ਆਟਸੋਰਸ ਮੁਲਾਜ਼ਮਾਂ ਨੇ ਮੰਗਾਂ ਪੂਰੀਆਂ ਨਾ ਹੋਣ ਤੇ ਮਿਲਕ ਪਲਾਂਟ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ

ਗੁਰਦਾਸਪੁਰ, 31 ਅਕਤੂਬਰ – ਵੇਰਕਾ ਮਿਲਕ ਪਲਾਟ ਦੇ ਆਟਸੋਰਸ ਮੁਲਾਜ਼ਮਾਂ ਦੇ ਘਨੀਏ ਕੇ ਬਾਂਗਰ ਯੂਨਿਟ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾ ਨੂੰ ਲੈ ਕੇ ਮਿਲਕ ਪਲਾਂਟ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਜਾਣਕਾਰੀ ਦਿੰਦਿਆਂ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਉਹਨਾਂ ਦੀ ਹੈੱਡ ਆਫਿਸ ਐਮ.ਡੀ ਸਾਹਿਬ ਨਾਲ ਮੀਟਿੰਗ ਹੋਈ ਸੀ, ਇਸ ਤੋਂ ਪਹਿਲਾਂ ਵੀ 23 ਜਨਵਰੀ ਨੂੰ ਮੀਟਿੰਗ ਹੋਈ ਸੀ ਅਤੇ ਪਹਿਲਾਂ ਵੀ ਕਈ ਮੀਟਿੰਗਾਂ ਅਧਿਕਾਰੀਆਂ ਨਾਲ ਹੋ ਚੁੱਕੀਆਂ ਹਨ ਅਤੇ ਹਰ ਵਾਰ ਮੰਗਾ ਮੰਨਣ ਦਾ ਭਰੋਸਾ ਦਵਾਉਣ ਦੇ ਬਾਵਜੂਦ ਉਹਨਾਂ ਦੀਆਂ ਮੰਗਾਂ ਬਾਰੇ ਕੋਈ ਵਿਚਾਰ ਨਹੀਂ ਕੀਤਾ ਗਿਆ।

ਵੇਰਕਾ ਮਿਲਕ ਪਲਾਂਟ ਐਂਡ ਕੈਟਲ ਪਲਾਂਟ ਘਣੀਏ ਕੇ ਬਾਂਗਰ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਬੂਟਾਂ ਦੇ ਸੰਬੰਧ ਵਿੱਚ, ਵਰਦੀ ਦੇ ਸਬੰਧ ਵਿੱਚ, ਮੈਡੀਕਲ ਇੰਸ਼ੋਰੈਂਸ ਅਤੇ 8.33% ਦਿਵਾਲੀ ਬੋਨਸ ਦੇ ਸਬੰਧ ਵਿੱਚ ਮੁੱਖ ਪ੍ਰਬੰਧਕਾਂ ਅੱਗੇ ਰੱਖਿਆ ਗਈਆਂ ਉਹਨਾਂ ਦੀਆਂ ਮੰਗਾਂ ਦਾ ਹੱਲ ਹਜੇ ਤੱਕ ਨਹੀਂ ਹੋਇਆ।ਜੇਕਰ ਜਲਦੀ ਹੀ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਛੇੜਨ ਲਈ ਮਜਬੂਰ ਹੋ ਜਾਣਗੇ। ਇਸ ਮੌਕੇ ਪ੍ਰਧਾਨ ਜਗਜੀਤ ਸਿੰਘ, ਹਰਚਰਨ ਸਿੰਘ ਕਲਸੀ, ਗੁਰਵਿੰਦਰ ਸਿੰਘ, ਨਣਤੇਜ ਸਿੰਘ, ਜਰਿੰਦਰ ਭਨੋਟ, ਬਲਜਿੰਦਰ ਸਿੰਘ, ਗੁਰਦੀਪ ਸਿੰਘ, ਪਲਕਪ੍ਰੀਤ ਕੋਰ, ਕਵਲਜੀਤ ਕੋਰ, ਮਨਦੀਪ ਸਿੰਘ, ਪੁਨੀਤ ਸ਼ਰਮਾ, ਗੁਰਜੀਤ ਸਿੰਘ, ਜਤਿੰਦਰ ਦਰ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਜੀਤ ਕੋਰ, ਨਵੀ ਸਰਮਾ, ਸਿੰਦੋ ਆਦਿ ਹਾਜਰ ਸਨ।

ਸਾਂਝਾ ਕਰੋ

ਪੜ੍ਹੋ

ਵਿਰਸੇ ਦੀ ਚਾਬੀ-ਸਾਡੀ ਮਾਂ ਬੋਲੀ ਪੰਜਾਬੀ’ –

-‘ਕੀਵੀ ਪੰਜਾਬੀ ਵਰਣਮਾਲਾ’ ਕੈਲੰਡਰ ਜਾਰੀ ਕੀਤਾ ਗਿਆ ਔਕਲੈਂਡ, 01 ਨਵੰਬਰ...