ਪੇਗਾਸਸ ਜਾਸੂਸੀ: ਉਦਯੋਗਪਤੀ ਅਨਿਲ ਅੰਬਾਨੀ ਅਤੇ ਸੀਬੀਆਈ ਦੇ ਸਾਬਕਾ ਮੁਖੀ ਆਲੋਕ ਵਰਮਾ ਦਾ ਨਾਂਅ ਵੀ ਸ਼ਾਮਲ
ਨਵੀਂ ਦਿੱਲੀ: ਪੇਗਾਸਸ ਜਾਸੂਸੀ ਮਾਮਲੇ ਵਿਚ ਇਕ ਨਵਾਂ ਖੁਲਾਸਾ ਹੋਇਆ ਹੈ। ਦਰਅਸਲ ਇਜ਼ਰਾਇਲੀ ਕੰਪਨੀ ਐਨਐਸਓ ਦੇ ਜਾਸੂਸੀ ਸਾਫਟਵੇਅਰ ਪੇਗਾਸਸ ਦੀ ਲਿਸਟ ਵਿਚ ਦੋ ਹੋਰ ਵੱਡੀਆਂ ਹਸਤੀਆਂ ਦੇ ਨਾਂਅ ਹੋਣ ਦੀ ਜਾਣਕਾਰੀ ਮਿਲੀ ਹੈ। ਨਿਊਜ਼ ਪੋਰਟਲ ‘ਦ ਵਾਇਰ’ ਮੁਤਾਬਕ ਜਾਜੂਸੀ ਲਿਸਟ ਵਿਚ ਉਦਯੋਗਪਤੀ ਅਨਿਲ ਅੰਬਾਨੀ ਅਤੇ ਸੀਬੀਆਈ ਦੇ ਸਾਬਕਾ ਮੁਖੀ ਆਲੋਕ ਵਰਮਾ ਦਾ ਨਾਂਅ ਵੀ ਸ਼ਾਮਲ ਕੀਤਾ ਗਿਆ ਹੈ। ਪੋਰਟ ਅਨੁਸਾਰ ਆਲੋਕ ਵਰਮਾ ਨੂੰ ਕੇਂਦਰ ਸਰਕਾਰ ਨੇ 2018 ਵਿਚ ਸੀਬੀਆਈ ਦੇ ਮੁਖੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਸੀ। ਇਸ ਤੋਂ ਬਾਅਦ ਹੀ ਵਰਮਾ ਦਾ ਨਾਂਅ ਪੇਗਾਸਸ ਦੀ ਲਿਸਟ ਵਿਚ ਸ਼ਾਮਲ ਕੀਤਾ ਗਿਆ। ਇਸ ਦੇ ਨਾਲ ਹੀ ਅਨਿਲ ਅੰਬਾਨੀ ਅਤੇ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਦੇ ਕਾਰਪੋਰੇਟ ਕੰਮਿਊਨੀਕੇਸ਼ਨ ਅਧਿਕਾਰੀ ਟੋਨੀ ਜੇਸੂਦਾਸਨ ਦੇ ਨਾਲ ਉਹਨਾਂ ਦੀ ਪਤਨੀ ਦਾ ਨਾਂਅ ਵੀ ਇਸ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ ਕਿ ਅਨਿਲ ਅੰਬਾਨੀ ਮੌਜੂਦਾ ਸਮੇਂ ਵਿਚ ਉਸੇ ਫੋਨ ਨੰਬਰ ਦੀ ਵਰਤੋਂ ਕਰ ਰਹੇ ਹਨ ਜਾਂ ਨਹੀਂ। ਰਿਪੋਰਟ ਅਨੁਸਾਰ ਭਾਰਤ ਵਿਚ ਦਸਾ ਏਵੀਏਸ਼ਨ (ਰਾਫੇਲ ਬਣਾਉਣ ਵਾਲੀ ਕੰਪਨੀ) ਦੇ ਨੁਮਾਇੰਦੇ ਵੈਂਕਟ ਰਾਓ, ਪੋਸਿਨਾ, ਸਾਬ ਇੰਡੀਆ ਦੇ ਮੁਖੀ ਇੰਦਰਜੀਤ ਸਿਆਲ ਅਤੇ ਬੋਇੰਗ ਇੰਡੀਆ ਦੇ ਮੁਖੀ ਪ੍ਰਤਯੂਸ਼ ਕੁਮਾਰ ਦੇ ਨੰਬਰ ਵੀ 2018 ਅਤੇ 2019 ਵਿਚ ਵੱਖ ਵੱਖ ਸਮੇਂ ਦੌਰਾਨ ਲੀਕ ਅੰਕੜੇ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਫਰਾਂਸ ਦੀ ਕੰਪਨੀ ਐਨਰਜੀ ਈਡੀਐਫ ਦੇ ਮੁਖੀ ਹਰਮਨਜੀਤ ਨੇਗੀ ਦਾ ਫੋਨ ਵੀ ਲੀਕ ਅੰਕੜੇ ਵਿਚ ਸ਼ਾਮਲ ਹਨ।
ਪੇਗਾਸਸ ਜਾਸੂਸੀ: ਉਦਯੋਗਪਤੀ ਅਨਿਲ ਅੰਬਾਨੀ ਅਤੇ ਸੀਬੀਆਈ ਦੇ ਸਾਬਕਾ ਮੁਖੀ ਆਲੋਕ ਵਰਮਾ ਦਾ ਨਾਂਅ ਵੀ ਸ਼ਾਮਲ Read More »