September 24, 2024

ਪੰਜਾਬ ‘ਚ ਅਕਤੂਬਰ ਮਹੀਨੇ ‘ਚ ਹੋਣਗੀਆਂ ਪੰਚਾਇਤੀ ਚੋਣਾਂ

ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਆਦੇਸ਼। 14 ਅਕਤੂਬਰ ਤੱਕ ਚੋਣਾਂ ਦਾ ਪ੍ਰੋਗਰਾਮ ਪੇਸ਼ ਕਰਨ, ਨਹੀਂ ਤਾਂ ਕੋਰਟ ਆਦੇਸ਼ ਜਾਰੀ ਕਰੇਗਾ । 14 ਅਕਤੂਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਦੱਸ ਦੇਈਏ ਕਿ 5 ਨਗਰ ਨਿਗਮਾਂ ਦੀਆਂ ਚੋਣਾਂ ਜਨਵਰੀ 2023 ਤੋਂ ਪੈਂਡਿੰਗ ਪਈਆਂ ਹਨ। 42 ਨਗਰ ਕੌਂਸਲਾਂ ਦੀਆਂ ਚੋਣਾਂ ਦਸੰਬਰ 2022 ਤੋਂ ਪੈਂਡਿੰਗ ਹਨ। ਪੰਜਾਬ ‘ਚ ਅਕਤੂਬਰ ਮਹੀਨੇ ‘ਚ ਪੰਚਾਇਤੀ ਚੋਣਾਂ ਹੋਣਗੀਆਂ ਹਨ।

ਪੰਜਾਬ ‘ਚ ਅਕਤੂਬਰ ਮਹੀਨੇ ‘ਚ ਹੋਣਗੀਆਂ ਪੰਚਾਇਤੀ ਚੋਣਾਂ Read More »

ਜਮਹੂਰੀ ਅਧਿਕਾਰ ਸਭਾ ਵੱਲੋਂ ਪੀਐਸਯੂ ਆਗੂ ਤੇ ਹਮਲੇ ਦੀ ਨਿਖੇਧੀ

ਬਠਿੰਡਾ, 24 ਸਤੰਬਰ – ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਸਕੱਤਰ ਸੁਦੀਪ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਬੀਤੇ ਦਿਨੀਂ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ ਵਿਦਿਆਰਥੀ ਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾਈ ਆਗੂ ਰਜਿੰਦਰ ਸਿੰਘ ਤੇ ਹਮਲਾ ਕਰਕੇ ਗੰਭੀਰ ਸੱਟਾਂ ਮਾਰਨ ਦੀ ਨਿਖੇਧੀ ਕਰਦਿਆਂ ਹਮਲਾਵਰਾਂ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ l ਉਹਨਾਂ ਕਿਹਾ ਕਿ ਰਜਿੰਦਰ ਸਿੰਘ ਤੇ ਉਨਾਂ ਦੀ ਯੂਨੀਅਨ ਜਨਤਕ ਜਥੇਬੰਦੀਆਂ ਦੇ ਸਾਂਝੇ ਸੰਘਰਸ਼ਾਂ ਵਿੱਚ ਲਗਾਤਾਰ ਸ਼ਾਮਿਲ ਹੁੰਦੀ ਆ ਰਹੀ ਹੈ l 14 ਸਤੰਬਰ ਨੂੰ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਤਿੰਨ ਨਵੇਂ ਅਪਰਾਧਿਕ ਕਨੂੰਨਾਂ ਵਿਰੁੱਧ ਕੀਤੀ ਗਈ ਕਨਵੈਂਸ਼ਨ ਅਤੇ ਮੁਜ਼ਾਹਰੇ ਵਿੱਚ ਇਹਨਾਂ ਦੀ ਜਥੇਬੰਦੀ ਵੀ ਸ਼ਾਮਿਲ ਹੋਈ ਸੀ lਇੱਥੇ ਇਹ ਵਰਨਣਯੋਗ ਹੈ ਕਿ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਨਿਰੰਤਰ ਸੰਘਰਸ਼ ਕਰਦੇ ਰਹੇ ਹਨ | ਇਸ ਤੋਂ ਪਹਿਲਾਂ ਰਜਿੰਦਰ ਸਿੰਘ ਦੇ ਦਾਖਲੇ ਨੂੰ ਲੈ ਕੇ ਕਾਲਜ ਪ੍ਰਸ਼ਾਸਨ ਨੇ ਕਈ ਇਤਰਾਜ ਲਾਏ ਸੀ, ਪਰ ਵਿਦਿਆਰਥੀਆਂ ਦੇ ਇਕਜੁੱਟ ਸੰਘਰਸ਼ ਸਦਕਾ ਹੀ ਰਜਿੰਦਰ ਸਿੰਘ ਦਾ ਦਾਖਲਾ ਕਾਲਜ ਵਿੱਚ ਹੋ ਸਕਿਆ ਸੀ। ਇਸ ਤੋਂ ਇਲਾਵਾ ਜਥੇਬੰਦੀ ਲਗਾਤਾਰ ਕਾਲਜ ਵਿੱਚ ਕਾਲਜ ਤੋਂ ਬਾਹਰੀ ਵਿਅਕਤੀਆਂ ਦੇ ਦਾਖਲੇ ਬਾਰੇ ਲਗਾਤਾਰ ਇਤਰਾਜ਼ ਦਰਜ਼ ਕਰਾਉਂਦੀ ਆ ਰਹੀ ਹੈ l ਕਾਲਜ ਗੇਟ ਤੇ ਸਕਿਉਰਟੀ ਹੋਣ ਦੇ ਬਾਵਜੂਦ ਰਜਿੰਦਰ ਸਿੰਘ ਤੇ ਜਾਨਲੇਵਾ ਹਮਲਾ ਕਿਵੇਂ ਸੰਭਵ ਹੋ ਗਿਆ,ਇਸ ਸਵਾਲ ਦਾ ਜਵਾਬ ਅਜੇ ਕਾਲਜ ਪ੍ਰਸ਼ਾਸਨ ਨਹੀਂ ਦੇ ਸਕਿਆ ਹੈ l ਬੇਹਤਰ ਸਿੱਖਿਆ ਲਈ ਕਾਲਜ ਕੈਂਪਸ ਅੰਦਰ ਸਾਜਗਾਰ ਵਿਦਿਅਕ ਮਾਹੌਲ ਸਿਰਜਣ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨਾ ਵਿਦਿਆਰਥੀਆਂ ਦਾ ਹੱਕ ਹੈ। ਜਦੋਂ ਵਿਦਿਆਰਥੀ ਆਗੂ ਤੇ ਹਮਲਾ ਹੋਇਆ ਹੈ ਤਾਂ ਪ੍ਰਸ਼ਾਸਨ ਨੂੰ ਉਹਨਾਂ ਦੀ ਮੰਗ ਤੇ ਤੁਰੰਤ ਗੌਰ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ l

ਜਮਹੂਰੀ ਅਧਿਕਾਰ ਸਭਾ ਵੱਲੋਂ ਪੀਐਸਯੂ ਆਗੂ ਤੇ ਹਮਲੇ ਦੀ ਨਿਖੇਧੀ Read More »

ਜੰਮੂ-ਕਸ਼ਮੀਰ ‘ਚ ਦੂਜੇ ਪੜਾਅ ਦੀਆਂ 26 ਸੀਟਾਂ ‘ਤੇ ਭਲਕੇ ਵੋਟਿੰਗ

ਸ੍ਰੀਨਗਰ, 24 ਸਤੰਬਰ – ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ‘ਚ ਭਲਕੇ ਬੁੱਧਵਾਰ (25 ਸਤੰਬਰ) ਨੂੰ 6 ਜ਼ਿਲਿਆਂ ਦੀਆਂ 26 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ। ਇਸ ਵਿੱਚ 25.78 ਲੱਖ ਵੋਟਰ ਆਪਣੀ ਵੋਟ ਪਾ ਸਕਣਗੇ। ਦੂਜੇ ਪੜਾਅ ਦੀਆਂ 26 ਸੀਟਾਂ ਵਿੱਚੋਂ 15 ਸੀਟਾਂ ਕੇਂਦਰੀ ਕਸ਼ਮੀਰ ਅਤੇ 11 ਸੀਟਾਂ ਜੰਮੂ ਦੀਆਂ ਹਨ। ਚੋਣ ਕਮਿਸ਼ਨ ਮੁਤਾਬਕ ਦੂਜੇ ਪੜਾਅ ‘ਚ 239 ਉਮੀਦਵਾਰ ਮੈਦਾਨ ‘ਚ ਹਨ। ਇਨ੍ਹਾਂ ਵਿੱਚੋਂ 233 ਪੁਰਸ਼ ਅਤੇ 6 ਔਰਤਾਂ ਹਨ। ਦੂਜੇ ਪੜਾਅ ਵਿੱਚ 131 ਉਮੀਦਵਾਰ ਕਰੋੜਪਤੀ ਹਨ ਅਤੇ 49 ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ। ਜੰਮੂ-ਕਸ਼ਮੀਰ ਦੇ ਭਾਜਪਾ ਪ੍ਰਧਾਨ ਰਵਿੰਦਰ ਰੈਨਾ ਨੇ ਆਪਣੀ ਜਾਇਦਾਦ ਸਿਰਫ 1,000 ਰੁਪਏ ਦੱਸੀ ਹੈ। ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਗੰਦਰਬਲ ਅਤੇ ਬੇਰਵਾਹ ਤੋਂ ਚੋਣ ਲੜ ਰਹੇ ਹਨ। ਉਮਰ ਲੋਕ ਸਭਾ ਚੋਣਾਂ ਵਿੱਚ ਬਾਰਾਮੂਲਾ ਸੀਟ ਤੋਂ ਤਿਹਾੜ ਜੇਲ੍ਹ ਤੋਂ ਚੋਣ ਲੜ ਰਹੇ ਇੰਜੀਨੀਅਰ ਰਸ਼ੀਦ ਤੋਂ ਹਾਰ ਗਏ ਸਨ। ਇਸ ਵਾਰ ਵੀ ਗੰਦਰਬਲ ਸੀਟ ‘ਤੇ ਉਨ੍ਹਾਂ ਦੇ ਖਿਲਾਫ ਜੇਲ ‘ਚ ਬੰਦ ਸਰਜਨ ਅਹਿਮਦ ਵੇਜ ਉਰਫ ਅਜ਼ਾਦੀ ਚਾਚਾ ਚੋਣ ਮੈਦਾਨ ‘ਚ ਹਨ। ਪਹਿਲੇ ਪੜਾਅ ਵਿੱਚ 18 ਸਤੰਬਰ ਨੂੰ 7 ਜ਼ਿਲ੍ਹਿਆਂ ਦੀਆਂ 24 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਈ। ਇਸ ਦੌਰਾਨ 61.38 ਫੀਸਦੀ ਵੋਟਿੰਗ ਹੋਈ। ਸਭ ਤੋਂ ਵੱਧ ਮਤਦਾਨ ਕਿਸ਼ਤਵਾੜ ਵਿੱਚ 80.20% ਅਤੇ ਪੁਲਵਾਮਾ ਵਿੱਚ ਸਭ ਤੋਂ ਘੱਟ 46.99% ਰਿਹਾ।

ਜੰਮੂ-ਕਸ਼ਮੀਰ ‘ਚ ਦੂਜੇ ਪੜਾਅ ਦੀਆਂ 26 ਸੀਟਾਂ ‘ਤੇ ਭਲਕੇ ਵੋਟਿੰਗ Read More »

32 ਦਿਨਾਂ ’ਚ ਮੋਦੀ ਨੇ ਜ਼ੇਲੇਂਸਕੀ ਨਾਲ ਕੀਤੀ ਦੂਜੀ ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਮਰੀਕਾ ਦੌਰੇ ਦੇ ਤੀਜੇ ਦਿਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। 32 ਦਿਨਾਂ ਦੇ ਅੰਦਰ ਦੋਹਾਂ ਨੇਤਾਵਾਂ ਦੀ ਇਹ ਦੂਜੀ ਮੁਲਾਕਾਤ ਸੀ। ਮੋਦੀ ਨੇ 23 ਅਗਸਤ ਨੂੰ ਯੂਕਰੇਨ ਦੇ ਦੌਰੇ ਦੌਰਾਨ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਸੀ। ਮੋਦੀ ਨੇ ਨਿਊਯਾਰਕ ‘ਚ ਜ਼ੇਲੇਂਸਕੀ ਨਾਲ ਮੁਲਾਕਾਤ ਦੀ ਫੋਟੋ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਹੈ। ਉਨ੍ਹਾਂ ਲਿਖਿਆ- ਅਸੀਂ ਦੁਵੱਲੇ ਸਬੰਧਾਂ ਨੂੰ ਮਜ਼ਬੂਤ​ਕਰਨ ਲਈ ਯੂਕਰੇਨ ਦੌਰੇ ਦੌਰਾਨ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਲਈ ਵਚਨਬੱਧ ਹਾਂ। ਇਸ ਦੇ ਨਾਲ ਹੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਮੋਦੀ ਨੇ ਜ਼ੇਲੇਂਸਕੀ ਨੂੰ ਕਿਹਾ ਹੈ ਕਿ ਉਹ ਰੂਸ-ਯੂਕਰੇਨ ਜੰਗ ਨੂੰ ਲੈ ਕੇ ਕਈ ਦੇਸ਼ਾਂ ਦੇ ਨੇਤਾਵਾਂ ਨਾਲ ਗੱਲਬਾਤ ਕਰਦੇ ਰਹਿੰਦੇ ਹਨ। ਸਾਰਿਆਂ ਦਾ ਮੰਨਣਾ ਹੈ ਕਿ ਜੰਗਬੰਦੀ ਦਾ ਕੋਈ ਰਸਤਾ ਜਲਦੀ ਲੱਭਿਆ ਜਾਣਾ ਚਾਹੀਦਾ ਹੈ। ਜ਼ੇਲੇਂਸਕੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਯੁੱਧ ਰੋਕਣ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ ਕੀਤਾ। ਜ਼ੇਲੇਂਸਕੀ ਨੇ ਮੋਦੀ ਦੇ ਯੂਕਰੇਨ ਦੌਰੇ ਦੀ ਵੀ ਤਾਰੀਫ ਕੀਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਰਾਤ ਸੰਯੁਕਤ ਰਾਸ਼ਟਰ ਮਹਾਸਭਾ ਦੇ ਭਵਿੱਖ ਦੇ ਸੰਮੇਲਨ ਨੂੰ ਸੰਬੋਧਨ ਕੀਤਾ। ਕਰੀਬ 4 ਮਿੰਟ ਦੇ ਭਾਸ਼ਣ ਵਿੱਚ ਪੀਐਮ ਮੋਦੀ ਨੇ ਦੁਨੀਆ ਦੇ ਸੁਰੱਖਿਅਤ ਭਵਿੱਖ ਨੂੰ ਲੈ ਕੇ ਭਾਰਤ ਦਾ ਪੱਖ ਪੇਸ਼ ਕੀਤਾ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਤੋਂ ਦੁਨੀਆ ਦੇ ਪ੍ਰਮੁੱਖ ਅਦਾਰਿਆਂ ਵਿੱਚ ਬਦਲਾਅ ਦੀ ਮੰਗ ਕੀਤੀ। ਮੋਦੀ ਨੇ ਕਿਹਾ, “ਮਨੁੱਖਤਾ ਦੀ ਸਫਲਤਾ ਮਿਲ ਕੇ ਕੰਮ ਕਰਨ ਵਿੱਚ ਹੈ। ਜੰਗ ਦੇ ਮੈਦਾਨ ਵਿੱਚ ਨਹੀਂ। ਵਿਸ਼ਵ ਸ਼ਾਂਤੀ ਲਈ ਵਿਸ਼ਵ ਸੰਸਥਾਵਾਂ ਵਿੱਚ ਬਦਲਾਅ ਜ਼ਰੂਰੀ ਹੈ।

32 ਦਿਨਾਂ ’ਚ ਮੋਦੀ ਨੇ ਜ਼ੇਲੇਂਸਕੀ ਨਾਲ ਕੀਤੀ ਦੂਜੀ ਕੀਤੀ ਮੁਲਾਕਾਤ Read More »

ਇਜ਼ਰਾਈਲ ਨੇ ਲਿਬਨਾਨ ਉੱਤੇ ਕੀਤਾ 300 ਤੋਂ ਵੱਧ ਮਿਜ਼ਾਈਲਾਂ ਦਾ ਹਮਲਾ : 492 ਲੋਕਾਂ ਦੀ ਮੌਤ

ਇਜ਼ਰਾਈਲ ਨੇ ਸੋਮਵਾਰ ਨੂੰ ਲੇਬਨਾਨ ਵਿੱਚ 300 ਤੋਂ ਵੱਧ ਮਿਜ਼ਾਈਲਾਂ ਦਾਗੀਆਂ। ਲੇਬਨਾਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਹਮਲੇ ਵਿੱਚ ਹੁਣ ਤੱਕ 492 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚ 58 ਔਰਤਾਂ ਅਤੇ 35 ਬੱਚੇ ਹਨ। 1,645 ਲੋਕ ਜ਼ਖਮੀ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ 2006 ‘ਚ ਇਜ਼ਰਾਈਲ-ਲੇਬਨਾਨ ਜੰਗ ਤੋਂ ਬਾਅਦ ਲੇਬਨਾਨ ‘ਤੇ ਇਹ ਸਭ ਤੋਂ ਵੱਡਾ ਹਮਲਾ ਹੈ। ਲੇਬਨਾਨ ਵਿੱਚ ਸਕੂਲ ਅਤੇ ਕਾਲਜ ਬੁੱਧਵਾਰ 25 ਸਤੰਬਰ ਤੱਕ ਬੰਦ ਕਰ ਦਿੱਤੇ ਗਏ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ। ਇਸ ਕਾਰਨ ਕਈ ਸ਼ਹਿਰਾਂ ਵਿੱਚ ਟ੍ਰੈਫਿਕ ਜਾਮ ਹੋ ਗਿਆ।

ਇਜ਼ਰਾਈਲ ਨੇ ਲਿਬਨਾਨ ਉੱਤੇ ਕੀਤਾ 300 ਤੋਂ ਵੱਧ ਮਿਜ਼ਾਈਲਾਂ ਦਾ ਹਮਲਾ : 492 ਲੋਕਾਂ ਦੀ ਮੌਤ Read More »

ਪਾਰਟੀ ਦੇ ’ਚ ਸੱਤਾ ’ਚ ਆਉਣ ਤੇ ਖੋਲ੍ਹ ਦੇਵਾਂਗੇ ਸ਼ੰਭੂ ਬਾਰਡਰ – ਭੁਪਿੰਦਰ ਸਿੰਘ ਹੁੱਡਾ

ਅੰਬਾਲਾ, 24 ਸਤੰਬਰ –  ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਸੱਤਾ ’ਚ ਆਈ ਤਾਂ ਕਿਸਾਨਾਂ ਲਈ ਸ਼ੰਭੂ ਬਾਰਡਰ ਖੋਲ੍ਹ ਦੇਵੇਗੀ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਰੰਟੀ ਸਮੇਤ ਅਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ’ਤੇ ਦਬਾਅ ਬਣਾਉਣ ਲਈ ਕਿਸਾਨਾਂ ਦੇ ਦਿੱਲੀ ਚਲੋ ਮਾਰਚ ਦੀ ਅਗਵਾਈ ਕਰ ਰਹੇ ਹਨ। ਉਹ 13 ਫ਼ਰਵਰੀ ਤੋਂ ਪੰਜਾਬ ਅਤੇ ਹਰਿਆਣਾ ਦਰਮਿਆਨ ਸ਼ੰਭੂ ਅਤੇ ਖਨੌਰੀ ਸਰਹੱਦਾਂ ’ਤੇ ਡੇਰਾ ਲਾ ਏ ਹੋਏ ਹਨ ਜਦੋਂ ਸੁਰੱਖਿਆ ਬਲਾਂ ਨੇ ਉਨ੍ਹਾਂ ਦੇ ਮਾਰਚ ਨੂੰ ਰੋਕ ਦਿਤਾ ਸੀ। ਹੁੱਡਾ ਨੇ ਸੋਮਵਾਰ ਨੂੰ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ’ਤੇ ਲੋਕਤੰਤਰ ’ਚ ਵਿਸ਼ਵਾਸ ਨਾ ਰੱਖਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਇਸ ਤਾਨਾਸ਼ਾਹੀ ਸਰਕਾਰ ਨੇ ਪਹਿਲਾਂ ਤਿੰਨ ਕਿਸਾਨ ਵਿਰੋਧੀ ਕਾਨੂੰਨ ਲਾਗੂ ਕੀਤੇ ਅਤੇ ਫਿਰ ਜਦ ਕਿਸਾਨਾਂ ਨੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ’ਤੇ ਲਾਠੀਆਂ ਅਤੇ ਗੋਲੀਆਂ ਚਲਾਈਆਂ ਗਈਆਂ। ਸੜਕਾਂ ਪੁੱਟੀਆਂ ਗਈਆਂ… ਅਤੇ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ’ਤੇ ਕਿਸਾਨਾਂ ਨੂੰ ਰੋਕ ਦਿਤਾ। ਇਸ ਨਾਲ ਵਪਾਰੀਆਂ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਹਰਿਆਣਾ ’ਚ ਕਾਂਗਰਸ ਦੀ ਸਰਕਾਰ ਬਣੇਗੀ ਤਾਂ ਸ਼ੰਭੂ ਬਾਰਡਰ ਖੋਲ੍ਹਿਆ ਜਾਵੇਗਾ ਅਤੇ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਲਾਗੂ ਕਰਨ ਦੀ ਕਿਸਾਨਾਂ ਦੀ ਮੰਗ ਨੂੰ ਲੈ ਕੇ ਲੜ ਰਹੇ ਹਨ। ਕਾਂਗਰਸ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਚੌਧਰੀ ਉਦੈ ਭਾਨ ਅਤੇ ਅੰਬਾਲਾ ਤੋਂ ਸੰਸਦ ਮੈਂਬਰ ਵਰੁਣ ਚੌਧਰੀ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ।

ਪਾਰਟੀ ਦੇ ’ਚ ਸੱਤਾ ’ਚ ਆਉਣ ਤੇ ਖੋਲ੍ਹ ਦੇਵਾਂਗੇ ਸ਼ੰਭੂ ਬਾਰਡਰ – ਭੁਪਿੰਦਰ ਸਿੰਘ ਹੁੱਡਾ Read More »

ਪੰਜਾਬ ਸਰਕਾਰ ਨੇ ਸੂਬੇ ਦੇ 25 IAS ਅਤੇ 99 PCS ਅਫ਼ਸਰਾਂ ਦੇ ਕੀਤੇ ਤਬਾਦਲੇ

ਚੰਡੀਗੜ੍ਹ, 24 ਸਤੰਬਰ – ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਫੇਰਬਦਲ ਹੋਇਆ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਵੀ ਹੋਇਆ ਹੈ। ਦੱਸ ਦਈਏ ਕਿ ਪੰਜਾਬ ’ਚ 25 ਆਈਏਐਸ ਅਧਿਕਾਰੀਆਂ ਦੇ ਨਾਲ-ਨਾਲ 267 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ 267 ਅਧਿਕਾਰੀਆਂ ਵਿੱਚ 25 ਆਈਏਐਸ, 7 ਆਈਪੀਐਸ, 99 ਪੀਸੀਐਸ ਅਤੇ 136 ਡੀਐਸਪੀ ਪੱਧਰ ਦੇ ਅਧਿਕਾਰੀ ਸ਼ਾਮਲ ਹਨ। ਮੁੱਖ ਤਬਾਦਲਿਆਂ ਵਿੱਚ, ਸੀਨੀਅਰ ਆਈਏਐਸ ਅਧਿਕਾਰੀ ਰਾਹੁਲ ਤਿਵਾਰੀ, ਜੋ ਇਸ ਸਮੇਂ ਹਾਊਸਿੰਗ ਦੇ ਸਕੱਤਰ ਵਜੋਂ ਸੇਵਾ ਨਿਭਾ ਰਹੇ ਹਨ, ਨੂੰ ਨਵੀਂ ਅਤੇ ਨਵੀਕਰਨ ਯੋਗ ਊਰਜਾ ਸ੍ਰੋਤਾਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸੰਦੀਪ ਹੰਸ ਨੂੰ ਨਿਰਦੇਸ਼ਕ, ਸਮਾਜਿਕ ਨਿਆਇਕਤਾ, ਸ਼ਕਤੀਕਰਨ ਅਤੇ ਅਲਪਸੰਖਿਆਕਾਂ ਵਜੋਂ ਤੈਨਾਤ ਕੀਤਾ ਗਿਆ ਹੈ, ਜਦਕਿ ਸੰਯਮ ਅਗਰਵਾਲ ਹੁਣ ਬਠਿੰਡਾ ਦੇ ਨਗਰ ਨਿਗਮ ਕਮਿਸ਼ਨਰ ਵਜੋਂ ਸੇਵਾ ਨਿਭਾਉਣਗੇ। ਐਚਐਸ ਸੁਦਾਨ ਨੂੰ ਵਿਸ਼ੇਸ਼ ਸਕੱਤਰ, ਰਿਵੈਨਿਊ ਦੇ ਰੂਪ ਵਿੱਚ ਤੈਨਾਤ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਅਦਿਤਿਆ ਉੱਪਾ, ਜੋ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਹਨ, ਨੂੰ ਪਠਾਨਕੋਟ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ। ਅਭੀਜੀਤ ਕਪਲਿਸ਼ ਨੂੰ ਡਾਇਰੈਕਟਰ, ਖਣਨ ਅਤੇ ਭੂਵਿਗਿਆਨ ਵਜੋਂ ਤੈਨਾਤ ਕੀਤਾ ਗਿਆ ਹੈ ਅਤੇ ਉਹ ਪੰਜਾਬ ਵਿਕਾਸ ਕਮਿਸ਼ਨ ਦੇ ਸਕੱਤਰ ਵਜੋਂ ਵਾਧੂ ਚਾਰਜ ਵੀ ਨਿਭਾਉਣਗੇ। ਨੀਰੂ ਕਤਿਆਲ ਗੁਪਤਾ ਨੂੰ ਮੁੱਖ ਪ੍ਰਸ਼ਾਸਕ, ਪੰਜਾਬ ਅਰਬਨ ਪਲਾਨਿੰਗ ਐਂਡ ਡਿਵੈਲਪਮੈਂਟ ਅਥਾਰਟੀ ਵਜੋਂ ਤੈਨਾਤ ਕੀਤਾ ਗਿਆ ਹੈ। ਰਵਿੰਦਰ ਸਿੰਘ ਨੂੰ ਡਾਇਰੈਕਟਰ, ਉੱਚ ਸਿੱਖਿਆ ਵਜੋਂ ਤੈਨਾਤ ਕੀਤਾ ਗਿਆ ਹੈ, ਜਦਕਿ ਅੰਕੁਰਜੀਤ ਸਿੰਘ ਨੂੰ ਐਮਸੀ ਜਲੰਧਰ ਵਿੱਚ ਵਾਧੂ ਕਮਿਸ਼ਨਰ ਵਜੋਂ ਤੈਨਾਤ ਕੀਤਾ ਗਿਆ ਹੈ। ਜਾਰੀ ਨੋਟੀਫਿਕੇਸ਼ਨ ਮੁਤਾਬਿਕ ਚੰਦਰਜੋਤੀ ਸਿੰਘ ਨੂੰ ਰੂਪਨਗਰ ਵਿੱਚ ਪਿੰਡੂ ਵਿਕਾਸ ਦੇ ਵਾਧੂ ਡਿਪਟੀ ਕਮਿਸ਼ਨਰ ਵਜੋਂ, ਅਤੇ ਓਜਸਵੀ ਨੂੰ ਫਰੀਦਕੋਟ ਵਿੱਚ ਵਾਧੂ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਤੈਨਾਤਕੀਤਾ ਗਿਆ ਹੈ। ਪੰਜਾਬ ਸਿਵਲ ਸੇਵਾਵਾਂ (PCS) ਕੈਡਰ ਵਿੱਚ, ਜੀਐਸ ਠਿੰਡਾ, ਜਸਬੀਰ ਸਿੰਘ, ਨਵਜੋਤ ਕੌਰ, ਬਿਕਰਮਜੀਤ ਸਿੰਘ ਸ਼ੇਰਗਿੱਲ, ਰੁਪਿੰਦਰਪਾਲ ਸਿੰਘ ਅਤੇ ਅਮਰਬੀਰ ਸਿੰਘ ਦੇ ਤਬਾਦਲੇ ਵੀ ਕੀਤੇ ਗਏ ਹਨ। ਇਸਦੇ ਇਲਾਵਾ, ਸੀਨੀਅਰ ਆਈਏਐਸ ਅਫਸਰ ਅਲੋਕ ਸ਼ੇਖਰ, ਜੋ ਅਤਿਰਿਕਤ ਮੁੱਖ ਸਕੱਤਰ (ACS), ਜੇਲ੍ਹਾਂ ਦੇ ਅਹੁਦੇ ‘ਤੇ ਹਨ, ਨੂੰ ਸਮਾਜਿਕ ਨਿਆਇਕਤਾ, ਸ਼ਕਤੀਕਰਨ ਅਤੇ ਅਲਪਸੰਖਿਆਕਾਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਡੀਕੇ ਤਿਵਾਰੀ ਨੂੰ ACS, ਟਰਾਂਸਪੋਰਟ ਵਜੋਂ ਤੈਨਾਤ ਕੀਤਾ ਗਿਆ ਹੈ, ਜਦਕਿ ਰਾਹੁਲ ਭੰਡਾਰੀ ਨੂੰ ਪ੍ਰਿੰਸੀਪਲ ਸਕੱਤਰ, ਪਸ਼ੁਪਾਲਣ, ਡੇਅਰੀ ਵਿਕਾਸ ਅਤੇ ਮੱਛੀਪਾਲਣ ਵਜੋਂ ਤੈਨਾਤ ਕੀਤਾ ਗਿਆ ਹੈ।

ਪੰਜਾਬ ਸਰਕਾਰ ਨੇ ਸੂਬੇ ਦੇ 25 IAS ਅਤੇ 99 PCS ਅਫ਼ਸਰਾਂ ਦੇ ਕੀਤੇ ਤਬਾਦਲੇ Read More »

‘ਮੇਲਾ ਗਦਰੀ ਬਾਬਿਆਂ ਦਾ’ ਨੂੰ ਵੱਡਾ ਹੁਲਾਰਾ

ਜਲੰਧਰ, 24 ਸਤੰਬਰ –  ਗ਼ਦਰੀ ਬਾਬਿਆਂ ਦਾ 33ਵਾਂ ਮੇਲਾ 7-8 ਤੇ 9 ਨਵੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿਹੜੇ ਵਿੱਚ ਲੱਗ ਰਿਹਾ ਹੈ। ਇਸ ਵਾਰ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਹਰਦੇਵ ਸਿੰਘ ਅਰਸ਼ੀ ਸਾਬਕਾ ਐੱਮ ਐੱਲ ਏ ਨਿਭਾਅ ਰਹੇ ਹਨ। ਮੇਲੇ ਦੇ ਲੱਗ ਰਹੇ ਲੰਗਰ ਦੇ ਖਰਚੇ ਦਾ ਇੰਤਜ਼ਾਮ ਇਸ ਵਾਰ ਗ਼ਦਰੀ ਬਾਬਿਆਂ ਤੇ ਬੱਬਰਾਂ ਦੇ ਪਰਵਾਰ ਤੇ ਪਿੰਡ ਕਰ ਰਹੇ ਹਨ। ਇਸ ਤੋਂ ਇਲਾਵਾ ਕਮੇਟੀ ਮੈਂਬਰਾਂ ਨੇ ਵੀ ਮੇਲੇ ਦੀ ਕਾਮਯਾਬੀ ਲਈ ਫੰਡ ਇਕੱਤਰ ਕਰਨ ਦੀ ਮੁਹਿੰਮ ਆਰੰਭੀ ਹੋਈ ਹੈ। ਜਿਸ ਮੀਟਿੰਗ ਵਿੱਚ ਮੇਲੇ ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ, ਉਸੇ ਵਕਤ ਕਮੇਟੀ ਦੇ ਖਜ਼ਾਨਚੀ ਇੰਜ. ਸੀਤਲ ਸਿੰਘ ਸੰਘਾ ਨੇ 25000 ਰੁਪਏ ਜਮ੍ਹਾਂ ਕਰਾਏ। ਕੁਝ ਦਿਨਾਂ ਬਾਅਦ ਭਾਈ ਛਾਂਗਾ ਸਿੰਘ ਬੱਬਰ ਪਠਲਾਵੇ ਵਾਲੇ ਦੀ ਪੋਤਰੀ ਜਤਿੰਦਰ ਕੌਰ ਐਡਵੋਕੇਟ ਲੰਗਰ ਦੀ ਰਸਦ ਜਮ੍ਹਾਂ ਕਰਵਾ ਕੇ ਗਈ। ਪੰਜਾਬ ਰੋਡਵੇਜ਼ ਯੂਨੀਅਨ ਏਟਕ ਦੇ ਸੀਨੀਅਰ ਆਗੂ ਜਗਤਾਰ ਸਿੰਘ ਭੂੰਗਰਨੀ ਨੇ ਪਹਿਲਾਂ ਦਾਲ ਭੇਜੀ ਤੇ ਫ਼ਿਰ ਗੁਰਮੀਤ ਰਾਹੀਂ ਹੋਰ ਪੈਸੇ ਭੇਜੇ। ਇੱਕ ਦਿਨ ਛੱਡ ਕੇ ਬੀਬੀ ਜਤਿੰਦਰ ਕੌਰ ਦਾ ਭਰਾ ਪਿਰਤਪਾਲ ਸਿੰਘ ਮੁੜ ਪੈਸੇ ਜਮ੍ਹਾਂ ਕਰਵਾ ਗਿਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਨੇ ਵੀ ਫੰਡ ਲਈ ਤਕੜਾ ਹੰਭਲਾ ਮਾਰਿਆ ਹੈ। ਇਨ੍ਹਾਂ ਤੋਂ ਇਲਾਵਾ ਮੰਗਤ ਰਾਮ ਪਾਸਲਾ ਨੇ ਪਹਿਲਾਂ ਵੀ ਪੈਸੇ ਜਮ੍ਹਾਂ ਕਰਾਏ ਤੇ ਸੋਮਵਾਰ ਫ਼ਿਰ ਮੰਗਤ ਰਾਮ ਪਾਸਲਾ ਤੇ ਪ੍ਰਗਟ ਸਿੰਘ ਜਾਮਾਰਾਏ ਨੇ ਭੈਣ ਸੁਰਿੰਦਰ ਕੁਮਾਰੀ ਕੋਛੜ, ਚਰੰਜੀ ਲਾਲ ਕੰਗਣੀਵਾਲ ਤੇ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੂੰ ਪੈਸਿਆਂ ਦੀ ਥੈਲੀ ਭੇਟ ਕੀਤੀ ਹੈ। ਆਸ ਹੈ ਕਿ ਮੇਲਾ ਆਰਥਕ ਪੱਖ ਤੋਂ ਪਿਛਲੇ ਸਾਲ ਦੀ ਤਰ੍ਹਾਂ ਪੂਰਾ ਕਾਮਯਾਬ ਹੋਵੇਗਾ। ਕਮੇਟੀ ਸਾਰਿਆਂ ਦਾ ਧੰਨਵਾਦ ਕਰਦੀ ਹੈ।

‘ਮੇਲਾ ਗਦਰੀ ਬਾਬਿਆਂ ਦਾ’ ਨੂੰ ਵੱਡਾ ਹੁਲਾਰਾ Read More »

ਚਾਰ ਹਟਾ ਕੇ ਪੰਜ ਬਣਾਏ, ਡਾ. ਰਵਜੋਤ, ਮੁੰਡੀਆਂ ਤੇ ਸੌਂਦ ਹਵਾਲੇ ਅਹਿਮ ਵਿਭਾਗ

ਚੰਡੀਗੜ੍ਹ , 24 ਸਤੰਬਰ – (ਗੁਰਜੀਤ ਬਿੱਲਾ/ਕ੍ਰਿਸ਼ਨ ਗਰਗ) – ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਵਜ਼ਾਰਤ ’ਚ ਫੇਰਬਦਲ ਕਰਦਿਆਂ ਪੰਜ ਵਿਧਾਇਕਾਂ ਨੂੰ ਮੰਤਰੀ ਬਣਾ ਦਿੱਤਾ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰਾਜ ਭਵਨ ’ਚ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਾਰਟੀ ਦੇ ਹੋਰ ਆਗੂ ਮੌਜੂਦ ਸਨ। ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਵਾਲਿਆਂ ’ਚ ਹਰਦੀਪ ਸਿੰਘ ਮੁੰਡੀਆਂ, ਬਰਿੰਦਰ ਕੁਮਾਰ ਗੋਇਲ, ਤਰੁਨਪ੍ਰੀਤ ਸਿੰਘ ਸੌਂਦ, ਡਾ. ਰਵਜੋਤ ਸਿੰਘ ਅਤੇ ਮਹਿੰਦਰ ਭਗਤ ਸ਼ਾਮਲ ਸਨ। ਉਨ੍ਹਾਂ ਪੰਜਾਬੀ ’ਚ ਸਹੁੰ ਚੁੱਕੀ। ਮਾਲਵਾ ਖੇਤਰ ਦੇ ਤਿੰਨ ਅਤੇ ਦੋਆਬਾ ਖੇਤਰ ਦੇ ਦੋ ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਹੈ। ਸੂਬੇ ’ਚ 30 ਮਹੀਨੇ ਪਹਿਲਾਂ ਸੱਤਾ ’ਚ ਆਈ ‘ਆਪ’ ਦੇ ਮੰਤਰੀ ਮੰਡਲ ’ਚ ਇਹ ਚੌਥਾ ਫੇਰ-ਬਦਲ ਹੈ। ਨਵੇਂ ਮੰਤਰੀ ਬਣਾਉਣ ਤੋਂ ਪਹਿਲਾਂ ਚਾਰ ਮੰਤਰੀਆਂ ਚੇਤਨ ਸਿੰਘ ਜੌੜਾਮਾਜਰਾ, ਅਨਮੋਲ ਗਗਨ ਮਾਨ, ਬਲਕਾਰ ਸਿੰਘ ਅਤੇ ਬ੍ਰਹਮ ਸੰਕਰ ਜਿੰਪਾ ਨੂੰ ਹਟਾ ਦਿੱਤਾ ਗਿਆ। ਸਹੁੰ ਚੁੱਕਣ ਤੋਂ ਬਾਅਦ ਮੰਤਰੀਆਂ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ, ਜੱਫੀ ਪਾਈ ਤੇ ਹੱਥ ਮਿਲਾਏ। ਮੰੁਡੀਆਂ ਨੇ ਰਾਜਪਾਲ ਤੇ ਮੁੱਖ ਮੰਤਰੀ ਦੇ ਚਰਨੀਂ ਹੱਥ ਲਾ ਕੇ ਅਸ਼ੀਰਵਾਦ ਲਿਆ। ਹੁਣ ਮਾਨ ਵਜ਼ਾਰਤ ਦੀ ਤਾਕਤ ਵਧ ਕੇ 16 ਹੋ ਗਈ ਹੈ ਤੇ ਦੋ ਹੋਰ ਮੰਤਰੀ ਬਣਾਏ ਜਾ ਸਕਦੇ ਹਨ। ਮੁੰਡੀਆਂ ਨੂੰ ਮਾਲ, ਮੁੜਵਸੇਬਾ, ਆਫਤ ਪ੍ਰਬੰਧਨ, ਜਲ ਸਪਲਾਈ ਤੇ ਸੈਨੀਟੇਸ਼ਨ, ਹਾਊਸਿੰਗ ਐਂਡ ਅਰਬਨ ਡਿਵੈੱਲਪਮੈਂਟ ਵਿਭਾਗ ਦਿੱਤੇ ਗਏ ਹਨ। ਬਰਿੰਦਰ ਕੁਮਾਰ ਗੋਇਲ ਨੂੰ ਮਾਇਨਜ਼ ਐਂਡ ਜਿਓਲੋਜੀ, ਪਾਣੀ ਸੋਮੇ ਅਤੇ ਭੋਇੰ ਤੇ ਪਾਣੀ ਸੰਭਾਲ ਦੇ ਵਿਭਾਗ ਦਿੱਤੇ ਗਏ ਹਨ। ਸੌਂਦ ਨੂੰ ਸੈਰਸਪਾਟਾ ਤੇ ਸੱਭਿਆਚਾਰ ਮਾਮਲੇ, ਨਿਵੇਸ਼ ਪ੍ਰੋਤਸਾਹਨ, ਕਿਰਤ, ਪ੍ਰਾਹੁਣਾਚਾਰੀ, ਸਨਅਤ ਤੇ ਵਣਜ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਿੱਤੇ ਗਏ ਹਨ। ਡਾ. ਰਵਜੋਤ ਸਿੰਘ ਨੂੰ ਲੋਕਲ ਬਾਡੀਜ਼ ਤੇ ਸੰਸਦੀ ਮਾਮਲਿਆਂ ਦੇ ਵਿਭਾਗ ਦਿੱਤੇ ਗਏ ਹਨ। ਭਗਤ ਨੂੰ ਰੱਖਿਆ ਸੇਵਾਵਾਂ ਭਲਾਈ, ਆਜ਼ਾਦੀ ਘੁਲਾਈਆਂ ਤੇ ਬਾਗਬਾਨੀ ਦੇ ਵਿਭਾਗ ਦਿੱਤੇ ਗਏ ਹਨ। ਮੰਤਰੀਆਂ ਦੇ ਸਹੁੰ ਚੁੱਕਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਪਣੇ ਓ ਐੱਸ ਡੀ ਓਂਕਾਰ ਸਿੰਘ ਨੂੰ ਹਟਾ ਦਿੱਤਾ। ਲੰਬੀ ਦੇ ਓਂਕਾਰ ਸਿੰਘ ਪੰਜਾਬ ਪੇਂਡੂ ਵਿਕਾਸ ਬੋਰਡ ਦੇ ਚੇਅਰਮੈਨ ਦੇ ਓ ਐੱਸ ਡੀ ਸਨ। ਇਸ ਬੋਰਡ ਦਾ ਚਾਰਜ ਮਾਨ ਕੋਲ ਹੈ। ਇਸ ਤੋਂ ਪਹਿਲਾਂ ਓਂਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਵਿਚ ਕੰਮ ਕਰਦੇ ਸਨ। ਉਨ੍ਹਾ ਨੂੰ ਮਾਨ ਦੇ ਕਾਫੀ ਕਰੀਬ ਮੰਨਿਆ ਜਾਂਦਾ ਸੀ। ਦੱਸਿਆ ਜਾਂਦਾ ਹੈ ਕਿ ਦਿੱਲੀ ਦੇ ਆਪ ਵਿਧਾਇਕ ਜਰਨੈਲ ਸਿੰਘ ਨੇ ਉਨ੍ਹਾ ਦੀ ਜਲੰਧਰ ਜ਼ਿਮਨੀ ਚੋਣ ਵੇਲੇ ਮਾਨ ਕੋਲ ਸ਼ਿਕਾਇਤ ਕੀਤੀ ਸੀ।

ਚਾਰ ਹਟਾ ਕੇ ਪੰਜ ਬਣਾਏ, ਡਾ. ਰਵਜੋਤ, ਮੁੰਡੀਆਂ ਤੇ ਸੌਂਦ ਹਵਾਲੇ ਅਹਿਮ ਵਿਭਾਗ Read More »

ਸੁਨਹਿਰੀ ਜਿੱਤਾਂ

ਹੰਗਰੀ ਦੀ ਰਾਜਧਾਨੀ ਬੁਡਾਪੇਸਟ ਵਿਚ ਖੇਡੇ ਗਏ 45ਵੇਂ ਚੈੱਸ ਉਲੰਪਿਆਡ ਵਿਚ ਭਾਰਤ ਦੀ ਪ੍ਰਾਪਤੀ ਨੇ ਪੈਰਿਸ ਉਲੰਪਿਕ ਖੇਡਾਂ ਵਿਚ ਸੋਨ ਤਮਗਾ ਨਾ ਜਿੱਤ ਸਕਣ ਦਾ ਦਰਦ ਕਾਫੀ ਘਟਾ ਦਿੱਤਾ, ਜਦੋਂ ਐਤਵਾਰ ਭਾਰਤ ਨੇ ਮਰਦਾਂ ਤੇ ਮਹਿਲਾਵਾਂ ਦੇ ਮੁਕਾਬਲਿਆਂ ਵਿਚ ਸੋਨੇ ਦੇ ਤਮਗੇ ਜਿੱਤੇ। ਇਸ ਉਲੰਪਿਆਡ ਵਿਚ 195 ਦੇਸ਼ਾਂ ਦੀਆਂ 197 ਮਰਦਾਂ ਤੇ 181 ਦੇਸ਼ਾਂ ਦੀਆਂ 183 ਮਹਿਲਾਵਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਗਰੈਂਡ ਮਾਸਟਰ ਡੀ ਗੁਕੇਸ਼, ਅਰਜੁਨ ਐਰੀਗੇਸੀ ਤੇ ਆਰ ਪ੍ਰਗਯਾਨਾਨੰਦਾ ਨੇ ਓਪਨ ਵਰਗ ’ਚ ਸਲੋਵੇਨੀਆ ਖਿਲਾਫ ਗਿਆਰਵੇਂ ਦੌਰ ਵਿਚ ਆਪਣੇੇ ਮੈਚ ਜਿੱਤ ਕੇ ਸੋਨ ਤਮਗਾ ਜਿੱਤਿਆ, ਜਦਕਿ ਮਹਿਲਾਵਾਂ ਦੀ ਟੀਮ ਨੇ ਅਜ਼ਰਬਾਈਜਾਨ ਨੂੰ 3.5-0.5 ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ। ਮਹਿਲਾਵਾਂ ਵਿਚ ਡੀ ਹਰਿਕਾ ਦ੍ਰੋਣਾਵੱਲੀ ਨੇ ਪਹਿਲੀ ਬਾਜ਼ੀ ਜਿੱਤੀ, ਆਰ ਵੈਸ਼ਾਲੀ ਰਮੇਸ਼ਬਾਬੂ ਬਰਾਬਰ ਖੇਡੀ ਤੇ ਵੰਤਿਕਾ ਅਗਰਵਾਲ ਨੇ ਜਿੱਤ ਹਾਸਲ ਕਰਕੇ ਸੋਨੇ ਦਾ ਤਮਗਾ ਪੱਕਾ ਕਰ ਦਿੱਤਾ। ਇਸ ਤੋਂ ਪਹਿਲਾਂ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸਿਰਫ ਦੋ ਕਾਂਸੀ ਤਮਗੇ ਜਿੱਤਣ ਦਾ ਰਿਹਾ ਹੈ। ਇਹ ਤਮਗੇ 2014 ਤੇ 2022 ਵਿਚ ਜਿੱਤੇ ਸਨ। ਸਾਬਕਾ ਸੋਵੀਅਤ ਯੂਨੀਅਨ 18 ਸੋਨੇ, ਅਮਰੀਕਾ 6 ਸੋਨੇ ਤੇ ਰੂਸ 6 ਸੋਨੇ ਦੇ ਤਮਗੇ ਜਿੱਤਣ ਵਾਲੇ ਹੁਣ ਤੱਕ ਦੇ ਸਭ ਤੋਂ ਕਾਮਯਾਬ ਦੇਸ਼ ਰਹੇ ਹਨ। ਚੈੱਸ (ਸ਼ਤਰੰਜ) ਉਲੰਪਿਆਡ ਉਲੰਪਿਕ ਖੇਡਾਂ ਵਰਗਾ ਹੀ। ਇਸ ਦਾ ਸਭ ਤੋਂ ਪਹਿਲਾ ਆਯੋਜਨ 1924 ਵਿਚ ਪੈਰਿਸ ਵਿਚ ਹੋਇਆ ਸੀ। ਉਸੇ ਸਾਲ ਉਲੰਪਿਕ ਖੇਡਾਂ ਦੀ ਸ਼ੁਰੂਆਤ ਹੋਈ ਸੀ। ਇਹ ਹਰ ਦੋ ਸਾਲ ਬਾਅਦ ਹੁੰਦਾ ਹੈ। ਟੂਰਨਾਮੈਂਟ ਵਿਚ ਭਾਰਤ ਨੇ ਨਾ ਸਿਰਫ ਮਰਦਾਂ ਤੇ ਮਹਿਲਾਵਾਂ ਦੇ ਟੀਮ ਈਵੈਂਟ ਵਿਚ ਸੋਨੇ ਤਮਗੇ ਜਿੱਤੇ, ਸਗੋਂ ਗੁਕੇਸ਼, ਅਰਜੁਨ, ਹਰਿਕਾ, ਦਿਵਿਆ ਦੇਸ਼ਮੁਖ ਤੇ ਵੰਤਿਕਾ ਨੇ ਵਿਅਕਤੀਗਤ ਸੋਨੇ ਦੇ ਤਮਗੇ ਵੀ ਜਿੱਤੇ। ਇਨ੍ਹਾਂ ਪ੍ਰਾਪਤੀਆਂ ਨੇ 2024 ਨੂੰ ਭਾਰਤੀ ਸ਼ਤਰੰਜ ਦਾ ਇਕ ਇਤਿਹਾਸਕ ਸਾਲ ਬਣਾ ਦਿੱਤਾ ਹੈ।

ਸੁਨਹਿਰੀ ਜਿੱਤਾਂ Read More »