ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਵੋਟਿੰਗ ਸ਼ੁਰੂ

ਨਿਊ ਯਾਰਕ, 4 ਨਵੰਬਰ – ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਅਧਿਕਾਰਤ ਤੌਰ ’ਤੇ 5 ਨਵੰਬਰ ਨੂੰ ਵੋਟਾਂ ਪੈਣੀਆਂ ਹਨ, ਪਰ ਵੋਟਿੰਗ ਦਾ ਅਮਲ ਅੱਜ ਤੋਂ ਹੀ ਸ਼ੁਰੂ ਹੋ ਗਿਆ ਹੈ। ਅੱਜ ਪਹਿਲੇ ਦਿਨ ਨਿਊ ਯਾਰਕ ਸ਼ਹਿਰ ਵਿਚ ਸ਼ੁਰੂਆਤੀ ਵੋਟਿੰਗ ਦੌਰਾਨ 1,40,000 ਵੋਟਾਂ ਪਈਆਂ ਹਨ। ਬੋਰਡ ਆਫ਼ ਇਲੈਕਸ਼ਨਜ਼ ਦਫ਼ਤਰ ਦੇ ਕਾਰਜਕਾਰੀ ਡਾਇਰੈਕਟਰ ਮਿਸ਼ੇਲ ਰਿਆਨ ਨੇ ਕਿਹਾ, ‘‘ਅਸੀਂ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ। ਨਿਊ ਯਾਰਕ ਨੇ ਪਹਿਲਾਂ ਹੀ ਸ਼ੁਰੂਆਤੀ ਵੋਟਿੰਗ ਵਿਚ ਰਿਕਾਰਡ ਬਣਾ ਦਿੱਤਾ ਹੈ ਤੇ ਇਹ ਅਮਲ ਜਾਰੀ ਹੈ।’’ ਪੂਰੇ ਅਮਰੀਕਾ ਵਿਚ ਕਰੋੜਾਂ ਲੋਕ ਆਪਣੀ ਵੋਟ ਪਾ ਚੁੱਕੇ ਹਨ। ਯੂਨੀਵਰਸਿਟੀ ਆਫ਼ ਫਲੋਰੀਡਾ ਦੇ ਇਲੈਕਸ਼ਨ ਲੈਬ ਟਰੈਕਰ ਵੱਲੋਂ ਜਾਰੀ ਡੇਟਾ ਮੁਤਾਬਕ 6.8 ਕਰੋੜ ਤੋਂ ਵੱਧ ਅਮਰੀਕੀ ਵੋਟਾਂ ਪਾ ਚੁੱਕੇ ਹਨ। ਰਿਆਨ ਨੇ ਕਿਹਾ, ‘‘ਪਿਛਲੀਆਂ ਚੋਣਾਂ (2020) ਵਿਚ ਸ਼ੁਰੂਆਤੀ ਵੋਟਿੰਗ ਲਈ 100 ਤੋਂ ਘੱਟ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਸਨ। ਇਸ ਸਾਲ ਇਹ ਗਿਣਤੀ 50 ਫੀਸਦ ਵਧ ਹੈ। ਨਿਊ ਯਾਰਕ ਸ਼ਹਿਰ ਦੇ ਮੈਨਹੈਟਨ ਇਲਾਕੇ ਦੇ ਜੌਹਨ ਜੇਅ ਕਾਲਜ ਵਿਚ ਵੋਟਿੰਗ ਸਟੇਸ਼ਨ ਸਥਾਪਤ ਕੀਤਾ ਗਿਆ ਹੈ, ਜਿੱਥੇ ਵੋਟਰਾਂ ਦੀਆਂ ਕਤਾਰਾਂ ਦੇਖੀਆਂ ਗਈਆਂ। ਸਟੇਸ਼ਨ ਦੀ ਕੋਆਰਡੀਨੇਟਰ ਸੁਜ਼ਾਨ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਵੋਟਿੰਗ ਦੇ ਅਮਲ ਨੂੰ ਸਕਾਰਾਤਮਕ ਹੁੰਗਾਰਾ ਮਿਲਿਆ ਹੈ।

ਸਾਂਝਾ ਕਰੋ

ਪੜ੍ਹੋ

ਨਵੋਦਿਆ ਵਿਦਿਆਲਿਆ 9ਵੀਂ ਤੇ 11ਵੀਂ ਦਾਖ਼ਲੇ ਲਈ

ਨਵੀਂ ਦਿੱਲੀ, 4 ਨਵੰਬਰ – ਨਵੋਦਿਆ ਵਿਦਿਆਲਿਆ ਸਮਿਤੀ (NVS) ਵੱਲੋਂ...