September 24, 2024

ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾ ਰਹੀ ਨਗਰ ਸੁਧਾਰ ਟਰੱਸਟ ਦੀਆਂ ਜਾਇਦਾਦਾਂ ਦੀ ਅਲਾਟਮੈਂਟ

*ਵਿਧਾਇਕ ਅਮਨਦੀਪ ਕੌਰ ਅਰੋੜਾ 24 ਨੂੰ ਦੇਣਗੇ ਖਰੀਦਦਾਰਾਂ ਨੂੰ ਅਲਾਟਮੈਂਟ ਪੱਤਰ-ਚੇਅਰਮੈਨ ਦੀਪਕ ਅਰੋੜਾ ਮੋਗਾ, 24 ਸਤੰਬਰ (ਗਿਆਨ ਸਿੰਘ) – ਨਗਰ ਸੁਧਾਰ ਟਰੱਸਟ ਮੋਗਾ ਵੱਲੋਂ ਆਮ ਲੋਕਾਂ ਨੂੰ ਆਸਾਨ ਕਿਸ਼ਤਾਂ ਵਿੱਚ ਖੁੱਲ੍ਹੀ ਬੋਲੀ ਰਾਹੀਂ ਜਾਇਦਾਦ ਦੇ ਮਾਲਕ ਬਣਨ ਦਾ ਸੁਨਹਿਰੀ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਨਗਰ ਸੁਧਾਰ ਟਰੱਸਟ ਮੋਗਾ ਵੱਲੋਂ ਆਪਣੀਆਂ ਪੂਰਨ ਤੌਰ ਤੇ ਵਿਕਸਤ ਅਤੇ ਬਿਹਤਰੀਨ ਸਕੀਮਾਂ ਵੱਚ ਮਨ-ਪਸੰਦ ਦੀਆਂ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਪਾਪਤ ਕਰਕੇ ਨਵਾਂ ਰਿਹਾਹਿਸ਼ੀ/ਕਾਰੋਬਾਰ ਪ੍ਰਫੁੱਲਤ ਕਰਨ ਲਈ ਫਰੀ-ਹੋਲਡ ਆਧਾਰ ‘ਤੇ ਈ-ਆਕਸ਼ਨ ਪ੍ਰਣਾਲੀ ਰਾਹੀਂ ਜਾਇਦਾਦਾਂ ਦੀ ਬੋਲੀ ਕੀਤੀ ਜਾਂਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ ਸ਼੍ਰੀ ਦੀਪਕ ਅਰੋੜਾ ਨੇ ਦੱਸਿਆ ਕਿ ਮਿਤੀ 14 ਮਾਰਚ, 2024 ਨੂੰ ਟਰੱਸਟ ਵੱਲੋਂ ਕੀਤੀ ਗਈ ਈ-ਨਿਲਾਮੀ ਵਿੱਚ ਜਾਇਦਾਦਾਂ ਖਰੀਦ ਕਰਨ ਵਾਲੇ ਖਰੀਦਦਾਰਾਂ ਨੂੰ 24-09-2024 ਨੂੰ ਦਫਤਰ ਨਗਰ ਸੁਧਾਰ ਟਰੱਸਟ ਮੋਗਾ ਵਿਖੇ ਹਲਕਾ ਵਿਧਾਇਕ ਸ੍ਰੀਮਤੀ ਅਮਨਦੀਪ ਕੌਰ ਅਰੌੜਾ ਦੀ ਹਾਜ਼ਰੀ ਵਿੱਚ ਅਲਾਟਮੈਂਟ ਪੱਤਰ ਜਾਰੀ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਬਹੁਤ ਵਧੀਆ ਭਰੋਸਾ ਕਰਕੇ ਟਰੱਸਟ ਦੀਆਂ ਜਾਇਦਾਦਾਂ ਦੀ ਬੋਲੀ ਲਗਾਈ ਜਾਂਦੀ ਹੈ ਅਤੇ ਖਰੀਦਿਆ ਜਾਂਦਾ ਹੈ, ਸ਼ਹਿਰ ਵਾਸੀਆਂ ਦਾ ਇਹ ਭਰੋਸਾ ਕਦੇ ਨਹੀਂ ਤੋੜਿਆ ਜਾਵੇਗਾ ਅਤੇ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ ਇਸ ਲਈ ਹਰ ਸੰਭਵ ਯਤਨ ਸਮੇਂ ਸਮੇਂ ਸਿਰ ਟਰੱਸਟ ਵੱਲੋਂ ਕੀਤੇ ਜਾਂਦੇ ਹਨ। ਪੂਰਾ ਕੰਮ ਪੂਰੀ ਪਾਰਦਰਸ਼ਤਾ ਨਾਲ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਸਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਉਣ ਵਾਲੀ ਬੋਲੀ ਸਮੇਂ ਵੱਧ ਤੋਂ ਵੱਧ ਲੋਕ ਇਸ ਸਕੀਮ ਦਾ ਫਾਇਦਾ ਲੈਣ ਅਤੇ ਕਿਸ਼ਤਾਂ ਵਿੱਚ ਜਾਇਦਾਦ ਖਰੀਦਣ।

ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾ ਰਹੀ ਨਗਰ ਸੁਧਾਰ ਟਰੱਸਟ ਦੀਆਂ ਜਾਇਦਾਦਾਂ ਦੀ ਅਲਾਟਮੈਂਟ Read More »

ਪਿੰਡ ਖਿਆਲੀ ਵਾਲੇ ਦੇ ਲੋਕਾਂ ਨੇ ਸੜਕ ਵਿਭਾਗ ਦੀ ਟਾਲ ਮਟੋਲ ਵਾਲੀ ਨੀਤੀ ਖਿਲਾਫ ਜਤਾਇਆ ਰੋਸ

ਗੋਨਿਆਣਾ (ਬਠਿੰਡਾ), 24 ਸਤੰਬਰ – ਪਿੰਡ ਖਿਆਲੀ ਵਾਲੇ ਦੇ ਲੋਕਾਂ ਨੇ ਸੜਕ ਵਿਭਾਗ ਦੀ ਟਾਲ ਮਟੋਲ ਵਾਲੀ ਨੀਤੀ ਖਿਲਾਫ਼ ਕੀਤਾ ਰੋਸ ਪ੍ਰਗਟ। ਸੜਕ ਬਣਾਉਣ ਲਈ 27 ਨੂੰ ਬਠਿੰਡਾ ਤੋ ਕੋਟਕਪੂਰਾ ਰੋਡ ਨੂੰ ਜਾਣ ਕਰਨ ਦਾ ਪਿੰਡ ਵਾਲਿਆ ਨੇ ਕੀਤਾ ਐਲਾਨ । ਸੜਕ ਬਣਾਉ ਸੰਘਰਸ਼ ਕਮੇਟੀ ਦੇ ਆਗੂ ਸੁਖਪਾਲ ਸਿੰਘ ,ਤਰਲੋਚਨ ਸਿੰਘ, ਨੈਬ ਸਿੰਘ ਦੋਧੀ ਅਮ੍ਰਿਤਪਾਲ ਸਿੰਘ ਗੁਰਸ਼ਰਨ ਸਿੰਘ ,ਮਿਸਤਰੀ ਕੌਰ ਸਿੰਘ ,ਸੁਖਦੇਵ ਸਿੰਘ ,ਮੇਜਰ ਸਿੰਘ,ਸਵਰਨ ਸਿੰਘ ਡੇਆਰੀ ਵਾਲਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਿੰਡ ਭੋਖੜੇ ਤੋ ਪਿੰਡ ਖਿਆਲੀ ਵਾਲਾ ਤੱਕ ਆਉਦੀ ਲਿੰਕ ਰੋਡ ਸਾਲ2023 ਵਿਚ ਪਾਸ ਹੋਈ ਹੈ ।21ਤਰੀਕ ਨੂੰ ਪਿੰਡ ਵਾਲਿਆ ਨੇ ਇਕੱਠ ਕੀਤਾ।ਮੌਕੇ ਤੇ ਮਹਿਕਮੇ ਦਾ ਜੇ ਈ ਪਹੁੰਚਿਆ ਅਤੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੱਲ੍ਹ ਤੱਕ ਸੜਕ ਦਾ ਕੰਮ ਚਾਲੂ ਕਰ ਦਿੱਤਾ ਜਾਵੇਗਾ। ਹੁਣ ਮਹਿਕਮੇ ਨੇ ਆਪਣੇ ਸੁਰ ਬਦਲ ਲਏ ਮਹਿਕਮੇ ਵੱਲੋ ਕਿਹਾਂ ਜਾ ਰਿਹਾ ਹੈ ਇਕ ਮਹੀਨਾ ਰੁਕ ਜਾਉ ।ਮਹਿਕਮੇ ਵੱਲੋ ਟਾਲ ਮਟੋਲ ਕੀਤੀ ਜਾ ਰਹੀ ਹੈ ।ਇਸ ਟਾਲ ਮਟੋਲ ਦੀ ਨੀਤੀ ਖਿਲਾਫ਼ ਲੋਕਾਂ ਨੇ ਆਪਣਾ ਰੋਸ ਪ੍ਰਗਟ ਕੀਤਾ ।ਅਤੇ ਐਲਾਨ ਕੀਤਾ ।ਸੜਕ ਦਾ ਕੰਮ ਚਲਾਉਣ ਵਾਸਤੇ 27ਤਰੀਕ ਨੂੰ ਬਠਿੰਡਾ ਤੋ ਕੋਟਕਪੂਰਾ ਰੋਡ ਉਪਰ ਧਰਨਾ ਲਾਇਆ ਜਾਵੇਗਾ।ਕਿਉਕਿ ਮਹਿਕਮਾ ਆਪਣੀ ਗੱਲ ਤੋ ਭੱਜ ਰਿਹਾ ਹੈ ਜਾਮ ਦਾ ਜਿੰਮੇਵਾਰ ਪ੍ਰਸ਼ਾਸਨ ਹੀ ਹੋਵੇਗਾ। ਕਮੇਟੀ ਦੇ ਆਗੂਆਂ ਨੇ ਮੰਗ ਕੀਤੀ ਕਿ ਪਿੰਡ ਭੋਖੜੇ ਤੋ ਖਿਆਲੀ ਵਾਲੇ ਆਉਣ ਵਾਲੀ ਲਿੰਕ ਰੋਡ ਤੇ ਤੁਰੰਤ ਕੰਮ ਸੁਰੂ ਕੀਤਾ ਜਾਵੇ

ਪਿੰਡ ਖਿਆਲੀ ਵਾਲੇ ਦੇ ਲੋਕਾਂ ਨੇ ਸੜਕ ਵਿਭਾਗ ਦੀ ਟਾਲ ਮਟੋਲ ਵਾਲੀ ਨੀਤੀ ਖਿਲਾਫ ਜਤਾਇਆ ਰੋਸ Read More »

ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਭਾਈ ਲਾਲੋ ਜੀ ਦਾ ਸੂਬਾ ਪੱਧਰੀ ਆਗਮਨ ਪੁਰਬ ਸਮਾਗਮ

* ਭਾਈ ਨਛੱਤਰ ਸਿੰਘ ਭਰੀ ਹੰਡਿਆਇਆ ਨੂੰ ਦਿੱਤਾ “ਬ੍ਰਹਮ ਗਿਆਨੀ ਭਾਈ ਲਾਲੋ ਜੀ ਐਵਾਰਡ 2024” -ਹਰਦੇਵ ਸਿੰਘ ਕੌਂਸਲ ਹੁਸ਼ਿਆਰਪੁਰ, 24 ਸਤੰਬਰ (ਗਿਆਨ ਸਿੰਘ) – ਰਾਮਗੜੀਆ ਸਿੱਖ ਆਰਗਨਾਈਜੇਸ਼ਨ ਇੰਡੀਆ ਵੱਲੋਂ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਪ੍ਰਕਾਸ਼ ਪੁਰਬ ਸੰਬੰਧੀ ਸੂਬਾ ਪੱਧਰੀ ਸਮਾਗਮ ਗੁਰਦੁਆਰਾ ਰਾਮਗੜੀਆ ਸਾਹਿਬ ਹੁਸ਼ਿਆਰਪੁਰ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਇਲਾਵਾ ਰਾਜਸਥਾਨ, ਦਿੱਲੀ, ਜੰਮੂ, ਹਰਿਆਣਾ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਰਾਮਗੜ੍ਹੀਆ ਭਾਈਚਾਰੇ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ | ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਸੰਤ ਬਾਬਾ ਸਰਬਜੋਤ ਸਿੰਘ ਬੇਦੀ ਚੇਅਰਮੈਨ ਸੰਤ ਸਮਾਜ ਅਤੇ ਵਿਸ਼ੇਸ਼ ਮਹਿਮਾਨ ਵਜੋਂ ਐਚ ਐਸ ਹੰਸਪਾਲ ਚੇਅਰਮੈਨ ਪੇਡਾ, ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ, ਇੰਦਰਜੀਤ ਸਿੰਘ ਬੱਬੂ ਪੋਤਰਾ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਸ਼ਾਮਿਲ ਹੋਏ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸਜਾਏ ਕੀਰਤਨ ਦੀਵਾਨ ਵਿੱਚ ਸੰਤ ਬਾਬਾ ਰਣਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦ ਸਿੰਘਾ, ਭਾਈ ਸਤਿੰਦਰ ਸਿੰਘ ਆਲਮ, ਭਾਈ ਮਨਪ੍ਰੀਤ ਸਿੰਘ ਸ਼ੇਰਪੁਰ, ਭਾਈ ਗੁਰਿੰਦਰ ਸਿੰਘ ਸਲਵਾੜਾ ਨੇ ਰਸਭਿੰਨਾ ਕੀਰਤਨ ਕੀਤਾ | ਰਾਮਗੜੀਆ ਸਿੱਖ ਔਰਗੇਨਾਈਜੇਸ਼ਨ ਇੰਡੀਆ ਵੱਲੋਂ ਹਰਦੇਵ ਸਿੰਘ ਕੌਂਸਲ ਪ੍ਰਧਾਨ ਇੰਡੀਆ ਦੀ ਅਗਵਾਈ ਹੇਠ ਕਰਵਾਏ ਇਸ ਸੂਬਾ ਪੱਧਰੀ ਸਮਾਗਮ ਦੌਰਾਨ “ਬ੍ਰਹਮ ਗਿਆਨੀ ਭਾਈ ਲਾਲੋ ਜੀ ਐਵਾਰਡ 2024” ਪੰਜਾਬ ਦੇ ਪ੍ਰਸਿੱਧ ਉਦਯੋਗਪਤੀ ਅਤੇ ਧਾਰਮਿਕ ਤੇ ਸਮਾਜਿਕ ਸ਼ਖਸ਼ੀਅਤ ਭਾਈ ਨਛੱਤਰ ਸਿੰਘ ਭਰੀ ਹੰਡਿਆਇਆ ਨੂੰ ਸੰਤ ਬਾਬਾ ਸਰਬਜੋਤ ਸਿੰਘ ਜੀ ਬੇਦੀ ਊਨਾ ਸਾਹਿਬ ਚੇਅਰਮੈਨ ਸੰਤ ਸਮਾਜ ਵੱਲੋਂ ਆਪਣੇ ਕਰ ਕਮਲਾਂ ਨਾਲ ਦਿੱਤਾ ਗਿਆ | ਇਸ ਤੋਂ ਇਲਾਵਾ ਭਾਈ ਲਾਲੋ ਜੀ ਐਪਰੀਸੀਏਸ਼ਨ ਐਵਾਰਡ ਬਾਬਾ ਹਰਜੀਤ ਸਿੰਘ ਭੰਬਰਾ ਲੁਧਿਆਣਾ, ਜਥੇਦਾਰ ਮਨਜੀਤ ਸਿੰਘ ਖਾਲਸਾ ਰਾਜ ਕਰੇਗਾ ਖਾਲਸਾ ਗੱਤਕਾ ਅਖਾੜਾ ਟਾਂਡਾ, ਭਾਈ ਸੁਰਜੀਤ ਸਿੰਘ ਸੇਵਕ ਜਲੰਧਰ, ਭਾਈ ਈਸ਼ਰ ਸਿੰਘ ਅਤੇ ਸਵਰਗੀ ਜਤਿੰਦਰ ਪਾਲ ਸਿੰਘ ਗਾਗੀ ਪ੍ਰਧਾਨ ਰਾਮਗੜੀਆ ਬੋਰਡ ਦਿੱਲੀ ਨੂੰ ਦਿੱਤਾ ਗਿਆ | ਇਸ ਤੋਂ ਇਲਾਵਾ ਰਾਜਸਥਾਨ ਤੋਂ ਵਿਸ਼ੇਸ਼ ਤੌਰ ਤੇ ਆਈ ਸਟੇਟ ਅਤੇ ਜ਼ਿਲਾ ਯੂਨਿਟਾਂ ਦੇ ਵੱਖ ਵੱਖ ਅਹੁਦੇਦਾਰਾਂ, ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਨਵੇਂ ਨਿਯੁਕਤ ਹੋਏ ਜ਼ਿਲਾ ਪ੍ਰਧਾਨਾਂ ਅਤੇ ਇੰਡੀਆ ਤੇ ਸਟੇਟ ਬਾਡੀ ਦੇ ਅਹੁਦੇਦਾਰਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ |ਇਸ ਮੌਕੇ ਰਾਮਗੜੀਆ ਸਿੱਖ ਆਰਗਨਾਈਜੇਸ਼ਨ ਦੇ ਇੰਡੀਆ ਪ੍ਰਧਾਨ ਸਰਦਾਰ ਹਰਦੇਵ ਸਿੰਘ ਕੌਂਸਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਸੂਬਾ ਪੱਧਰੀ ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਇਲਾਵਾ ਰਾਜਸਥਾਨ, ਦਿੱਲੀ,ਜੰਮੂ ਕਸ਼ਮੀਰ, ਹਰਿਆਣਾ ਸਟੇਟਾਂ ਤੋਂ ਰਾਮਗੜੀਆ ਭਾਈਚਾਰੇ ਦੇ ਨੁਮਾਇੰਦਿਆਂ ਨੇ ਭਾਰੀ ਗਿਣਤੀ ਵਿੱਚ ਹਾਜ਼ਿਰ ਹੋ ਕੇ ਇਕਜੁੱਟਤਾ ਦਾ ਸਬੂਤ ਦਿੰਦੇ ਹੋਏ ਇਹ ਦਿਖਾ ਦਿੱਤਾ ਹੈ ਕਿ ਰਾਮਗੜੀਆ ਭਾਈਚਾਰਾ ਇੱਕ ਮੰਚ ਤੇ ਆ ਰਿਹਾ ਹੈ | ਇਸ ਮੌਕੇ ਆਪਣੀ ਸੰਬੋਧਨ ਵਿੱਚ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਅਤੇ ਸੰਤ ਬਾਬਾ ਸਰਬਜੋਤ ਸਿੰਘ ਬੇਦੀ ਊਨਾ ਸਾਹਿਬ ਚੇਅਰਮੈਨ ਸੰਤ ਸਮਾਜ ਨੇ ਕਿਹਾ ਕਿ ਇਸ ਵੇਲੇ ਮੌਕੇ ਦੀ ਨਜਾਕਤ ਇਹ ਹੈ ਕਿ ਕੇਵਲ ਰਾਮਗੜੀਆ ਭਾਈਚਾਰਾ ਹੀ ਨਹੀਂ ਸਗੋਂ ਸਮੁੱਚਾ ਖਾਲਸਾ ਪੰਥ ਇੱਕ ਮੰਚ ਤੇ ਇਕੱਠਾ ਹੋਵੇ ਤਾਂ ਜੋ ਪੰਥ ਵਿਰੋਧੀ ਤਾਕਤਾਂ ਨੂੰ ਭਾਂਜ ਦਿੱਤੀ ਜਾ ਸਕੇ। ਇਸ ਮੌਕੇ ਉਹਨਾਂ ਨਾਲ ਇੰਡੀਆ ਟੀਮ ਤੋਂ ਇਲਾਵਾ ਪੰਜਾਬ ਅਤੇ ਜ਼ਿਲਾ ਪੱਧਰੀ ਟੀਮ ਦੇ ਅਹੁਦੇਦਾਰ ਵੀ ਹਾਜ਼ਰ ਸਨ।

ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਭਾਈ ਲਾਲੋ ਜੀ ਦਾ ਸੂਬਾ ਪੱਧਰੀ ਆਗਮਨ ਪੁਰਬ ਸਮਾਗਮ Read More »