਟੀ ਅਤੇ ਸਹਿਯੋਗੀ ਪਾਰਟੀਆਂ ਰੂਹ ਤੋਂ ਰਾਹੁਲ ਗਾਂਧੀ ਨਾਲ ਨਹੀਂ। ਮੁੜ ਵਿਸ਼ੇ ਵੱਲ ਪਰਤਦਿਆਂ ਕਹਿਣਾ ਪੈ ਰਿਹਾ ਹੈ ਕਿ ਇਹ ਆਰਐੱਸਐੱਸ ਦੀ ਮਨੂਵਾਦੀ ਵਿਚਾਰਧਾਰਾ ਹੈ ਜਿਸ ਨੇ ਦੂਰ ਪਿਛਾਂਹ ਸਮਾਜ ਨੂੰ ਵਰਣਾਂ ਵਿੱਚ ਵੰਡਿਆ। ਸਦੀਆਂ ਤਕ ਨਿਮਨ ਵਰਣਾਂ ਨੂੰ ਗ਼ੁਲਾਮਾਂ ਵਾਂਗ ਰੱਖਿਆ। ਦੇਸ਼ ਦੇ ਸਰੋਤਾਂ ਵਿੱਚ ਹਿੱਸੇਦਾਰ ਨਾ ਬਣਨ ਦਿੱਤਾ। ਅੱਜ ਕਿਉਂਕਿ ਬਰਾਬਰ ਦੀ ਵੋਟ ਦਾ ਹੱਕ ਹਾਸਿਲ ਹੈ, ਇਸ ਲਈ ਹੁਣ ਇਨ੍ਹਾਂ ਹੀ ਲਿਤਾੜੀਆਂ ਜਮਾਤਾਂ ਨੂੰ ਇੱਕ ਛਤਰੀ ਹੇਠਾਂ ਰੱਖਣ ਲਈ ਡਰਾਵੇ ਵਜੋਂ ‘ਬਟੇਂਗੇ ਤੋ ਕਟੇਂਗੇ’ ਦਾ ਨਾਅਰਾ ਦਿੱਤਾ ਜਾ ਰਿਹਾ ਹੈ। ਧਾਰਮਿਕ ਤੌਰ ’ਤੇ ਨਿਮਨ ਜਾਤੀਆਂ ਨੂੰ ਅਜੇ ਵੀ ਇਨ੍ਹਾਂ ਦੇ ਦਰਬਾਰ ਵਿੱਚ ਬਰਾਬਰੀ ਹਾਸਲ ਨਹੀਂ। ਰਾਜਨੀਤਕ ਲਾਹੇ ਲਈ ਡਰਾਵੇ ਦਿੱਤੇ ਜਾ ਰਹੇ ਹਨ। ਭਾਰਤ ਵਿੱਚ ਇਹ ਲੋਕ ਕਿਨ੍ਹਾਂ ਤੋਂ ਡਰਾਵਾ ਦੇ ਰਹੇ ਹਨ? ਪਹਿਲਾ ਡਰਾਵਾ ਇਹ ਹੈ ਕਿ ਸਭ ਜਾਤੀਆਂ ਇਕਜੁੱਟ ਰਹਿ ਕੇ ਭਾਜਪਾ ਨੂੰ

ਬਟੇਂਗੇ ਤੋ ਕਟੇਂਗੇ: ਇਤਿਹਾਸਕ ਝਰੋਖੇ ’ਚੋਂ/ਸੁੱਚਾ ਸਿੰਘ ਖੱਟੜਾ Read More »

ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਮਿਲੀ ਜ਼ਮਾਨਤ

ਮਾਲੇਰਕੋਟਲਾ, 4 ਨਵੰਬਰ – ਜ਼ਿਲ੍ਹਾ ਮਾਲੇਰਕੋਟਲਾ ਕੋਟਲਾ ਦੇ ਹਲਕਾ ਅਮਰਗੜ੍ਹ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੋ.ਜਸਵੰਤ ਸਿੰਘ ਗੱਜਣਮਾਜਰਾ ਨੂੰ ਜਮਾਨਤ ਮਿਲ ਗਈ ਹੈ, ਜਿਸ ਨੂੰ ਲੈ ਕੇ ਹਲਕਾ ਅਮਰਗੜ੍ਹ ਅਤੇ ਮਲੇਰਕੋਟਲਾ ਦੇ ਨੇੜਲੇ ਇਲਾਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਉਹਨਾਂ ਦੇ ਸ਼ੁਭ ਚਿੰਤਕਾਂ ਵਿਚ ਬੇਹੱਦ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।

ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਮਿਲੀ ਜ਼ਮਾਨਤ Read More »

ਪਟਾਕੇ ਤੇ ਪ੍ਰਦੂਸ਼ਣ

ਸੁਪਰੀਮ ਕੋਰਟ ਵੱਲੋਂ ‘ਗਰੀਨ’ ਪਟਾਕਿਆਂ ਬਾਰੇ ਜਾਰੀ ਹਦਾਇਤਾਂ ਅਤੇ ਇਨ੍ਹਾਂ ਨੂੰ ਚਲਾਉਣ ਲਈ ਦਿੱਤੇ ਦੋ ਘੰਟਿਆਂ ਦੇ ਸਮੇਂ (ਰਾਤ 8-10) ਦਾ ਇਸ ਵਾਰ ਵੀ ਦੀਵਾਲੀ ’ਤੇ ਕੋਈ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਿਆ। ਦੇਸ਼ ਦੇ ਲਗਭਗ 100 ਸ਼ਹਿਰਾਂ ਵਿੱਚ ਤਿਉਹਾਰ ਤੋਂ ਇੱਕ ਦਿਨ ਬਾਅਦ ਬਹੁਤ ਮਾੜੀ ਸ਼੍ਰੇਣੀ ਦਾ ਹਵਾ ਪ੍ਰਦੂਸ਼ਣ ਰਿਕਾਰਡ ਕੀਤਾ ਗਿਆ ਹੈ। ਇਨ੍ਹਾਂ ਸ਼ਹਿਰਾਂ ਵਿੱਚ ਅੰਬਾਲਾ, ਅੰਮ੍ਰਿਤਸਰ ਤੇ ਦਿੱਲੀ ਵੀ ਸ਼ਾਮਿਲ ਹਨ। ਪੰਜਾਬ ਤੇ ਹਰਿਆਣਾ ਵਿੱਚ ਸਥਿਤੀ ਹਫ਼ਤੇ ਦੇ ਅਖ਼ੀਰ ਤੱਕ ਵੀ ਨਹੀਂ ਸੁਧਰੀ ਸੀ; ਦਿੱਲੀ ਵਿੱਚ ਤਾਂ ਇਹ ਹੋਰ ਵੀ ਜਿ਼ਆਦਾ ਗੰਭੀਰ ਹੋ ਗਈ। ਗੱਡੀਆਂ ਦੇ ਧੂੰਏਂ ਤੇ ਪਰਾਲੀ ਸਾੜਨ ਨਾਲ ਹੋਏ ਪ੍ਰਦੂਸ਼ਣ ਨੇ ਸਮੱਸਿਆ ਨੂੰ ਹੋਰ ਬਦਤਰ ਕਰ ਦਿੱਤਾ ਹੈ ਜਿਸ ’ਚ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ। ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਈਂ ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਦੀਵਾਲੀ ਤੋਂ ਹਫ਼ਤਾ ਪਹਿਲਾਂ ਸੁਪਰੀਮ ਕੋਰਟ ਨੇ ਕੇਂਦਰ ਅਤੇ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਚੇਤੇ ਕਰਾਇਆ ਸੀ ਕਿ ਪ੍ਰਦੂਸ਼ਣ ਮੁਕਤ ਵਾਤਾਵਰਨ ’ਚ ਰਹਿਣਾ ਇੱਕ ਤਰ੍ਹਾਂ ਨਾਲ ਹਰੇਕ ਨਾਗਰਿਕ ਦਾ ਹੱਕ ਹੈ ਹਾਲਾਂਕਿ ਸਾਫ਼ ਹਵਾ, ਖੇਤਰ ਵਿੱਚ ਕਿਤੇ ਵੀ ਨਹੀਂ ਸੀ। ਇਸ ਸਮੁੱਚੇ ਹਾਲਾਤ ਲਈ ਸਬੰਧਿਤ ਭਾਵੇਂ ਸਰਕਾਰਾਂ ਜ਼ਿੰਮੇਵਾਰ ਹਨ ਪਰ ਹਵਾ ਦੇ ਮਿਆਰ ਨੂੰ ਪਰਖਣ ਵਾਲੇ ਕਮਿਸ਼ਨ (ਸੀਏਕਿਊਐੱਮ) ਦੀ ਕਾਰਜ ਪ੍ਰਣਾਲੀ ਵਿੱਚ ਵੀ ਅਜੇ ਕਾਫ਼ੀ ਸੁਧਾਰ ਦੀ ਗੁੰਜਾਇਸ਼ ਹੈ। ਸੀਏਕਿਊਐੱਮ ਦੇ ਸੁਧਾਰਵਾਦੀ ਕਦਮਾਂ ਦੇ ਬਾਵਜੂਦ ਦਿੱਲੀ ਧੂੰਏਂ ਦੀ ਸਮੱਸਿਆ ਨਾਲ ਲਗਾਤਾਰ ਜੂਝ ਰਿਹਾ ਹੈ। ਇਸ ਪ੍ਰਸੰਗ ਵਿਚ ਕਮਿਸ਼ਨ ਨੂੰ ਨਵੇਂ ਸਿਰਿਓਂ ਵਿਉਂਤਬੰਦੀ ਕਰਨੀ ਪਵੇਗੀ ਤਾਂ ਕਿ ਇਸ ਸਮੱਸਿਆ ਉਤੇ ਕਾਰਗਰ ਢੰਗ ਨਾਲ ਕਾਬੂ ਪਾਇਆ ਜਾ ਸਕੇ। ਦੀਵਾਲੀ ਲੋਕਾਂ ਨੂੰ ਮੌਕਾ ਦਿੰਦੀ ਹੈ ਕਿ ਉਹ ਘੱਟ ਪਟਾਕੇ ਚਲਾ ਕੇ ਜਾਂ ਬਿਲਕੁਲ ਇਨ੍ਹਾਂ ਨੂੰ ਤਿਆਗ ਕੇ ਵਾਤਾਵਰਨ ਲਈ ਕੋਈ ਹੰਭਲਾ ਮਾਰਨ ਪਰ ਬਦਕਿਸਮਤੀ ਨਾਲ ਅਜਿਹਾ ਕੁਝ ਨਹੀਂ ਹੁੰਦਾ ਸਗੋਂ ਹਵਾ ਦਾ ਮਿਆਰ ਹੋਰ ਵੀ ਨਿੱਘਰ ਰਿਹਾ ਹੈ ਅਤੇ ਪ੍ਰਦੂਸ਼ਣ ਸਿਖ਼ਰਾਂ ਉੱਤੇ ਹੈ। ਵਿਅੰਗ ਵਾਲੀ ਗੱਲ ਇਹ ਹੈ ਕਿ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ‘ਪਟਾਕੇ ਚਲਾਉਣ ਤੋਂ ਜ਼ਿਆਦਾਤਰ ਗੁਰੇਜ਼ ਕਰਨ’ ’ਤੇ ਦਿੱਲੀ ਵਾਸੀਆਂ ਦਾ ਧੰਨਵਾਦ ਕੀਤਾ ਹੈ ਹਾਲਾਂਕਿ ਉਨ੍ਹਾਂ ਬੜੇ ਸੌਖੇ ਜਿਹੇ ਢੰਗ ਨਾਲ ਇਸ ਤੱਥ ਨੂੰ ਨਜ਼ਰਅੰਦਾਜ਼ ਕਰ ਦਿੱਤਾ ਕਿ ਸੁਪਰੀਮ ਕੋਰਟ ਵੱਲੋਂ ਪਟਾਕਿਆਂ ਦੀ ਵਰਤੋਂ ਤੇ ਵਿਕਰੀ ਉੱਤੇ ਲਾਈ ਰੋਕ ਦੀ ਬਿਲਕੁਲ ਕੋਈ ਪਰਵਾਹ ਨਹੀਂ ਕੀਤੀ ਗਈ ਤੇ ਕੌਮੀ ਰਾਜਧਾਨੀ ਵਿੱਚ ਵਿਕਰੀ ਧੜੱਲੇ ਨਾਲ ਹੋਈ। ਲੋਕਾਂ ਦੀ ਸਿਹਤ ਤੋਂ ਇਸ ਤਰ੍ਹਾਂ ਮੂੰਹ ਮੋੜਨਾ ਕਿਸੇ ਆਫ਼ਤ ਦਾ ਕਾਰਨ ਬਣ ਸਕਦਾ ਹੈ। ਸਾਹ ਰੁਕਣ ਤੋਂ ਬਚਣ ਲਈ ਸਮੂਹਿਕ ਜਵਾਬਦੇਹੀ ਤੈਅ ਕਰਨੀ ਪਏਗੀ।

ਪਟਾਕੇ ਤੇ ਪ੍ਰਦੂਸ਼ਣ Read More »