October 3, 2024

BSNL ਲਿਆਇਆ ਧਮਾਕੇਦਾਰ ਆਫਰ, ਗਾਹਕਾਂ ਨੂੰ ਮੁਫ਼ਤ ਦੇ ਰਿਹੈ 24 GB ਡਾਟਾ

ਨਵੀਂ ਦਿੱਲੀ, 3 ਅਕਤੂਬਰ – Jio, Airtel ਅਤੇ Vodafone, Idea ਦੇ ਟੈਰਿਫ ਪਲਾਨ ‘ਚ ਵਾਧੇ ਤੋਂ ਬਾਅਦ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਦੇ ਗਾਹਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। BSNL ਦੇ ਸਸਤੇ ਪਲਾਨ ਦੇ ਕਾਰਨ, Jio, Airtel ਅਤੇ Vi ਦੇ ਬਹੁਤ ਸਾਰੇ ਗਾਹਕ BSNL ਨੂੰ ਬਦਲ ਰਹੇ ਹਨ। ਨਵੇਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ, BSNL ਨੇ ਹੁਣ ਵਾਧੂ ਡਾਟਾ ਦੇਣਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਗਾਹਕਾਂ ਨੂੰ 24 ਜੀਬੀ ਡਾਟਾ ਮੁਫਤ ਦੇ ਰਹੀ ਹੈ।BSNL ਅਕਤੂਬਰ ਮਹੀਨੇ ਵਿੱਚ ਆਪਣਾ 25ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਸਰਕਾਰੀ ਟੈਲੀਕਾਮ ਕੰਪਨੀ ਨੇ 24 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਦਾ ਜਸ਼ਨ ਮਨਾਉਂਦੇ ਹੋਏ ਇਹ ਗਾਹਕਾਂ ਨੂੰ 24GB ਮੁਫ਼ਤ ਡਾਟਾ ਦੇ ਰਿਹਾ ਹੈ। ਕਿਹੜੇ ਗਾਹਕਾਂ ਨੂੰ ਮਿਲੇਗਾ ਫ਼ਾਇਦਾ BSNL ਦੇ ਇਸ ਆਫ਼ਰ ਦਾ ਲਾਭ ਲੈਣ ਲਈ ਗਾਹਕਾਂ ਨੂੰ 500 ਰੁਪਏ ਤੋਂ ਜ਼ਿਆਦਾ ਦਾ ਰੀਚਾਰਜ ਕਰਨਾ ਹੋਵੇਗਾ। ਇਹ ਆਫ਼ਰ 24 ਅਕਤੂਬਰ ਤੱਕ ਲਾਗੂ ਰਹੇਗਾ। BSNL ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰ ਕੇ ਇਹ ਜਾਣਕਾਰੀ ਦਿੱਤੀ ਹੈ। 2000 ‘ਚ ਹੋਈ ਸੀ BSNL ਦੀ ਸ਼ੁਰੂਆਤ ਸਰਕਾਰੀ ਟੈਲੀਕਾਮ ਕੰਪਨੀ ਦੀ ਸਥਾਪਨਾ ਦੂਰਸੰਚਾਰ ਵਿਭਾਗ ਦੁਆਰਾ ਅਕਤੂਬਰ 2000 ਵਿੱਚ ਕੀਤੀ ਗਈ ਸੀ। BSNL ਤੋਂ ਪਹਿਲਾਂ, ਦੂਰਸੰਚਾਰ ਵਿਭਾਗ ਖੁਦ ਦੇਸ਼ ਭਰ ਵਿੱਚ ਦੂਰਸੰਚਾਰ ਸੇਵਾਵਾਂ ਦੇ ਸੁਚਾਰੂ ਕੰਮਕਾਜ ਨੂੰ ਬਣਾਈ ਰੱਖਣ ਲਈ ਜ਼ਿੰਮੇਵਾਰ ਸੀ। BSNL ਇੱਕ ISO 9000 ਪ੍ਰਮਾਣਿਤ ਵਿਸ਼ਵ ਪੱਧਰੀ ਦੂਰਸੰਚਾਰ ਸਿਖਲਾਈ ਸੰਸਥਾ ਹੈ।

BSNL ਲਿਆਇਆ ਧਮਾਕੇਦਾਰ ਆਫਰ, ਗਾਹਕਾਂ ਨੂੰ ਮੁਫ਼ਤ ਦੇ ਰਿਹੈ 24 GB ਡਾਟਾ Read More »

ਐੱਚ.ਆਈ.ਵੀ ਤੇ ਟੀ.ਬੀ ਨਾਲ ਜੂਝ ਰਹੇ ਮਰੀਜ਼ਾਂ ਮਦਦਗਾਰ ਸਾਬਿਤ ਹੋ ਸਕਦੀ ਹੈ ਕੈਂਸਰ ਥੈਰੇਪੀ

ਨਵੀਂ ਦਿੱਲੀ, 3 ਅਕਤੂਬਰ – ਐੱਚਆਈਵੀ ਤੇ ਟੀਬੀ ਦੋਵਾਂ ਨਾਲ ਜੂਝ ਰਹੇ ਮਰੀਜ਼ਾਂ ਲਈ ਭਾਰਤੀ ਮੂਲ ਦੀ ਵਿਗਿਆਨੀ ਦੀ ਅਗਵਾਈ ’ਚ ਕੀਤੀ ਗਈ ਖੋਜ ਮਦਦਗਾਰ ਹੋ ਸਕਦੀ ਹੈ। ਐੱਚਆਈਵੀ ਦੇ ਕਾਰਨ ਇਨ੍ਹਾਂ ਮਰੀਜ਼ਾਂ ਦੀ ਰੋਗ ਪ੍ਰਤੀਰੋਧੀ ਸਮਰੱਥਾ ਘੱਟ ਹੋ ਜਾਂਦੀ ਹੈ ਜਿਸ ਨਾਲ ਦਵਾਈਆਂ ਦਾ ਅਸਰ ਘੱਟ ਹੋ ਜਾਂਦਾ ਹੈ ਜਾਂ ਠੀਕ ਹੋਣ ਤੋਂ ਬਾਅਦ ਮੁੜ ਟੀਬੀ ਦਾ ਸ਼ੱਕ ਰਹਿੰਦਾ ਹੈ। ਖੋਜ ’ਚ ਪਾਇਆ ਗਿਆ ਹੈ ਕਿ ਕੰਬਾਈਂਡ ਐਂਟੀਰੇਟ੍ਰੋਵਾਇਰਲ ਥੈਰੇਪੀ (ਕਾਰਟ) ’ਚ ਬਿਨਾਂ ਦਖ਼ਲ ਕੀਤੇ ਕੈਂਸਰ ਥੈਰੇਪੀ ਟੀਬੀ ਨੂੰ ਕੰਟਰੋਲ ਕਰ ਸਕਦੀ ਹੈ। ਕਾਰਟ ਐੱਚਆਈਵੀ ਇਨਫੈਕਟਿਡ ਦੇ ਇਲਾਜ ’ਚ ਇਸਤੇਮਾਲ ਹੋਣ ਵਾਲਾ ਤਿੰਨ ਜਾਂ ਉਸ ਤੋਂ ਵੱਧ ਦਵਾਈਆਂ ਦਾ ਤਾਲਮੇਲ ਹੈ। ਟੈਕਸਾਸ ਬਾਇਓਮੈਡੀਕਲ ਰਿਸਰਚ ਇੰਸਟੀਚਿਊਟ ਦੀ ਪ੍ਰੋਫੈਸਰ ਸਮ੍ਰਿਤੀ ਮਹਿਰਾ ਦੀ ਅਗਵਾਈ ਵਿਚ ਕੀਤੀ ਗਈ ਖੋਜ ਜੇਸੀਆਈ ਇਨਸਾਈਟ ਜਰਨਲ ’ਚ ਪ੍ਰਕਾਸ਼ਿਤ ਹੋਈ ਹੈ। ਪ੍ਰੋਫੈਸਰ ਤੇ ਉਨ੍ਹਾਂ ਦੀ ਟੀਮ ਨੇ ਪ੍ਰੋਟੀਨ ’ਤੇ ਧਿਆਨ ਕੇਂਦਰਤ ਕੀਤਾ, ਜਿਸ ਨੂੰ ਆਈਡੀਓ (ਇੰਡੋਲੀਮਾਈਨ-2, 3-ਡਿਆਕਸੀਜੇਨੇਜ ਦਾ ਸੰਖੇਪ) ਕਿਹਾ ਜਾਂਦਾ ਹੈ, ਇਹ ਇਕ ਥੈਰੇਪੀ ਹੈ ਜਿਸ ਦੀ ਵਰਤੋਂ ਮੌਜੂਦਾ ਸਮੇਂ ’ਚ ਕੈਂਸਰ ਥੈਰੇਪੀ ਵਿਚ ਕੀਤੀ ਜਾਂਦੀ ਹੈ। ਇਹ ਸਰੀਰ ’ਚ ਕੁਦਰਤੀ ਰੂਪ ਨਾਲ ਪਾਈ ਜਾਣ ਵਾਲੀ ਰੱਖਿਆ ਪ੍ਰਣਾਲੀ ’ਤੇ ਰੋਕ ਲਾਉਂਦੀ ਹੈ। ਟੀਮ ਨੇ ਦਿਖਾਇਆ ਕਿ ਆਈਡੀਓ ਆਮ ਤੌਰ’ਤੇ ਰੱਖਿਆ ਪ੍ਰਣਾਲੀ ਨੂੰ ਦਬਾਉਂਦੀ ਹੈ। ਜਿਸ ਨਾਲ ਇਹ ਸੋਜ ਤੇ ਅੰਗਾਂ ਦੇ ਨੁਕਸਾਨ ਤੋਂ ਬਚਾਉਂਦੀ ਹੈ। ਥੋੜ੍ਹੇ ਥੋੜ੍ਹੇ ਵਕਫ਼ੇ ’ਤੇ ਆਈਡੀਓ ਨੂੰ ਬੰਦ ਕਰ ਕੇ ਇਹ ਕੈਂਸਰ ਦੀ ਇਕ ਸਫਲ ਥੈਰੇਪੀ ਹੈ। ਮਾਹਿਰਾਂ ਦੀ ਟੀਮ ਨੇ ਦਿਖਾਇਆ ਹੈ ਕਿ ਇਸ ਨਜ਼ਰੀਏ ਨਾਲ ਐਂਟੀਬਾਇਓਟਿਕ ਦਵਾਈਆਂ ਦੇ ਤਾਲਮੇਲ ਨਾਲ ਟੀਬੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਐੱਚ.ਆਈ.ਵੀ ਤੇ ਟੀ.ਬੀ ਨਾਲ ਜੂਝ ਰਹੇ ਮਰੀਜ਼ਾਂ ਮਦਦਗਾਰ ਸਾਬਿਤ ਹੋ ਸਕਦੀ ਹੈ ਕੈਂਸਰ ਥੈਰੇਪੀ Read More »

ਨਰਾਤਿਆਂ ‘ਚ ਵਰਤ ਦੌਰਾਨ ਖਾਣ ਲਈ ਬਣਾਓ ‘ਨਾਰੀਅਲ ਦੇ ਲੱਡੂ’

ਸ਼ਾਰਦੀ ‘ਨਰਾਤੇ’ 3 ਅਕਤੂਬਰ ਤੋਂ ਸ਼ੁਰੂ ਗਏ ਹਨ। ਨਰਾਤਿਆਂ ਦੇ ਦੌਰਾਨ ਮਾਤਾ ਰਾਣੀ ਦੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਵਰਤ ਰੱਖ ਕੇ ਮਾਂ ਦੀ ਪੂਜਾ ਕਰਦੇ ਹਨ। ਸ਼ਾਰਦੀਆ ਨਰਾਤੇ ਸਰਦੀਆਂ ਦੀ ਸ਼ੁਰੂਆਤ ਨੂੰ ਦਰਸਾਉਂਦੇ ਹਨ, ਇਸ ਲਈ ਇਸ ਸਮੇਂ ਦੌਰਾਨ ਹਲਕਾ ਭੋਜਨ ਲਿਆ ਜਾਂਦਾ ਹੈ। ਇਸ ਸਮੇਂ ਦੌਰਾਨ ਪਾਚਨ ਕਿਰਿਆ ਆਮ ਦਿਨਾਂ ਨਾਲੋਂ ਹੌਲੀ ਹੁੰਦੀ ਹੈ। ਜਿਸ ਕਾਰਨ ਵਿਅਕਤੀ ਆਲਸ ਅਤੇ ਸੁਸਤੀ ਮਹਿਸੂਸ ਕਰਦਾ ਹੈ। ਇਸ ਕਾਰਨ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਨਰਾਤਿਆਂ ਦੇ ਦੌਰਾਨ ਵਰਤ ਨਹੀਂ ਰੱਖਦੇ ਤਾਂ ਵੀ ਤੁਹਾਡਾ ਭੋਜਨ ਹਲਕਾ ਹੋਣਾ ਚਾਹੀਦਾ ਹੈ। ਨਰਾਤਿਆਂ ਦੇ ਸਮੇਂ ਦੌਰਾਨ ਪਿਆਜ਼ ਅਤੇ ਲਸਣ ਵਾਲਾ ਭੋਜਨ ਖਾਣ ਦੀ ਮਨਾਹੀ ਹੈ। ਅਜਿਹੀ ਸਥਿਤੀ ਵਿੱਚ ਵਰਤ ਰੱਖਣ ਵਾਲੇ ਸ਼ਰਧਾਲੂ ਫਲ ਖਾਂਦੇ ਹਨ। ਜੇਕਰ ਤੁਸੀਂ ਵੀ ਵਰਤ ਰੱਖ ਰਹੇ ਹੋ ਅਤੇ ਕੁਝ ਨਵਾਂ ਅਜ਼ਮਾਉਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਡੇ ਲਈ ‘ਨਾਰੀਅਲ ਦੇ ਲੱਡੂ’ ਦੀ ਰੈਸਿਪੀ ਲੈ ਕੇ ਆਏ ਹਾਂ। ਇਹ ਵਰਤ ਦੇ ਦੌਰਾਨ ਤੁਹਾਨੂੰ ਭਰਪੂਰ ਊਰਜਾ ਦੇਣ ਦਾ ਕੰਮ ਕਰੇਗਾ ‘ਨਾਰੀਅਲ ਦੇ ਲੱਡੂ’ ਬਣਾਉਣ ਲਈ ਸਮੱਗਰੀ ਪੀਸਿਆ ਹੋਇਆ ਤਾਜਾ ਨਾਰੀਅਲ – 7 ਤੋਂ 8 ਕੱਪ ਗੁੜ – ਲਗਭਗ 4 ਕੱਪ ਘਿਓ- 8 ਤੋਂ 10 ਚਮਚ ਘਿਓ 1 ਕੱਪ ਕੱਟਿਆ ਹੋਇਆ ਬਦਾਮ 1 ਕੱਪ ਕੱਟਿਆ ਹੋਇਆ ਕਾਜੂ ½ ਕੱਪ ਕੱਟਿਆ ਹੋਇਆ ਅਖਰੋਟ 3-4 ਚਮਚ ਸੌਗੀ ਇਲਾਇਚੀ ਪਾਊਡਰ – 1 ਚਮਚ ਇਸ ਤਰ੍ਹਾਂ ਤਿਆਰ ਕਰੋ ‘ਨਾਰੀਅਲ ਦੇ ਲੱਡੂ’ ਨਾਰੀਅਲ ਦੇ ਲੱਡੂ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਪੈਨ ਵਿਚ 2 ਚਮਚ ਘਿਓ ਪਾ ਕੇ ਗਰਮ ਕਰੋ। ਜਦੋਂ ਘਿਓ ਗਰਮ ਹੋ ਜਾਵੇ ਤਾਂ ਇਸ ‘ਚ ਕੱਟੇ ਹੋਏ ਬਦਾਮ, ਕਾਜੂ, ਅਖਰੋਟ ਅਤੇ ਕਿਸ਼ਮਿਸ਼ ਪਾਓ ਅਤੇ ਘੱਟ ਅੱਗ ‘ਤੇ ਭੁੰਨ ਲਓ। ਸਾਰੇ ਸੁੱਕੇ ਮੇਵੇ ਫ੍ਰਾਈ ਕਰਨ ਤੋਂ ਬਾਅਦ, ਉਨ੍ਹਾਂ ਨੂੰ ਪੈਨ ਤੋਂ ਉਤਾਰ ਕੇ ਇਕ ਪਾਸੇ ਰੱਖ ਦਿਓ। ਹੁਣ ਇਕ ਵਾਰ ਫਿਰ ਪੈਨ ਵਿਚ 2 ਚੱਮਚ ਘਿਓ ਪਾਓ ਅਤੇ 4 ਕੱਪ ਪੀਸਿਆ ਹੋਇਆ ਨਾਰੀਅਲ ਪਾਓ ਅਤੇ ਇਸ ਨੂੰ ਭੁੰਨ ਲਓ। ਨਾਰੀਅਲ ਨੂੰ ਘੱਟ ਅੱਗ ‘ਤੇ ਉਦੋਂ ਤੱਕ ਭੁੰਨਣਾ ਯਾਦ ਰੱਖੋ ਜਦੋਂ ਤੱਕ ਖੁਸ਼ਬੂ ਨਾ ਆ ਜਾਵੇ। ਨਾਰੀਅਲ ਨੂੰ ਭੁੰਨਣ ਤੋਂ ਬਾਅਦ, ਇਸ ਵਿਚ 2 ਕੱਪ ਗੁੜ ਪਾਓ ਅਤੇ ਚੰਗੀ ਤਰ੍ਹਾਂ ਪਿਘਲਣ ਤੱਕ ਇਸ ਨੂੰ ਮਿਲਾਓ। ਹੁਣ ਨਾਰੀਅਲ ਅਤੇ ਗੁੜ ਦੇ ਇਸ ਮਿਸ਼ਰਣ ਵਿੱਚ ਸਾਰੇ ਸੁੱਕੇ ਮੇਵੇ ਅਤੇ ਇਲਾਇਚੀ ਪਾਊਡਰ ਮਿਲਾਓ। ਹਰ ਚੀਜ਼ ਨੂੰ ਚੰਗੀ ਤਰ੍ਹਾਂ ਮਿਲਾਓ। ਚੰਗੀ ਤਰ੍ਹਾਂ ਮਿਲ ਜਾਣ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਇਸ ਨੂੰ ਠੰਡਾ ਹੋਣ ਦਿਓ। ਠੰਡਾ ਹੋਣ ਤੋਂ ਬਾਅਦ, ਹੱਥਾਂ ‘ਤੇ ਥੋੜ੍ਹਾ ਜਿਹਾ ਘਿਓ ਲਗਾਓ, ਇਸ ਦੇ ਲੱਡੂ ਬੰਨ੍ਹੋ ਅਤੇ ਉਨ੍ਹਾਂ ਨੂੰ ਪੀਸੇ ਹੋਏ ਤਾਜ਼ੇ ਨਾਰੀਅਲ ਵਿਚ ਲਪੇਟੋ।

ਨਰਾਤਿਆਂ ‘ਚ ਵਰਤ ਦੌਰਾਨ ਖਾਣ ਲਈ ਬਣਾਓ ‘ਨਾਰੀਅਲ ਦੇ ਲੱਡੂ’ Read More »

ਕੇਜਰੀਵਾਲ ਤੋਂ ਬਾਅਦ ਹੁਣ ਮਨੀਸ਼ ਸਿਸੋਦੀਆ ਘਰ ਖਾਲੀ ਕਰਨ ਦੀ ਵਾਰੀ

ਨਵੀਂ ਦਿੱਲੀ, 3 ਅਕਤੂਬਰ – ਦਿੱਲੀ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਇੱਕ ਹੋਰ ਚੋਟੀ ਦੇ ਆਗੂ ਆਪਣਾ ਸਰਕਾਰੀ ਬੰਗਲਾ ਛੱਡਣ ਜਾ ਰਹੇ ਹਨ। ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਮਨੀਸ਼ ਸਿਸੋਦੀਆ ਵੀ ਆਪਣਾ ਪਤਾ ਬਦਲਣ ਜਾ ਰਹੇ ਹਨ। ਪਿਛਲੇ ਮਹੀਨੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਵਾਲੇ ਕੇਜਰੀਵਾਲ ਪਹਿਲਾਂ ਹੀ ਆਪਣਾ ਬੰਗਲਾ ਖਾਲੀ ਕਰਨ ਦਾ ਐਲਾਨ ਕਰ ਚੁੱਕੇ ਹਨ। ਮਨੀਸ਼ ਸਿਸੋਦੀਆ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੇ ਘਰ ਸ਼ਿਫਟ ਹੋਣਗੇ, ਸਿਸੋਦੀਆ ਨੇ ਨਵੇਂ ਘਰ ‘ਚ ਸ਼ਿਫਟ ਹੋਣ ਤੋਂ ਪਹਿਲਾਂ ਹਵਨ ਅਤੇ ਪੂਜਾ ਕੀਤੀ। ਉਹ ਕੱਲ੍ਹ ਸ਼ੁੱਕਰਵਾਰ ਨੂੰ ਆਪਣੇ ਨਵੇਂ ਘਰ ਵਿੱਚ ਸ਼ਿਫਟ ਵੀ ਹੋ ਜਾਣਗੇ। ਮਨੀਸ਼ ਸਿਸੋਦੀਆ ਇਸ ਸਮੇਂ ਆਪਣੇ ਪਰਿਵਾਰ ਨਾਲ AB-17, ਮਥੁਰਾ ਰੋਡ ‘ਤੇ ਰਹਿ ਰਹੇ ਹਨ। ਜਦਕਿ ਸੰਸਦ ਮੈਂਬਰ ਹਰਭਜਨ ਸਿੰਘ ਨੂੰ 32 ਰਾਜਿੰਦਰ ਪ੍ਰਸਾਦ ਰੋਡ ‘ਤੇ ਸਰਕਾਰੀ ਬੰਗਲਾ ਅਲਾਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, TV9 ਨੇ ਸੂਤਰਾਂ ਦੇ ਹਵਾਲੇ ਨਾਲ ਖਬਰ ਦਿੱਤੀ ਸੀ ਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੇ ਘਰ ਸ਼ਿਫਟ ਹੋ ਸਕਦੇ ਹਨ। ਹਰਭਜਨ ਇਸ ਸਮੇਂ ਆਪਣੀ ਸਰਕਾਰੀ ਰਿਹਾਇਸ਼ ‘ਤੇ ਨਹੀਂ ਰਹਿੰਦੇ ਹਨ। ਸਿਸੋਦੀਆ ਵੀ ਕੱਲ੍ਹ ਹੀ ਖਾਲੀ ਕਰਨਗੇ ਬੰਗਲਾ ਸਿਸੋਦੀਆ ਵੱਲੋਂ ਕੱਲ੍ਹ ਸ਼ੁੱਕਰਵਾਰ ਨੂੰ ਆਪਣਾ ਬੰਗਲਾ ਖਾਲੀ ਕਰਨ ਦੀ ਸੂਚਨਾ ਹੈ। ਉਨ੍ਹਾਂ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਵਜੋਂ ਸਰਕਾਰੀ ਰਿਹਾਇਸ਼ (ਏਬੀ 17, ਮਥੁਰਾ ਰੋਡ) ਮਿਲੀ ਸੀ, ਪਰ ਅਹੁਦਾ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਵੀ ਆਪਣਾ ਬੰਗਲਾ ਖਾਲੀ ਕਰਨਾ ਪਵੇਗਾ। ਸੌਰਭ ਭਾਰਦਵਾਜ ਨੇ ਦੱਸਿਆ ਕਿ ਉਹ ਵੀ ਕੱਲ੍ਹ ਹੀ ਆਪਣਾ ਬੰਗਲਾ ਖਾਲੀ ਕਰ ਦੇਣਗੇ। ‘ਆਪ’ ਦੇ ਰਾਸ਼ਟਰੀ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਸ਼ੁੱਕਰਵਾਰ (ਨਵਰਾਤਰੀ ਦੇ ਦੂਜੇ ਦਿਨ) ਨੂੰ ਆਪਣਾ ਮੁੱਖ ਮੰਤਰੀ ਨਿਵਾਸ ਖਾਲੀ ਕਰਨਗੇ। ਉਹ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਘਰ ਰਹਿਣਗੇ। ਮਿੱਤਲ ਦਾ ਘਰ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ। ਕੇਜਰੀਵਾਲ ਆਪਣੀ ਨਵੀਂ ਰਿਹਾਇਸ਼ ਲਈ ਗ੍ਰਾਉਂਡ ਫਲੋਰ ‘ਤੇ ਹੀ ਘਰ ਚਾਹੁੰਦੇ ਸਨ। ਉਨ੍ਹਾਂ ਦੇ ਮਾਤਾ-ਪਿਤਾ ਬਜ਼ੁਰਗ ਹਨ ਤਾਂ ਜੋ ਉਨ੍ਹਾਂ ਨੂੰ ਪੌੜੀਆਂ ਨਾ ਚੜ੍ਹਨੀਆਂ ਪੈਣ। ਘਰ ਵੀ ਅਜਿਹੀ ਥਾਂ ‘ਤੇ ਹੋਣਾ ਚਾਹੀਦਾ ਹੈ ਜਿੱਥੇ ਵੱਡੀ ਗਿਣਤੀ ‘ਚ ਲੋਕਾਂ ਦੇ ਆਉਣ-ਜਾਣ ਕਾਰਨ ਗੁਆਂਢੀਆਂ ਨੂੰ ਕੋਈ ਦਿੱਕਤ ਨਾ ਆਵੇ। ਕੇਜਰੀਵਾਲ ਲਈ ਸਰਕਾਰੀ ਰਿਹਾਇਸ਼ ਦੀ ਮੰਗ ਪਿਛਲੇ ਮਹੀਨੇ 17 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੇਜਰੀਵਾਲ ਨੇ ਆਪਣੀ ਸਰਕਾਰੀ ਰਿਹਾਇਸ਼ ਅਤੇ ਸਾਰੀਆਂ ਸਰਕਾਰੀ ਸਹੂਲਤਾਂ ਛੱਡਣ ਦਾ ਐਲਾਨ ਕੀਤਾ ਸੀ। ਹਾਲਾਂਕਿ ‘ਆਪ’ ਨੇ ਪਿਛਲੇ ਮਹੀਨੇ ਇੱਕ ਪੱਤਰ ਲਿਖ ਕੇ ਕੇਂਦਰ ਸਰਕਾਰ ਨੂੰ ਕੇਜਰੀਵਾਲ ਲਈ ਸਰਕਾਰੀ ਰਿਹਾਇਸ਼ ਅਲਾਟ ਕਰਨ ਦੀ ਮੰਗ ਕੀਤੀ ਸੀ, ਪਰ ਸਰਕਾਰ ਵੱਲੋਂ ਇਸ ‘ਤੇ ਕੋਈ ਜਵਾਬ ਨਹੀਂ ਆਇਆ। ਮੁੱਖ ਮੰਤਰੀ ਵਜੋਂ ਕੇਜਰੀਵਾਲ 2015 ਤੋਂ ਸਿਵਲ ਲਾਈਨ ਦੇ ਫਲੈਗਸਟਾਫ ਰੋਡ ‘ਤੇ ਸਥਿਤ ਸਰਕਾਰੀ ਰਿਹਾਇਸ਼ ‘ਚ ਰਹਿ ਰਹੇ ਸਨ। ਖਾਸ ਗੱਲ ਇਹ ਹੈ ਕਿ ਲਗਾਤਾਰ 10 ਸਾਲ ਦਿੱਲੀ ਦੇ ਮੁੱਖ ਮੰਤਰੀ ਰਹਿਣ ਤੋਂ ਬਾਅਦ ਵੀ ਕੇਜਰੀਵਾਲ ਕੋਲ ਆਪਣੀ ਕੋਈ ਨਿੱਜੀ ਰਿਹਾਇਸ਼ ਨਹੀਂ ਹੈ।

ਕੇਜਰੀਵਾਲ ਤੋਂ ਬਾਅਦ ਹੁਣ ਮਨੀਸ਼ ਸਿਸੋਦੀਆ ਘਰ ਖਾਲੀ ਕਰਨ ਦੀ ਵਾਰੀ Read More »

ਕਮਿਸ਼ਨਰ ਨਗਰ ਨਿਗਮ ਨੇ “ਏਕ ਕੋਸ਼ਿਸ਼ ਨੂੰ ਕੀਤਾ ਸਨਮਾਨਿਤ

ਫਗਵਾੜਾ, 3 ਅਕਤੂਬਰ (  ਏ.ਡੀ.ਪੀ. ਨਿਊਜ਼)  ਸਵੱਛ ਭਾਰਤ ਮਿਸ਼ਨ ਤਹਿਤ ਪੰਜਾਬ ਸਰਕਾਰ ਵਲੋਂ “ਸਵਛੱਤਾ ਹੀ ਸੇਵਾ ਹੈ” ਦੀ ਕੜੀ ਵਜੋਂ 17 ਸਤੰਬਰ ਤੋਂ 2 ਅਕਤੂਬਰ ਤੱਕ ਮਨਾਏ ਗਏ ਸਫਾਈ ਪੰਦਰਵਾੜੇ ਦੌਰਾਨ ਮਿਊਂਸਪਲ ਕਾਰਪੋਰੇਸ਼ਨ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿਮ ਵਿਚ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ‘ਏਕ ਕੋਸ਼ਿਸ਼’ (ਰਜਿਸਟਰਡ) ਸੰਸਥਾ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਜੰਅਤੀ ਮੌਕੇ ਫਗਵਾੜਾ ਕਾਰਪੋਰੇਸ਼ਨ ਦਫ਼ਤਰ ਵਿੱਚ ਕਰਵਾਏ ਗਏ ਸਮਾਪਤੀ ਸਮਾਰੋਹ ਵਿਚ ਸਨਮਾਨਿਤ ਕੀਤਾ ਗਿਆ ਅਤੇ ਕਮਿਸ਼ਨਰ ਮਿਊਂਸਪਲ ਕਾਰਪੋਰੇਸ਼ਨ ਮੈਡਮ ਨਵਨੀਤ ਕੌਰ ਬੱਲ ਵਲੋਂ ਸ਼ਲਾਘਾ ਪੱਤਰ ਵੀ ਪ੍ਰਦਾਨ ਕੀਤਾ ਗਿਆ ਜੋ ਕਿ ਕ੍ਰਿਸ਼ਨ ਕੁਮਾਰ ਪ੍ਰਧਾਨ “ਏਕ ਕੋਸ਼ਿਸ਼” , ਸੁਧਾ ਬੇਦੀ ਸਕੱਤਰ , ਮੋਹਣ ਲਾਲ ਤਨੇਜਾ ਕੈਸ਼ੀਅਰ ਅਤੇ ਰਮਨ ਨੇਹਿਰਾ ਪ੍ਰੈਸ ਸਕੱਤਰ ਵਲੋਂ ਪ੍ਰਾਪਤ ਕੀਤ ਗਿਆ। ਕਮਿਸ਼ਨਰ ਮੈਡਮ ਨੇ ਸੰਸਥਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸਫਾਈ ਅਭਿਆਨ ਨੂੰ ਹਰ ਕਿਸੇ ਵਿਚ ਅਤੇ ਖਾਸ ਕਰਕੇ  ਬੱਚਿਆਂ ਤੱਕ ਪਹੁੰਚਾਉਣਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣੇ ਚੋਗਿਰਦੇ ਨੂੰ ਮੁੱਹਲੇ ਨੂੰ ਸ਼ਹਿਰ ਨੂੰ ਅਤੇ ਆਪਣੇ ਦੇਸ਼ ਨੂੰ ਸਾਫ਼ ਸੁਥਰਾ ਰਖੀਏ ਤਾਂ ਜੋ ਆਪ ਵੀ ਤੰਦਰੁਸਤ ਅਤੇ ਨਿਰੋਗ ਰਹਿ ਸਕੀਏ। ਸੰਸਥਾ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸੰਸਥਾ ਨੇ ਮਿਊਂਸਪਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਸਫ਼ਾਈ ਰੱਖਣ, ਪਬਲਿਕ ਜਗਾਹ ਤੋਂ ਪਲਾਸਟਿਕ ਚੁੱਕਣਾ, ਪੁਰਾਣੇ ਕਪੜੇ ਤੋਂ ਯੋਗ ਵਸਤਾਂ ਬਣਾਉਣ, ਪਲਾਸਿਟਕ ਨਾ ਵਰਤਣ, ਘਰਾਂ ਵਿੱਚ ਗਿਲੇ ਅਤੇ ਸੁੱਕੇ ਕੂੜੇ ਨੂੰ ਰੱਖਣ ਲਈ ਵੱਖ-2 ਡਸਟਬੀਨ ਸਥਾਪਿਤ ਕੀਤੇ ਹਨ। ਮਿਊਂਸਪਲ ਕਾਰਪੋਰੇਸ਼ਨ ਦੀ ਆਈ.ਈ.ਸੀ. ਸਪੈਸ਼ਲਿਸਟ ਪੂਜਾ ਸ਼ਰਮਾ ਤੇ ਕੋਅਰਡੀਨੇਟਰ ਸੁਨੀਤਾ ਸ਼ਰਮਾ ਅਤੇ ਆਸ਼ਾ ਘਈ ਨਾਲ ਮਿਲ ਕੇ ਸਾਂਝੇ ਤੌਰ ਤੇ ਕਾਰਪੋਰੇਸ਼ਨ ਵਲੋਂ ਗਿੱਲੇ ਕੂੜੇ ਤੋਂ ਤਿਆਰ ਕੀਤੇ ਗਏ ਜੈਵਿਕ ਖਾਦ ਦੇ ਸਟਾਲ ਸ਼ਹਿਰ ਦੇ ਵੱਖ-2 ਥਾਵਾਂ ਵਿਚ ਲਗਾ ਕੇ ਖਾਦ ਦੀ ਵਿਕਰੀ ਕਰਦੇ ਰਹੇ ਹਾਂ। ਨਾਲ ਹੀ ਲੋਕਾਂ ਨੂੰ,  ਸੰਸਥਾਵਾਂ ਨੂੰ ਪਿਟਸ ਬਣਾ ਕੇ ਜਾਂ ਵੱਡੇ ਡਰਮ ਰੱਖ ਕੇ ਖੁੱਦ ਹੀ ਜੈਵਿਕ ਖਾਦ ਤਿਆਰ ਕਰਨ ਦੀ ਜਾਣਕਾਰੀ ਦਿੱਤੀ ਹੈ। ਪ੍ਰਧਾਨ ਨੇ ਸੰਸਥਾ ਨੂੰ ਸਨਮਾਨਿਤ ਕਰਨ ਤੇ ਕਮਿਸ਼ਨਰ ਮੈਡਮ ਦਾ ਧੰਨਵਾਦ ਕੀਤਾ ਅਤੇ ਅਗੋਂ ਵੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਕਮਿਸ਼ਨਰ ਨਗਰ ਨਿਗਮ ਨੇ “ਏਕ ਕੋਸ਼ਿਸ਼ ਨੂੰ ਕੀਤਾ ਸਨਮਾਨਿਤ Read More »

ਭਾਰਤੀ ਰੇਲਵੇ ‘ਚ ਨਿਕਲੀਆਂ ਭਰਤੀਆਂ,ਮਿਲੇਗੀ ₹63,200 ਤਨਖਾਹ

ਇਹ ਉਹਨਾਂ ਨੌਜਵਾਨਾਂ ਲਈ ਇੱਕ ਵਧੀਆ ਮੌਕਾ ਹੈ ਜੋ ਰੇਲਵੇ (ਸਰਕਾਰੀ ਨੌਕਰੀ) ਵਿੱਚ ਨੌਕਰੀਆਂ ਦੀ ਭਾਲ ਕਰ ਰਹੇ ਹਨ। ਇਸਦੇ ਲਈ, ਰੇਲਵੇ ਭਰਤੀ ਸੈੱਲ (ਆਰਆਰਸੀ) ਨੇ ਗਰੁੱਪ ‘ਸੀ’ ਅਤੇ ਪੁਰਾਣੇ ਗਰੁੱਪ ‘ਡੀ’ ਦੀਆਂ ਅਸਾਮੀਆਂ ਲਈ ਖਾਲੀ ਅਸਾਮੀਆਂ ਜਾਰੀ ਕੀਤੀਆਂ ਹਨ। ਉਮੀਦਵਾਰ ਜੋ ਦਿਲਚਸਪੀ ਰੱਖਦੇ ਹਨ ਅਤੇ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇਣ ਦੇ ਯੋਗ ਹਨ, ਭਾਰਤੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ wcr.indianrailways.gov.in ‘ਤੇ ਜਾ ਕੇ ਅਰਜ਼ੀ ਦੇ ਸਕਦੇ ਹਨ। ਜਿਹੜੇ ਉਮੀਦਵਾਰ ਰੇਲਵੇ ਵਿੱਚ ਨੌਕਰੀ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹਨ, ਉਹ ਹੁਣ ਇਸ ਭਰਤੀ ਰਾਹੀਂ ਇਸ ਨੂੰ ਪ੍ਰਾਪਤ ਕਰ ਸਕਦੇ ਹਨ। ਇਸ ਦੇ ਲਈ ਉਮੀਦਵਾਰ 19 ਅਕਤੂਬਰ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ। ਨਾਲ ਹੀ, ਬਿਨੈ ਕਰਨ ਵਾਲੇ ਉਮੀਦਵਾਰਾਂ ਨੂੰ ਪਹਿਲਾਂ ਹੇਠਾਂ ਦਿੱਤੀਆਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ। ਰੇਲਵੇ ਲਈ ਕਿੰਨੀ ਉਮਰ ਤੱਕ ਅਪਲਾਈ ਕੀਤਾ ਜਾ ਸਕਦਾ ਹੈ? ਲੈਵਲ 2 – ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਰਹੇ ਹਨ, ਉਨ੍ਹਾਂ ਦੀ ਘੱਟੋ-ਘੱਟ ਉਮਰ ਸੀਮਾ 18 ਸਾਲ ਅਤੇ ਵੱਧ ਤੋਂ ਵੱਧ ਉਮਰ ਸੀਮਾ 30 ਸਾਲ ਹੋਣੀ ਚਾਹੀਦੀ ਹੈ। ਪੱਧਰ 1- ਘੱਟੋ-ਘੱਟ ਉਮਰ ਸੀਮਾ 18 ਸਾਲ ਅਤੇ ਵੱਧ ਤੋਂ ਵੱਧ ਉਮਰ ਸੀਮਾ 33 ਸਾਲ ਹੋਣੀ ਚਾਹੀਦੀ ਹੈ। ਰੇਲਵੇ ਵਿੱਚ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਕੀ ਯੋਗਤਾ ਹੈ? ਕੋਈ ਵੀ ਉਮੀਦਵਾਰ ਜੋ ਰੇਲਵੇ ਵਿੱਚ ਨੌਕਰੀ ਲਈ ਅਰਜ਼ੀ ਦੇਣ ਬਾਰੇ ਵਿਚਾਰ ਕਰ ਰਿਹਾ ਹੈ, ਉਸ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਉਮੀਦਵਾਰ ਕੋਲ ਆਈਟੀਆਈ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ। ਰੇਲਵੇ ਵਿੱਚ ਚੋਣ ਹੋਣ ‘ਤੇ ਮਿਲਣ ਵਾਲੀ ਤਨਖਾਹ ਕੋਈ ਵੀ ਉਮੀਦਵਾਰ ਜੋ RRC ਭਰਤੀ 2024 ਦੁਆਰਾ ਚੁਣਿਆ ਗਿਆ ਹੈ, ਨੂੰ ਹੇਠਾਂ ਦਿੱਤੀ ਤਨਖਾਹ ਵਜੋਂ ਭੁਗਤਾਨ ਕੀਤਾ ਜਾਵੇਗਾ। ਗਰੁੱਪ ‘ਸੀ’ ਪੱਧਰ-2- 7ਵੇਂ ਸੀਪੀਸੀ ਦੇ ਅਨੁਸਾਰ 19900 ਤੋਂ 63200 ਰੁਪਏ ਪੁਰਾਣੇ ਗਰੁੱਪ ‘ਡੀ’ ਪੱਧਰ-1- 7ਵੀਂ ਸੀਪੀਸੀ ਦੇ ਅਨੁਸਾਰ, 18000-56900 ਰੁਪਏ ਤਨਖਾਹ ਮੈਟ੍ਰਿਕਸ ਦੁਆਰਾ ਅਦਾ ਕੀਤੇ ਜਾਣਗੇ। ਫਾਰਮ ਭਰਨ ਲਈ ਅਦਾ ਕਰਨੀ ਪਵੇਗੀ ਫੀਸ ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ, ਜੋ ਕੋਈ ਵੀ ਇਹਨਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਸਨੂੰ ਹੇਠ ਲਿਖੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਜਨਰਲ/ਓ.ਬੀ.ਸੀ. ਸ਼੍ਰੇਣੀ ਦੇ ਉਮੀਦਵਾਰਾਂ ਲਈ ਅਰਜ਼ੀ ਫੀਸ – 500 ਰੁਪਏ SC/ST/Ex-Servicemen/ Person with Disability (PWD)/ਔਰਤਾਂ/ਟਰਾਂਸਜੈਂਡਰ/ਘੱਟਗਿਣਤੀ ਉਮੀਦਵਾਰਾਂ ਲਈ ਅਰਜ਼ੀ ਫੀਸ – 500 ਰੁਪਏ।ਆਰਥਿਕ ਤੌਰ ‘ਤੇ ਪੱਛੜੀ ਸ਼੍ਰੇਣੀ ਲਈ ਅਰਜ਼ੀ ਫੀਸ – 250 ਰੁਪਏ ਇਸ ਤਰ੍ਹਾਂ ਤੁਹਾਨੂੰ ਰੇਲਵੇ ਵਿੱਚ ਮਿਲੇਗੀ ਨੌਕਰੀ ਆਰਆਰਸੀ ਭਰਤੀ 2024 ਦੀ ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ, ਬਿਨੈ ਕਰਨ ਵਾਲੇ ਸਾਰੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਦਸਤਾਵੇਜ਼ਾਂ ਦੀ ਤਸਦੀਕ ਦੇ ਆਧਾਰ ‘ਤੇ ਕੀਤੀ ਜਾਵੇਗੀ।

ਭਾਰਤੀ ਰੇਲਵੇ ‘ਚ ਨਿਕਲੀਆਂ ਭਰਤੀਆਂ,ਮਿਲੇਗੀ ₹63,200 ਤਨਖਾਹ Read More »

ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਸ਼ੋਕ ਤੰਵਰ ਮੁੜ ਕਾਂਗਰਸ ਵਿੱਚ ਹੋਏ ਸ਼ਾਮਲ

ਮਹਿੰਦਰਗੜ੍ਹ, 3 ਅਕਤੂਬਰ – ਸਾਬਕਾ ਸੰਸਦ ਮੈਂਬਰ ਅਸ਼ੋਕ ਤੰਵਰ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਮਹਿੰਦਰਗੜ੍ਹ ਵਿਚ ਰੈਲੀ ਦੌਰਾਨ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ। ਅਸ਼ੋਕ ਤੰਵਰ ਦੀ ਪੰਜ ਸਾਲ ਬਾਅਦ ਪਾਰਟੀ ਵਿਚ ਵਾਪਸੀ ਹੋਈ ਹੈ। ਇਸ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਤੇ ਕੁਝ ਮਹੀਨੇ ਪਹਿਲਾਂ ਹੀ ਭਾਜਪਾ ਵਿਚ ਸ਼ਾਮਲ ਹੋਏ ਸਨ। ਜਦੋਂ ਉਨ੍ਹਾਂ ਨੂੰ ਕਾਂਗਰਸ ਵਿਚ ਸ਼ਾਮਲ ਕੀਤਾ ਗਿਆ ਤਾਂ ਉਸ ਵੇਲੇ ਮੰਚ ’ਤੇ ਭੁਪਿੰਦਰ ਹੁੱਡਾ ਵੀ ਮੌਜੂਦ ਸਨ ਤੇ ਅਸ਼ੋਕ ਤੰਵਰ ਨੇ ਦੂਰ ਤੋਂ ਹੀ ਉਨ੍ਹਾਂ ਵੱਲ ਹੱਥ ਹਿਲਾਇਆ। ਸ੍ਰੀ ਤੰਵਰ ਨੇ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ।

ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਸ਼ੋਕ ਤੰਵਰ ਮੁੜ ਕਾਂਗਰਸ ਵਿੱਚ ਹੋਏ ਸ਼ਾਮਲ Read More »

ਸਰਕਾਰੀ ਸਕੂਲਾਂ ’ਚ ਅੰਗਰੇਜ਼ੀ ਹਾਲੋਂ-ਬੇਹਾਲ/ਸੁੱਚਾ ਸਿੰਘ ਖੱਟੜਾ

ਅੰਗਰੇਜ਼ੀ ਭਾਸ਼ਾ ਦੀ ਵਧ ਰਹੀ ਲੋੜ ਹੈ ਕਿ ਮੱਧ ਵਰਗ ਅਤੇ ਹੇਠਲੇ ਮੱਧ ਵਰਗ ਦੇ ਲੋਕ ਆਪਣੀ ਔਲਾਦ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਭੇਜਣ ਲੱਗ ਪਏ ਹਨ। ਪੁੱਛੋ ਤਾਂ ਉੱਤਰ ਹੈ- ਅੰਗਰੇਜ਼ੀ ਭਾਸ਼ਾ ਦੀ ਪੜ੍ਹਾਈ ਜਿਹੜੀ ਸਰਕਾਰੀ ਸਕੂਲਾਂ ਵਿੱਚ ਨਹੀਂ ਹੈ। ਅੰਗਰੇਜ਼ੀ ਭਾਸ਼ਾ ਦੀ ਪੜ੍ਹਾਈ ਦੇ ਬੇਹਾਲ ਰਹਿਣ ਕਾਰਨ ਸਰਕਾਰੀ ਸਕੂਲਾਂ ਵਿੱਚ ਦਾਖਲੇ ਘਟ ਗਏ ਅਤੇ ਸਕੂਲ ਹੁਸ਼ਿਆਰ ਬੱਚਿਆਂ ਤੋਂ ਵੀ ਵਾਂਝੇ ਹੋ ਗਏ। ਅਨੇਕ ਪ੍ਰਾਇਮਰੀ ਸਕੂਲ ਪਰਵਾਸੀ ਅਤੇ ਕਿਧਰੇ-ਕਿਧਰੇ ਜਾਅਲੀ ਦਾਖਲੇ ਦੇ ਸਿਰ ’ਤੇ ਖੁੱਲ੍ਹੇ ਹਨ, ਨਹੀਂ ਤਾਂ ਬੰਦ ਹੋ ਗਏ ਹੁੰਦੇ। ਸਿੱਖਿਆ ਮੰਤਰੀ ਜੀ ਦੀਆਂ ਦਾਖਲਾ ਵਧਾਉਣ ਦੀਆਂ ਮੁਹਿੰਮਾਂ ਸਫਲ ਨਹੀਂ ਹੋ ਰਹੀਆਂ। ਕਿਸੇ ਸਮੇਂ ਸਭ ਤੋਂ ਵੱਡਾ ਰੁਜ਼ਗਾਰ ਖੇਤਰ ਅੱਜ ਰੁਜ਼ਗਾਰ ਪੱਖੋਂ ਸੁੰਗੜ ਰਿਹਾ ਹੈ। ਹੋਰ ਕਾਰਨਾਂ ਦੇ ਨਾਲ-ਨਾਲ ਵੱਡਾ ਕਾਰਨ ਅੰਗਰੇਜ਼ੀ ਦੀ ਪੜ੍ਹਾਈ ਹੈ ਜਿਸ ਬਾਰੇ ਪ੍ਰਾਈਵੇਟ ਸਕੂਲ ਸਹਿਜੇ ਹੀ ਲੋਕਾਂ ਅੰਦਰ ਧਾਰਨਾ ਬਣਾ ਗਏ ਕਿ ਅੰਗਰੇਜ਼ੀ ਪ੍ਰਾਈਵੇਟ ਸਕੂਲ ਹੀ ਪੜ੍ਹਾ ਸਕਦੇ ਹਨ। ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਦੀ ਇਸ ਦਸ਼ਾ ਲਈ ਜਿ਼ੰਮੇਵਾਰ ਹੈ ਨਾਲਾਇਕ ਅਤੇ ਮੌਕਾਪ੍ਰਸਤ ਸਿਆਸਤ, ਬੇਈਮਾਨ ਅਫਸਰਸ਼ਾਹੀ, ਕੁਝ-ਕੁਝ ਅਧਿਆਪਕ ਅਤੇ ਅਧਿਆਪਕ ਜਥੇਬੰਦੀਆਂ। ਇਨ੍ਹਾਂ ਵਿੱਚੋਂ ਇਕੱਲੇ-ਇਕੱਲੇ ਦੀ ਭੂਮਿਕਾ ਵਿਚਾਰਦਿਆਂ ਅਜੇ ਵੀ ਇਹ ਕਲੰਕ ਧੋ ਸਕਣ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ। 2004 ਵਿੱਚ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਪਹਿਲੀ ਜਮਾਤ ਤੋਂ ਅੰਗਰੇਜ਼ੀ ਲਾਗੂ ਕਰ ਦਿੱਤੀ। ਜਦੋਂ ਅੰਗਰੇਜ਼ੀ ਪੜ੍ਹਾਉਣ ਲਈ ਹਰ ਪ੍ਰਾਇਮਰੀ ਸਕੂਲ ਵਿੱਚ ਇਕ ਅੰਗਰੇਜ਼ੀ ਅਧਿਆਪਕ ਦੇਣ ਦੀ ਗੱਲ ਕੀਤੀ ਤਾਂ ਪਾਸਾ ਵੱਟ ਲਿਆ। ਜਥੇਬੰਦੀ ਨੇ ਮੰਤਰੀ ਦੇ ਹਲਕੇ ਮੋਗੇ ਦੀ ਦਾਣਾ ਮੰਡੀ ਤੋਂ ਢੁੱਡੀਕੇ ਤੱਕ ਸੈਂਕੜੇ ਬੱਸਾਂ, ਟਰੱਕਾਂ ਨਾਲ ਰਾਹ ਵਿੱਚ ਪੈਂਦੇ ਹਰ ਪਿੰਡ ਵਿੱਚ ਰੈਲੀ ਕਰਦਿਆਂ ਝੰਡਾ ਮਾਰਚ ਕੀਤਾ। ਮੰਤਰੀ ਨੇ ਅੰਗਰੇਜ਼ੀ ਅਧਿਆਪਕ ਨਾ ਦਿੱਤੇ ਸਗੋਂ ਮੁਜ਼ਾਹਰਾਕਾਰੀਆਂ ਵਿਰੁੱਧ ਬਿਆਨ ਆਉਣ ਲੱਗ ਪਏ ਕਿ ਅਧਿਆਪਕ ਜਥੇਬੰਦੀਆਂ ਗਰੀਬਾਂ ਦੀ ਔਲਾਦ ਨੂੰ ਆਈਏਐੱਸ ਅਫਸਰ ਬਣਦੇ ਦੇਖਣਾ ਨਹੀਂ ਚਾਹੁੰਦੀ। ਆਈਏਐੱਸ ਅਫਸਰ ਤਾਂ ਕੋਈ ਬਣਿਆ ਨਾ, ਅੰਗਰੇਜ਼ੀ ਵੱਲ ਅਣਦੇਖੀ ਨਾਲ ਸਕੂਲ ਬੰਦ ਹੋਣ ਨੂੰ ਹਨ। ਪ੍ਰਾਇਮਰੀ ਤੋਂ ਅਗਲਾ ਪੜਾਅ ਮਿਡਲ, ਹਾਈ ਸੀ। ਇੱਥੇ ਗੜਬੜ ਇਹ ਸੀ ਕਿ ਹਿਸਾਬ, ਵਿਗਿਆਨ, ਹਿੰਦੀ, ਡਰਾਇੰਗ, ਪੰਜਾਬੀ, ਸਰੀਰਕ ਸਿੱਖਿਆ, ਸਭ ਲਈ ਅਲੱਗ-ਅਲੱਗ ਅਧਿਆਪਕ ਸੀ। ਅੰਗਰੇਜ਼ੀ ਵਿਸ਼ੇ ਲਈ ਅਲੱਗ ਅਧਿਆਪਕ ਨਹੀਂ ਸੀ। ਅੰਗਰੇਜ਼ੀ ਭਾਸ਼ਾ ਪੜ੍ਹਾਉਣ ਦਾ ਕੰਮ ਸਮਾਜਿਕ ਵਿਸ਼ੇ ਦੇ ਅਧਿਆਪਕ ਨੂੰ ਦਿੱਤਾ ਹੋਇਆ ਸੀ। ਉਸੇ ਜਥੇਬੰਦੀ ਦੇ ਪ੍ਰਧਾਨਗੀ ਮੰਡਲ ਨੇ ਮਿਡਲ, ਹਾਈ ਲਈ ਵੱਖਰੇ ਅੰਗਰੇਜ਼ੀ ਅਧਿਆਪਕ ਦੀ ਮੰਗ ਡਾਇਰੈਕਟਰ (ਸ) ਡਾ. ਜਗਤਾਰ ਸਿੰਘ ਖੱਟੜਾ ਅੱਗੇ ਰੱਖ ਦਿੱਤੀ। ਅੰਗਰੇਜ਼ੀ ਦਾ ਵੱਖਰਾ ਕਾਡਰ ਪੀਰੀਅਡਾਂ ਦੀ ਗਿਣਤੀ ਅਨੁਸਾਰ ਅੰਗਰੇਜ਼ੀ ਕਾਡਰ ਦੀਆਂ ਅਸਾਮੀਆਂ ਦੀ ਉਸ ਸਮੇਂ ਬਣਦੀ ਕੁਲ ਗਿਣਤੀ, ਅਸਾਮੀਆਂ ਲਈ ਯੋਗਤਾ ਬੀਏ ਵਿੱਚ ਇਲੈਕਟਿਵ ਅੰਗਰੇਜ਼ੀ ਅਤੇ ਬੀਐੱਡ ਵਿੱਚ ਟੀਚਿੰਗ ਅੰਗਰੇਜ਼ੀ ਵਿਸ਼ਾ ਯੋਗਤਾ, ਸਕੂਲਾਂ ਵਿੱਚ ਸਮਾਜਿਕ ਸਿੱਖਿਆ ਅੰਗਰੇਜ਼ੀ ਪੜ੍ਹਾਉਂਦੇ ਅਧਿਆਪਕਾ ਨੂੰ ਅੰਗਰੇਜ਼ੀ ਵਿਸ਼ੇ ਦੇ ਕਾਡਰ ਵਿੱਚ ਜਾਣ ਲਈ ਆਪਸ਼ਨ, ਬਾਕੀ ਅਸਾਮੀਆਂ ਭਰਨ ਦੀ ਪੂਰੀ ਯੋਜਨਾ ਦੀ ਫਾਇਲ ਅਧਿਕਾਰੀ ਨਾਲ ਵਿਚਾਰੀ ਗਈ। ਅਧਿਕਾਰੀ ਨੇ ਫਾਇਲ ਤੁਰੰਤ ਸਿੱਖਿਆ ਸਕੱਤਰ ਕੋਲ ਭੇਜ ਦਿੱਤੀ। ਕਿਸੇ ਨੇ ਫਾਇਲ ਨਹੀਂ ਵਿਚਾਰੀ। 2006 ਵਿੱਚ ਆਖਿ਼ਰ ਮਸਲਾ ਡੀਜੀਐੱਸਸੀ ਕ੍ਰਿਸ਼ਨ ਕੁਮਾਰ ਦੇ ਨੋਟਿਸ ਵਿੱਚ ਲਿਆਂਦਾ ਗਿਆ। ਤੁਰੰਤ ਸਹਿਮਤ ਹੁੰਦਿਆਂ ਉਨ੍ਹਾਂ ਫਾਇਲ ਦਾ ਖੁਰਾ ਖੋਜ ਲੱਭਿਆ। ਅੰਗਰੇਜ਼ੀ ਵਿਸ਼ੇ ਲਈ ਵੱਖਰਾ ਕਾਡਰ ਬਣ ਗਿਆ। 2008-09 ਵਿੱਚ 1000 ਅੰਗਰੇਜ਼ੀ ਮਾਸਟਰ ਵੀ ਭਰਤੀ ਕਰ ਦਿੱਤੇ। ਕੁਝ ਅਧਿਆਪਕ ਬਾਅਦ ਵਿੱਚ ਵੀ ਭਰਤੀ ਕੀਤੇ ਗਏ ਪਰ ਅਜੇ ਵੀ ਲੋੜੀਂਦੀ ਗਿਣਤੀ ਤੋਂ ਅੰਗਰੇਜ਼ੀ ਮਾਸਟਰ ਬਹੁਤ ਘੱਟ ਹਨ। ਹੁਣ ਅਫਸਰਾਂ ਦੀ ਨਾਲਾਇਕੀ ਅਖ਼ਬਾਰਾਂ ਦੇ ਪਹਿਲੇ ਪੰਨੇ ਦੀ ਹੈੱਡਲਾਇਨ ਬਣ ਕੇ ਹੋਰ ਛਪ ਗਈ ਕਿ ਗਿਆਰਵੀਂ, ਬਾਰਵੀਂ ਨੂੰ ਅੰਗਰੇਜ਼ੀ ਪੜ੍ਹਾਉਣ ਲਈ ਜਿਹੜੇ 301 ਲੈਕਚਰਾਰ ਬਣਾਏ, ਉਨ੍ਹਾਂ ਵਿੱਚੋਂ 298 ਨੇ ਹਾਈ ਸਕੂਲਾਂ ਵਿੱਚ ਕਦੇ ਅੰਗਰੇਜ਼ੀ ਪੜ੍ਹਾਈ ਹੀ ਨਹੀਂ। ਨਾ ਹੀ ਉਨ੍ਹਾਂ ਦਾ ਬੀਐੱਡ ਵਿੱਚ ਟੀਚਿੰਗ ਵਿਸ਼ਾ ਅੰਗਰੇਜ਼ੀ ਸੀ ਅਤੇ ਨਾ ਹੀ ਬੀਏ ਵਿੱਚ ਇਲੈਕਟਿਵ ਅੰਗਰੇਜ਼ੀ ਹੈ। ਹੋਰ ਤਾਂ ਹੋਰ ਅੰਗਰੇਜ਼ੀ ਲੈਕਚਰਾਰਾਂ ਦੀ 25% ਸਿੱਧੀ ਭਰਤੀ ਲਈ ਰੱਖੀ ਯੋਗਤਾ ਇਨ੍ਹਾਂ 298 ਕੋਲ ਨਹੀਂ ਹੈ। ਇਹ 298 ਅਧਿਆਪਕ ਹਿਸਾਬ, ਵਿਗਿਆਨ, ਪੰਜਾਬੀ ਆਦਿ ਲੰਮੇ ਸਮੇਂ ਤੋਂ ਪੜ੍ਹਾ ਰਹੇ ਸਨ। ਹੁਣ ਇਹ ਗਿਆਰਵੀਂ ਬਾਰਵੀਂ ਦੀ ਅੰਗਰੇਜ਼ੀ ਪੜ੍ਹਾਉਣਗੇ। ਜੇਕਰ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਭਾਸ਼ਾ ਪੜ੍ਹਾਉਣ ਦੇ ਨਾਂ ਉੱਤੇ ਸਰਕਾਰੀ ਸਕੂਲਾਂ ਦੀ ਪ੍ਰਾਈਵੇਟ ਸਕੂਲਾਂ ਸਾਹਮਣੇ ਹੇਠੀ ਨੂੰ ਸਰਕਾਰ ਅਤੇ ਅਫਸਰਸ਼ਾਹੀ ਆਪਣੀ ਹੇਠੀ ਮੰਨਦੀ ਹੋਵੇ ਤਾਂ ਅੰਗਰੇਜ਼ੀ ਦਾ ਪੱਧਰ ਪ੍ਰਾਈਵੇਟ ਸਕੂਲਾਂ ਤੋਂ ਵੀ ਮਿਆਰੀ ਬਣ ਸਕਦਾ ਹੈ ਪਰ ਇਸ ਟੀਚੇ ਲਈ ਹਰ ਪ੍ਰਾਇਮਰੀ ਸਕੂਲ ਵਿੱਚ ਅੰਗਰੇਜ਼ੀ ਵਿਸ਼ੇ ਦਾ ਅਧਿਆਪਕ ਦਿੱਤਾ ਜਾਵੇ। ਅਜਿਹੇ ਅਧਿਆਪਕਾਂ ਲਈ ਈਟੀਟੀ ਨਾਲ ਬਾਰਵੀਂ ਵਿੱਚ ਇਲੈਕਟਿਵ ਅੰਗਰੇਜ਼ੀ ਵਿਸ਼ਾ ਯੋਗਤਾ ਰੱਖੀ ਜਾ ਸਕਦੀ ਹੈ। ਮਿਡਲ, ਹਾਈ ਵਿੱਚ ਅੰਗਰੇਜ਼ੀ ਕਾਡਰ ਦੀਆਂ ਅਸਾਮੀਆਂ ਪੂਰੀਆਂ ਕੀਤੀਆਂ ਜਾਣ। ਅੰਗਰੇਜ਼ੀ ਵਿਸ਼ੇ ਦੇ ਪੀਰੀਅਡ ਵਧਾ ਕੇ ਅੱਠ ਦੀ ਥਾਂ ਨੌਂ ਕੀਤੇ ਜਾਣ। ਟਾਇਮ ਟੇਬਲ ਵਿੱਚ ਹਰ ਜਮਾਤ ਦੇ ਅੰਗਰੇਜ਼ੀ ਦੇ ਤਿੰਨ ਦਿਨ ਦੋ ਪੀਰੀਅਡ ਇਕੱਠੇ ਲਗਾਏ ਜਾਣ ਤਾਂ ਕਿ ਅਧਿਆਪਕ ਨੂੰ ਸਪੋਕਨ ਇੰਗਲਿਸ਼ ਦੇ ਅਭਿਆਸ ਲਈ ਸਮਾਂ ਮਿਲਦਾ ਰਹੇ। ਕੋਸ਼ਿਸ਼ ਰਹੇ ਕਿ ਜਿਹੜੇ ਅਧਿਆਪਕ ਨੂੰ ਛੇਵੀਂ ਦੀ ਅੰਗਰੇਜ਼ੀ ਦਿੱਤੀ ਜਾਵੇ, ਬਦਲੀ ਨਾ ਹੋਣ ਦੀ ਸੂਰਤ ਵਿੱਚ ਉਹੀ ਅਧਿਆਪਕ ਉਸ ਜਮਾਤ ਨੂੰ ਦਸਵੀਂ ਤਕ ਲੈ ਕੇ ਜਾਵੇ। ਜਦੋਂ ਅਧਿਆਪਕ ਨੂੰ ਸਾਲ ਦਾ ਸਿਲੇਬਸ ਤੇ ਕਿਤਾਬਾਂ ਦੇ ਦਿੱਤੀਆਂ ਤਾਂ ਉਸ ਨੂੰ ਉਸ ਦੀ ਮਰਜ਼ੀ ਅਤੇ ਯੋਜਨਾ ਨਾਲ ਪੜ੍ਹਾਉਣ ਦਿੱਤਾ ਜਾਵੇ। ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ, ਹਰ ਪੱਧਰ ਉੱਤੇ ਅੰਗਰੇਜ਼ੀ ਭਾਸ਼ਾ ਦੇ ਮੁਕਾਬਲੇ ਕਰਵਾਏ ਜਾਣ। ਮਿਸ਼ਨ ਸਮਰੱਥ ਵਰਗੇੇ ਵਿਘਨਕਾਰੀ ਸਿੱਖਿਆ ਵਿਰੋਧੀ ਢੌਂਗ ਅਧਿਆਪਕ ਤੋਂ ਨਾ ਕਰਵਾਏ ਜਾਣ। ਅਧਿਆਪਕ ਜਥੇਬੰਦੀਆਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਵਿਸ਼ੇ ਸਬੰਧੀ ਲੋਕ ਧਾਰਨਾ ਨੂੰ ਚਣੌਤੀ ਵਜੋਂ ਲੈ ਕੇ ਆਪਣੀ ਪੱਧਰ ਉੱਤੇ ਵਿਸ਼ੇ ਦੇ ਮਿਆਰ ਨੂੰ ਸੁਧਾਰਨ ਲਈ ਛੁੱਟੀ ਜਾਂ ਛੁੱਟੀਆਂ ਵਿੱਚ ਵਰਕਸ਼ਾਪਾਂ ਲਗਵਾਉਣ। ਉਪਰਲੇ ਕਾਰਜਾਂ ਵਿੱਚੋਂ ਜਿਹੜੇ ਕਾਰਜ ਸਰਕਾਰ ਅਤੇ ਅਫਸਰਸ਼ਾਹੀ ਦੇ ਕਰਨ ਵਾਲੇ ਹਨ, ਉਨ੍ਹਾਂ ਨੂੰ ਕਰਵਾਉਣ ਲਈ ਸੰਘਰਸ਼ ਕੀਤੇ ਜਾਣ। ਸੁਝਾਅ ਇਹ ਵੀ ਹੈ ਕਿ ਮਾਸਟਰ ਕਾਡਰ ਦੀਆਂ ਦੋ ਸੀਨੀਆਰਤਾ ਸੂਚੀਆਂ ਬਣਾਈਆਂ ਜਾਣ। ਇੱਕ ਸਭ ਵਿਸ਼ਿਆਂ ਦੀ ਸਾਂਝੀ ਜਿਸ ਦੇ ਆਧਾਰ ਉੱਤੇ ਹੈੱਡਮਾਸਟਰ ਪ੍ਰੋਮੋਟ ਕੀਤੇ ਜਾਣ ਜੋ ਹੁਣ ਤੱਕ ਚੱਲ ਰਹੀ ਹੈ। ਦੂਜੀ ਸੀਨੀਆਰਤਾ ਵਿਸ਼ਾਵਾਰ ਬਣਾਈ ਜਾਵੇ ਜਿਸ ਵਿੱਚੋਂ ਸਬੰਧਿਤ ਵਿਸ਼ਿਆਂ ਦੇ ਲੈਕਚਰਾਰ ਪ੍ਰੋਮੋਟ ਕੀਤੇ ਜਾਣ। ਕਿਸੇ ਵੀ ਕਾਡਰ ਲਈ ਪ੍ਰੋਮੋਸ਼ਨਾਂ ਅਪਰੈਲ ਦੇ ਅੱਧ ਤੱਕ ਮੁਕੰਮਲ ਕੀਤੀਆਂ ਜਾਣ। ਪਿੱਛੇ ਖਾਲੀ ਹੋਈਆਂ ਅਸਾਮੀਆਂ ਸਿੱਧੀ ਭਰਤੀ ਜਾਂ ਤਰੱਕੀਆਂ ਰਾਹੀਂ ਅਪਰੈਲ ਮਹੀਨੇ ਵਿੱਚ ਹੀ ਭਰੀਆਂ ਜਾਣ। ਸਕੂਲ ਆਫ ਐਮੀਨੈਂਸ, ਕੁਝ +2 ਸਕੂਲਾਂ ਅੱਗੇ ਬਾਵਰਦੀ ਫੌਜੀ ਖੜ੍ਹੇ ਕਰਨੇ, ਉਨ੍ਹਾਂ ਸਕੂਲਾਂ ਲਈ ਬੱਸਾਂ ਦਾ ਪ੍ਰਬੰਧ ਕਰਨਾ ਪਰ ਅਧਿਆਪਕ ਪੂਰੇ ਨਾ ਕਰਨਾ ਅਕਾਦਮਿਕ ਅਤੇ ਚੁਣਾਵੀ ਦ੍ਰਿਸ਼ਟੀ ਤੋਂ ਉੱਕਾ ਹੀ ਗੈਰ-ਲਾਹੇਵੰਦ ਹਨ। ਅੰਗਰੇਜ਼ੀ ਭਾਸ਼ਾ ਵਿੱਚ ਜੇਕਰ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਕਰਨਾ ਹੈ ਤਾਂ ਅੰਗਰੇਜ਼ੀ ਵਿਸ਼ੇ ਵੱਲ ਉਚੇਚਾ ਧਿਆਨ ਦੇਣਾ ਪੈਣਾ ਹੈ। ਜੇਕਰ ਸਾਰੀਆਂ ਸਬੰਧਿਤ ਧਿਰਾਂ ਦੀ ਨੀਅਤ ਵਿੱਚ ਹੀ ਖੋਟ ਹੈ ਤਾਂ ਜਿਨ੍ਹਾਂ ਗਰੀਬਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ, ਉਨ੍ਹਾਂ ਦੀ ਫਿਟਕਾਰ ਨੌਂ ਦਰਵਾਜ਼ੇ ਲੰਘ ਕੇ ਵੀ ਜ਼ਮੀਰ ਦੇ ਕੰਨਾਂ ਤੱਕ ਪਹੁੰਚ ਜਾਵੇਗੀ। ਚੁਣਾਵੀ ਦ੍ਰਿਸ਼ਟੀ ਤੋਂ ਇਹ ਵੀ ਯਾਦ ਰੱਖਿਆ ਜਾਵੇ ਕਿ ਇਹ ਪੰਜਾਬ ਦੀ ਆਬਾਦੀ ਵਿੱਚ ਬਹੁ ਗਿਣਤੀ ਹੈ।

ਸਰਕਾਰੀ ਸਕੂਲਾਂ ’ਚ ਅੰਗਰੇਜ਼ੀ ਹਾਲੋਂ-ਬੇਹਾਲ/ਸੁੱਚਾ ਸਿੰਘ ਖੱਟੜਾ Read More »

ਬਿਡੇਨ ਨੇ ਇਜ਼ਰਾਈਲ ਨੂੰ ਦਿੱਤਾ ਕੋਰਾ ਜਵਾਬ

ਵਾਸ਼ਿੰਗਟਨ, 3 ਅਕਤੂਬਰ – ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ ਉਹ ਈਰਾਨ ਦੇ ਪਰਮਾਣੂ ਪ੍ਰੋਗਰਾਮ ਨਾਲ ਜੁੜੇ ਟੀਚਿਆਂ ‘ਤੇ ਇਜ਼ਰਾਈਲ ਦੇ ਕਿਸੇ ਵੀ ਹਮਲੇ ਦਾ ਸਮਰਥਨ ਨਹੀਂ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਈਰਾਨ ਦੇ ਮਿਜ਼ਾਈਲ ਹਮਲੇ ਦੇ ਜਵਾਬ ‘ਚ ਇਜ਼ਰਾਈਲ ਆਪਣੇ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਹਾਲਾਂਕਿ, ਜਦੋਂ ਬਿਡੇਨ ਨੂੰ ਬੁੱਧਵਾਰ ਨੂੰ ਪੁੱਛਿਆ ਗਿਆ ਕਿ ਕੀ ਉਹ ਮੰਗਲਵਾਰ ਨੂੰ ਈਰਾਨ ਦੁਆਰਾ ਇਜ਼ਰਾਈਲ ‘ਤੇ ਲਗਭਗ 180 ਮਿਜ਼ਾਈਲਾਂ ਦਾਗਣ ਤੋਂ ਬਾਅਦ ਅਜਿਹੀ ਜਵਾਬੀ ਕਾਰਵਾਈ ਦਾ ਸਮਰਥਨ ਕਰੇਗਾ, ਤਾਂ ਉਸਨੇ ਕਿਹਾ, “ਜਵਾਬ ‘ਨਹੀਂ’ ਹੈ।” ਬਿਡੇਨ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਜਦੋਂ ਉਨ੍ਹਾਂ ਅਤੇ ਜੀ-7 ਦੇ ਹੋਰ ਨੇਤਾਵਾਂ ਨੇ ਬੁੱਧਵਾਰ ਨੂੰ ਈਰਾਨ ਖਿਲਾਫ ਨਵੀਆਂ ਪਾਬੰਦੀਆਂ ਦੇ ਤਾਲਮੇਲ ਨੂੰ ਲੈ ਕੇ ਫੋਨ ‘ਤੇ ਚਰਚਾ ਕੀਤੀ। ਵ੍ਹਾਈਟ ਹਾਊਸ ਨੇ ਇਕ ਬਿਆਨ ‘ਚ ਕਿਹਾ ਕਿ ਜੀ-7 ਨੇਤਾਵਾਂ ਨੇ ‘ਇਸਰਾਈਲ ‘ਤੇ ਈਰਾਨ ਦੇ ਹਮਲੇ ਦੀ ਸਪੱਸ਼ਟ ਨਿੰਦਾ ਕੀਤੀ’ ਅਤੇ ਬਿਡੇਨ ਨੇ ‘ਇਸਰਾਈਲ ਅਤੇ ਇਸ ਦੇ ਲੋਕਾਂ ਲਈ ਅਮਰੀਕਾ ਦੀ ਪੂਰੀ ਇਕਜੁੱਟਤਾ ਅਤੇ ਸਮਰਥਨ’ ਨੂੰ ਦੁਹਰਾਇਆ। ਇਸ ਦੌਰਾਨ, ਅਮਰੀਕੀ ਪ੍ਰਸ਼ਾਸਨ ਨੇ ਸੰਕੇਤ ਦਿੱਤਾ ਹੈ ਕਿ ਉਸਨੇ ਮੰਗਲਵਾਰ ਦੇ ਮਿਜ਼ਾਈਲ ਹਮਲੇ ਦਾ ਜਵਾਬ ਦੇਣ ਵਿੱਚ ਇਜ਼ਰਾਈਲ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਅਮਰੀਕਾ ਅਤੇ ਇਸ ਦੇ ਸਹਿਯੋਗੀ ਖੇਤਰੀ ਸੰਘਰਸ਼ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਦੀ ਸ਼ੁਰੂਆਤ 7 ਅਕਤੂਬਰ ਨੂੰ ਗਾਜ਼ਾ ਦੇ ਹਮਾਸ ਦੇ ਅੱਤਵਾਦੀਆਂ ਦੁਆਰਾ ਇਜ਼ਰਾਈਲ ‘ਤੇ ਹਮਲੇ ਨਾਲ ਹੋਈ ਸੀ।

ਬਿਡੇਨ ਨੇ ਇਜ਼ਰਾਈਲ ਨੂੰ ਦਿੱਤਾ ਕੋਰਾ ਜਵਾਬ Read More »

ਲੋਕ ਸਭਾ ਮੈਂਬਰ ਕੰਗਣਾ ਰਨੌਤ ਦੀਆਂ ਬੇਹੂਦਾ ਟਿੱਪਣੀਆਂ ਦਾ ਸਖ਼ਤ ਨੋਟਿਸ ਲਿਆ

ਮੁਰਦਾ ਬੋਲੇ ਕੱਫ਼ਣ ਪਾੜੇ: ਸੁੱਖਮਿੰਦਰਪਾਲ ਸਿੰਘ ਗਰੇਵਾਲ ਲੁਧਿਆਣਾ 3 ਅਕਤੂਬਰ ( ਗੌਰਵਦੀਪ ਸਿੰਘ) ਭਾਰਤੀਯ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਮੰਡੀ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਕੰਗਨਾ ਰਨੌਤ ਵੱਲੋਂ ਕੀਤੀਆਂ ਜਾ ਰਹੀਆਂ ਬੇਹੂਦੀਆਂ ਟਿੱਪਣੀਆਂ ਦਾ ਸਖਤ ਨੋਟਿਸ ਲੈਂਦੇ ਹੋਏ ਕਿਹਾ ਕਿ “ਮੁਰਦਾ ਬੋਲੇ ਕਫਣ ਪਾੜੇ”। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆ ਭਾਜਪਾ ਦੇ ਸੀਨੀਅਰ ਆਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਨਾਲ ਜੋੜਕੇ ਉਨ੍ਹਾਂ ਬਾਰੇ ਕੰਗਨਾ ਰਨੌਤ ਨੇ ਜੋ ਗੱਲਤ ਟਿੱਪਣੀਆਂ ਕੀਤੀਆਂ ਹਨ ਉਹ ਬੇਹੱਦ ਮੰਦਭਾਗੀਆਂ ਹਨ। ਗਰੇਵਾਲ ਨੇ ਸਵਾਲ ਕੀਤਾ ਕੀ ਕੰਗਨਾ ਰਨੌਤ ਨੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਆਪਣੇ ਵਰਗਾ ਹੀ ਸਮਝ ਰੱਖਿਆ ਹੈ। ਗਰੇਵਾਲ ਨੇ ਕਿਹਾ ਕਿ ਭਾਰਤੀਯ ਜਨਤਾ ਪਾਰਟੀ ਹਾਈ ਕਮਾਂਡ ਤੋਂ ਇਹ ਵੱਡੀ ਗਲਤੀ ਹੋਈ ਹੈ ਜੇਕਰ ਇਹ ਲੋਕ ਸਭਾ ਟਿਕਟ ਕਿਸੇ ਜਮੀਨੀ ਭਾਜਪਾ ਵਰਕਰ ਨੂੰ ਦਿੱਤੀ ਜਾਂਦੀ ਤਾਂ ਸਾਨੂੰ ਆਹ ਦਿਨ ਦੇਖਣੇ ਨਹੀਂ ਪੈਣੇ ਸਨ। ਭਾਜਪਾ ਆਗੂ ਗਰੇਵਾਲ ਨੇ ਕਿਹਾ ਕਿ ਕੰਗਨਾ ਰਨੌਤ ਨੂੰ ਇਲਾਜ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਹ ਆਪਣਾ ਦਿਮਾਗੀ ਤਵਾਜ਼ਨ ਹੋ ਚੁੱਕੀ ਹੈ, ਕਿਸੇ ਨੂੰ ਕੰਗਨਾ ਰਨੌਤ ਬਿਆਨਾਂ ਵੱਲ ਖਾਸ ਧਿਆਨ ਦੇਣ ਦੀ ਜਰੂਰਤ ਨਹੀਂ। ਉਹਨਾਂ ਆਖਿਆ ਹੈ ਕਿ ਕੰਗਣਾ ਰਨੌਤ ਹਰ ਵਾਰ ਵਿਵਾਦਤ ਬਿਆਨ ਦੇ ਕੇ ਖਬਰਾਂ ਵਿੱਚ ਰਹਿਣਾ ਚਾਹੁੰਦੀ ਹੈ। ਉਸ ਨੇ ਪਿਛਲੇ ਦਿਨੀਂ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਤੇ ਮਹਾਤਮਾ ਗਾਂਧੀ ਬਾਰੇ ਘਟੀਆ ਸ਼ਬਦਾਵਲੀ ਵਰਤੀ ਹੈ। ਉਹਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਬੋਲਦੀ ਹੈ। ਜਦਕਿ ਭਾਜਪਾ ਅਨੁਸ਼ਾਸਨ ਵਾਲੀ ਪਾਰਟੀ ਹੈ। ਇਸ ਦਾ ਹਾਈ ਕਮਾਂਡ ਨੂੰ ਨੋਟਿਸ ਲੈਣਾ ਚਾਹੀਦਾ ਹੈ। ਪਹਿਲਾਂ ਉਸਦੇ ਵਿਵਾਦਿਤ ਬਿਆਨ ਤੋਂ ਭਾਜਪਾ ਨੇ ਆਪਣੇ ਆਪ ਨੂੰ ਵੱਖ ਕੀਤਾ ਸੀ। ਹੁਣ ਉਸਨੇ ਪੰਜਾਬ ਦੇ ਨੌਜਵਾਨਾਂ ਬਾਰੇ ਘਟੀਆ ਟਿੱਪਣੀਆਂ ਕੀਤੀਆਂ ਹਨ।

ਲੋਕ ਸਭਾ ਮੈਂਬਰ ਕੰਗਣਾ ਰਨੌਤ ਦੀਆਂ ਬੇਹੂਦਾ ਟਿੱਪਣੀਆਂ ਦਾ ਸਖ਼ਤ ਨੋਟਿਸ ਲਿਆ Read More »