October 31, 2024

ਹਾਕੂਵਾਲਾ ’ਚ 32 ਟਕਸਾਲੀ ਅਕਾਲੀ ਪਰਿਵਾਰਾਂ ਨੇ ਕਾਂਗਰਸ ਦਾ ਫੜਿਆ ਹੱਥ

ਲੰਬੀ, 31 ਅਕਤੂਬਰ – ਪਿੰਡ ਹਾਕੂਵਾਲਾ ਵਿੱਚ ਕਾਂਗਰਸ ਪਾਰਟੀ ਦੇ ਹੱਥੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ। ਹਾਕੂਵਾਲਾ ’ਚ ਕਰੀਬ ਟਕਸਾਲੀ ਅਕਾਲੀ ਪਰਿਵਾਰਾਂ ਨੇ ਸੀਨੀਅਰ ਕਾਂਗਰਸ ਆਗੂ ਫਤਹਿ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਕਾਂਗਰਸ ਦਾ ਹੱਥ ਫੜ ਲਿਆ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ‘ਤੇ ਹਾਕੂਵਾਲਾ ਤੋਂ ਸਰਪੰਚ ਉਮੀਦਵਾਰ ਰਹੇ ਰਣਜੀਤ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਖ਼ਜੀਤ ਸਿੰਘ ਹਾਕੂਵਾਲਾ, ਸਾਬਕਾ ਪ੍ਰਿੰਸੀਪਲ ਰਣਜੀਤ ਸਿੰਘ, ਸੁਖਪਾਲ ਸਿੰਘ ਲਾਲੀ ਤੇ ਸੁਖਪਾਲ ਸਿੰਘ ਪੁੱਤਰ ਜਸਵੰਤ ਵੀ ਉਚੇਚੇ ਤੌਰ ‘ਤੇ ਸ਼ਾਮਲ ਹਨ। ਇਹ ਭਰਵੀਂ ਸ਼ਮੂਲੀਅਤ ਕਾਂਗਰਸ ਆਗੂ ਬਚਿੱਤਰ ਸਿੰਘ ਹਾਕੂਵਾਲਾ, ਸਾਬਕਾ ਸਰਪੰਚ ਰਾਜਿੰਦਰ ਸਿੰਘ ਅਤੇ ਨੌਜਵਾਨ ਆਗੂ ਜਸਦੀਪ ਸਿੰਘ ਦਾ ਅਹਿਮ ਯੋਗਦਾਨ ਰਿਹਾ। ਇਸ ਮੌਕੇ ਸੀਨੀਅਰ ਕਾਂਗਰਸ ਆਗੂ ਫਤਹਿ ਸਿੰਘ ਬਾਦਲ ਨੇ ਆਪਣੇ ਸੰਬੋਧਨ ਵਿੱਚ ਕਾਂਗਰਸ ਪਾਰਟੀ ਸ਼ਾਮਲ ਹੋਏ ਪਿੰਡ ਹਕੂਵਾਲਾ ਦੇ ਸਾਰੇ ਪਰਿਵਾਰਾਂ ਨੂੰ ਪਾਰਟੀ ਵਿੱਚ ਪੂਰੇ ਮਾਣ-ਸਤਿਕਾਰ ਦਾ ਭਰੋਸਾ ਦਿੰਦਿਆਂ ਆਖਿਆ,‘‘ਤੁਸੀਂ ਸਾਡੀਆਂ ਬਾਹਾਂ ਬਣੋ ਅਤੇ ਅਸੀਂ ਤੁਹਾਡਾ ਸਹਾਰਾ ਬਣਾਂਗੇ। ’’ ਉਨ੍ਹਾਂ ਸਮੂਹ ਪਰਿਵਾਰਾਂ ਨੂੰ ਤਨਦੇਹੀ ਨਾਲ ਡਟ ਕੇ ਸ੍ਰੀ ਮਹੇਸ਼ਇੰਦਰ ਸਿੰਘ ਬਾਦਲ ਅਤੇ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਕਾਂਗਰਸ ’ਚ ਸ਼ਾਮਲ ਹੋਣ ਵਾਲਿਆਂ ‘ਚ ਛਿੰਦਰਪਾਲ ਕੌਰ, ਜਸਦੀਪ ਸਿੰਘ, ਗੁਰਪ੍ਰੀਤ ਸਿੰਘ, ਰਮਨਦੀਪ ਸਿੰਘ, ਧਰਮਿੰਦਰ ਸਿੰਘ, ਡੁੱਗਰ ਰਾਮ, ਸਹੀਆ ਰਾਮ, ਖੁਸੀ ਰਾਮ, ਗੁਰਦੀਪ ਸਿੰਘ, ਮਹਿੰਗਾ ਸਿੰਘ, ਮਨਜੀਤ ਸਿੰਘ, ਵਿੱਕੀ ਸਿੰਘ, ਤੇਜਾ ਸਿੰਘ, ਕੁਲਦੀਪ ਸਿੰਘ, ਜਸਵੰਤ ਸਿੰਘ, ਇੰਦਰਜੀਤ ਸਿੰਘ, ਪਰਮਜੀਤ ਸਿੰਘ ਚਰਨਜੀਤ ਸਿੰਘ, ਗੁਰਦਾਸ ਸਿੰਘ ਸ਼ਾਮਲ ਸਨ। ਕਾਂਗਰਸ ਆਗੂ ਬਚਿੱਤਰ ਸਿੰਘ ਨੇ ਵੀ ਵਿਚਾਰ ਰੱਖੇ। ਸੁਖਜੀਤ ਸਿੰਘ ਨੇ ਕਿਹਾ ਕਿ ਉਹ ਕਾਂਗਰਸ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਹਲਕਾ ਲੰਬੀ ਯੂਥ ਕਾਂਗਰਸ ਦੇ ਪ੍ਰਧਾਨ ਅਮਨਿੰਦਰ ਸਿੰਘ ‘ਬਿੰਨੀ ਆਧਨੀਆਂ’, ਸੀਨੀਅਰ ਆਗੂ ਬਹਾਦਰ ਸਿੰਘ ਗਰੇਵਾਲ, ਪਰਮਜੀਤ ਸਿੰਘ ਕੰਦੂਖੇੜਾ, ਬਲਰਾਜ ਸਿੰਘ ਲੰਬੀ, ਰਾਜਾ ਭੁੱਲਰਵਾਲਾ ਤੇ ਅੰਗਰੇਜ਼ ਸਿੰਘ ਕੰਦੂਖੇੜਾ ਮੌਜੂਦ ਸਨ।

ਹਾਕੂਵਾਲਾ ’ਚ 32 ਟਕਸਾਲੀ ਅਕਾਲੀ ਪਰਿਵਾਰਾਂ ਨੇ ਕਾਂਗਰਸ ਦਾ ਫੜਿਆ ਹੱਥ Read More »

ਆਟਸੋਰਸ ਮੁਲਾਜ਼ਮਾਂ ਨੇ ਮੰਗਾਂ ਪੂਰੀਆਂ ਨਾ ਹੋਣ ਤੇ ਮਿਲਕ ਪਲਾਂਟ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ

ਗੁਰਦਾਸਪੁਰ, 31 ਅਕਤੂਬਰ – ਵੇਰਕਾ ਮਿਲਕ ਪਲਾਟ ਦੇ ਆਟਸੋਰਸ ਮੁਲਾਜ਼ਮਾਂ ਦੇ ਘਨੀਏ ਕੇ ਬਾਂਗਰ ਯੂਨਿਟ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾ ਨੂੰ ਲੈ ਕੇ ਮਿਲਕ ਪਲਾਂਟ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਜਾਣਕਾਰੀ ਦਿੰਦਿਆਂ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਉਹਨਾਂ ਦੀ ਹੈੱਡ ਆਫਿਸ ਐਮ.ਡੀ ਸਾਹਿਬ ਨਾਲ ਮੀਟਿੰਗ ਹੋਈ ਸੀ, ਇਸ ਤੋਂ ਪਹਿਲਾਂ ਵੀ 23 ਜਨਵਰੀ ਨੂੰ ਮੀਟਿੰਗ ਹੋਈ ਸੀ ਅਤੇ ਪਹਿਲਾਂ ਵੀ ਕਈ ਮੀਟਿੰਗਾਂ ਅਧਿਕਾਰੀਆਂ ਨਾਲ ਹੋ ਚੁੱਕੀਆਂ ਹਨ ਅਤੇ ਹਰ ਵਾਰ ਮੰਗਾ ਮੰਨਣ ਦਾ ਭਰੋਸਾ ਦਵਾਉਣ ਦੇ ਬਾਵਜੂਦ ਉਹਨਾਂ ਦੀਆਂ ਮੰਗਾਂ ਬਾਰੇ ਕੋਈ ਵਿਚਾਰ ਨਹੀਂ ਕੀਤਾ ਗਿਆ। ਵੇਰਕਾ ਮਿਲਕ ਪਲਾਂਟ ਐਂਡ ਕੈਟਲ ਪਲਾਂਟ ਘਣੀਏ ਕੇ ਬਾਂਗਰ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਬੂਟਾਂ ਦੇ ਸੰਬੰਧ ਵਿੱਚ, ਵਰਦੀ ਦੇ ਸਬੰਧ ਵਿੱਚ, ਮੈਡੀਕਲ ਇੰਸ਼ੋਰੈਂਸ ਅਤੇ 8.33% ਦਿਵਾਲੀ ਬੋਨਸ ਦੇ ਸਬੰਧ ਵਿੱਚ ਮੁੱਖ ਪ੍ਰਬੰਧਕਾਂ ਅੱਗੇ ਰੱਖਿਆ ਗਈਆਂ ਉਹਨਾਂ ਦੀਆਂ ਮੰਗਾਂ ਦਾ ਹੱਲ ਹਜੇ ਤੱਕ ਨਹੀਂ ਹੋਇਆ।ਜੇਕਰ ਜਲਦੀ ਹੀ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਛੇੜਨ ਲਈ ਮਜਬੂਰ ਹੋ ਜਾਣਗੇ। ਇਸ ਮੌਕੇ ਪ੍ਰਧਾਨ ਜਗਜੀਤ ਸਿੰਘ, ਹਰਚਰਨ ਸਿੰਘ ਕਲਸੀ, ਗੁਰਵਿੰਦਰ ਸਿੰਘ, ਨਣਤੇਜ ਸਿੰਘ, ਜਰਿੰਦਰ ਭਨੋਟ, ਬਲਜਿੰਦਰ ਸਿੰਘ, ਗੁਰਦੀਪ ਸਿੰਘ, ਪਲਕਪ੍ਰੀਤ ਕੋਰ, ਕਵਲਜੀਤ ਕੋਰ, ਮਨਦੀਪ ਸਿੰਘ, ਪੁਨੀਤ ਸ਼ਰਮਾ, ਗੁਰਜੀਤ ਸਿੰਘ, ਜਤਿੰਦਰ ਦਰ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਜੀਤ ਕੋਰ, ਨਵੀ ਸਰਮਾ, ਸਿੰਦੋ ਆਦਿ ਹਾਜਰ ਸਨ।

ਆਟਸੋਰਸ ਮੁਲਾਜ਼ਮਾਂ ਨੇ ਮੰਗਾਂ ਪੂਰੀਆਂ ਨਾ ਹੋਣ ਤੇ ਮਿਲਕ ਪਲਾਂਟ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ Read More »

ਦੀਵਾਲੀ ਮੌਕੇ ਤੇ ਵੀ ਕਿਸਾਨ ਮੰਡੀਆਂ ਵਿੱਚ ਬੈਠਣ ਲਈ ਮਜਬੂਰ

ਚੰਡੀਗੜ੍ਹ, 31 ਅਕਤੂਬਰ  – ਪੰਜਾਬ ਦੀਆਂ ਮੰਡੀਆਂ ’ਚ ਝੋਨੇ ਦੀ ਸੁਸਤ ਖਰੀਦ ਤੇ ਲਿਫਟਿੰਗ ਕਰਕੇ ਅੰਨਦਾਤੇ ਦੀਵਾਲੀ ਮੌਕੇ ਵੀ ਮੰਡੀਆਂ ’ਚ ਬੈਠਣ ਲਈ ਮਜਬੂਰ ਹਨ। ਸੂਬਾ ਸਰਕਾਰ ਵੱਲੋਂ ਮੌਜੂਦਾ ਸੀਜ਼ਨ ਦੌਰਾਨ 180 ਤੋਂ 185 ਲੱਖ ਮੀਟਰਿਕ ਟਨ (ਐੱਮਟੀ) ਝੋਨੇ ਦੀ ਖਰੀਦ ਦਾ ਟੀਚਾ ਮਿੱਥਿਆ ਗਿਆ ਹੈ ਪਰ ਹਾਲੇ ਤੱਕ ਮੰਡੀਆਂ ਵਿੱਚ ਸਿਰਫ਼ 78 ਲੱਖ ਐੱਮਟੀ ਝੋਨੇ ਦੀ ਆਮਦ ਹੋਈ ਹੈ। ਇਸ ਵਿੱਚੋਂ 73.27 ਲੱਖ ਐੱਮਟੀ ਝੋਨੇ ਦੀ ਹੀ ਖਰੀਦ ਹੋ ਸਕੀ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਅੱਜ 6.22 ਲੱਖ ਐੱਮਟੀ ਝੋਨਾ ਪਹੁੰਚਿਆ, ਜਦਕਿ ਖਰੀਦ 6.27 ਲੱਖ ਐੱਮਟੀ ਝੋਨੇ ਦੀ ਕੀਤੀ ਗਈ ਹੈ। ਇਸੇ ਤਰ੍ਹਾਂ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਵਿੱਚੋਂ ਹੁਣ ਤੱਕ 37.55 ਲੱਖ ਐੱਮਟੀ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਅੱਜ 4.93 ਲੱਖ ਐੱਮਟੀ ਝੋਨੇ ਦੀ ਲਿਫਟਿੰਗ ਕੀਤੀ ਗਈ ਹੈ। ਕਿਸਾਨ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਪੰਜਾਬ ਦੇ ਕਿਸਾਨ ਨੂੰ ਹੋਣਾ ਪੈ ਰਿਹਾ ਹੈ। ਇਨ੍ਹਾਂ ਦੋਵਾਂ ਸਰਕਾਰਾਂ ਦੀ ਅਣਦੇਖੀ ਕਰਕੇ ਕਿਸਾਨਾਂ ਨੂੰ ਦੀਵਾਲੀ ਵੀ ਪੰਜਾਬ ਦੀਆਂ ਮੰਡੀਆਂ ਵਿੱਚ ਗੁਜ਼ਾਰਨੀ ਪਵੇਗੀ। ਉਨ੍ਹਾਂ ਮੰਗ ਕੀਤੀ ਕਿ ਸੂਬਾ ਤੇ ਕੇਂਦਰ ਸਰਕਾਰ ਜਲਦ ਹੀ ਕਿਸਾਨਾਂ ਦੀ ਫਸਲ ਖਰੀਦੇ। ਪੰਜਾਬ ਸਰਕਾਰ ਨੇ ਡੀਏਪੀ ਜਾਂ ਹੋਰ ਖਾਦਾਂ ਨਾਲ ਗੈਰ-ਜ਼ਰੂਰੀ ਰਸਾਇਣਾਂ ਦੀ ਖਰੀਦ ਦਾ ਦਬਾਅ ਬਨਾਉਣ ਵਾਲੇ ਡੀਲਰਾਂ ਖ਼ਿਲਾਫ਼ ਸ਼ਿਕਾਇਤ ਦੇਣ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕਿਸਾਨ ਭ੍ਰਿਸ਼ਟ ਗਤੀਵਿਧੀਆਂ ਵਿੱਚ ਸ਼ਾਮਲ ਪੈਸਟੀਸਾਈਡ ਡੀਲਰਾਂ ਵਿਰੁੱਧ ਸੂਬੇ ਦੇ ਕਿਸਾਨ ਹੈਲਪਲਾਈਨ ਨੰਬਰ 1100 ’ਤੇ ਕਾਲ ਕਰਕੇ ਜਾਂ ਸੰਪਰਕ ਨੰਬਰ +91-98555-01076 ’ਤੇ ਵਟਸਐਪ ਸੁਨੇਹਾ ਭੇਜ ਕੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਅਜਿਹੇ ਡੀਲਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਝੋਨੇ ਦੀ ਨਿਰਵਿਘਨ ਖਰੀਦ ਤੇ ਚੁਕਾਈ ਸਣੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੋਰਨਾਂ ਮੰਗਾਂ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਵਿਰੁੱਧ ਸੂਬੇ ’ਚ 51 ਥਾਵਾਂ ’ਤੇ ਸ਼ੁਰੂ ਕੀਤੇ ਪੱਕੇ ਮੋਰਚੇ ਅੱਜ ਵੀ ਜਾਰੀ ਰਹੇ। ਇਨ੍ਹਾਂ ਰੋਸ ਮੁਜ਼ਾਹਰਿਆਂ ਵਿੱਚ ਤਿਉਹਾਰਾਂ ਦੇ ਬਾਵਜੂਦ ਵੱਡੀ ਗਿਣਤੀ ’ਚ ਔਰਤਾਂ ਤੇ ਨੌਜਵਾਨਾਂ ਸਣੇ ਹਜ਼ਾਰਾਂ ਕਿਸਾਨ ਮਜ਼ਦੂਰ ਸ਼ਾਮਲ ਹੋਏ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਖੁਸ਼ੀਆਂ ਦਾ ਤਿਉਹਾਰ ਦੀਵਾਲੀ ਵੀ ਮੋਰਚਿਆਂ ’ਤੇ ਹੀ ਮਨਾਇਆ ਜਾਵੇਗਾ। ਕਿਸਾਨਾਂ ਵੱਲੋਂ ਮੋਰਚਿਆਂ ’ਤੇ ਦੁੱਖ ਦੇ ਦੀਵੇ ਬਾਲ ਕੇ ਸਰਕਾਰਾਂ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਕਿਸਾਨ ਜਥੇਬੰਦੀ ਨੂੰ ਝੋਨੇ ਦੀ ਨਿਰਵਿਘਨ ਖਰੀਦ ਤੇ ਚੁਕਾਈ ਦੀ ਮੰਗ ਨੂੰ ਲੈ ਕੇ 13-14 ਦਿਨਾਂ ਤੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਪੰਜਾਬ ਵਿੱਚੋਂ ਝੋਨੇ ਦੀ ਖਰੀਦ ਤੇ ਲਿਫਟਿੰਗ ਦਾ ਕੰਮ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ। ਕੇਂਦਰ ਤੇ ਸੂਬਾ ਸਰਕਾਰ ਦੇ ਆਗੂ ਇਕ-ਦੂਜੇ ’ਤੇ ਦੂਸ਼ਣਬਾਜ਼ੀ ਕਰਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਕਿਸਾਨ ਆਗੂਆਂ ਨੇ ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਖੇਤੀ ਖੇਤਰ ਨੂੰ ਪੂੰਜੀਪਤੀਆਂ ਦੇ ਹਵਾਲੇ ਕਰਨ ਲੱਗੀਆਂ ਹੋਈਆਂ ਹਨ। ਇਸੇ ਲਈ ਦੋਵੇਂ ਸਰਕਾਰਾਂ ਖੁੱਲ੍ਹੀ ਮੰਡੀ ਦੀ ਨੀਤੀ ਮੜ੍ਹ ਕੇ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟਾਂ ਹਵਾਲੇ ਕਰਨ ਦੇ ਰਾਹ ਪਈਆਂ ਹੋਈਆਂ ਹਨ, ਪਰ ਕਿਸਾਨ ਜਥੇਬੰਦੀਆਂ ਅਜਿਹੀ ਨਹੀਂ ਹੋਣ ਦੇਣਗੀਆਂ। ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇ ਧਰਨਿਆਂ ਨੂੰ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ ਬਰਨਾਲਾ ਅਤੇ ਕੁਲਦੀਪ ਕੌਰ ਕੁੱਸਾ ਤੇ ਹੋਰਨਾਂ ਨੇ ਸੰਬੋਧਨ ਕੀਤਾ।

ਦੀਵਾਲੀ ਮੌਕੇ ਤੇ ਵੀ ਕਿਸਾਨ ਮੰਡੀਆਂ ਵਿੱਚ ਬੈਠਣ ਲਈ ਮਜਬੂਰ Read More »

ਮੋਦੀ ਨੇ 284 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਗੁਜਰਾਤ, 31 ਅਕਤੂਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਨਰਮਦਾ ਜ਼ਿਲ੍ਹੇ ’ਚ ਏਕਤਾ ਨਗਰ ਵਿਖੇ ਸਟੈਚੂ ਆਫ਼ ਯੂਨਿਟੀ ਦੇ ਦੌਰੇ ਦੌਰਾਨ 284 ਕਰੋੜ ਰੁਪਏ ਦੇ ਵੱਖ ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਮੋਦੀ ਗੁਜਰਾਤ ਦੇ ਦੋ ਰੋਜ਼ਾ ਦੌਰੇ ’ਤੇ ਇਥੇ ਪੁੱਜੇ ਹਨ ਅਤੇ ਉਹ ਸੂਬੇ ’ਚ ਭਲਕੇ ਰਾਸ਼ਟਰੀ ਏਕਤਾ ਦਿਵਸ ਦੇ ਸਮਾਗਮਾਂ ’ਚ ਹਿੱਸਾ ਲੈਣਗੇ। ਸਰਦਾਰ ਵੱਲਭਭਾਈ ਪਟੇਲ ਦੀ ਜੈਅੰਤੀ ਮੌਕੇ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਏਕਤਾ ਨਗਰ ’ਚ ਪੁੱਜਣ ਮਗਰੋਂ ਮੋਦੀ ਨੇ ਸਬ-ਜ਼ਿਲ੍ਹਾ ਹਸਪਤਾਲ, ਸਮਾਰਟ ਬੱਸ ਸਟਾਪ, ਚਾਰ ਮੈਗਾਵਾਟ ਸੋਲਰ ਪ੍ਰਾਜੈਕਟਾਂ ਅਤੇ ਦੋ ਆਈਸੀਯੂ ਆਨ ਵਹੀਲਜ਼ ਸਮੇਤ ਕਈ ਨਵੇਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ 22 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ 50 ਬਿਸਤਰਿਆਂ ਵਾਲੇ ਨਵੇਂ ਸਬ-ਜ਼ਿਲ੍ਹਾ ਹਸਪਤਾਲ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਮੋਦੀ ਨੇ ਏਕਤਾ ਨਗਰ ’ਚ 75 ਕਰੋੜ ਰੁਪਏ ਦੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਵੀ ਨੀਂਹ ਪੱਥਰ ਰੱਖਿਆ। ਉਨ੍ਹਾਂ ਬੋਨਸਾਈ ਗਾਰਡਨ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਨਵੀਆਂ ਖੋਜਾਂ ਅਤੇ ਤਕਨਾਲੋਜੀ ਦੇ ਖੇਤਰ ’ਚ ਭਾਰਤੀ ਨੌਜਵਾਨ ਬਿਹਤਰੀਨ ਹਨ। ਪ੍ਰਧਾਨ ਮੰਤਰੀ ਨੇ ਇਹ ਟਿੱਪਣੀ ਮਾਈਕਰੋਸਾਫ਼ਟ ਦੇ ਡੈਵੇਲਪਰ ਪਲੈਟਫਾਰਮ ‘ਗਿਟਹੱਬ’ ਦੇ ਸੀਈਓ ਥੌਮਸ ਡੋਹਮਕੇ ਦੇ ਉਸ ਬਿਆਨ ਦੇ ਜਵਾਬ ’ਚ ਕੀਤੀ ਹੈ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਆਲਮੀ ਤਕਨਾਲੋਜੀ ਦਿੱਗਜ ਵਜੋਂ ਭਾਰਤ ਦੇ ਉਭਾਰ ਨੂੰ ਰੋਕਣਾ ਮੁਸ਼ਕਲ ਹੈ। ਡੋਹਮਕੇ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ, ‘‘ਬੇਸ਼ੱਕ ਮੈਨੂੰ ਭਾਰਤ ਲਈ ਕੁਝ ਪਿਆਰ ਦਿਖਾਉਣਾ ਹੋਵੇਗਾ। ਹੁਣ ਭਾਰਤ ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਵਧਦੀ ਡੈਵੇਲਪਰ ਆਬਾਦੀ ਹੈ ਅਤੇ ਆਲਮੀ ਟੈੱਕ ਟਾਈਟਨ ਵਜੋਂ ਭਾਰਤ ਦੇ ਉਭਾਰ ਨੂੰ ਰੋਕਣਾ ਮੁਸ਼ਕਲ ਹੈ।’’ ਉਨ੍ਹਾਂ ਕਿਹਾ ਕਿ ਭਾਰਤੀ ਡੈਵੇਲਪਰਸ ਇਕ ਲੰਬੀ ਛਾਲ ਮਾਰ ਰਹੇ ਹਨ ਕਿਉਂਕਿ ਉਹ ਏਆਈ ਬਣਾਉਣ ਲਈ ਇਸ ਦੀ ਲਗਾਤਾਰ ਵਰਤੋਂ ਕਰ ਰਹੇ ਹਨ।

ਮੋਦੀ ਨੇ 284 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ Read More »

ਅਸੀਂ ਹੁਣ ਇੱਕ ਰਾਸ਼ਟਰ ਇੱਕ ਚੋਣ ਲਈ ਕਰ ਰਹੇ ਹਾਂ ਕੰਮ

ਨਵੀਂ ਦਿੱਲੀ, 31 ਅਕਤੂਬਰ – ਅੱਜ ਗੁਜਰਾਤ ਵਿਚ ਰਾਸ਼ਟਰੀ ਏਕਤਾ ਦਿਵਸ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦਿਆਂ ਕਈ ਗੱਲਾਂ ਆਖੀਆਂ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੁਝ ਤਾਕਤਾਂ ਭਾਰਤ ਦੀ ਅਰਥਵਿਵਸਥਾ ਨੂੰ ਅਸਥਿਰ ਕਰਨਾ ਅਤੇ ਨਿਵੇਸ਼ਕਾਂ ਨੂੰ ਨਿਰਾਸ਼ ਕਰਨਾ ਚਾਹੁੰਦੀਆਂ ਹਨ। ਉਸਨੇ ਲੋਕਾਂ ਨੂੰ ਇਹਨਾਂ “ਸ਼ਹਿਰੀ ਨਕਸਲੀਆਂ” ਦੀ ਪਛਾਣ ਕਰਨ ਅਤੇ ਉਹਨਾਂ ਦਾ ਮੁਕਾਬਲਾ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ‘ਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਵਨ ਨੇਸ਼ਨ ਵਨ ਇਲੈਕਸ਼ਨ’ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਮ ਕਰ ਰਹੀ ਹੈ, ਜਿਸ ਨਾਲ ਲੋਕ ਸਭਾ ਅਤੇ ਵਿਧਾਨ ਸਭਾਵਾਂ ਲਈ ਇੱਕੋ ਸਮੇਂ ਚੋਣਾਂ ਯਕੀਨੀ ਬਣਾਈਆਂ ਜਾਣਗੀਆਂ। ਮੋਦੀ ਨੇ ਕਿਹਾ, “… ਅਸੀਂ ਹੁਣ ਇੱਕ ਰਾਸ਼ਟਰ ਇੱਕ ਚੋਣ ਲਈ ਕੰਮ ਕਰ ਰਹੇ ਹਾਂ, ਜੋ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ​​ਕਰੇਗਾ, ਭਾਰਤ ਦੇ ਸਰੋਤਾਂ ਨੂੰ ਅਨੁਕੂਲਿਤ ਕਰੇਗਾ ਅਤੇ ਇੱਕ ਵਿਕਸਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਦੇਸ਼ ਨੂੰ ਨਵੀਂ ਗਤੀ ਦੇਵੇਗਾ।। ਇਸ ਮੌਕੇ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਦੀ ਵਧਦੀ ਤਾਕਤ ਅਤੇ ਏਕਤਾ ਤੋਂ ਡਰੀਆਂ ਕੁਝ ਤਾਕਤਾਂ ਅਰਾਜਕਤਾ ਫੈਲਾਉਣ, ਭਾਰਤ ਦੀ ਆਰਥਿਕਤਾ ਨੂੰ ਅਸਥਿਰ ਕਰਨ ਅਤੇ ਵਿਸ਼ਵ ਨਿਵੇਸ਼ਕਾਂ ਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਨੇ ਹਰ ਦੇਸ਼ ਭਗਤ ਨੂੰ ਇਨ੍ਹਾਂ ”ਸ਼ਹਿਰੀ ਨਕਸਲਵਾਦੀਆਂ” ਦੀ ਪਛਾਣ ਕਰਨ ਅਤੇ ਉਨ੍ਹਾਂ ਨਾਲ ਲੜਨ ਦਾ ਸੱਦਾ ਦਿੱਤਾ, ਜੋ ਦੇਸ਼ ਦੀ ਏਕਤਾ ਨੂੰ ਨਿਸ਼ਾਨਾ ਬਣਾਉਣ ਵਾਲੇ ਵਿਵਾਦ ਦੇ ਏਜੰਟ ਹਨ।

ਅਸੀਂ ਹੁਣ ਇੱਕ ਰਾਸ਼ਟਰ ਇੱਕ ਚੋਣ ਲਈ ਕਰ ਰਹੇ ਹਾਂ ਕੰਮ Read More »

ਬਜ਼ੁਰਗਾਂ ਲਈ ਮੈਡੀਕਲ ਸਹੂਲਤ

ਸੱਤਰ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਸਿਹਤ ਕਵਰੇਜ ਦੇਣ ਲਈ ਹਾਲ ਹੀ ਵਿਚ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਪੀਐੱਮ ਜੇਏਵਾਈ) ਦਾ ਵਿਸਥਾਰ ਕੀਤਾ ਜਾਣਾ ਭਾਰਤ ਦੇ ਜਨਤਕ ਸਿਹਤ ਧਰਾਤਲ ਵਿਚ ਅਹਿਮ ਪੇਸ਼ਕਦਮੀ ਹੈ। ਉਂਝ, ਇਸ ਯੋਜਨਾ ਦੇ ਆਗਾਜ਼ ਨਾਲ ਹੀ ਇਕ ਪਾਸੇ ਕੇਂਦਰ ਅਤੇ ਦੂਜੇ ਪਾਸੇ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਸ਼ਾਸਨ ਹੇਠਲੇ ਕੁਝ ਰਾਜਾਂ, ਖ਼ਾਸਕਰ ਦਿੱਲੀ ਤੇ ਪੱਛਮੀ ਬੰਗਾਲ ਵਿਚਕਾਰ ਖਿੱਚੋਤਾਣ ਸ਼ੁਰੂ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਾਅਵਾ ਹੈ ਕਿ ਇਨ੍ਹਾਂ ਰਾਜਾਂ ਨੇ ਕਥਿਤ ਸਿਆਸੀ ਹਿੱਤਾਂ ਕਰ ਕੇ ਆਪਣੇ ਆਪ ਨੂੰ ਇਸ ਯੋਜਨਾ ਤੋਂ ਵੱਖ ਕਰ ਲਿਆ ਹੈ। ਇਸ ਕਸ਼ਮਕਸ਼ ਤੋਂ ਸਵਾਲ ਪੈਦਾ ਹੁੰਦਾ ਹੈ ਕਿ ਕੀ ਜਨਤਕ ਸਿਹਤ, ਖਾਸਕਰ ਬਜ਼ੁਰਗਾਂ ਦੀ ਸਿਹਤ ਦੇ ਮੁੱਦੇ ’ਤੇ ਅਜਿਹੀ ਸਿਆਸੀ ਖਿੱਚਧੂਹ ਹੋਣੀ ਚਾਹੀਦੀ ਹੈ ਜਾਂ ਹੋਣੀ ਵਾਜਿਬ ਹੈ? ਉਂਝ, ਇਸ ਦੇ ਨਾਲ ਹੀ ਇਹ ਸਵਾਲ ਵੀ ਆਉਂਦਾ ਹੈ ਕਿ ਕੀ ਅਜਿਹੀਆਂ ਜਨਤਕ ਯੋਜਨਾਵਾਂ ਤਿਆਰ ਕਰਨ ਦੀ ਪ੍ਰਕਿਰਿਆ ਵਿਚ ਵੱਖ-ਵੱਖ ਹਿੱਤ ਧਾਰਕਾਂ ਖਾਸਕਰ ਵਿਰੋਧੀ ਪਾਰਟੀਆਂ ਦੇ ਸ਼ਾਸਨ ਵਾਲੇ ਸੂਬਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ? ਆਯੂਸ਼ਮਾਨ ਭਾਰਤ ਯੋਜਨਾ ਤਹਿਤ ਪ੍ਰਤੀ ਪਰਿਵਾਰ ਸਾਲਾਨਾ 5 ਲੱਖ ਰੁਪਏ ਦੀ ਕਵਰੇਜ ਦਿੱਤੀ ਜਾਂਦੀ ਹੈ। ਇਹ ਉਨ੍ਹਾਂ ਬਹੁਤ ਸਾਰੇ ਬਜ਼ੁਰਗਾਂ ਲਈ ਵਰਦਾਨ ਹੈ ਜਿਨ੍ਹਾਂ ਨੂੰ ਵਿੱਤੀ ਤੰਗੀ ਕਰ ਕੇ ਆਪਣੀਆਂ ਸਿਹਤ ਦੀ ਦੇਖ-ਭਾਲ ਕਰਨ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਯੋਜਨਾ ਪੱਛਮੀ ਦੇਸ਼ਾਂ ਵਿਚ ਪ੍ਰਚੱਲਤ ਸਿਹਤ ਯੋਜਨਾ ਨਾਲੋਂ ਵੱਖਰੀ ਹੈ। ਭਾਰਤ ਵਿਚ ਮਰੀਜ਼ਾਂ ਦੀ ਜੇਬ ’ਚੋਂ ਹੋਣ ਵਾਲਾ ਖਰਚ ਕਾਫ਼ੀ ਜ਼ਿਆਦਾ ਰਹਿੰਦਾ ਹੈ। ਇਸ ਯੋਜਨਾ ਵਿਚ ਇਲਾਜ ਦੀ ਸਹੂਲਤ ’ਤੇ ਜ਼ੋਰ ਦਿੱਤਾ ਗਿਆ ਹੈ ਜਦਕਿ ਪੱਛਮ ਵਿਚ ਬਿਮਾਰੀਆਂ ਤੋਂ ਬਚਣ ਦੀ ਪ੍ਰਣਾਲੀ ਕਾਫ਼ੀ ਮਜ਼ਬੂਤ ਹੁੰਦੀ ਹੈ ਜਿਸ ਵਾਸਤੇ ਵਿਆਪਕ ਅਤੇ ਟੈਕਸ ਫੰਡਿਡ ਪ੍ਰੋਗਰਾਮ ਇਸ ਦਾ ਆਧਾਰ ਬਣਦੇ ਹਨ। ਇਸ ਦੇ ਉਲਟ, ਦਿੱਲੀ ਦੇ ਸਿਹਤ ਮਾਡਲ ਨੂੰ ਇਸ ਦੀ ਪਹੁੰਚ ਅਤੇ ਰੋਕਥਾਮ ’ਤੇ ਦਿੱਤੇ ਧਿਆਨ ਲਈ ਆਲਮੀ ਪੱਧਰ ’ਤੇ ਸਲਾਹਿਆ ਗਿਆ ਹੈ ਹਾਲਾਂਕਿ ‘ਆਯੂਸ਼ਮਾਨ ਭਾਰਤ’ ਤੋਂ ਇਨਕਾਰੀ ਹੋ ਕੇ ਦਿੱਲੀ ਵਰਗੇ ਰਾਜ ਸ਼ਾਇਦ ਆਪਣੇ ਬਜ਼ੁਰਗ ਨਿਵਾਸੀਆਂ ਨੂੰ ਵਾਧੂ ਸੁਰੱਖਿਆ ਘੇਰੇ ਤੋਂ ਵਾਂਝਾ ਕਰ ਰਹੇ ਹਨ। ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਬਜ਼ੁਰਗਾਂ ਲਈ ਵਿਆਪਕ ਸਿਹਤ ਕਵਰੇਜ ਦਾ ਕੋਈ ਵੀ ਮੌਕਾ ਬੇਹੱਦ ਅਹਿਮ ਸਾਬਿਤ ਹੋ ਸਕਦਾ ਹੈ। ਸਿਆਸੀ ਜਮੂਦ ਕੇਵਲ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ। ਬਜ਼ੁਰਗਾਂ ਦੀ ਸਿਹਤ ਸੰਭਾਲ ਨੂੰ ਰਾਜਨੀਤਕ ਵਖਰੇਵਿਆਂ ਤੋਂ ਪਾਸੇ ਰੱਖਿਆ ਜਾਣਾ ਚਾਹੀਦਾ ਹੈ। ਇਕ ਵਿਹਾਰਕ ਪਹੁੰਚ ਦਿੱਲੀ ਤੇ ‘ਆਯੂਸ਼ਮਾਨ ਭਾਰਤ’, ਦੋਵੇਂ ਮਾਡਲਾਂ ਦੇ ਵੱਖ-ਵੱਖ ਤੱਤਾਂ ਦਾ ਏਕੀਕਰਨ ਕਰ ਸਕਦੀ ਹੈ ਜਿਸ ਨਾਲ ਹਰੇਕ ਰਾਜ ਵਿਚ ਪ੍ਰਭਾਵੀ, ਜਵਾਬਦੇਹ ਅਤੇ ਪਹੁੰਚ ਯੋਗ ਸਿਹਤ ਸੰਭਾਲ ਯਕੀਨੀ ਬਣੇਗੀ। ਸੂਬਾਈ ਸਿਆਸਤ ਤੋਂ ਉਪਰ ਉੱਠ ਰਾਸ਼ਟਰੀ ਢਾਂਚਾ ਬਣਾਉਣ ਦੀ ਲੋੜ ਹੈ ਜੋ ਹਰੇਕ ਨਾਗਰਿਕ ਪ੍ਰਤੀ ਵਚਨਬੱਧ ਹੋਵੇ। ਅਜਿਹੀਆਂ ਯੋਜਨਾਵਾਂ ਦੇ ਕੇਂਦਰ ਵਿਚ ਸਦਾ ਲੋਕ ਹੀ ਰਹਿਣੇ ਚਾਹੀਦੇ ਹਨ। ਇਸ ਦੇ ਨਾਲ ਹੀ ਇਹ ਸਿਆਸੀ ਲਾਹੇ ਤੋਂ ਦੂਰ ਹੋਣੇ ਚਾਹੀਦੇ ਹਨ। ਇਨ੍ਹਾਂ ਸੂਰਤਾਂ ਵਿਚ ਅਵਾਮ ਨੂੰ ਅਜਿਹੀਆਂ ਯੋਜਨਾਵਾਂ ਦਾ ਪੂਰਨ ਲਾਭ ਮਿਲ ਸਕਦਾ ਹੈ।

ਬਜ਼ੁਰਗਾਂ ਲਈ ਮੈਡੀਕਲ ਸਹੂਲਤ Read More »

ਪੰਜਾਬ ਸਰਕਾਰ ਵੱਲੋਂ ਡੀ ਏ ’ਚ ਵਾਧਾ ਕੀ ਪੈਨਸ਼ਨਰਾਂ ’ਤੇ ਵੀ ਹੋਵੇਗਾ ਲਾਗੂ

ਚੰਡੀਗੜ੍ਹ, 31 ਅਕਤੂਬਰ – ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਮੁਲਜ਼ਮਾਂ ਦੇ ਡੀ.ਏ ਵਿੱਚ 4 ਫੀਸਦੀ ਵਾਧਾ ਕੀਤਾ ਗਿਆ ਹੈ। ਜਿਸ ਦਾ ਲਾਭ ਪੰਜਾਬ ਦੇ ਸਾਢੇ 6 ਲੱਖ ਕਰਮਚਾਰੀਆਂ ਨੂੰ ਹੋਵੇਗਾ। ਇਹ ਵਧਿਆ ਡੀ.ਏ ਪਹਿਲੀ ਨਵੰਬਰ ਤੋਂ ਲਾਗੂ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ‘ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ‘ ਦੀਵਾਲੀ ਦੇ ਮੌਕੇ ‘ਤੇ ਮੁਲਾਜ਼ਮਾਂ ਨੂੰ ਮੇਰੇ ਵੱਲੋਂ ਇੱਕ ਛੋਟਾ ਜਿਹਾ ਤੋਹਫ਼ਾ। 01 ਨਵੰਬਰ 2024 ਤੋਂ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈਚੰਡੀਗੜ੍ਹ ਭੱਤੇ ਤੇ ਮਹਿੰਗਾਈ ਰਾਹਤ 4 ਫ਼ੀਸਦੀ (38 ਫ਼ੀਸਦੀ ਤੋਂ ਵਧਾ ਕੇ 42 ਫ਼ੀਸਦੀ) ਕਰਨ ਦਾ ਫ਼ੈਸਲਾ ਕੀਤਾ ਹੈ। ਜਿਸ ਨਾਲ ਸੂਬੇ ਦੇ 6.50 ਲੱਖ ਤੋਂ ਵੱਧ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਲਾਭ ਹੋਵੇਗਾ। ਤੁਹਾਨੂੰ ਸਭ ਨੂੰ ਦੀਵਾਲੀ ਮੁਬਾਰਕ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਫੈਸਲੇ ਨਾਲ 6.50 ਲੱਖ ਤੋਂ ਵੱਧ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮ ਸੂਬਾ ਪ੍ਰਸ਼ਾਸਨ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨਾ ਸਰਕਾਰ ਦੀ ਮੁੱਖ ਤਰਜੀਹ ਹੈ। ਮਾਨ ਨੇ ਕਿਹਾ ਕਿ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ ਅਤੇ ਮੁਲਾਜ਼ਮਾਂ ਦੀ ਭਲਾਈ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

ਪੰਜਾਬ ਸਰਕਾਰ ਵੱਲੋਂ ਡੀ ਏ ’ਚ ਵਾਧਾ ਕੀ ਪੈਨਸ਼ਨਰਾਂ ’ਤੇ ਵੀ ਹੋਵੇਗਾ ਲਾਗੂ Read More »

ਦੀਵਾਲੀ ’ਤੇ 82000 ਰੁਪਏ ਤੋਂ ਪਾਰ ਹੋਈਆਂ ਸੋਨੇ ਦੀਆਂ ਕੀਮਤਾਂ

ਦੀਵਾਲੀ ਮੌਕੇ ਸੋਨੇ ਦੀ ਕੀਮਤ ਹੁਣ ਤੱਕ ਨਵੇਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। ਜ਼ੋਰਦਾਰ ​​ਮੰਗ ਕਾਰਨ ਦਿੱਲੀ ਐੱਨਸੀਆਰ ਦੇ ਸਰਾਫਾ ਬਾਜ਼ਾਰ ‘ਚ ਸੋਨੇ ਦੀ ਕੀਮਤ 1000 ਰੁਪਏ ਵਧ ਕੇ 82,400 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਇਤਿਹਾਸਕ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਦੀਵਾਲੀ ਤੋਂ ਪਹਿਲਾਂ ਜ਼ੋਰਦਾਰ ​​ਮੰਗ ਕਾਰਨ ਦਿੱਲੀ ‘ਚ 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 1,000 ਰੁਪਏ ਵਧ ਕੇ 82,400 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ‘ਤੇ ਪਹੁੰਚ ਗਈ ਹੈ। 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ ਵੀ 1,000 ਰੁਪਏ ਵੱਧ ਕੇ 82,000 ਰੁਪਏ ਪ੍ਰਤੀ 10 ਗ੍ਰਾਮ ਦੇ ਇਤਿਹਾਸਕ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 29 ਅਕਤੂਬਰ 2024 ਨੂੰ ਧਨਤੇਰਸ ‘ਤੇ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 81,400 ਰੁਪਏ ਅਤੇ 81,000 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। ਵਪਾਰੀਆਂ ਮੁਤਾਬਕ ਸੋਨੇ ਦੀਆਂ ਕੀਮਤਾਂ ‘ਚ ਤੇਜ਼ੀ ਦਾ ਕਾਰਨ ਦੀਵਾਲੀ ਦੌਰਾਨ ਵਧਦੀ ਮੰਗ ਨੂੰ ਪੂਰਾ ਕਰਨ ਲਈ ਸਥਾਨਕ ਜਿਊਲਰਾਂ ਵੱਲੋਂ ਕੀਤੀ ਜਾ ਰਹੀ ਭਾਰੀ ਖਰੀਦ ਨੂੰ ਮੰਨਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅਨਿਸ਼ਚਿਤਤਾ ਅਤੇ ਵਿਸ਼ਵ ਪੱਧਰ ‘ਤੇ ਤਣਾਅ ਦਾ ਮਾਹੌਲ ਵੀ ਸੋਨੇ ਦੀਆਂ ਕੀਮਤਾਂ ‘ਚ ਤੇਜ਼ੀ ਦਾ ਵੱਡਾ ਕਾਰਨ ਹੈ। ਪਿਛਲੇ ਇਕ ਸਾਲ ‘ਚ ਸੋਨੇ ਦੀਆਂ ਕੀਮਤਾਂ ‘ਚ 35 ਫੀਸਦੀ ਦਾ ਵਾਧਾ ਹੋਇਆ ਹੈ। 29 ਅਕਤੂਬਰ 2023 ਨੂੰ ਸੋਨੇ ਦੀ ਕੀਮਤ 61,200 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਹੁਣ 82,400 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈ ਹੈ। ਚਾਂਦੀ ਦੀ ਕੀਮਤ ਫਿਰ 1 ਲੱਖ ਰੁਪਏ ਨੂੰ ਪਾਰ ਕਰ ਗਈ ਹੈ। 1,300 ਰੁਪਏ ਦੇ ਉਛਾਲ ਨਾਲ ਚਾਂਦੀ 1.01 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ, ਜਦੋਂ ਕਿ ਪਿਛਲੇ ਕਾਰੋਬਾਰੀ ਸੈਸ਼ਨ ‘ਚ ਇਸ ਦੀ ਕੀਮਤ 99,700 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਚਾਂਦੀ ਦੀਆਂ ਕੀਮਤਾਂ ‘ਚ ਵੀ ਇਕ ਸਾਲ ‘ਚ 36 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਸਾਲ 29 ਅਕਤੂਬਰ ਨੂੰ ਚਾਂਦੀ ਦੀ ਕੀਮਤ 74,000 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਹੁਣ 1,01,000 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ ਦੇ ਕਮੋਡਿਟੀ ਰਿਸਰਚ ਐਨਾਲਿਸਟ ਮਾਨਵ ਮੋਦੀ ਮੁਤਾਬਕ ਵਿਆਜ ਦਰਾਂ ਦੇ ਸੰਕੇਤਾਂ ਦੇ ਨਾਲ-ਨਾਲ ਅਮਰੀਕਾ ਅਤੇ ਜਾਪਾਨ ‘ਚ ਵਧਦੀ ਸਿਆਸੀ ਅਨਿਸ਼ਚਿਤਤਾ ਕਾਰਨ ਲੋਕ ਸੁਰੱਖਿਅਤ ਨਿਵੇਸ਼ ਲਈ ਸੋਨੇ ‘ਚ ਨਿਵੇਸ਼ ਕਰ ਰਹੇ ਹਨ।

ਦੀਵਾਲੀ ’ਤੇ 82000 ਰੁਪਏ ਤੋਂ ਪਾਰ ਹੋਈਆਂ ਸੋਨੇ ਦੀਆਂ ਕੀਮਤਾਂ Read More »

ਸੁਖਜਿੰਦਰ ਰੰਧਾਵਾ ਅਤੇ ਬੀਬੀ ਜਤਿੰਦਰ ਰੰਧਾਵਾ ਨੇ ਦਰਜ਼ਨ ਦੇ ਕਰੀਬ ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਕੀਤੀਆਂ

ਡੇਰਾ ਬਾਬਾ ਨਾਨਕ, 31 ਅਕਤੂਬਰ – ਅੱਜ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਨੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਮਲਿਆਵਾਲਾ,ਖਾਨੋਵਾਲ,ਦਾਦੋਵਾਲ, ਮਾਰੋ ਗਿੱਲ,ਸ਼ਕਰੀ,ਗਿਲ,ਗੱਗੋਵਾਲੀ,ਵਿਰਕ,ਸੁਖਾਰਾਜੂ,ਕੁੰਜਰ,ਨਾਰਵਾਂ ਆਦਿ ਪਿੰਡਾਂ ਵਿੱਚ ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਕਰਕੇ ਚੁਣਾਵੀ ਮਾਹੌਲ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ ਹੈ ਜਿਸ ਨਾਲ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਹੋਰਨਾਂ ਉਮੀਦਵਾਰਾਂ ਨੂੰ ਬੁਰੀ ਤਰ੍ਹਾਂ ਪਛਾੜ ਕੇ ਰੱਖ ਦਿੱਤਾ, ਚੁਣਾਵੀ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਬੀਬੀ ਜਤਿੰਦਰ ਕੌਰ ਰੰਧਾਵਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਇਸ ਸਰਕਾਰ ਦੇ ਰਾਜਭਾਗ ਵਿੱਚ ਪੰਜਾਬ ਬੁਰੀ ਤਰਾਂ ਪੱਛੜ ਕੇ ਰਹਿ ਗਿਆ ਹੈ ਕਿਸਾਨ ਆਪਣੀ ਝੋਨੇ ਦੀ ਫ਼ਸਲ ਸਰਕਾਰ ਵੱਲੋਂ ਸਮੇਂ ਸਿਰ ਨਾ ਖਰੀਦਣ ਲ‌ਈ ਮੰਡੀਆਂ ਵਿੱਚ ਰਾਤਾਂ ਕੱਟਣ ਲ‌ਈ ਮਜਬੂਰ ਹਨ। ਕਿਰਤੀ,ਸੈਲਰ ਮਾਲਕ, ਮੁਲਾਜ਼ਮ ਤਬਕਾ ਅਤੇ ਮਜ਼ਦੂਰ ਇਸ ਸਰਕਾਰ ਵੱਲੋਂ ਉਹਨਾਂ ਦੇ ਹੱਕਾਂ ਉਤੇ ਡਾਕਾ ਮਾਰਨ ਕਰਨ ਮਾਯੂਸੀ ਦੇ ਆਲਮ ਵਿੱਚੋਂ ਗੁਜਰ ਰਹੇ ਹਨ ਅਮਨ ਕਾਨੂੰਨ ਦੀ ਸਥਿਤੀ ਇੰਨੀ ਖਰਾਬ ਹੋ ਚੁੱਕੀ ਹੈ ਕਿ ਪੰਜਾਬ ਦਾ ਕੋਈ ਵੀ ਨਾਗਰਿਕ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝ ਰਿਹਾ ਸਰਕਾਰ ਨੂੰ ਆਪਣਾ ਰੋਜ਼ਮਰਾ ਦਾ ਕੰਮ ਚਲਾਉਣ ਲ‌ਈ ਹਰ ਰੋਜ਼ ਕਰਜ਼ਾ ਲੈਣਾ ਪੈ ਰਿਹਾ ਹੈ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਸਰਕਾਰ ਦੀਆਂ ਪੰਜਾਬ ਮਾਰੂ ਨੀਤੀਆਂ ਖ਼ਿਲਾਫ਼ ਹਲਕੇ ਦੇ ਸੂਝਵਾਨ ਵੋਟਰਾਂ ਨੂੰ ਕਾਂਗਰਸੀ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਨੂੰ ਤੇਰਾਂ ਨਵੰਬਰ ਵਾਲੇ ਦਿਨ ਭਾਰੀ ਗਿਣਤੀ ਵਿੱਚ ਵੋਟਾਂ ਪਾ ਕਿ ਕਾਮਯਾਬ ਕਰਨ ਦੀ ਅਪੀਲ ਕੀਤੀ ਤਾਂ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਬੱਨਣ ਦਾ ਮੁੱਢ ਬੰਨਿਆ ਜਾ ਸੱਕੇ ਉਹਨਾਂ ਨਾਲ ਇਸ ਦੌਰਾਨ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਮਨਦੀਪ ਸਿੰਘ ਰੰਗੜ ਨੰਗਲ,ਬਲਾਕ ਕਾਂਗਰਸ ਕਮੇਟੀ ਕਲਾਨੌਰ ਦੇ ਪ੍ਰਧਾਨ ਸੁਰਿੰਦਰ ਸਿੰਘ ਗੱਗੋਵਾਲੀ ਅਤੇ ਜਿਲਾ ਕਾਂਗਰਸ ਕਮੇਟੀ ਗੁਰਦਾਸਪੁਰ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਸੱਤਪਾਲ ਸਿੰਘ ਭੋਜਰਾਜ ਸਮੇਤ ਵੱਡੀ ਗਿਣਤੀ ਵਿੱਚ ਪੰਚ ਸਰਪੰਚ ਅਤੇ ਕਾਂਗਰਸੀ ਵਰਕਰ ਮੌਜੂਦ ਸਨ ਮੀਡੀਆ ਨੂੰ ਇਹ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।

ਸੁਖਜਿੰਦਰ ਰੰਧਾਵਾ ਅਤੇ ਬੀਬੀ ਜਤਿੰਦਰ ਰੰਧਾਵਾ ਨੇ ਦਰਜ਼ਨ ਦੇ ਕਰੀਬ ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਕੀਤੀਆਂ Read More »

ਮੁੱਖ ਮੰਤਰੀ ਭਗਵੰਤ ਮਾਨ ਨੇ ਦੀਵਾਲੀ ਦੇ ਤਿਓਹਾਰ ਦੀਆਂ ਲੋਕਾਂ ਨੂੰ ਦਿੱਤੀ ਵਧਾਈ

ਚੰਡੀਗੜ੍ਹ, 31 ਅਕਤੂਬਰ – ਦੀਵਾਲੀ ਦੇ ਤਿਉਹਾਰ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬਾ ਵਾਸੀਆਂ ਸਮੇਤ ਸਾਰੇ ਦੇਸ਼ ਦੇ ਲੋਕਾਂ ਨੂੰ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਨੇ ਐਕਸ ‘ਤੇ ਲਿਖਿਆ ਹੈ ਕਿ ਰੌਸ਼ਨੀ ਦੇ ਤਿਉਹਾਰ ਦੀਵਾਲੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਉਨ੍ਹਾਂ ਅੱਗੇ ਲਿਖਿਆ ਕਿ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਤੁਹਾਡੇ ਸਾਰਿਆਂ ਦੇ ਜੀਵਨ ਨੂੰ ਖ਼ੁਸ਼ੀਆਂ ਖੇੜੇ ਅਤੇ ਤਰੱਕੀਆਂ ਨਾਲ ਰੌਸ਼ਨ ਕਰਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਦੀਵਾਲੀ ਦੇ ਤਿਓਹਾਰ ਦੀਆਂ ਲੋਕਾਂ ਨੂੰ ਦਿੱਤੀ ਵਧਾਈ Read More »