ਸ਼ਰਧਾਂਜਲੀ ਦੇਣ ਤੋਂ ਪਹਿਲਾਂ ਹੀ ਬਾਪੂ ਦੀਆਂ ਐਨਕਾਂ ਹੋਈਆਂ ਗਾਇਬ

ਜਲੰਧਰ, 3 ਅਕਤੂਬਰ – ਸਥਾਨਕ ਕੰਪਨੀ ਬਾਗ ਵਿਚ ਗਾਂਧੀ ਜੈਅੰਤੀ ’ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ ਬੁੱਤ ਤੋਂ ਐਨਕਾਂ ਗਾਇਬ ਮਿਲੀਆਂ। ਸਿਆਸਤਦਾਨਾਂ ਦੇ ਪੁੱਜਣ ਤੋਂ ਪਹਿਲਾਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਆਨਨ-ਫਾਨਨ ’ਚ ਐਨਕਾਂ ਦਾ ਪ੍ਰਬੰਧ ਕੀਤਾ, ਪਰ ਉਹ ਸੁਨਹਿਰੀ ਮੈਟਲ ਦੇ ਫਰੇਮ ਵਾਲੀਆਂ ਸਨ, ਜਦਕਿ ਮਹਾਤਮਾ ਗਾਂਧੀ ਦੇ ਬੁੱਤ ’ਤੇ ਕਾਲੇ ਪਲਾਸਟਿਕ ਫਰੇਮ ਵਾਲੀਆਂ ਐਨਕਾਂ ਲੱਗੀਆਂ ਹੁੰਦੀਆਂ ਹਨ। ਅੰਮ੍ਰਿਤਸਰ ਵਿਚ ਗਾਂਧੀ ਦਾ ਬੁੱਤ ਸ਼ੀਸ਼ੇ ਵਿਚ ਹੈ, ਜਦਕਿ ਜਲੰਧਰ ਦੇ ਕੰਪਨੀ ਬਾਗ ਦਾ ਬੁੱਤ ਅਣਢਕਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸ਼ਰਾਰਤੀ ਐਨਕਾਂ ਲੈ ਗਏ ਹੋਣੇ। ਸ਼ਰਧਾਂਜਲੀ ਦੇਣ ਆਏ ਸਿਆਸਤਦਾਨਾਂ ਨੇ ਸ਼ਿਕਾਇਤ ਕੀਤੀ ਕਿ ਬੁੱਤ ’ਤੇ ਰੰਗ ਵੀ ਠੀਕ ਢੰਗ ਨਾਲ ਨਹੀਂ ਕੀਤਾ ਗਿਆ। ਸੀਮਿੰਟ ਸਾਫ਼ ਨਜ਼ਰ ਆ ਰਿਹਾ ਸੀ। ਨਾਲ ਲੱਗਦੇ ਲਾਲ ਬਹਾਦਰ ਸ਼ਾਸਤਰੀ ਚੌਕ ਵਿਚ ਸ਼ਾਸਤਰੀ ਜੈਅੰਤੀ ’ਤੇ ਬੁੱਤ ’ਤੇ ਹਾਰ ਪਾਉਣ ਪੁੱਜੇ ਸਿਆਸਤਦਾਨਾਂ ਨੇ ਕਿਹਾ ਕਿ ਉਸ ਬੁੱਤ ’ਤੇ ਵੀ ਚਲਾਵੇਂ ਅੰਦਾਜ਼ ’ਚ ਰੰਗ ਕੀਤਾ ਹੋਇਆ ਸੀ।

ਸਾਂਝਾ ਕਰੋ

ਪੜ੍ਹੋ