October 4, 2024

ਸਿੰਗਾਪੁਰ : ਮਾਮਲੇ ਵਿੱਚ ਚਲਦਿਆਂ ਭਾਰਤੀ ਮੂਲ ਦੇ ਸਾਬਕਾ ਮੰਤਰੀ ਈਸਵਰਨ ਨੂੰ ਅੱਜ ਮਿਲੀ 12 ਮਹੀਨੀਆਂ ਦੀ ਕੈਦ

ਸਿੰਗਾਪੁਰ, 4 ਅਕਤੂਬਰ – ਸਿੰਗਾਪੁਰ ਹਾਈ ਕੋਰਟ ਨੇ ਭਾਰਤੀ ਮੂਲ ਦੇ ਸਾਬਕਾ ਟਰਾਂਸਪੋਰਟ ਮੰਤਰੀ ਐੱਸ. ਈਸਵਰਨ ਨੂੰ ਦੋ ਕਾਰੋਬਾਰੀਆਂ ਤੋਂ ਲਗਪਗ 403,300 ਸਿੰਗਾਪੁਰੀ ਡਾਲਰ ਦੇ ਤੋਹਫ਼ੇ ਲੈਣ ਦੇ ਸੱਤ ਸਾਲ ਪੁਰਾਣੇ ਮਾਮਲੇ ਵਿੱਚ ਅੱਜ 12 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। 62 ਸਾਲਾ ਈਸਵਰਨ ਨੇ 24 ਸਤੰਬਰ ਨੂੰ ਕੇਸ ਦੀ ਸੁਣਵਾਈ ਦੇ ਪਹਿਲੇ ਦਿਨ ਤੋਹਫੇ ਲੈਣ ਅਤੇ ਇਨਸਾਫ ਵਿੱਚ ਰੁਕਾਵਟ ਪਾਉਣ ਨਾਲ ਜੁੜੇ ਚਾਰ ਦੋਸ਼ ਕਬੂਲ ਕੀਤੇ। ਇਸਤਗਾਸਾ ਪੱਖ ਦੇ 56 ਗਵਾਹਾਂ ਦੇ ਬਿਆਨ ਦਰਜ ਕਰਵਾਉਣ ਲਈ ਸੁਣਵਾਈ ਲੰਮੀ ਚੱਲਣੀ ਸੀ ਪਰ ਇਸ ਨੂੰ ਸੰਖੇਪ ਕਰ ਦਿੱਤਾ ਗਿਆ। ਜਸਟਿਸ ਵਿਨਸੈਂਟ ਹੁੰਗ ਨੇ ਸਜ਼ਾ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਦੋਵਾਂ ਦੀਆਂ ਦਲੀਲਾਂ ’ਤੇ ਵਿਚਾਰ ਕੀਤਾ ਪਰ ‘ਦੋਵਾਂ ਧਿਰਾਂ ਦੀਆਂ ਦਲੀਲਾਂ ਨਾਲ ਉਹ ਸਹਿਮਤ ਨਹੀਂ ਹਨ।’ ਜਸਟਿਸ ਹੁੰਗ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਨਤਕ ਸੰਸਥਾਵਾਂ ਵਿੱਚ ਭਰੋਸਾ ਅਤੇ ਵਿਸ਼ਵਾਸ ਪ੍ਰਭਾਵੀ ਸ਼ਾਸਨ ਦਾ ਆਧਾਰ ਹੈ। ਜਸਟਿਸ ਨੇ ਕਿਹਾ ਕਿ ਸਾਬਕਾ ਮੰਤਰੀ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਲਗਪਗ 403,300 ਸਿੰਗਾਪੁਰੀ ਡਾਲਰ ਦੇ ਤੋਹਫ਼ੇ ਲਏ। ਈਸਵਰਨ ਵੱਲੋਂ ਦੋਸ਼ ਝੂਠੇ ਕਰਾਰ ਜੱਜ ਨੇ ਕਿਹਾ ਕਿ ਈਸਵਰਨ ਨੇ ਜਨਤਕ ਬਿਆਨ ਦਿੰਦਿਆਂ ਦੋਸ਼ਾਂ ਨੂੰ ਝੂਠੇ ਦੱਸਿਆ ਸੀ। ‘ਦਿ ਸਟ੍ਰੇਟ ਟਾਈਮਜ਼’ ਦੀ ਰਿਪੋਰਟ ਵਿੱਚ ਜਸਟਿਸ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਈਸਵਰਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਦੋਸ਼ ਖਾਰਜ ਕਰ ਦਿੱਤੇ ਹਨ ਅਤੇ ਉਹ ਨਿਰਦੋਸ਼ ਹਨ। ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਨੂੰ ਬਰੀ ਕਰ ਦਿੱਤਾ ਜਾਵੇਗਾ। ਇਸ ਲਈ ਮੇਰੇ ਲਈ ਇਹ ਭਰੋਸਾ ਕਰਨਾ ਮੁਸ਼ਕਲ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਛਤਾਵਾ ਹੈ।

ਸਿੰਗਾਪੁਰ : ਮਾਮਲੇ ਵਿੱਚ ਚਲਦਿਆਂ ਭਾਰਤੀ ਮੂਲ ਦੇ ਸਾਬਕਾ ਮੰਤਰੀ ਈਸਵਰਨ ਨੂੰ ਅੱਜ ਮਿਲੀ 12 ਮਹੀਨੀਆਂ ਦੀ ਕੈਦ Read More »

ਨਿਊਯਾਰਕ ‘ਚ ਪੰਜਾਬੀ ਔਰਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੋੜਨ ਤੋਂ ਇਨਕਾਰ ਕਰਨ ਤੇ ਪੁਲਿਸ ਨੇ ਕੀਤਾ ਗ੍ਰਿਫਤਾਰ

ਨਿਊਯਾਰਕ, 4 ਅਕਤੂਬਰ – ਨਿਊਯਾਰਕ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੋੜਨ ਤੋਂ ਇਨਕਾਰ ਕਰਨ ‘ਤੇ ਪੁਲਿਸ ਨੇ ਪੰਜਾਬਣ ਪ੍ਰਭਲੀਨ ਕੌਰ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਪ੍ਰਭਲੀਨ ਕੌਰ ਨਿਊਯਾਰਕ ਦੇ ਇਕ ਗੁਰਦੁਆਰਾ ਸਾਹਿਬ ਤੋਂ ਆਪਣੇ ਘਰ ਸਹਿਜ ਪਾਠ ਲਈ ਮਹਾਰਾਜ ਦਾ ਸਰੂਪ ਲੈ ਕੇ ਗਈ ਸੀ। ਜਦੋਂ ਸੇਵਾਦਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਵਾਪਸ ਗੁਰੂ ਘਰ ਲੈ ਕੇ ਜਾਣ ਲਈ ਪਹੁੰਚੇ ਤਾਂ ਪ੍ਰਭਲੀਨ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਣ ਤੋਂ ਮਨਾ ਕਰ ਦਿੱਤਾ ਸੀ। ਪੁਲਿਸ ਨੇ ਪ੍ਰਭਲੀਨ ਕੋਰ (ਉਮਰ 37 ਸਾਲ) ਨੂੰ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੈਰ-ਕਾਨੂੰਨੀ ਤੌਰ ‘ਤੇ ਆਪਣੇ ਕਬਜ਼ੇ ਵਿੱਚ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ। ਜਦੋਂ ਪੁਲਸ ਅਧਿਕਾਰੀ ਪ੍ਰਭਲੀਨ ਕੋਰ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੀ ਰਿਹਾਇਸ਼ ‘ਤੇ ਪਹੁੰਚੀ ਤਾਂ ਉਸ ਨੇ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਤਾਂ ਬਾਅਦ ਵਿਚ ਐਮਰਜੈਂਸੀ ਸਰਵਿਸ ਯੂਨਿਟ ਨਿਊਯਾਰਕ ਦੇ ਅਫਸਰ ਉਸ ਦੇ ਘਰ ਵਿਚ ਦਾਖ਼ਲ ਹੋਏ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਔਰਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵਾਪਸ ਦੇਣ ਤੋਂ ਸਿੱਧਾ ਇਨਕਾਰ ਕਰ ਦਿੱਤਾ ਗਿਆ, ਜਿਸ ਦੇ ਵਜੋਂ ਸੈਂਕੜਿਆਂ ਦੀ ਗਿਣਤੀ ਵਿੱਚ ਨਿਊਯਾਰਕ ਦੀਆਂ ਸਿੱਖ ਸੰਗਤਾਂ ਨੇ ਉਸ ਦੇ ਘਰ ਦੇ ਬਾਹਰ ਦਿਨ-ਰਾਤ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਤਾਂ ਜੋ ਕੋਈ ਮਾੜੀ ਘਟਨਾ ਨਾ ਵਾਪਰੇ। ਪੁਲਿਸ ਨੇ ਉਸ ਦੇ ਘਰ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਬਰਾਮਦ ਕੀਤਾ ਅਤੇ ਸਤਿਕਾਰ ਕਮੇਟੀ ਵੱਲੋਂ ਪੰਜ ਸਿੰਘ ਸਾਹਿਬਾਨਾਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਨਾਲ ਗੁਰੂ ਘਰ ਵਿੱਚ ਬਿਰਾਜਮਾਨ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਪ੍ਰਭਲੀਨ ਕੌਰ ਨੂੰ ਦਿਮਾਗੀ ਜਾਂਚ ਲਈ ਨੇੜਲੇ ਹਸਪਤਾਲ ਵੀ ਲਿਜਾਇਆ ਗਿਆ ਸੀ। ਉਸ ‘ਤੇ ਚੌਥੇ ਦਰਜੇ ਦੀ ਵੱਡੀ ਚੋਰੀ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਸ ਨੂੰ ਆਉਂਦੇ ਵੀਰਵਾਰ ਨੂੰ ਜ਼ਿਲ੍ਹਾ ਅਦਾਲਤ, 99 ਮੈਨ ਸੈੱਟ,ਹੈਂਪਸਟੇਡ ਨਿਊਯਾਰਕ ਵਿੱਖੇ ਪੇਸ਼ ਕੀਤਾ ਜਾਵੇਗਾ।

ਨਿਊਯਾਰਕ ‘ਚ ਪੰਜਾਬੀ ਔਰਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੋੜਨ ਤੋਂ ਇਨਕਾਰ ਕਰਨ ਤੇ ਪੁਲਿਸ ਨੇ ਕੀਤਾ ਗ੍ਰਿਫਤਾਰ Read More »

ਸੁਪਰੀਮ ਕੋਰਟ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਤੇ ਕਾਬੂ ਨਾ ਪਾ ਸਕਣ ‘ਤੇ ਸੀ.ਏ.ਕਿਊ.ਐੱਮ ਦੀ ਕੀਤੀ ਝਾੜਝੰਬ

ਨਵੀਂ ਦਿੱਲੀ, 4 ਅਕਤੂਬਰ – ਸੁਪਰੀਮ ਕੋਰਟ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਕਾਬੂ ਕਰਨ ’ਚ ਅਸਫਲ ਰਹਿਣ ’ਤੇ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (ਸੀ ਏ ਕਿਊ ਐੱਮ) ਦੀ ਵੀਰਵਾਰ ਮੁੜ ਝਾੜਝੰਬ ਕੀਤੀ। ਉਸ ਨੇ ਕਿਹਾ ਕਿ ਕਮਿਸ਼ਨ ਨੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਸ ਦੇ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਜਸਟਿਸ ਅਭੈ ਐੱਸ ਓਕਾ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੀ ਬੈਂਚ ਨੇ ਕਿਹਾ ਕਿ ਕਮਿਸ਼ਨ ਨੇ ਰਾਜਧਾਨੀ ਅਤੇ ਆਸ-ਪਾਸ ਦੇ ਖੇਤਰਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਖਿਲਾਫ ਇੱਕ ਵੀ ਕੇਸ ਦਰਜ ਨਹੀਂ ਕੀਤਾ, ਜਦਕਿ ਵਿਭਾਗ ਨੇ ਕਿਹਾ ਕਿ ਇਸ ਮਾਮਲੇ ’ਤੇ 29 ਅਗਸਤ ਨੂੰ ਹੀ ਮੀਟਿੰਗ ਹੋਈ ਸੀ। ਕੋਰਟ ਨੇ ਨੋਟ ਕੀਤਾ ਕਿ ਮੀਟਿੰਗ ’ਚ 11 ਵਿੱਚੋਂ ਸਿਰਫ ਪੰਜ ਮੈਂਬਰ ਹਾਜ਼ਰ ਸਨ, ਜਿੱਥੇ ਇਸ ਦੇ ਨਿਰਦੇਸ਼ਾਂ ਨੂੰ ਲਾਗੂ ਕਰਨ ਬਾਰੇ ਵੀ ਚਰਚਾ ਨਹੀਂ ਕੀਤੀ ਗਈ। ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਦੋਵਾਂ ਰਾਜਾਂ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਤੋਂ ਮਾਮੂਲੀ ਮੁਆਵਜ਼ਾ ਹੀ ਵਸੂਲਿਆ ਹੈ। ਸੁਪਰੀਮ ਕੋਰਟ ਨੇ ਕੇਂਦਰ ਅਤੇ ਕਮਿਸ਼ਨ ਨੂੰ ਇਸ ਮਾਮਲੇ ’ਤੇ ਇਕ ਹਫਤੇ ਦੇ ਅੰਦਰ ਹਲਫਨਾਮਾ ਦਾਇਰ ਕਰਨ ਦੇ ਨਿਰਦੇਸ਼ ਦਿੰਦਿਆਂ ਅਗਲੀ ਸੁਣਵਾਈ 16 ਅਕਤੂਬਰ ’ਤੇ ਪਾ ਦਿੱਤੀ ਹੈ। ਇਸ ਤੋਂ ਪਹਿਲਾਂ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਕੋਰਟ ਨੂੰ ਦੱਸਿਆ ਕਿ ਉਸ ਨੇ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਤੋਂ ਰੋਕਣ ਲਈ ਪੰਜਾਬ ਦੇ 16 ਜ਼ਿਲ੍ਹਿਆਂ ਅਤੇ ਹਰਿਆਣਾ ਦੇ 10 ਜ਼ਿਲ੍ਹਿਆਂ ’ਚ ਫਲਾਇੰਗ ਸਕੁਐਡ ਤਾਇਨਾਤ ਕੀਤੇ ਹਨ। ਇਸ ਤੋਂ ਇਲਾਵਾ ਸੂਬਿਆਂ ਤੇ ਕੇਂਦਰ ਦਰਮਿਆਨ ਤਾਲਮੇਲ ਵਧਾਉਣ ਲਈ ਮੁਹਾਲੀ ਤੇ ਚੰਡੀਗੜ੍ਹ ਵਿਚ ਝੋਨੇ ਦਾ ਪਰਾਲੀ ਪ੍ਰਬੰਧਨ ਸੈੱਲ ਜਲਦੀ ਹੀ ਸਥਾਪਤ ਕੀਤਾ ਜਾਵੇਗਾ। ਕਮਿਸ਼ਨ ਦੇ ਅਧਿਕਾਰੀ ਨੇ ਕਿਹਾ ਕਿ ਪੰਜਾਬ ਦੇ ਅੰਮਿ੍ਰਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਾਨਸਾ, ਮੋਗਾ, ਮੁਕਤਸਰ, ਪਟਿਆਲਾ, ਸੰਗਰੂਰ ਅਤੇ ਤਰਨ ਤਾਰਨ ਵਿਚ ਕੇਂਦਰੀ ਟੀਮਾਂ ਵੱਲੋਂ ਪਰਾਲੀ ਸਾੜਨ ਦੇ ਮਾਮਲਿਆਂ ਦੀ ਜਾਂਚ ਕੀਤੀ ਜਾਵੇਗੀ।

ਸੁਪਰੀਮ ਕੋਰਟ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਤੇ ਕਾਬੂ ਨਾ ਪਾ ਸਕਣ ‘ਤੇ ਸੀ.ਏ.ਕਿਊ.ਐੱਮ ਦੀ ਕੀਤੀ ਝਾੜਝੰਬ Read More »

ਸੁਪਰੀਮ ਕੋਰਟ ਨੇ ਜੱਗੀ ਦਾ ਕੇਸ ਆਪਣੇ ਹੱਥ ’ਚ ਲਿਆ

ਨਵੀਂ ਦਿੱਲੀ, 4 ਅਕਤੂਬਰ – ਸੁਪਰੀਮ ਕੋਰਟ ਨੇ ਵੀਰਵਾਰ ਜੱਗੀ ਵਾਸੂਦੇਵ ਦੀ ਈਸ਼ਾ ਫਾਊਂਡੇਸ਼ਨ ਨੂੰ ਰਾਹਤ ਦਿੰਦੇ ਹੋਏ ਤਾਮਿਲਨਾਡੂ ਪੁਲਸ ਨੂੰ ਨਿਰਦੇਸ਼ ਦਿੱਤਾ ਕਿ ਉਹ ਮਦਰਾਸ ਹਾਈ ਕੋਰਟ ਦੇ ਉਸ ਹੁਕਮ ਦੀ ਪਾਲਣਾ ’ਚ ਅਗਲੇਰੀ ਕਾਰਵਾਈ ਨਾ ਕਰੇ, ਜਿਸ ’ਚ ਆਸ਼ਰਮ ’ਚ ਦੋ ਮਹਿਲਾਵਾਂ ਨੂੰ ਕਥਿਤ ਤੌਰ ’ਤੇ ਗੈਰਕਾਨੂੰਨੀ ਤੌਰ ’ਤੇ ਬੰਦੀ ਬਣਾਉਣ ਦੀ ਜਾਂਚ ਕਰਨ ਲਈ ਕਿਹਾ ਸੀ। ਚੀਫ ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਜੇ ਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ’ਤੇ ਅਧਾਰਤ ਤਿੰਨ ਮੈਂਬਰੀ ਬੈਂਚ ਨੇ ਕਿਹਾਤੁਸੀਂ ਇਸ ਵਰਗੇ ਅਦਾਰੇ ਵਿਚ ਫੌਜ ਜਾਂ ਪੁਲਸ ਨਹੀਂ ਘੱਲ ਸਕਦੇ। ਤਾਂ ਵੀ, ਬੈਂਚ ਨੇ ਕਿਹਾ ਕਿ ਕੋਇੰਬਟੂਰ ਦਿਹਾਤੀ ਪੁਲਸ ਦੋਸ਼ਾਂ ਦੀ ਜਾਂਚ ਕਰ ਸਕਦੀ ਹੈ, ਪਰ ਉਹ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੇਗੀ। ਅਗਲੀ ਸੁਣਵਾਈ 18 ਅਕਤੂਬਰ ਨੂੰ ਹੋਵੇਗੀ। ਸੁਪਰੀਮ ਕੋਰਟ ਨੇ ਹਾਈਕੋਰਟ ’ਚ ਸਾਬਕਾ ਪ੍ਰੋਫੈਸਰ ਡਾ. ਕਾਮਰਾਜ ਵੱਲੋਂ ਦਾਇਰ ਹੈਬੀਅਸ ਕਾਰਪਸ ਪਟੀਸ਼ਨ (ਨਾਜਾਇਜ਼ ਨਜ਼ਰਬੰਦੀ ਦੀ ਪੜਤਾਲ ਲਈ) ਨੂੰ ਆਪਣੇ ਕੋਲ ਤਬਦੀਲ ਕਰਦਿਆਂ ਇਹ ਹੁਕਮ ਸੁਣਾਏ। ਪ੍ਰੋਫੈਸਰ ਨੇ ਦੋਸ਼ ਲਗਾਇਆ ਸੀ ਕਿ ਉਸ ਦੀਆਂ ਦੋ ਧੀਆਂ ਨੂੰ ਈਸ਼ਾ ਫਾਊਂਡੇਸ਼ਨ ਦੇ ਅਹਾਤੇ ’ਚ ਬੰਦੀ ਬਣਾ ਕੇ ਰੱਖਿਆ ਗਿਆ ਹੈ। ਈਸ਼ਾ ਫਾਊਂਡੇਸ਼ਨ ਦੇ ਵਕੀਲ ਮੁਕੁਲ ਰੋਹਤਗੀ ਨੇ ਮਾਮਲੇ ’ਤੇ ਸੁਣਵਾਈ ਤੁਰੰਤ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਹਾਲਾਂਕਿ ਦੋਨੋਂ ਧੀਆਂ (42 ਤੇ 39 ਸਾਲ ਦੀਆਂ) ਨੇ ਕਿਹਾ ਹੈ ਕਿ ਉਹ ਮਰਜ਼ੀ ਨਾਲ ਈਸ਼ਾ ਫਾਊਂਡੇਸ਼ਨ ਦੇ ਆਸ਼ਰਮ ਵਿਚ ਰਹਿ ਰਹੀਆਂ ਹਨ, ਮਦਰਾਸ ਹਾਈ ਕੋਰਟ ਕੋਈ ਹੁਕਮ ਪਾਸ ਕਰ ਸਕਦੀ ਹੈ। ਦੋਹਾਂ ਦੀ ਮਾਂ ਵੱਲੋਂ ਅੱਠ ਸਾਲ ਪਹਿਲਾਂ ਦਾਇਰ ਕੀਤੀ ਗਈ ਇਸ ਤਰ੍ਹਾਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ। ਰੋਹਤਗੀ ਨੇ ਇਹ ਕਹਿੰਦਿਆਂ ਕਿ ਸੈਂਕੜੇ ਪੁਲਸ ਵਾਲਿਆਂ ਨੇ ਆਸ਼ਰਮ ਵਿਚ ਛਾਪਾ ਮਾਰ ਕੇ ਹਰ ਖੂੰਜੇ ਦੀ ਤਲਾਸ਼ੀ ਲਈ ਹੈ, ਸੁਪਰੀਮ ਕੋਰਟ ਹਾਈ ਕੋਰਟ ਦੇ ਹੁਕਮ ’ਤੇ ਰੋਕ ਲਾਏ। ਇਹ ਧਾਰਮਿਕ ਆਜ਼ਾਦੀ ਦੇ ਮਾਮਲੇ ਹਨ। ਇਹ ਬਹੁਤ ਗੰਭੀਰ ਕੇਸ ਹੈ। ਇਹ ਈਸ਼ਾ ਫਾਊਂਡੇਂਸ਼ਨ ਦਾ ਮਾਮਲਾ ਹੈ, ਜਿਸ ਦੇ ਸਦਗੁਰੂ ਦੀ ਬਹੁਤ ਮਾਨਤਾ ਹੈ ਤੇ ਜਿਸ ਦੇ ਲੱਖਾਂ ਪੈਰੋਕਾਰ ਹਨ। ਹਾਈ ਕੋਰਟ ਜ਼ੁਬਾਨੀ ਦਾਅਵਿਆਂ ’ਤੇ ਜਾਂਚ ਦੇ ਹੁਕਮ ਨਹੀਂ ਦੇ ਸਕਦੀ। ਕੇਂਦਰ ਵੱਲੋਂ ਪੇਸ਼ ਹੋਏ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਈਸ਼ਾ ਫਾਊਂਡੇਸ਼ਨ ਦੀ ਪਟੀਸ਼ਨ ਦੀ ਹਮਾਇਤ ਕੀਤੀ। ਮਹਿਤਾ ਨੇ ਕਿਹਾਹਾਈ ਕੋਰਟ ਨੂੰ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਸੀ। ਇਸ ’ਤੇ ਤੁਹਾਨੂੰ ਧਿਆਨ ਦੇਣਾ ਪੈਣਾ। ਬੈਂਚ ਨੇ ਡਾ. ਕਾਮਰਾਜ ਦੀਆਂ ਦੋਹਾਂ ਧੀਆਂ ਨਾਲ ਵਰਚੁਅਲੀ ਗੱਲਬਾਤ ਕੀਤੀ। ਡਾ. ਕਾਮਰਾਜ ਨੇ ਮਦਰਾਸ ਹਾਈਕੋਰਟ ਨੂੰ ਅਪੀਲ ਕੀਤੀ ਸੀ ਕਿ ਉਹ ਤਾਮਿਲਨਾਡੂ ਪੁਲਸ ਨੂੰ ਉਸ ਦੀਆਂ ਧੀਆਂ ਪੇਸ਼ ਕਰਨ ਦਾ ਨਿਰਦੇਸ਼ ਦੇਵੇ। ਸੁਪਰੀਮ ਕੋਰਟ ਨੇ ਡਾ. ਕਾਮਰਾਜ ਦੀਆਂ ਧੀਆਂ ਨਾਲ ਗੱਲਬਾਤ ਤੋਂ ਬਾਅਦ ਨੋਟ ਕੀਤਾ ਕਿ ਉਹ ਮਰਜ਼ੀ ਨਾਲ ਆਸ਼ਰਮ ਵਿਚ ਹਨ। ਇਕ ਨੇ ਕਿਹਾ ਕਿ ਉਸ ਨੂੰ ਪਿਤਾ ਤੰਗ ਕਰ ਰਿਹਾ ਹੈ ਤੇ ਦੂਜੀ ਨੇ ਕਿਹਾ ਕਿ ਉਸ ਨੇ ਹਾਲ ਹੀ ਵਿਚ 10 ਕਿਲੋਮੀਟਰ ਦੀ ਮੈਰਾਥਨ ਦੌੜ ਵਿਚ ਹਿੱਸਾ ਲਿਆ। ਮਦਰਾਸ ਹਾਈ ਕੋਰਟ ਨੇ 30 ਸਤੰਬਰ ਨੂੰ ਪੁਲਸ ਨੂੰ ਹੁਕਮ ਦਿੱਤਾ ਸੀ ਕਿ ਉਹ ਸੰਸਥਾ ਦੇ ਇੱਕ ਡਾਕਟਰ ਖਿਲਾਫ ਬਾਲਾਂ ਨੂੰ ਜਿਨਸੀ ਸ਼ੋਸ਼ਣ ਤੋਂ ਬਚਾਉਣ ਦੇ ਐਕਟ (ਪੋਕਸੋ) ਤਹਿਤ ਦਰਜ ਕੇਸ ਅਤੇ ਆਸ਼ਰਮ ਵਿਚ ਲੋਕਾਂ ਨੂੰ ਬੰਦੀ ਬਣਾ ਕੇ ਰੱਖਣ ਦੇ ਦੋਸ਼ਾਂ ਦੀ ਜਾਂਚ ਕਰੇ। ਡਾ. ਕਾਮਰਾਜ ਤਾਮਿਲਨਾਡੂ ਐਗਰੀਕਲਚਰਲ ਯੂਨੀਵਰਸਿਟੀ, ਕੋਇੰਬਟੂਰ ਤੋਂ ਰਿਟਾਇਰ ਹਨ ਤੇ ਉਨ੍ਹਾ ਦੀਆਂ ਦੋਨੋਂ ਧੀਆਂ ਇੰਜੀਨੀਅਰਿੰਗ ਵਿਚ ਮਾਸਟਰ ਹਨ। ਡਾ. ਕਾਮਰਾਜ ਦਾ ਦੋਸ਼ ਹੈ ਕਿ ਈਸ਼ਾ ਫਾਊਂਡੇਸ਼ਨ ਨੇ ਉਨ੍ਹਾਂ ਦਾ ਬੇ੍ਰਨਵਾਸ਼ ਕਰਕੇ ਸੰਨਿਆਸਣਾਂ ਬਣਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਮਾਪਿਆਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਸੁਣਵਾਈ ਦੇ ਅਖੀਰ ਵਿਚ ਤਾਮਿਲਨਾਡੂ ਸਰਕਾਰ ਦੇ ਵਕੀਲ ਸਿਧਾਰਥ ਲੂਥਰਾ ਨੇ ਈਸ਼ਾ ਫਾਊਂਡੇਸ਼ਨ ਦੇ ਇਸ ਦੋਸ਼ ਦਾ ਖੰਡਨ ਕੀਤਾ ਕਿ ਪੁਲਸ ਆਸ਼ਰਮ ਵਿਚਲੇ ਬੰਦਿਆਂ ਨੂੰ ਲਿਖਤੀ ਸ਼ਿਕਾਇਤਾਂ ਦੇਣ ਲਈ ਮਜਬੂਰ ਕਰ ਰਹੀ ਹੈ। ਲੂਥਰਾ ਨੇ ਕਿਹਾ ਕਿ ਆਸ਼ਰਮ ਵਿਚ ਗਈ ਪੁਲਸ ਟੀਮ ਨਾਲ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਬਾਲ ਭਲਾਈ ਕਮੇਟੀ ਦੇ ਮੈਂਬਰ ਵੀ ਸਨ। ਮਦਰਾਸ ਹਾਈ ਕੋਰਟ ਨੇ ਆਪਣੀ ਸੁਣਵਾਈ ਦੌਰਾਨ ਕਿਹਾ ਸੀ ਕਿ ਜਿਸ ਵਿਅਕਤੀ (ਸਦਗੁਰੂ ਜੱਗੀ) ਨੇ ਆਪਣੀ ਧੀ ਚੰਗੇ ਘਰ ਵਿਆਹ ਦਿੱਤੀ, ਉਹ ਹੋਰਨਾਂ ਦੀਆਂ ਧੀਆਂ ਦੇ ਮੁੰਡਨ ਕਰਵਾ ਕੇ ਉਨ੍ਹਾਂ ਨੂੰ ਸੰਨਿਆਸਣਾਂ ਕਿਉ ਬਣਾ ਰਿਹਾ ਹੈ। ਇਸ ਕਰਕੇ ਮਾਮਲਾ ਸ਼ੱਕੀ ਲਗਦਾ ਹੈ।

ਸੁਪਰੀਮ ਕੋਰਟ ਨੇ ਜੱਗੀ ਦਾ ਕੇਸ ਆਪਣੇ ਹੱਥ ’ਚ ਲਿਆ Read More »

ਬਿਜ਼ਨਸ ਬਲਾਸਟਰ ਪ੍ਰੋਗਰਾਮ ਲਈ ਸਰਕਾਰੀ ਸਕੂਲਾਂ ਦੇ 1.38 ਲੱਖ ਤੋਂ ਵੱਧ ਵਿਦਿਆਰਥੀ ਰਜਿਸਟਰਡ

ਚੰਡੀਗੜ੍ਹ, 4 ਅਕਤੂਬਰ – ਪੰਜਾਬ ਸਰਕਾਰ ਦੇ ਬਿਜ਼ਨਸ ਬਲਾਸਟਰਜ਼ ਪ੍ਰੋਗਰਾਮ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿਚ ਬਹੁਤ ਮਕਬੂਲ ਹੋਈ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀਰਵਾਰ ਨੂੰ ਦੱਸਿਆ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਵੰਬਰ 2022 ਵਿੱਚ ਯੰਗ ਐਂਟਰਪ੍ਰੀਨਿਓਰ ਪ੍ਰੋਗਰਾਮ ਸਕੀਮ ਤਹਿਤ ਸਕੂਲ ਸਿੱਖਿਆ ਵਿਭਾਗ, ਪੰਜਾਬ ਰਾਹੀਂ ਬਿਜ਼ਨਸ ਬਲਾਸਟਰ ਪ੍ਰੋਗਰਾਮ ਸ਼ੁਰੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਬਿਜ਼ਨਸ ਆਈਡੀਜ ਦਾ ਵਿਸ਼ਲੇਸ਼ਣ ਕੀਤਾ ਗਿਆ ਜਿਨ੍ਹਾਂ ਵਿਚੋਂ 52,050 ਵਿਦਿਆਰਥੀਆਂ (ਜ਼ੋ ਕਿ ਹੁਣ 12 ਵੀਂ ਜਮਾਤ ਵਿੱਚ ਹਨ), ਵੱਖ-ਵੱਖ ਵਪਾਰਕ ਵਿਚਾਰਾਂ ‘ਤੇ ਕੰਮ ਕਰ ਰਹੇ ਹਨ, ਨੂੰ ਸੀਡ ਮਨੀ ਦੀ ਵੰਡ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਕਿ ਹਰ ਇੱਕ ਯੋਗ ਵਿਦਿਆਰਥੀਆਂ ਆਪਣੇ ਵਪਾਰਕ ਵਿਚਾਰ ‘ਤੇ ਕੰਮ ਕਰ ਸਕੇ ਅਤੇ ਉਨ੍ਹਾਂ ਦੇ ਉੱਦਮੀ ਸਫ਼ਰ ਦੀ ਸ਼ੁਰੂਆਤ ਕਰਨ ਲਈ ਹਰ ਤਰ੍ਹਾਂ ਦੀ ਲੋੜੀਂਦੀ ਸਹਾਇਤਾ ਮਿਲ ਸਕੇ ਲਈ ਲੋੜੀਂਦੀ ਸੀਡ ਮਨੀ ਦੀ ਰਾਸ਼ੀ 10, ਕਰੋੜ 41,ਲੱਖ ਰੁਪਏ ਦੀ ਜਾਰੀ ਕੀਤੀ ਗਈ ਹੈ। 1 ਅਕਤੂਬਰ 2024 ਤੱਕ, 9,38,20,000 ਦੀ ਸੀਡ ਮਨੀ 46,910 ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੀ ਜਾ ਚੁੱਕੀ ਹੈ ਅਤੇ ਇਹ ਪ੍ਰਕਿਰਿਆ ਅਜੇ ਵੀ ਜਾਰੀ ਹੈ, ਬਾਕੀ ਦੀ ਰਕਮ ਅਗਲੇ ਕੁਝ ਬੈਂਕ ਕੰਮਕਾਜੀ ਦਿਨਾਂ ਵਿੱਚ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ। ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਰਾਜ ਦੇ 9 ਜ਼ਿਲ੍ਹਿਆਂ ਦੇ 32 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ 11ਵੀਂ ਜਮਾਤ ਦੇ 11,041 ਵਿਦਿਆਰਥੀਆਂ ਦੇ ਨਾਲ ਕੀਤੀ ਗਈ ਸੀ। ਬੈਂਸ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਪੰਜਾਬ ਦੇ ਨੌਜਵਾਨ ਵਿਦਿਆਰਥੀਆਂ ਨੂੰ ਪੰਜਾਬ ਨੂੰ ਉੱਦਮੀਆਂ ਦਾ ਸੂਬਾ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਰੁਜ਼ਗਾਰ ਸਿਰਜਣਹਾਰ ਅਤੇ ਸਮੱਸਿਆਵਾਂ ਦਾ ਹੱਲ ਕੱਢਣ ਵਾਲਿਆਂ ਵਜੋਂ ਤਿਆਰ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸਰਕਾਰ ਨੇ ਅਕਾਦਮਿਕ ਸਾਲ 2023-2024 ਦੌਰਾਨ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਸਕੀਮ ਦਾ ਲਾਭ ਪਹੁੰਚਾਉਣ ਲਈ ਇਸ ਪ੍ਰੋਗਰਾਮ ਨੂੰ ਵਿਆਪਕ ਪੱਧਰ ‘ਤੇ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਹ ਪ੍ਰੋਗਰਾਮ ਰਾਜ ਦੇ ਸਾਰੇ 23 ਜ਼ਿਲ੍ਹਿਆਂ ਦੇ ਸਾਰੇ 1920 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ 7,813 ਅਧਿਆਪਕਾਂ ਵਲੋਂ 11ਵੀਂ ਜਮਾਤ ਦੇ 1,83,192 ਵਿਦਿਆਰਥੀਆਂ ਲਈ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਲਈ ਵਿਦਿਆਰਥੀਆਂ ਵਿਚ ਵਿਸ਼ੇਸ਼ ਦਿਲਚਸਪੀ ਹੈ ਜਿਸ ਸਦਕਾ ਇਸ ਸਾਲ 1,38,676 ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਲਈ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਸੀ।

ਬਿਜ਼ਨਸ ਬਲਾਸਟਰ ਪ੍ਰੋਗਰਾਮ ਲਈ ਸਰਕਾਰੀ ਸਕੂਲਾਂ ਦੇ 1.38 ਲੱਖ ਤੋਂ ਵੱਧ ਵਿਦਿਆਰਥੀ ਰਜਿਸਟਰਡ Read More »

ਕੇਂਦਰੀ ਮੰਤਰੀ ਮੰਡਲ ਨੇ ਖਾਣ ਵਾਲੇ ਤੇਲ ਬੀਜਾਂ ਦੇ ਰਾਸ਼ਟਰੀ ਮਿਸ਼ਨ ਨੂੰ ਦਿੱਤੀ ਪ੍ਰਵਾਨਗੀ

ਨਵੀਂ ਦਿੱਲੀ, 4 ਅਕਤੂਬਰ – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਖਾਣ ਵਾਲੇ ਤੇਲ ਬੀਜਾਂ ਦੇ ਰਾਸ਼ਟਰੀ ਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ ਘਰੇਲੂ ਤੇਲ ਬੀਜ ਉਤਪਾਦਨ ਨੂੰ ਹੁਲਾਰਾ ਦੇਣ ਅਤੇ ਖਾਣ ਵਾਲੇ ਤੇਲ ਵਿੱਚ ਸਵੈ-ਨਿਰਭਰਤਾ (ਆਤਮਨਿਰਭਰ ਭਾਰਤ) ਦੀ ਪ੍ਰਾਪਤੀ ਲਈ ਇੱਕ ਮਹੱਤਵਪੂਰਨ ਪਹਿਲਕਦਮੀ ਹੈ। ਇਹ ਮਿਸ਼ਨ 2024-25 ਤੋਂ 2030-31 ਤੱਕ 10,103 ਕਰੋੜ ਰੁਪਏ ਦੇ ਵਿੱਤੀ ਖਰਚੇ ਨਾਲ ਸੱਤ ਸਾਲਾਂ ਦੀ ਮਿਆਦ ਵਿੱਚ ਲਾਗੂ ਕੀਤਾ ਜਾਵੇਗਾ। ਨਵੇਂ ਪ੍ਰਵਾਨਿਤ NMEO-ਤੇਲ ਬੀਜ ਮੁੱਖ ਪ੍ਰਾਇਮਰੀ ਤੇਲ ਬੀਜ ਫਸਲਾਂ ਜਿਵੇਂ ਕਿ ਰੇਪਸੀਡ-ਸਰ੍ਹੋਂ, ਮੂੰਗਫਲੀ, ਸੋਇਆਬੀਨ, ਸੂਰਜਮੁਖੀ, ਅਤੇ ਤਿਲ ਦੇ ਉਤਪਾਦਨ ਨੂੰ ਵਧਾਉਣ ਦੇ ਨਾਲ-ਨਾਲ ਕਪਾਹ, ਚੌਲਾਂ ਦੇ ਬਰਨ ਵਰਗੇ ਸੈਕੰਡਰੀ ਸਰੋਤਾਂ ਤੋਂ ਸੰਗ੍ਰਹਿ ਅਤੇ ਕੱਢਣ ਦੀ ਕੁਸ਼ਲਤਾ ਵਧਾਉਣ ‘ਤੇ ਧਿਆਨ ਕੇਂਦਰਤ ਕਰਨਗੇ। ਰੁੱਖ ਪੈਦਾ ਕੀਤੇ ਤੇਲ. ਮਿਸ਼ਨ ਦਾ ਉਦੇਸ਼ ਪ੍ਰਾਇਮਰੀ ਤੇਲ ਬੀਜ ਉਤਪਾਦਨ ਨੂੰ 2030-31 ਤੱਕ 39 ਮਿਲੀਅਨ ਟਨ (2022-23) ਤੋਂ ਵਧਾ ਕੇ 69.7 ਮਿਲੀਅਨ ਟਨ ਕਰਨਾ ਹੈ। NMEO-OP (ਆਇਲ ਪਾਮ) ਦੇ ਨਾਲ ਮਿਲ ਕੇ, ਮਿਸ਼ਨ ਨੇ 2030-31 ਤੱਕ ਘਰੇਲੂ ਖਾਣ ਵਾਲੇ ਤੇਲ ਦੇ ਉਤਪਾਦਨ ਨੂੰ 25.45 ਮਿਲੀਅਨ ਟਨ ਤੱਕ ਵਧਾਉਣ ਦਾ ਟੀਚਾ ਰੱਖਿਆ ਹੈ ਜੋ ਸਾਡੀ ਅਨੁਮਾਨਿਤ ਘਰੇਲੂ ਜ਼ਰੂਰਤ ਦੇ ਲਗਭਗ 72% ਨੂੰ ਪੂਰਾ ਕਰਦਾ ਹੈ। ਇਹ ਉੱਚ-ਉਪਜ ਵਾਲੀਆਂ ਉੱਚ ਤੇਲ ਸਮੱਗਰੀ ਵਾਲੀਆਂ ਬੀਜ ਕਿਸਮਾਂ ਨੂੰ ਅਪਣਾਉਣ, ਚੌਲਾਂ ਦੇ ਹੇਠਲੇ ਖੇਤਰਾਂ ਵਿੱਚ ਕਾਸ਼ਤ ਨੂੰ ਵਧਾਉਣ, ਅਤੇ ਅੰਤਰ-ਫਸਲੀ ਨੂੰ ਉਤਸ਼ਾਹਿਤ ਕਰਨ ਦੁਆਰਾ ਪ੍ਰਾਪਤ ਕੀਤਾ ਜਾਵੇਗਾ। ਮਿਸ਼ਨ ਜੀਨੋਮ ਸੰਪਾਦਨ ਵਰਗੀਆਂ ਅਤਿ-ਆਧੁਨਿਕ ਗਲੋਬਲ ਤਕਨਾਲੋਜੀਆਂ ਦੀ ਵਰਤੋਂ ਕਰਕੇ ਉੱਚ-ਗੁਣਵੱਤਾ ਵਾਲੇ ਬੀਜਾਂ ਦੇ ਚੱਲ ਰਹੇ ਵਿਕਾਸ ਦੀ ਵਰਤੋਂ ਕਰੇਗਾ। ਗੁਣਵੱਤਾ ਵਾਲੇ ਬੀਜਾਂ ਦੀ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ, ਮਿਸ਼ਨ ‘ਬੀਜ ਪ੍ਰਮਾਣੀਕਰਨ, ਟਰੇਸੇਬਿਲਟੀ ਅਤੇ ਹੋਲਿਸਟਿਕ ਇਨਵੈਂਟਰੀ (ਸਾਥੀ)’ ਪੋਰਟਲ ਰਾਹੀਂ ਇੱਕ ਔਨਲਾਈਨ 5-ਸਾਲ ਦੀ ਰੋਲਿੰਗ ਬੀਜ ਯੋਜਨਾ ਪੇਸ਼ ਕਰੇਗਾ, ਜਿਸ ਨਾਲ ਰਾਜਾਂ ਨੂੰ ਬੀਜ ਉਤਪਾਦਕ ਏਜੰਸੀਆਂ ਨਾਲ ਅਗਾਊਂ ਤਾਲਮੇਲ ਸਥਾਪਤ ਕਰਨ ਦੇ ਯੋਗ ਬਣਾਇਆ ਜਾਵੇਗਾ। , ਸਹਿਕਾਰੀ, ਕਿਸਾਨ ਉਤਪਾਦਕ ਸੰਸਥਾਵਾਂ (FPOs), ਅਤੇ ਸਰਕਾਰੀ ਜਾਂ ਨਿੱਜੀ ਬੀਜ ਨਿਗਮਾਂ ਸਮੇਤ। ਬੀਜ ਉਤਪਾਦਨ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਜਨਤਕ ਖੇਤਰ ਵਿੱਚ 65 ਨਵੇਂ ਬੀਜ ਕੇਂਦਰ ਅਤੇ 50 ਬੀਜ ਸਟੋਰੇਜ ਯੂਨਿਟ ਸਥਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ, 347 ਵਿਲੱਖਣ ਜ਼ਿਲ੍ਹਿਆਂ ਵਿੱਚ 600 ਤੋਂ ਵੱਧ ਵੈਲਯੂ ਚੇਨ ਕਲੱਸਟਰ ਵਿਕਸਤ ਕੀਤੇ ਜਾਣਗੇ, ਜੋ ਸਾਲਾਨਾ 10 ਲੱਖ ਹੈਕਟੇਅਰ ਤੋਂ ਵੱਧ ਨੂੰ ਕਵਰ ਕਰਨਗੇ। ਇਨ੍ਹਾਂ ਕਲੱਸਟਰਾਂ ਦਾ ਪ੍ਰਬੰਧਨ ਵੈਲਿਊ ਚੇਨ ਭਾਈਵਾਲਾਂ ਜਿਵੇਂ ਕਿ FPO, ਸਹਿਕਾਰੀ, ਅਤੇ ਜਨਤਕ ਜਾਂ ਨਿੱਜੀ ਸੰਸਥਾਵਾਂ ਦੁਆਰਾ ਕੀਤਾ ਜਾਵੇਗਾ। ਇਹਨਾਂ ਕਲੱਸਟਰਾਂ ਵਿੱਚ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਬੀਜ, ਚੰਗੇ ਖੇਤੀ ਅਭਿਆਸਾਂ (GAP) ਬਾਰੇ ਸਿਖਲਾਈ ਅਤੇ ਮੌਸਮ ਅਤੇ ਕੀੜਿਆਂ ਦੇ ਪ੍ਰਬੰਧਨ ਬਾਰੇ ਸਲਾਹਕਾਰੀ ਸੇਵਾਵਾਂ ਤੱਕ ਪਹੁੰਚ ਹੋਵੇਗੀ। ਮਿਸ਼ਨ ਚੌਲਾਂ ਅਤੇ ਆਲੂਆਂ ਦੀਆਂ ਡਿੱਗੀਆਂ ਜ਼ਮੀਨਾਂ ਨੂੰ ਨਿਸ਼ਾਨਾ ਬਣਾ ਕੇ ਵਾਧੂ 40 ਲੱਖ ਹੈਕਟੇਅਰ ਤੱਕ ਤੇਲ ਬੀਜਾਂ ਦੀ ਕਾਸ਼ਤ ਦਾ ਵਿਸਤਾਰ ਕਰਨਾ ਚਾਹੁੰਦਾ ਹੈ, ਅੰਤਰ-ਫਸਲੀ ਨੂੰ ਉਤਸ਼ਾਹਿਤ ਕਰਦਾ ਹੈ, ਅਤੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਦਾ ਹੈ, ਵਾਢੀ ਤੋਂ ਬਾਅਦ ਦੀਆਂ ਇਕਾਈਆਂ ਦੀ ਸਥਾਪਨਾ ਜਾਂ ਅਪਗ੍ਰੇਡ ਕਰਨ ਲਈ ਐਫਪੀਓ, ਸਹਿਕਾਰੀ, ਅਤੇ ਉਦਯੋਗ ਦੇ ਖਿਡਾਰੀਆਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ, ਕਪਾਹ ਦੇ ਬੀਜ, ਚੌਲਾਂ ਦੀ ਭੂਰਾ, com ਆਇਲ, ਅਤੇ ਟ੍ਰੀ-ਬੋਰਨ ਆਇਲ (TBOs) ਵਰਗੇ ਸਰੋਤਾਂ ਤੋਂ ਰਿਕਵਰੀ ਨੂੰ ਵਧਾਉਣਾ। ਇਸ ਤੋਂ ਇਲਾਵਾ, ਮਿਸ਼ਨ ਖਾਣ ਵਾਲੇ ਤੇਲਾਂ ਲਈ ਸਿਫ਼ਾਰਿਸ਼ ਕੀਤੇ ਖੁਰਾਕ ਸੰਬੰਧੀ ਦਿਸ਼ਾ-ਨਿਰਦੇਸ਼ਾਂ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰੇਗਾ ਇੱਕ ਸੂਚਨਾ, ਸਿੱਖਿਆ, ਅਤੇ ਸੰਚਾਰ (IEC) ਮੁਹਿੰਮ। ਮਿਸ਼ਨ ਦਾ ਉਦੇਸ਼ ਘਰੇਲੂ ਤੇਲ ਬੀਜ ਉਤਪਾਦਨ ਨੂੰ ਮਹੱਤਵਪੂਰਨ ਤੌਰ ‘ਤੇ ਵਧਾਉਣਾ, ਖਾਣ ਵਾਲੇ ਤੇਲ ਵਿੱਚ ਆਤਮਨਿਰਭਰਤਾ (ਸਵੈ-ਨਿਰਭਰਤਾ) ਦੇ ਟੀਚੇ ਨੂੰ ਅੱਗੇ ਵਧਾਉਣਾ ਹੈ, ਜਿਸ ਨਾਲ ਆਯਾਤ ਨਿਰਭਰਤਾ ਨੂੰ ਘਟਾਉਣਾ ਅਤੇ ਕਿਸਾਨਾਂ ਦੀ ਆਮਦਨ ਨੂੰ ਹੁਲਾਰਾ ਦਿੰਦੇ ਹੋਏ ਕੀਮਤੀ ਵਿਦੇਸ਼ੀ ਮੁਦਰਾ ਬਚਾਉਣਾ ਹੈ। ਇਹ ਮਿਸ਼ਨ ਘੱਟ ਪਾਣੀ ਦੀ ਵਰਤੋਂ ਅਤੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਅਤੇ ਫਸਲਾਂ ਦੇ ਡਿੱਗਣ ਵਾਲੇ ਖੇਤਰਾਂ ਦੀ ਉਤਪਾਦਕ ਵਰਤੋਂ ਦੇ ਰੂਪ ਵਿੱਚ ਮਹੱਤਵਪੂਰਨ ਵਾਤਾਵਰਣਕ ਲਾਭ ਵੀ ਹਾਸਲ ਕਰੇਗਾ। ਦੇਸ਼ ਬਹੁਤ ਜ਼ਿਆਦਾ ਆਯਾਤ ‘ਤੇ ਨਿਰਭਰ ਕਰਦਾ ਹੈ ਜੋ ਖਾਣ ਵਾਲੇ ਤੇਲ ਦੀ ਘਰੇਲੂ ਮੰਗ ਦਾ 57% ਬਣਦਾ ਹੈ। ਇਸ ਨਿਰਭਰਤਾ ਨੂੰ ਹੱਲ ਕਰਨ ਅਤੇ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਨ ਲਈ, ਭਾਰਤ ਸਰਕਾਰ ਨੇ ਖਾਣ ਵਾਲੇ ਤੇਲਾਂ ਦੇ ਘਰੇਲੂ ਉਤਪਾਦਨ ਨੂੰ ਵਧਾਉਣ ਲਈ ਕਈ ਉਪਾਅ ਕੀਤੇ ਹਨ, ਜਿਸ ਵਿੱਚ ਖਾਣ ਵਾਲੇ ਤੇਲ ‘ਤੇ ਰਾਸ਼ਟਰੀ ਮਿਸ਼ਨ – ਆਇਲ ਪਾਮ (NMEO-OP) ਦੀ ਸ਼ੁਰੂਆਤ ਵੀ ਸ਼ਾਮਲ ਹੈ। 2021 ਵਿੱਚ ਦੇਸ਼ ਵਿੱਚ ਤੇਲ ਪਾਮ ਦੀ ਕਾਸ਼ਤ ਨੂੰ ਹੁਲਾਰਾ ਦੇਣ ਲਈ 11,040 ਕਰੋੜ ਰੁਪਏ। ਇਸ ਤੋਂ ਇਲਾਵਾ, ਤੇਲ ਬੀਜ ਕਿਸਾਨਾਂ ਨੂੰ ਲਾਹੇਵੰਦ ਕੀਮਤਾਂ ਯਕੀਨੀ ਬਣਾਉਣ ਲਈ ਲਾਜ਼ਮੀ ਖਾਣ ਵਾਲੇ ਤੇਲ ਬੀਜਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਵਿੱਚ ਮਹੱਤਵਪੂਰਨ ਵਾਧਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਅੰਨਦਾਤਾ ਆਯ ਸੰਰੱਖਣ ਅਭਿਆਨ (PM-AASHA) ਦੀ ਨਿਰੰਤਰਤਾ ਇਹ ਯਕੀਨੀ ਬਣਾਉਂਦੀ ਹੈ ਕਿ ਤੇਲ ਬੀਜ ਕਿਸਾਨਾਂ ਨੂੰ ਕੀਮਤ ਸਮਰਥਨ ਯੋਜਨਾ ਅਤੇ ਕੀਮਤ ਘਾਟ ਭੁਗਤਾਨ ਯੋਜਨਾ ਦੁਆਰਾ MSP ਪ੍ਰਾਪਤ ਹੋਵੇ।

ਕੇਂਦਰੀ ਮੰਤਰੀ ਮੰਡਲ ਨੇ ਖਾਣ ਵਾਲੇ ਤੇਲ ਬੀਜਾਂ ਦੇ ਰਾਸ਼ਟਰੀ ਮਿਸ਼ਨ ਨੂੰ ਦਿੱਤੀ ਪ੍ਰਵਾਨਗੀ Read More »

ਕਲਾਉਡੀਆ ਸੀਨਬੌਮ ਪਾਰਡੋ ਬਣੀ ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ

ਮੈਕਸੀਕੋ, 4 ਅਕਤੂਬਰ – ਅਮਰੀਕੀ ਮਹਾਂਦੀਪ ਦੇ ਇਕ ਦੇਸ਼ ਮੈਕਸੀਕੋ ਨੂੰ ਨਵਾਂ ਰਾਸ਼ਟਰਪਤੀ ਮਿਲਿਆ ਹੈ। ਕਲਾਉਡੀਆ ਸੀਨਬੌਮ ਨੇ ਰਾਜਧਾਨੀ ਮੈਕਸੀਕੋ ਸਿਟੀ ਵਿਚ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਸਹੁੰ ਚੁਕਦੇ ਹੀ ਉਹ ਅਪਣੇ ਦੇਸ਼ ਦੀ 66ਵੀਂ ਰਾਸ਼ਟਰਪਤੀ ਬਣ ਗਈ। ਉਨ੍ਹਾਂ ਨੇ ਅਜਿਹੇ ਸਮੇਂ ਸਹੁੰ ਚੁੱਕੀ ਹੈ ਜਦੋਂ ਦੇਸ਼ ਅਪਰਾਧਕ ਹਿੰਸਾ ਨਾਲ ਘਿਰਿਆ ਹੋਇਆ ਹੈ। ਸਹੁੰ ਚੁੱਕਣ ਤੋਂ ਬਾਅਦ ਕਲਾਉਡੀਆ ਸੀਨਬੌਮ ਨੇ ਦਿ੍ਰੜਤਾ ਨਾਲ ਕਿਹਾ ਕਿ ਉਹ ਦੇਸ਼ ਵਿਚ ਵਧ ਰਹੀ ਹਿੰਸਾ ਤੇ ਅਪਰਾਧ ਨੂੰ ਜੜ੍ਹੋਂ ਪੁੱਟਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਤੇ ‘ਸਮਾਜਕ ਨੀਤੀ’ ਦੀ ਵਰਤੋਂ ਕਰੇਗੀ। ਕਲਾਉਡੀਆ ਸੀਨਬੌਮ ਇਸ ਤੋਂ ਪਹਿਲਾਂ ਮੈਕਸੀਕੋ ਦੀ ਮੇਅਰ ਰਹਿ ਚੁੱਕੀ ਹੈ। ਦਿਲਚਸਪ ਗੱਲ ਇਹ ਹੈ ਕਿ ਉਹ ਨੇਤਾ ਬਣਨ ਤੋਂ ਪਹਿਲਾਂ ਇਕ ਵਿਗਿਆਨੀ ਸੀ। ਕਲਾਉਡੀਆ ਸੀਨਬੌਮ ਨੇ ਐਂਡਰੇਸ ਮੈਨੁਅਲ ਲੋਪੇਜ ਓਬਰਾਡੋਰ ਦੀ ਥਾਂ ਮੈਕਸੀਕੋ ਦੇ ਰਾਸ਼ਟਰਪਤੀ ਵਜੋਂ, ਦੁਨੀਆ ਦੇ ਸੱਭ ਤੋਂ ਵਧ ਅਬਾਦੀ ਵਾਲੇ ਸਪੈਨਿਸ ਬੋਲਣ ਵਾਲੇ ਦੇਸ਼ ਨੂੰ ਚੁਣਿਆ। 62 ਸਾਲਾ ਕਲਾਉਡੀਆ ਸੇਨਬੌਮ ਨੇ ਕਾਂਗਰਸ ਹਾਊਸ ਵਿਚ ਛੇ ਸਾਲ ਦੇ ਕਾਰਜਕਾਲ ਲਈ ਅਹੁਦੇ ਦੀ ਸਹੁੰ ਚੁੱਕੀ। ਸੇਨਬੌਮ ਯਹੂਦੀ ਪਿਛੋਕੜ ਦੀ ਪਹਿਲੀ ਰਾਸ਼ਟਰਪਤੀ ਹੈ। ਉਸ ਨੇ ਅਪਣੇ ਪੂਰਵ ਰਾਸ਼ਟਰਪਤੀ ਲੋਪੇਜ ਦੀਆਂ ਨੀਤੀਆਂ ਵਿਰੁਧ ਚੋਣਾਂ ਲੜੀਆਂ ਅਤੇ ਉਸ ਦੀਆਂ ਨੀਤੀਆਂ ਵਿਰੁਧ ਅਪਣਾ ਨਜ਼ਰੀਆ ਪੇਸ਼ ਕੀਤਾ, ਜਿਸ ਨੂੰ ਜਨਤਕ ਹੁੰਗਾਰਾ ਮਿਲਿਆ ਅਤੇ ਉਹ ਜਿੱਤ ਗਈ। ਹਾਲਾਂਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਲਈ ਦੇਸ਼ ’ਚ ਫੈਲੀ ਹਿੰਸਾ, ਮਾਫ਼ੀਆ ਅਤੇ ਨਸ਼ੀਲੇ ਪਦਾਰਥਾਂ ਨਾਲ ਨਜਿੱਠਣਾ ਵੱਡੀ ਚੁਣੌਤੀ ਹੋਵੇਗੀ। ਕਿਉਂਕਿ ਮੈਕਸੀਕੋ ਵਿਚ ਲੰਮੇ ਸਮੇਂ ਤੋਂ ਮਾਫ਼ੀਆ ਦਾ ਰਾਜ ਹੈ। ਮੈਕਸੀਕੋ ਦੁਨੀਆ ਵਿਚ ਮਾਫ਼ੀਆ ਅਤੇ ਹਿੰਸਕ ਅਪਰਾਧਾਂ ਲਈ ਜਾਣਿਆ ਜਾਂਦਾ ਹੈ। ਰਾਸ਼ਟਰਪਤੀ ਬਣਨ ਤੋਂ ਬਾਅਦ ਸੇਨਬੌਮ ਦੀ ਪਹਿਲੀ ਫੇਰੀ ਅਕਾਪੁਲਕੋ ਦੇ ਸਮੁੰਦਰੀ ਬੀਚਾਂ ਦੀ ਹੋਵੇਗੀ ਜੋ ਹਾਲ ਹੀ ਵਿਚ ਆਏ ਹੜ੍ਹਾਂ ਨਾਲ ਤਬਾਹ ਹੋ ਗਏ ਸਨ। ਉਹ ਦੇਸ਼ ਦੀ ਆਰਥਿਕਤਾ ਦੀਆਂ ਸਮੱਸਿਆਵਾਂ ਨੂੰ ਵੀ ਗੰਭੀਰਤਾ ਨਾਲ ਵੇਖਦੀ ਹੈ।

ਕਲਾਉਡੀਆ ਸੀਨਬੌਮ ਪਾਰਡੋ ਬਣੀ ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ Read More »

ਗਾਂਧੀ ਜੈਅੰਤੀ ਮੌਕੇ

  ਪਿਛਲੇ ਦਿਨੀਂ ਦੋ ਅਹਿਮ ਘਟਨਾਵਾਂ ਵਾਪਰੀਆਂ ਹਨ। ਇੱਕ, ਲੱਦਾਖ ਤੋਂ ਪਦਯਾਤਰਾ ਕਰਕੇ ਦਿੱਲੀ ਪੁੱਜੇ ਸਮਾਜਿਕ ਕਾਰਕੁੰਨ ਸੋਨਮ ਵਾਂਗਚੁੱਕ ਤੇ ਉਸ ਦੇ ਸਾਥੀਆਂ ਨੂੰ ਸਿੰਘੂ ਬਾਰਡਰ ’ਤੇ ਦਿੱਲੀ ਪੁਲਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ। ਵਾਂਗਚੁੱਕ ਤੇ ਉਸ ਦੇ ਸਾਥੀ ਲੱਦਾਖ ਨੂੰ ਪੂਰੇ ਰਾਜ ਦਾ ਦਰਜਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਸ਼ਾਂਤੀਪੂਰਨ ਤਰੀਕੇ ਨਾਲ ਪੈਦਲ ਯਾਤਰਾ ਕਰ ਰਹੇ ਸਨ, ਤੇ ਉਨ੍ਹਾਂ 2 ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਰਾਜਘਾਟ ਵਿੱਚ ਪੁੱਜ ਕੇ ਆਪਣੀ ਯਾਤਰਾ ਸਮਾਪਤ ਕਰਨੀ ਸੀ। ਦੂਜੀ ਘਟਨਾ ਵਿੱਚ, ਬਲਾਤਕਾਰੀ ਤੇ ਹੱਤਿਆ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਮੁੜ ਪੈਰੋਲ ’ਤੇ ਜੇਲ੍ਹੋਂ ਬਾਹਰ ਲਿਆਂਦਾ ਗਿਆ ਹੈ। ਬਲਾਤਕਾਰੀਆਂ ਤੇ ਹਤਿਆਰਿਆਂ ਦੀ ਭਾਜਪਾ ਨੂੰ ਸਦਾ ਜ਼ਰੂਰਤ ਰਹਿੰਦੀ ਹੈ। ਹੁਣ ਤਾਂ ਇਹ ਯਾਦ ਰੱਖਣਾ ਵੀ ਔਖਾ ਹੋ ਗਿਆ ਹੈ ਕਿ ਗੁਰਮੀਤ ਰਾਮ ਰਹੀਮ ਕਿੰਨੇ ਦਿਨ ਜੇਲ੍ਹ ਵਿੱਚ ਹੁੰਦਾ ਹੈ ਤੇ ਕਿੰਨੇ ਦਿਨ ਪੈਰੋਲ ਜਾਂ ਫਰਲੋ ’ਤੇ ਬਾਹਰ। ਇਸ ਸੰਬੰਧੀ ਇੱਕ ਦਿਲਚਸਪ ਕਾਰਟੂਨ ਬਣਿਆ ਹੋਇਆ ਹੈ, ਜਿਸ ਵਿੱਚ ਸੀਖਾਂ ਅੰਦਰ ਬੰਦ ਗੁਰਮੀਤ ਰਾਮ ਰਹੀਮ ਨੂੰ ਬਾਹਰ ਖੜ੍ਹਾ ਸੰਤਰੀ ਚਾਬੀਆਂ ਫੜਾ ਕੇ ਇਹ ਕਹਿ ਰਿਹਾ ਹੈ ਕਿ, ‘ਬਾਬਾ ਜੀ ਤੁਸੀਂ ਇਨ੍ਹਾਂ ਨੂੰ ਆਪਣੇ ਕੋਲ ਹੀ ਰੱਖ ਲਓ। ਪਹਿਲਾਂ ਇਹ ਧਾਰਨਾ ਸੀ ਕਿ ਅੱਜ ਦੇਸ਼ ਦੀ ਸੱਤਾ ਕਾਰਪੋਰੇਟਾਂ ਤੇ ਸੱਤਾਧਾਰੀਆਂ ਦਾ ਗੱਠਜੋੜ ਚਲਾ ਰਿਹਾ ਹੈ, ਹੁਣ ਇਸ ਗੱਠਜੋੜ ਦਾ ਹਿੱਸਾ ਅਪਰਾਧੀ ਤੇ ਬਲਾਤਕਾਰੀ ਵੀ ਬਣ ਚੁੱਕੇ ਹਨ। ਇਸ ਦੇ ਬਾਵਜੂਦ 56 ਇੰਚੀ ਹੁਕਮਰਾਨ ਏਨਾ ਡਰਿਆ ਹੋਇਆ ਹੈ ਕਿ ਉਸ ਨੂੰ ਵਿਰੋਧ ਦੀ ਹਰ ਅਵਾਜ਼ ਕੰਬਣੀ ਛੇੜ ਦਿੰਦੀ ਹੈ। ਉਕਤ ਦੋਵੇਂ ਘਟਨਾਵਾਂ ਗਾਂਧੀ ਜੈਅੰਤੀ ਮੌਕੇ ਵਾਪਰੀਆਂ ਹਨ। ਅਹਿੰਸਾ ਤੇ ਮਨੁੱਖੀ ਅਧਿਕਾਰਾਂ ਦੇ ਪੁਜਾਰੀ ਗਾਂਧੀ ਜੀ ਨੂੰ ਸੱਤਾਧਾਰੀਆਂ ਵੱਲੋਂ ਦਿੱਤਾ ਗਿਆ ਇਹੋ ਤੋਹਫਾ ਹੈ। ਗਾਂਧੀ ਜੀ ਦੇ ਇਸ ਦੇਸ਼ ਵਿੱਚ ਮੌਜੂਦਾ ਹਕੂਮਤੀ ਦੌਰ ਦੌਰਾਨ ਜਿੰਨੇ ਲੋਕਾਂ ਨੂੰ ਦੇਸ਼ਧ੍ਰੋਹੀ ਬਣਾ ਦਿੱਤਾ ਗਿਆ ਹੈ, ਏਨੇ ਤਾਂ ਅੰਗਰੇਜ਼ੀ ਰਾਜ ਦੌਰਾਨ ਵੀ ਨਹੀਂ ਸਨ ਬਣਾਏ ਗਏ। ਇਹ ਹਾਲਾਤ ਦੀ ਸਚਾਈ ਹੈ ਕਿ ਜੇ ਅੱਜ ਗਾਂਧੀ ਜ਼ਿੰਦਾ ਹੁੰਦੇ ਤੇ ਡਾਂਡੀ ਮਾਰਚ ਕਰਦੇ ਤਾਂ ਉਨ੍ਹਾ ਨੂੰ ਵੀ ਦੇਸ਼ਧ੍ਰੋਹੀ ਬਣਾ ਕੇ ਜੇਲ੍ਹ ਵਿੱਚ ਸੁੱਟਿਆ ਹੋਣਾ ਸੀ। ਦੇਸ਼ ਦੇ ਮੀਡੀਆ ਨੇ ਸਾਬਤ ਕਰ ਦਿੱਤਾ ਹੈ ਕਿ ਅੱਜ ਗਾਂਧੀ ਜੀ ਦੀ ਕੀ ਔਕਾਤ ਹੈ। ਇੱਕ ਪਾਸੇ ਮੀਡੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਾਂਧੀ ਜੀ ਨੂੰ ਫੁੱਲ ਅਰਪਿਤ ਕਰਦਿਆਂ ਦਿਖਾ ਰਿਹਾ ਸੀ, ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਨੱਥੂ ਰਾਮ ਗੌਡਸੇ ਅਮਰ ਰਹੇ ਟਰੈਂਡ ਕਰ ਰਿਹਾ ਸੀ। ਸਰਕਾਰ, ਮੰਤਰੀ ਤੇ ਸੰਤਰੀ ਸਾਰੇ ਖਾਮੋਸ਼ ਰਹੇ ਕਿਉਂਕਿ ਉਹ ਇਹੋ ਹੀ ਮੰਨਦੇ ਹਨ। ਸਾਲ 2019 ਵਿੱਚ ਭਾਜਪਾ ਦੇ ਸ਼ਾਸਨ ਵਾਲੇ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਬਣੇ ਗਾਂਧੀ ਭਵਨ ਵਿੱਚੋਂ ਗਾਂਧੀ ਜੀ ਦੀ ਰਾਖ ਤੇ ਸਾਮਾਨ ਚੋਰੀ ਹੋ ਗਿਆ ਸੀ। ਚੋਰ ਉਨ੍ਹਾਂ ਦੀ ਫੋਟੋ ਹੇਠਾਂ ਗ਼ੱਦਾਰ ਲਿਖ ਗਏ ਸਨ। ਗਾਂਧੀ ਜੀ ਦੇ ਪੁਤਲੇ ’ਤੇ ਗੋਲੀਆਂ ਚਲਾਉਣ ਵਾਲੀ ਸਾਧਵੀ ਸਾਂਸਦ ਬਣਾ ਦਿੱਤੀ ਗਈ ਸੀ। ਵਿਅੰਗਕਾਰ ਹਰੀਸ਼ੰਕਰ ਪਰਸਾਈ ਨੇ ਜਨਸੰਘ ਦੇ ਜ਼ਮਾਨੇ ਵਿੱਚ ਗਾਂਧੀ ਜੀ ਦੇ ਨਾਂਅ ਪੱਤਰ ਵਿੱਚ ਲਿਖਿਆ ਸੀ, ‘‘ਤੁਹਾਡੇ ਨਾਂਅ ’ਤੇ ਸੜਕਾਂ ਹਨ, ਮਹਾਤਮਾ ਗਾਂਧੀ ਮਾਰਗ ਹੈ, ਮਹਾਤਮਾ ਗਾਂਧੀ ਰੋਡ ਹੈ, ਸਾਡੇ ਨੇਤਾ ਰੋਜ਼ ਉਨ੍ਹਾਂ ਉਤੇ ਚਲਦੇ ਹਨ। ਕੌਣ ਕਹਿੰਦਾ ਹੈ ਕਿ ਉਨ੍ਹਾਂ ਤੁਹਾਡਾ ਮਾਰਗ ਛੱਡ ਦਿੱਤਾ ਹੈ। ਉਨ੍ਹਾਂ ਆਪਣੇ ਲੰਮੇ ਪੱਤਰ ਵਿੱਚ ਅੱਗੇ ਲਿਖਿਆ ਸੀ, ‘‘ਗੌਡਸੇ ਨੂੰ ਭਗਤ ਸਿੰਘ ਦਾ ਦਰਜਾ ਦੇਣ ਦੀ ਕੋਸ਼ਿਸ਼ ਹੋ ਰਹੀ ਹੈ। ਗੌਡਸੇ ਨੇ ਹਿੰਦੂ ਰਾਸ਼ਟਰ ਵਿਰੋਧੀ ਗਾਂਧੀ ਨੂੰ ਮਾਰਿਆ ਸੀ। ਗੌਡਸੇ ਜਦੋਂ ਭਗਤ ਸਿੰਘ ਵਾਂਗ ਕੌਮੀ ਹੀਰੋ ਬਣ ਜਾਵੇਗਾ ਤਾਂ 30 ਜਨਵਰੀ ਦਾ ਕੀ ਬਣੇਗਾ? ‘ਗਾਂਧੀ ਨਿਰਵਾਣ ਦਿਵਸ’, ‘ਗੌਡਸੇ ਗੌਰਵ ਦਿਵਸ’ ਬਣ ਜਾਵੇਗਾ। ਜਦੋਂ 30 ਜਨਵਰੀ ਨੂੰ ਗੌਡਸੇ ਦੀ ਜੈ ਜੈਕਾਰ ਹੋਵੇਗੀ। ਦੱਸਿਆ ਜਾਵੇਗਾ ਕਿ ਇਸ ਬਹਾਦਰ ਨੇ ਗਾਂਧੀ ਨੂੰ ਮਾਰਿਆ ਸੀ। ਤੁਹਾਨੂੰ ਗੌਡਸੇ ਦੇ ਬਹਾਨੇ ਯਾਦ ਕੀਤਾ ਜਾਵੇਗਾ। ਹੁਣ ਤੱਕ ਗੌਡਸੇ ਨੂੰ ਤੁਹਾਡੇ ਬਹਾਨੇ ਯਾਦ ਕੀਤਾ ਜਾਂਦਾ ਹੈ। ਇੱਕ ਮਹਾਨ ਮਨੁੱਖ ਹੱਥੋਂ ਮਰਨ ਦਾ ਕਿੰਨਾ ਫਾਇਦਾ ਤੁਹਾਨੂੰ ਮਿਲੇਗਾ। ਲੋਕ ਜਦੋਂ ਪੁੱਛਣਗੇ ਕਿ ਗਾਂਧੀ ਕੌਣ ਸੀ ਤਾਂ ਜਵਾਬ ਮਿਲੇਗਾ ਉਹੀ ਜਿਸ ਨੂੰ ਗੌਡਸੇ ਨੇ ਮਾਰਿਆ ਸੀ। ਅੱਜ ਦੇਸ਼ ਦੀ ਹਾਲਤ ਇਹ ਹੈ ਕਿ ਹਿੰਦੂ ਅੱਤਵਾਦੀ ਸੰਗਠਨ ਸੱਤਾ ਦੇ ਨਸ਼ੇ ਵਿੱਚ ਚੂਰ ਹਨ। ਰਾਸ਼ਟਰੀ ਸਵੈਮਸੇਵਕ ਸੰਘ ਆਪਣੇ ਆਪ ਨੂੰ ਭਾਰਤ ਵਰਸ਼ ਬਣਾਈ ਬੈਠਾ ਹੈ। ਜਨਤਾ ਆਪਣੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ। ਵਿਰੋਧੀ ਧਿਰ ਜ਼ਬਾਨੀ-ਕਲਾਮੀ ਜਮ੍ਹਾਂ ਖਰਚ ਤੋਂ ਅੱਗੇ ਨਹੀਂ ਵਧ ਰਹੀ। ਇਹੋ ਹਾਲਾਤ ਰਹੇ ਤਾਂ ਇੱਕ ਦਿਨ ਮਹਾਤਮਾ ਗਾਂਧੀ ਪੂਰੀ ਤਰ੍ਹਾਂ ਭੁਲਾ ਦਿੱਤੇ ਜਾਣਗੇ ਤੇ ਕੌਮੀ ਪੱਧਰ ’ਤੇ ਗੌਡਸੇ ਦੀ ਜੈਅੰਤੀ ਮਨਾਈ ਜਾਇਆ ਕਰੇਗੀ।

ਗਾਂਧੀ ਜੈਅੰਤੀ ਮੌਕੇ Read More »

ਅਮਿਟ ਯਾਦਾਂ ਛੱਡਦਾ ਹੋਇਆ ਸੰਪਨ ਹੋਇਆ ਨਕੋਦਰ ਦਾ ਸਲਾਨਾ ਛਿੰਝ ਮੇਲਾ :- ਨਾਗਰਾਜ ਬ੍ਰਦਰਸ਼ , ਮੱਟੂ, ਭੰਡਾਲ

ਨਕੋਦਰ, 4 ਅਕਤੁੂਬਰ (ਏ.ਡੀ.ਪੀ ਨਿਯੂਜ਼) – ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਕਲੱਬ ਅਤੇ ਵੈਲਫੇਅਰ ਸੋਸਾਇਟੀ ਨਕੋਦਰ ਵਲੋਂ ਮਿਤੀ 29 ਸਤੰਬਰ ਦਿਨ ਐਤਵਾਰ ਨੂੰ ਦੁਸ਼ਹਿਆ ਗਰਾਂਉਂਡ ਨਕੋਦਰ ਵਿਖੇ ਬਹੁਤ ਵੱਡਾ ਛਿੰਝ ਮੇਲਾ ਕਰਵਾਇਆ ਗਿਆ । ਕਲੱਬ ਦੇ ਪ੍ਰਧਾਨ ਐਡਵੋਕੇਟ ਗੌਰਵ ਨਾਗਰਾਜ, ਸਤਿੰਦਰ ਮੱਟੂ ਅਤੇ ਰਾਜੂ ਭੰਡਲ (USA) ਬਲਾਕ ਪ੍ਰਧਾਨ ਨੂਰਮਹਿਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿਚ ਹਿੰਦੋਸਤਾਨ ਹੀ ਨਹੀਂ ਬਲਕਿ ਪੂਰੀ ਦੁਨੀਆਂ ਤੋਂ ਚੋਟੀ ਦੇ ਰੁਸਤਮ ਮੱਲਾਂ ਨੇ ਹਿੱਸਾ ਲਿਆ। ਜਿਸ ਵਿਚ ਪਹਿਲੇ ਪਟਕੇ ਦੀ ਕੁਸ਼ਤੀ ਦੇ ਰੁਸਤਮ ਮੱਲ ਪਹਿਲਵਾਨ ਮਿਰਜ਼ਾ ਇਰਾਨ ਅਤੇ ਪਹਿਲਵਾਨ ਪ੍ਰਿੰਸ ਕੁਹਾਲੀ ਦੇ ਵਿਚਕਾਰ ਹੋਈ ਜਿਸ ਵਿੱਚ ਪਹਿਲਵਾਨ ਮਿਰਜ਼ਾ ਇਰਾਨ ਜੇਤੂ ਰਿਹਾ ਅਤੇ ਦੂਸਰੀ ਪਟਕੇ ਦੀ ਕੁਸ਼ਤੀ ਪਹਿਲਵਾਨ ਰਾਜੂ ਰਾਈਏਵਾਲ ਅਤੇ ਪਹਿਲਵਾਨ ਅਜੈ ਗੁਜ਼ਰ ਬਾਰਨ ਦੇ ਵਿਚਕਾਰ ਹੋਈ ਜਿਸ ਵਿੱਚ ਰਾਜੂ ਰਾਈਏਵਾਲ ਜੇਤੂ ਰਿਹਾ ਅਤੇ ਤੀਸਰੀ ਪਟਕੇ ਦੀ ਕੁਸ਼ਤੀ ਪਹਿਲਵਾਨ ਵੱਡਾ ਜੱਸਾ ਬਾਹੜੋਵਾਲ ਅਤੇ ਪਹਿਲਵਾਨ ਬਾਜ ਰੋਣੀ ਦੇ ਵਿਚਕਾਰ ਹੋਈ ਇਸ ਕੁਸ਼ਤੀ ਵਿੱਚ ਵੱਡਾ ਜੱਸਾ ਬਾਹੜੋਵਾਲ ਜੇਤੂ ਰਿਹਾ। ਇਸ ਤੋਂ ਬਾਅਦ ਚੌਥੀ ਪਟਕੇ ਦੀ ਕੁਸ਼ਤੀ ਪਹਿਲਵਾਨ ਜਗਰੂਪ ਸ਼ੰਕਰ ਅਤੇ ਪਹਿਲਵਾਨ ਸਨੀ ਰਾਮੇਵਾਲ ਦੇ ਵਿੱਚਕਾਰ ਹੋਈ ਜੋ ਬਰਾਬਰ ਰਹੀ । ਇਸ ਤੋਂ ਇਲਾਵਾ ਸਪੈਸ਼ਲ ਅਕਰਸ਼ਨ ਦਾ ਕੇਂਦਰ ਪਹਿਲਵਾਨ ਦੇਵਾ ਥਾਪਾ ਨੇਪਾਲ ਅਤੇ ਪਹਿਲਵਾਨ ਨਵੀਨ ਹਿਮਾਚਲ ਦੇ ਵਿਚਕਾਰ ਹੋਈ ਜਿਸ ਵਿੱਚ ਪਹਿਲਵਾਨ ਦੇਵਾ ਥਾਪਾ ਜੇਤੂ ਰਿਹਾ । ਇਸ ਤੋਂ ਇਲਾਵਾ ਪਹਿਲਵਾਨ ਕਮਲ ਕੋਚ ਸ਼ੰਕਰ ਅਖਾੜਾ ਵਾਲਿਆਂ ਦਾ ਗੁਰਜ ਅਤੇ ਪੈਸਿਆਂ ਨਾਲ ਵਿਸ਼ੇਸ ਸਨਮਾਨ ਕੀਤਾ ਗਿਆ । ਛਿੰਝ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ( ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ) ਪਹੁੰਚੇ। ਇਹਨਾਂ ਤੋਂ ਇਲਾਵਾ ਪੰਜਾਬ ਦੀ ਅਣਖੀ ਅਤੇ ਮੇਹਨਤੀ ਧੀ ਹਰਪਾਲ ਕੌਰ ਧੰਜਲ ਵੈਲਡਰ (ਬ੍ਰਾਊਨ ਕੁੜੀ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹਨਾਂ ਤੋਂ ਇਲਾਵਾ ਪੰਜਾਬ ਦੇ ਕਮੇਡੀ ਕਿੰਗ ਸੰਤਾ ਬੰਤਾ ( ਸ਼ੂਗਲੀ ਜੁਗਲੀ ) ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸੇ ਤਰਾਂ ਹੋਰ ਵੀ ਪੰਜਾਬ ਦੀਆਂ ਕਈ ਨਾਮਵਾਰ ਧਾਰਮਿਕ, ਰਾਜਨੀਤਿਕ ਅਤੇ ਸਮਾਜ ਸੇਵੀ ਸਖ਼ਸ਼ੀਅਤਾਂ ਮੇਲੇ ਵਿੱਚ ਸ਼ਾਮਲ ਹੋਈਆਂ । ਇਸ ਛਿੰਝ ਮੇਲੇ ਵਿੱਚ ਬੱਚਿਆਂ ਲਈ ਫ੍ਰੀ ਝੂਲੇ ਵੀ ਲਗਾਏ ਗਏ । ਐਡਵੋਕੇਟ ਨਾਗਰਾਜ ਨੇ ਨੌਜਵਾਨ ਪੀੜੀ ਨੂੰ ਅਪੀਲ ਕਰਦਿਆਂ ਕਿਹਾ ਕਿ ਖੇਡਾਂ ਨਾਲ ਜੁੜੋ ਤੇ ਨਸ਼ਿਆਂ ਤੋਂ ਦੂਰ ਰਹੋ ਆਪਣੇ ਮਾਂ ਬਾਪ ਦਾ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ । ਇਸ ਛਿੰਝ ਮੇਲੇ ਵਿੱਚ ਕੋਹਲੀ ਓਪਟੀਕਲ ਨਕੋਦਰ ਵੱਲੋਂ ਅੱਖਾਂ ਦਾ ਫਰੀ ਚੈੱਕ ਅੱਪ ਕੈਂਪ ਵੀ ਲਗਾਇਆ ਗਿਆ ਤੇ ਫ੍ਰੀ ਦਵਾਈਆਂ ਅਤੇ ਐਨਕਾਂ ਵੀ ਵੰਡੀਆਂ ਗਈਆਂ । ਛਿੰਝ ਮੇਲੇ ਵਿੱਚ ਗੁਰੂ ਕਾ ਲੰਗਰ ਅਟੁੱਟ ਵਰਤਿਆ ਜਿਸ ਵਿੱਚ ਚਾਹ ਕੌਫ਼ੀ ਤੇ ਪਕੌੜਿਆਂ ਦਾ ਲੰਗਰ , ਦੇਸੀ ਘਿਓ ਦੀ ਜਲੇਬੀਆਂ, ਕੇਸਰ ਬਦਾਮਾਂ ਵਾਲੀ ਖੀਰ, ਪਾਸਤਾ, ਫਰੂਟ ਦਾ ਖੁੱਲ੍ਹਾ ਲੰਗਰ ਅਤੇ ਆਈਸ ਕਰੀਮ ਕੁਲਫੀਆਂ ਦਾ ਵੀ ਖੁੱਲ੍ਹਾ ਲੰਗਰ ਚਲਿਆ । ਐਡਵੋਕੇਟ ਨਾਗਰਾਜ ਅਤੇ ਰਾਜੂ ਭੰਡਲ (USA) ਬਲਾਕ ਪ੍ਰਧਾਨ ਨੂਰਮਹਿਲ ਨੇ ਕਿਹਾ ਕਿ ਸਾਰੇ ਖੇਡ ਪ੍ਰੇਮੀਆਂ ਅਤੇ ਇਲਾਕਾ ਨਿਵਾਸੀਆਂ ਅਤੇ NRI ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਮੇਲੇ ਚ ਆ ਕੇ ਮੇਲੇ ਦੀ ਰੋਣਕ ਨੂੰ ਵਧਾਇਆ ਤੇ ਚਾਰ ਚੰਨ ਲਗਾਏ। ਕਲੱਬ ਦੀ ਪੂਰੀ ਟੀਮ ਨੇ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਧੰਨਵਾਦ ਕੀਤਾ।

ਅਮਿਟ ਯਾਦਾਂ ਛੱਡਦਾ ਹੋਇਆ ਸੰਪਨ ਹੋਇਆ ਨਕੋਦਰ ਦਾ ਸਲਾਨਾ ਛਿੰਝ ਮੇਲਾ :- ਨਾਗਰਾਜ ਬ੍ਰਦਰਸ਼ , ਮੱਟੂ, ਭੰਡਾਲ Read More »