September 24, 2024

ਪੰਜਾਬ ਨੂੰ ਠੋਸ ਨੀਤੀ ਦੀ ਲੋੜ/ਡਾ. ਰਣਜੀਤ ਸਿੰਘ ਘੁੰਮਣ

ਪਿਛਲੇ ਕਰੀਬ ਤਿੰਨ ਦਹਾਕਿਆਂ ਵਿੱਚ ਤਿੰਨ ਨੀਤੀ ਖਰੜੇ ਸੌਂਪੇ ਜਾਣ ਦੇ ਬਾਵਜੂਦ ਅਜੇ ਤੱਕ ਪੰਜਾਬ ਨੂੰ ਕੋਈ ਖੇਤੀਬਾੜੀ ਨੀਤੀ ਨਹੀਂ ਮਿਲ ਸਕੀ। ਖੇਤੀ ਨੀਤੀ ਦਾ ਪਹਿਲਾ ਖਰੜਾ (58 ਸਫ਼ੇ) ਜੀਐੱਸ ਕਾਲਕਟ ਦੀ ਪ੍ਰਧਾਨਗੀ ਹੇਠ ਤਿਆਰ ਕੀਤਾ ਗਿਆ ਸੀ ਜੋ ਮਾਰਚ 2013 ਵਿੱਚ ਰਾਜ ਸਰਕਾਰ ਨੂੰ ਪੇਸ਼ ਕੀਤਾ ਗਿਆ ਸੀ। ਉਹ ਖਰੜਾ ਸਰਕਾਰ ਵੱਲੋਂ ਨਾ ਜਨਤਕ ਕੀਤਾ ਗਿਆ ਅਤੇ ਨਾ ਹੀ ਇਸ ਨੂੰ ਨੀਤੀ ਵਜੋਂ ਅਪਣਾਇਆ ਗਿਆ। ਦੂਜਾ ਖਰੜਾ (21 ਸਫ਼ੇ) ਅਜੈ ਵੀਰ ਜਾਖੜ ਦੀ ਚੇਅਰਮੈਨੀ ਹੇਠ ਤਿਆਰ ਕੀਤਾ ਗਿਆ ਜੋ 2018 ਵਿੱਚ ਰਾਜ ਸਰਕਾਰ ਨੂੰ ਸੌਂਪਿਆ ਗਿਆ ਸੀ। ਉਸ ਖਰੜੇ ਦੀ ਹੋਣੀ ਵੀ ਪਹਿਲੇ ਵਰਗੀ ਹੀ ਹੋਈ। ਜਨਵਰੀ 2023 ਵਿੱਚ ਸਰਕਾਰ ਨੇ ਖੇਤੀ ਨੀਤੀ ਦਾ ਤੀਜਾ ਖਰੜਾ ਤਿਆਰ ਕਰਾਉਣ ਲਈ ਸੁਖਪਾਲ ਸਿੰਘ ਦੀ ਕਨਵੀਨਰੀ ਹੇਠ ਮਾਹਿਰਾਂ ਦੀ ਇਕ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ ਖੇਤੀ ਨੀਤੀ ਦਾ ਇਕ ਲੰਮਾ ਚੌੜਾ ਖਰੜਾ (211) ਤਿਆਰ ਕੀਤਾ ਅਤੇ 13 ਅਕਤੂਬਰ, 2023 ਨੂੰ ਸਰਕਾਰ ਨੂੰ ਸੌਂਪ ਦਿੱਤਾ ਗਿਆ ਸੀ। ਉਂਝ ਸਰਕਾਰ ਨੇ ਇਸ ਖਰੜੇ ਨੂੰ ਜਨਤਕ ਕਰਨ ਲਈ 11 ਮਹੀਨਿਆਂ ਤੋਂ ਵੱਧ ਸਮਾਂ ਲੈ ਲਿਆ ਅਤੇ ਉਹ ਕਿਸਾਨ ਜਥੇਬੰਦੀਆਂ ਦੇ ਦਬਾਅ ਹੇਠ ਇਸ ਨੂੰ ਜਨਤਕ ਕੀਤਾ ਗਿਆ। ਪਤਾ ਨਹੀਂ ਕਿਉਂ ਸਰਕਾਰ ਨੇ ਫਸਲੀ ਵਿਭਿੰਨਤਾ ਲਈ ਸਲਾਹ ਲੈਣ ਵਾਸਤੇ ਬੋਸਟਨ ਕਨਸਲਟਿੰਗ ਗਰੁੱਪ (ਬੀਸੀਜੀ) ਨਾਲ ਵੀ ਰਾਬਤਾ ਬਣਾਇਆ ਹੋਇਆ ਸੀ। ਇਸ ਤੋਂ ਇਹੀ ਗੱਲ ਪਤਾ ਲਗਦੀ ਹੈ ਕਿ ਸਮੇਂ ਸਮੇਂ ’ਤੇ ਆਈਆਂ ਸਰਕਾਰਾਂ ਖੇਤੀਬਾੜੀ ਨੀਤੀ ਬਣਾਉਣ ਲਈ ਨਾ ਤਾਂ ਗੰਭੀਰ ਰਹੀਆਂ ਹਨ ਅਤੇ ਨਾ ਹੀ ਇਨ੍ਹਾਂ ਦਾ ਇਸ ਕੰਮ ਲਈ ਬਣਾਈਆਂ ਗਈਆਂ ਕਮੇਟੀਆਂ ’ਤੇ ਭਰੋਸਾ ਹੈ। ਦੂਜਾ ਅਤੇ ਤੀਜਾ ਖਰੜਾ ਇਕ ਵਿਧਾਨਕ ਸੰਸਥਾ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਦੇ ਚੇਅਰਪਰਸਨ ਦੀ ਅਗਵਾਈ ਹੇਠ ਤਿਆਰ ਕੀਤੇ ਗਏ ਹਨ। ਇਨ੍ਹਾਂ ਤਿੰਨਾਂ ਖਰੜਿਆਂ ਦੀ ਇਕ ਸਾਂਝੀ ਤੰਦ ਇਸ ਪ੍ਰਵਾਨਤਾ ਵਿਚ ਪਈ ਹੈ ਕਿ ਪੰਜਾਬ ਦਾ ਖੇਤੀਬਾੜੀ ਸੰਕਟ ਖੇਤੀਬਾੜੀ ਆਮਦਨ ਵਿਚ ਆ ਰਹੀ ਗਿਰਾਵਟ ਅਤੇ ਹੋਰਨਾਂ ਕਾਰਕਾਂ ਦਾ ਸਿੱਟਾ ਹੈ। ਇਸ ਸੰਕਟ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਵਲੋਂ ਖੁਦਕੁਸ਼ੀਆਂ ਬਾਰੇ ਕਰਵਾਏ ਗਏ ਸਰਵੇਖਣਾਂ ਤੋਂ ਵੀ ਭਲੀਭਾਂਤ ਉਜਾਗਰ ਹੋਇਆ ਸੀ। ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਵਿਚ ਸੰਨ੍ਹ 2000 ਤੋਂ 2016 ਤੱਕ 16000 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ। ਇਸ ਤੋਂ ਬਾਅਦ ਵਾਲੇ ਸਾਲਾਂ ਵਿਚ ਇਨ੍ਹਾਂ ਅੰਕੜਿਆਂ ਵਿਚ ਵਾਧਾ ਹੀ ਹੁੰਦਾ ਰਿਹਾ ਹੈ। ਗਹਿਰੇ ਹੁੰਦੇ ਜਾ ਰਹੇ ਇਸ ਖੇਤੀਬਾੜੀ ਸੰਕਟ ਦੇ ਮੱਦੇਨਜ਼ਰ, ਇਨ੍ਹਾਂ ਤਿੰਨੋਂ ਖਰੜਿਆਂ ਵਿਚ ਖੇਤੀਬਾੜੀ ਦੀ ਉਤਪਾਦਕਤਾ, ਲਾਹੇਵੰਦੀ ਅਤੇ ਹੰਢਣਸਾਰਤਾ ਅਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਆਮਦਨ ਵਿਚ ਸੁਧਾਰ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਦਾ ਹੰਢਣਸਾਰ ਵਿਕਾਸ ਟੀਚਿਆਂ ਬਾਰੇ ਏਜੰਡਾ 2030 ਵਿਚ ਇਹ ਸੁਝਾਅ ਦਿੱਤਾ ਗਿਆ ਹੈ ਕਿ ਖੇਤੀਬਾੜੀ ਸਣੇ ਸਾਰੇ ਖੇਤਰਾਂ ਨੂੰ ਹੰਢਣਸਾਰਤਾ ਦੇ ਆਰਥਿਕ, ਸਮਾਜਕ ਅਤੇ ਵਾਤਾਵਰਨਕ ਪੱਖਾਂ ਤੋਂ ਵਾਚਿਆ ਜਾਵੇ। ਇਸ ਏਜੰਡੇ ਵਿਚ ਕਿਹਾ ਗਿਆ ਹੈ ਕਿ ਜੇ ਖੇਤੀਬਾੜੀ ਆਰਥਿਕ ਤੌਰ ’ਤੇ ਸਮ੍ਰਿਧ ਨਹੀਂ ਹੈ ਜਾਂ ਇਹ ਬਾਹਰੀ ਝਟਕਿਆਂ ਨੂੰ ਬਰਦਾਸ਼ਤ ਕਰਨ ਦੇ ਯੋਗ ਨਹੀਂ ਹੈ ਜਾਂ ਇਸ ਵਿਚ ਕੰਮ ਕਰਨ ਵਾਲਿਆਂ ਦੀ ਬਿਹਤਰੀ ’ਤੇ ਗੌਰ ਨਹੀਂ ਕੀਤਾ ਜਾਂਦਾ ਤਾਂ ਇਹ ਖੇਤੀਬਾੜੀ ਹੰਢਣਸਾਰ ਨਹੀਂ ਗਿਣੀ ਜਾ ਸਕਦੀ। ਖੋਜ ਅਤੇ ਵਿਕਾਸ ਅਤੇ ਬੁਨਿਆਦੀ ਢਾਂਚੇ ਵਿਚ ਨਿਵੇਸ਼ ਵਾਧਾ ਕਰ ਕੇ ਅਤੇ ਵਿਸਤਾਰ ਸੇਵਾਵਾਂ ਨੂੰ ਮਜ਼ਬੂਤ ਬਣਾ ਕੇ, ਉਚ ਕੀਮਤਾਂ ਵਾਲੀਆਂ ਫ਼ਸਲਾਂ ਅਤੇ ਪਸ਼ੂਧਨ ਅਤੇ ਡੇਅਰੀ ਪਾਲਣ ਨੂੰ ਸੁਧਾਰ ਕੇ, ਮੁੱਲ ਵਾਧਾ ਕਰ ਕੇ, ਨਿਸ਼ਚਤ ਮੰਡੀਕਰਨ, ਕੀਮਤ ਸਥਿਰਤਾ ਫੰਡ ਕਾਇਮ ਕਰ ਕੇ, ਫ਼ਸਲੀ ਵਿਭਿੰਨਤਾ, ਜ਼ਮੀਨੀ ਪਾਣੀ ਦੀ ਸਤਹਿ ਅਤੇ ਜ਼ਮੀਨੀ ਸਤਹਿ ਦੀ ਸਿਹਤ ਵਿਚ ਆ ਰਹੀ ਗਿਰਾਵਟ ਨੂੰ ਠੱਲ੍ਹ ਪਾਉਣ ਦੇ ਸਿਫਾਰਸ਼ਸ਼ੁਦਾ ਹੱਲ ਹੀ ਸਾਰੇ ਨੀਤੀਗਤ ਖਰੜਿਆਂ ਵਿਚ ਦਿੱਤੇ ਗਏ ਹਨ। ਪਹਿਲੇ ਅਤੇ ਦੂਜੇ ਖਰੜਿਆਂ ਵਿਚ ਕ੍ਰਮਵਾਰ 12 ਅਤੇ 14 ਸਿਫ਼ਾਰਸ਼ਾਂ ਸਨ। ਤੀਜੇ ਖਰੜੇ ਵਿਚ 28 ਸਿਫ਼ਾਰਸ਼ਾਂ ਹਨ। ਹਾਲਾਂਕਿ ਪਹਿਲੇ ਅਤੇ ਦੂਜੇ ਖਰੜੇ ਤੋਂ ਸੱਜਰਾ ਖਰੜਾ ਤਿਆਰ ਕਰਨ ਵਿਚ ਕਾਫ਼ੀ ਮਦਦ ਲਈ ਗਈ ਹੈ ਪਰ ਇਸ ਵਿਚ ਪਹਿਲੇ ਦੋਵੇੇਂ ਖਰੜਿਆਂ ਨਾਲੋਂ ਕਈ ਨਿਵੇਕਲੀਆਂ ਅਤੇ ਵਧੇਰੇ ਤਫ਼ਸੀਲੀ ਸਿਫਾਰਸ਼ਾਂ ਵੀ ਕੀਤੀਆਂ ਗਈਆਂ ਹਨ। ਸੱਜਰੇ ਖਰੜੇ ਵਿਚ ਖੇਤੀ ਜਲਵਾਯੂ ਜ਼ੋਨਾਂ ਦੇ ਆਧਾਰ ’ਤੇ ਕੁਦਰਤੀ ਕਾਸ਼ਤੀ ਇਲਾਕਿਆਂ ਵਿਚ ਉਨ੍ਹਾਂ ਦੇ ਸੁਭਾਅ ਮੁਤਾਬਕ ਫ਼ਸਲਾਂ ਦੀ ਕਾਸ਼ਤ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਖੇਤਰ ਵਿਚ ਖੇਤੀ ਮਾਰਕੀਟਿੰਗ ਖੋਜ ਅਤੇ ਗਿਆਨ ਉਪਰ ਕੇਂਦਰਤ ਪ੍ਰਬੀਨਤਾ ਸੰਸਥਾਨਾਂ ਦੀ ਸਥਾਪਨਾ ਅਤੇ ਖੇਤੀਬਾੜੀ ਮੰਡੀਕਰਨ ਅਤੇ ਬਹੁ-ਮੰਤਵੀ ਸਹਿਕਾਰੀ ਸਭਾਵਾਂ ਅਤੇ ਸਹਿਕਾਰੀ ਸਭਾਵਾਂ ਦੇ ਜਮਹੂਰੀ ਅਤੇ ਪਾਰਦਰਸ਼ੀ ਕੰਮਕਾਜ ਆਦਿ ਬਾਰੇ ਕੁਝ ਮੁੱਖ ਸਿਫਾਰਸ਼ਾਂ ਕੀਤੀਆਂ ਗਈਆਂ ਹਨ। ਨੀਤੀ ਖਰੜੇ ਵਿਚ ਹਰੇਕ ਫ਼ਸਲ ਉਪਰ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਅਤੇ ਇਹ ਸਿਫਾਰਸ਼ ਕੀਤੀ ਗਈ ਹੈ ਕਿ ਪੰਜਾਬ ਨੂੰ ਇਕ ਬੀਜ ਹੱਬ ਵਜੋਂ ਵਿਕਸਤ ਕੀਤਾ ਜਾਵੇ। ਪਹਿਲੇ ਖਰੜਿਆਂ ਦੇ ਉਲਟ, ਸੱਜਰੇ ਖਰੜੇ ਵਿਚ ਜੈਵਿਕ ਖੇਤੀ ਨੂੰ ਵਿਕਸਤ ਕਰਨ ਲਈ ਇਕ ਤਫ਼ਸੀਲੀ ਯੋਜਨਾ ਪੇਸ਼ ਕੀਤੀ ਗਈ ਹੈ। ਪੰਜਾਬ ਲਈ ਵਿਸ਼ੇਸ਼ ਤੌਰ ’ਤੇ ਫ਼ਸਲੀ ਬੀਮਾ ਯੋਜਨਾ, ਖੁਦਕੁਸ਼ੀ ਪੀੜਤ ਪਰਿਵਾਰਾਂ ਲਈ ਮੁਆਵਜ਼ਾ ਵਧਾ ਕੇ 10 ਲੱਖ ਰੁਪਏ ਕਰਨ ਅਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਮੁਫ਼ਤ ਸਿਹਤ ਸੰਭਾਲ, 60 ਸਾਲ ਦੀ ਉਮਰ ਤੋਂ ਬਾਅਦ ਖੇਤ ਮਜ਼ਦੂਰਾਂ ਅਤੇ ਛੋਟੇ ਕਿਸਾਨਾਂ ਲਈ ਪੈਨਸ਼ਨ, ਯਕਮੁਸ਼ਤ ਕਰਜ਼ਾ ਨਿਬੇੜੂ ਯੋਜਨਾ ਅਤੇ ਸ਼ਾਹੂਕਾਰਾ ਰਜਿਸਟ੍ਰੇਸ਼ਨ ਕਰਨ ਸਬੰਧੀ ਕੁਝ ਹੋਰ ਸਿਫਾਰਸ਼ਾਂ ਹਨ। ਪੰਜਾਬ ਵਿਚ ਉਗਾਈਆਂ ਫ਼ਸਲਾਂ ਲਈ ਇਹ ਖਰੜਾ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਾਰੰਟੀ ਦੇਣ ਦੀ ਸਿਫ਼ਾਰਸ਼ ਵੀ ਕਰਦਾ ਹੈ, ਪਰ ਸਵਾਮੀਨਾਥਨ ਫਾਰਮੂਲਾ ਲਾਗੂ ਕਰਨ ਬਾਰੇ ਕੁਝ ਨਹੀਂ ਕਹਿੰਦਾ, ਜੋ ਕਿ ਕਿਸਾਨਾਂ ਦੀ ਪ੍ਰਮੁੱਖ ਮੰਗ ਹੈ। ਇਸ ਤੋਂ ਪਹਿਲੇ ਦੋ ਖਰੜਿਆਂ ’ਚ ਵੀ, ਕਣਕ ਤੇ ਝੋਨੇ ਨੂੰ ਛੱਡ ਕੇ ਬਾਕੀ ਫਸਲਾਂ ਦੀ ਐਮਐੱਸਪੀ ’ਤੇ ਖ਼ਰੀਦ ਨਾ ਹੋਣ ਦਾ ਮੁੱਦਾ ਉੱਭਰਿਆ ਸੀ। ਇਕ ਵਾਰ ਫੇਰ, ਤੀਜੇ ਖਰੜੇ ਵਿਚ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਖੇਤੀਬਾੜੀ ਖੇਤਰ ’ਚ ਬਿਜਲੀ ਦੀ ਵਧ ਰਹੀ ਵਰਤੋਂ ਉਤੇ ਚਿੰਤਾ ਜ਼ਾਹਿਰ ਕੀਤੀ ਗਈ ਹੈ, ਪਰ ਟਿਊਬਵੈੱਲਾਂ ਨੂੰ ਮੁਫ਼ਤ ਬਿਜਲੀ ਉਤੇ ਚੁੱਪ ਧਾਰਨ ਕੀਤੀ ਗਈ ਹੈ। ਇਸ ਦੇ ਉਲਟ, ਪਹਿਲੇ ਖਰੜੇ ਵਿਚ ਬਿਜਲੀ ਦੀ ਖਪਤ ਨੂੰ ਮਾਪਣ ਅਤੇ ਮੁਫ਼ਤ ਸਪਲਾਈ ਦੇ ਇਕ ਤੈਅ ਪੱਧਰ ਤੋਂ ਵੱਧ ਬਿਜਲੀ ਖਰਚਣ ਉਤੇ ਚਾਰਜ ਲਾਉਣ ਦੀ ਸਿਫਾਰਸ਼ ਕੀਤੀ ਗਈ ਸੀ। ਜਦਕਿ ਦੂਜੇ ਵਿਚ ਸਿਫ਼ਾਰਸ਼ ਕੀਤੀ ਗਈ ਸੀ ਕਿ 10 ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਨੂੰ ਮੁਫਤ ਬਿਜਲੀ ਦੇਣੀ ਬੰਦ ਕੀਤੀ ਜਾਵੇ। ਹਾਲਾਂਕਿ, ਚੰਗੀ ਗੱਲ ਇਹ ਹੈ ਕਿ ਹਾਲੀਆ ਖਰੜੇ ਵਿਚ ਸਭ ਤੋਂ ਵੱਧ ਨੁਕਸਾਨ ਵਾਲੇ 15 ਬਲਾਕਾਂ ਵਿਚ ਝੋਨੇ ਦੀ ਕਾਸ਼ਤ ਉਤੇ ਪਾਬੰਦੀ ਲਾਉਣ ਦੀ ਸਖ਼ਤੀ ਨਾਲ ਸਿਫਾਰਸ਼ ਕੀਤੀ ਗਈ ਹੈ। ਹਾਲਾਂਕਿ, ਕੁਝ ਕਿਸਾਨ ਸਮੂਹਾਂ ਵੱਲੋਂ ਕਾਸ਼ਤ ’ਚ ਪਾਣੀ ਬਚਾਉਣ ਵਾਲੀਆਂ ਕੁਝ ਸਭ ਤੋਂ ਵਧੀਆ ਜੁਗਤਾਂ ਵਰਤੀਆਂ ਜਾ ਰਹੀਆਂ ਹਨ। ਨੀਤੀ ਨੂੰ ਆਖਰੀ ਰੂਪ ਦੇਣ ਤੋਂ ਪਹਿਲਾਂ ਕਿਸਾਨਾਂ ਦਾ ਕਮਿਸ਼ਨ ਇਨ੍ਹਾਂ ਨਾਲ ਸਲਾਹ-ਮਸ਼ਵਰਾ ਕਰ ਸਕਦਾ ਹੈ। ਖੇਤੀਬਾੜੀ ਖੇਤਰ ’ਚ ਘਟ ਰਹੇ ਰੁਜ਼ਗਾਰ ਦੇ ਮੌਕਿਆਂ ਦੇ ਮੱਦੇਨਜ਼ਰ, ਖੇਤੀ ਵਿਚ ਪ੍ਰਤੱਖ ਤੇ ਲੁਕਵੀਂ ਬੇਰੁਜ਼ਗਾਰੀ ਦੇ ਮੁੱਦਿਆਂ ਉੱਤੇ ਗੰਭੀਰ ਚਰਚਾ ਦੀ ਲੋੜ ਹੈ, ਪਰ ਖਰੜੇ ਵਿਚ ਇਨ੍ਹਾਂ ਦਾ ਹਲਕਾ-ਫੁਲਕਾ ਜ਼ਿਕਰ ਹੀ ਕੀਤਾ ਗਿਆ ਹੈ। ਪੀਏਯੂ, ਗੁਰੂ ਅੰਗਦ ਦੇਵ ਵੈਟਰਨਰੀ

ਪੰਜਾਬ ਨੂੰ ਠੋਸ ਨੀਤੀ ਦੀ ਲੋੜ/ਡਾ. ਰਣਜੀਤ ਸਿੰਘ ਘੁੰਮਣ Read More »

ਵਿਦੇਸ਼ ਬੈਠੇ ਮੋਬਾਈਲ ਬੈਂਕਿੰਗ ਰਾਹੀਂ ਮਾਰੀ 1.37 ਕਰੋੜ ਰੁਪਏ ਦੀ ਠੱਗੀ

ਜਲੰਧਰ, 24 ਸਤੰਬਰ – ਸ਼ਹਿਰ ਵਾਸੀ, ਜੋ ਵਿਦੇਸ਼ ਵਿੱਚ ਰਹਿੰਦਾ ਹੈ, ਨੇ ਆਧੁਨਿਕ ਮੋਬਾਈਲ ਬੈਂਕਿੰਗ ਤਹਿਤ 1.37 ਕਰੋੜ ਰੁਪਏ ਦੀ ਠੱਗੀ ਮਾਰ ਲਈ। ਪੀੜਤ ਦਾ ਨਾਮਵਰ ਨਿੱਜੀ ਬੈਂਕ ਵਿੱਚ ਖਾਤਾ ਹੈ। ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਗੁਰਸੇਵਕ ਸਿੰਘ (56) ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੇ ਕਥਿਤ ਤੌਰ ‘ਤੇ ਉਸ ਦਾ ਫ਼ੋਨ ਨੰਬਰ ਗੁਜਰਾਲ ਨਗਰ ਬ੍ਰਾਂਚ ‘ਚ ਪੀੜਤ ਦੇ ਬੈਂਕ ਖਾਤੇ ਨਾਲ ਲਿੰਕ ਕਰ ਲਿਆ। ਇਸ ਤਹਿਤ ਉਹ ਪੀੜਤ ਦੇ ਖਾਤੇ ਵਿੱਚੋਂ ਪੈਸੇ ਕਢਵਾ ਲੈਂਦਾ ਸੀ। ਪੀੜਤ ਨੂੰ ਇਸ ਦੀ ਭਿਣਕ ਨਾ ਪਈ। ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਪੁਲਿਸ ਉਨ੍ਹਾਂ ਖਾਤਿਆਂ ਦੀ ਵੀ ਘੋਖ ਕਰ ਹੀ ਹੈ, ਜਿਸ ਵਿਚ ਰਕਮ ਟਰਾਂਸਫਰ ਕੀਤੀ ਗਈ। ਪੀੜਤ ਦੇ ਬਿਆਨ ਮੁਤਾਬਕ ਇਹ ਧੋਖਾਧੜੀ ਪਹਿਲੀ ਤੋਂ 5 ਅਗਸਤ ਦਰਮਿਆਨ ਹੋਈ, ਜਦੋਂ ਉਸ ਦੇ ਖਾਤੇ ਵਿੱਚੋਂ ਹੌਲੀ-ਹੌਲੀ 1.37 ਕਰੋੜ ਰੁਪਏ ਕਢਵਾ ਲਏ ਗਏ। ਪੀੜਤ ਨੇ ਜਦੋਂ ਬੈਂਕ ਸਟੇਟਮੈਂਟ ਲਈ ਤਾਂ ਉਸ ਨੂੰ ਇਸ ਬਾਰੇ ਪਤਾ ਲੱਗਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਖਾਤੇ ਨਾਲ ਆਪਣਾ ਫ਼ੋਨ ਨੰਬਰ ਲਿੰਕ ਕੀਤਾ ਹੈ। ਇਸੇ ਤਹਿਤ ਮੁਲਜ਼ਮ ਨੇ ਕਥਿਤ ਤੌਰ ’ਤੇ ਆਪਣੀ ਡਿਵਾਈਸ ’ਤੇ ਮੋਬਾਈਲ ਬੈਂਕਿੰਗ ਸੇਵਾਵਾਂ ਨੂੰ ਸਰਗਰਮ ਕੀਤਾ ਅਤੇ ਵੱਖ-ਵੱਖ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕੀਤੇ। ਉਸ ਨੇ ਤੁਰੰਤ ਪੁਲਿਸ ਕਮਿਸ਼ਨਰ ਜਲੰਧਰ ਨੂੰ ਦਰਖਾਸਤ ਦਿੱਤੀ ਅਤੇ ਅਗਲੀ ਕਾਰਵਾਈ ਲਈ ਏਸੀਪੀ ਨਿਰਮਲ ਸਿੰਘ ਨੂੰ ਭੇਜ ਦਿੱਤਾ ਗਿਆ। ਪੀੜਤ ਦੇ ਦਾਅਵਿਆਂ ਅਤੇ ਸਬੰਧਤ ਸਬੂਤਾਂ ਦੀ ਪੁਸ਼ਟੀ ਕਰਨ ਮਗਰੋਂ ਪੁਲਿਸ ਨੇ ਐੱਫਆਈਆਰ ਦਰਜ ਕਰ ਲਈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ। ਥਾਣਾ ਡਿਵੀਜ਼ਨ ਨੰਬਰ 4 ਦੇ ਐੱਸਐੱਚਓ ਹਰਦੇਵ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਵਿਦੇਸ਼ ਬੈਠੇ ਮੋਬਾਈਲ ਬੈਂਕਿੰਗ ਰਾਹੀਂ ਮਾਰੀ 1.37 ਕਰੋੜ ਰੁਪਏ ਦੀ ਠੱਗੀ Read More »

ਤਿਉਹਾਰਾਂ ਤੋਂ ਪਹਿਲਾਂ ਸੋਨੇ ਦੀਆਂ ਵਧੀਆਂ ਕੀਮਤਾਂ

ਨਵੀਂ ਦਿੱਲੀ, 24 ਸਤੰਬਰ – ਸੋਨੇ ਦੀ ਕੀਮਤ ਅੱਜ (24 ਸਤੰਬਰ) ਆਪਣੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਮੁਤਾਬਕ ਮੰਗਲਵਾਰ ਨੂੰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 204 ਰੁਪਏ ਵਧ ਕੇ 74,671 ਰੁਪਏ ਹੋ ਗਈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇਸ ਦੀ ਕੀਮਤ 74,467 ਰੁਪਏ ਪ੍ਰਤੀ ਦਸ ਗ੍ਰਾਮ ਸੀ। ਅੱਜ ਚਾਂਦੀ ਦੀ ਕੀਮਤ ਵਿੱਚ ਵੀ ਵਾਧਾ ਹੋਇਆ ਹੈ। ਇਹ 312 ਰੁਪਏ ਮਹਿੰਗਾ ਹੋ ਕੇ 88,068 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਚਾਂਦੀ 87,756 ਰੁਪਏ ‘ਤੇ ਸੀ। ਇਸ ਸਾਲ ਚਾਂਦੀ 29 ਮਈ ਨੂੰ 94,280 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। 4 ਮਹਾਨਗਰਾਂ ਅਤੇ ਭੋਪਾਲ ਵਿੱਚ ਸੋਨੇ ਦੀ ਕੀਮਤ:- ਦਿੱਲੀ: 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 70,150 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 76,510 ਰੁਪਏ ਹੈ। ਮੁੰਬਈ: 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 70,000 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 76,360 ਰੁਪਏ ਹੈ। ਕੋਲਕਾਤਾ: 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 70,000 ਰੁਪਏ ਅਤੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 76,360 ਰੁਪਏ ਹੈ। ਚੇਨਈ: 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 70,000 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 76,360 ਰੁਪਏ ਹੈ। ਭੋਪਾਲ: 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 70,050 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 76,410 ਰੁਪਏ ਹੈ। ਸਾਲ ਦੇ ਅੰਤ ਤੱਕ ਸੋਨਾ 78 ਹਜ਼ਾਰ ਰੁਪਏ ਤੱਕ ਜਾ ਸਕਦਾ ਹੈ ਐੱਚ.ਡੀ.ਐੱਫ.ਸੀ. ਸਕਿਓਰਿਟੀਜ਼ ਦੇ ਕਮੋਡਿਟੀ ਅਤੇ ਕਰੰਸੀ ਮੁਖੀ ਅਨੁਜ ਗੁਪਤਾ ਦੇ ਮੁਤਾਬਕ ਆਉਣ ਵਾਲੇ ਦਿਨਾਂ ‘ਚ ਸੋਨੇ ਅਤੇ ਚਾਂਦੀ ‘ਚ ਵਾਧਾ ਦੇਖਿਆ ਜਾ ਸਕਦਾ ਹੈ। ਇਸ ਸਾਲ ਸੋਨਾ 78 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ। ਜਦੋਂਕਿ ਚਾਂਦੀ ਵੀ 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦੀ ਹੈ। ਸੋਨਾ ਖਰੀਦਦੇ ਸਮੇਂ ਇਨ੍ਹਾਂ 3 ਗੱਲਾਂ ਦਾ ਧਿਆਨ ਰੱਖੋ :- ਸਿਰਫ਼ ਪ੍ਰਮਾਣਿਤ ਸੋਨਾ ਹੀ ਖਰੀਦੋ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦੇ ਹਾਲਮਾਰਕ ਵਾਲਾ ਪ੍ਰਮਾਣਿਤ ਸੋਨਾ ਹਮੇਸ਼ਾ ਖਰੀਦੋ। ਸੋਨੇ ‘ਤੇ 6 ਅੰਕਾਂ ਦਾ ਹਾਲਮਾਰਕ ਕੋਡ ਹੁੰਦਾ ਹੈ। ਇਸ ਨੂੰ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਯਾਨੀ HUID ਕਿਹਾ ਜਾਂਦਾ ਹੈ। ਇਹ ਨੰਬਰ ਅਲਫਾਨਿਊਮੇਰਿਕ ਹੈ ਭਾਵ ਕੁਝ ਇਸ ਤਰ੍ਹਾਂ ਦਾ ਹੈ – AZ4524। ਹਾਲਮਾਰਕਿੰਗ ਰਾਹੀਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਇੱਕ ਸੋਨਾ ਕਿੰਨੇ ਕੈਰੇਟ ਦਾ ਹੈ। ਕੀਮਤ ਕਰਾਸ ਚੈੱਕ ਕਰੋ :- ਕਈ ਸਰੋਤਾਂ (ਜਿਵੇਂ ਕਿ ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ) ਤੋਂ ਖਰੀਦ ਦੇ ਦਿਨ ਸੋਨੇ ਦੇ ਸਹੀ ਵਜ਼ਨ ਅਤੇ ਇਸਦੀ ਕੀਮਤ ਦੀ ਜਾਂਚ ਕਰੋ। ਸੋਨੇ ਦੀ ਕੀਮਤ 24 ਕੈਰੇਟ, 22 ਕੈਰੇਟ ਅਤੇ 18 ਕੈਰੇਟ ਦੇ ਹਿਸਾਬ ਨਾਲ ਬਦਲਦੀ ਹੈ। 24 ਕੈਰਟ ਸੋਨੇ ਨੂੰ ਸਭ ਤੋਂ ਸ਼ੁੱਧ ਸੋਨਾ ਮੰਨਿਆ ਜਾਂਦਾ ਹੈ, ਪਰ ਗਹਿਣੇ ਇਸ ਤੋਂ ਨਹੀਂ ਬਣਾਏ ਜਾਂਦੇ ਕਿਉਂਕਿ ਇਹ ਬਹੁਤ ਨਰਮ ਹੁੰਦਾ ਹੈ। ਨਕਦ ਭੁਗਤਾਨ ਨਾ ਕਰੋ, ਬਿੱਲ ਲਓ:- ਸੋਨਾ ਖਰੀਦਣ ਵੇਲੇ, ਨਕਦ ਭੁਗਤਾਨ ਦੀ ਬਜਾਏ UPI (ਜਿਵੇਂ BHIM ਐਪ) ਅਤੇ ਡਿਜੀਟਲ ਬੈਂਕਿੰਗ ਰਾਹੀਂ ਭੁਗਤਾਨ ਕਰਨਾ ਬਿਹਤਰ ਹੈ। ਜੇਕਰ ਤੁਸੀਂ ਚਾਹੋ ਤਾਂ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਵੀ ਭੁਗਤਾਨ ਕਰ ਸਕਦੇ ਹੋ। ਇਸ ਤੋਂ ਬਾਅਦ ਬਿੱਲ ਲੈਣਾ ਨਾ ਭੁੱਲੋ। ਜੇਕਰ ਔਨਲਾਈਨ ਆਰਡਰ ਕਰ ਰਹੇ ਹੋ ਤਾਂ ਯਕੀਨੀ ਤੌਰ ‘ਤੇ ਪੈਕੇਜਿੰਗ ਦੀ ਜਾਂਚ ਕਰੋ।

ਤਿਉਹਾਰਾਂ ਤੋਂ ਪਹਿਲਾਂ ਸੋਨੇ ਦੀਆਂ ਵਧੀਆਂ ਕੀਮਤਾਂ Read More »

ਸੁਪਰੀਮ ਕੋਰਟ ਨੇ ਸ਼ਾਨਨ ਪਾਵਰ ਪ੍ਰਾਜੈਕਟ ਮਾਮਲੇ ’ਚ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ‘ਚ ਸਥਿਤ ਸ਼ਾਨਨ ਪਾਵਰ ਪ੍ਰੋਜੈਕਟ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਸੁਪਰੀਮ ਕੋਰਟ (SC) ਤੋਂ ਰਾਹਤ ਮਿਲੀ ਹੈ। ਇਸ ਮਾਮਲੇ ‘ਤੇ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ, ਜਿਸ ‘ਚ ਹਿਮਾਚਲ ਦੀ ਤਰਫੋਂ ਐਡਵੋਕੇਟ ਜਨਰਲ ਅਨੂਪ ਰਤਨਾ ਅਦਾਲਤ ‘ਚ ਪੇਸ਼ ਹੋਏ। ਅਨੂਪ ਰਤਨਾ ਨੇ ਕਿਹਾ ਕਿ ਹਿਮਾਚਲ ਸਰਕਾਰ ਨੇ ਪੰਜਾਬ ਸਰਕਾਰ ਵੱਲੋਂ ਦਾਇਰ ਸਿਵਲ ਮੁਕੱਦਮੇ ਨੂੰ ਰੱਦ ਕਰਨ ਲਈ ਅਦਾਲਤ ਵਿੱਚ ਨਾਮਨਜ਼ੂਰ ਅਰਜ਼ੀ ਦਾਇਰ ਕੀਤੀ ਸੀ। ਹਿਮਾਚਲ ਦੀ ਇਸ ਅਰਜ਼ੀ ‘ਤੇ ਅੱਜ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਪੰਜਾਬ ਦੇ ਸਿਵਲ ਮੁਕੱਦਮੇ ਨੂੰ ਰੱਦ ਕਰਨ ਲਈ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ, ਜਿਸ ਦੀ ਸੁਣਵਾਈ 8 ਨਵੰਬਰ ਨੂੰ ਹੋਵੇਗੀ। ਅਨੂਪ ਰਤਨਾ ਨੇ ਕਿਹਾ ਕਿ ਹਿਮਾਚਲ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਾਇਰ ਸਿਵਲ ਮੁਕੱਦਮਾ ਸੁਪਰੀਮ ਕੋਰਟ ਵਿੱਚ ਦਾਇਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਦੀਵਾਨੀ ਮੁਕੱਦਮਾ ਸੰਧੀ ’ਤੇ ਆਧਾਰਿਤ ਹੈ। ਇਹ ਇਕ ਸਮਝੌਤੇ ‘ਤੇ ਅਧਾਰਤ ਹੈ ਅਤੇ ਧਾਰਾ 131 ਦੇ ਤਹਿਤ, ਕੋਈ ਵੀ ਮੁਕੱਦਮਾ ਜੋ ਕਿਸੇ ਸੰਧੀ ਜਾਂ ਸਮਝੌਤੇ ‘ਤੇ ਅਧਾਰਤ ਹੈ, ਉਥੇ ਦਾਇਰ ਨਹੀਂ ਕੀਤਾ ਜਾ ਸਕਦਾ ਹੈ।

ਸੁਪਰੀਮ ਕੋਰਟ ਨੇ ਸ਼ਾਨਨ ਪਾਵਰ ਪ੍ਰਾਜੈਕਟ ਮਾਮਲੇ ’ਚ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ Read More »

ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਡਾ. ਐਸ. ਪੀ. ਐਸ.ਓਬਰਾਏ ਬਾਬਾ ਫਰੀਦ ਅਵਾਰਡ ਮਨੁੱਖਤਾ ਦੀ ਸੇਵਾ ਨਾਲ ਸਨਮਾਨਿਤ

*ਬਲੱਡ ਸੇਵਾ ਸੁਸਾਇਟੀ ਫਰੀਦਕੋਟ ਸ. ਇੰਦਰਜੀਤ ਸਿੰਘ ਖਾਲਸਾ ਯਾਦਗਰੀ ਅਵਾਰਡ ਨਾਲ ਸਨਮਾਨਿਤ ਫ਼ਰੀਦਕੋਟ, 24 ਸਤੰਬਰ (ਗਿਆਨ ਸਿੰਘ) – ਬਾਬਾ ਫ਼ਰੀਦ ਜੀ ਦੇ 55ਵੇਂ ਆਗਮਨ ਪੁਰਬ 2024 ਦੇ  ਆਖ਼ਰੀ ਦਿਨ ਵਿਸ਼ਾਲ ਨਗਰ-ਕੀਰਤਨ ਸਜਾਏ ਗਏ । ਗੁਰੂਦੁਆਰਾ ਗੋਦੜੀ ਸਾਹਿਬ ਅਤੇ ਬਾਬਾ ਫ਼ਰੀਦ ਸੁਸਾਇਟੀ ਫ਼ਰੀਦਕੋਟ ਦੇ ਪ੍ਰੈਜੀਡੈਂਟ ਸਿਮਰਜੀਤ ਸਿੰਘ ਸੇਖੋ ਅਤੇ ਸਮੂਹ ਮੈਂਬਰ ਸਾਹਿਬਾਨ ਦੀਪਇੰਦਰ ਸਿੰਘ ਸੇਖੋ ਸੀਨੀਅਰ ਵਾਈਸ ਪ੍ਰੈਜੀਡੈਂਟ, ਡਾ. ਗੁਰਇੰਦਰ ਮੋਹਨ ਸਿੰਘ ਪ੍ਰਬੰਧਕ ਅਤੇ ਖਜ਼ਾਨਚੀ, ਅੇਡਵੋਕੇਟ ਕੁਲਿੰਦਰ ਸਿੰਘ ਸੇਖੋ, ਜੇ ਪੀ ਅੇਸ ਵੈਹਣੀਵਾਲ ਸਾਬਕਾ ਅੇਡੀਸਨਲ ਜਿਲਾ ਸੈਸਨਜ ਜੱਜ, ਸੁਰਿੰਦਰ ਸਿੰਘ ਰੋਮਾਣਾ ਜਨਰਲ ਸੈਕਟਰੀ ਅਤੇ ਐਕਜੀਕਿਊਟਿਵ ਮੈਂਬਰਜ਼ ਚਰਨਜੀਤ ਸਿੰਘ ਸੇਖੋ, ਗੁਰਜਾਪ ਸਿੰਘ ਸੇਖੋ ਅਤੇ ਨਰਿੰਦਰਪਾਲ ਸਿੰਘ ਬਰਾੜ ਦੀ ਦੇਖ-ਰੇਖ ਹੇਠ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਜਾਏ ਗਏ ਇਹ ਵਿਸ਼ਾਲ ਨਗਰ-ਕੀਰਤਨ ਟਿੱਲਾ ਬਾਬਾ ਫ਼ਰੀਦ ਤੋਂ ਆਰੰਭ ਹੋਏ ਜੋ ਕਿ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਜਾ ਕੇ ਸਮਾਪਤ ਹੋਏ। ਜਿੱਥੇ ਅਲੌਕਿਕ ਦੀਵਾਨ ਸਜਾਏ ਗਏ।   ਸਿਮਰਜੀਤ ਸਿੰਘ  ਸੇਖੋ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਆਵਰਡ ਡਾ. ਐੱਸ. ਪੀ. ਐੱਸ. ਓਬਰਾਏ ਨੂੰ ਦਿੱਤਾ ਗਿਆ, ਜੋ ਆਪਣਾ ਕਾਰੋਬਾਰ ਤਾਂ ਦੁਬਈ ਵਿੱਚ ਕਰਦੇ ਹਨ ਪਰ ਸਮਾਜ ਸੇਵਾ ਪੂਰੇ ਦੁਨੀਆਂ ਵਿੱਚ ਕਰ ਰਹੇ ਹਨ। ਉਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਚਲਾਉਂਦੇ ਹਨ ਜਿਸ ਦੀਆਂ ਬਰਾਂਚਾਂ ਸਾਰੇ ਜਿਲ੍ਹਾਂ ਹੈੱਡਕਆਰਟਰਾਂ ਵਿੱਚ ਹਨ ਅਤੇ ਕਈ ਥਾਵਾਂ ਤੇ ਤਹਿਸੀਲ ਪੱਧਰ ਤੱਕ ਵੀ ਯੂਨਿਟ ਸਫਲਤਾ ਪੂਰਵਕ ਸਮਾਜ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਹੋਰ ਵੀ ਬਹੁਤ ਰਾਜਾਂ ਹਿਮਾਚਲ, ਹਰਿਆਣਾ,ਰਾਜਸਥਾਨ ਆਦਿ ਵਿੱਚ ਉਹ ਸਮਾਜ ਸੇਵਾ ਦੇ ਕਾਰਜ ਕਰ ਰਹੇ ਹਨ। ਇਹ ਟਰੱਸਟ ਪਰਮਾਤਮਾ ਦੀ ਅਪਾਰ ਬਖਸ਼ਿਸ਼ ਨਾਲ ਇਮਾਨਦਾਰੀ, ਦਿੜ੍ਰਤਾ ਅਤੇ ਨਿਸ਼ਕਾਮ ਭਾਵਨਾ ਨਾਲ ਮਨੁੱਖਤਾ ਦੀ ਸੇਵਾ ਵਿੱਚ ਦਿਨ–ਰਾਤ ਲੱਗਿਆ ਹੋਇਆ ਹੈ। ਇਸ ਟਰੱਸਟ ਵੱਲੋਂ ਕਈ ਵਿਧਵਾਂ ਔਰਤਾਂ ਨੂੰ ਪੈਨਸ਼ਨ, ਕਈ ਬਿਮਾਰਾਂ ਦਾ ਇਲਾਜ, ਬੱਚਿਆ ਨੂੰ ਮੁਫਤ ਵਿੱਦਿਆ ਦਾਨ ਵਰਗੇ ਹੋਰ ਬਹੁਤ ਸਾਰੇ ਅਣਗਿਣਤ ਕਾਰਜ ਕੀਤੇ ਜਾ ਰਹੇ ਹਨ।  ਗੁਰਦੁਆਰਾ ਗੋਦੜੀ ਸਾਹਿਬ ਵਿਖੇ  ਸਮਾਗਮ ਵਿੱਚ ਸਟੇਜ ‘ਤੇ 1 ਲੱਖ ਰੁਪਏ ਦੀ ਨਗਦ ਰਾਸ਼ੀ, ਦੁਸ਼ਾਲਾ, ਸਿਰੋਪਾ ਅਤੇ ਸਾਈਟੇਸ਼ਨ ਦੇ ਕੇ ਓਬਰਾਏ ਨੂੰ ਸਨਮਾਨਿਤ ਕੀਤਾ ਗਿਆ। ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਨੂੰ ਇੰਦਰਜੀਤ ਸਿੰਘ ਖਾਲਸਾ ਯਾਦਗਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਆਗਮਨ ਪੁਰਬ ਮੌਕੇ ਕਰਵਾਏ ਗਏ ਵਿੱਦਿਅਕ ਮੁਕਾਬਲਿਆਂ ਵਿੱਚੋਂ ਜੇਤੂ ਵਿਦਿਆਰਥੀਆਂ ਨੂੰ 10000, 7000, 5000 ਅਤੇ 2100 ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਵਿਨੀਤ ਕੁਮਾਰ ਆਈ. ਏ. ਐੱਸ. ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਵਿਸ਼ੇਸ਼ ਮਹਿਮਾਨ ਅਤੇ ਕੁਸ਼ਲ ਪ੍ਰਬੰਧਕ ਵਜੋਂ ਸਨਮਾਨਿਤ ਕੀਤਾ ਗਿਆ। ਲੱਖਾਂ ਦੀ ਗਿਣਤੀ ਵਿੱਚ ਬਾਬਾ ਫਰੀਦ ਜੀ ਦੇ ਨਾਮਲੇਵਾ ਸ਼ਰਧਾਲੂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਪਹੁੰਚੇ। ਇਸ ਆਗਮਨ-ਪੁਰਬ ਨੂੰ ਸਫਲ ਬਣਾਉਣ ਲਈ ਇਲਾਕੇ ਦੀਆਂ ਵੱਖ-ਵੱਖ ਅਤੇ ਸਮਾਜਕ ਸੰਸਥਾਵਾਂ ਤੋਂ ਇਲਾਵਾ ਬਾਬਾ ਫਰੀਦ ਪਬਲਿਕ ਸਕੂਲ ਅਤੇ ਬਾਬਾ ਫ਼ਰੀਦ ਲਾਅ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ਼ ਨੇ ਮਹੱਤਵਪੂਰਨ ਸੇਵਾਵਾਂ ਨਿਭਾਈਆਂ । ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰੈਜੀਡੈਂਟ ਸਿਮਰਜੀਤ ਸਿੰਘ ਸੇਖੋ ਨੇ ਸਮੂਹ ਸੇਵਾਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜ-ਰੋਜ਼ਾ ਆਗਮਨ ਪੁਰਬ ਦੇ ਸਮੂਹ ਸਮਾਗਮ ਸਫ਼ਲਤਾਪੂਰਵਕ ਅਤੇ ਪੂਰੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਏ ਹਨ । ਬਾਬਾ ਫ਼ਰੀਦ ਜੀ ਦੀ ਅਪਾਰ ਬਖਸ਼ਿਸ਼ ਸਦਕਾ ਇਹ ਸਮਾਗਮ ਯਾਦਗਾਰੀ ਅਤੇ ਬੇਮਿਸਾਲ ਯਾਦਗਾਰੀ ਹੋ ਨਿੱਬੜੇ ਹਨ। ਉਹਨਾਂ ਨੇ ਸਮੂਹ ਮੈਂਬਰ ਸਾਹਿਬਾਨਾਂ, ਸੇਵਾਦਾਰਾਂ ਅਤੇ ਸੰਗਤਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਸ ਐੱਸ ਪੀ ਐੱਸ ਓਬਰਾਏ ਨੇ ਬਾਬਾ ਫਰੀਦ ਸੁਸਾਇਟੀ ਦਾ ਧੰਨਵਾਦ ਕਰਦਿਆਂ ਬਾਬਾ ਫਰੀਦ ਜੀ ਨੂੰ ਸਿਜ਼ਦਾ ਕਰਦੇ ਹੋਏ ਕਿਹਾ ਕਿ ਮਨੁੱਖਤਾ ਦੀ ਸੇਵਾ ਅਵਾਰਡ ਉਹਨਾਂ ਨੂੰ ਹੋਰ ਸਮਾਜ ਸੇਵਾ ਕਰਨ ਦਾ ਬਲ ਬਖਸੇਗਾ। ਵਨੀਤ ਕੁਮਾਰ ਡਿਪਟੀ ਕਮਿਸ਼ਨਰ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਜਿਨਾਂ ਸਰਧਾਲੂਆਂ ਲਈ ਸਹੂਲਤਾਂ ਪ੍ਰਦਾਨ ਕਰਨ ਲਈ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ। ਕੁਲਤਾਰ ਸਿੰਘ ਬਰਾੜ ਸਾਬਕਾ ਚੇਅਰਮੈਨ ਜਿਲਾ ਪ੍ਰੀਸ਼ਦ ਨੇ ਬਾਬਾ ਫਰੀਦ ਆਗਮਨ ਪੁਰਬ ਬਾਰੇ ਸੰਗਤਾਂ ਨੂੰ ਜਾਣੂੰ ਜਰਵਾਇਆ।ਮੰਚ ਦਾ ਸੰਚਾਲਨ ਪ੍ਰੋਫੈਸਰ ਦਲਬੀਰ ਸਿੰਘ ਨੇ ਬਾਖੂਬੀ ਕੀਤਾ। ਇਸ ਮੌਕੇ ਨਗਰ ਕੀਰਤਨ ਦੀ ਅਗਵਾਈ ਕਰਨ ਵਾਲੇ ਪੰਜ ਪਿਆਰਿਆਂ ਨੂੰ ਸਨਮਾਨਿਤ ਕੀਤਾ ਗਿਆ।

ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਡਾ. ਐਸ. ਪੀ. ਐਸ.ਓਬਰਾਏ ਬਾਬਾ ਫਰੀਦ ਅਵਾਰਡ ਮਨੁੱਖਤਾ ਦੀ ਸੇਵਾ ਨਾਲ ਸਨਮਾਨਿਤ Read More »

ਰਾਸ਼ਟਰਮੰਡਲ ਯੂਥ ਕੌਂਸਲ ਚੋਣਾਂ ’ਚ ਭਾਰਤ ਦੇ 4 ਨੌਜਵਾਨ ਕਾਰਕੁੰਨਾਂ ਨੂੰ ਜੇਤੂ ਐਲਾਨਿਆ

ਲੰਡਨ, 24 ਸਤੰਬਰ – ਰਾਸ਼ਟਰਮੰਡਲ ਯੂਥ ਕੌਂਸਲ (ਸੀ.ਵਾਈ.ਸੀ.) ‘ਚ  ਅਹੁਦਿਆਂ ਲਈ ਹੋਈਆਂ ਇਕ ਬੇਹੱਦ ਸਖਤ ਚੋਣਾਂ ‘ਚ ਭਾਰਤ ਦੇ ਚਾਰ ਨੌਜਵਾਨ ਕਾਰਕੁੰਨਾਂ ਨੂੰ ਜੇਤੂ ਐਲਾਨਿਆ ਗਿਆ। ਇਹ ਸੰਗਠਨ ਦੇ 56 ਮੈਂਬਰ ਦੇਸ਼ਾਂ ਦੇ ਡੇਢ ਅਰਬ ਤੋਂ ਵੱਧ ਨੌਜਵਾਨਾਂ ਦੀ ਅਧਿਕਾਰਕ ਪ੍ਰਤੀਨਿਧੀ ਆਵਾਜ਼ ਹੈ। ਪਿਛਲੇ ਹਫਤੇ ਸਮਾਪਤ ਹੋਈਆਂ ਚੋਣਾਂ ‘ਚ ਗੁਰਦਿੱਤ ਸਿੰਘ ਵੋਹਰਾ ਨੂੰ ਪਾਰਟਨਰਸ਼ਿੱਪ ਐਂਡ ‘ ਰਿਸੋਰਸਜ਼ ਦਾ ਵਾਈਸ ਚੇਅਰਪਰਸਨ ਚੁਣਿਆ ਗਿਆ ਸੀ, ਜਦਕਿ ਫਲਿਤ ਸਿਜਾਰੀਆ ਨੂੰ ਪਿਛਲੇ ਹਫਤੇ ਖਤਮ ਹੋਈਆਂ ਚੋਣਾਂ ਵਿਚ ਪਾਲਿਸੀ ‘ ਤੇ ਐਡਵੋਕੇਸੀ ਦਾ ਵਾਈਸ ਚੇਅਰਪਰਸਨ ਚੁਣਿਆ ਗਿਆ। ਵੋਟਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਯੁਵਾ ‘ ਸਸ਼ਕਤੀਕਰਨ ਦੇ ਪ੍ਰਚਾਰਕ ਮੁਸਕਾਨ ਆਨੰਦ ਨੂੰ  ਏਸ਼ੀਆ ਲਈ ਪ੍ਰਤੀਨਿਧੀ ਚੁਣਿਆ ਗਿਆ ਤੇ ਫਰਹਾਨਾ ਜਾਨ ਨੂੰ ਵਿਸ਼ੇਸ਼ ਹਿੱਤ ਸਮੂਹਾਂ ਦਾ ਪ੍ਰਤੀਨਿਧੀ ਚੁਣਿਆ ਗਿਆ। ਰਾਸ਼ਟਰਮੰਡਲ ਦੇ ਛੇ ਹੋਰ ਜੇਤੂਆਂ ਦੇ ਨਾਲ, ਚਾਰ ਭਾਰਤੀਆਂ ਨੂੰ ਅਗਲੇ ਮਹੀਨੇ ਸਮੋਆ ਵਿਚ ਰਾਸ਼ਟਰਮੰਡਲ ਹੈੱਡਸ ਆਫ ਗਵਰਨਮੈਂਟ ਮੀਟਿੰਗ ਵਿਚ ਰਾਸ਼ਟਰਮੰਡਲ ਯੂਥ ਫੋਰਮ 2024 ਦੌਰਾਨ ਇੱਕ ਵਿਸ਼ੇਸ਼ ਸਮਾਰੋਹ ਵਿਚ ਅਧਿਕਾਰਤ ਤੌਰ ‘ਤੇ ਸਥਾਪਤ ਕੀਤਾ ਜਾਵੇਗਾ। ਲੰਡਨ-ਮੁੱਖ ਦਫ਼ਤਰ ਰਾਸ਼ਟਰਮੰਡਲ ਸਕੱਤਰੇਤ ਨੇ ਇੱਕ ਬਿਆਨ ਵਿਚ ਕਿਹਾ ਕਿ ਇਸ ਸਾਲ ਦੀਆਂ ਚੋਣਾਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ ਕਿਉਂਕਿ ਰਾਸ਼ਟਰਮੰਡਲ ਯੂਥ ਕੌਂਸਲ ਯੁਵਾ ਵਿਕਾਸ ਏਜੰਡੇ ਨੂੰ ਅੱਗੇ ਵਧਾਉਣ ਦੇ 10 ਸਾਲਾਂ ਦਾ ਜਸ਼ਨ ਮਨਾ ਰਹੀ ਹੈ ਤੇ ਫੈਸਲੇ ਲੈਣ ਦੇ ਸਾਰੇ ਪੱਧਰਾਂ ‘ਤੇ ਨੌਜਵਾਨਾਂ ਦੀ ਭਾਗੀਦਾਰੀ ਨੂੰ ਵਧਾਉਂਦੀ ਹੈ।

ਰਾਸ਼ਟਰਮੰਡਲ ਯੂਥ ਕੌਂਸਲ ਚੋਣਾਂ ’ਚ ਭਾਰਤ ਦੇ 4 ਨੌਜਵਾਨ ਕਾਰਕੁੰਨਾਂ ਨੂੰ ਜੇਤੂ ਐਲਾਨਿਆ Read More »

ਪੰਜਾਬ ‘ਚ ਅਕਤੂਬਰ ਮਹੀਨੇ ‘ਚ ਹੋਣਗੀਆਂ ਪੰਚਾਇਤੀ ਚੋਣਾਂ

ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਆਦੇਸ਼। 14 ਅਕਤੂਬਰ ਤੱਕ ਚੋਣਾਂ ਦਾ ਪ੍ਰੋਗਰਾਮ ਪੇਸ਼ ਕਰਨ, ਨਹੀਂ ਤਾਂ ਕੋਰਟ ਆਦੇਸ਼ ਜਾਰੀ ਕਰੇਗਾ । 14 ਅਕਤੂਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਦੱਸ ਦੇਈਏ ਕਿ 5 ਨਗਰ ਨਿਗਮਾਂ ਦੀਆਂ ਚੋਣਾਂ ਜਨਵਰੀ 2023 ਤੋਂ ਪੈਂਡਿੰਗ ਪਈਆਂ ਹਨ। 42 ਨਗਰ ਕੌਂਸਲਾਂ ਦੀਆਂ ਚੋਣਾਂ ਦਸੰਬਰ 2022 ਤੋਂ ਪੈਂਡਿੰਗ ਹਨ। ਪੰਜਾਬ ‘ਚ ਅਕਤੂਬਰ ਮਹੀਨੇ ‘ਚ ਪੰਚਾਇਤੀ ਚੋਣਾਂ ਹੋਣਗੀਆਂ ਹਨ।

ਪੰਜਾਬ ‘ਚ ਅਕਤੂਬਰ ਮਹੀਨੇ ‘ਚ ਹੋਣਗੀਆਂ ਪੰਚਾਇਤੀ ਚੋਣਾਂ Read More »

ਜਮਹੂਰੀ ਅਧਿਕਾਰ ਸਭਾ ਵੱਲੋਂ ਪੀਐਸਯੂ ਆਗੂ ਤੇ ਹਮਲੇ ਦੀ ਨਿਖੇਧੀ

ਬਠਿੰਡਾ, 24 ਸਤੰਬਰ – ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਸਕੱਤਰ ਸੁਦੀਪ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਬੀਤੇ ਦਿਨੀਂ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ ਵਿਦਿਆਰਥੀ ਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾਈ ਆਗੂ ਰਜਿੰਦਰ ਸਿੰਘ ਤੇ ਹਮਲਾ ਕਰਕੇ ਗੰਭੀਰ ਸੱਟਾਂ ਮਾਰਨ ਦੀ ਨਿਖੇਧੀ ਕਰਦਿਆਂ ਹਮਲਾਵਰਾਂ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ l ਉਹਨਾਂ ਕਿਹਾ ਕਿ ਰਜਿੰਦਰ ਸਿੰਘ ਤੇ ਉਨਾਂ ਦੀ ਯੂਨੀਅਨ ਜਨਤਕ ਜਥੇਬੰਦੀਆਂ ਦੇ ਸਾਂਝੇ ਸੰਘਰਸ਼ਾਂ ਵਿੱਚ ਲਗਾਤਾਰ ਸ਼ਾਮਿਲ ਹੁੰਦੀ ਆ ਰਹੀ ਹੈ l 14 ਸਤੰਬਰ ਨੂੰ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਤਿੰਨ ਨਵੇਂ ਅਪਰਾਧਿਕ ਕਨੂੰਨਾਂ ਵਿਰੁੱਧ ਕੀਤੀ ਗਈ ਕਨਵੈਂਸ਼ਨ ਅਤੇ ਮੁਜ਼ਾਹਰੇ ਵਿੱਚ ਇਹਨਾਂ ਦੀ ਜਥੇਬੰਦੀ ਵੀ ਸ਼ਾਮਿਲ ਹੋਈ ਸੀ lਇੱਥੇ ਇਹ ਵਰਨਣਯੋਗ ਹੈ ਕਿ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਨਿਰੰਤਰ ਸੰਘਰਸ਼ ਕਰਦੇ ਰਹੇ ਹਨ | ਇਸ ਤੋਂ ਪਹਿਲਾਂ ਰਜਿੰਦਰ ਸਿੰਘ ਦੇ ਦਾਖਲੇ ਨੂੰ ਲੈ ਕੇ ਕਾਲਜ ਪ੍ਰਸ਼ਾਸਨ ਨੇ ਕਈ ਇਤਰਾਜ ਲਾਏ ਸੀ, ਪਰ ਵਿਦਿਆਰਥੀਆਂ ਦੇ ਇਕਜੁੱਟ ਸੰਘਰਸ਼ ਸਦਕਾ ਹੀ ਰਜਿੰਦਰ ਸਿੰਘ ਦਾ ਦਾਖਲਾ ਕਾਲਜ ਵਿੱਚ ਹੋ ਸਕਿਆ ਸੀ। ਇਸ ਤੋਂ ਇਲਾਵਾ ਜਥੇਬੰਦੀ ਲਗਾਤਾਰ ਕਾਲਜ ਵਿੱਚ ਕਾਲਜ ਤੋਂ ਬਾਹਰੀ ਵਿਅਕਤੀਆਂ ਦੇ ਦਾਖਲੇ ਬਾਰੇ ਲਗਾਤਾਰ ਇਤਰਾਜ਼ ਦਰਜ਼ ਕਰਾਉਂਦੀ ਆ ਰਹੀ ਹੈ l ਕਾਲਜ ਗੇਟ ਤੇ ਸਕਿਉਰਟੀ ਹੋਣ ਦੇ ਬਾਵਜੂਦ ਰਜਿੰਦਰ ਸਿੰਘ ਤੇ ਜਾਨਲੇਵਾ ਹਮਲਾ ਕਿਵੇਂ ਸੰਭਵ ਹੋ ਗਿਆ,ਇਸ ਸਵਾਲ ਦਾ ਜਵਾਬ ਅਜੇ ਕਾਲਜ ਪ੍ਰਸ਼ਾਸਨ ਨਹੀਂ ਦੇ ਸਕਿਆ ਹੈ l ਬੇਹਤਰ ਸਿੱਖਿਆ ਲਈ ਕਾਲਜ ਕੈਂਪਸ ਅੰਦਰ ਸਾਜਗਾਰ ਵਿਦਿਅਕ ਮਾਹੌਲ ਸਿਰਜਣ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨਾ ਵਿਦਿਆਰਥੀਆਂ ਦਾ ਹੱਕ ਹੈ। ਜਦੋਂ ਵਿਦਿਆਰਥੀ ਆਗੂ ਤੇ ਹਮਲਾ ਹੋਇਆ ਹੈ ਤਾਂ ਪ੍ਰਸ਼ਾਸਨ ਨੂੰ ਉਹਨਾਂ ਦੀ ਮੰਗ ਤੇ ਤੁਰੰਤ ਗੌਰ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ l

ਜਮਹੂਰੀ ਅਧਿਕਾਰ ਸਭਾ ਵੱਲੋਂ ਪੀਐਸਯੂ ਆਗੂ ਤੇ ਹਮਲੇ ਦੀ ਨਿਖੇਧੀ Read More »

ਜੰਮੂ-ਕਸ਼ਮੀਰ ‘ਚ ਦੂਜੇ ਪੜਾਅ ਦੀਆਂ 26 ਸੀਟਾਂ ‘ਤੇ ਭਲਕੇ ਵੋਟਿੰਗ

ਸ੍ਰੀਨਗਰ, 24 ਸਤੰਬਰ – ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ‘ਚ ਭਲਕੇ ਬੁੱਧਵਾਰ (25 ਸਤੰਬਰ) ਨੂੰ 6 ਜ਼ਿਲਿਆਂ ਦੀਆਂ 26 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ। ਇਸ ਵਿੱਚ 25.78 ਲੱਖ ਵੋਟਰ ਆਪਣੀ ਵੋਟ ਪਾ ਸਕਣਗੇ। ਦੂਜੇ ਪੜਾਅ ਦੀਆਂ 26 ਸੀਟਾਂ ਵਿੱਚੋਂ 15 ਸੀਟਾਂ ਕੇਂਦਰੀ ਕਸ਼ਮੀਰ ਅਤੇ 11 ਸੀਟਾਂ ਜੰਮੂ ਦੀਆਂ ਹਨ। ਚੋਣ ਕਮਿਸ਼ਨ ਮੁਤਾਬਕ ਦੂਜੇ ਪੜਾਅ ‘ਚ 239 ਉਮੀਦਵਾਰ ਮੈਦਾਨ ‘ਚ ਹਨ। ਇਨ੍ਹਾਂ ਵਿੱਚੋਂ 233 ਪੁਰਸ਼ ਅਤੇ 6 ਔਰਤਾਂ ਹਨ। ਦੂਜੇ ਪੜਾਅ ਵਿੱਚ 131 ਉਮੀਦਵਾਰ ਕਰੋੜਪਤੀ ਹਨ ਅਤੇ 49 ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ। ਜੰਮੂ-ਕਸ਼ਮੀਰ ਦੇ ਭਾਜਪਾ ਪ੍ਰਧਾਨ ਰਵਿੰਦਰ ਰੈਨਾ ਨੇ ਆਪਣੀ ਜਾਇਦਾਦ ਸਿਰਫ 1,000 ਰੁਪਏ ਦੱਸੀ ਹੈ। ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਗੰਦਰਬਲ ਅਤੇ ਬੇਰਵਾਹ ਤੋਂ ਚੋਣ ਲੜ ਰਹੇ ਹਨ। ਉਮਰ ਲੋਕ ਸਭਾ ਚੋਣਾਂ ਵਿੱਚ ਬਾਰਾਮੂਲਾ ਸੀਟ ਤੋਂ ਤਿਹਾੜ ਜੇਲ੍ਹ ਤੋਂ ਚੋਣ ਲੜ ਰਹੇ ਇੰਜੀਨੀਅਰ ਰਸ਼ੀਦ ਤੋਂ ਹਾਰ ਗਏ ਸਨ। ਇਸ ਵਾਰ ਵੀ ਗੰਦਰਬਲ ਸੀਟ ‘ਤੇ ਉਨ੍ਹਾਂ ਦੇ ਖਿਲਾਫ ਜੇਲ ‘ਚ ਬੰਦ ਸਰਜਨ ਅਹਿਮਦ ਵੇਜ ਉਰਫ ਅਜ਼ਾਦੀ ਚਾਚਾ ਚੋਣ ਮੈਦਾਨ ‘ਚ ਹਨ। ਪਹਿਲੇ ਪੜਾਅ ਵਿੱਚ 18 ਸਤੰਬਰ ਨੂੰ 7 ਜ਼ਿਲ੍ਹਿਆਂ ਦੀਆਂ 24 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਈ। ਇਸ ਦੌਰਾਨ 61.38 ਫੀਸਦੀ ਵੋਟਿੰਗ ਹੋਈ। ਸਭ ਤੋਂ ਵੱਧ ਮਤਦਾਨ ਕਿਸ਼ਤਵਾੜ ਵਿੱਚ 80.20% ਅਤੇ ਪੁਲਵਾਮਾ ਵਿੱਚ ਸਭ ਤੋਂ ਘੱਟ 46.99% ਰਿਹਾ।

ਜੰਮੂ-ਕਸ਼ਮੀਰ ‘ਚ ਦੂਜੇ ਪੜਾਅ ਦੀਆਂ 26 ਸੀਟਾਂ ‘ਤੇ ਭਲਕੇ ਵੋਟਿੰਗ Read More »

32 ਦਿਨਾਂ ’ਚ ਮੋਦੀ ਨੇ ਜ਼ੇਲੇਂਸਕੀ ਨਾਲ ਕੀਤੀ ਦੂਜੀ ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਮਰੀਕਾ ਦੌਰੇ ਦੇ ਤੀਜੇ ਦਿਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। 32 ਦਿਨਾਂ ਦੇ ਅੰਦਰ ਦੋਹਾਂ ਨੇਤਾਵਾਂ ਦੀ ਇਹ ਦੂਜੀ ਮੁਲਾਕਾਤ ਸੀ। ਮੋਦੀ ਨੇ 23 ਅਗਸਤ ਨੂੰ ਯੂਕਰੇਨ ਦੇ ਦੌਰੇ ਦੌਰਾਨ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਸੀ। ਮੋਦੀ ਨੇ ਨਿਊਯਾਰਕ ‘ਚ ਜ਼ੇਲੇਂਸਕੀ ਨਾਲ ਮੁਲਾਕਾਤ ਦੀ ਫੋਟੋ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਹੈ। ਉਨ੍ਹਾਂ ਲਿਖਿਆ- ਅਸੀਂ ਦੁਵੱਲੇ ਸਬੰਧਾਂ ਨੂੰ ਮਜ਼ਬੂਤ​ਕਰਨ ਲਈ ਯੂਕਰੇਨ ਦੌਰੇ ਦੌਰਾਨ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਲਈ ਵਚਨਬੱਧ ਹਾਂ। ਇਸ ਦੇ ਨਾਲ ਹੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਮੋਦੀ ਨੇ ਜ਼ੇਲੇਂਸਕੀ ਨੂੰ ਕਿਹਾ ਹੈ ਕਿ ਉਹ ਰੂਸ-ਯੂਕਰੇਨ ਜੰਗ ਨੂੰ ਲੈ ਕੇ ਕਈ ਦੇਸ਼ਾਂ ਦੇ ਨੇਤਾਵਾਂ ਨਾਲ ਗੱਲਬਾਤ ਕਰਦੇ ਰਹਿੰਦੇ ਹਨ। ਸਾਰਿਆਂ ਦਾ ਮੰਨਣਾ ਹੈ ਕਿ ਜੰਗਬੰਦੀ ਦਾ ਕੋਈ ਰਸਤਾ ਜਲਦੀ ਲੱਭਿਆ ਜਾਣਾ ਚਾਹੀਦਾ ਹੈ। ਜ਼ੇਲੇਂਸਕੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਯੁੱਧ ਰੋਕਣ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ ਕੀਤਾ। ਜ਼ੇਲੇਂਸਕੀ ਨੇ ਮੋਦੀ ਦੇ ਯੂਕਰੇਨ ਦੌਰੇ ਦੀ ਵੀ ਤਾਰੀਫ ਕੀਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਰਾਤ ਸੰਯੁਕਤ ਰਾਸ਼ਟਰ ਮਹਾਸਭਾ ਦੇ ਭਵਿੱਖ ਦੇ ਸੰਮੇਲਨ ਨੂੰ ਸੰਬੋਧਨ ਕੀਤਾ। ਕਰੀਬ 4 ਮਿੰਟ ਦੇ ਭਾਸ਼ਣ ਵਿੱਚ ਪੀਐਮ ਮੋਦੀ ਨੇ ਦੁਨੀਆ ਦੇ ਸੁਰੱਖਿਅਤ ਭਵਿੱਖ ਨੂੰ ਲੈ ਕੇ ਭਾਰਤ ਦਾ ਪੱਖ ਪੇਸ਼ ਕੀਤਾ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਤੋਂ ਦੁਨੀਆ ਦੇ ਪ੍ਰਮੁੱਖ ਅਦਾਰਿਆਂ ਵਿੱਚ ਬਦਲਾਅ ਦੀ ਮੰਗ ਕੀਤੀ। ਮੋਦੀ ਨੇ ਕਿਹਾ, “ਮਨੁੱਖਤਾ ਦੀ ਸਫਲਤਾ ਮਿਲ ਕੇ ਕੰਮ ਕਰਨ ਵਿੱਚ ਹੈ। ਜੰਗ ਦੇ ਮੈਦਾਨ ਵਿੱਚ ਨਹੀਂ। ਵਿਸ਼ਵ ਸ਼ਾਂਤੀ ਲਈ ਵਿਸ਼ਵ ਸੰਸਥਾਵਾਂ ਵਿੱਚ ਬਦਲਾਅ ਜ਼ਰੂਰੀ ਹੈ।

32 ਦਿਨਾਂ ’ਚ ਮੋਦੀ ਨੇ ਜ਼ੇਲੇਂਸਕੀ ਨਾਲ ਕੀਤੀ ਦੂਜੀ ਕੀਤੀ ਮੁਲਾਕਾਤ Read More »