October 3, 2024

ਮਰੀਜ਼ ਬਣਕੇ ਆਏ ਹਮਲਾਵਰਾਂ ਨੇ ਦਿੱਲੀ ਦੇ ਹਸਪਤਾਲ ‘ਚ ਡਾਕਟਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਨਵੀਂ ਦਿੱਲੀ, 3 ਅਕਤੂਬਰ – ਦਿੱਲੀ ਦੇ ਇਕ ਹਸਪਤਾਲ ਵਿੱਚ ਇੱਕ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਦਿੱਲੀ ਦੇ ਜੈਤਪੁਰ ਇਲਾਕੇ ਦੀ ਹੈ। ਜਾਣਕਾਰੀ ਮੁਤਾਬਕ ਦੋ ਹਮਲਾਵਰ ਹਸਪਤਾਲ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੂੰ ਸੱਟ ਲੱਗੀ ਹੈ। ਉਨ੍ਹਾਂ ਨੇ ਡਾਕਟਰ ਨੂੰ ਮਿਲਣ ਬਾਰੇ ਕਿਹਾ। ਜਿਵੇਂ ਹੀ ਉਹ ਡਾਕਟਰ ਦੇ ਕੈਬਿਨ ਵਿਚ ਗਏ ਤਾਂ ਉਨ੍ਹਾਂ ਨੇ ਡਾਕਟਰ ਨੂੰ ਗੋਲੀ ਮਾਰ ਦਿੱਤੀ। ਘਟਨਾ ਤੋਂ ਬਾਅਦ ਦਿੱਲੀ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਡਾਕਟਰ ਦਾ ਨਾਂ ਜਾਵੇਦ ਦੱਸਿਆ ਜਾ ਰਿਹਾ ਹੈ। ਕਾਲਿੰਦੀ ਕੁੰਜ ਪੁਲਿਸ ਮੁਤਾਬਕ ਮਾਮਲਾ ਜੈਤਪੁਰ ਸਥਿਤ ਨੀਮਾ ਹਸਪਤਾਲ ਦਾ ਹੈ। ਫਿਲਹਾਲ ਕਤਲ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਲਈ ਪੁਲਿਸ ਇਸ ਘਟਨਾ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਪੁਲਿਸ ਟੀਮ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

ਮਰੀਜ਼ ਬਣਕੇ ਆਏ ਹਮਲਾਵਰਾਂ ਨੇ ਦਿੱਲੀ ਦੇ ਹਸਪਤਾਲ ‘ਚ ਡਾਕਟਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ Read More »

‘ਵੱਡੀ ਰਿਸ਼ਵਤ ਲੈਣ ਲਈ ਸਰਕਾਰੀ ਅਹੁਦੇ ਦੀ ਕੀਤੀ ਦੁਰਵਰਤੋਂ’

ਚੰਡੀਗੜ੍ਹ, 3 ਅਕਤੂਬਰ – ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਈ.ਡੀ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਹੈ ਕਿ ਉਸ ਨੇ ਲੋਕ ਸੇਵਕ ਹੋਣ ਦੇ ਨਾਤੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ 2017 ਤੋਂ 2021 ਆਪਣੇ ਕਾਰਜਕਾਲ ਦੌਰਾਨ ਰਿਸ਼ਵਤ ਵਜੋਂ ਵੱਡੀ ਰਕਮ ਪ੍ਰਾਪਤ ਕੀਤੀ। ਧਰਮਸੋਤ 1992 ਤੋਂ ਲਗਾਤਾਰ ਪੰਜ ਵਾਰ ਵਿਧਾਇਕ ਰਹੇ ਹਨ ਅਤੇ 2017 ਤੋਂ 2021 ਤੱਕ ਪੰਜਾਬ ਦੇ ਕੈਬਨਿਟ ਮੰਤਰੀ ਰਹੇ ਹਨ। ਪੰਜਾਬ ਦੇ ਜੰਗਲਾਤ ਵਿਭਾਗ ਵਿੱਚ ਬੇਨਿਯਮੀਆਂ (ਰੁੱਖਾਂ ਦੀ ਕਟਾਈ, ਅਧਿਕਾਰੀਆਂ ਦੇ ਤਬਾਦਲੇ, ਖਰੀਦਦਾਰੀ ਕਰਨ ਅਤੇ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਜਾਰੀ ਕਰਨ ਲਈ ਰਿਸ਼ਵਤ ਲੈਣ) ਅਤੇ ਰਾਜ ਦੇ ਜੰਗਲਾਤ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ (2017 ਤੋਂ 2022 ਦਰਮਿਆਨ)ਘੋਸ਼ਿਤ ਆਮਦਨ ਨਾਲੋਂ ਵੱਧ ਜਾਇਦਾਦ ਹਾਸਲ ਕਰਨ ਦੇ ਆਰੋਪਾਂ ਦੇ ਚਲਦੇ ਉਨ੍ਹਾਂ ਉੱਤੇ ਭ੍ਰਿਸ਼ਟਾਟਾਰ ਰੋਕੂ ਐਕਟ (ਪੀਸੀ ਐਕਟ) ਦੀ ਧਾਰਾ 7, 7ਏ ਅਤੇ 13 (1)(ਏ)(2) ਅਤੇ ਆਈਪੀਸੀ ਦੀ ਧਾਰਾ 120ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸਿੱਟੇ ਵਜੋਂ, ਕਥਿਤ ਅਨੁਸੂਚਿਤ ਅਪਰਾਧ ਦੇ ਲਈ ਈਸੀਆਈਆਰ ਦਰਜ ਕੀਤੀ ਗਈ। “ਪਟੀਸ਼ਨਕਰਤਾ ਜੰਗਲਾਤ ਵਿਭਾਗ ਵਿੱਚ ਹੋਈਆਂ ਗੈਰ-ਕਾਨੂੰਨੀ ਕਾਰਵਾਈਆਂ ਦੇ ਸਬੰਧ ਵਿੱਚ ਰਚੀ ਗਈ ਅਪਰਾਧਿਕ ਸਾਜ਼ਿਸ਼ ਦਾ ਮਾਸਟਰਮਾਈਂਡ ਹੈ; ਇੱਕ ਜਨਤਕ ਸੇਵਕ ਹੋਣ ਦੇ ਨਾਤੇ, ਉਸ ਨੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਦਰੱਖਤਾਂ ਦੀ ਕਟਾਈ, ਅਧਿਕਾਰੀਆਂ ਦੇ ਤਬਾਦਲੇ, ਕੋਈ ਇਤਰਾਜ਼ ਨਹੀਂ ਸਰਟੀਫਿਕੇਟ (ਐਨ.ਓ.ਸੀ.) ਨੇ ਜ਼ਿਲ੍ਹਾ ਮੁਹਾਲੀ ਵਿੱਚ ਜੰਗਲਾਤ ਵਿਭਾਗ ਦੇ ਅਧਿਕਾਰੀਆਂ/ਠੇਕੇਦਾਰਾਂ ਤੋਂ ਰਿਸ਼ਵਤ ਲੈਣ, ਟ੍ਰੀ ਗਾਰਡਾਂ ਦੀ ਖਰੀਦ, ਰੁੱਖ ਲਗਾਉਣ ਦੀ ਮੁਹਿੰਮ ਵਿੱਚ ਘਪਲੇਬਾਜ਼ੀ, ਕੰਡਿਆਲੀ ਤਾਰ ਲਗਾਉਣ ਅਤੇ ਪਹਾੜੀ ਖੇਤਰ ਨੂੰ ਪੱਧਰਾ ਕਰਨ ਲਈ ਜਾਅਲੀ ਖਰਚੇ ਵਜੋਂ ਵੱਡੀ ਰਕਮ ਅਤੇ ਨਾਜਾਇਜ਼ ਲਾਭ ਪ੍ਰਾਪਤ ਕੀਤੇ। ਅਦਾਲਤ ਨੇ ਨੋਟ ਕੀਤਾ ਕਿ ਉਸ ਨੇ ਅਪਰਾਧ ਦੀ ਕਮਾਈ ਨਾਲ ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਮ ‘ਤੇ ਕਈ ਅਚੱਲ ਜਾਇਦਾਦਾਂ ਖਰੀਦੀਆਂ, ਜਿਸ ਨਾਲ ਉਨ੍ਹਾਂ ਨੂੰ ਬੇਦਾਗ ਦਿਖਾਇਆ ਗਿਆ। ਅਦਾਲਤ ਨੇ ਕਿਹਾ, “ਪਟੀਸ਼ਨਕਰਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਅਪਰਾਧ ਦੀ ਕਮਾਈ ਵਜੋਂ 6,39,18,292.39 ਰੁਪਏ ਦੀ ਆਮਦਨ ਤੋਂ ਵੱਧ ਜਾਇਦਾਦ ਹਾਸਲ ਕੀਤੀ ਹੈ ਅਤੇ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਦੇ ਹੋਏ ਇਸ ਦੀ ਵਰਤੋਂ ਵੱਖ-ਵੱਖ ਤਰੀਕਿਆਂ ਨਾਲ ਕੀਤੀ ਹੈ। ਇਹ ਪਟੀਸ਼ਨ ਬੀ.ਐਨ.ਐਸ.ਐਸ. ਦੀ ਧਾਰਾ 528 ਦੇ ਤਹਿਤ ਦਾਇਰ ਕੀਤੀ ਗਈ ਸੀ, ਜਿਸ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ, ਜਲੰਧਰ ਦੇ ਖੇਤਰੀ ਦਫ਼ਤਰ ਦੁਆਰਾ ਜਨਵਰੀ ਵਿੱਚ ਪਾਸ ਕੀਤੇ ਗਏ ਗ੍ਰਿਫਤਾਰੀ ਦੇ ਹੁਕਮਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਪੀ.ਐੱਮ.ਐੱਲ.ਏ., ਇਸ ਲਈ ਜੰਗਲਾਤ ਵਿਭਾਗ ਦੇ ਇਕ ਠੇਕੇਦਾਰ ਦੇ ਬਿਆਨਾਂ ਦੇ ਆਧਾਰ ‘ਤੇ ਧਰਮਸੋਤ ਖਿਲਾਫ ਈ.ਸੀ.ਆਈ.ਆਰ. ਈਡੀ ਨੇ ਧਰਮਸੋਤ ਨੂੰ ਜਨਵਰੀ, 2024 ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਈਡੀ ਦੀ ਹਿਰਾਸਤ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਵਿਜੀਲੈਂਸ ਬਿਊਰੋ, ਪੰਜਾਬ ਵੱਲੋਂ ਮੁਢਲੇ ਤੌਰ ‘ਤੇ ਇਸ ਕੇਸ ਦੀ ਜਾਂਚ ਕਰ ਕੇ ਕੇਸ ਦਰਜ ਕੀਤਾ ਗਿਆ ਸੀ। ਈਡੀ ਦੁਆਰਾ ਜਾਂਚ ਦੌਰਾਨ, ਇਹ ਕਥਿਤ ਤੌਰ ‘ਤੇ ਸਾਹਮਣੇ ਆਇਆ ਕਿ ਧਰਮਸੋਤ ਨੇ ਅਨੁਸੂਚਿਤ ਅਪਰਾਧਾਂ ਨਾਲ ਸਬੰਧਤ ਜੁਰਮਾਂ ਦੀ ਕਮਾਈ ਰਾਹੀਂ 6.34 ਕਰੋੜ ਰੁਪਏ ਦੀ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਸੀ, ਦੋਵਾਂ ਧਿਰਾਂ ਦੀਆਂ ਅਰਜ਼ੀਆਂ ਦੀ ਜਾਂਚ ਕਰਨ ਤੋਂ ਬਾਅਦ, ਅਦਾਲਤ ਨੇ ਪਾਇਆ ਕਿ ਰਿਕਾਰਡ ਦੌਰਾਨ ਇਹ ਖੁਲਾਸਾ ਹੋਇਆ ਹੈ ਜਾਂਚ ਦੌਰਾਨ ਈਡੀ ਨੇ ਪੀਐਮਐਲਏ ਦੀ ਧਾਰਾ 50 ਤਹਿਤ ਵੱਖ-ਵੱਖ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਅਤੇ ਇਨ੍ਹਾਂ ਸਾਰਿਆਂ ਨੇ ਧਰਮਸੋਤ ਨੂੰ ਦਰੱਖਤ ਕੱਟਣ, ਨਵੇਂ ਪ੍ਰਾਜੈਕਟਾਂ ਲਈ ਐਨਓਸੀ ਜਾਰੀ ਕਰਨ, ਜੰਗਲਾਤ ਅਫਸਰਾਂ ਦੀ ਨਿਯੁਕਤੀ ਆਦਿ ਦੇ ਬਦਲੇ ਰਿਸ਼ਵਤ ਦੇਣ ਬਾਰੇ ਗਵਾਹੀ ਦਿੱਤੀ। ਅਦਾਲਤ ਨੇ ਧਰਮਸੋਤ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਵਿਜੀਲੈਂਸ ਬਿਊਰੋ ਨੇ ਇਹ ਸਿੱਟਾ ਕੱਢਿਆ ਸੀ ਕਿ ਉਸ ਵੱਲੋਂ 01.03.2016 ਤੋਂ ਪਹਿਲਾਂ ਕੁਝ ਜਾਇਦਾਦਾਂ ਖਰੀਦੀਆਂ ਗਈਆਂ ਸਨ। ਬੈਂਚ ਨੇ ਕਿਹਾ, “ਵੱਧ ਤੋਂ ਵੱਧ, ਇਹ ਬਚਾਅ ਪੱਖ ਦੀ ਪਟੀਸ਼ਨ ਹੋ ਸਕਦੀ ਹੈ ਜੋ ਮੁਕੱਦਮੇ ਦੌਰਾਨ ਉਠਾਈ ਜਾ ਸਕਦੀ ਹੈ; ਪਰ ਇਹ ਇਸ ਪੜਾਅ ‘ਤੇ ਗ੍ਰਿਫਤਾਰੀ ਦੇ ਆਧਾਰਾਂ ਨੂੰ ਰੱਦ ਕਰਨ ਦਾ ਆਧਾਰ ਨਹੀਂ ਹੋ ਸਕਦਾ। ਉਪਰੋਕਤ ਦੀ ਰੋਸ਼ਨੀ ਵਿੱਚ, ਅਦਾਲਤ ਨੇ ਕਿਹਾ ਕਿ, “ਪਟੀਸ਼ਨਰ ਨੇ ਜੁਰਮ ਤੋਂ ਵੱਡੀ ਰਕਮ ਦੀ ਕਮਾਈ ਕੀਤੀ ਹੈ ਅਤੇ ਉਸ ਦੀ ਵਰਤੋਂ ਖੁਦ ਅਤੇ/ਜਾਂ ਉਸ ਦੇ ਪਰਿਵਾਰਕ ਮੈਂਬਰਾਂ ਦੁਆਰਾ ਕੀਤੀ ਜਾ ਰਹੀ ਹੈ। ਨਤੀਜੇ ਵਜੋਂ, ਅਦਾਲਤ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਵਿਸ਼ੇਸ਼ ਜੱਜ ਦੁਆਰਾ ਗ੍ਰਿਫਤਾਰੀ ਅਤੇ ਰਿਮਾਂਡ ਦੇ ਆਦੇਸ਼ਾਂ ਨੂੰ ਰੱਦ ਕਰਨ ਲਈ ਬੀਐਨਐਸਐਸ ਦੀ ਧਾਰਾ 528 ਅਧੀਨ ਸ਼ਕਤੀ ਦੀ ਵਰਤੋਂ ਕਰਦੇ ਹੋਏ ਕੋਈ ਦਖਲਅੰਦਾਜ਼ੀ ਉਚਿਤ ਨਹੀਂ ਹੈ।

‘ਵੱਡੀ ਰਿਸ਼ਵਤ ਲੈਣ ਲਈ ਸਰਕਾਰੀ ਅਹੁਦੇ ਦੀ ਕੀਤੀ ਦੁਰਵਰਤੋਂ’ Read More »

‘ਪੰਜਾਬ ਦੇ ਨੌਜਵਾਨ ਚਿੱਟਾ ਲਗਾਉਂਦੇ ਤੇ ਸ਼ਰਾਬ ਪੀਂਦੇ ਹਨ’ ਕੰਗਨਾ ਨੇ ਪੰਜਾਬ ਤੇ ਪੰਜਾਬੀਆਂ ਬਾਰੇ ਦਿੱਤਾ ਵਿਵਾਦਿਤ ਬਿਆਨ

ਕੰਗਨਾ ਰਣੌਤ ਦਾ ਪੰਜਾਬੀਆਂ ਬਾਰੇ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਕੰਗਨਾ ਨੇ ਇੱਕ ਸੰਬੋਧਨ ਦੌਰਾਨ ਕਿਹਾ ਕਿ ਹਿਮਾਚਲ ‘ਚ ਚਿੱਟੇ ਲਈ ਪੰਜਾਬ ਕਸੂਰਵਾਰ ਹੈ। ਕੰਗਨਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦਿਆ ਕਿਹਾ ਕਿ ਉਹ ਚਿੱਟਾ ਲਗਾਉਂਦੇ ਨੇ ਅਤੇ ਤਰ੍ਹਾਂ-ਤਰ੍ਹਾਂ ਦੀਆਂ ਸ਼ਰਾਬਾਂ ਪੀਂਦੇ ਹਨ। ਗੁਆਂਢੀ ਸੂਬਿਆਂ ਤੋਂ ਆ ਕੇ ਇੱਥੇ ਨਸ਼ਾ ਕਰਦੇ ਹਨ। ਉਹ ਸੁਭਾਅ ਪੱਖੋਂ ਗਰਮ ਤੇ ਹੁੱਲੜਬਾਜ਼ ਹਨ।

‘ਪੰਜਾਬ ਦੇ ਨੌਜਵਾਨ ਚਿੱਟਾ ਲਗਾਉਂਦੇ ਤੇ ਸ਼ਰਾਬ ਪੀਂਦੇ ਹਨ’ ਕੰਗਨਾ ਨੇ ਪੰਜਾਬ ਤੇ ਪੰਜਾਬੀਆਂ ਬਾਰੇ ਦਿੱਤਾ ਵਿਵਾਦਿਤ ਬਿਆਨ Read More »

ਝਾਰਖੰਡ ’ਚ ਘੱਟਦੀ ਜਾ ਰਹੀ ਹੈ ਹਿੰਦੂਆਂ ਤੇ ਆਦਿਵਾਸੀਆਂ ਦੀ ਆਬਾਦੀ : ਮੋਦੀ

ਝਾਰਖੰਡ, 3 ਅਕਤੂਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕਿਹਾ ਕਿ ਝਾਰਖੰਡ ’ਚ ਹਿੰਦੂਆਂ ਅਤੇ ਆਦਿਵਾਸੀਆਂ ਦੀ ਆਬਾਦੀ ਘੱਟ ਰਹੀ ਹੈ ਅਤੇ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਸੂਬੇ ਦੀ ਪਛਾਣ, ਸਭਿਆਚਾਰ ਅਤੇ ਵਿਰਾਸਤ ਦੀ ਕੀਮਤ ’ਤੇ ਘੁਸਪੈਠੀਆਂ ਦਾ ਸਮਰਥਨ ਕਰ ਕੇ ‘ਵੋਟ ਬੈਂਕ ਦੀ ਰਾਜਨੀਤੀ’ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ‘ਮਾਟੀ, ਬੇਟੀ, ਰੋਟੀ’ ਨੂੰ ਬਚਾਉਣ ਲਈ ‘ਅਜਿਹੀਆਂ ਤਾਕਤਾਂ ਨੂੰ ਬਾਹਰ ਕਢਿਆ ਜਾਵੇ’। ਭਾਜਪਾ ਦੀ ਪਰਿਵਰਤਨ ਯਾਤਰਾ ਦੀ ਸਮਾਪਤੀ ਮੌਕੇ ਕਰਵਾਏ ਇਕ ਪ੍ਰੋਗਰਾਮ ’ਚ ਮੋਦੀ ਨੇ ਕਿਹਾ, ‘‘ਝਾਰਖੰਡ ’ਚ ਬੇਟੀ, ਮਿੱਟੀ, ਰੋਟੀ ਦੀ ਰੱਖਿਆ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਬਦਲਾਅ ਦਾ ਸਮਾਂ ਆ ਗਿਆ ਹੈ। ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਵਾਲਾ ਗਠਜੋੜ ਇਕ ਖਤਰਨਾਕ ਖੇਡ ਖੇਡ ਰਿਹਾ ਹੈ ਜੋ ਘੁਸਪੈਠੀਆਂ ਨੂੰ ਸਰਪ੍ਰਸਤੀ ਦਿੰਦੇ ਹੋਏ ਲੋਕਾਂ ਦੀ ਪਛਾਣ, ਸਭਿਆਚਾਰ ਅਤੇ ਪਰੰਪਰਾਵਾਂ ਨੂੰ ਖਤਰੇ ’ਚ ਪਾ ਰਿਹਾ ਹੈ। ਪਰਿਵਰਤਨ ਯਾਤਰਾ ਸਾਰੇ 81 ਵਿਧਾਨ ਸਭਾ ਹਲਕਿਆਂ ’ਚੋਂ ਲੰਘੀ ਅਤੇ ਲਗਭਗ 5,400 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਦੀ ਅਗਵਾਈ ਵਾਲਾ ਗਠਜੋੜ ਉਹ ਲੋਕ ਚਲਾ ਰਹੇ ਹਨ ਜੋ ਝਾਰਖੰਡ ਦੀ ਪਛਾਣ, ਸਭਿਆਚਾਰ ਅਤੇ ਵਿਰਾਸਤ ਨੂੰ ਮਿਟਾਉਣਾ ਚਾਹੁੰਦੇ ਹਨ। ਮੋਦੀ ਨੇ ਕਿਹਾ, ‘‘ਝਾਰਖੰਡ ’ਚ ਅਤੇ ਕਾਂਗਰਸ ’ਚ ਬੈਠੇ ਉਨ੍ਹਾਂ ਦੇ ਆਕਾ ਆਦਿਵਾਸੀ ਭਾਈਚਾਰੇ ਨੂੰ ਘੱਟ ਗਿਣਤੀ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਹਮੇਸ਼ਾ ਕਬਾਇਲੀ ਸਮਾਜ ਨਾਲ ਧੋਖਾ ਕੀਤਾ ਹੈ ਅਤੇ ਉਹ ਕਦੇ ਵੀ ਉਨ੍ਹਾਂ ਨੂੰ ਅੱਗੇ ਵਧਦੇ ਨਹੀਂ ਵੇਖ ਸਕਦੇ।’’ ਉਨ੍ਹਾਂ ਨੇ ਸੱਤਾਧਾਰੀ ਗਠਜੋੜ ’ਤੇ ਸੱਤਾ ਬਰਕਰਾਰ ਰੱਖਣ ਲਈ ਰਾਜ ’ਚ ਇਕ ਨਵਾਂ ਵੋਟ ਬੈਂਕ ਬਣਾਉਣ ਦਾ ਦੋਸ਼ ਲਾਇਆ। ਮੋਦੀ ਨੇ ਕਿਹਾ, ‘‘ਉਹ ਸੱਤਾ ਲਈ ਝਾਰਖੰਡ ਦੀ ਕੁਰਬਾਨੀ ਦੇਣਾ ਚਾਹੁੰਦੇ ਹਨ। ਸੰਥਾਲ ਪਰਗਨਾ ਇਸ ਖਤਰਨਾਕ ਖੇਡ ਦਾ ਗਵਾਹ ਹੈ, ਜਿੱਥੇ ਕਬਾਇਲੀ ਆਬਾਦੀ ਘੱਟ ਰਹੀ ਹੈ, ਜਦਕਿ ਬੰਗਲਾਦੇਸ਼ੀ ਘੁਸਪੈਠੀਆਂ ਦੀ ਗਿਣਤੀ ਵੱਧ ਰਹੀ ਹੈ। ਕੀ ਤੁਸੀਂ ਝਾਰਖੰਡ ਦੀ ਜਨਸੰਖਿਆ ’ਚ ਇਸ ਤਬਦੀਲੀ ਅਤੇ ਹਿੰਦੂਆਂ ਅਤੇ ਆਦਿਵਾਸੀਆਂ ਦੀ ਆਬਾਦੀ ’ਚ ਆਈ ਗਿਰਾਵਟ ਨੂੰ ਮਨਜ਼ੂਰ ਕਰਦੇ ਹੋ? ਉਨ੍ਹਾਂ ਦੋਸ਼ ਲਾਇਆ ਕਿ ਘੁਸਪੈਠੀਏ ਕਬਾਇਲੀ ਲੋਕਾਂ ਦੀ ਜ਼ਮੀਨ ’ਤੇ ਕਬਜ਼ਾ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਧੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ, ‘‘ਸਥਿਤੀ ਇਹ ਹੋ ਗਈ ਹੈ ਕਿ ਜਦੋਂ ਹਾਈ ਕੋਰਟ ਚਿੰਤਾ ਜ਼ਾਹਰ ਕਰ ਰਹੀ ਹੈ ਤਾਂ ਸਰਕਾਰ ਘੁਸਪੈਠ ਤੋਂ ਇਨਕਾਰ ਕਰਦੇ ਹੋਏ ਹਲਫਨਾਮਾ ਦਾਇਰ ਕਰ ਰਹੀ ਹੈ। ਮੋਦੀ ਨੇ ਆਬਕਾਰੀ ਕਾਂਸਟੇਬਲਾਂ ਦੀ ਭਰਤੀ ਦੌਰਾਨ ਕਈ ਉਮੀਦਵਾਰਾਂ ਦੀ ਮੌਤ ਦਾ ਹਵਾਲਾ ਦਿੰਦੇ ਹੋਏ ਗਠਜੋੜ ਦੀ ‘ਸੰਵੇਦਨਸ਼ੀਲ’ ਪਹੁੰਚ ਦੀ ਆਲੋਚਨਾ ਕੀਤੀ। ਪ੍ਰਧਾਨ ਮੰਤਰੀ ਨੇ ਝਾਰਖੰਡ ਮੁਕਤੀ ਮੋਰਚਾ ਦੇ ਸਹਿਯੋਗੀ ਕਾਂਗਰਸ ਅਤੇ ਕੌਮੀ ਜਨਤਾ ਦਲ (ਆਰ.ਜੇ.ਡੀ.) ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਦੇਸ਼ ’ਚ ਕਬਾਇਲੀ ਚਿੰਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਕਾਂਗਰਸ ਨੇ ਇਕ ਪਰਵਾਰ ਦੀ ਪਛਾਣ ਬਚਾਉਣ ਲਈ ਆਦਿਵਾਸੀਆਂ ਦੀ ਪਛਾਣ ਮਿਟਾ ਦਿਤੀ। ਕਾਂਗਰਸ ਨੇ ਕਦੇ ਵੀ ਕਬਾਇਲੀ ਭਾਈਚਾਰਿਆਂ ਨੂੰ ਮਹੱਤਵ ਨਹੀਂ ਦਿਤਾ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ’ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਰਟੀ ਨੇ ਸਾਰੀਆਂ ਯੋਜਨਾਵਾਂ, ਸੜਕਾਂ ਅਤੇ ਇਮਾਰਤਾਂ ਦਾ ਨਾਮ ਇਕ ਪਰਵਾਰ ਦੇ ਮੈਂਬਰਾਂ ਦੇ ਨਾਂ ’ਤੇ ਰੱਖਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੀ ਵੰਸ਼ਵਾਦੀ ਮਾਨਸਿਕਤਾ ਨੇ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਮੋਦੀ ਨੇ ਕਿਹਾ ਕਿ ਭਾਜਪਾ ਨੇ ਕਬਾਇਲੀ ਨਾਇਕਾਂ ਦੀ ਇੱਜ਼ਤ ਬਹਾਲ ਕੀਤੀ ਹੈ ਅਤੇ ਕਬਾਇਲੀ ਨੇਤਾ ਬਿਰਸਾ ਮੁੰਡਾ ਦੀ ਜਯੰਤੀ ਨੂੰ ‘ਜਨਜਾਤੀਆ ਗੌਰਵ ਦਿਵਸ’ ਐਲਾਨਿਆ ਹੈ। ਕਾਂਗਰਸ ਨੂੰ ਦਲਿਤ ਵਿਰੋਧੀ ਅਤੇ ਆਦਿਵਾਸੀ ਵਿਰੋਧੀ ਦੱਸਦਿਆਂ ਮੋਦੀ ਨੇ ਦੋਸ਼ ਲਾਇਆ ਕਿ ਉਸ ਨੇ ਐਸ.ਸੀ./ਐਸ.ਟੀ. ਭਾਈਚਾਰੇ ਦਾ ਵਿਰੋਧ ਕੀਤਾ ਹੈ। ਅਨੁਸੂਚਿਤ ਜਨਜਾਤੀ (ਐਸ.ਸੀ./ਐਸ.ਟੀ.) ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਭਾਈਚਾਰਿਆਂ ਨੂੰ ਤਰੱਕੀ ਕਰਨ ਤੋਂ ਰੋਕਣ ਲਈ ਨੀਤੀਆਂ ਤਿਆਰ ਕੀਤੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਐਸ.ਸੀ., ਐਸ.ਟੀ., ਓ.ਬੀ.ਸੀ. ਰਾਖਵਾਂਕਰਨ ਖੋਹ ਕੇ ਅਪਣੇ ਵੋਟ ਬੈਂਕ ਨੂੰ ਸੌਂਪਣਾ ਚਾਹੁੰਦੀ ਹੈ ਪਰ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਕੋਈ ਵੀ ਤੁਹਾਡੇ ਅਧਿਕਾਰਾਂ ਨੂੰ ਨਹੀਂ ਖੋਹ ਸਕਦਾ। ਭਾਜਪਾ ਇਸ ਦੀ ਰੱਖਿਆ ਕਰੇਗੀ। ਆਰ.ਜੇ.ਡੀ. ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਦਾਅਵਾ ਕੀਤਾ ਕਿ ਝਾਰਖੰਡ ਵਿਰੋਧੀ ਸਟੈਂਡ ਸ਼ੁਰੂ ਤੋਂ ਹੀ ਸਪੱਸ਼ਟ ਹੈ ਕਿਉਂਕਿ ਉਹ ਵੱਖਰੇ ਰਾਜ ਦੇ ਗਠਨ ਦਾ ਵਿਰੋਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਰ.ਜੇ.ਡੀ. ਨੇ ਝਾਰਖੰਡ ਨੂੰ ਲੁੱਟ ਦਾ ਅੱਡਾ ਬਣਾ ਦਿਤਾ ਹੈ ਕਿਉਂਕਿ ਉਸ ਨੇ ਪਾਣੀ, ਜੰਗਲ ਅਤੇ ਜ਼ਮੀਨ ਲੁੱਟੀ ਹੈ। ਇਸ ਨੇ ਝਾਰਖੰਡ ਨੂੰ ਅਪਰਾਧੀਆਂ ਅਤੇ ਗੁੰਡਿਆਂ ਲਈ ਸੁਰੱਖਿਅਤ ਪਨਾਹਗਾਹ ਬਣਾ ਦਿਤਾ ਹੈ। ਕਾਂਗਰਸ ਵੀ ਇਸ ਅਪਰਾਧ ’ਚ ਉਸ ਦੀ ਭਾਈਵਾਲ ਹੈ। ਮੋਦੀ ਨੇ ਦੋਸ਼ ਲਾਇਆ ਕਿ ਦੀ ਅਗਵਾਈ ਵਾਲੇ ਗਠਜੋੜ ਨੇ ਨਾ ਸਿਰਫ ਝਾਰਖੰਡ ’ਚ ਵਿਕਾਸ ਨੂੰ ਪਟੜੀ ਤੋਂ ਉਤਾਰਿਆ ਬਲਕਿ ਕੌਮੀ ਸੁਰੱਖਿਆ ਨਾਲ ਵੀ ਖੇਡਿਆ। ਉਨ੍ਹਾਂ ਕਿਹਾ ਕਿ ਇਹ ਸੂਬੇ ਦੇ ਵਿਕਾਸ ’ਚ ਸੱਭ ਤੋਂ ਵੱਡੀ ਰੁਕਾਵਟ ਹੈ। ਉਨ੍ਹਾਂ ਦਾਅਵਾ ਕੀਤਾ ਕਿ ਝਾਰਖੰਡ ’ਤੇ ਜ਼ਮੀਨ ਦਲਾਲਾਂ ਦਾ ਰਾਜ ਹੈ, ਜਿੱਥੇ ਫੌਜ ਦੀ ਜ਼ਮੀਨ ਨੂੰ ਵੀ ਨਹੀਂ ਬਖਸ਼ਿਆ ਗਿਆ ਹੈ ਅਤੇ ਖਾਣਾਂ ਅਤੇ ਖਣਿਜਾਂ ਦੀ ਲੁੱਟ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਤਬਾਦਲੇ ਅਤੇ ਤਾਇਨਾਤੀਆਂ ਇਕ ਉਦਯੋਗ ਬਣ ਗਈਆਂ ਹਨ ਜਦਕਿ ‘ਅਬੂਆ ਆਵਾਸ ਯੋਜਨਾ‘ ਅਤੇ ‘ਮੁੱਖ ਮੰਤਰੀ ਮਾਇਆ ਸਨਮਾਨ ਯੋਜਨਾ‘ ਵਰਗੀਆਂ ਸਾਰੀਆਂ ਨਵੀਆਂ ਯੋਜਨਾਵਾਂ ਭ੍ਰਿਸ਼ਟਾਚਾਰ ਦਾ ਸਰੋਤ ਬਣ ਗਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਘੁਟਾਲਿਆਂ ਦੀ ਮੈਰਾਥਨ ’ਚ ਰੁੱਝੀ ਹੋਈ ਹੈ, ਜਦਕਿ ‘ਪੇਪਰ ਲੀਕ’ ਨੇ ਵਿਦਿਆਰਥੀਆਂ ਦਾ ਭਵਿੱਖ ਖਰਾਬ ਕਰ ਦਿਤਾ ਹੈ। ਮੋਦੀ ਨੇ ਦੋਸ਼ ਲਾਇਆ ਕਿ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਗਰੀਬਾਂ ਦੇ ਰਾਸ਼ਨ ਅਤੇ ਪਾਣੀ ’ਤੇ ਕਬਜ਼ਾ ਕਰ ਰਹੀ ਹੈ ਅਤੇ ਕੇਂਦਰੀ ਫੰਡਾਂ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਮੈਂ ਗਾਰੰਟੀ ਦਿੰਦਾ ਹਾਂ ਕਿ ਭਾਜਪਾ ਸਰਕਾਰ ਨਾ ਸਿਰਫ ਅਪਣੀ ਮਾਟੀ, ਬੇਟੀ ਅਤੇ ਰੋਟੀ ਦੀ ਰੱਖਿਆ ਕਰੇਗੀ ਬਲਕਿ ਸੂਬੇ ਨੂੰ ਵਿਕਾਸ ਦੇ ਰਾਹ ’ਤੇ ਲੈ ਜਾਵੇਗੀ। ਝੂਠ ਦੀ ਦੁਕਾਨ ਸਦਾ ਨਹੀਂ ਚੱਲ ਸਕਦੀ। ਝੂਠ ਦੀਆਂ ਜਲੇਬੀਆਂ ਪਰੋਸ ਰਹੀ ਹੈ। ਕਰੀਬ ਇਕ ਪੰਦਰਵਾੜੇ ’ਚ ਮੋਦੀ ਦਾ ਝਾਰਖੰਡ ਦਾ ਇਹ ਦੂਜਾ ਦੌਰਾ ਹੈ, ਜਿੱਥੇ 81 ਮੈਂਬਰੀ ਵਿਧਾਨ ਸਭਾ ਲਈ ਚੋਣਾਂ ਹੋਣੀਆਂ ਹਨ ਅਤੇ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 5 ਜਨਵਰੀ ਨੂੰ ਖਤਮ ਹੋ ਰਿਹਾ ਹੈ। ਇੱਥੇ ਪਹੁੰਚਣ ’ਤੇ ਮੋਦੀ ਨੇ ਇਕ ਵਿਸ਼ੇਸ਼ ਖੁੱਲ੍ਹੀ ਗੱਡੀ ’ਚ ਭੀੜ ਦਾ ਸਵਾਗਤ ਕੀਤਾ ਅਤੇ ਕਬਾਇਲੀ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਔਰਤਾਂ ਨੇ ਉਨ੍ਹਾਂ ਨੂੰ ‘ਮਾਟੀ, ਬੇਟੀ, ਰੋਟੀ’ ਦੀ ਰੱਖਿਆ ਪ੍ਰਤੀ ਅਪਣੀ ਵਚਨਬੱਧਤਾ ਦੇ ਪ੍ਰਤੀਕ ਵਜੋਂ ‘ਪਰਿਵਰਤਨ ਯਾਤਰਾ’ ਦੌਰਾਨ ਇਕੱਤਰ ਕੀਤੀ ਮਿੱਟੀ ਨਾਲ ਭਰਿਆ ਕਲਸ਼ ਭੇਟ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 20 ਸਤੰਬਰ ਨੂੰ ਸਾਹਿਬਗੰਜ ਤੋਂ ਭਾਜਪਾ ਦੀ ਪਰਿਵਰਤਨ ਯਾਤਰਾ ਦੀ ਸ਼ੁਰੂਆਤ ਕੀਤੀ ਸੀ।

ਝਾਰਖੰਡ ’ਚ ਘੱਟਦੀ ਜਾ ਰਹੀ ਹੈ ਹਿੰਦੂਆਂ ਤੇ ਆਦਿਵਾਸੀਆਂ ਦੀ ਆਬਾਦੀ : ਮੋਦੀ Read More »

ਪਲਾਹੀ ਵਿਖੇ ਝੰਡੇ ਦੀ ਰਸਮ ਨਿਭਾਈ

ਫਗਵਾੜਾ, 3 ਅਕਤੂਬਰ (ਏ.ਡੀ.ਪੀ ਨਿਯੂਜ਼) – ਦੁਸਿਹਰਾ ਕਮੇਟੀ ਪਲਾਹੀ ਵਲੋਂ ਪਿੰਡ ਦੀ ਗਰਾਊਂਡ ਵਿਖੇ 12 ਅਕਤੂਬਰ 2024 ਨੂੰ ਮਨਾਏ ਜਾ ਰਹੇ ਦੁਸਿਹਰੇ ਦੇ ਸਬੰਧ ‘ਚ ਝੰਡੇ ਦੀ ਰਸਮ ਨਿਭਾਈ ਗਈ। ਦੁਸਿਹਰਾ ਕਈ ਸਾਲਾਂ ਤੋਂ ਪਿੰਡ ‘ਚ ਮਨਾਇਆ ਜਾਂਦਾ ਹੈ ਅਤੇ ਵੱਡੀ ਗਿਣਤੀ ‘ਚ ਲੋਕ ਇਸ ‘ਚ ਸ਼ਾਮਲ ਹੁੰਦੇ ਹਨ। ਦੁਸਹਿਰੇ ਸਬੰਧੀ ਤਿੰਨ ਦਿਨ ਰਾਮ ਲੀਲਾ ਕਰਵਾਈ ਜਾਵੇਗੀ। ਝੰਡੇ ਦੀ ਰਸਮ ਨਿਭਾਉਣ ਸਮੇਂ ਤਵਿੰਦਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ, ਸੁਖਵਿੰਦਰ ਸਿੰਘ ਸੱਲ, ਮਦਨ ਲਾਲ, ਰਵੀਪਾਲ, ਪੀਟਰ ਕੁਮਾਰ, ਜਸਵੀਰ ਸਿੰਘ ਬਸਰਾ, ਗੁਰਚਰਨ ਸਿੰਘ ਬਸਰਾ, ਪ੍ਰੇਮ ਸਿੰਘ ਡੋਲ, ਜਸਵਿੰਦਰ ਸਿੰਘ ਪੱਪੂ , ਗਗਨਦੀਪ ਸ਼ਰਮਾ , ਸੰਦੀਪ ਸ਼ੀਪਾ , ਮੋਹਿਤ, ਅਜੈ ਨਾਥ ਅਤੇ ਸਲੀਮ ਆਦਿ ਹਾਜ਼ਰ ਸਨ।

ਪਲਾਹੀ ਵਿਖੇ ਝੰਡੇ ਦੀ ਰਸਮ ਨਿਭਾਈ Read More »

ਐਮਰਜੈਂਸੀ ਕਾਰਨ ਪਾਣੀ ’ਚ ਹੀ ਕਰਨੇ ਪਈ ਹੈਲੀਕਾਪਟਰ ਦੀ ਲੈਂਡਿੰਗ

ਪਟਨਾ, 2 ਅਕਤੂਬਰ -ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਵਾਈ ਫੌਜ ਦੇ ਹੈਲੀਕਾਪਟਰ ਨੂੰ ਬੁੱਧਵਾਰ ਬਿਹਾਰ ਦੇ ਸੀਤਾਮੜ੍ਹੀ ਖੇਤਰ ਵਿਚ ਪਾਣੀ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਉਸ ’ਤੇ ਦੋ ਪਾਇਲਟ ਤੇ ਦੋ ਜਣੇ ਹੋਰ ਸਵਾਰ ਸਨ, ਜਿਨ੍ਹਾਂ ਨੂੰ ਲੋਕਾਂ ਨੇ ਸਲਾਮਤ ਬਾਹਰ ਕੱਢਿਆ। ਹੈਲੀਕਾਪਟਰ ਦਰਭੰਗਾ ’ਚ ਲੋੜੀਂਦੀਆਂ ਚੀਜ਼ਾਂ ਸੁੱਟ ਕੇ ਪਰਤ ਰਿਹਾ ਸੀ।

ਐਮਰਜੈਂਸੀ ਕਾਰਨ ਪਾਣੀ ’ਚ ਹੀ ਕਰਨੇ ਪਈ ਹੈਲੀਕਾਪਟਰ ਦੀ ਲੈਂਡਿੰਗ Read More »

ਪ੍ਰਸ਼ਾਂਤ ਕਿਸ਼ੋਰ ਵੱਲੋਂ ਜਨ ਸੁਰਾਜ ਪਾਰਟੀ ਬਣਾਉਣ ਦਾ ਐਲਾਨ

ਪਟਨਾ, 3 ਅਕਤੂਬਰ – ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਬੁੱਧਵਾਰ ਇੱਥੇ ਵੈਟਨਰੀ ਮੈਦਾਨ ਵਿਚ ‘ਜਨ ਸੁਰਾਜ ਪਾਰਟੀ’ ਬਣਾਉਣ ਦਾ ਐਲਾਨ ਕੀਤਾ। ਕਾਰਜਕਾਰੀ ਪ੍ਰਧਾਨ ਸਾਬਕਾ ਰਾਜਦੂਤ ਮਨੋਜ ਭਾਰਤੀ ਨੂੰ ਬਣਾਇਆ ਗਿਆ ਹੈ। ਪ੍ਰਸ਼ਾਂਤ ਨੇ ਕਿਹਾ ਕਿ ਪਾਰਟੀ ਦੇ ਝੰਡੇ ਵਿਚ ਮਹਾਤਮਾ ਗਾਂਧੀ ਦੇ ਨਾਲ ਡਾ. ਅੰਬੇਡਕਰ ਦੀ ਫੋਟੋ ਵੀ ਹੋਵੇਗੀ। ਉਨ੍ਹਾ ਕਿਹਾ ਕਿ ਉਨ੍ਹਾ ਦੀ ਸਰਕਾਰ ਬਣੀ ਤਾਂ ਇਕ ਘੰਟੇ ਦੇ ਅੰਦਰ ਸ਼ਰਾਬਬੰਦੀ ਨੀਤੀ ਨੂੰ ਚੁੱਕ ਕੇ ਪਰ੍ਹਾਂ ਮਾਰਾਂਗੇ। ਉਨ੍ਹਾ ‘ਜੈ-ਜੈ ਬਿਹਾਰ’ ਦਾ ਨਾਅਰਾ ਦਿੰਦਿਆਂ ਕਿਹਾਅਸੀਂ ਆਪਣੇ ਜੀਵਨਕਾਲ ਵਿਚ ਇਕ ਅਜਿਹਾ ਬਿਹਾਰ ਬਣਾਵਾਂਗੇ ਕਿ ਦੇਸ਼ ਤੇ ਦੁਨੀਆ ਵਿਚ ਕੋਈ ਬਿਹਾਰੀ ਨੂੰ ਗਾਲ੍ਹ ਨਹੀਂ ਕੱਢ ਸਕੇਗਾ।

ਪ੍ਰਸ਼ਾਂਤ ਕਿਸ਼ੋਰ ਵੱਲੋਂ ਜਨ ਸੁਰਾਜ ਪਾਰਟੀ ਬਣਾਉਣ ਦਾ ਐਲਾਨ Read More »

ਸ਼ਰਧਾਂਜਲੀ ਦੇਣ ਤੋਂ ਪਹਿਲਾਂ ਹੀ ਬਾਪੂ ਦੀਆਂ ਐਨਕਾਂ ਹੋਈਆਂ ਗਾਇਬ

ਜਲੰਧਰ, 3 ਅਕਤੂਬਰ – ਸਥਾਨਕ ਕੰਪਨੀ ਬਾਗ ਵਿਚ ਗਾਂਧੀ ਜੈਅੰਤੀ ’ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ ਬੁੱਤ ਤੋਂ ਐਨਕਾਂ ਗਾਇਬ ਮਿਲੀਆਂ। ਸਿਆਸਤਦਾਨਾਂ ਦੇ ਪੁੱਜਣ ਤੋਂ ਪਹਿਲਾਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਆਨਨ-ਫਾਨਨ ’ਚ ਐਨਕਾਂ ਦਾ ਪ੍ਰਬੰਧ ਕੀਤਾ, ਪਰ ਉਹ ਸੁਨਹਿਰੀ ਮੈਟਲ ਦੇ ਫਰੇਮ ਵਾਲੀਆਂ ਸਨ, ਜਦਕਿ ਮਹਾਤਮਾ ਗਾਂਧੀ ਦੇ ਬੁੱਤ ’ਤੇ ਕਾਲੇ ਪਲਾਸਟਿਕ ਫਰੇਮ ਵਾਲੀਆਂ ਐਨਕਾਂ ਲੱਗੀਆਂ ਹੁੰਦੀਆਂ ਹਨ। ਅੰਮ੍ਰਿਤਸਰ ਵਿਚ ਗਾਂਧੀ ਦਾ ਬੁੱਤ ਸ਼ੀਸ਼ੇ ਵਿਚ ਹੈ, ਜਦਕਿ ਜਲੰਧਰ ਦੇ ਕੰਪਨੀ ਬਾਗ ਦਾ ਬੁੱਤ ਅਣਢਕਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸ਼ਰਾਰਤੀ ਐਨਕਾਂ ਲੈ ਗਏ ਹੋਣੇ। ਸ਼ਰਧਾਂਜਲੀ ਦੇਣ ਆਏ ਸਿਆਸਤਦਾਨਾਂ ਨੇ ਸ਼ਿਕਾਇਤ ਕੀਤੀ ਕਿ ਬੁੱਤ ’ਤੇ ਰੰਗ ਵੀ ਠੀਕ ਢੰਗ ਨਾਲ ਨਹੀਂ ਕੀਤਾ ਗਿਆ। ਸੀਮਿੰਟ ਸਾਫ਼ ਨਜ਼ਰ ਆ ਰਿਹਾ ਸੀ। ਨਾਲ ਲੱਗਦੇ ਲਾਲ ਬਹਾਦਰ ਸ਼ਾਸਤਰੀ ਚੌਕ ਵਿਚ ਸ਼ਾਸਤਰੀ ਜੈਅੰਤੀ ’ਤੇ ਬੁੱਤ ’ਤੇ ਹਾਰ ਪਾਉਣ ਪੁੱਜੇ ਸਿਆਸਤਦਾਨਾਂ ਨੇ ਕਿਹਾ ਕਿ ਉਸ ਬੁੱਤ ’ਤੇ ਵੀ ਚਲਾਵੇਂ ਅੰਦਾਜ਼ ’ਚ ਰੰਗ ਕੀਤਾ ਹੋਇਆ ਸੀ।

ਸ਼ਰਧਾਂਜਲੀ ਦੇਣ ਤੋਂ ਪਹਿਲਾਂ ਹੀ ਬਾਪੂ ਦੀਆਂ ਐਨਕਾਂ ਹੋਈਆਂ ਗਾਇਬ Read More »

ਨਿਤਿਨ ਗਡਕਰੀ ਦੇ ਬਿਆਨ

ਕੇਂਦਰੀ ਮੰਤਰੀ ਤੇ ਭਾਜਪਾ ਦੇ ਸਾਬਕਾ ਪ੍ਰਧਾਨ ਨਿਤਿਨ ਗਡਕਰੀ ਆਏ ਦਿਨ ਸਰਕਾਰ ਬਾਰੇ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ, ਉਸ ਤੋਂ ਇਹ ਕਿਆਸ-ਅਰਾਈਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ ਕਿ ਉਹ ਅਜਿਹਾ ਆਰ ਐੱਸ ਐੱਸ ਦੇ ਕਹਿਣ ’ਤੇ ਕਰ ਰਹੇ ਹਨ, ਕਿਉਕਿ ਭਾਜਪਾ ਦੀ ਅਸਲੀ ਹਾਈਕਮਾਨ ਮੋਦੀ-ਸ਼ਾਹ ਜੋੜੀ ਤੋਂ ਆਰ ਐੱਸ ਐੱਸ ਨਰਾਜ਼ ਹੈ। ਦੀਵਾਲੀ ਤੋਂ ਬਾਅਦ ਮਹਾਰਾਸ਼ਟਰ ਦੀਆਂ ਅਸੰਬਲੀ ਚੋਣਾਂ ਦੇ ਮੌਕੇ ਸੂਬਾ ਸਰਕਾਰ ਦੀ ਵੋਟ-ਬਟੋਰੂ ਯੋਜਨਾ ‘ਮੁੱਖ ਮੰਤਰੀ ਮਾਝੀ ਲੜਕੀ ਬਹਿਨ ਯੋਜਨਾ’ ਅਤੇ ਸੂਬੇ ਦੀ ਵਿੱਤੀ ਹਾਲਤ ਬਾਰੇ ਗਡਕਰੀ ਨੇ ਸੋਮਵਾਰ ਇਕ ਜਨਤਕ ਪ੍ਰੋਗਰਾਮ ਵਿਚ ਕਿਹਾ ਕਿ ਕੀ ਨਿਵੇਸ਼ਕਾਂ ਨੂੰ ਸਮੇਂ ’ਤੇ ਸਬਸਿਡੀ ਮਿਲੇਗੀ? ਕੌਣ ਜਾਣਦਾ ਹੈ? ਸਾਨੂੰ ਲੜਕੀ ਬਹਿਨ ਯੋਜਨਾ ਲਈ ਵੀ ਫੰਡ ਦੇਣਾ ਪੈਣਾ। ਦੂਜੇ ਸ਼ਬਦਾਂ ਵਿਚ ਗਡਕਰੀ ਨੂੰ ਡਰ ਹੈ ਕਿ ਪਹਿਲੀਆਂ ਸਬਸਿਡੀਆਂ ਦੇ ਨਹੀਂ ਹੋ ਰਹੀਆਂ ਤੇ ਨਵੀਂਆਂ ਦਾ ਜੁਗਾੜ ਕਿੱਥੋਂ ਕਰਨਾ। ਗਡਕਰੀ ਦੇ ਬਿਆਨਾਂ ਤੋਂ ਬਾਅਦ ਆਪੋਜ਼ੀਸ਼ਨ ਦੇ ਮਹਾਰਾਸ਼ਟਰ ਦੀ ਸ਼ਿਵ ਸੈਨਾ-ਭਾਜਪਾ-ਐੱਨ ਸੀ ਪੀ ਸਰਕਾਰ ’ਤੇ ਹਮਲੇ ਤੇਜ਼ ਹੁੰਦੇ ਜਾ ਰਹੇ ਹਨ। ਕਾਂਗਰਸ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀ ਗਡਕਰੀ ਜਨਤਕ ਤੌਰ ’ਤੇ ਮੰਨ ਰਹੇ ਹਨ ਕਿ ਸੂਬਾ ਮਾਲੀ ਸੰਕਟ ਵਿੱਚੋਂ ਲੰਘ ਰਿਹਾ ਹੈ। ਫੰਡ ਦੀ ਕਮੀ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਵਾਰਾਂ ਲਈ ਸਹਾਇਤਾ ਰੋਕ ਦਿੱਤੀ ਗਈ। ਜਦੋਂ ਆਪੋਜ਼ੀਸ਼ਨ ਨੇ ਰੌਲਾ ਪਾਇਆ ਤਾਂ ਬਹਾਲ ਕੀਤੀ। ਸੂਬੇ ’ਤੇ ਕੁਲ ਕਰਜ਼ਾ 7 ਲੱਖ ਕਰੋੜ ਰੁਪਏ ਤੱਕ ਪੁੱਜ ਚੁੱਕਾ ਹੈ, ਜੋ ਸੂਬੇ ਦੀ ਕੁਲ ਘਰੇਲੂ ਪੈਦਾਵਾਰ (ਜੀ ਡੀ ਪੀ) ਦਾ ਲਗਭਗ 20 ਫੀਸਦੀ ਹੈ। ‘ਮੁੱਖ ਮੰਤਰੀ ਮਾਝੀ ਲੜਕੀ ਬਹਿਨ ਯੋਜਨਾ’ ਤਹਿਤ 21-65 ਸਾਲ ਦੀਆਂ ਮਹਿਲਾਵਾਂ ਨੂੰ 1500 ਰੁਪਏ ਮਹੀਨਾ ਦਿੱਤੇ ਜਾਣੇ ਹਨ, ਭਾਵੇਂ ਉਹ ਵਿਆਹੀਆਂ ਹਨ ਜਾਂ ਨਹੀਂ। ਇਸ ਨਾਲ ਖਜ਼ਾਨੇ ’ਤੇ 46 ਹਜ਼ਾਰ ਕਰੋੜ ਦਾ ਭਾਰ ਪੈਣਾ ਹੈ। ਇਸ ਯੋਜਨਾ ਨੂੰ ਚੋਣਾਂ ਦੇ ਮੱਦੇਨਜ਼ਰ ਫਟਾਫਟ ਲਾਗੂ ਕੀਤਾ ਗਿਆ ਹੈ, ਇਹ ਹਿਸਾਬ ਲਾਏ ਬਿਨਾਂ ਕਿ ਪੈਸੇ ਦਾ ਪ੍ਰਬੰਧ ਕਿੱਥੋਂ ਕਰਨਾ ਹੈ। ਗਡਕਰੀ ਇਸ ਤੋਂ ਪਹਿਲਾਂ ਪੁਣੇ ਵਿਚ ਇਹ ਕਹਿ ਚੁੱਕੇ ਹਨ ਕਿ ਜਿਸ ਫਾਈਲ ’ਤੇ ਪੈਸੇ ਰੱਖੇ ਹੁੰਦੇ ਹਨ, ਉਹ ਸਾਡੇ ਸਿਸਟਮ ਵਿਚ ਤੇਜ਼ੀ ਨਾਲ ਚਲਦੀ ਹੈ। ਉਹ ਸਿਆਸਤ ਨੂੰ ਕੈਰੀਅਰ ਬਣਾਉਣ ਲਈ ਵਰਤਣ ਦਾ ਵੀ ਵਿਰੋਧ ਕਰਦੇ ਰਹਿੰਦੇ ਹਨ। ਦਰਅਸਲ ਜਦੋਂ ਤੋਂ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਕਿਹਾ ਹੈ ਕਿ ਭਾਜਪਾ ਹੁਣ ਏਨੀ ਤਕੜੀ ਹੋ ਗਈ ਹੈ ਕਿ ਚੋਣਾਂ ਜਿੱਤਣ ਲਈ ਉਸ ਨੂੰ ਆਰ ਐੱਸ ਐੱਸ ਦੀ ਪਹਿਲਾਂ ਵਰਗੀ ਲੋੜ ਨਹੀਂ ਰਹੀ, ਆਰ ਐੱਸ ਐੱਸ ਖਿਝਿਆ ਹੋਇਆ ਹੈ। ਉਸ ਦੇ ਵਰਕਰਾਂ ਵੱਲੋਂ ਲੋਕ ਸਭਾ ਚੋਣਾਂ ਵਿਚ ਖੁੱਲ੍ਹ ਕੇ ਹਿੱਸਾ ਨਾ ਲੈਣ ਕਾਰਨ ਭਾਜਪਾ ਸਪੱਸ਼ਟ ਬਹੁਮਤ ਹਾਸਲ ਨਹੀਂ ਸੀ ਕਰ ਸਕੀ। ਆਰ ਐੱਸ ਐੱਸ ਮੋਦੀ-ਸ਼ਾਹ ਜੋੜੀ ਦੀਆਂ ਮਨਮਾਨੀਆਂ ਤੋਂ ਵੀ ਨਾਰਾਜ਼ ਹੈ। ਮੋਦੀ ਵਿਰੁੱਧ ਕੋਈ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਉਹ ਭਾਜਪਾ, ਜਿਸ ਨੂੰ ਉਸ ਦੀ ਔਲਾਦ ਮੰਨਿਆ ਜਾਂਦਾ ਹੈ, ਉੱਤੇ ਪੂਰਾ ਕੰਟਰੋਲ ਕਰਨਾ ਚਾਹੁੰਦਾ ਹੈ। ਇਸ ਲਈ ਉਹ ਗਡਕਰੀ ਜਾਂ ਉਸ ਵਰਗੇ ਕਿਸੇ ਆਗੂ ਨੂੰ ਮੁੜ ਪ੍ਰਧਾਨ ਬਣਾਉਣਾ ਚਾਹੁੰਦਾ ਹੈ, ਜੋ ਆਰ ਐੱਸ ਐੱਸ ਦਾ ਕਹਿਣਾ ਮੰਨੇ।

ਨਿਤਿਨ ਗਡਕਰੀ ਦੇ ਬਿਆਨ Read More »