October 4, 2024

ਸਰਬ ਨੌਜਵਾਨ ਸਭਾ ਵਲੋਂ ਐਤਵਾਰ ਨੂੰ ਹੋਣ ਵਾਲੇ ਧੀਆਂ ਦੇ ਸਮੂਹਿਕ ਵਿਆਹ ਸਮਾਗਮ ਦੀਆਂ ਤਿਆਰੀਆਂ ਮੁਕੱਮਲ

* 13 ਅਕਤੂਬਰ ਨੂੰ ਖੇੜਾ ਰੋਡ ਵਿਖੇ ਹੋਵੇਗੀ ਮਾਂ ਭਗਵਤੀ ਦੀ ਚੌਂਕੀ ਫਗਵਾੜਾ, 4 ਅਕਤੂਬਰ (ਏ.ਡੀ.ਪੀ ਨਿਯੂਜ਼) – ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ਚੜ੍ਹਦੀ ਕਲਾ ਸਿੱਖ ਆਰਗਨਾਈਜੇਸ਼ਨ (ਯੂ.ਕੇ.) ਦੇ ਸਹਿਯੋਗ ਨਾਲ 6 ਅਕਤੂਬਰ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਇਕ ਮੀਟਿੰਗ ਸਭਾ ਦੇ ਮੁੱਖ ਸਰਪ੍ਰਸਤ ਸਤਪਾਲ ਲਾਂਬਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਰਪ੍ਰਸਤ ਸੁਰਿੰਦਰ ਸਿੰਘ ਸੋਢੀ ਹਾਕੀ ਓਲੰਪੀਅਨ ਦੀ ਅਗਵਾਈ ਹੇਠ ਖਾਲਸਾ ਸੀਨੀਅਰ ਸੈਕੇਂਡਰੀ ਸਕੂਲ ਮਾਡਲ ਟਾਊਨ ਵਿਖੇ ਹੋਈ। ਜਿਸ ਵਿਚ ਸਭਾ ਦੇ ਸਲਾਹਕਾਰ ਕਮੇਟੀ ਮੈਂਬਰ ਸ਼ਹਿਰ ਦੇ ਪਤਵੰਤੇ ਉਚੇਰੇ ਤੌਰ ਤੇ ਸ਼ਾਮਲ ਹੋਏ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵਿਆਹ ਸਮਾਗਮ ਦੀਆਂ ਤਿਆਰੀਆਂ ਮੁਕੱਮਲ ਕਰ ਲਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਸਮੂਹਿਕ ਵਿਆਹ ਸਮਾਗਮ 6 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗਾ। ਜਿਸ ਤੋਂ ਬਾਅਦ 13 ਅਕਤੂਬਰ ਦਿਨ ਐਤਵਾਰ ਨੂੰ ਹਮੇਸ਼ਾ ਦੀ ਤਰ੍ਹਾਂ ਮਹਾਂਮਾਈ ਦੇ ਸ਼ੁਕਰਾਨੇ ਵਜੋਂ ਸ਼ਾਮ ਨੂੰ ਮਾਂ ਭਗਵਤੀ ਦੀ ਚੋਂਕੀ ਖੇੜਾ ਰੋਡ ਫਗਵਾੜਾ ਵਿਖੇ ਕਰਵਾਈ ਜਾਵੇਗੀ। ਉਹਨਾਂ ਦੱਸਿਆ ਕਿ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਸਿਆਸੀ ਜੱਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਪੰਜਾਬ ਭਰ ਤੋਂ ਪ੍ਰਮੁੱਖ ਸ਼ਖਸੀਅਤਾਂ ਸਮਾਗਮ ਵਿਚ ਸ਼ਾਮਲ ਹੋ ਕੇ ਨਵੇ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣਗੀਆਂ। ਇਸ ਮੌਕੇ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਿੱਚ ਜਤਿੰਦਰ ਸਿੰਘ ਕੁੰਦੀ, ਗੁਰਮੀਤ ਪਲਾਹੀ, ਸਤਨਾਮ ਸਿੰਘ ਰਾਣਾ, ਅਵਤਾਰ ਸਿੰਘ ਮੰਡ, ਸੰਤੋਸ਼ ਕੁਮਾਰ ਗੋਗੀ, ਲੈਕਚਰਾਰ ਹਰਜਿੰਦਰ ਗੋਗਨਾ, ਡਾ: ਵਿਜੇ ਕੁਮਾਰ, ਮਨਦੀਪ ਬਾਸੀ, ਨਰਿੰਦਰ ਸਿੰਘ ਸੈਣੀ, ਜਗਜੀਤ ਸਿੰਘ ਸੇਠ, ਗੁਰਸ਼ਰਨ ਬਸੀ, ਰਾਕੇਸ਼ ਕੋਛੜ, ਜਸਪਾਲ ਸਿੰਘ ਚੀਮਾ, ਰਵਿੰਦਰ ਸਿੰਘ ਰਾਏ, ਅਸ਼ੋਕ ਸ਼ਰਮਾ, ਮਨਵੀਰ ਸਿੰਘ ਸ਼ੀਰਾ, ਭੁਪਿੰਦਰ ਕੁਮਾਰ ਪੀ.ਟੀ. ਮਾਸਟਰ, ਸਤਨਾਮ ਸਿੰਘ ਰਾਣਾ, ਅਮਿਤ ਸਹਿਦੇਵ, ਜੀਤ ਰਾਮ, ਸੌਰਵ ਰਾਹੀ, ਰਮਨ ਨਹਿਰਾ, ਸਾਹਿਬਜੀਤ ਸਾਬੀ, ਅਨੂਪ ਦੁੱਗਲ, ਗੁਰਦੀਪ ਸਿੰਘ ਤੁਲੀ, ਜਸ਼ਨ ਮਹਿਰਾ, ਆਰ.ਪੀ. ਸ਼ਰਮਾ ਤੋਂ ਇਲਾਵਾ ਹਰਚਰਨ ਭਾਰਤੀ, ਪ੍ਰਿਤਪਾਲ ਕੌਰ ਤੁਲੀ, ਸੁਧਾ ਬੇਦੀ, ਪ੍ਰੀਤ ਕੌਰ ਪ੍ਰੀਤੀ, ਸੈਂਟਰ ਸਟਾਫ਼ ਸਪਨਾ ਸ਼ਾਰਦਾ, ਤਨੂ, ਰਮਨਦੀਪ ਕੌਰ, ਆਸ਼ੂ ਬੱਗਾ, ਮਨਦੀਪ ਕੌਰ, ਮਨਰਾਜ, ਸਾਨੀਆ, ਪ੍ਰਭਜੋਤ, ਗੁਰਪ੍ਰੀਤ, ਰਾਧਿਕਾ, ਮਨਵੀਰ, ਰਵੀਨਾ, ਕਸ਼ਿਸ਼, ਖੁਸ਼ੀ ਰਾਣਾ, ਕਾਮਿਨੀ, ਭਾਵਨਾ, ਸੁਕੰਨਿਆ, ਰਜਨੀ, ਰਮਨਦੀਪ, ਰੰਜਨਾ, ਰਾਧਿਕਾ, ਹਰਮਨਪ੍ਰੀਤ, ਅਮਨਦੀਪ, ਆਰਤੀ, ਈਸ਼ਾ, ਹਰਮਨ, ਸਲੋਨੀ, ਕਾਜਲ ਸ਼ਰਮਾ, ਕੌਸ਼ਲਿਆ, ਲਵਪ੍ਰੀਤ ਕੌਰ, ਮਨੀਸ਼ਾ, ਅੰਜਲੀ, ਮੀਨੂੰ, ਮੋਨਿਕਾ, ਸੁਖਵਿੰਦਰ, ਪਿੰਕੀ, ਗੁਰਪ੍ਰੀਤ , ਹਰਪ੍ਰੀਤ , ਹਿਮਾਂਸ਼ੀ , ਜਸਪ੍ਰੀਤ ਕੌਰ , ਗੀਤਾ , ਸਵਿਤਾ, ਸਨੇਹਾ, ਰੋਸ਼ਨੀ, ਨਗਮਾ, ਆਰਤੀ, ਨੇਹਾ, ਜੈਸਮੀਨ ਕੌਰ, ਮੁਸਕਾਨ, ਸੁਰਜੀਤ, ਰੇਖਾ, ਖੁਸ਼ੀ, ਗੋਮਤੀ, ਦਿਵਿਆ, ਅੰਜਲੀ, ਪ੍ਰਤਿਮਾ, ਨਿਸ਼ਾ, ਮਨਪ੍ਰੀਤ ਕੌਰ, ਮੁਸਕਾਨ ਕੌਰ ਆਦਿ ਹਾਜ਼ਰ ਸਨ।

ਸਰਬ ਨੌਜਵਾਨ ਸਭਾ ਵਲੋਂ ਐਤਵਾਰ ਨੂੰ ਹੋਣ ਵਾਲੇ ਧੀਆਂ ਦੇ ਸਮੂਹਿਕ ਵਿਆਹ ਸਮਾਗਮ ਦੀਆਂ ਤਿਆਰੀਆਂ ਮੁਕੱਮਲ Read More »

ਆਕਸਫੋਰਡ ਦੀ ਛੇਵੀਂ ਰੋਡਸ ਸਕਾਲਰਸ਼ਿਪ/ਜੂਲੀਓ ਰਿਬੇਰੋ

ਭਾਰਤੀ ਪੁਲੀਸ ਸੇਵਾ (ਆਈਪੀਐੱਸ) ਦੇ 1953 ਬੈਚ ਜਿਸ ਨਾਲ ਮੈਂ ਵੀ ਵਾਬਸਤਾ ਹਾਂ, ਨੇ ਮਾਣ ਨਾਲ ਐਲਾਨ ਕੀਤਾ ਹੈ ਕਿ ਬੈਚ ਦੇ ਟੌਪਰ ਅਫਸਰ ਰਾਘਵਾਚਾਰੀ ਗੋਵਿੰਦਰਾਜਨ ਨੇ ਸਾਬਕਾ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਨਾਲ ਆਕਸਫੋਰਡ ਯੂਨੀਵਰਸਿਟੀ ਦੀ ਰੋਡਸ ਸਕਾਲਰਸ਼ਿਪ ਟਰੱਸਟ (Rhodes Scholarships Trust) ਦੇ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ। ਸਾਬਕਾ ਰਾਸ਼ਟਰਪਤੀ ਦੀ ਪੜਪੋਤੀ ਸੌਮਿਆ ਤੇ ਉਸ ਦੇ ਪਤੀ ਤੇ ਗੋਵਿੰਦਰਾਜਨ ਦੇ ਪੁੱਤਰ ਮੁਕੁੰਦ ਰਾਜਨ ਨੇ ਆਕਸਫੋਰਡ ਯੂਨੀਵਰਸਿਟੀ ਨੂੰ ਭਾਰਤੀ ਵਿਦਿਆਰਥੀਆਂ ਲਈ ਭਰਵੀਂ ਰਕਮ ਦਾਨ ਕਰ ਕੇ ਛੇਵੀਂ ਰੋਡਸ ਸਕਾਲਰਸ਼ਿਪ ਸ਼ੁਰੂ ਕਰਾਉਣ ਵਿਚ ਯੋਗਦਾਨ ਪਾਇਆ ਹੈ। ਇਸ ਦੇ ਸਕਾਲਰ ਦੀ ਚੋਣ 2025 ਵਿਚ ਕੀਤੀ ਜਾਵੇਗੀ ਅਤੇ ਉਹ 2026 ਵਿਚ ਆਕਸਫੋਰਡ ਜੁਆਇਨ ਕਰ ਲਵੇਗਾ। ਭਾਰਤੀ ਵਿਦਿਆਰਥੀਆਂ ਲਈ ਪਹਿਲਾਂ ਤੋਂ ਹੀ ਹਰ ਸਾਲ ਪੰਜ ਰੋਡਸ ਸਕਾਲਰਸ਼ਿਪਾਂ ਉਪਲਬਧ ਸਨ। ਸੁਪਰੀਮ ਕੋਰਟ ਵਿਚ ਜਨਤਕ ਹਿੱਤ ਦੇ ਕੇਸ ਮੁਫ਼ਤ ਲੜਨ ਵਾਲੀ ਸੀਨੀਅਰ ਐਡਵੋਕੇਟ ਮੇਨਕਾ ਗੁਰੂਸਵਾਮੀ ਆਕਸਫੋਰਡ ਦੀ ਰੋਡਸ ਸਕਾਲਰਸ਼ਿਪਸ ਟਰੱਸਟ ਦੀ ਚੇਅਰਪਰਸਨ ਹੈ। ਮੁਕੁੰਦ ਖੁਦ ਵੀ ਰੋਡਸ ਸਕਾਲਰ ਰਹੇ ਹਨ। ਉਨ੍ਹਾਂ ਆਕਸਫੋਰਡ ਵਿਚ ਉਦੋਂ ਦਾਖ਼ਲਾ ਲਿਆ ਸੀ ਜਦੋਂ ਸੌਮਿਆ ਕਿਸੇ ਹੋਰ ਸਕਾਲਰਸ਼ਿਪ ’ਤੇ ਉੱਥੇ ਅਧਿਐਨ ਕਰ ਰਹੀ ਸੀ। ਆਕਸਫੋਰਡ ਕੈਂਪਸ ਵਿਚ ਹੀ ਉਨ੍ਹਾਂ ਦੀ ਮੁਲਾਕਾਤ ਹੋਈ ਅਤੇ ਬਾਅਦ ਵਿਚ ਉਨ੍ਹਾਂ ਵਿਆਹ ਕਰਵਾ ਲਿਆ। ਮੁਕੁੰਦ ਨੇ ਟਾਟਾ ਐਡਮਿਨਿਸਟ੍ਰੇਟਿਵ ਸਰਵਿਸ ਜੁਆਇਨ ਕੀਤੀ ਅਤੇ ਛੇਤੀ ਹੀ ਆਪਣੀ ਪਛਾਣ ਬਣਾ ਲਈ। ਰਤਨ ਟਾਟਾ ਨੇ ਖੁਦ ਉਸ ਨੂੰ ਚੇਅਰਮੈਨ ਦੇ ਦਫ਼ਤਰ ਦੇ ਪ੍ਰਮੁੱਖ ਸਹਾਇਕ ਵਜੋਂ ਭਰਤੀ ਕੀਤਾ ਸੀ। ਫਿਰ ਮੁਕੁੰਦ ਨੇ ਟਾਟਾ ਸੰਸਥਾ ਨੂੰ ਅਲਵਿਦਾ ਆਖ ਕੇ ਆਪਣੀ ਕਨਸਲਟੈਂਸੀ ਫਰਮ ਸ਼ੁਰੂ ਕਰ ਲਈ। ਬਾਅਦ ਵਿਚ ਅਸੀਂ ਅਕਸਰ ਮਿਲਦੇ ਰਹਿੰਦੇ ਸਾਂ। ਜਦੋਂ ਮੈਂ ਸੌਮਿਆ ਨੂੰ ਮਿਲਿਆ ਸਾਂ ਤਦ ਉਹ ਇਕ ਵਿਦੇਸ਼ੀ ਬੈਂਕ ਵਿਚ ਕੰਮ ਕਰ ਰਹੀ ਸੀ। ਬਾਅਦ ਵਿਚ ਉਸ ਨੇ ਵੀ ਆਪਣੀ ਕਨਸਲਟੈਂਸੀ ਫਰਮ ਵੇਕਰਫੀਲਡ ਐਡਵਾਈਜ਼ਰਜ਼ ਖੋਲ੍ਹ ਲਈ ਜੋ ਨਾ ਕੇਵਲ ਬਹੁਤ ਸਫਲ ਰਹੀ ਸਗੋਂ ਸਮਾਜਿਕ ਅਤੇ ਖਰਾਇਤੀ ਕਾਰਜਾਂ ਵਿਚ ਵੀ ਮਦਦ ਦਿੰਦੀ ਸੀ। 2021 ਵਿਚ ਉਸ ਦਾ ਨਾਂ ਭਾਰਤ ਦੀਆਂ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਫੋਰਬਸ ਦੀ ਸੂਚੀ ਵਿਚ ਦਰਜ ਕੀਤਾ ਗਿਆ ਸੀ। ਮੇਰਾ ਖਿਆਲ ਹੈ ਕਿ ਜੇ ਗੋਵਿੰਦਰਾਜਨ ਨੇ 1953 ਵਿਚ ਆਈਪੀਐੱਸ ਜੁਆਇਨ ਨਾ ਕੀਤੀ ਹੁੰਦੀ ਤਾਂ ਉਨ੍ਹਾਂ ਅਗਲੇ ਸਾਲ ਦੇ ਆਈਏਐੱਸ ਇਮਤਿਹਾਨ ਵਿਚ ਅੱਵਲ ਆਉਣਾ ਸੀ ਅਤੇ ਫਿਰ 1954 ਦੇ ਆਈਏਐੱਸ ਬੈਚ ਵਿਚ ਆਉਣਾ ਸੀ। ਜਦੋਂ ਉਸ ਨੇ ਅਤੇ ਮੈਂ 1952 ਦਾ ਇਮਤਿਹਾਨ ਦਿੱਤਾ ਸੀ ਤਾਂ 21 ਸਾਲ ਦੀ ਉਮਰ ਹੱਦ ਪੂਰੀ ਨਾ ਕਰਨ ਵਾਲੇ ਆਈਏਐੱਸ ਲਈ ਯੋਗ ਨਹੀਂ ਸਨ ਮੰਨੇ ਜਾਂਦੇ। 20 ਸਾਲ ਦੀ ਉਮਰ ਵਾਲੇ ਆਈਪੀਐੱਸ ਵਾਲੇ ਪਾਸੇ ਜਾ ਸਕਦੇ ਸਨ। ਉਸ ਬੈਚ ਦਾ ਟੌਪਰ ਗੋਵਿੰਦਰਾਜਨ ਅਤੇ ਦੂਜੇ ਸਥਾਨ ’ਤੇ ਆਉਣ ਵਾਲਾ ਆਨੰਦ ਕੁਮਾਰ ਵਰਮਾ ਉਦੋਂ 20 ਸਾਲ ਦੇ ਸਨ ਜਦੋਂ ਉਨ੍ਹਾਂ ਦੀ ਆਈਪੀਐੱਸ ਲਈ ਚੋਣ ਹੋ ਗਈ ਸੀ। ਗੋਵਿੰਦਰਾਜਨ ਜੁਆਇੰਟ ਇੰਟੈਲੀਜੈਂਸ ਦੇ ਚੇਅਰਮੈਨ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ ਅਤੇ ਇਸ ਅਹੁਦੇ ਨੂੰ ਬਾਅਦ ਵਿਚ ਕੌਮੀ ਸੁਰੱਖਿਆ ਸਲਾਹਕਾਰ ਦੇ ਦਫ਼ਤਰ ਵਿਚ ਮਿਲਾ ਦਿੱਤਾ ਗਿਆ ਸੀ। ਆਪਣੀ ਪੂਰੀ ਸੇਵਾ ਦੌਰਾਨ ਉਨ੍ਹਾਂ ਸਿਰਫ਼ ਦੋ ਸਾਲਾਂ ਲਈ ਹੀ ਪੁਲੀਸ ਦੀ ਵਰਦੀ ਪਹਿਨੀ ਸੀ ਜਿਸ ’ਚੋਂ ਇਕ ਸਾਲ ਮਾਊਂਟ ਆਬੂ ਵਿੱਚ 36 ਹੋਰਨਾਂ ਪ੍ਰੋਬੇਸ਼ਨਰਾਂ ਨਾਲ ਕੀਤੀ ਸਿਖਲਾਈ ਸ਼ਾਮਲ ਸੀ। ਰਘੂਰਾਮ ਰਾਜਨ ਉਨ੍ਹਾਂ ਦਾ ਜੇਠਾ ਪੁੱਤਰ ਹੈ ਜਿਸ ਨੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਸੇਵਾਵਾਂ ਨਿਭਾਈਆਂ ਹਨ। ਭਾਰਤੀ ਵਿਦਿਆਰਥੀਆਂ ਲਈ ਛੇਵੀਂ ਰੋਡਸ ਸਕਾਲਰਸ਼ਿਪ ਦੀ ਸਪਾਂਸਰਸ਼ਿਪ ਰਾਧਾਕ੍ਰਿਸ਼ਨਨ ਅਤੇ ਰਾਜਨ ਪਰਿਵਾਰਾਂ ਵਲੋਂ ਕੀਤੀ ਗਈ ਹੈ। ਇਸ ਦੀ ਦੇਖ-ਰੇਖ ਰੋਡਸ ਟਰੱਸਟ ਦਾ ਭਾਰਤੀ ਚੈਪਟਰ ਕਰੇਗਾ। ਸਕਾਲਰਸ਼ਿਪ ਦੀ ਹੰਢਣਸਾਰਤਾ ਲਈ ਦਰਕਾਰ ਵਾਧੂ ਫੰਡ ਇਕ ਅਮਰੀਕੀ ਰੋਡਸ ਸਕਾਲਰ ਤੇ ਉਨ੍ਹਾਂ ਦੀ ਪਤਨੀ ਅਤੇ ਖੁਦ ਆਕਸਫੋਰਡ ਯੂਨੀਵਰਸਿਟੀ ਪਾਉਣਗੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਵੀ ਰੋਡਸ ਸਕਾਲਰ ਹਨ। ਹੁਣੇ ਜਿਹੇ ਦਿੱਲੀ ਦੀ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਆਤਿਸ਼ੀ ਸਿੰਘ ਅਤੇ ਗੋਆ ਦੇ ਇਸਾਈ ਭਾਈਚਾਰੇ ਨਾਲ ਜੁੜੇ ਪੀਟਰ ਲਿਨ ਸਿਨਾਈ ਵੀ ਰੋਡਸ ਸਕਾਲਰ ਰਹੇ ਹਨ। ਸਿਨਾਈ 1957 ਵਿਚ ਯੂਪੀਐੱਸਸੀ ਦੀ ਪ੍ਰੀਖਿਆ ਵਿਚ ਅੱਵਲ ਆਏ ਸਨ ਅਤੇ ਉਨ੍ਹਾਂ ਨੂੰ ਵਿਦੇਸ਼ ਸੇਵਾ ਲਈ ਚੁਣਿਆ ਗਿਆ ਸੀ। ਮੁੰਬਈ ਵਿਚ ਮੇਰੇ ਲਾਗਲੇ ਫਲੈਟ ਵਿਚ ਰਹਿੰਦੀ ਰਹੀ ਅਤੇ ਮੇਰੇ ਭਾਈਚਾਰੇ ਦੀ ਮੈਂਬਰ ਇਸਾਬੈੱਲ ਕੋਲੈਕੋ ਨੇ ਵੀ ਸੌਮਿਆ ਰਾਜਨ ਵਾਂਗ ਸਕਾਲਰਸ਼ਿਪ ’ਤੇ ਆਕਸਫੋਰਡ ਵਿਚ ਪੜ੍ਹਾਈ ਕੀਤੀ ਸੀ। ਸੰਨ 1958 ਵਿਚ ਮਾਊਂਟ ਆਬੂ (ਰਾਜਸਥਾਨ) ਦੇ ਕੇਂਦਰੀ ਪੁਲੀਸ ਸਿਖਲਾਈ ਕਾਲਜ ’ਚ ਮੇਰੇ ਅਤੇ ਗੋਵਿੰਦਰਾਜਨ ਵੱਲੋਂ ਪ੍ਰੋਬੇਸ਼ਨਰ ਵਜੋਂ ਜੁਆਇਨ ਕਰਨ ਦੇ ਪੰਜ ਸਾਲ ਬਾਅਦ, ਭਵਿੱਖ ਦੇ ਇਕ ਕਵੀ ਨੇ 11ਵੇਂ ਰੈਗੂਲਰ ਭਰਤੀ ਬੈਚ ’ਚ ਥਾਂ ਬਣਾਈ। ਉਹ ਕੇਕੀ ਦਾਰੂਵਾਲਾ ਸੀ ਜੋ ਨਿੱਕੇ ਪਰ ਬੇਮਿਸਾਲ ਪਾਰਸੀ ਸਮਾਜ ਵਿਚੋਂ ਸੀ। ਕੇਕੀ ਦਾ ਪਰਿਵਾਰ ਲਾਹੌਰ ਤੋਂ ਭਾਰਤ ਆਇਆ ਸੀ। ਉਸ ਨੂੰ ਉੱਤਰ ਪ੍ਰਦੇਸ਼ ਕਾਡਰ ਮਿਲਿਆ ਸੀ ਪਰ ਗੋਵਿੰਦਰਾਜਨ ਵਾਂਗੂ ਉਸ ਨੂੰ ਵਿਸ਼ੇਸ਼ ਸਕੀਮ ਤਹਿਤ ਆਰਜ਼ੀ ਤੌਰ ’ਤੇ ਇੰਟੈਲੀਜੈਂਸ ਬਿਊਰੋ ਨਾਲ ਜੋੜਿਆ ਗਿਆ। ਇਹ ਸਕੀਮ ਹਰੇਕ ਆਈਪੀਐੱਸ ਬੈਚ ਦੇ ਸਭ ਤੋਂ ਵੱਧ ਕਾਬਲ ਅਫਸਰਾਂ ਨੂੰ ਧਿਆਨ ਵਿਚ ਰੱਖ ਕੇ ਘੜੀ ਗਈ ਸੀ ਤੇ ਉਨ੍ਹਾਂ ਨੂੰ ਆਈਬੀ ਲਈ ਰੱਖਿਆ ਜਾਂਦਾ ਸੀ। ਇਸ ਤਹਿਤ ਅਜਿਹੇ ਵਿਸ਼ਲੇਸ਼ਕ ਰੱਖੇ ਜਾਂਦੇ ਜੋ ‘ਤੂੜੀ ’ਚੋਂ ਦਾਣਾ ਪਛਾਣ’ ਸਕਣ ਅਤੇ ਇਹ ਹਰ ਰੋਜ਼ ਆਈਬੀ ਤੱਕ ਪਹੁੰਚ ਸਕੇ। ਬਾਹਰ ਫੀਲਡ ਵਿਚ ਕੰਮ ਕਰ ਰਹੇ ਬੰਦਿਆਂ ਦੀਆਂ ਰਿਪੋਰਟਾਂ ਤੋਂ ਇਲਾਵਾ ਜੋ ਜਿ਼ਆਦਾਤਰ ਹੇਠਲੇ ਰੈਂਕਾਂ ਦੇ ਕਰਮਚਾਰੀ ਸਨ, ਅਖਬਾਰਾਂ ਦੀਆਂ ਕਲਿੱਪਾਂ ਅਤੇ ਆਪਣੇ ਸੰਪਰਕ ਤੇ ਮੁਖਬਰਾਂ ਤੋਂ ਇਕੱਠੀ ਕੀਤੀ ਜਾਣਕਾਰੀ ਜਿਸ ਨੂੰ ਡਾਇਰੈਕਟਰ ਵੱਲੋਂ ਪ੍ਰਧਾਨ ਮੰਤਰੀ ਅੱਗੇ ਪੇਸ਼ ਕਰਨ ਤੋਂ ਪਹਿਲਾਂ ਛਾਂਟਣਾ ਤੇ ਵਿਚਾਰਨਾ ਹੁੰਦਾ ਸੀ, ਕੇਕੀ ਦਾ ਕਾਰਜ ਖੇਤਰ ਸੀ। ਇੰਟੈਲੀਜੈਂਸ ਏਜੰਸੀ ਦੇ ਰਾਅ (ਰਿਸਰਚ ਐਂਡ ਅਨੈਲਸਿਸ ਵਿੰਗ) ਨੂੰ 1962 ਵਿਚ ਆਈਬੀ ਤੋਂ ਵੱਖ ਕਰ ਦਿੱਤਾ ਗਿਆ ਤੇ ਇਕੱਲਾ ਵਿਦੇਸ਼ੀ ਇੰਟੈਲੀਜੈਂਸ ਦਾ ਕੰਮ ਸੌਂਪ ਦਿੱਤਾ ਗਿਆ। ਜਦ ਰਾਅ ਬਣੀ ਤਾਂ ਗੋਵਿੰਦਰਾਜਨ ਤੇ ਕੇਕੀ ਦਾਰੂਵਾਲਾ ਨੂੰ ਇਸ ਵਿਚ ਜਿ਼ੰਮੇਵਾਰੀਆਂ ਦਿੱਤੀਆਂ ਗਈਆਂ। ਮੇਰੇ 37 ਅਧਿਕਾਰੀਆਂ ਦੇ ਬੈਚ ਵਿਚੋਂ ਚਾਰ ਇਸ ਵਿਸ਼ੇਸ਼ ਸਕੀਮ ਤਹਿਤ ਚੁਣੇ ਗਏ। ਗੋਵਿੰਦਰਾਜਨ ਤੇ ਆਨੰਦ ਵਰਮਾ ਪਹਿਲਾਂ ਆਈਬੀ ’ਚ ਸਨ ਤੇ ਮਗਰੋਂ ਰਾਅ ਵਿਚ ਤਬਦੀਲ ਹੋ ਗਏ। ਹਰੀ ਆਨੰਦ ਬਰਾਰੀ ਤੇ ਰਾਮ ਕਿਸ਼ਨ ਖੰਡੇਲਵਾਲ ਆਈਬੀ ਵਿਚ ਹੀ ਰਹਿ ਗਏ। ਬਰਾਰੀ ਮਗਰੋਂ ਬਿਊਰੋ ਦੇ ਡਾਇਰੈਕਟਰ ਬਣੇ ਅਤੇ ਸੇਵਾਮੁਕਤੀ ਤੋਂ ਬਾਅਦ ਹਰਿਆਣਾ ਦੇ ਰਾਜਪਾਲ ਰਹੇ। ਕੇਕੀ ਦੀ ਮੌਤ ਦਾ ਕਵੀਆਂ ਨੇ ਵਿਆਪਕ ਪੱਧਰ ’ਤੇ ਸੋਗ ਮਨਾਇਆ, ਖਾਸ ਤੌਰ ’ਤੇ ਉਨ੍ਹਾਂ ਜਿਹੜੇ ਗੱਲਬਾਤ ਲਈ ਅੰਗਰੇਜ਼ੀ ਭਾਸ਼ਾ ਵਰਤਦੇ ਹਨ। ਪ੍ਰਿੰਟ ਮੀਡੀਆ ਵਿਚ ਛਪੀਆਂ ਦੋ ਸ਼ਰਧਾਂਜਲੀਆਂ ਪੜ੍ਹ ਕੇ ਮੇਰੀਆਂ ਅੱਖਾਂ ਨਮ ਹੋ ਗਈਆਂ। ਇਹ ਲੇਖ ਉਨ੍ਹਾਂ ਦੇ ਆਈਪੀਐੱਸ ਵਿਚਲੇ ਸਹਿਯੋਗੀਆਂ ਨੇ ਨਹੀਂ ਲਿਖੇ ਸਨ ਪਰ ਉਨ੍ਹਾਂ ਲਿਖੇ ਸਨ ਜੋ ਸਭਿਆਚਾਰ ਤੇ ਸਾਹਿਤ ਨੂੰ ਸਮਰਪਿਤ ਹਨ। ਆਈਪੀਐੱਸ ਬਰਾਦਰੀ ਨੇ ਵੀ ਦੇਹਾਂਤ ’ਤੇ ਅਫਸੋਸ ਜ਼ਾਹਿਰ ਕੀਤਾ। ਕੇਕੀ ਦਾਰੂਵਾਲਾ ਨੇ ਆਪਣੀ ਕਾਵਿ ਰਚਨਾ ਨਾਲ ਸਿਵਲ ਸਰਵਿਸ ਦਾ ਮਾਣ ਵਧਾਇਆ। ਇੰਟੈਲੀਜੈਂਸ ਦੇ ਕੰਮ ਵਿਚ ਉੱਤਮਤਾ ਗੁਪਤ ਰੱਖੀ ਗਈ। ਜਿਹੜੀ ਚੀਜ਼ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਉਹ ਇਹ ਸੀ ਕਿ ਕੋਈ ਆਈਪੀਐੱਸ ਅਧਿਕਾਰੀ ਜੋ ਗੁਮਨਾਮੀ ’ਚ ਦੇਸ਼ ਦੀ ਸੇਵਾ ਕਰ ਰਿਹਾ ਸੀ, ਕਿਸੇ ਹੋਰ ਖੇਤਰ ਵਿਚ ਆਪਣੀ ਉੱਤਮਤਾ ਕਰ ਕੇ ਲੋਕਾਂ ਦੀ ਨਜ਼ਰੇ ਚੜ੍ਹਿਆ।

ਆਕਸਫੋਰਡ ਦੀ ਛੇਵੀਂ ਰੋਡਸ ਸਕਾਲਰਸ਼ਿਪ/ਜੂਲੀਓ ਰਿਬੇਰੋ Read More »

10ਵੀਂ ਪਾਸ ਵਿਦਿਆਰਥੀਆਂ ਲਈ ਸ਼ੁਰੂ ਹੋਈ ਸਰਕਾਰੀ ਸਕੀਮ, ਮਿਲੇਗਾ 5000 ਪ੍ਰਤੀ ਮਹੀਨਾ

ਹੁਣ ਨੌਜਵਾਨਾਂ ਲਈ ਚੰਗਾ ਮੌਕਾ ਆਇਆ ਹੈ, ਕਿਉਂਕਿ ਹੁਣ ਉਨ੍ਹਾਂ ਨੂੰ ਦੇਸ਼ ਦੀਆਂ 100 ਵੱਡੀਆਂ ਕੰਪਨੀਆਂ ’ਚ ਇੰਟਰਨਸ਼ਿਪ ਸਕੀਮ 2024 ਕਰਨ ਦਾ ਮੌਕਾ ਮਿਲੇਗਾ। ਖਾਸ ਗੱਲ ਇਹ ਹੈ ਕਿ ਸਰਕਾਰ ਦੇ ਇਸ ਪ੍ਰੋਗਰਾਮ ਲਈ ਵਿਦਿਆਰਥੀਆਂ ਨੂੰ ਭੱਤਾ ਵੀ ਦਿੱਤਾ ਜਾਵੇਗਾ। ਇਸ ਸਾਲ ਆਮ ਬਜਟ ’ਚ ਸਰਕਾਰ ਨੇ ਭਾਰਤ ਦੇ ਨੌਜਵਾਨਾਂ ਨੂੰ ਚੋਟੀ ਦੀਆਂ ਭਾਰਤੀ ਕੰਪਨੀਆਂ ਵਿਚ ਇੰਟਰਨਸ਼ਿਪ ਸਕੀਮ ਦੇ ਮੌਕੇ ਪ੍ਰਦਾਨ ਕਰਨ ਲਈ ਇੱਕ ਮਹੱਤਵਪੂਰਨ ਐਲਾਨ ਕੀਤਾ ਸੀ। ਸਰਕਾਰ ਦੇ ਇਸ ਪ੍ਰੋਗਰਾਮ ’ਚ 111 ਤੋਂ ਵੱਧ ਕੰਪਨੀਆਂ ਨੇ ਦਿਲਚਸਪੀ ਦਿਖਾਈ ਹੈ। ਇਸ ਵਿਚ ਰਿਲਾਇੰਸ ਇੰਡਸਟਰੀਜ਼, TCS, HDFC ਬੈਂਕ, ONGC, Infosys, NTPC, ਟਾਟਾ ਸਟੀਲ, ITC, ਇੰਡੀਅਨ ਆਇਲ, ICICI ਬੈਂਕ, ਵਿਪਰੋ, ਮਹਿੰਦਰਾ ਐਂਡ ਮਹਿੰਦਰਾ, HUL, JSW ਸਟੀਲ ਵਰਗੀਆਂ ਨਾਮਵਰ ਕੰਪਨੀਆਂ ਸ਼ਾਮਲ ਹਨ। ਅਧਿਕਾਰਤ ਸੂਤਰਾਂ ਅਨੁਸਾਰ ਇਸ ਯੋਜਨਾ ਵਿੱਚ ਸਰਕਾਰੀ ਨੌਕਰੀਆਂ ਵਾਂਗ SC/ST ਅਤੇ OBC ਲਈ 50% ਰਾਖਵਾਂਕਰਨ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਨੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ (ਐਮਸੀਏ) ਪੋਰਟਲ ‘ਤੇ ਕੁੱਲ 1,077 ਆਫਰ ਪੇਸ਼ ਕੀਤੇ ਹਨ, ਜੋ 12 ਅਕਤੂਬਰ ਨੂੰ ਅਰਜ਼ੀਆਂ ਲਈ ਲਾਈਵ ਹੋ ਜਾਣਗੀਆਂ। ਚੁਣੇ ਗਏ ਸਿਖਿਆਰਥੀਆਂ ਦੀ ਅਸਲ ਟ੍ਰੇਨਿੰਗ 2 ਦਸੰਬਰ ਤੋਂ ਸ਼ੁਰੂ ਹੋਵੇਗੀ ਅਤੇ ਸਿਖਲਾਈ ਦੀ ਮਿਆਦ 12 ਮਹੀਨੇ ਹੋਵੇਗੀ। ਯੋਗਤਾ ਸ਼ਰਤਾਂ ਜਿਹੜੇ ਉਮੀਦਵਾਰ ਗ੍ਰੇਡ 10 (ਹਾਈ ਸਕੂਲ) ਅਤੇ ਇਸ ਤੋਂ ਵੱਧ ਪਾਸ ਹਨ ਅਤੇ 21-24 ਸਾਲ ਦੀ ਉਮਰ ਦੇ ਹਨ, ਉਹ ਸ਼ਰਤਾਂ ਦੇ ਅਧੀਨ ਅਪਲਾਈ ਕਰਨ ਦੇ ਯੋਗ ਹਨ। ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਹਰ ਮਹੀਨੇ 5,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ, ਜਿਸ ਵਿੱਚੋਂ 4,500 ਰੁਪਏ ਸਰਕਾਰ ਵੱਲੋਂ ਅਤੇ 500 ਰੁਪਏ ਕੰਪਨੀ ਵੱਲੋਂ ਆਪਣੇ ਸੀਐਸਆਰ ਫੰਡ ਵਿੱਚੋਂ ਦਿੱਤੇ ਜਾਣਗੇ। ਇਸ ਸਕੀਮ ਦਾ ਉਦੇਸ਼ ਵਿੱਤੀ ਸਾਲ 2025 ਵਿੱਚ 1,25,000 ਨੌਜਵਾਨਾਂ ਨੂੰ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰਨਾ ਹੈ ਅਤੇ ਇਸ ਵਿੱਚ 800 ਕਰੋੜ ਰੁਪਏ ਦਾ ਵਿੱਤੀ ਖਰਚ ਸ਼ਾਮਲ ਹੈ। ਇਸ ਯੋਜਨਾ ਤਹਿਤ ਪੰਜ ਸਾਲਾਂ ਦੀ ਮਿਆਦ ਵਿੱਚ ਇੱਕ ਕਰੋੜ ਨੌਜਵਾਨਾਂ ਨੂੰ ਵੱਡੀਆਂ ਕੰਪਨੀਆਂ ਵਿੱਚ ਸਿਖਲਾਈ ਦੇ ਮੌਕੇ ਪ੍ਰਦਾਨ ਕੀਤੇ ਜਾਣੇ ਹਨ। ਇਸ ਪ੍ਰੋਗਰਾਮ ਵਿੱਚ 111 ਤੋਂ ਵੱਧ ਕੰਪਨੀਆਂ ਨੇ ਦਿਲਚਸਪੀ ਦਿਖਾਈ ਹੈ। ਇਸ ਵਿਚ ਰਿਲਾਇੰਸ ਇੰਡਸਟਰੀਜ਼, TCS, HDFC ਬੈਂਕ, ONGC, Infosys, NTPC, ਟਾਟਾ ਸਟੀਲ, ITC, ਇੰਡੀਅਨ ਆਇਲ, ICICI ਬੈਂਕ, ਵਿਪਰੋ, ਮਹਿੰਦਰਾ ਐਂਡ ਮਹਿੰਦਰਾ, HUL, JSW ਸਟੀਲ ਵਰਗੀਆਂ ਨਾਮਵਰ ਕੰਪਨੀਆਂ ਸ਼ਾਮਲ ਹਨ। ਅਧਿਕਾਰਤ ਸੂਤਰਾਂ ਅਨੁਸਾਰ ਇਸ ਯੋਜਨਾ ਵਿੱਚ ਸਰਕਾਰੀ ਨੌਕਰੀਆਂ ਵਾਂਗ SC/ST ਅਤੇ OBC ਲਈ 50% ਰਾਖਵਾਂਕਰਨ ਹੋਵੇਗਾ।

10ਵੀਂ ਪਾਸ ਵਿਦਿਆਰਥੀਆਂ ਲਈ ਸ਼ੁਰੂ ਹੋਈ ਸਰਕਾਰੀ ਸਕੀਮ, ਮਿਲੇਗਾ 5000 ਪ੍ਰਤੀ ਮਹੀਨਾ Read More »

ਸਵੱਛਤਾ ਹੀ ਸੇਵਾ ਮੁਹਿੰਮ 2024′ ਪੰਦਰਵਾੜਾ ਵੈਟਨਰੀ ਯੂਨੀਵਰਸਿਟੀ ਵਿਖੇ ਹੋਇਆ ਸੰਪੂਰਨ

ਲੁਧਿਆਣਾ, 4 ਅਕਤੂਬਰ (ਗਿਆਨ ਸਿੰਘ) – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਕੌਮੀ ਸੇਵਾ ਯੋਜਨਾ ਇਕਾਈ ਨੇ ‘ਸਵੱਛਤਾ ਹੀ ਸੇਵਾ ਮੁਹਿੰਮ 2024’ ਤਹਿਤ ਪੋਸਟਰ ਬਨਾਉਣ ਅਤੇ ਨਾਅਰੇ ਲਿਖਣ ਦਾ ਮੁਕਾਬਲਾ ਕਰਵਾਇਆ। ਵਾਤਾਵਰਣ ਸੰਬੰਧੀ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਇਸ ਦਾ ਵਿਸ਼ਾ ਸੀ ‘ਪਲਾਸਟਿਕ ਨੂੰ ਨਾ ਕਹੋ’। ਇਸ ਮੁਕਾਬਲੇ ਤੋਂ ਬਾਅਦ ਯੂਨੀਵਰਸਿਟੀ ਦੇ ਛੋਟੇ ਜਾਨਵਰਾਂ ਦੇ ਹਸਪਤਾਲ ਦੇ ਆਲੇ ਦੁਆਲੇ ਇਕ ਵੱਡੀ ਸਫਾਈ ਮੁਹਿੰਮ ਨੂੰ ਵੀ ਨੇਪਰੇ ਚਾੜ੍ਹਿਆ ਗਿਆ। ਇਹ ਸਫਾਈ ਮੁਹਿੰਮ, ਜਾਗਰੂਕਤਾ ਕਾਰਜ ਅਤੇ ਪੌਦੇ ਲਗਾਉਣ ਦੀ ਮੁਹਿੰਮ ‘ਸਵੱਛਤਾ ਹੀ ਸੇਵਾ ਮੁਹਿੰਮ 2024’ ਪੰਦਰਵਾੜੇ ਦੇ ਤਹਿਤ ਚਲਾਈ ਗਈ ਸੀ। ਇਸ ਮੁਹਿੰਮ ਦੀ ਸ਼ੁਰੂਆਤ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਵਿਦਿਆਰਥੀ ਭਲਾਈ ਦੀ ਅਗਵਾਈ ਵਿਚ ਕੀਤੀ ਗਈ। ਇਸ ਮੁਹਿੰਮ ਵਿਚ ਕੌਮੀ ਸੇਵਾ ਯੋਜਨਾ ਦੇ ਵਿਭਿੰਨ ਕਾਲਜਾਂ ਦੇ ਸੰਯੋਜਕ ਅਤੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਡਾ. ਨਿਧੀ ਸ਼ਰਮਾ, ਕੌਮੀ ਸੇਵਾ ਯੋਜਨਾ ਸੰਯੋਜਕ ਨੇ ਦੱਸਿਆ ਕਿ 150 ਤੋਂ ਵਧੇਰੇ ਵਲੰਟੀਅਰਾਂ ਨੇ ਯੂਨੀਵਰਸਿਟੀ ਦੇ ਵੱਖ-ਵੱਖ ਖੇਤਰਾਂ ਨੂੰ ਸਾਫ ਸੁਥਰਾ ਕਰਨ ਅਤੇ ਹਰੇ ਭਰੇ ਬਨਾਉਣ ਵਿਚ ਅਹਿਮ ਯੋਗਦਾਨ ਪਾਇਆ। ਡਾ. ਵਿਕਾਸ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਕਲਾਤਮਕ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਹੁਨਰ ਵਿਖਾਇਆ ਅਤੇ ਬਹੁਤ ਪ੍ਰਭਾਵਸ਼ਾਲੀ ਪੋਸਟਰ ਅਤੇ  ਦਿਲ ਟੁੰਬਵੇਂ ਨਾਅਰੇ ਤਿਆਰ ਕੀਤੇ।

ਸਵੱਛਤਾ ਹੀ ਸੇਵਾ ਮੁਹਿੰਮ 2024′ ਪੰਦਰਵਾੜਾ ਵੈਟਨਰੀ ਯੂਨੀਵਰਸਿਟੀ ਵਿਖੇ ਹੋਇਆ ਸੰਪੂਰਨ Read More »

ਡਾ: ਸਵਰਾਜ ਬੀਰ ਸਿੰਘ ਨੂੰ ਪ੍ਰੋ: ਪਿਆਰਾ ਸਿੰਘ ਭੋਗਲ ਯਾਦਗਾਰੀ ਪੁਰਸਕਾਰ ਕੀਤਾ ਜਾਵੇਗਾ ਭੇਟ

ਡਾ: ਸਵਰਾਜ ਬੀਰ ਸਿੰਘ ਨੂੰ ਪ੍ਰੋ: ਪਿਆਰਾ ਸਿੰਘ ਭੋਗਲ ਯਾਦਗਾਰੀ ਪੁਰਸਕਾਰ ਕੀਤਾ ਜਾਵੇਗਾ ਭੇਟ Read More »

ਫ਼ਤਹਿਗੜ੍ਹ ਸਾਹਿਬ ‘ਚ ਸਰਪੰਚਾਂ ਲਈ 196 ਤੇ ਪੰਚਾਂ ਲਈ 414 ਨਾਮਜ਼ਦਗੀਆਂ ਕੀਤੀਆਂ ਦਾਖ਼ਲ

ਫ਼ਤਹਿਗੜ੍ਹ ਸਾਹਿਬ, 4 ਅਕਤੂਬਰ – ਪੰਚਾਇਤੀ ਚੋਣਾਂ ਸਬੰਧੀ ਜ਼ਿਲ੍ਹੇ ਵਿੱਚ 429 ਪੰਚਾਇਤਾਂ ਬਾਬਤ ਹੁਣ ਤੱਕ ਸਰਪੰਚਾਂ ਲਈ 196 ਅਤੇ ਪੰਚਾਂ ਲਈ 414 ਨਾਮਜਾਦੀਆਂ ਦਾਖ਼ਲ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਬਲਾਕ ਸਰਹਿੰਦ ਵਿੱਚ ਪੰਚਾਇਤਾਂ ਦੀ ਗਿਣਤੀ 98, ਬਸੀ ਪਠਾਣਾਂ ਵਿੱਚ 78, ਅਮਲੋਹ ਵਿੱਚ 95, ਖਮਾਣੋਂ ਵਿੱਚ 72 ਅਤੇ ਬਲਾਕ ਖੇੜਾ ਵਿੱਚ 86 ਗ੍ਰਾਮ ਪੰਚਾਇਤਾਂ ਹਨ। ਹੁਣ ਤੱਕ ਬਲਾਕ ਸਰਹਿੰਦ ਵਿੱਚ ਸਰਪੰਚਾਂ ਲਈ 39 ਅਤੇ ਪੰਚਾਂ ਲਈ 103 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਹਨ। ਬੱਸੀ ਪਠਾਣਾਂ ਵਿੱਚ ਸਰਪੰਚਾਂ ਲਈ 37 ਅਤੇ ਪੰਚਾਂ ਲਈ 66, ਬਲਾਕ ਅਮਲੋਹ ਵਿੱਚ ਸਰਪੰਚਾਂ ਲਈ 20 ਤੇ ਪੰਚਾਂ ਲਈ 54, ਬਲਾਕ ਖਮਾਣੋਂ ਵਿੱਚ ਸਰਪੰਚਾਂ ਲਈ 78 ਅਤੇ ਪੰਚਾਂ ਲਈ 149 ਅਤੇ ਬਲਾਕ ਖੇੜਾ ਵਿੱਚ ਸਰਪੰਚਾਂ ਲਈ 22 ਤੇ ਪੰਚਾਂ ਲਈ 42 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਹਨ।

ਫ਼ਤਹਿਗੜ੍ਹ ਸਾਹਿਬ ‘ਚ ਸਰਪੰਚਾਂ ਲਈ 196 ਤੇ ਪੰਚਾਂ ਲਈ 414 ਨਾਮਜ਼ਦਗੀਆਂ ਕੀਤੀਆਂ ਦਾਖ਼ਲ Read More »

ਮਹਾਰਾਸ਼ਟਰ ‘ਚ ਡਿਪਟੀ ਸਪੀਕਰ ਨੇ ਮੰਤਰਾਲੇ ਦੀ ਤੀਜੀ ਮੰਜ਼ਿਲ ਤੋਂ ਮਾਰੀ ਛਾਲ

ਮਹਾਰਾਸ਼ਟਰ, 4 ਅਕਤੂਬਰ – ਮਹਾਰਾਸ਼ਟਰ ਮੰਤਰਾਲੇ ਵਿੱਚ ਅਜੀਤ ਪਵਾਰ ਧੜੇ ਦੇ ਵਿਧਾਇਕ ਅਤੇ ਡਿਪਟੀ ਸਪੀਕਰ ਨਰਹਰੀ ਝੀਰਵਾਲ ਨੇ ਮੰਤਰਾਲੇ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਨਰਹਰੀ ਝੀਰਵਾਲ ਛੱਤ ਤੋਂ ਛਾਲ ਮਾਰ ਕੇ ਸੁਰੱਖਿਆ ਜਾਲ ਵਿੱਚ ਫਸ ਗਏ। ਝੀਰਵਾਲ ਤੋਂ ਬਾਅਦ ਕੁਝ ਹੋਰ ਕਬਾਇਲੀ ਵਿਧਾਇਕਾਂ ਨੇ ਛਾਲ ਮਾਰ ਦਿੱਤੀ। ਹਾਲਾਂਕਿ ਹੇਠਾਂ ਜਾਲ ਹੋਣ ਕਾਰਨ ਸਾਰਿਆਂ ਦੀ ਜਾਨ ਬਚ ਗਈ। ਝੀਰਵਾਲ ਐਸਟੀ ਕੋਟੇ ਰਾਹੀਂ ਧਨਗਰ ਭਾਈਚਾਰੇ ਨੂੰ ਰਾਖਵੇਂਕਰਨ ਦਾ ਵਿਰੋਧ ਕਰ ਰਹੇ ਹਨ। ਨਰਹਰੀ ਝੀਰਵਾਲ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨਸੀਪੀ) ਦੇ ਮੈਂਬਰ ਹਨ। ਦੱਸ ਦਈਏ ਕਿ ਅੱਜ ਮਹਾਰਾਸ਼ਟਰ ਦੇ ਆਦਿਵਾਸੀ ਭਾਈਚਾਰੇ ਦੇ ਵਿਧਾਇਕ ਮੰਤਰਾਲੇ ‘ਚ ਹੰਗਾਮਾ ਕਰ ਰਹੇ ਹਨ। ਇਸ ਦੌਰਾਨ ਵਿਧਾਇਕ ਮੰਤਰਾਲੇ ਦੀ ਦੂਜੀ ਮੰਜ਼ਿਲ ‘ਤੇ ਲੱਗੇ ਸੁਰੱਖਿਆ ਜਾਲ ‘ਤੇ ਉਤਰ ਆਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਉਹ ਏਕਨਾਥ ਸ਼ਿੰਦੇ ਸਰਕਾਰ ਦੇ ਧਨਗਰ ਭਾਈਚਾਰੇ ਨੂੰ ਐਸਟੀ ਦਾ ਦਰਜਾ ਦੇਣ ਦੇ ਫੈਸਲੇ ਦੇ ਖਿਲਾਫ ਹਨ। ਉਹ ਆਪਣੀ ਹੀ ਸਰਕਾਰ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ। ਨਰਹਰੀ ਝੀਰਵਾਲ ਵੱਲੋਂ ਰਾਖਵੇਂਕਰਨ ਵਿੱਚ ਧਨਗਰ ਭਾਈਚਾਰੇ ਦੀ ਘੁਸਪੈਠ ਨੂੰ ਰੋਕਣ ਲਈ ਸਖ਼ਤ ਸਟੈਂਡ ਲਿਆ ਜਾ ਰਿਹਾ ਹੈ। ਵਿਧਾਇਕ ਇਸ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਕਿ ਧਨਗਰ ਭਾਈਚਾਰੇ ਨੂੰ ਕਬਾਇਲੀ ਕੋਟੇ ‘ਚ ਰਾਖਵਾਂਕਰਨ ਨਹੀਂ ਮਿਲਣਾ ਚਾਹੀਦਾ ਅਤੇ ਪੇਸਾ ਕਾਨੂੰਨ ਤਹਿਤ ਨੌਕਰੀਆਂ ‘ਚ ਭਰਤੀ ਕਰਨਾ ਚਾਹੀਦਾ ਹੈ।

ਮਹਾਰਾਸ਼ਟਰ ‘ਚ ਡਿਪਟੀ ਸਪੀਕਰ ਨੇ ਮੰਤਰਾਲੇ ਦੀ ਤੀਜੀ ਮੰਜ਼ਿਲ ਤੋਂ ਮਾਰੀ ਛਾਲ Read More »

ਲਗਾਤਾਰ ਕੀਮਤਾਂ ‘ਚ ਵਾਧੇ ਕਾਰਣ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਸੋਨਾ

ਨਵੀਂ ਦਿੱਲੀ, 4 ਅਕਤੂਬਰ – ਨਵਰਾਤਰੀ ਦੇ ਦੂਜੇ ਦਿਨ ਵੀ ਸੋਨੇ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। 24 ਕੈਰੇਟ ਅਤੇ 22 ਕੈਰੇਟ ਸੋਨੇ ਦੀ ਕੀਮਤ ‘ਚ 100 ਰੁਪਏ ਦਾ ਵਾਧਾ ਹੋਇਆ ਹੈ। ਦਿੱਲੀ, ਨੋਇਡਾ, ਗਾਜ਼ੀਆਬਾਦ, ਲਖਨਊ, ਜੈਪੁਰ, ਮੁੰਬਈ, ਕੋਲਕਾਤਾ ਆਦਿ ਥਾਵਾਂ ‘ਤੇ ਸੋਨੇ ਦੀਆਂ ਕੀਮਤਾਂ ‘ਚ ਵਾਧਾ ਜਾਰੀ ਹੈ। ਕੌਮਾਂਤਰੀ ਬਾਜ਼ਾਰ ‘ਚ ਸੋਨੇ ਦੀਆਂ ਕੀਮਤਾਂ ਵਧਣ ਅਤੇ ਘਰੇਲੂ ਬਾਜ਼ਾਰ ‘ਚ ਤਿਉਹਾਰਾਂ ਕਾਰਨ ਮੰਗ ਵਧਣ ਕਾਰਨ ਸੋਨਾ ਮਹਿੰਗਾ ਹੋ ਰਿਹਾ ਹੈ। ਚਾਂਦੀ ਦਾ ਭਾਅ 95,000 ਰੁਪਏ ਹੈ। ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਸੋਨੇ ਦੀਆਂ ਕੀਮਤਾਂ ਦੀ ਜਾਂਚ ਕਰੋ। ਚੰਡੀਗੜ੍ਹ ਵਿੱਚ ਅੱਜ ਸੋਨੇ ਦੀ ਕੀਮਤ 24 ਕੈਰੇਟ ਸੋਨੇ ਦੀ ਕੀਮਤ ਲਗਭਗ 77,710 ਰੁਪਏ ਪ੍ਰਤੀ 10 ਗ੍ਰਾਮ ਹੈ। 22 ਕੈਰੇਟ ਸੋਨੇ ਦੀ ਕੀਮਤ ਲਗਭਗ 71,250 ਰੁਪਏ ਪ੍ਰਤੀ 10 ਗ੍ਰਾਮ ਹੈ। ਦਿੱਲੀ ਵਿੱਚ ਅੱਜ ਸੋਨੇ ਦੀ ਕੀਮਤ 24 ਕੈਰੇਟ ਸੋਨੇ ਦੀ ਕੀਮਤ ਲਗਭਗ 77,710 ਰੁਪਏ ਪ੍ਰਤੀ 10 ਗ੍ਰਾਮ ਹੈ। 22 ਕੈਰੇਟ ਸੋਨੇ ਦੀ ਕੀਮਤ ਲਗਭਗ 71,250 ਰੁਪਏ ਪ੍ਰਤੀ 10 ਗ੍ਰਾਮ ਹੈ। ਨੋਇਡਾ ਵਿੱਚ ਅੱਜ ਸੋਨੇ ਦੀ ਕੀਮਤ 24 ਕੈਰੇਟ ਸੋਨੇ ਦੀ ਕੀਮਤ ਲਗਭਗ 77,710 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨੇ ਦੀ ਕੀਮਤ ਲਗਭਗ 71,250 ਰੁਪਏ ਪ੍ਰਤੀ 10 ਗ੍ਰਾਮ ਹੈ। ਗਾਜ਼ੀਆਬਾਦ ਵਿੱਚ ਅੱਜ ਸੋਨੇ ਦੀ ਕੀਮਤ 24 ਕੈਰੇਟ ਸੋਨੇ ਦੀ ਕੀਮਤ ਲਗਭਗ 77,710 ਰੁਪਏ ਪ੍ਰਤੀ 10 ਗ੍ਰਾਮ ਹੈ। 22 ਕੈਰੇਟ ਸੋਨੇ ਦੀ ਕੀਮਤ ਲਗਭਗ 71,250 ਰੁਪਏ ਪ੍ਰਤੀ 10 ਗ੍ਰਾਮ ਹੈ। ਇਸ ਸਾਲ ਹੁਣ ਤੱਕ 14358 ਰੁਪਏ ਮਹਿੰਗਾ ਹੋਇਆ ਸੋਨਾ  ਮਿਤੀ                  ਸੋਨੇ ਦੀ ਕੀਮਤ (24 ਕੈਰੇਟ)                ਚਾਂਦੀ ਦੀ ਕੀਮਤ 1 ਜਨਵਰੀ              63,352                           73,395 4 ਅਕਤੂਬਰ             77,710                         95,000 ਕੀਮਤ ਪ੍ਰਤੀ 10 ਗ੍ਰਾਮ               ਕੀਮਤ ਪ੍ਰਤੀ  ਕਿਲੋਗ੍ਰਾਮ

ਲਗਾਤਾਰ ਕੀਮਤਾਂ ‘ਚ ਵਾਧੇ ਕਾਰਣ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਸੋਨਾ Read More »

ਪੰਜਾਬ ਦੇ ਵੱਡੇ Real Estate ਕਾਰੋਬਾਰੀ ਅਤੇ ਕਾਲੋਨਾਈਜ਼ਰ ਦੇ ਟਿਕਾਣਿਆਂ ‘ਤੇ ਛਾਪੇਮਾਰੀ

ਲੁਧਿਆਣਾ, 4 ਅਕਤੂਬਰ – ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਈ.ਡੀ. ਛਾਪੇਮਾਰੀ ਨੇ ਹਲਚਲ ਮਚਾ ਦਿੱਤੀ। ਦਰਅਸਲ, ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਐਪਲ ਹਾਈਟਸ ਦੇ ਮਾਲਕ ਵਿਕਾਸ ਪਾਸੀ ਦੇ ਦਫਤਰਾਂ ਅਤੇ ਰਿਹਾਇਸ਼ਾਂ ‘ਤੇ ਛਾਪੇਮਾਰੀ ਕੀਤੀ। ਇਸ ਖ਼ਬਰ ਤੋਂ ਬਾਅਦ Real Estate ਵਪਾਰੀਆਂ ਵਿੱਚ ਸਨਸਨੀ ਦਾ ਮਾਹੌਲ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਐਪਲ ਹਾਈਟਸ ਦੇ ਨਾਂ ਨਾਲ ਮਸ਼ਹੂਰ ਕੰਪਨੀ ਦਾ ਨਾਂ ਪਾਰਸਮਨੀ ਗਰੁੱਪ ਦੱਸਿਆ ਜਾਂਦਾ ਹੈ, ਇਸ ਕੰਪਨੀ ਦੇ ਸੀਐੱਮਡੀ ਵਿਕਾਸ ਪਾਸੀ ਹਨ ਅਤੇ ਡਾਇਰੈਕਟਰ ਉਨ੍ਹਾਂ ਦਾ ਬੇਟਾ ਹਿਮਾਂਸ਼ੂ ਪਾਸੀ ਹੈ। ਜਾਣਕਾਰੀ ਅਨੁਸਾਰ ਉਕਤ ਕੰਪਨੀ 2006 ਤੋਂ ਰੀਅਲ ਅਸਟੇਟ ਕਾਰੋਬਾਰ ਦਾ ਹਿੱਸਾ ਹੈ। ਇਹ ਕੰਪਨੀ ਅਤਿ ਲਗਜ਼ਰੀ ਅਪਾਰਟਮੈਂਟ ਬਣਾਉਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਉਕਤ ਕੰਪਨੀ ਲੁਧਿਆਣਾ ਦੇ ਵੈਸਟਰਨ ਮਾਲ (ਐਪਲ ਹਾਈਟ ਲੁਧਿਆਣਾ) ਨੇੜੇ ਇੱਕ ਆਗਾਮੀ ਪ੍ਰੋਜੈਕਟ ਲੈ ਕੇ ਆ ਰਹੀ ਹੈ, ਜਦਕਿ ਕੰਪਨੀ ਜ਼ੀਰਕਪੁਰ (ਟਾਊਨ ਸਕੁਏਅਰ ਜ਼ੀਰਾਪੁਰ) ਵਿੱਚ ਇੱਕ ਮਾਲ ਲੈ ਕੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੋਂ ਆਈਆਂ ਟੀਮਾਂ ਪੁੱਛ-ਪੜਤਾਲ ਵਿੱਚ ਜੁਟੀਆਂ ਹੋਈਆਂ ਹਨ ਅਤੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਈਡੀ ਵੱਲੋਂ ਅਚਾਨਕ ਛਾਪੇਮਾਰੀ ਕਰਨ ਤੋਂ ਬਾਅਦ ਕਈ ਰੀਅਲ ਅਸਟੇਟ ਕਾਰੋਬਾਰੀ ਰੂਪੋਸ਼ ਹੋ ਗਏ ਹਨ ਅਤੇ ਬਾਕੀ ਡਰ ਦੇ ਆਲਮ ‘ਚ ਹਨ, ਇਸ ਦੇ ਨਾਲ ਹੀ ਉਕਤ ਗਰੁੱਪ ਦਾ ਜੁਝਾਰ ਗਰੁੱਪ ਨਾਲ ਵੀ ਸਬੰਧ ਦੱਸਿਆ ਜਾ ਰਿਹਾ ਹੈ ਅਤੇ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ।

ਪੰਜਾਬ ਦੇ ਵੱਡੇ Real Estate ਕਾਰੋਬਾਰੀ ਅਤੇ ਕਾਲੋਨਾਈਜ਼ਰ ਦੇ ਟਿਕਾਣਿਆਂ ‘ਤੇ ਛਾਪੇਮਾਰੀ Read More »

ਡੇਰਾਬੱਸੀ ‘ਚ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਡੇਰਾਬੱਸੀ ਗੁਜਰਾ ਰੋਡ ‘ਤੇ ਦੋ ਨੌਜਵਾਨਾਂ ਨੇ ਮੋਟਰਸਾਈਕਲ ਉੱਤੇ ਇਕ ਔਰਤ ਨੂੰ ਬਿਠਾ ਕੇ ਡੇਰਾਬੱਸੀ ਵਲ ਆ ਰਹੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਕਤਲ ਕਰਨ ਵਾਲੇ ਔਰਤ ਦੇ ਆਸ਼ਿਕ ਦੱਸੇ ਜਾ ਰਹੇ ਹਨ, ਜਿਨ੍ਹਾਂ ਨੇ ਰੰਜਿਸ਼ ਦੇ ਚਲਦਿਆਂ ਮੋਟਰਸਾਈਕਲ ਸਵਾਰ ਵਿਅਕਤੀ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਜ਼ਖ਼ਮੀ ਹਾਲਤ ਵਿਚ ਕਰਮਜੀਤ ਸਿੰਘ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਡੇਰਾਬੱਸੀ ਵਿਖੇ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਹੈ। ਮ੍ਰਿਤਕ ਦੀ ਪਛਾਣ 40 ਸਾਲਾਂ ਕਰਮਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਰਾਮਪੁਰ ਬਹਾਲ ਡੇਰਾਬਸੀ ਦੇ ਤੌਰ ‘ਤੇ ਹੋਈ ਹੈ। ਹਮਲਾਵਰ ਮ੍ਰਿਤਕ ਦੇ ਨੇੜਲੇ ਪਿੰਡ ਸਮਗੋਲੀ ਦੇ ਦੱਸੇ ਜਾ ਰਹੇ ਹਨ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਜਿਨ੍ਹਾਂ ਦੀ ਪੁਲਿਸ ਭਾਲ ਕਰ ਰਹੀ ਹੈ।

ਡੇਰਾਬੱਸੀ ‘ਚ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ Read More »